PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 17 AUG 2020 6:26PM by PIB Chandigarh

Coat of arms of India PNG images free download

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
 


• ਭਾਰਤ ’ਚ ਇੱਕ ਦਿਨ ਅੰਦਰ ਕੋਰੋਨਾ ਦੇ ਸੰਕ੍ਰਮਣ ਤੋਂ ਮੁਕਤ ਹੋਣ ਵਾਲਿਆਂ ਦੀ ਸੰਖਿਆ ਅੱਜ
ਹੁਣ ਤੱਕ ਸਭ ਤੋਂ ਵੱਧ 57,584 ਰਹੀ।
• ਰਿਕਵਰੀ ਦਰ 72% ਤੋਂ ਵੀ ਵਧੀ, ਜਲਦੀ ਹੀ ਦੇਸ਼ ਵਿੱਚ 20 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ
ਦੇ ਸੰਕ੍ਰਮਣ ਤੋਂ ਮੁਕਤ ਹੋ ਜਾਣਗੇ।
• ਦੇਸ਼ ਦਾ ਅਸਲ ਕੇਸ ਲੋਡ ਭਾਵ ਸਰਗਰਮ ਕੇਸ (6,76,900) ਘਟ ਗਿਆ ਹੈ ਤੇ ਇਸ ਵੇਲੇ
ਇਹ ਕੁੱਲ ਪਾਜ਼ਿਟਿਵ ਕੇਸਾਂ ਦਾ ਸਿਰਫ਼ 25.75% ਹੈ।
• ਭਾਰਤ ਨੇ 3 ਕਰੋੜ ਤੋਂ ਵੱਧ ਟੈਸਟ ਕਰਕੇ ਨਵਾਂ ਰਿਕਾਰਡ ਬਣਾਇਆ, ਪ੍ਰਤੀ 10 ਲੱਖ ਦੀ
ਆਬਾਦੀ ਪਿੱਛੇ ਟੈਸਟਾਂ ਦੀ ਸੰਖਿਆ ਵਿੱਚ ਵਾਧਾ ਜਾਰੀ, ਅੱਜ ਇਹ ਸੰਖਿਆ 21,769.
• ਡਾ. ਹਰਸ਼ ਵਰਧਨ ਨੇ ਕਿਹਾ ਕਿ ਕੋਵਿਡ ਮਹਾਮਾਰੀ ਨੇ ਸਾਨੂੰ ਮਜ਼ਬੂਤ ਜਨਤਕ ਸਿਹਤ
ਬੁਨਿਆਦੀ ਢਾਂਚੇ ਨੂੰ ਦੁਬਾਰਾ ਦੇਖਣ ਅਤੇ ਆਪਣੇ ਦੇਸ਼ ਲਈ ਢਾਂਚਾਗਤ ਢੰਗ ਨਾਲ ਮੁੜ
ਕਲਪਨਾ ਕਰਨ ਦਾ ਮੌਕਾ ਦਿੱਤਾ ਹੈ।
• ਸ਼੍ਰੀ ਨਕਵੀ ਨੇ ਕਿਹਾ ਕਿ ਦੇਸ਼ ਭਰ ਵਿੱਚ 16 ਹੱਜ ਹਾਊਸ ਕੁਆਰੰਟੀਨ ਅਤੇ ਆਈਸੋਲੇਸ਼ਨ
ਸੁਵਿਧਾ ਲਈ ਵੱਖ-ਵੱਖ ਰਾਜ ਸਰਕਾਰਾਂ ਨੂੰ ਦਿੱਤੇ ਗਏ ਹਨ, ਜਿਨ੍ਹਾਂ ਦਾ ਰਾਜ ਸਰਕਾਰਾਂ ਜ਼ਰੂਰਤ
ਅਨੁਸਾਰ ਇਸਤੇਮਾਲ ਕਰ ਰਹੀਆਂ ਹਨ।

ਭਾਰਤ ’ਚ ਇੱਕ ਦਿਨ ਅੰਦਰ ਕੋਰੋਨਾ ਦੇ ਸੰਕ੍ਰਮਣ ਤੋਂ ਮੁਕਤ ਹੋਣ ਵਾਲਿਆਂ ਦੀ ਸੰਖਿਆ ਅੱਜ ਹੁਣ ਤੱਕ ਸਭ
ਤੋਂ ਵੱਧ 57,584 ਰਹੀ, ਰਿਕਵਰੀ ਦਰ 72% ਤੋਂ ਵੀ ਵਧੀ, ਜਲਦੀ ਹੀ ਦੇਸ਼ ਵਿੱਚ 20 ਲੱਖ ਤੋਂ ਜ਼ਿਆਦਾ
ਲੋਕ ਕੋਰੋਨਾ ਦੇ ਸੰਕ੍ਰਮਣ ਤੋਂ ਮੁਕਤ ਹੋ ਜਾਣਗੇ

ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਤੋਂ ਸਭ ਤੋਂ ਜ਼ਿਆਦਾ 57,584 ਲੋਕ ਸੰਕ੍ਰਮਣ ਤੋਂ
ਮੁਕਤ ਹੋਏ ਅਤੇ ਉਨ੍ਹਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਪ੍ਰਾਪਤੀ ਨਾਲ ਭਾਰਤ ਦੀ

