PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 26 AUG 2020 6:20PM by PIB Chandigarh

 

Coat of arms of India PNG images free downloadhttp://static.pib.gov.in/WriteReadData/userfiles/image/image001JJSQ.jpg

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਭਾਰਤ ਵਿੱਚ ਕੋਵਿਡ-19 ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ ਵਧਣ ਨਾਲ ਐਕਟਿਵ ਕੇਸਾਂ ਅਤੇ ਇਸ ਦੇ ਵਿਚਾਲੇ ਅੰਤਰ ਵੀ ਵਧਦਾ ਜਾ ਰਿਹਾ ਹੈ
  • ਠੀਕ ਹੋਏ ਮਰੀਜ਼ਾਂ ਦੀ ਸੰਖਿਆ ਐਕਟਿਵ ਕੇਸਾਂ ਤੋਂ 3.5 ਗੁਣਾ ਹੋਈ
  • ਰੋਜ਼ਾਨਾ ਔਸਤਨ 8 ਲੱਖ ਤੋਂ ਵੱਧ ਟੈਸਟ ਕਰਕੇ ਭਾਰਤ ਨੇ ਕੋਵਿਡ-19 ਟੈਸਟਿੰਗ ਵਿੱਚ ਵਾਧਾ ਕੀਤਾ
  • 10 ਲੱਖ ਲੋਕਾਂ ਪਿੱਛੇ ਟੈਸਟਾਂ ਦੀ ਸੰਖਿਆ 27 ਹਜ਼ਾਰ ਤੋਂ ਅਧਿਕ
  • ਸੀਜੀਐੱਚਐੱਸ ਨੇ ਦਿੱਲੀ/ਐੱਨਸੀਆਰ ਵਿੱਚ ਈ-ਸੰਜੀਵਨੀ ਰਾਹੀਂ ਟੈਲੀ-ਸਲਾਹ ਮਸ਼ਵਰਾ ਸੇਵਾਵਾਂ ਦੀ ਸ਼ੂਰੂਆਤ ਕੀਤੀ।
  • ਡਾ. ਹਰਸ਼ ਵਰਧਨ ਨੇ ਰਾਜਸਥਾਨ ਵਿੱਚ 2 ਨਵੇਂ ਮੈਡੀਕਲ ਕਾਲਜ ਤੇ 3 ਸੁਪਰ ਸਪੈਸ਼ਲਿਟੀ ਬਲਾਕ ਰਾਸ਼ਟਰ ਨੂੰ ਸਮਰਪਿਤ ਕੀਤੇ।

 

http://static.pib.gov.in/WriteReadData/userfiles/image/image005ZJY3.jpg

http://static.pib.gov.in/WriteReadData/userfiles/image/image006DSXA.jpg

ਭਾਰਤ ਵਿੱਚ ਕੋਵਿਡ-19 ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ ਵਧਣ ਨਾਲ ਐਕਟਿਵ ਕੇਸਾਂ ਅਤੇ ਇਸ ਦੇ ਵਿਚਾਲੇ ਅੰਤਰ ਵੀ ਵਧਦਾ ਜਾ ਰਿਹਾ ਹੈ, ਠੀਕ ਹੋਏ ਮਰੀਜ਼ਾਂ ਦੀ ਸੰਖਿਆ ਐਕਟਿਵ ਕੇਸਾਂ ਤੋਂ 3.5 ਗੁਣਾ ਹੋਈ

ਭਾਰਤ ਵਿੱਚ ਸਿਹਤਯਾਬੀਆਂ ਦੀ ਗਿਣਤੀ ਅੱਜ ਸਰਗਰਮ ਕੇਸਾਂ ਤੋਂ 3.5 ਗੁਣਾ ਤੋਂ ਪਾਰ ਹੋ ਗਈ ਹੈ ਕਈ ਦਿਨਾਂ ਤੋਂ ਸਿਹਤਯਾਬੀਆਂ ਦੀ ਗਿਣਤੀ 60 ਹਜ਼ਾਰ ਤੋਂ ਵੱਧ ਦਰਜ ਕੀਤੀ ਜਾ ਰਹੀ ਹੈ ਪਿਛਲੇ 24 ਘੰਟਿਆਂ ਦੌਰਾਨ 63,173 ਸਿਹਤਯਾਬੀਆਂ ਨਾਲ ਕੋਵਿਡ-19 ਤੋਂ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 24,67,758 ਤੱਕ ਪਹੁੰਚ ਗਈ ਹੈ ਇਸ ਸਦਕਾ ਸਿਹਤਯਾਬ ਹੋਏ ਮਰੀਜ਼ਾਂ ਦੀ ਪ੍ਰਤੀਸ਼ਤ ਅਤੇ ਐਕਟਿਵ ਕੇਸਾਂ ਦੀ ਪ੍ਰਤੀਸ਼ਤ ਵਿਚਾਲੇ ਪਾੜਾ ਹੋਰ ਚੌੜਾ ਹੋ ਗਿਆ ਹੈ ਇਸ ਨਾਲ ਭਾਰਤ ਵਿੱਚ ਕੋਵਿਡ-19 ਤੋਂ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਦਰ 76 ਫੀਸਦ ਤੋਂ ਟੱਪ ਕੇ 76.30 ਦਰਜ ਕੀਤੀ ਗਈ ਹੈ ਭਾਰਤ ਵਿੱਚ ਰਿਕਾਰਡ ਪੱਧਰ ਤੇ ਸਿਹਤਯਾਬੀਆਂ ਹੋਣ ਸਦਕਾ ਸਰਗਰਮ ਕੇਸਾਂ ਦਾ ਭਾਰ ਹੋਰ ਘਟ ਗਿਆ ਹੈ ਇਹ ਭਾਰ ਕੁੱਲ ਪੌਜ਼ੀਟਿਵ ਕੇਸਾਂ ਦਾ ਸਿਰਫ਼ 21.87 ਫੀਸਦ ਰਹਿ ਗਿਆ ਹੈ ਕੇਂਦਰ, ਸੂਬਾ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਜੋਰਦਾਰ ਕੋਸ਼ਿਸ਼ਾਂ ਦੀ ਬਦੌਲਤ ਕੋਵਿਡ-19 ਤੋਂ ਹੋਣ ਵਾਲੀ ਮੌਤ ਦਰ ਅੱਜ 1.84 ਦਰਜ ਕੀਤੀ ਗਈ ਹੈ ਅਤੇ ਇਹ ਲਗਾਤਾਰ ਘਟ ਰਹੀ ਹੈ

https://pib.gov.in/PressReleseDetail.aspx?PRID=1648672

ਰੋਜ਼ਾਨਾ ਔਸਤ 8 ਲੱਖ ਤੋਂ ਵੱਧ ਟੈਸਟ ਕਰਕੇ ਭਾਰਤ ਨੇ ਕੋਵਿਡ-19 ਟੈਸਟਿੰਗ ਵਿੱਚ ਵਾਧਾ ਕੀਤਾ; 10 ਲੱਖ ਲੋਕਾਂ ਪਿੱਛੇ ਟੈਸਟਾਂ ਦੀ ਗਿਣਤੀ 27 ਹਜ਼ਾਰ ਤੋਂ ਟੱਪੀ

