ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਖਿਡੌਣਿਆਂ ਦੇ ਨਿਰਮਾਣ ਨੂੰ ਪ੍ਰੋਤਸਾਹਨ ਦੇਣ ਦੇ ਤਰੀਕਿਆਂ ’ਤੇ ਚਰਚਾ ਲਈ ਮੀਟਿੰਗ ਬੁਲਾਈ

ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਟੈਕਨੋਲੋਜੀ ਅਤੇ ਇਨੋਵੇਸ਼ਨ ਦੇ ਉਪਯੋਗ ਅਤੇ ਆਲਮੀ ਮਿਆਰਾਂ ਨੂੰ ਪੂਰਾ ਕਰਨ ਵਾਲੇ ਗੁਣਵੱਤਾ ਵਾਲੇ ਉਤਪਾਦਾਂ ਦੇ ਨਿਰਮਾਣ ’ਤੇ ਧਿਆਨ ਕੇਂਦ੍ਰਿਤ ਕੀਤਾ ਜਾਣਾ ਚਾਹੀਦਾ ਹੈ

ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਸਾਰੇ ਆਂਗਨਵਾੜੀ ਕੇਂਦਰਾਂ ਅਤੇ ਸਕੂਲਾਂ ਵਿੱਚ ਭਾਰਤੀ ਸੱਭਿਆਚਾਰ ਅਤੇ ਲੋਕਾਚਾਰ ਨਾਲ ਮੇਲ ਖਾਂਦੇ ਖਿਡੌਣਿਆਂ ਨੂੰ ਸਿੱਖਿਆ ਉਪਕਰਣਾਂ ਦੇ ਰੂਪ ਵਿੱਚ ਵਰਤਿਆ ਜਾਣਾ ਚਾਹੀਦਾ ਹੈ : ਪ੍ਰਧਾਨ ਮੰਤਰੀ

‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਅੱਗੇ ਵਧਾਉਣ ਲਈ ਖਿਡੌਣੇ ਇੱਕ ਉੱਤਮ ਮਾਧਿਅਮ ਹੋ ਸਕਦੇ ਹਨ

ਪ੍ਰਧਾਨ ਮੰਤਰੀ ਨੇ ਖਿਡੌਣਿਆਂ ਦੀ ਟੈਕਨੋਲੋਜੀ ਅਤੇ ਡਿਜ਼ਾਈਨ ਵਿੱਚ ਇਨੋਵੇਸ਼ਨ ਲਈ ਹੈਕਾਥੌਨ ਕਰਵਾਉਣ ਦੀ ਲੋੜ ’ਤੇ ਜ਼ੋਰ ਦਿੱਤਾ

ਭਾਰਤ ਨੂੰ ਭਾਰਤੀ ਸੱਭਿਆਚਾਰ ਅਤੇ ਲੋਕ ਕਥਾਵਾਂ ਤੋਂ ਪ੍ਰੇਰਿਤ ਹੋਣ ਵਾਲੀਆਂ ਖੇਡਾਂ ਨੂੰ ਵਿਕਸਿਤ ਕਰਕੇ ਡਿਜੀਟਲ ਗੇਮਿੰਗ ਖੇਤਰ ਵਿੱਚ ਵੱਡੀ ਸਮਰੱਥਾ ਦੀ ਵਰਤੋਂ ਕਰਨੀ ਚਾਹੀਦੀ ਹੈ: ਪ੍ਰਧਾਨ ਮੰਤਰੀ