ਰਿਕਵਰੀ ਦਰ ਹੋਰ ਵਧ ਕੇ 72% ਦੇ ਮੀਲ–ਪੱਥਰ ਤੋਂ ਵੀ ਵੱਧ ਹੋ ਗਈ ਹੈ। ਹੁਣ ਜਦੋਂ ਵੱਧ ਤੋਂ ਵੱਧ
ਮਰੀਜ਼ ਠੀਕ ਹੋ ਰਹੇ ਹਨ ਤੇ ਉਨ੍ਹਾਂ ਨੂੰ ਹਸਪਤਾਲਾਂ ਤੇ ਘਰਾਂ ਵਿੱਚ ਏਕਾਂਤਵਾਸ (ਮਾਮੂਲੀ ਤੇ
ਦਰਮਿਆਨੇ ਮਾਮਲਿਆਂ ਵਿੱਚ) ਤੋਂ ਛੁੱਟੀ ਦਿੱਤੀ ਜਾ ਰਹੀ ਹੈ, ਭਾਰਤ ਵਿੱਚ ਹੁਣ ਤੱਕ ਲਗਭਗ 20
ਲੱਖ (19,19,842) ਮਰੀਜ਼ ਠੀਕ ਹੋ ਉਠਾਏ ਹਨ। ਇਸ ਨਾਲ ਠੀਕ ਹੋਏ ਤੇ ਇਸ ਵੇਲੇ ਐਕਟਿਵ
ਕੇਸਾਂ ਵਿਚਲੇ ਲਗਾਤਾਰ ਯਕੀਨੀ ਤੌਰ ਉੱਤੇ ਵਧਦਾ ਜਾ ਰਿਹਾ ਹੈ। ਇਹ ਫ਼ਰਕ ਅੱਜ 12,42,942
ਹੈ। ਦੇਸ਼ ਦਾ ਅਸਲ ਕੇਸ ਲੋਡ ਭਾਵ ਸਰਗਰਮ ਕੇਸ (6,76,900) ਘਟ ਗਿਆ ਹੈ ਤੇ ਇਸ ਵੇਲੇ
ਇਹ ਕੁੱਲ ਪਾਜ਼ਿਟਿਵ ਕੇਸਾਂ ਦਾ ਸਿਰਫ਼ 25.75% ਹੈ। ਕੇਸਾਂ ਦੀ ਛੇਤੀ ਸ਼ਨਾਖ਼ਤ ਨਾਲ ਮਾਮੂਲੀ ਤੇ
ਦਰਮਿਆਨੇ ਮਾਮਲਿਆਂ ਨੂੰ ਸਮੇਂ–ਸਿਰ ਤੇ ਤੁਰੰਤ ਏਕਾਂਤਵਾਸ ਅਤੇ ਗੰਭੀਰ ਤੇ ਨਾਜ਼ੁਕ ਮਾਮਲਿਆਂ
ਨੂੰ ਹਸਪਤਾਲ ਦਾਖ਼ਲ ਕਰਵਾਉਣ ਵਿੱਚ ਮਦਦ ਮਿਲਦੀ ਹੈ ਅਤੇ ਇੰਝ ਕੇਸਾਂ ਦਾ ਸਮੇਂ ’ਤੇ
ਪ੍ਰਭਾਵਸ਼ਾਲੀ ਢੰਗ ਨਾਲ ਇੰਤਜ਼ਾਮ ਹੋ ਰਿਹਾ ਹੈ। ਕੇਸ ਮੌਤ ਦਰ ਅੱਜ ਹੋਰ ਘਟ ਕੇ 1.92% ਨੂੰ ਛੋਹ
ਰਹੀ ਹੈ।
https://pib.gov.in/PressReleseDetail.aspx?PRID=1646408

ਭਾਰਤ ਨੇ 3 ਕਰੋੜ ਤੋਂ ਵੱਧ ਟੈਸਟ ਕਰਕੇ ਨਵਾਂ ਰਿਕਾਰਡ ਬਣਾਇਆ, ਪ੍ਰਤੀ 10 ਲੱਖ ਦੀ ਆਬਾਦੀ
ਪਿੱਛੇ ਟੈਸਟਾਂ ਦੀ ਸੰਖਿਆ ਵਿੱਚ ਵਾਧਾ ਜਾਰੀ, ਅੱਜ ਇਹ ਸੰਖਿਆ 21,769
ਭਾਰਤ ਨੇ 3 ਕਰੋੜ ਟੈਸਟ ਕਰਨ ਦਾ ਇੱਕ ਨਵਾਂ ਮੀਲ–ਪੱਥਰ ਕਾਇਮ ਕੀਤਾ ਹੈ। ਪਿਛਲੇ 24
ਘੰਟਿਆਂ ਦੌਰਾਨ 7,31,697 ਟੈਸਟਾਂ ਨਾਲ ਭਾਰਤ ਰੋਜ਼ਾਨਾ 10 ਲੱਖ ਟੈਸਟਾਂ ਤੱਕ ਦੀ ਆਪਣੀ
ਟੈਸਟਿੰਗ ਸਮਰੱਥਾ ਵਿੱਚ ਵਾਧੇ ਦਾ ਸੰਕਲਪ ਲੈ ਕੇ ਅੱਗੇ ਵਧਦਾ ਜਾ ਰਿਹਾ ਹੈ। ਇਸ ਪ੍ਰਾਪਤੀ ਨੂੰ ਹੋਰ
ਅੱਗੇ ਵਧਾਉਂਦਿਆਂ ਪ੍ਰਤੀ 10 ਲੱਖ ਦੀ ਆਬਾਦੀ ਪਿੱਛੇ ਹੁਣ 21,769 ਟੈਸਟ ਕੀਤੇ ਜਾਣ ਦਾ ਤਿੱਖਾ
ਵਾਧਾ ਦਰਜ ਕੀਤਾ ਗਿਆ ਹੈ। 14 ਜੁਲਾਈ ਤੱਕ ਕੁੱਲ 1.2 ਕਰੋੜ ਟੈਸਟ ਹੋਏ ਸਨ ਤੇ 16 ਅਗਸਤ
ਨੂੰ ਇਹ ਸੰਖਿਆ ਵਧ ਕੇ 3.0 ਕਰੋੜ ਟੈਸਟਾਂ ਤੱਕ ਜਾ ਪੁੱਜੀ ਸੀ, ਇਸੇ ਸਮੇਂ ਦੌਰਾਨ ਪਾਜ਼ਿਟਿਵਿਟੀ
ਦਰ 7.5% ਤੋਂ ਵਧ ਕੇ 8.81% ਹੋ ਗਈ ਹੈ। ਟੈਸਟਿੰਗ ਰਣਨੀਤੀ ਵਿੱਚ ਵਿਕਾਸ ਦਾ ਇੱਕ ਪ੍ਰਮੁੱਖ
ਨਿਰਧਾਰਕ ਦੇਸ਼ ਵਿੱਚ ਡਾਇਓਗਨੌਸਟਿਕ ਲੈਬ ਦਾ ਸਥਿਰਤਾ ਨਾਲ ਵਧਦਾ ਜਾ ਰਿਹਾ ਨੈੱਟਵਰਕ
ਹੈ। ਜਨਵਰੀ 2020 ਵਿੱਚ ਸਿਰਫ਼ ਪੁਣੇ ’ਚ ਇੱਕੋ–ਇੱਕ ਲੈਬ ਸੀ ਤੇ ਅੱਜ ਇਸ ਵਿੱਚ ਚੋਖਾ ਵਾਧਾ ਹੋ
ਕੇ ਇਹ ਸੰਖਿਆ ਅੱਜ 1,470 ਹੋ ਗਈ ਹੈ; ਜਿਨ੍ਹਾਂ ਵਿੱਚੋਂ 969 ਲੈਬਸ ਸਰਕਾਰੀ ਖੇਤਰ ਦੀਆਂ ਤੇ
501 ਨਿਜੀ ਲੈਬਸ ਹਨ।
https://pib.gov.in/PressReleseDetail.aspx?PRID=1646408
ਡਾ. ਹਰਸ਼ ਵਰਧਨ ਨੇ ਸੀਆਈਆਈ ਜਨ ਸਿਹਤ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਨੂੰ
ਡਿਜੀਟਲੀ ਸੰਬੋਧਨ ਕੀਤਾ