ਸਮੇਂ ਸਿਰ ਤੇ ਕਾਰਗਰ ਢੰਗ ਨਾਲ ਟੈਸਟਿੰਗ ਕੀਤੇ ਜਾਣ ਤੇ ਕੋਵਿਡ19 ਦੀ ਬਿਮਾਰੀ ਦਾ ਛੇਤੀ ਪਤਾ ਲਗਾਏ ਜਾਣ ਨੇ ਕੋਰੋਨਾ ਮਹਾਮਾਰੀ ਵਿਰੁੱਧ ਲੜਾਈ ਵਿੱਚ ਭਾਰਤ ਦੀ ਰਣਨੀਤੀ ਵਿੱਚ ਇੱਕ ਮਹੱਤਵਪੂਰਨਟ ਰੋਲ ਅਦਾ ਕੀਤਾ ਹੈ। ਰੋਜ਼ਾਨਾ ਟੈਸਟਾਂ ਦੀ ਲਗਾਤਾਰ ਵਧ ਰਹੀ 7 ਦਿਨਾਂ ਦੀ ਔਸਤ ਤੋਂ ਪਤਾ ਲੱਗਦਾ ਹੈ ਕਿ ਕੇਂਦਰ, ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਇਸ ਦਿਸ਼ਾ ਵੱਲ ਨਿਰੰਤਰ ਤਾਲਮੇਲ ਨਾਲ ਕੋਸ਼ਿਸ਼ਾਂ ਕਰ ਰਹੀਆਂ ਹਨ। ਅੱਜ ਦੀ ਤਰੀਕ ਤੱਕ 3,76,51,512 ਲੋਕਾਂ ਦੇ ਟੈਸਟ ਕੀਤੇ ਜਾ ਚੁੱਕੇ ਹਨ। ਪਿਛਲੇ 24 ਘੰਟਿਆਂ ਦੌਰਾਨ 8,23,992 ਟੈਸਟ ਕੀਤੇ ਗਏ ਟੈਸਟਾਂ ਦੀ ਲਗਾਤਾਰ ਵਧ ਰਹੀ ਗਿਣਤੀ ਨਾਲ ਰੋਗ ਦਾ ਛੇਤੀ ਪਤਾ ਲਗਾਉਣ ਵਿੱਚ ਸਹਾਇਤਾ ਮਿਲ ਰਹੀ ਹੈ ਰੋਗ ਦਾ ਪਤਾ ਲਗਾਉਣ ਵਾਲੀਆਂ ਪ੍ਰਯੋਗਸ਼ਾਲਾਵਾਂ ਦਾ ਦੇਸ਼ ਭਰ ਵਿੱਚ ਵਿਸਥਾਰ ਕੀਤੇ ਜਾਣ ਸਦਕਾ ਟੈਸਟਿੰਗ ਸਹੂਲਤਾਂ ਸੁਖਾਲੀਆਂ ਹੋ ਗਈਆਂ ਨੇ ਇਸ ਪ੍ਰਾਪਤੀ ਦੇ ਸਿਰ ਤੇ 10 ਲੱਖ ਲੋਕਾਂ ਪਿੱਛੇ ਟੈਸਟਾਂ ਦੀ ਗਿਣਤੀ ਤੇਜੀ ਨਾਲ ਵਧ ਕੇ 27,284 ਤੱਕ ਪਹੁੰਚ ਗਈ ਹੈ ਤੇ ਇਹ ਲਗਾਤਾਰ ਉੱਪਰ ਨੂੰ ਵਧ ਰਹੀ ਹੈ। ਦੇਸ਼ ਭਰ ਵਿੱਚ ਟੈਸਟ ਲੈਬਾਰਟਰੀਆਂ ਦੀ ਗਿਣਤੀ 1540 ਹੋ ਗਈ ਹੈ ਜਿਹਨਾਂ ਵਿੱਚੋਂ 952 ਸਰਕਾਰੀ ਤੇ 548 ਪ੍ਰਾਈਵੇਟ ਲੈਬਾਰਟਰੀਆਂ  ਹਨ

https://pib.gov.in/PressReleseDetail.aspx?PRID=1648683

 

ਸੀਜੀਐੱਚਐੱਸ ਵੱਲੋਂ ਦਿੱਲੀ ਤੇ ਐੱਨਸੀਆਰ ਵਿੱਚ -ਸੰਜੀਵਨੀ ਰਾਹੀਂ ਟੈਲੀ-ਸਲਾਹ ਮਸ਼ਵਰਾ ਸੇਵਾਵਾਂ ਦੀ ਸ਼ੂਰੂਆਤ

ਸੀਜੀਐੱਚਐੱਸ ਨੇ ਜਿਣਸੀ ਤੌਰ ਤੇ ਸਿਹਤ ਸੰਭਾਲ ਸੇਵਾਵਾਂ ਤੱਕ ਜਾਏ ਬਗੈਰ ਵਰਚੁਅਲ ਮੋਡ ਰਾਹੀਂ ਮਾਹਰ ਡਾਕਟਰਾਂ ਨਾਲ ਸਲਾਹ-ਮਸ਼ਵਰੇ ਦੀ ਸਹੂਲਤ ਦੇਣ ਲਈ 25 ਅਗਸਤ 2020 ਤੋਂ ਟੈਲੀ-ਸਲਾਹ ਮਸ਼ਵਰਾ ਸੇਵਾਵਾਂ ਸ਼ੁਰੂ ਕੀਤੀਆਂ  ਹਨ ਸ਼ੁਰੂ ਵਿੱਚ ਇਹ ਸੇਵਾਵਾਂ ਦਿੱਲੀ ਤੇ ਐੱਨਸੀਆਰ ਦੇ ਲਾਭਾਰਥੀਆਂ ਨੂੰ ਉਪਲੱਬਧ ਹੋਣਗੀਆਂ -ਸੇਵਾਵਾਂ ਕੰਮਕਾਰ ਵਾਲੇ ਸਾਰੇ ਦਿਨਾਂ ਨੂੰ ਸਵੇਰੇ 9 ਤੋਂ ਦੁਪਹਿਰ 12 ਵਜੇ ਤੱਕ ਉਪਲੱਬਧ ਹਨ ਸੀਜੀਐੱਚਐੱਸ ਵੱਲੋਂ ਟੈਲੀ-ਸਲਾਹ ਮਸ਼ਵਰਾ ਸੇਵਾਵਾਂ ਲਈ ਸਿਹਤ ਮੰਤਰਾਲੇ ਦੇ ਮੌਜੂਦਾ -ਸੰਜੀਵਨੀ ਪਲੇਟਫਾਰਮ ਦੀ ਵਰਤੋਂ ਕੀਤੀ ਜਾ ਰਹੀ ਹੈ ਇਸ ਪਲੇਟਫਾਰਮ ਨੂੰ ਲਾਭਾਰਥੀਆਂ ਦੀ ਸ਼ਨਾਖ਼ਤ ਭਾਵ ਆਈ ਡੀ ਨਾਲ ਜੋੜਿਆ ਗਿਆ ਹੈ ਮਾਹਰ ਡਾਕਟਰਾਂ ਤੋਂ ਪੀ ਡੀ ਸੇਵਾਵਾਂ ਲੈਣ ਲਈ ਲਾਭਾਰਥੀਆਂ ਨੂੰ ਆਪਣੇ ਮੋਬਾਈਲ ਨੰਬਰ ਦੀ ਵਰਤੋਂ ਕਰਦਿਆਂ ਆਪਣਾ ਨਾਂ ਦਰਜ ਕਰਾਉਣਾ ਹੋਵੇਗਾ ਜਿਸ ਉਪਰੰਤ ਉਸ ਦੀ ਪੁਸ਼ਟੀ ਲਈ ਇੱਕ ਟੀ ਪੀ ਭੇਜਿਆ ਜਾਵੇਗਾ ਪੁਸ਼ਟੀ ਉਪਰੰਤ ਲਾਭਾਰਥੀ -ਸਲਾਹ ਮਸ਼ਵਰੇ ਤੇ ਲਾਗਆਨ ਕਰਕੇ ਰਜਿਸਟਰੇਸ਼ਨ ਫਾਰਮ ਭਰਨਗੇ, ਇੱਕ ਟੋਕਨ ਦੀ ਬੇਨਤੀ ਕਰਨਗੇ ਅਤੇ ਲੋੜ ਪੈਣ ਤੇ ਆਪਣਾ ਸਿਹਤ ਰਿਕਾਰਡ ਅਪਲੋਡ ਕਰਨਗੇ ਸੀਜੀਐੱਚਐੱਸ ਦੀ ਨਵੀਂ ਟੈਲੀ-ਸਲਾਹ ਮਸ਼ਵਰਾ ਸੇਵਾ ਸੀਜੀਐੱਚਐੱਸ ਨਾਲ ਜੁੜੇ ਉਹਨਾਂ ਲਾਭਾਰਥੀਆਂ ਲਈ ਵਰਦਾਨ ਸਿੱਧ ਹੋਵੇਗੀ ਜਿਹਨਾਂ ਨੂੰ ਮਾਹਰ ਡਾਕਟਰਾਂ ਤੋਂ ਸਲਾਹ ਲੈਣ ਦੀ ਲੋੜ ਹੈ ਪਰ ਕੋਵਿਡ-19 ਕਾਰਨ ਉਹ ਘਰੋਂ ਬਾਹਰ ਨਹੀਂ ਨਿਕਲ ਸਕਦੇ ਸ਼ੁਰੂ ਵਿੱਚ ਮੈਡੀਸਨ, ਹੱਡੀਆਂ ਦੇ ਰੋਗਾਂ, ਅੱਖਾਂ ਤੇ ਐਨ ਟੀ ਸੰਬੰਧੀ ਮਾਹਰ ਡਾਕਟਰਾਂ ਨਾਲ ਟੈਲੀ-ਸਲਾਹ ਮਸ਼ਵਰਾ ਸੇਵਾ ਪ੍ਰਦਾਨ ਕੀਤੀ ਜਾਵੇਗੀ