Posted On: 22 AUG 2020 9:01PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤੀ ਖਿਡੌਣਿਆਂ ਦੇ ਨਿਰਮਾਣ ਅਤੇ ਆਲਮੀ ਪ੍ਰਭਾਵ ਨੂੰ ਪ੍ਰੋਤਸਾਹਨ ਦੇਣ ਦੇ ਤਰੀਕਿਆਂ ਤੇ ਚਰਚਾ ਕਰਨ ਲਈ ਸੀਨੀਅਰ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਕਈ ਖਿਡੌਣਾ ਕਲਸਟਰਾਂ ਅਤੇ ਹਜ਼ਾਰਾਂ ਕਾਰੀਗਰਾਂ ਦਾ ਘਰ ਹੈ ਜੋ ਸਵਦੇਸ਼ੀ ਖਿਡੌਣਿਆਂ ਦਾ ਉਤਪਾਦਨ ਕਰਦੇ ਹਨ ਜੋ ਨਾ ਸਿਰਫ਼ ਸੱਭਿਆਚਾਰਕ ਸਬੰਧ ਰੱਖਦੇ ਹਨ ਬਲਕਿ ਘੱਟ ਉਮਰ ਦੇ ਬੱਚਿਆਂ ਵਿਚਕਾਰ ਲਾਈਫ-ਸਕਿੱਲਸ ਅਤੇ ਸਾਈਕੋਮੋਟਰ ਸਕਿੱਲਸ ਦਾ ਨਿਰਮਾਣ ਕਰਨ ਵਿੱਚ ਵੀ ਮਦਦ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਮੂਹਾਂ ਨੂੰ ਨਵੀਨ ਅਤੇ ਰਚਨਾਤਮਕ ਤਰੀਕਿਆਂ ਨੂੰ ਪ੍ਰੋਤਸਾਹਨ ਦਿੱਤਾ ਜਾਣਾ ਚਾਹੀਦਾ ਹੈ।

 

ਇਹ ਦੱਸਿਆ ਗਿਆ ਕਿ ਭਾਰਤੀ ਖਿਡੌਣਾ ਬਜ਼ਾਰ ਵਿੱਚ ਵੱਡੀਆਂ ਸੰਭਾਵਨਾਵਾਂ ਹਨ ਅਤੇ ਇਹ ਆਤਮਨਿਰਭਰ ਭਾਰਤ ਅਭਿਯਾਨ ਤਹਿਤ ਵੋਕਲ ਫਾਰ ਲੋਕਲਨੂੰ ਪ੍ਰੋਤਸਾਹਨ ਦੇ ਕੇ ਉਦਯੋਗ ਵਿੱਚ ਇੱਕ ਪਰਿਵਰਤਨਕਾਰੀ ਬਦਲਾਅ ਲਿਆ ਸਕਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਟੈਕਨੋਲੋਜੀ ਅਤੇ ਇਨੋਵੇਸ਼ਨ ਦੇ ਉਪਯੋਗ ਤੇ ਧਿਆਨ ਕੇਂਦ੍ਰਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਆਲਮੀ ਮਿਆਰਾਂ ਨੂੰ ਪੂਰਾ ਕਰਨ ਵਾਲੇ ਗੁਣਵੱਤਾ ਵਾਲੇ ਉਤਪਾਦਾਂ ਦੇ ਨਿਰਮਾਣ ਤੇ ਵੀ ਧਿਆਨ ਦੇਣਾ ਚਾਹੀਦਾ ਹੈ।

ਬੱਚਿਆਂ ਦੇ ਸਾਈਕੋਮੋਟਰ / ਬੋਧਕ ਸਕਿੱਲਸ ਤੇ ਖਿਡੌਣਿਆਂ ਦੇ ਪ੍ਰਭਾਵ ਅਤੇ ਇਹ ਸਮਾਜਿਕ ਤਬਦੀਲੀ ਲਈ ਇੱਕ ਸਾਧਨ ਕਿਵੇਂ ਬਣ ਸਕਦੇ ਹਨ, ਜਿਸ ਨਾਲ ਭਵਿੱਖ ਦੀ ਰਾਸ਼ਟਰ ਦੀ ਆਕ੍ਰਿਤੀ ਬਣਾਉਣ ਵਿੱਚ ਵੀ ਮਦਦ ਮਿਲੇ। 