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਸੀਆਈਆਈ ਦੀ ਦੋ-
ਦਿਨਾ ਜਨਤਕ ਸਿਹਤ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਦੀ ਵਰਚੁਅਲ ਤੌਰ ‘ਤੇ ਪ੍ਰਧਾਨਗੀ
ਕੀਤੀ। ਸੀਆਈਆਈ ਦਾ ਕੋਵਿਡ ਮਹਾਮਾਰੀ ਦੌਰਾਨ ਇਸ ਸਮਾਰੋਹ ਦੇ ਆਯੋਜਨ ਲਈ ਧੰਨਵਾਦ
ਕਰਦੇ ਹੋਏ, ਉਨ੍ਹਾਂ ਨੇ ਸਰੋਤਿਆਂ ਨੂੰ ਯਾਦ ਦਿਵਾਇਆ ਕਿ “ਕੋਵਿਡ ਮਹਾਮਾਰੀ ਨੇ ਸਾਨੂੰ ਮਜ਼ਬੂਤ
ਜਨਤਕ ਸਿਹਤ ਬੁਨਿਆਦੀ ਢਾਂਚੇ ਨੂੰ ਦੁਬਾਰਾ ਦੇਖਣ ਅਤੇ ਆਪਣੇ ਦੇਸ਼ ਲਈ ਢਾਂਚਾਗਤ ਢੰਗ ਨਾਲ
ਮੁੜ ਕਲਪਨਾ ਕਰਨ ਦਾ ਮੌਕਾ ਦਿੱਤਾ ਹੈ।” ਇਸ ਨਵੇਂ ਸਿਹਤ ਰਿਸਕ ਦਾ ਇਲਾਜ ਕਰਨ ਅਤੇ ਇਸ
ਨੂੰ ਰੋਕਣ ਬਾਰੇ ਭਾਰਤ ਦੀ ਸਫਲ ਪਹੁੰਚ ਦਾ ਉਦਾਹਰਣ ਦੇਂਦੇ ਹੋਏ ਉਨ੍ਹਾਂ ਨੇ ਦੇਸ਼ ਦੀਆਂ ਸਰਕਾਰੀ
ਸਕੀਮਾਂ ਨੂੰ ਵਿਸਤ੍ਰਿਤ ਸਮਾਜਿਕ ਅੰਦੋਲਨ ਵਜੋਂ ਸਫਲਤਾ ਨਾਲ ਸਥਾਪਿਤ ਕਰਨ ਦੀ ਸ਼ਲਾਘਾ ਕੀਤੀ
ਜਿਸ ਵਿੱਚ "ਚੇਚਕ ਅਤੇ ਪੋਲੀਓ ਦੇ ਮੁਕੰਮਲ ਖਾਤਮੇ ਨੂੰ ਉਸ ਸਮੇਂ ਦੇਖਿਆ ਗਿਆ ਜਦੋਂ ਭਾਰਤ ਨੇ
ਦੁਨੀਆ ਵਿੱਚ ਪੋਲੀਓ ਦੇ 60% ਕੇਸਾਂ ਵਿੱਚ ਯੋਗਦਾਨ ਪਾਇਆ।”
https://pib.gov.in/PressReleseDetail.aspx?PRID=1646435

ਆਈਆਈਟੀ ਅਤੇ ਉਚੇਰੀ ਸਿੱਖਿਆ ਦੀਆਂ ਹੋਰ ਸੰਸਥਾਵਾਂ ਸਮਾਜ ਲਈ ਉਪਯੋਗੀ ਖੋਜ ਕਰਨ
ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਆਈਆਈਟੀ ਸਹਿਤ ਦੇਸ਼ ਦੇ ਉਚੇਰੀ ਸਿੱਖਿਆ
ਸੰਸਥਾਨਾਂ ਨੂੰ ਤਾਕੀਦ ਕੀਤੀ ਕਿ ਉਹ ਸਮਾਜ ਲਈ ਜ਼ਰੂਰੀ ਅਤੇ ਉਪਯੋਗੀ ਖੋਜ ਕਰਨ ਅਤੇ ਵਾਤਾਵਰਣ ਤੋਂ ਲੈ
ਕੇ ਸਿਹਤ ਸਬੰਧੀ, ਸਾਰੀਆਂ ਚੁਣੌਤੀਆਂ ਦਾ ਕਾਰਗਰ ਸਮਾਧਾਨ ਲੱਭਣ ਵਿੱਚ ਸਹਿਯੋਗ ਕਰਨ।
ਆਈਆਈਟੀ ਦਿੱਲੀ ਦੇ ਡਾਇਮੰਡ ਜੁਬਲੀ ਸਮਾਰੋਹ ਦਾ ਵੀਡੀਓ ਕਾਨਫਰੰਸਿੰਗ ਜ਼ਰੀਏ ਉਦਘਾਟਨ ਕਰਦੇ
ਹੋਏ ਉਨ੍ਹਾਂ ਨੇ ਕਿਹਾ ਕਿ ਭਾਰਤੀ ਸੰਸਥਾਵਾਂ ਦੀ ਵਿਸ਼ਵ ਵਿੱਚ ਪ੍ਰਤਿਸ਼ਠਾ ਉਦੋਂ ਸਥਾਪਿਤ ਹੋਵੇਗੀ ਜਦੋਂ ਉਹ
ਰਾਸ਼ਟਰ ਅਤੇ ਸਮਾਜ ਦੇ ਸਾਹਮਣੇ ਖੜ੍ਹੀਆਂ ਚੁਣੌਤੀਆਂ ਦਾ ਕਾਰਗਰ ਸਮਾਧਾਨ ਦੇਣ ਵਿੱਚ ਸਮਰੱਥ ਹੋ
ਸਕਣਗੇ।

ਉਨ੍ਹਾਂ ਕਿਹਾ ਮੈਨੂੰ ਖੁਸ਼ੀ ਹੈ ਕਿ ਦੇਸ਼ ਭਰ ਦੀਆਂ ਆਈਆਈਟੀ ਨੇ ਕੋਵਿਡ -19 ਨਾਲ ਸਬੰਧਿਤ ਕਈ ਪ੍ਰੋਜੈਕਟ
ਸ਼ੁਰੂ ਕੀਤੇ ਹਨ, ਜਿਨ੍ਹਾਂ ਵਿੱਚ ਘੱਟ ਲਾਗਤ ਵਾਲੇ ਵੈਂਟੀਲੇਟਰ, ਪੀਪੀਈ, ਟੈਸਟਿੰਗ ਕਿੱਟਾਂ, ਸਵੱਛਤਾ, ਰੋਬੋਟ ਅਤੇ
ਹੋਰ ਉਪਕਰਣਾਂ ਦਾ ਵਿਕਾਸ ਸ਼ਾਮਲ ਹੈ, ਇਸ ਦੇ ਇਲਾਵਾ ਮਹਾਮਾਰੀ ਬਾਰੇ ਏਅਰ ਇੰਡੀਆ
(ਆਰਟੀਫਿਸ਼ੀਅਲ ਇੰਟੈਲੀਜੈਂਸ) ਅਧਿਐਨ ਵੀ ਸ਼ਾਮਲ ਹਨ। ਪੈਟਰਨ ਅਤੇ ਬਿਮਾਰੀ ਦੀ ਗਤੀਸ਼ੀਲਤਾ।
ਕੋਵਿਡ-19 ਦੁਆਰਾ ਪੇਸ਼ ਕਈ ਚੁਣੌਤੀਆਂ ਦੇ ਜਵਾਬ ਲੱਭਣ ਦੌਰਾਨ, ਸਾਨੂੰ ਭਵਿੱਖ ਦੀ ਕਿਸੇ ਮਹਾਮਾਰੀ
ਨਾਲ ਨਜਿੱਠਣ ਲਈ ਬਿਹਤਰ ਤਰੀਕੇ ਨਾਲ ਤਿਆਰ ਰਹਿਣਾ ਚਾਹੀਦਾ ਹੈ। ਅਜਿਹਾ ਹੋਣ ਲਈ, ਕਈ ਡੋਮੇਨਾਂ
ਦੇ ਮਾਹਿਰਾਂ ਵਿਚਾਲੇ ਅਧਿਕ ਸਹਿਯੋਗ ਅਤੇ ਤਾਲਮੇਲ ਹੋਣਾ ਚਾਹੀਦਾ ਹੈ।
https://pib.gov.in/PressReleseDetail.aspx?PRID=1646383