https://pib.gov.in/PressReleseDetail.aspx?PRID=1648664

 

ਡਾ. ਹਰਸ਼ ਵਰਧਨ ਵੱਲੋਂ ਰਾਜਸਥਾਨ ਵਿੱਚ 2 ਨਵੇਂ ਮੈਡੀਕਲ ਕਾਲਜ ਤੇ 3 ਸੁਪਰ ਸਪੇਸ਼ੈਲਿਟੀ ਬਲਾਕ ਰਾਸ਼ਟਰ ਨੂੰ ਸਮਰਪਤ

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ, ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀ ਅਸ਼ੋਕ ਗਹਿਲੋਤ ਦੇ ਨਾਲ ਰਾਜਸਥਾਨ ਵਿੱਚ ਦੋ ਨਵੇਂ ਮੈਡੀਕਲ ਕਾਲਜਾਂ ਤੇ 3 ਸੁਪਰ ਸਪੇਸ਼ੈਲਿਟੀ ਬਲਾਕਾਂ ਦਾ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਨੇ ਉਦਘਾਟਨ ਕੀਤਾ ਭੀਲਵਾੜਾ ਦੇ ਰਾਜਮਾਤਾ ਵਿਜੈ ਰਾਜੇ ਸਿੰਧੀਆ ਮੈਡੀਕਲ ਕਾਲਜ ਤੇ ਭਰਤਪੁਰ ਮੈਡੀਕਲ ਕਾਲਜ ਨੂੰ ਜ਼ਿਲਾ ਹਸਪਤਾਲਾਂ ਤੋਂ ਅੱਪਗਰੇਡ ਕਰਕੇ ਮੈਡੀਕਲ ਕਾਲਜ ਬਣਾਇਆ ਗਿਆ ਹੈ ਜਦਕਿ ਕੋਟਾ ਦੇ ਸਰਕਾਰੀ ਮੈਡੀਕਲ ਕਾਲਜ, ਬੀਕਾਨੇਰ ਦੇ ਸਰਦਾਰ ਪਟੇਲ ਮੈਡੀਕਲ ਕਾਲਜ ਤੇ ਉਦੈਪੁਰ ਦੇ ਰਵਿੰਦਰਨਾਥ ਟੈਗੋਰ ਮੈਡੀਕਲ ਕਾਲਜ ਨਾਲ ਸੁਪਰ ਸਪੇਸ਼ੈਲਿਟੀ ਬਲਾਕਾਂ ਦਾ ਵਾਧਾ ਕੀਤਾ ਗਿਆ ਹੈ ਇਹਨਾਂ ਪ੍ਰਾਜੈਕਟਾਂ ਤੇ ਕੁੱਲ 828 ਕਰੋੜ ਰੁਪਏ ਲਾਗਤ ਆਈ ਹੈ ਜਿਹਨਾਂ ਵਿੱਚੋਂ ਹਰੇਕ ਮੈਡੀਕਲ ਕਾਲਜ ਉੱਪਰ 150 ਕਰੋੜ ਰੁਪਏ ਦੀ ਪੂੰਜੀ ਲੱਗੀ ਹੈ ਇਹਨਾਂ ਕਾਲਜਾਂ ਵਿੱਚ 150 ਅੰਡਰ ਗਰੈਜੂਏਟ ਵਿਦਿਆਰਥੀਆਂ ਦੀ ਸਮਰੱਥਾ ਹੈ ਭਰਤਪੁਰ ਮੈਡੀਕਲ ਕਾਲਜ ਵਿੱਚ 34 ਆਈ ਸੀ ਯੂ ਸਣੇ 525 ਬਿਸਤਰੇ ਹੋਣਗੇ ਜਦਕਿ ਰਾਜਮਾਤਾ ਵਿਜੈ ਰਾਜੇ ਸਿੰਧੀਆ ਮੈਡੀਕਲ ਕਾਲਜ ਵਿੱਚ 12 ਆਈ ਸੀ ਯੂ ਬੈੱਡਾਂ ਸਣੇ 458 ਬਿਸਤਰੇ ਹੋਣਗੇ

https://pib.gov.in/PressReleseDetail.aspx?PRID=1648708

ਇਸ ਵਰ੍ਹੇ 20 ਅਪ੍ਰੈਲ ਤੋਂ ਤੇਲ ਤੇ ਗੈਸ ਖੇਤਰ ਵਿੱਚ 5.88 ਲੱਖ ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਦੇ 8,363 ਪ੍ਰੋਜੈਕਟ ਸ਼ੁਰੂ ਹੋ ਚੁੱਕੇ ਹਨ; ਭਾਰਤ ਸਰਕਾਰ ਨੂੰ ਇਨ੍ਹਾਂ ਪ੍ਰੋਜੈਕਟਾਂ ਤੋਂ ਲਗਭਗ 33.8 ਕਰੋੜ ਮਾਨਵਦਿਵਸਾਂ ਦਾ ਰੋਜਗਾਰ ਪੈਦਾ ਹੋਣ ਦੀ ਸੰਭਾਵਨਾ;

