ਵਿੱਤ ਮੰਤਰਾਲਾ

1.22 ਕਰੋੜ ‘ਕਿਸਾਨ ਕ੍ਰੈਡਿਟ ਕਾਰਡ’ ਖ਼ਾਸ ਪਰੀਪੂਰਣਤਾ ਮੁਹਿੰਮ ਦੇ ਤਹਿਤ 1,02,065 ਕਰੋੜ ਰੁਪਏ ਦੀ ਕ੍ਰੈਡਿਟ ਸੀਮਾ ਦੇ ਨਾਲ ਮਨਜ਼ੂਰ

Posted On: 20 AUG 2020 12:36PM by PIB Chandigarh

‘ਕੋਵਿਡ-19’ ਦੇ ਝਟਕਿਆਂ ਤੌਂ ਖੇਤੀਬਾੜੀ ਖੇਤਰ ਨੂੰ ਬਚਾਉਣ ਦੇ ਯਤਨਾਂ ਦੇ ਤਹਿਤ ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ) ਦੇ ਜ਼ਰੀਏ ਕਿਸਾਨਾਂ ਨੂੰ ਰਿਆਇਤੀ ਕ੍ਰੈਡਿਟ ਉਪਲਬਧ ਕਰਾਉਣ ਦੇ ਲਈ ਇੱਕ ਖ਼ਾਸ ਪਰੀਪੂਰਣਤਾ ਮੁਹਿੰਮ ਚਲਾਈ ਜਾ ਰਹੀ ਹੈ। 17 ਅਗਸਤ 2020 ਤੱਕ 1.22 ਕਰੋੜ ਕਿਸਾਨ ਕ੍ਰੈਡਿਟ ਕਾਰਡਾਂ ਨੂੰ 1,02,065 ਕਰੋੜ ਰੁਪਏ ਦੀ ਕ੍ਰੈਡਿਟ ਸੀਮਾ ਦੇ ਨਾਲ ਮਨਜ਼ੂਰੀ ਦਿੱਤੀ ਗਈ ਹੈ| ਇਸ ਨਾਲ ਪੇਂਡੂ ਆਰਥਿਕਤਾ ਵਿੱਚ ਨਵੀਂ ਜਾਨ ਪਾਉਣ ਅਤੇ ਖੇਤੀ ਖੇਤਰ ਦੇ ਵਿਕਾਸ ਦੀ ਗਤੀ ਤੇਜ਼ ਕਰਨ ਵਿੱਚ ਕਾਫ਼ੀ ਮਦਦ ਮਿਲੇਗੀ

ਗੌਰਤਲਬ ਹੈ ਕਿ ਸਰਕਾਰ ਨੇ ‘ਆਤਮਨਿਰਭਰ ਭਾਰਤ ਪੈਕੇਜ’ ਦੇ ਇੱਕ ਹਿੱਸੇ ਦੇ ਰੂਪ ਵਿੱਚ 2 ਲੱਖ ਕਰੋੜ ਰੁਪਏ ਦੇ ਰਿਆਇਤੀ ਕ੍ਰੈਡਿਟ ਦੀ ਵਿਵਸਥਾ ਕਰਨ ਦਾ ਐਲਾਨ ਕੀਤਾ ਸੀ, ਜਿਸ ਨਾਲ ਮਛੇਰਿਆਂ ਅਤੇ ਡੇਅਰੀ ਕਿਸਾਨਾਂ ਸਮੇਤ 2.5 ਕਰੋੜ ਕਿਸਾਨਾਂ ਨੂੰ ਲਾਭ ਹੋਣ ਦੀ ਆਸ ਹੈ।

****

ਆਰਐੱਮ / ਕੇਐੱਮਐੱਨ


(Release ID: 1647361) Visitor Counter : 179