ਕਬਾਇਲੀ ਸਿਹਤ ਅਤੇ ਪੋਸ਼ਣ ਪੋਰਟਲ-‘ਸਵਾਸਥਯ’ ਅਤੇ ਨੈਸ਼ਨਲ ਓਵਰਸੀਜ਼ ਪੋਰਟਲ ਅਤੇ ਨੈਸ਼ਨਲ
ਟ੍ਰਾਈਬਲ ਫੈਲੋਸ਼ਿਪ ਪੋਰਟਲ ਦੀ ਸ਼ੁਰੂਆਤ
ਕਬਾਇਲੀ ਮਾਮਲੇ ਮੰਤਰਾਲੇ ਦੁਆਰਾ ਅੱਜ ਕਈ ਪਹਿਲਾਂ ਦਾ ਐਲਾਨ ਕੀਤਾ ਗਿਆ ਹੈ ਜਿਨ੍ਹਾਂ ਵਿੱਚ
ਕਬਾਇਲੀ ਸਿਹਤ ਅਤੇ ਪੋਸ਼ਣ ਪੋਰਟਲ ‘ਸਵਾਸਥਯ’ ਅਤੇ ਸਿਹਤ ਅਤੇ ਪੋਸ਼ਣ ’ਤੇ ਈ-ਨਿਊਜ਼ਲੈਟਰ

‘ਆਲੇਖ’, ਨੈਸ਼ਨਲ ਓਵਰਸੀਜ਼ ਪੋਰਟਲ ਅਤੇ ਨੈਸ਼ਨਲ ਟ੍ਰਾਈਬਲ ਫੈਲੋਸ਼ਿਪ ਪੋਰਟਲ ਸ਼ਾਮਲ ਹੈ। ਇਸ ਮੌਕੇ
’ਤੇ ਕੇਂਦਰੀ ਕਬਾਇਲੀ ਮਾਮਲੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਕਿਹਾ ਕਿ ਸਾਰਿਆਂ ਲਈ ਸਿਹਤ ਸੇਵਾ ਦੀ
ਉਪਲੱਬਧਤਾ ਸਾਡੇ ਪ੍ਰਧਾਨ ਮੰਤਰੀ ਦੀਆਂ ਬਿਹਤਰੀਨ ਤਰਜੀਹਾਂ ਵਿੱਚੋਂ ਇੱਕ ਹੈ। ਹਾਲਾਂਕਿ ਸਮੇਂ ਦੇ ਨਾਲ ਨਾਲ
ਜਨਤਕ ਸਿਹਤ ਮਿਆਰਾਂ ਵਿੱਚ ਕਾਫ਼ੀ ਸੁਧਾਰ ਹੋਇਆ ਹੈ, ਪਰ ਕਬਾਇਲੀ ਅਤੇ ਗੈਰ ਕਬਾਇਲੀ ਅਬਾਦੀ
ਵਿਚਕਾਰ ਅੰਤਰ ਬਣਿਆ ਹੋਇਆ ਹੈ।
https://pib.gov.in/PressReleseDetail.aspx?PRID=1646440