ਤੇਲ ਅਤੇ ਗੈਸ ਉਦਯੋਗ ਨੇ ਮਹਾਮਾਰੀ ਨਾਲ ਸਬੰਧਿਤ ਸਾਰੀਆਂ ਐੱਸਓਪੀਜ਼ ਦੀ ਪਾਲਦਾ ਕਰਦਿਆਂ 20 ਅਪ੍ਰੈਲ, 2020 ਤੋਂ ਲੈ ਕੇ ਹੁਣ ਤੱਕ 5.88 ਲੱਖ ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ 8,363 ਆਰਥਿਕ ਗਤੀਵਿਧੀਆਂ/ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਹੈ। ਇਹ ਪ੍ਰੋਜੈਕਟ ਤੇਲ ਅਤੇ ਗੈਸ CPSEs ਅਤੇ JV/ਸਹਾਇਕ ਇਕਾਈਆਂ ਦੇ ਹਨ; ਜਿਨ੍ਹਾਂ ਵਿੱਚ ਰੀਫ਼ਾਈਨਰੀ ਪ੍ਰੋਜੈਕਟ, ਬਾਇਓ ਰੀਫ਼ਾਈਨਰਜ਼, ਈ ਅਤੇ ਪੀ ਪ੍ਰੋਜੈਕਟ, ਮਾਰਕਿਟਿੰਗ ਬੁਨਿਆਦੀ ਢਾਂਚਾ ਪ੍ਰੋਜੈਕਟ, ਪਾਈਪਲਾਈਨਾਂ, CGD ਪ੍ਰੋਜੈਕਟ, ਡ੍ਰਿਲਿੰਗ/ਸਰਵੇਖਣ ਗਤੀਵਿਧੀਆਂ ਸ਼ਾਮਲ ਹਨ। ਇਸ ਵੇਲੇ ਚਲ ਰਹੇ ਤੇਲ ਅਤੇ ਗੈਸ CPSEs/JVs ਦੇ 25 ਪ੍ਰਮੁੱਖ ਪ੍ਰੋਜੈਕਟਾਂ ਦੀ ਅਨੁਮਾਨਿਤ ਲਾਗਤ 1,67,248 ਕਰੋੜ ਰੁਪਏ ਹੈ ਅਤੇ ਇਨ੍ਹਾਂ ਉੱਤੇ ਲੰਬੇ ਸਮੇਂ ਅੰਦਰ ਰੱਖਰਖਾਅ ਉੱਤੇ ਵੱਧ ਤੋਂ ਵੱਧ 7,861 ਕਰੋੜ ਰੁਪਏ ਖ਼ਰਚ ਹੋਣੇ ਹਨ; ਇਨ੍ਹਾਂ ਨਾਲ 76,56,825 ਮਾਨਵਦਿਵਸ ਦਾ ਰੋਜਗਾਰ ਪੈਦਾ ਹੋਵੇਗਾ। ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਤੇਲ ਅਤੇ ਗੈਸ ਕੰਪਨੀਆਂ ਦੇ ਇਸ ਵੇਲੇ ਚਲ ਰਹੇ ਸਾਰੇ ਪ੍ਰੋਜੈਕਟਾਂ ਦੀ ਡੂੰਘੀਆਂ ਸਮੀਖਿਆਵਾਂ ਕਰ ਰਹੇ ਹਨ ਅਤੇ ਹਾਲੀਆ ਸਮੀਖਿਆ 24 ਅਗਸਤ, 2020 ਨੂੰ ਕੀਤੀ ਗਈ ਹੈ। ਮੰਤਰੀ ਦੀ ਦੂਰਦ੍ਰਿਸ਼ਟੀ ਅਨੁਸਾਰ, ਪੈਟਰੋਲੀਅਮ ਉਦਯੋਗ ਨੇ ਸੰਕਟ ਨੂੰ ਮੌਕੇ ਵਿੱਚਤਬਦੀਲ ਕਰ ਦਿੱਤਾ ਹੈ ਅਤੇ ਉਹ ਰੋਜਗਾਰ ਦੇ ਮੌਕੇ ਪੈਦਾ ਕਰਨ ਅਤੇ ਵਾਧੇ ਨੂੰ ਮੁੜਸੁਰਜੀਤ ਕਰਨ ਲਈ ਮਿਸ਼ਨ ਮੋਡ ਵਿੱਚ ਕੰਮ ਕਰ ਰਿਹਾ ਹੈ।

https://pib.gov.in/PressReleseDetail.aspx?PRID=1648544

 

ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਤਹਿਤ ਹੁਣ ਤੱਕ 85000 ਤੋਂ ਵੱਧ ਜਲ ਸੰਭਾਲ਼ ਢਾਂਚੇ ਅਤੇ 2.63 ਲੱਖ ਤੋਂ ਵੱਧ ਗ੍ਰਾਮੀਣ ਮਕਾਨ ਬਣਾਏ ਗਏ

ਕੋਵਿਡ -19 ਦੇ ਪ੍ਰਕੋਪ ਦੇ ਮੱਦੇਨਜ਼ਰ ਗ੍ਰਾਮੀਣ ਖੇਤਰਾਂ ਵਿੱਚ ਪਰਵਾਸ ਕਰਨ ਵਾਲੇ ਕਾਮਿਆਂ ਅਤੇ ਇਸੇ ਤਰ੍ਹਾਂ ਪ੍ਰਭਾਵਿਤ ਨਾਗਰਿਕਾਂ ਲਈ ਰੋਜਗਾਰ ਅਤੇ ਆਜੀਵਿਕਾ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨ ਲਈ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ (ਜੀਕੇਆਰਏ) ਦੀ ਸ਼ੁਰੂਆਤ ਕੀਤੀ ਗਈ ਹੈ

ਅਭਿਯਾਨ ਦੇ ਉਦੇਸ਼ਾਂ ਨੂੰ ਪੂਰਾ ਕਰਨ ਲਈ 9ਵੇਂ ਹਫ਼ਤੇ ਤੱਕ ਕੁੱਲ 24 ਕਰੋੜ ਮਾਨਵ ਦਿਵਸ  ਮੁਹੱਈਆ ਕਰਵਾਈਆਂ ਗਈਆਂ ਹਨ ਅਤੇ ਹੁਣ ਤੱਕ 18,862 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਹੁਣ ਤੱਕ ਵੱਡੀ ਗਿਣਤੀ ਵਿਚ ਢਾਂਚੇ ਉਸਾਰੇ ਗਏ ਹਨ, ਜਿਨ੍ਹਾਂ ਵਿਚ 85,786 ਜਲ ਸੰਭਾਲ਼ ਢਾਂਚੇ , 2,63,846 ਗ੍ਰਾਮੀਣ ਮਕਾਨ, ਪਸ਼ੂਆਂ ਲਈ 19,397 ਸ਼ੈੱਡ, ਖੇਤਾਂ ਵਿੱਚ 12,798 ਤਲਾਬ ਅਤੇ 4,260 ਕਮਿਊਨਿਟੀ ਸੈਨੀਟੇਸ਼ਨ ਕੰਪਲੈਕਸ ਸ਼ਾਮਲ ਹਨ। ਮੁਹਿੰਮ ਦੌਰਾਨ ਜ਼ਿਲ੍ਹਾ ਖਣਿਜ ਫੰਡ ਰਾਹੀਂ 6342 ਕੰਮ ਕੀਤੇ ਗਏ ਹਨ, 1002 ਗ੍ਰਾਮ ਪੰਚਾਇਤਾਂ ਨੂੰ ਠੋਸ ਅਤੇ ਤਰਲ ਰਹਿੰਦ-ਖੂਹੰਦ ਪ੍ਰਬੰਧਨ ਨਾਲ ਸਬੰਧਿਤ ਕੁੱਲ 13,022 ਕੰਮ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ (ਕੇਵੀਕੇ) ਰਾਹੀਂ 31,658 ਉਮੀਦਵਾਰਾਂ ਨੂੰ ਹੁਨਰ ਸਿਖਲਾਈ ਦਿੱਤੀ ਗਈ ਹੈ।