ਇੱਕ ਬੱਚੇ ਦੇ ਦਿਮਾਗ ਨੂੰ ਢਾਲਣ ਵਿੱਚ ਖਿਡੌਣਿਆਂ ਦੇ ਮਹੱਤਵ ਤੇ ਰੋਸ਼ਨੀ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਸਾਰੇ ਆਂਗਨਵਾੜੀ ਕੇਂਦਰਾਂ ਅਤੇ ਸਕੂਲਾਂ ਵਿੱਚ ਭਾਰਤੀ ਸੱਭਿਆਚਾਰ ਅਤੇ ਲੋਕਾਚਾਰ ਨਾਲ ਮੇਲ ਖਾਂਦੇ ਖਿਡੌਣਿਆਂ ਨੂੰ ਸਿੱਖਿਆ ਉਪਕਰਣਾਂ ਦੇ ਰੂਪ ਵਿੱਚ ਵਰਤਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਨੌਜਵਾਨਾਂ ਨੂੰ ਨਵੇਂ ਡਿਜ਼ਾਈਨ ਅਤੇ ਖਿਡੌਣਿਆਂ ਨਾਲ ਅੱਗੇ ਆਉਣ ਲਈ ਜੋੜਿਆ ਜਾਣਾ ਚਾਹੀਦਾ ਹੈ ਜੋ ਰਾਸ਼ਟਰੀ ਟੀਚਿਆਂ ਅਤੇ ਉਪਲੱਬਧੀਆਂ ਪ੍ਰਤੀ ਮਾਣ ਦੀ ਭਾਵਨਾ ਪੈਦਾ ਕਰ ਸਕਦਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਏਕ ਭਾਰਤ, ਸ਼੍ਰੇਸ਼ਠ ਭਾਰਤਦੀ ਭਾਵਨਾ ਨੂੰ ਅੱਗੇ ਵਧਾਉਣ ਲਈ ਖਿਡੌਣੇ ਇੱਕ ਉੱਤਮ ਮਾਧਿਅਮ ਹੋ ਸਕਦੇ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਖਿਡੌਣੇ ਭਾਰਤ ਦੀਆਂ ਕਦਰਾਂ ਕੀਮਤਾਂ ਅਤੇ ਸੱਭਿਆਚਾਰਕ ਰੂਪ ਨਾਲ ਸਥਾਪਿਤ ਮਾਹੌਲ ਦੇ ਅਨੁਕੂਲ ਦ੍ਰਿਸ਼ਟੀਕੋਣ ਨੂੰ ਦਰਸਾਉਂਦੇ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਅੱਗੇ ਟੂਰਿਜ਼ਮ ਨੂੰ ਇੱਕ ਉਪਕਰਣ ਦੇ ਰੂਪ ਵਿੱਚ ਭਾਰਤ ਦੀ ਸੱਭਿਆਚਾਰ ਨੂੰ ਪ੍ਰੋਤਸਾਹਨ ਦੇਣ ਲਈ ਇੱਕ ਉਪਕਰਣ ਦੇ ਰੂਪ ਵਿੱਚ ਉਪਯੋਗ ਕਰਨ ਦਾ ਸੁਝਾਅ ਦਿੱਤਾ ਜੋ ਕਿ ਹੱਥਾਂ ਨਾਲ ਬਣਾਉਣ ਵਾਲੇ ਖਿਡੌਣਿਆਂ ਲਈ ਪ੍ਰਸਿੱਧ ਹੈ।

 

ਪ੍ਰਧਾਨ ਮੰਤਰੀ ਨੇ ਭਾਰਤੀ ਲੋਕਾਚਾਰ ਅਤੇ ਕਦਰਾਂ-ਕੀਮਤਾਂ ਨੂੰ ਪ੍ਰਤੀਬਿੰਬਤ ਕਰਨ ਲਈ ਔਨਲਾਈਨ ਗੇਮ ਸਮੇਤ ਖਿਡੌਣਿਆਂ ਦੀ ਟੈਕਨੋਲੋਜੀ ਅਤੇ ਡਿਜ਼ਾਈਨ ਵਿੱਚ ਇਨੋਵੇਸ਼ਨ ਲਈ ਨੌਜਵਾਨਾਂ ਅਤੇ ਵਿਦਿਆਰਥੀਆਂ ਲਈ ਹੈਕਾਥੌਨ ਆਯੋਜਿਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ।

 

ਤੇਜ਼ੀ ਨਾਲ ਵਧਦੇ ਡਿਜੀਟਲ ਗੇਮਿੰਗ ਖੇਤਰ ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਇਸ ਖੇਤਰ ਵਿੱਚ ਸਮਰੱਥਾ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਭਾਰਤੀ ਸੱਭਿਆਚਾਰ ਅਤੇ ਲੋਕ ਕਥਾਵਾਂ ਤੋਂ ਪ੍ਰੇਰਿਤ ਖੇਡਾਂ ਨੂੰ ਵਿਕਸਿਤ ਕਰਕੇ ਅੰਤਰਰਾਸ਼ਟਰੀ ਡਿਜੀਟਲ ਗੇਮਿੰਗ ਖੇਤਰ ਦੀ ਅਗਵਾਈ ਕਰਨੀ ਚਾਹੀਦੀ ਹੈ।

 

******

 

 

ਏਪੀ/ਐੱਸਐੱਚ



(Release ID: 1647978) Visitor Counter : 204