ਮੁਖਤਾਰ ਅੱਬਾਸ ਨਕਵੀ : “ਭਾਰਤ ਲਈ ਕੋਰੋਨਾ ਕਾਲ, “ਸੇਵਾ, ਸੰਯਮ ਅਤੇ ਸੰਕਲਪ” ਦਾ ਸਕਾਰਾਤਮਕ
ਸਮਾਂ ਸਾਬਤ ਹੋਇਆ ਹੈ ਜੋ ਕਿ ਪੂਰੇ ਵਿਸ਼ਵ ਦੀ ਮਾਨਵਤਾ ਲਈ ਇੱਕ ਉਦਾਹਰਣ ਬਣਿਆ ਹੈ”
ਕੇਂਦਰੀ ਘੱਟਸੰਖਿਆ ਮਾਮਲੇ ਮੰਤਰੀ ਸ਼੍ਰੀ ਮੁਖਤਾਰ ਅੱਬਾਸ ਨਕਵੀ ਨੇ ਅੱਜ ਇੱਥੇ ਕਿਹਾ ਕਿ ਭਾਰਤ ਲਈ ਕੋਰੋਨਾ
ਕਾਲ, “ਸੇਵਾ, ਸੰਜਮ ਅਤੇ ਸੰਕਲਪ” ਦਾ ਸਕਾਰਾਤਮਕ ਸਮਾਂ ਸਾਬਤ ਹੋਇਆ ਹੈ ਜੋ ਕਿ ਪੂਰੇ ਵਿਸ਼ਵ ਦੀ
ਮਾਨਵਤਾ ਲਈ ਇੱਕ ਉਦਾਹਰਣ ਬਣਿਆ ਹੈ। ਘੱਟਸੰਖਿਆ ਮਾਮਲੇ ਮੰਤਰਾਲੇ ਦੇ ਰਾਸ਼ਟਰੀ ਘੱਟਸੰਖਿਆ
ਵਿਕਾਸ ਤੇ ਵਿੱਤ ਨਿਗਮ (ਐੱਨਐੱਮਡੀਐੱਫਸੀ) ਦੁਆਰਾ ਨਵੀਂ ਦਿੱਲੀ ਦੇ ਹੋਲੀ ਫੈਮਿਲੀ ਹਸਪਤਾਲ ਨੂੰ
ਦਿੱਤੀਆਂ ਗਈਆਂ ਸਾਰੀਆਂ ਸਿਹਤ ਸੁਵਿਧਾਵਾਂ ਨਾਲ ਲੈਸ, ਅਤਿਆਧੁਨਿਕ ਮੋਬਾਈਲ ਕਲੀਨਿਕ ਨੂੰ ਹਰੀ
ਝੰਡੀ ਦਿਖਾਉਣ ਦੇ ਅਵਸਰ ’ਤੇ ਸ਼੍ਰੀ ਨਕਵੀ ਨੇ ਕਿਹਾ ਕਿ ਕੋਰੋਨਾ ਕਾਲ ਵਿੱਚ ਲੋਕਾਂ ਦੀ ਜ਼ਿੰਦਗੀ ਵਿੱਚ
ਪਰਿਵਰਤਨ, ਕਾਰਜ ਸੱਭਿਆਚਾਰ ਵਿੱਚ ਬਦਲਾਅ ਅਤੇ ਦੇਸ਼ ਤੇ ਸਮਾਜ ਵੱਲ ਜ਼ਿੰਮੇਦਾਰੀ ਪ੍ਰਤੀ ਨਵੀਂ ਊਰਜਾ
ਪੈਦਾ ਹੋਈ ਹੈ। ਸ਼੍ਰੀ ਨਕਵੀ ਨੇ ਕਿਹਾ ਕਿ ਇਸ ਸੰਕਟ ਦੇ ਸਮੇਂ ਲੋਕਾਂ ਦੇ ਸਕਾਰਾਤਮਕ ਸੰਕਲਪ ਅਤੇ ਸਰਕਾਰ
ਦੀ ਮਜ਼ਬੂਤ ਇੱਛਾ ਸ਼ਕਤੀ ਦਾ ਨਤੀਜਾ ਰਿਹਾ ਕਿ ਭਾਰਤ, ਸਿਹਤ ਦੇ ਖੇਤਰ ਵਿੱਚ ਆਤਮਨਿਰਭਰਤਾ ਦੇ
ਪਾਏਦਾਨ ’ਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਐੱਨ-95 ਮਾਸਕ, ਪੀਪੀਈ, ਵੈਂਟੀਲੇਟਰ ਅਤੇ ਹੋਰ ਸਿਹਤ
ਸਬੰਧੀ ਚੀਜ਼ਾਂ ਦੇ ਉਤਪਾਦਨ ਵਿੱਚ ਭਾਰਤ ਆਤਮਨਿਰਭਰ ਵੀ ਬਣਿਆ ਅਤੇ ਦੂਜੇ ਦੇਸ਼ਾਂ ਦੀ ਵੀ ਮਦਦ
ਕੀਤੀ। ਅੱਜ ਸਮਰਪਿਤ ਕੋਰੋਨਾ ਹਸਪਤਾਲਾਂ ਦੀ ਸੰਖਿਆ 1054 ਹੋ ਗਈ ਹੈ। ਸ਼੍ਰੀ ਨਕਵੀ ਨੇ ਦੱਸਿਆ ਕਿ
ਘੱਟਸੰਖਿਆ ਮਾਮਲੇ ਮੰਤਰਾਲੇ ਦੇ ਕੌਸ਼ਲ ਵਿਕਾਸ ਪ੍ਰੋਗਰਾਮ ਦੇ ਤਹਿਤ ਟ੍ਰੇਨਿੰਗ ਪ੍ਰਾਪਤ 1500 ਤੋਂ ਜ਼ਿਆਦਾ
ਹੈਲਥ ਕੇਅਰ ਸਹਾਇਕ, ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਦੀ ਸੇਵਾ ਵਿੱਚ ਲਗੇ ਹੋਏ ਹਨ। ਇਨ੍ਹਾਂ ਟ੍ਰੇਨਿੰਗ ਪ੍ਰਾਪਤ
ਹੈਲਥ ਕੇਅਰ ਸਹਾਇਕਾਂ ਵਿੱਚ 50% ਲੜਕੀਆਂ ਹਨ ਜੋ ਕਿ ਦੇਸ਼ ਦੇ ਵੱਖ-ਵੱਖ ਹਸਪਤਾਲਾਂ ਅਤੇ ਸਿਹਤ
ਕੇਂਦਰਾਂ ਵਿੱਚ ਕੋਰੋਨਾ ਮਰੀਜ਼ਾਂ ਦੀ ਸੇਵਾ ਵਿੱਚ ਮਦਦ ਕਰ ਰਹੀਆਂ ਹਨ। ਸ਼੍ਰੀ ਨਕਵੀ ਨੇ ਕਿਹਾ ਕਿ ਦੇਸ਼ ਭਰ
ਵਿੱਚ 16 ਹੱਜ ਹਾਊਸ ਕੁਆਰੰਟੀਨ ਅਤੇ ਆਈਸੋਲੇਸ਼ਨ ਸੁਵਿਧਾ ਲਈ ਵੱਖ-ਵੱਖ ਰਾਜ ਸਰਕਾਰਾਂ ਨੂੰ ਦਿੱਤੇ ਗਏ
ਹਨ, ਜਿਨ੍ਹਾਂ ਦਾ ਰਾਜ ਸਰਕਾਰਾਂ ਜ਼ਰੂਰਤ ਅਨੁਸਾਰ ਇਸਤੇਮਾਲ ਕਰ ਰਹੀਆਂ ਹਨ।
https://pib.gov.in/PressReleseDetail.aspx?PRID=1646380
 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ 

• ਹਰਿਆਣਾ: ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਦੀ ਸਰਕਾਰ ਨੇ ਹਰਿਆਣਾ ਦੀ ਖੇਤੀ
ਨੂੰ ਜੋਖ਼ਮ ਮੁਕਤ ਬਣਾਉਣ ਅਤੇ ਉਤਪਾਦਾਂ ਦੀ ਵਿਕਰੀ ਨੂੰ ਸਰਲ ਬਣਾਉਣ ਲਈ ‘ਮੇਰੀ ਫ਼ਸਲ
ਮੇਰਾ ਬਯੋਰਾ ਪੋਰਟਲ’ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੋਵਿਡ -19 ਮਹਾਂਮਾਰੀ ਦੇ
ਦੌਰਾਨ, ਇਸ ਪੋਰਟਲ ਰਾਹੀਂ ਕਿਸਾਨਾਂ ਦੀ ਹਾੜ੍ਹੀ ਦੀ ਫ਼ਸਲ ਦਾ ਹਰੇਕ ਦਾਣਾ ਖ਼ਰੀਦਿਆ ਗਿਆ
ਹੈ। ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ, ਕਿਸਾਨ ਨੂੰ ਉਨ੍ਹਾਂ ਦੀਆਂ ਫ਼ਸਲਾਂ ਦੇ ਭੁਗਤਾਨ
ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਕਰ ਦਿੱਤੇ ਗਏ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਰਾਜ ਵਿੱਚ
ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਗਏ ਹਨ। ਕੋਵਿਡ-
19 ਮਹਾਂਮਾਰੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਕੋਵਿਡ ਹਸਪਤਾਲਾਂ, ਟੈਸਟਿੰਗ
ਲੈਬਾਂ, ਆਈਸੋਲੇਸ਼ਨ ਵਾਰਡਾਂ, ਪਲਾਜ਼ਮਾ ਬੈਂਕਾਂ ਅਤੇ ਮੈਡੀਕਲ ਉਪਕਰਣਾਂ ਦਾ ਕਾਫ਼ੀ ਸੰਖਿਆ