https://pib.gov.in/PressReleseDetail.aspx?PRID=1648709

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

  • ਪੰਜਾਬ: ਪੰਜਾਬ ਵਿਗੜ ਰਹੇ ਕੋਵਿਡ ਸੰਕਟ ਖ਼ਿਲਾਫ਼ ਆਪਣੀ ਲੜਾਈ ਨੂੰ ਹੋਰ ਤੇਜ਼ ਕਰਨ ਦੀ ਤਿਆਰੀ ਕਰ ਰਿਹਾ ਹੈ, ਰਾਜ ਮੰਤਰੀ ਮੰਡਲ ਨੇ ਮੈਡੀਕਲ ਅਫ਼ਸਰਾਂ (ਮਾਹਰਾਂ) ਦੀਆਂ ਨਿਯਮਿਤ ਤੌਰ ਤੇ 428 ਅਸਾਮੀਆਂ ਨੂੰ ਤੁਰੰਤ ਭਰਨ ਦੀ ਮਨਜੂਰੀ ਦੇ ਦਿੱਤੀ ਹੈ। ਇਸਨੇ ਪਹਿਲਾਂ ਹੀ 6 ਮਾਹਰਾਂ ਲਈ ਭਰੀਆਂ 107 ਅਸਾਮੀਆਂ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ
  • ਹਿਮਾਚਲ ਪ੍ਰਦੇਸ਼: ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਤਹਿਤ, 5.90 ਲੱਖ ਔਰਤਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ 500 ਰੁਪਏ ਪ੍ਰਤੀ ਮਹੀਨੇ ਦੀ ਸਿੱਧੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਗਈ ਸੀ ਅਤੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ 8.74 ਲੱਖ ਕਿਸਾਨਾਂ ਨੂੰ 2000 ਰੁਪਏ ਪ੍ਰਤੀ ਤਿੰਨ ਮਹੀਨੇ ਦੀ ਸਹਾਇਤਾ ਦਿੱਤੀ ਗਈ ਸੀ ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਨੇ ਯੋਗ ਵਿਅਕਤੀਆਂ ਨੂੰ ਤਿੰਨ ਮਹੀਨੇ ਦੀ ਅਗਾਉਂ ਸਮਾਜਿਕ ਸੁਰੱਖਿਆ ਪੈਨਸ਼ਨ ਵੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਮਾਰਚ ਤੋਂ ਜੂਨ ਦੇ ਮਹੀਨੇ ਲਈ ਆਸ਼ਾ ਵਰਕਰਾਂ ਦੇ ਖਾਤਿਆਂ ਵਿੱਚ ਵਾਧੂ 1000 ਰੁਪਏ ਜਮ੍ਹਾ ਕੀਤੇ ਗਏ ਸਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਰਕਾਰ ਨੇ ਕੋਵਿਡ -19 ਮਹਾਮਾਰੀ ਦੌਰਾਨ ਉਨ੍ਹਾਂ ਦੀ ਯੋਮੈਨ ਸੇਵਾ ਨੂੰ ਧਿਆਨ ਵਿੱਚ ਰੱਖਦਿਆਂ ਇਨ੍ਹਾਂ ਕਾਮਿਆਂ ਨੂੰ ਜੁਲਾਈ ਅਤੇ ਅਗਸਤ ਮਹੀਨੇ ਲਈ 2000 ਰੁਪਏ ਦੇਣ ਦਾ ਫੈਸਲਾ ਕੀਤਾ ਹੈ।
  • ਮਹਾਰਾਸ਼ਟਰ: ਪੂਨੇ ਦੇ ਭਾਰਤੀ ਵਿਦਿਆਪੀਠ ਦੇ ਮੈਡੀਕਲ ਕਾਲਜ ਵਿੱਚ ਆਕਸਫੋਰਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੁਆਰਾ ਵਿਕਸਤ ਸੰਭਾਵਤ ਕੋਰੋਨਾ ਵਾਇਰਸ ਵੈਕਸੀਨ ਦੀਆਂ ਡੋਜਿਜ਼ ਦੂਜੇ ਪੜਾਅ ਦੇ ਕਲੀਨਿਕਲ ਮਨੁੱਖੀ ਟਰਾਇਲਾਂ ਲਈ ਪਹੁੰਚੀਆਂ ਹਨ ਟਰਾਇਲ ਅੱਜ ਤੋਂ ਸ਼ੁਰੂ ਹੋਣ ਵਾਲੇ ਹਨ ਮਹਾਰਾਸ਼ਟਰ ਵਿੱਚ ਹੁਣ 1,65,921 ਐਕਟਿਵ ਕੇਸ ਹਨ, ਜਦੋਂ ਕਿ ਮੰਗਲਵਾਰ ਨੂੰ 12,300 ਲੋਕਾਂ ਨੂੰ ਰਾਜ ਦੇ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ, ਜਿਨ੍ਹਾਂ ਵਿੱਚੋਂ ਰਿਕਵਰਡ ਕੇਸਾਂ ਦੀ ਕੁੱਲ ਗਿਣਤੀ 5,14,790 ਹੋ ਗਈ ਹੈ। ਮਹਾਰਾਸ਼ਟਰ ਨੇ ਹੁਣ ਤੱਕ 37,24,911 ਟੈਸਟ ਕੀਤੇ ਹਨ।
  • ਗੁਜਰਾਤ: ਮੰਗਲਵਾਰ ਨੂੰ 1,096 ਨਵੇਂ ਕੇਸ ਸਾਹਮਣੇ ਆਉਣ ਨਾਲ ਗੁਜਰਾਤ ਵਿੱਚ ਕੋਵਿਡ -19 ਦੇ ਕੇਸਾਂ ਦੀ ਗਿਣਤੀ ਵਧ ਕੇ 88,942 ਹੋ ਗਈ ਹੈ, ਜਦੋਂ ਕਿ 20 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ। ਸੂਰਤ ਤੋਂ ਸਭ ਤੋਂ ਵੱਧ 250 ਨਵੇਂ ਕੇਸ ਆਏ, ਇਸ ਤੋਂ ਬਾਅਦ ਅਹਿਮਦਾਬਾਦ ਤੋਂ 157 ਕੇਸ ਆਏ ਹਨ। ਪਿਛਲੇ 24 ਘੰਟਿਆਂ ਵਿੱਚ ਰਾਜ ਵਿੱਚ ਕੁੱਲ 72,577 ਟੈਸਟ ਕੀਤੇ ਗਏ ਹਨ। ਰਾਜ ਵਿੱਚ ਐਕਟਿਵ ਮਾਮਲੇ 14,751 ਹਨ
