ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿੱਚ ਸਿਹਤਯਾਬੀਆਂ ਵਧਣ ਨਾਲ ਸਰਗਰਮ ਕੇਸਾਂ ਵਿਚਾਲੇ ਅੰਤਰ ਵਧਿਆ

ਸਿਹਤਯਾਬ ਹੋਏ ਮਰੀਜ਼ਾਂ ਦੀ ਗਿਣਤੀ ਸਰਗਰਮ ਕੇਸਾਂ ਤੋਂ 3.5 ਗੁਣਾ ਹੋਈ

Posted On: 26 AUG 2020 1:06PM by PIB Chandigarh

ਭਾਰਤ ਵਿੱਚ ਸਿਹਤਯਾਬੀਆਂ ਦੀ ਗਿਣਤੀ ਅੱਜ ਸਰਗਰਮ ਕੇਸਾਂ ਤੋਂ 3.5 ਗੁਣਾ ਤੋਂ ਪਾਰ ਹੋ ਗਈ ਹੈ
ਕਈ ਦਿਨਾਂ ਤੋਂ ਸਿਹਤਯਾਬੀਆਂ ਦੀ ਗਿਣਤੀ 60 ਹਜ਼ਾਰ ਤੋਂ ਵੱਧ ਦਰਜ ਕੀਤੀ ਜਾ ਰਹੀ ਹੈ ਪਿਛਲੇ 24 ਘੰਟਿਆਂ ਦੌਰਾਨ 63,173 ਸਿਹਤਯਾਬੀਆਂ ਨਾਲ ਕੋਵਿਡ-19 ਤੋਂ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 24,67,758 ਤੱਕ ਪਹੁੰਚ ਗਈ ਹੈ ਇਸ ਸਦਕਾ ਸਿਹਤਯਾਬ ਹੋਏ ਮਰੀਜ਼ਾਂ ਦੀ ਪ੍ਰਤੀਸ਼ਤ ਅਤੇ ਐਕਟਿਵ ਕੇਸਾਂ ਦੀ ਪ੍ਰਤੀਸ਼ਤ ਵਿਚਾਲੇ ਪਾੜਾ ਹੋਰ ਚੌੜਾ ਹੋ ਗਿਆ ਹੈ




ਇਸ ਨਾਲ ਭਾਰਤ ਵਿੱਚ ਕੋਵਿਡ-19 ਤੋਂ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਦਰ 76 ਫੀਸਦ ਤੋਂ ਟੱਪ ਕੇ 76.30 ਦਰਜ ਕੀਤੀ ਗਈ ਹੈ ਭਾਰਤ ਵਿੱਚ ਰਿਕਾਰਡ ਪੱਧਰ ਤੇ ਸਿਹਤਯਾਬੀਆਂ ਹੋਣ ਸਦਕਾ ਸਰਗਰਮ ਕੇਸਾਂ ਦਾ ਭਾਰ ਹੋਰ ਘਟ ਗਿਆ ਹੈ ਇਹ ਭਾਰ ਕੁੱਲ ਪੌਜ਼ੀਟਿਵ ਕੇਸਾਂ ਦਾ ਸਿਰਫ਼ 21.87 ਫੀਸਦ ਰਹਿ ਗਿਆ ਹੈ ਕੇਂਦਰ, ਸੂਬਾ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਜੋਰਦਾਰ ਕੋਸ਼ਿਸ਼ਾਂ ਦੀ ਬਦੌਲਤ ਕੋਵਿਡ-19 ਤੋਂ ਹੋਣ ਵਾਲੀ ਮੌਤ ਦਰ ਅੱਜ 1.84 ਦਰਜ ਕੀਤੀ ਗਈ ਹੈ ਅਤੇ ਇਹ ਲਗਾਤਾਰ ਘਟ ਰਹੀ ਹੈ

ਐਮ ਵੀ/ਐਸ ਜੇ


(Release ID: 1648777) Visitor Counter : 183