ਵਿੱਚ ਪ੍ਰਬੰਧ ਕੀਤਾ ਗਿਆ ਹੈ। ਇਸਦੇ ਨਤੀਜੇ ਵਜੋਂ, ਰਾਜ ਵਿੱਚ ਕੋਵਿਡ ਦੇ 83 ਫ਼ੀਸਦੀ ਤੋਂ ਵੱਧ
ਮਰੀਜ਼ ਠੀਕ ਹੋ ਚੁੱਕੇ ਹਨ।
• ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 43 ਨਵੇਂ ਕੋਵਿਡ -19
ਮਾਮਲੇ ਸਾਹਮਣੇ ਆਏ ਹਨ, 37 ਵਿਅਕਤੀ ਰਿਕਵਰ ਹੋਏ ਹਨ। ਰਾਜ ਵਿੱਚ ਇਸ ਵੇਲੇ 888
ਐਕਟਿਵ ਕੇਸ ਹਨ।
• ਅਸਾਮ: ਅਸਾਮ ਸਰਕਾਰ ਨੇ ‘ਓਰੂਨੋਦੋਈ’ ਲਾਗੂ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ, ਜੋ
ਗਰੀਬੀ ਦੇ ਖਾਤਮੇ ਦੀ ਪਹਿਲਕਦਮੀ ਹੈ। 19 ਲੱਖ ਤੋਂ ਵੱਧ ਗ਼ਰੀਬ ਪਰਿਵਾਰਾਂ ਨੂੰ ਹਰ ਮਹੀਨੇ
830 ਰੁਪਏ ਦੀ ਡੀਬੀਟੀ ਮਿਲੇਗੀ – ਹਰੇਕ ਵਿਧਾਨ ਸਭਾ ਹਲਕੇ ਤੋਂ 15,000 ਪਰਿਵਾਰਾਂ ਨੂੰ।
• ਮਣੀਪੁਰ: ਮਣੀਪੁਰ ਵਿੱਚ 179 ਨਵੇਂ ਕੋਵਿਡ-19 ਕੇਸਾਂ ਦੀ ਪੁਸ਼ਟੀ ਹੋਈ ਹੈ; ਇਨ੍ਹਾਂ ਵਿੱਚੋਂ 111
ਕੇਂਦਰੀ ਸੁਰੱਖਿਆ ਫ਼ੋਰਸ ਦੇ ਜਵਾਨ ਹਨ। ਮਣੀਪੁਰ ਵਿੱਚ 57% ਦੀ ਰਿਕਵਰੀ ਦਰ ਦੇ ਨਾਲ
1,921 ਐਕਟਿਵ ਕੇਸ ਹਨ।
• ਮਿਜ਼ੋਰਮ: ਕੱਲ ਮਿਜ਼ੋਰਮ ਵਿੱਚ 12 ਹੋਰ ਕੋਵਿਡ-19 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਕੁੱਲ ਕੇਸ
789 ਹਨ, ਐਕਟਿਵ ਕੇਸ 418 ਹਨ।
• ਨਾਗਾਲੈਂਡ: ਨਾਗਾਲੈਂਡ ਦੇ ਸਿਹਤ ਮੰਤਰੀ ਪੰਗਨਯੁ ਫੋਮ ਦਾ ਕਹਿਣਾ ਹੈ ਕਿ ਰਾਜ ਵਿੱਚ ਕੁੱਲ
261 ਕੁਆਰੰਟੀਨ ਕੇਂਦਰ ਹਨ ਜਿਨ੍ਹਾਂ ਵਿੱਚ 15,843 ਵਿਅਕਤੀਆਂ ਦੀ ਸਮਰੱਥਾ ਹੈ। ਇਨ੍ਹਾਂ
ਵਿੱਚੋਂ 206 ਸਰਕਾਰੀ ਕੁਆਰੰਟੀਨ ਅਤੇ 55 ਅਦਾਇਗੀ ਵਾਲੇ ਕੇਂਦਰ ਹਨ। ਦੀਮਾਪੁਰ ਵਿੱਚ
ਸਖ਼ਤ ਐੱਸਓਪੀ ਅਧੀਨ ਦੁਬਾਰਾ ਦੁਕਾਨਾਂ ਖੁੱਲ੍ਹੀਆਂ।
• ਸਿੱਕਮ: ਸਿੱਕਮ ਵਿੱਚ, 19 ਨਵੇਂ ਕੇਸਾਂ ਦੇ ਆਉਣ ਨਾਲ ਐਕਟਿਵ ਕੇਸਾਂ ਦੀ ਸੰਖਿਆ 493 ਹੋ
ਗਈ ਹੈ। ਰਾਜ ਵਿੱਚ ਕੁੱਲ ਪੁਸ਼ਟੀ ਕੀਤੇ ਕੇਸਾਂ ਦੀ ਸੰਖਿਆ ਹੁਣ 1,167 ਹੈ, ਜਿਨ੍ਹਾਂ ਵਿੱਚੋਂ 673
ਮਰੀਜ਼ਾਂ ਦੇ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਹੋ ਗਈ ਹੈ।
• ਕੇਰਲ: ਰਾਜ ਵਿੱਚ ਦੁਪਹਿਰ ਤੱਕ 9 ਕੋਵਿਡ -19 ਮੌਤਾਂ ਦੀ ਖ਼ਬਰ ਮਿਲੀ ਹੈ, ਜਿਸ ਨਾਲ ਮੌਤਾਂ
ਦੀ ਕੁੱਲ ਸੰਖਿਆ 165 ਹੋ ਗਈ ਹੈ। ਰਾਜਧਾਨੀ ਦੀ ਕੇਂਦਰੀ ਜੇਲ੍ਹ ਵਿੱਚ ਵਾਇਰਸ ਦੇ ਸਥਾਨਕ