  • ਛੱਤੀਸਗੜ੍ਹ: ਰਾਜ ਵਿੱਚ ਕੋਵਿਡ -19 ਦੇ ਇੱਕ ਦਿਨ ਵਿੱਚ ਸਭ ਤੋਂ ਵੱਧ ਕੇਸ ਦੇਖਣ ਨੂੰ ਮਿਲੇ, ਮੰਗਲਵਾਰ ਨੂੰ 1,145 ਵਿਅਕਤੀ ਪਾਜ਼ਿਟਿਵ ਆਏ ਹਨ, ਰਾਜ ਵਿੱਚ ਕੁੱਲ ਕੇਸਾਂ ਦੀ ਗਿਣਤੀ 23,199 ਹੋ ਗਈ, ਜਦਕਿ 12 ਹੋਰ ਮੌਤਾਂ ਦੇ ਹੋਣ ਨਾਲ ਮੌਤਾਂ ਦੀ ਗਿਣਤੀ 218 ਹੋ ਗਈ ਹੈ। ਸਿਹਤ ਮੰਤਰੀ ਟੀ.ਐੱਸ. ਸਿੰਘਦੇਵ ਨੇ ਛੱਤੀਸਗੜ੍ਹ ਦੇ ਰਾਏਪੁਰ, ਦੁਰਗ, ਰਾਜਨੰਦਨ ਅਤੇ ਬਿਲਾਸਪੁਰ ਜ਼ਿਲ੍ਹਿਆਂ ਵਿੱਚ ਡਿਸਚਾਰਜ ਹੋਣ ਵਾਲੇ ਮਰੀਜ਼ਾਂ ਦੀ ਪੈਰਵੀ ਲਈ ਇੰਟਰੈਕਟਿਵ ਵੌਇਸ ਰਿਸਪਾਂਸ ਸਿਸਟਮ ਦਾ ਉਦਘਾਟਨ ਕੀਤਾ।
  • ਗੋਆ: ਮੰਗਲਵਾਰ ਨੂੰ ਆਲ ਇੰਡੀਆ ਇੰਸਟੀਟੀਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼), ਦਿੱਲੀ ਦੇ ਡਾਕਟਰਾਂ ਦੀ ਇੱਕ ਟੀਮ ਨੇ ਗੋਆ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐੱਮਸੀਐੱਚ) ਦਾ ਦੌਰਾ ਕਰਕੇ ਗੰਭੀਰ ਮਰੀਜ਼ਾਂ ਲਈ ਸਥਾਪਤ ਕੀਤੀ ਗਈ ਕੋਵਿਡ-19 ਇਲਾਜ ਸਹੂਲਤ ਦਾ ਜਾਇਜ਼ਾ ਲਿਆ। ਏਮਜ਼ ਦੀ ਟੀਮ ਸੋਮਵਾਰ ਨੂੰ ਕੇਂਦਰੀ ਆਯੂਸ਼ ਮੰਤਰੀ ਸ਼੍ਰੀਪਦ ਨਾਇਕ ਦੀ ਸਿਹਤ ਤੇ ਨਜ਼ਰ ਰੱਖਣ ਲਈ ਗੋਆ ਪਹੁੰਚੀ ਸੀ। ਏਮਜ਼ ਦੇ ਡਾਕਟਰਾਂ ਨੇ, ਨਾਜ਼ੁਕ ਮਰੀਜ਼ਾਂ ਦੇ ਇਲਾਜ ਲਈ ਤਿੰਨ ਦੇ ਟੇਲਰ-ਮੇਡ ਵਾਰਡਾਂ ਦਾ ਮੁਆਇਨਾ ਕੀਤਾ ਰਾਜ ਵਿੱਚ 3,149 ਕੋਵਿਡ ਮਰੀਜ਼ਾਂ ਦਾ ਇਲਾਜ ਚਲ ਰਿਹਾ ਹੈ
  • ਕੇਰਲ: ਰਾਜ ਵਿੱਚ ਪੰਜ ਕੋਵਿਡ -19 ਮੌਤਾਂ ਦੀ ਖ਼ਬਰ ਮਿਲੀ ਹੈ ਜਿਸ ਨਾਲ ਮੌਤਾਂ ਦੀ ਕੁੱਲ ਗਿਣਤੀ 249 ਹੋ ਗਈ ਹੈ। ਰਾਜਧਾਨੀ ਵਿੱਚ ਸਖ਼ਤ ਕੋਵਿਡ -19 ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਅੱਜ ਸਵੇਰੇ ਸ਼੍ਰੀ ਪਦਮਨਾਭਾ ਸਵਾਮੀ ਮੰਦਰ ਨੂੰ ਸ਼ਰਧਾਲੂਆਂ ਲਈ ਖੋਲ੍ਹਿਆ ਗਿਆ ਹੈ। ਇੱਕ ਨਿਸ਼ਚਤ ਸਮੇਂ ਤੇ ਸਿਰਫ਼ 35 ਸ਼ਰਧਾਲੂਆਂ ਨੂੰ ਮੰਦਰ ਦੇ ਅੰਦਰ ਜਾਣ ਦੀ ਆਗਿਆ ਹੋਵੇਗੀ ਅਤੇ ਇੱਕ ਦਿਨ ਵਿੱਚ ਕੁੱਲ 665 ਸ਼ਰਧਾਲੂ ਹੀ ਜਾ ਸਕਣਗੇ ਰਾਜ ਵਿੱਚ ਕੱਲ ਰਿਕਾਰਡ ਤੋੜ 2,375 ਪਾਜ਼ਿਟਿਵ ਕੇਸ ਆਏ, ਜੋ ਰਾਜ ਵਿੱਚ ਇੱਕ ਸਭ ਤੋਂ ਵੱਧ ਕੇਸਾਂ ਦਾ ਨਵਾਂ ਉੱਚ ਦਰਜਾ ਸੀ। ਰਿਕਵਰਡ ਮਰੀਜ਼ਾਂ ਦੀ ਗਿਣਤੀ 40,000 ਦੇ ਅੰਕੜੇ ਨੂੰ ਪਾਰ ਕਰ ਗਈ ਹੈ ਰਾਜ ਭਰ ਵਿੱਚ ਕੁੱਲ 1,83,794 ਵਿਅਕਤੀ ਨਿਗਰਾਨੀ ਅਧੀਨ ਹਨ।
  • ਤਮਿਲ ਨਾਡੂ: ਦੋ ਹਫ਼ਤਿਆਂ ਵਿੱਚ, ਰਾਜ ਵਿੱਚ ਸਾਰੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਕੋਵਿਡ -19 ਟੈਸਟ ਦੇ ਨਤੀਜਿਆਂ ਨੂੰ 24 ਤੋਂ 36 ਘੰਟਿਆਂ ਵਿੱਚ ਐੱਸਐੱਮਐੱਸ ਰਾਹੀਂ ਦੱਸਣਗੇ। ਸਿਹਤ ਮੰਤਰੀ ਸੀ. ਵਿਜੈ ਭਾਸਕਰ ਨੇ ਕਿਹਾ ਕਿ ਇਸ ਪ੍ਰਣਾਲੀ ਦੀ ਸਹੂਲਤ ਲਈ ਸਾਫਟਵੇਅਰ ਨੂੰ ਅਪਲੋਡ ਕਰਨ ਦਾ ਕੰਮ ਜ਼ੋਰਾਂ-ਸ਼ੋਰਾਂ ਤੇ ਚਲ ਰਿਹਾ ਹੈ। ਰਾਜ ਦੇ ਸਿਹਤ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਕੋਇੰਬਟੂਰ ਵਿੱਚ ਅਗਲੇ 15 ਦਿਨਾਂ ਵਿੱਚ ਰੋਜ਼ਾਨਾ ਮਾਮਲਿਆਂ ਦੀ ਗਿਣਤੀ ਚਿੰਤਾਜਨਕ ਰੂਪ ਵਿੱਚ ਵਧ ਜਾਵੇਗੀ। ਮਦਰਾਸ ਹਾਈ ਕੋਰਟ ਨੇ ਮੰਗਲਵਾਰ ਨੂੰ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਦਾਇਰ ਕੀਤੀਆਂ ਗਈਆਂ ਰਿੱਟ ਪਟੀਸ਼ਨਾਂ ਦੇ ਇੱਕ ਸਮੂਹ ਨੂੰ ਖਾਰਜ ਕੀਤਾ ਹੈ, ਇਹ ਪਟੀਸ਼ਨਾਂ ਸਕੂਲ ਸਿੱਖਿਆ ਵਿਭਾਗ ਨੂੰ ਉਸਦੇ ਅੰਕ ਦੇਣ ਦੇ ਲਈ ਅਪਣਾਈ ਗਈ ਵਿਧੀ ਨੂੰ ਚੁਣੌਤੀ ਦਿੰਦੀਆਂ ਸਨ ਇਹ ਵਿਧੀ ਕੋਵਿਡ -19 ਦੇ ਫੈਲਣ ਕਾਰਨ ਇਸ ਸਾਲ ਜਨਤਕ ਪ੍ਰੀਖਿਆਵਾਂ ਦੇ ਰੱਦ ਹੋਣ ਕਾਰਨ ਅਪਣਾਈ ਗਈ ਸੀ
