ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਪਿਛਲੇ 24 ਘੰਟਿਆਂ ਵਿੱਚ ਇੱਕ ਦਿਨ ਦੌਰਾਨ ਰਿਕਾਰਡ 66,550 ਸਿਹਤਯਾਬੀਆਂ । ਭਾਰਤ ਵੱਲੋਂ ਇੱਕ ਹੋਰ ਚੋਟੀ ਸਰ , ਕੁਲ ਸਿਹਤਯਾਬੀਆਂ 24 ਲੱਖ ਤੋਂ ਪਾਰ ।

Posted On: 25 AUG 2020 12:29PM by PIB Chandigarh


ਪਿਛਲੇ 25 ਦਿਨਾਂ ਦੌਰਾਨ ਸਿਹਤਯਾਬੀਆਂ ਦੀ ਗਿਣਤੀ ਵਿੱਚ 100 ਫੀਸਦ ਤੋਂ ਵਧ ਦਾ ਵਾਧਾ ।
ਕੇਂਦਰ ਸਰਕਾਰ ਵੱਲੋਂ ਕੋਵਿਡ-19 ਸਬੰਧੀ ਕੀਤੀ ਜਾ ਰਹੀ ਕਾਰਵਾਈ ਤੇ ਰਣਨੀਤਿਕ ਉਪਰਾਲਿਆਂ ਅਤੇ ਉਹਨਾਂ ਨੂੰ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਲਾਗੂ ਕੀਤੇ ਜਾਣ ਦੇ ਸਿੱਟੇ ਦਿਖਾਈ ਦੇ ਰਹੇ ਹਨ ।  ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ ਇਕੋ ਦਿਨ ਵਿੱਚ ਸਭ ਤੋਂ ਵਧ ਕੋਵਿਡ-19 ਦੇ 66,550 ਮਰੀਜ਼ ਠੀਕ ਹੋਏ, ਜਿਹਨਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ ।  ਜ਼ੋਰਦਾਰ ਟੈਸਟਿੰਗ, ਵਿਆਪਕ ਤੌਰ ਤੇ ਪਤਾ ਲਗਾਉਣ ਤੇ ਕੁਸ਼ਲਤਾ ਨਾਲ ਇਲਾਜ ਕਰਨ ਦੀ ਸਰਕਾਰੀ ਨੀਤੀ ਸਦਕਾ ਦੇਸ਼ ਵਿੱਚ ਕੋਰੋਨਾ ਤੋਂ ਸਹਿਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 24 ਲੱਖ ਤੋਂ ਟਪ ਕੇ 24 ਲੱਖ 4 ਹਜ਼ਾਰ 585 ਤੱਕ ਪਹੁੰਚ ਗਈ ਹੈ ।  ਇਸ ਨਾਲ ਕੋਵਿਡ-19 ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਦਰ 76 ਫੀਸਦ ਦੇ ਕਰੀਬ ਭਾਵ 75.92 ਦਰਜ ਕੀਤੀ ਗਈ ਹੈ । 
 
https://static.pib.gov.in/WriteReadData/userfiles/image/image001RNUK.jpg
7 ਲੱਖ 4 ਹਜ਼ਾਰ 348 ਐਕਟਿਵ ਕੇਸਾਂ ਦੇ ਮੁਕਾਬਲੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਇਸ ਤੋਂ 17 ਲੱਖ ਤੋਂ ਵੀ ਵਧ ਦਰਜ ਕੀਤੀ ਗਈ ਹੈ ।  ਹੁਣ ਤੱਕ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਐਕਟਿਵ ਕੇਸਾਂ ਨਾਲੋਂ 3.41 ਗੁਣਾ ਦਰਜ ਕੀਤੀ ਗਈ ਹੈ । ਪਿਛਲੇ 25 ਦਿਨਾਂ ਦੌਰਾਨ ਸਿਹਤਯਾਬੀਆਂ ਦੀ ਗਿਣਤੀ ਵਿੱਚ 100 ਫੀਸਦ ਤੋਂ ਵਧ ਦਾ ਵਾਧਾ ਹੋਇਆ ਹੈ । ਉੱਚ ਸਿਹਤਯਾਬੀ ਦਰ ਦੀ ਬਦੌਲਤ ਦੇਸ਼ ਵਿੱਚ ਐਕਟਿਵ ਕੇਸਾਂ ਦਾ ਭਾਰ ਘੱਟ ਕੇ ਕੁਲ ਪੌਜ਼ੀਟਿਵ ਕੇਸਾਂ ਦਾ ਸਿਰਫ਼ 22.24 ਫੀਸਦ ਰਹਿ ਗਿਆ ਹੈ।  ਕੋਵਿਡ-19 ਦੀ ਮੌਤ ਦਰ ਲਗਾਤਾਰ ਘੱਟਦਿਆਂ ਅੱਜ 1.84 ਫੀਸਦ ਦਰਜ ਕੀਤੀ ਗਈ ਹੈ। 
ਐੱਮਵੀ/ਐੱਸਜੇ

 



(Release ID: 1648563) Visitor Counter : 227