ਫੈਲਾਅ ਦੇ ਨਾਲ ਅੱਜ 110 ਹੋਰ ਕੈਦੀਆਂ ਵਿੱਚ ਅਤੇ ਚਾਰ ਅਧਿਕਾਰੀਆਂ ਵਿੱਚ ਅੱਜ ਕੋਵਿਡ
ਦੀ ਪਾਜ਼ਿਟਿਵ ਜਾਂਚ ਪਾਈ ਗਈ ਹੈ। ਇਸ ਨਾਲ ਜੇਲ੍ਹ ਵਿੱਚ ਕੇਸਾਂ ਦੀ ਸੰਖਿਆ 477 ਹੋ ਗਈ
ਹੈ। ਰਾਜਧਾਨੀ ਦੇ ਬਾਹਰੀ ਹਿੱਸਿਆਂ ਵਿੱਚ ਵੀ ਕੋਵਿਡ ਮਾਮਲੇ ਵਧ ਰਹੇ ਹਨ। ਵੱਖ-ਵੱਖ
ਕਲਸਟਰਾਂ ਵਿੱਚ ਪੁਲਿਸ ਕਰਮਚਾਰੀਆਂ ਸਮੇਤ ਲਗਭਗ 25 ਵਿਅਕਤੀਆਂ ਵਿੱਚ ਕੋਰੋਨਾ ਦੇ
ਪਾਜ਼ਿਟਿਵ ਟੈਸਟ ਆਏ ਹਨ। ਰਾਜ ਚੋਣ ਕਮਿਸ਼ਨਰ ਨੇ ਕਿਹਾ ਹੈ ਕਿ ਕੋਵਿਡ ਮਹਾਂਮਾਰੀ ਦੇ
ਮੱਦੇਨਜ਼ਰ ਸਥਾਨਕ ਬਾਡੀ ਚੋਣਾਂ ਨੂੰ ਮੁਲਤਵੀ ਨਹੀਂ ਕੀਤਾ ਜਾਵੇਗਾ। ਅੱਜ ਤੋਂ ਮਲਿਆਲਮ ਨਵੇਂ
ਸਾਲ ਤੋਂ ਦੇਵਸਵੋਮ ਬੋਰਡ ਅਧੀਨ ਮੰਦਰਾਂ ਵਿੱਚ ਸ਼ਰਧਾਲੂਆਂ ਨੂੰ ਕੋਵਿਡ ਪ੍ਰੋਟੋਕੋਲ ਦੀ ਪਾਲਣਾ
ਕਰਦਿਆਂ ਜਾਣ ਦੀ ਆਗਿਆ ਦਿੱਤੀ ਗਈ ਹੈ। ਰਾਜ ਵਿੱਚ ਕੱਲ ਤਕਰੀਬਨ 1,530 ਪਾਜ਼ਿਟਿਵ
ਮਾਮਲੇ ਸਾਹਮਣੇ ਆਏ ਹਨ। ਇਲਾਜ ਅਧੀਨ ਮਰੀਜ਼ਾਂ ਦੀ ਸੰਖਿਆ 15,000 ਦੇ ਅੰਕੜੇ ਨੂੰ
ਪਾਰ ਕਰ ਗਈ ਹੈ। 1,62,217 ਲੋਕ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਿਗਰਾਨੀ ਅਧੀਨ ਹਨ।
• ਤਮਿਲ ਨਾਡੂ: ਪੁਦੂਚੇਰੀ ਵਿੱਚ ਕੇਸ 8000 ਦੇ ਅੰਕੜੇ ਨੂੰ ਪਾਰ ਕਰ ਚੁੱਕੇ ਹਨ, ਇੱਥੇ ਹਸਪਤਾਲਾਂ
ਨਾਲੋਂ ਹੋਮ ਆਈਸੋਲੇਸ਼ਨ ਵਿੱਚ ਜ਼ਿਆਦਾ ਕੋਵਿਡ -19 ਮਰੀਜ਼ ਹਨ। ਜਦੋਂਕਿ 1596 ਕੋਵਿਡ -
19 ਮਰੀਜ਼ ਹਸਪਤਾਲਾਂ ਵਿੱਚ ਦਾਖਲ ਹਨ, 1692 ਹੋਮ ਆਈਸੋਲੇਸ਼ਨ ਵਿੱਚ ਹਨ।
ਕੋਇਮਬਟੂਰ ਵਿੱਚ ਸੀਬੀ - ਸੀਆਈਡੀ ਦਫ਼ਤਰ ਕੋਵਿਡ -19 ਦੇ ਕੇਸਾਂ ਦੇ ਆਉਣ ਕਰਕੇ ਬੰਦ
ਹੋਇਆ। ਤਮਿਲ ਨਾਡੂ ਦੇ ਅੰਦਰ ਯਾਤਰਾ ਲਈ ਈ - ਪਾਸ ਆਟੋ-ਜੇਨੇਰੇਟਡ ਹੋਣਗੇ, ਜਨਤਾ ਨੂੰ
ਸਹੀ ਕਾਰਨਾਂ ਕਰਕੇ ਅਰਜ਼ੀ ਦੇਣ ਦੀ ਅਪੀਲ ਕੀਤੀ ਗਈ ਹੈ। ਕੱਲ ਤਮਿਲ ਨਾਡੂ ਵਿੱਚ 5950
ਨਵੇਂ ਕੇਸ ਆਏ, 6019 ਰਿਕਵਰ ਹੋਏ ਅਤੇ 125 ਮੌਤਾਂ ਹੋਈਆਂ ਹਨ। ਕੁੱਲ ਕੇਸ:
3,38,055; ਐਕਟਿਵ ਕੇਸ: 54,109; ਮੌਤਾਂ: 5766; ਡਿਸਚਾਰਜ: 2,78,270; ਚੇਨਈ
ਵਿੱਚ ਐਕਟਿਵ ਕੇਸ: 11,498.
• ਕਰਨਾਟਕ: ਰਾਜ ਕੋਵਿਡ -19 ਦੇ ਜੰਗ ਦੇ ਕਮਰੇ ਤੋਂ ਅੰਕੜੇ ਦਰਸਾਉਂਦੇ ਹਨ ਕਿ ਲੱਛਣ ਵਾਲੇ
ਵਿਅਕਤੀਆਂ ਵਿੱਚ ਪਾਜ਼ਿਟਿਵ ਦਰ 34.8% ਹੈ, ਜਦੋਂ ਕਿ ਇਹ ਵਾਇਰਸ ਦੇ ਲੱਛਣ-ਰਹਿਤ
ਕੈਰੀਅਰਾਂ ਵਿੱਚ 13.4% ਹੈ। ਐਤਵਾਰ ਨੂੰ ਕਰਨਾਟਕ ਵਿੱਚ ਕੋਵਿਡ -19 ਕਾਰਨ 124

