ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਵਿਰੁੱਧ ਲੜਾਈ ਵਿਚ ਭਾਰਤ ਨੇ ਇਕ ਮਹੱਤਵਪੂਰਨ ਮੀਲ ਪੱਥਰ ਪਾਰ ਕੀਤਾ

ਇੱਕ ਦਿਨ ਵਿੱਚ 10 ਲੱਖ ਤੋਂ ਵੱਧ ਲੋਕਾਂ ਦੇ ਟੈਸਟ ਕੀਤੇ

Posted On: 22 AUG 2020 12:31PM by PIB Chandigarh

ਰੋਜ਼ਾਨਾ ਕੋਵਿਡ -19 ਦੇ ਟੈਸਟਾਂ ਨੂੰ ਤੇਜ਼ੀ ਨਾਲ ਵਧਾ ਕੇ 10 ਲੱਖ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕਰਦੇ ਹੋਏ, ਭਾਰਤ ਨੇ ਅੱਜ ਕੋਵਿਡ ਵਿਰੁੱਧ ਆਪਣੀ ਲੜਾਈ ਵਿਚ ਇਕ ਮਹੱਤਵਪੂਰਣ ਮੀਲ ਪੱਥਰ ਨੂੰ ਪਾਰ ਕਰ ਲਿਆ ਹੈ।ਕੇਂਦਰ ਅਤੇ ਰਾਜ/ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਦੇ ਦ੍ਰਿੜ, ਕੇਂਦਰਿਤ, ਇਕਸਾਰ ਅਤੇ ਤਾਲਮੇਲ ਵਾਲੇ ਯਤਨਾਂ ਨਾਲ ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 1 ਮਿਲੀਅਨ ਟੈਸਟ ਕੀਤੇ ਗਏ ਹਨ। ਕੱਲ੍ਹ ਹੋਏ 10,23,836 ਟੈਸਟਾਂ ਨਾਲ, ਭਾਰਤ ਨੇ ਰੋਜ਼ਾਨਾ 10 ਲੱਖ ਨਮੂਨਿਆਂ ਦੀ ਜਾਂਚ ਕਰਨ ਦਾ ਟੀਚਾ ਹਾਸਲ ਕੀਤਾ ਹੈ।

ਇਸ ਪ੍ਰਾਪਤੀ ਦੇ ਨਾਲ, ਹੁਣ ਤੱਕ 3.4 ਕਰੋੜ (3,44,91,073) ਤੋਂ ਵੱਧ ਟੈਸਟ ਕੀਤੇ ਗਏ ਹਨ।

ਟੈਸਟਾਂ ਦੀ ਸੰਖਿਆ ਚੜਾਈ ਵਿਚ ਰੋਜ਼ਾਨਾ ਵਾਧਾ ਜਾਰੀ ਹੈ। ਪਿਛਲੇ ਤਿੰਨ ਹਫਤਿਆਂ ਦੌਰਾਨ ਰੋਜ਼ਾਨਾ ਔਸਤਨ ਟੈਸਟਾਂ ਵਿਚ ਵਾਧਾ ਦੇਸ਼ ਭਰ ਵਿੱਚ ਕੋਵਿਡ -19 ਟੈਸਟਾਂ ਦੀ ਤੇਜ਼ ਪ੍ਰਗਤੀ ਨੂੰ ਦਰਸਾਉਂਦਾ ਹੈ।

ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਿਨ੍ਹਾਂ ਨੇ ਤੇਜ਼ ਰਫ਼ਤਾਰ ਨਾਲ ਜਾਂਚ ਪ੍ਰਕਿਰਿਆ ਨੂੰ ਅੱਗੇ ਵਧਾਇਆ ਹੈ,ਉੱਥੇ ਪੌਜੇਟਿਵ ਹੋਣ ਦੀ ਦਰ ਵਿੱਚ ਕਾਫ਼ੀ ਗਿਰਾਵਟ ਆਈ ਹੈ।  ਹਾਲਾਂਕਿ ਸ਼ੁਰੂ ਵਿੱਚ ਟੈਸਟਾਂ ਦੀ ਵਧੇਰੇ ਸੰਖਿਆ ਦੌਰਾਨ ਪੌਜੇਟਿਵ ਹੋਣ ਦੀ ਦਰ ਵਿੱਚ ਵਾਧਾ ਦਿਖਾਈ ਦੇਵੇਗਾ , ਪਰ ਆਇਸੋਲੇਸ਼ਨ , ਕੁਸ਼ਲ ਟਰੈਕਿੰਗ ਅਤੇ ਸਮੇਂ ਸਿਰ ਪ੍ਰਭਾਵਸ਼ਾਲੀ ਅਤੇ ਕਲੀਨਿਕਲ ਪ੍ਰਬੰਧਨ ਦੇ ਸਾਂਝੇ ਯਤਨਾਂ ਨਾਲ ਇਹ ਬਾਅਦ ਵਿਚ ਘੱਟ ਹੋਵੇਗੀ।

ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਨੀਤੀਗਤ ਫੈਸਲਿਆਂ ਨੇ ਪੂਰੇ ਦੇਸ਼ ਵਿੱਚ ਅਸਾਨ ਟੈਸਟਿੰਗ ਦੀ ਸਹੂਲਤ ਦਿੱਤੀ ਹੈ। ਇਸ ਨਾਲ ਰੋਜ਼ਾਨਾ ਟੈਸਟ ਕਰਨ ਦੀ ਸਮਰੱਥਾ ਵਿਚ ਵਾਧਾ ਹੋਇਆ ਹੈ।

ਜਾਂਚ ਲੈਬਾਂ ਦੇ ਵਧਾਏ ਹੋਏ ਨੈਟਵਰਕ ਦਾ ਵੀ ਇਸ ਪ੍ਰਾਪਤੀ ਨੂੰ ਹਾਸਲ ਕਰਨ ਵਿਚ ਯੋਗਦਾਨ ਹੈ।  ਅੱਜ, ਦੇਸ਼ ਵਿੱਚ 1511 ਲੈਬਾਂ ਦਾ ਇੱਕ ਮਜ਼ਬੂਤ ਨੈਟਵਰਕ ਹੈ, ਜਿਨ੍ਹਾਂ ਵਿਚ ਸਰਕਾਰੀ ਖੇਤਰ ਦੀਆਂ  983 ਲੈਬਾਂ ਅਤੇ 528 ਨਿੱਜੀ ਲੈਬਾਂ ਸ਼ਾਮਲ ਹਨ।

ਇਨ੍ਹਾਂ ਵਿੱਚ ਸ਼ਾਮਲ ਹਨ:

ਰੀਅਲ-ਟਾਈਮ ਆਰਟੀ-ਪੀਸੀਆਰ ਅਧਾਰਤ ਟੈਸਟਿੰਗ ਲੈਬਾਂ: 778 (ਸਰਕਾਰੀ: 458 + ਪ੍ਰਾਈਵੇਟ: 320)

ਟਰੂਨੈਟ ਅਧਾਰਤ ਟੈਸਟਿੰਗ ਲੈਬਾਂ: 615 (ਸਰਕਾਰੀ: 491 + ਪ੍ਰਾਈਵੇਟ: 124)

ਸੀਬੀਐਨਏਏਟੀ ਅਧਾਰਤ ਟੈਸਟਿੰਗ ਲੈਬਾਂ: 118 (ਸਰਕਾਰੀ: 34 + ਪ੍ਰਾਈਵੇਟ : 84)

ਕੋਵਿਡ -19 ਨਾਲ ਸੰਬੰਧਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹ ਬਾਰੇ ਮੁਕੰਮਲ ਪ੍ਰਮਾਣਿਕ ਅਤੇ ਅਪਡੇਟ ਕੀਤੀ ਜਾਣਕਾਰੀ ਲਈ ਕਿਰਪਾ ਕਰਕੇ ਨਿਯਮਿਤ ਤੌਰ 'ਤੇ ਦੇਖੋ : https://www.mohfw.gov.in/ ਅਤੇ @MOHFW_INDIA.

ਕੋਵਿਡ-19 ਨਾਲ ਸੰਬੰਧਤ ਤਕਨੀਕੀ ਪ੍ਰਸ਼ਨ technicalquery.covid19[at]gov[dot]in ਅਤੇ ਹੋਰ ਜਾਣਕਾਰੀ ਲਈ ncov2019[at]gov[dot]in ਅਤੇ @CovidIndiaSeva 'ਤੇ ਪੁੱਛਗਿੱਛ ਕੀਤੀ ਜਾ ਸਕਦੀ ਹੈ।

ਕੋਵਿਡ -19 'ਸਬੰਧੀ ਕਿਸੇ ਵੀ ਮਾਮਲੇ ਵਿਚ, ਕਿਰਪਾ ਕਰਕੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ' ਤੇ ਫ਼ੋਨ ਕਰੋ: + 91-11-23978046 ਜਾਂ 1075 (ਟੋਲ-ਫ੍ਰੀ)

ਕੋਵਿਡ -19 ਲਈ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ https://www.mohfw.gov.in/pdf/coronvavirushelplinenumber.pdf 'ਤੇ ਉਪਲਬਧ ਹੈ।

                                                                                           ****

ਐਮਵੀ / ਐਸਜੇ

ਐਚਐੱਫਡਬਲਿਊ /ਕੋਵਿਡ ਅਪਡੇਟਸ / 22 ਅਗਸਤ 2020/ 2


(Release ID: 1647861) Visitor Counter : 271