ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਟੈਸਟ ਕਰਨ, ਪਤਾ ਲਗਾਉਣ ਤੇ ਇਲਾਜ ਦੀ ਸਫ਼ਲ ਰਣਨੀਤੀ । ਭਾਰਤ ਵੱਲੋਂ ਕੋਵਿਡ-19 ਦੇ ਲਗਭਗ 3.7 ਕਰੋੜ ਟੈਸਟ ਕੀਤੇ ਗਏ । ਟੈਸਟ ਦਰ ਵਧ ਕੇ 26 ਹਜ਼ਾਰ 685 ਪ੍ਰਤੀ 10 ਲੱਖ ਦਰਜ ।

Posted On: 25 AUG 2020 1:22PM by PIB Chandigarh


ਟੈਸਟ ਕਰਨ, ਪਤਾ ਲਗਾਉਣ ਤੇ ਇਲਾਜ ਉੱਪਰ ਸਭ ਤੋਂ ਵਧੇਰੇ ਧਿਆਨ ਕੇਂਦਰਿਤ ਰਣਨੀਤੀ ਤੇ ਚਲਦਿਆਂ ਭਾਰਤ ਨੇ ਹੁਣ ਤੱਕ ਕੋਰੋਨਾ ਸੰਬੰਧੀ ਤਕਰੀਬਨ 3.7 ਕਰੋੜ ਵਿਅਕਤੀਆਂ ਦੇ ਨਮੂਨੇ ਟੈਸਟ ਕੀਤੇ ਹਨ ।  ਟੈਸਟਾਂ ਦੀ ਰੋਜ਼ਾਨਾ ਗਿਣਤੀ ਦੇ ਮਜ਼ਬੂਤ ਇਰਾਦੇ ਤੇ ਚਲਦਿਆਂ ਅੱਜ ਦੀ ਤਾਰੀਖ ਤੱਕ ਭਾਰਤ ਵਿੱਚ 3,68,27,520 ਵਿਅਕਤੀਆਂ ਦੇ ਕੁਲ ਟੈਸਟ ਕੀਤੇ ਗਏ ਨੇ ।  ਪਿਛਲੇ 24 ਘੰਟਿਆਂ ਦੌਰਾਨ 9,25,383 ਟੈਸਟਾਂ ਨਾਲ ਭਾਰਤ ਵਿੱਚ ਪ੍ਰਤੀ 10 ਲੱਖ ਵਿਚੋਂ ਟੈਸਟ ਕਰਨ ਵਾਲੇ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵਧ ਕੇ 26,685 ਤੱਕ ਪਹੁੰਚ ਗਈ ਹੈ ।  ਕੋਵਿਡ-19 ਦਾ ਛੇਤੀ ਪਤਾ ਲਗਾਉਣ, ਫੌਰੀ ਤੌਰ ਤੇ ਏਕਾਂਤਵਾਸ, ਕਾਰਗਰ ਇਲਾਜ ਤੇ ਵਧੇਰੇ ਟੈਸਟਿੰਗ ਦੀ ਬਦੌਲਤ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਵਿੱਚ ਮਦਦ ਮਿਲੀ ਹੈ । 

ਸ਼ੁਰੂ ਵਿੱਚ ਅਜਿਹੇ ਟੈਸਟਾਂ ਲਈ ਸਿਰਫ ਪੂਨੇ ਵਿੱਚ ਇੱਕ ਲੈਬ ਸੀ ਤੇ ਭਾਰਤ ਵਿੱਚ ਟੈਸਟ ਲੈਬਾਂ ਦਾ ਤਾਣਾਬਾਣਾ ਵਧਾਉਂਦਿਆਂ ਹੁਣ ਕੋਰੋਨਾ ਵਾਇਰਸ ਦਾ ਟੈਸਟ ਕਰਨ ਵਾਲੀਆਂ ਲੈਬਾਰਟਰੀਆਂ ਦੀ ਗਿਣਤੀ 1524 ਪਹੁੰਚ ਗਈ ਹੈ।  ਇਹਨਾਂ ਵਿਚੋਂ 986 ਸਰਕਾਰੀ ਤੇ 538 ਪ੍ਰਾਈਵੇਟ ਲੈਬਾਂ ਨੇ ।

ਐੱਮਵੀ/ਐੱਸਜੇ


(Release ID: 1648562) Visitor Counter : 233