ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਵਿੱਚ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 23 ਲੱਖ ਤੋਂ ਪਾਰ
ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਜ਼ੇਰੇ ਇਲਾਜ ਮਰੀਜ਼ਾਂ ਤੋਂ ਤਿੱਗਣੀ ਤੋਂ ਵਧ ਹੋਈ ।
Posted On:
24 AUG 2020 12:46PM by PIB Chandigarh
ਭਾਰਤ ਵਿੱਚ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 23 ਲੱਖ ਤੋਂ ਪਾਰ
ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਜ਼ੇਰੇ ਇਲਾਜ ਮਰੀਜ਼ਾਂ ਤੋਂ ਤਿੱਗਣੀ ਤੋਂ ਵਧ ਹੋਈ ।
ਹਸਪਤਾਲਾਂ ਵਿੱਚ ਕੋਰੋਨਾ ਦੀ ਬਿਮਾਰੀ ਤੋਂ ਠੀਕ ਹੋਣ ਤੇ ਛੁੱਟੀ ਦਿੱਤੇ ਜਾਣ ਵਾਲੇ ਮਰੀਜ਼ਾਂ ਦੀ ਗਿਣਤੀ ਅੱਜ 23 ਲੱਖ ਤੋਂ ਪਾਰ ਹੋ ਗਈ ਹੈ । 23 ਲੱਖ 38 ਹਜ਼ਾਰ 35 ਮਰੀਜ਼ ਬਿਮਾਰੀ ਦੀ ਟੈਸਟਿੰਗ ਸਬੰਧੀ ਨੀਤੀ ਨੂੰ ਕਾਰਗਰ ਢੰਗ ਨਾਲ ਲਾਗੂ ਕੀਤੇ ਜਾਣ, ਨਿਗਰਾਨੀ ਤੇ ਸੰਪਰਕਾਂ ਰਾਹੀਂ ਮਰੀਜ਼ਾਂ ਦਾ ਪਤਾ ਲਾਏ ਜਾਣ ਤੇ ਉਹਨਾਂ ਦੇ ਇਲਾਜ ਨੂੰ ਕੁਸ਼ਲਤਾ ਨਾਲ ਲਾਗੂ ਕਰਨ ਸਦਕਾ ਸੰਭਵ ਹੋਈ ਹੇ । ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ 57 ਹਜ਼ਾਰ 469 ਮਰੀਜ਼ਾਂ ਦੇ ਠੀਕ ਹੋਣ ਨਾਲ ਭਾਰਤ ਵਿੱਚ ਕੋਵਿਡ-19 ਤੋਂ ਠੀਕ ਹੋਣ ਦੀ ਦਰ 75.27 ਫੀਸਦ ਤੋਂ ਪਾਰ ਹੋ ਗਈ ਹੈ। ਇਸ ਤੋਂ ਪਤਾ ਲਗਦਾ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਦੇਸ਼ ਵਿੱਚ ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾ ਦੀ ਗਿਣਤੀ ਲਗਾਤਾਰ ਵਧ ਰਹੀ ਹੇ । ਇਸ ਵੇਲੇ ਦੇਸ਼ ਭਰ ਵਿੱਚ 7 ਲੱਖ 10 ਹਜ਼ਾਰ 771 ਮਰੀਜ਼ਾਂ ਦਾ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਚਲ ਰਿਹਾ ਹੈ । ਰਿਕਾਰਡ ਪੱਧਰ ਤੇ ਮਰੀਜ਼ਾਂ ਦੇ ਠੀਕ ਹੋਣ ਦੇ ਫਲਸਰੂਪ ਸਰਗਰਮ ਮਰੀਜ਼ਾਂ ਦੀ ਗਿਣਤੀ ਘੱਟ ਕੇ ਸਿਰਫ਼ 22 ਇਸ਼ਾਰੀਆ 88 ਫੀਸਦ ਰਹਿ ਗਈ ਹੈ । ਹਸਪਤਾਲਾਂ ਦੇ ਆਈ ਸੀ ਯੂ ਯੂਨਿਟਾਂ ਦੇ ਸੁਚੱਜੇ ਢੰਗ ਨਾਲ ਕੰਮ ਕਰਨ ਦੀ ਬਦੌਲਤ ਦੇਸ਼ ਵਿੱਚ ਕੋਰੋਨਾ ਤੋਂ ਹੋਣ ਵਾਲੀਆਂ ਮੌਤਾਂ ਦੀ ਦਰ ਹੇਠਾਂ ਰੱਖਣ ਵਿੱਚ ਸਹਾਈ ਹੋ ਰਹੀ ਹੇ ਤੇ ਮੌਤ ਦਰ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ । ਅੱਜ ਇਹ ਮੌਤ ਦਰ ਹੋਰ ਘੱਟ ਕੇ 1.85 ਫੀਸਦ ਰਹਿ ਗਈ ਹੈ ।
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਰਗਰਮ ਸਹਿਯੋਗ ਸਦਕਾ ਨਵੀਂ ਦਿੱਲੀ ਦੇ ਏਮਜ਼ ਵੱਲੋਂ ਕੋਵਿਡ-19 ਬਾਰੇ ਚਲਾਏ ਜਾ ਰਹੇ ਕੌਮੀ ਈ- ਆਈ ਸੀ ਯੂ ਪ੍ਰਬੰਧ ਨੇ ਭਾਰਤ ਵਿੱਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਤੇ ਮੌਤ ਦਰ ਨੂੰ ਘਟਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਹੈ । ਏਮਜ਼ ਵੱਲੋਂ ਕੌਮੀ ਈ- ਆਈ ਸੀ ਯੂ ਹਫ਼ਤੇ ਵਿੱਚ 2 ਵਾਰ, ਮੰਗਲਵਾਰ ਤੇ ਸ਼ੁੱਕਰਵਾਰ ਕਰਵਾਈ ਜਾਂਦੀ ਹੈ, ਜਿਸ ਦੌਰਾਨ ਸੂਬਿਆਂ ਵਿਚਲੇ ਕੋਵਿਡ ਹਸਪਤਾਲਾਂ ਦੇ ਡਾਕਟਰ ਇਸ ਮਰਜ਼ ਦੇ ਇਲਾਜ ਸਬੰਧੀ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦੇ ਨੇ । ਹੁਣ ਤੱਕ 22 ਸੂਬਿਆਂ ਦੇ 117 ਕੋਵਿਡ ਹਸਪਤਾਲਾਂ ਵੱਲੋਂ ਅਜਿਹੀਆਂ 14 ਕੌਮੀ ਈ ਆਈ ਸੀ ਯੂ ਕਾਨਫਰੰਸਾਂ ਕਰਵਾਈਆਂ ਗਈਆਂ ਨੇ ।
ਐੱਮ ਵੀ /ਐੱਸ ਜੇ
(Release ID: 1648169)
Visitor Counter : 267
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Tamil
,
Telugu
,
Malayalam