  • ਕਰਨਾਟਕ: ਰਾਜ ਵਿੱਚ 2 ਲੱਖ ਤੋਂ ਵੱਧ ਮਰੀਜ਼ ਡਿਸਚਾਰਜ ਹੋ ਚੁੱਕੇ ਹਨ, 70% ਦੀ ਰਿਕਵਰੀ ਦਰ ਹੈ, ਸਿਰਫ਼ 1% ਤੋਂ ਘੱਟ ਐਕਟਿਵ ਮਾਮਲੇ ਆਈਸੀਯੂ ਵਿੱਚ ਚਲ ਰਹੇ ਹਨ, ਮੌਤ ਦਰ 1.69% ਹੈ, ਇਸ ਤਰ੍ਹਾਂ ਕਰਨਾਟਕ ਦੀ ਕੋਵਿਡ ਸਥਿਤੀ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ ਕੇਐੱਸਆਰਟੀਸੀ ਨੇ ਰਾਜ ਸਰਕਾਰ ਤੋਂ ਸਮਾਜਿਕ ਦੂਰੀ ਦੇ ਨਿਯਮਾਂ ਵਿੱਚ ਢਿੱਲ ਦੇ ਕੇ ਆਪਣੀਆਂ ਬੱਸਾਂ ਵਿੱਚ ਸਾਰੀਆਂ ਸੀਟਾਂ ਭਰਨ ਦੀ ਆਗਿਆ ਮੰਗੀ ਹੈ। ਕਰਨਾਟਕ ਰਾਜ ਦੇ ਕਾਂਗਰਸ ਦੇ ਪ੍ਰਧਾਨ ਡੀ.ਕੇ. ਸ਼ਿਵਾ ਕੁਮਾਰ, ਜਿਨ੍ਹਾਂ ਨੂੰ ਸੋਮਵਾਰ ਦੀ ਰਾਤ ਨੂੰ ਕੋਵਿਡ -19 ਲਈ ਪਾਜ਼ਿਟਿਵ ਪਾਇਆ ਗਿਆ, ਉਨ੍ਹਾਂ ਨੂੰ ਬੰਗਲੁਰੂ ਦੇ ਇੱਕ ਨਿਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੋ ਦਿਨਾਂ ਦੀ ਰਾਹਤ ਤੋਂ ਬਾਅਦ ਜਦੋਂ ਰਾਜ ਵਿੱਚ ਕੋਵਿਡ ਦੇ ਇੱਕ ਦਿਨ ਵਿੱਚ ਤਕਰੀਬਨ 5,000 ਪਾਜ਼ਿਟਿਵ ਮਾਮਲੇ ਆਉਂਦੇ ਸਨ, ਮੰਗਲਵਾਰ ਨੂੰ ਅਚਾਨਕ ਆਉਣ ਵਾਲੇ ਕੇਸਾਂ ਵਿੱਚ ਵਾਧਾ ਹੋ ਕੇ 8,161 ਪਾਜ਼ਿਟਿਵ ਕੇਸ ਆਏ ਹਨ, ਜਿਸ ਨਾਲ ਕੁੱਲ ਕੇਸ 2,91,826 ਹੋ ਗਏ ਹਨ ਇਨ੍ਹਾਂ ਵਿੱਚੋਂ ਬੰਗਲੁਰੂ ਤੋਂ 2,294 ਕੇਸ ਆਏ ਹਨ।
  • ਆਂਧਰ ਪ੍ਰਦੇਸ਼: ਮੰਗਲਵਾਰ ਨੂੰ ਅੱਧੀ ਰਾਤ ਤੋਂ ਤੁਰੰਤ ਬਾਅਦ ਅਨੰਤਪੁਰ ਦੇ ਸਰਕਾਰੀ ਹਸਪਤਾਲ ਵਿੱਚ ਅੱਗ ਲੱਗ ਗਈ ਜਿਸ ਕਾਰਨ ਮਰੀਜ਼ਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਸੁਰੱਖਿਆ ਲਈ ਹਸਪਤਾਲ ਦੇ 24 ਕੋਵਿਡ-19 ਮਰੀਜ਼ਾਂ ਨੂੰ ਕਿਸੇ ਹੋਰ ਵਾਰਡ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਹ ਦੱਸਦੇ ਹੋਏ ਕਿ ਕੋਵਿਡ -19 ਦਾ ਫੈਲਣਾ ਹੁਣ ਸਿਰਫ਼ ਸ਼ਹਿਰੀ ਖੇਤਰਾਂ ਤੱਕ ਸੀਮਿਤ ਨਹੀਂ ਰਿਹਾ, ਪੰਚਾਇਤ ਰਾਜ ਅਤੇ ਗ੍ਰਾਮੀਣ ਵਿਕਾਸ ਮੰਤਰੀ ਪੇਡੀਰੇਡੀ ਰਾਮਚੰਦਰ ਰੈਡੀ ਨੇ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਸੁਝਾਏ ਗਏ ਰੋਕਥਾਮ ਉਪਾਵਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਰਾਜ ਨੇ ਵਿਜੈਵਾੜਾ ਵਿੱਚ ਮਰੀਜ਼ਾਂ ਤੋਂ ਵਧੇਰੇ ਫੀਸਾਂ ਵਸੂਲਣ ਕਾਰਨ ਪੰਜ ਨਿਜੀ ਕੋਵਿਡ ਕੇਅਰ ਸੈਂਟਰਾਂ ਦੀਆਂ ਮਨਜੂਰੀਆਂ ਨੂੰ ਰੱਦ ਕਰ ਦਿੱਤਾ ਹੈ। ਮਰੀਜ਼ਾਂ ਦੁਆਰਾ ਮਿਲੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਜਾਂਚ ਦੇ ਆਦੇਸ਼ ਵੀ ਦਿੱਤੇ ਗਏ ਹਨ।
  • ਤੇਲੰਗਾਨਾ: ਪਿਛਲੇ 24 ਘੰਟਿਆਂ ਵਿੱਚ ਤੇਲੰਗਾਨਾ ਵਿੱਚ 3018 ਨਵੇਂ ਮਾਮਲੇ ਆਏ, 1060 ਰਿਕਵਰ ਹੋਏ ਅਤੇ 10 ਮੌਤਾਂ ਹੋਈਆਂ ਹਨ 3018 ਕੇਸਾਂ ਵਿੱਚੋਂ 475 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 1,11,688; ਐਕਟਿਵ ਕੇਸ: 25,685; ਮੌਤਾਂ: 780; ਡਿਸਚਾਰਜ: 85,223 ਸੀਨੀਅਰ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਗ੍ਰੇਟਰ ਹੈਦਰਾਬਾਦ ਮਿਉਂਸੀਪਲ ਕਾਰਪੋਰੇਸ਼ਨ (ਜੀਐੱਚਐੱਮਸੀ) ਅਧੀਨ ਆਉਂਦੇ ਇਲਾਕਿਆਂ ਵਿੱਚ ਕੋਵਿਡ -19 ਮਹਾਮਾਰੀ ਦੇ ਹੌਲੀ-ਹੌਲੀ ਕਾਬੂ ਵਿੱਚ ਆਉਣ ਦੇ ਸੰਕੇਤ ਦਿਖਾਈ ਦੇ ਰਹੇ ਹਨ ਜਦੋਂਕਿ ਜ਼ਿਲ੍ਹਿਆਂ ਵਿੱਚ ਸਤੰਬਰ ਤੱਕ ਬਿਮਾਰੀ ਘਟਣ ਦੀ ਉਮੀਦ ਹੈ। ਕੋਵਿਡ -19 ਮਹਾਮਾਰੀ ਅਤੇ ਇਸ ਤੋਂ ਬਾਅਦ ਲੱਗੇ ਲੌਕਡਾਉਨ ਦੇ ਬਾਵਜੂਦ, ਤੇਲੰਗਾਨਾ ਰਾਜ, ਖ਼ਾਸਕਰ ਹੈਦਰਾਬਾਦ, ਮੁੜ-ਉਭਰਨ ਦੀ ਤਾਕਤ ਦਿਖਾਉਂਦਾ ਹੈ ਅਤੇ ਨਿਵੇਸ਼ਾਂ ਨੂੰ ਆਕਰਸ਼ਤ ਕਰਦਾ ਹੈ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ, 25 ਜੁਲਾਈ ਤੋਂ ਰਾਜ ਵਿੱਚ ਕੁੱਲ 5,950 ਕਰੋੜ ਰੁਪਏ ਦੇ ਨਿਵੇਸ਼ ਹੋਏ ਹਨ।
  • ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ ਪਿਛਲੇ ਚਾਰ ਘੰਟਿਆਂ ਦੌਰਾਨ 100 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ, ਰਿਕਵਰੀ ਦੀ ਦਰ ਵਿੱਚ ਸੁਧਾਰ ਹੋਇਆ ਹੈ ਅਤੇ ਇਸ ਸਮੇਂ ਇਹ 73.50 ਫ਼ੀਸਦੀ ਹੈ ਕੋਵਿਡ ਹਸਪਤਾਲਾਂ ਤੋਂ ਹੁਣ ਤੱਕ ਕੁੱਲ 2,508 ਵਿਅਕਤੀਆਂ ਨੂੰ ਛੁੱਟੀ ਦਿੱਤੀ ਗਈ ਹੈ।
  • ਅਸਾਮ: ਅਸਾਮ ਵਿੱਚ ਕੱਲ 1,734 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ ਸਿਹਤ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਡਾਕਟਰਾਂ, ਨਰਸਾਂ ਅਤੇ ਮੈਡੀਕਲ ਸਟਾਫ਼ ਦਾ ਸਾਰੇ ਯਤਨਾਂ ਲਈ ਧੰਨਵਾਦ ਕੀਤਾ। ਰਾਜ ਵਿੱਚ ਕੁੱਲ ਛੁੱਟੀ ਰਿਕਵਰਡ ਮਰੀਜ਼ 74,814 ਹਨ ਅਤੇ ਐਕਟਿਵ ਮਰੀਜ਼ 19,515 ਹਨ।
  • ਮਣੀਪੁਰ: ਰਾਜ ਸਰਕਾਰ ਨੇ ਅਨਲੌਕ 3 ਦੇ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਇਸ ਵਿੱਚ ਹਰ ਤਰ੍ਹਾਂ ਦੇ ਇਕੱਠਾਂ ਤੇ ਪਾਬੰਦੀ ਜਾਰੀ ਹੈ ਅਤੇ ਉਲੰਘਣਾ ਕਰਨ ਵਾਲਿਆਂ ਤੇ ਜ਼ੁਰਮਾਨੇ ਨੂੰ ਵਧਾ ਦਿੱਤਾ ਗਿਆ ਹੈ
  • ਮੇਘਾਲਿਆ: ਮੇਘਾਲਿਆ ਵਿੱਚ ਅੱਜ ਕੋਰੋਨਾ ਵਾਇਰਸ ਤੋਂ 42 ਵਿਅਕਤੀ ਰਿਕਵਰ ਹੋਏ ਹਨ। ਕੁੱਲ ਐਕਟਿਵ ਕੇਸ 1,179, ਬੀਐੱਸਐੱਫ਼ ਅਤੇ ਆਰਮਡ ਫੋਰਸਾਂ ਦੇ ਕੁੱਲ 442 ਕੇਸ ਹਨ, ਬਾਕੀ ਲੋਕਾਂ ਦੇ ਕੁੱਲ 737 ਕੇਸ ਹਨ ਅਤੇ ਕੁੱਲ ਰਿਕਵਰਡ 831 ਹਨ
  • ਮਿਜ਼ੋਰਮ: ਮਿਜ਼ੋਰਮ ਵਿੱਚ ਅੱਜ ਕੋਵਿਡ -19 ਦੇ ਚਾਰ ਮਰੀਜ਼ਾਂ ਨੂੰ ਛੁੱਟੀ ਹੋ ਗਈ ਹੈ। ਕੁੱਲ ਕੇਸ 967, ਐਕਟਿਵ ਕੇਸ 499.
  • ਨਾਗਾਲੈਂਡ: ਨਾਗਾਲੈਂਡ ਵਿੱਚ ਆਰਟੀ-ਪੀਸੀਆਰ ਅਤੇ ਟਰੂਨੈਟ ਮਸ਼ੀਨਾਂ ਦੁਆਰਾ ਹੁਣ ਤੱਕ ਕੁੱਲ 57,799 ਨਮੂਨੇ ਜਾਂਚ ਲਈ ਭੇਜੇ ਗਏ ਹਨ ਤਕਰੀਬਨ 1113 ਵਿਅਕਤੀ ਸਰਕਾਰੀ ਕੁਆਰੰਟੀਨ ਸਹੂਲਤਾ ਵਿੱਚ ਰਹਿ ਰਹੇ ਹਨ। ਕੋਹਿਮਾ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਵਿਡ -19 ਪਾਜ਼ਿਟਿਵ ਮਾਮਲਿਆਂ ਦੀ ਜਾਂਚ ਤੋਂ ਬਾਅਦ 8 ਹੋਰ ਥਾਵਾਂ ਨੂੰ ਸੀਲ ਕਰਨ ਦੇ ਆਦੇਸ਼ ਦਿੱਤੇ ਹਨ। ਤੁਇਨਸਾਂਗ ਜ਼ਿਲ੍ਹੇ ਵਿੱਚ 9 ਹੋਰ  ਥਾਵਾਂ ਨੂੰ ਸੀਲ ਕਰ ਦਿੱਤਾ ਗਿਆ ਹੈ

 

ਫੈਕਟਚੈੱਕ

http://static.pib.gov.in/WriteReadData/userfiles/image/image00735FF.jpg

http://static.pib.gov.in/WriteReadData/userfiles/image/image0088XLT.jpg

 

 

*******

ਵਾਈਬੀ
 


(Release ID: 1648878) Visitor Counter : 216