ਨਵੀਆਂ ਮੌਤਾਂ ਹੋਈਆਂ, ਜਿਸ ਨਾਲ ਮੌਤਾਂ ਦੀ ਕੁੱਲ ਸੰਖਿਆ 3,947 ਹੋ ਗਈ ਹੈ। ਇਸ ਤੋਂ
ਇਲਾਵਾ, 7,040 ਨਵੇਂ ਕੇਸ ਆਏ ਹਨ, ਜਿਸ ਨਾਲ ਕੁੱਲ ਕੇਸਾਂ ਦੀ ਸੰਖਿਆ 2,26,966 ਹੋ
ਗਈ ਹੈ। ਐਤਵਾਰ ਨੂੰ ਰਿਪੋਰਟ ਕੀਤੇ 7,040 ਮਾਮਲਿਆਂ ਵਿੱਚੋਂ 2,131 ਪਾਜ਼ਿਟਿਵ ਮਾਮਲੇ
ਬੰਗਲੁਰੂ ਅਰਬਨ ਦੇ ਸਨ।
• ਆਂਧਰ ਪ੍ਰਦੇਸ਼: ਆਂਧਰ ਪ੍ਰਦੇਸ਼ ਦੇ ਟੂਰਿਜ਼ਮ ਡਿਵਲਪਮੈਂਟ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ
ਦੇ ਅਨੁਸਾਰ, ਕੋਰੋਨਾ ਵਾਇਰਸ ਮਾਮਲਿਆਂ ਵਿੱਚ ਹੋਏ ਵਾਧੇ ਕਾਰਨ ਸੈਰ-ਸਪਾਟਾ ਜਗ੍ਹਾਵਾਂ ਬੰਦ
ਰਹਿਣਗੀਆਂ। ਇਸ ਤੋਂ ਪਹਿਲਾਂ ਜੁਲਾਈ ਵਿੱਚ ਸੈਰ ਸਪਾਟਾ ਮੰਤਰੀ ਨੇ ਕਿਹਾ ਸੀ ਕਿ ਟੂਰਿਜ਼ਮ
ਦੀਆਂ ਜਗ੍ਹਾਵਾਂ ਅਗਸਤ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ ਖੁੱਲ੍ਹ ਜਾਣਗੀਆਂ। ਕੜੱਪਾ ਜ਼ਿਲ੍ਹੇ ਵਿੱਚ
ਕੋਵਿਡ 19 ਦੇ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਅਤੇ ਮਰਨ ਵਾਲਿਆਂ ਦੀ ਸੰਖਿਆ
187 ਹੋ ਗਈ ਹੈ ਜਿਨ੍ਹਾਂ ਵਿੱਚੋਂ ਇਸ ਵਾਇਰਸ ਨਾਲ ਪਿਛਲੇ ਦੋ ਹਫ਼ਤਿਆਂ ਵਿੱਚ 72 ਵਿਅਕਤੀ
ਮਰ ਚੁੱਕੇ ਹਨ। ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦੇ ਪਾਜ਼ਿਟਿਵ ਮਾਮਲਿਆਂ ਦੀ ਸੰਖਿਆ 16 ਹਜ਼ਾਰ
ਨੂੰ ਪਾਰ ਕਰ ਗਈ ਹੈ। ਰਾਜ ਵਿੱਚ ਇਲਾਜ ਹੋਏ ਮਰੀਜ਼ਾਂ ਦੀ ਸੰਖਿਆ 2,01,234 ਨੂੰ ਪਾਰ ਕਰ
ਗਈ ਹੈ। ਰਾਜ ਵਿੱਚ ਕੱਲ 8012 ਨਵੇਂ ਕੇਸ ਆਏ ਅਤੇ 88 ਮੌਤਾਂ ਹੋਈਆਂ। ਕੁੱਲ ਕੇਸ:
2,89,829; ਐਕਟਿਵ ਕੇਸ: 85,945; ਮੌਤਾਂ: 2650.
• ਤੇਲੰਗਾਨਾ: ਆਈਟੀ ਅਤੇ ਉਦਯੋਗ ਵਿਭਾਗ ਦੇ ਪ੍ਰਮੁੱਖ ਸਕੱਤਰ ਜਏਸ਼ ਰੰਜਨ ਨੇ ਕਿਹਾ ਕਿ
ਹੈਦਰਾਬਾਦ ਵਿੱਚ ਵੈਂਟੀਲੇਟਰਾਂ ਦੇ ਆਲੇ-ਦੁਆਲੇ ਬਹੁਤ ਸਾਰੀਆਂ ਕਾਢਾਂ ਕਾਰਨ, ਸ਼ਹਿਰ ਵਿੱਚ
ਮਹਾਂਮਾਰੀ ਦੀ ਸ਼ੁਰੂਆਤ ਵਿੱਚ ਵੈਂਟੀਲੇਟਰਾਂ ਦੇ ਆਯਾਤ ਦੀ ਨੋਬਤ ਸੀ, ਇਸਦੇ ਉਲਟ ਹੁਣ
ਜਲਦੀ ਹੀ ਵੈਂਟੀਲੇਟਰਾਂ ਦਾ ਨਿਰਯਾਤ ਕੀਤਾ ਜਾ ਸਕਦਾ ਹੈ। ਪਿਛਲੇ 24 ਘੰਟਿਆਂ ਵਿੱਚ 894
ਨਵੇਂ ਕੇਸ ਆਏ, 2006 ਮਰੀਜ਼ ਰਿਕਵਰ ਹੋਏ ਅਤੇ 10 ਮੌਤਾਂ ਹੋਈਆਂ ਹਨ; 894 ਮਾਮਲਿਆਂ
ਵਿੱਚੋਂ 147 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 92,255; ਐਕਟਿਵ
ਕੇਸ: 21,420; ਮੌਤਾਂ: 703; ਡਿਸਚਾਰਜ: 70,132.
• ਮਹਾਰਾਸ਼ਟਰ: ਜਿਵੇਂ ਕਿ ਮਹਾਰਾਸ਼ਟਰ ਦੇ ਅੰਦਰੂਨੀ ਜ਼ਿਲ੍ਹਿਆਂ ਵਿੱਚ ਕੋਵਿਡ ਦੇ ਕੇਸਾਂ ਦੀ ਸੰਖਿਆ
ਵਧ ਰਹੀ ਹੈ, ਤਾਂ ਰਾਜ ਸਰਕਾਰ ਨੇ ਮਰੀਜ਼ਾਂ ਦੇ ਇਲਾਜ ਲਈ ਮਾਨਕਾਪੁਰ ਵਿਖੇ ਇੱਕ 1000
ਬੈਡਾਂ ਵਾਲਾ ਜੰਬੋ ਹਸਪਤਾਲ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ। ਇਹ ਸਹੂਲਤ ਪੂਰੇ
ਵਿਦਰਭ ਦੇ ਮਰੀਜ਼ਾਂ ਨੂੰ ਮੁਹੱਈਆ ਕਰਵਾਈ ਜਾਵੇਗੀ ਕਿਉਂਕਿ ਸਰਕਾਰੀ ਹਸਪਤਾਲ ਵਿੱਚ
ਮੌਜੂਦਾ ਬੈੱਡ ਘਟ ਰਹੇ ਹਨ। ਕੁੱਲ 5.95 ਲੱਖ ਕੇਸਾਂ ਵਿੱਚੋਂ 4.17 ਲੱਖ ਲੋਕ ਠੀਕ ਹੋ ਚੁੱਕੇ ਹਨ
ਅਤੇ ਰਾਜ ਵਿੱਚ 1.58 ਲੱਖ ਐਕਟਿਵ ਮਰੀਜ਼ ਹਨ।
• ਰਾਜਸਥਾਨ: ਰਾਜਸਥਾਨ ਹਾਈ ਕੋਰਟ ਨੇ ਸਾਰੇ ਕੰਮਾਂ ਨੂੰ ਬੁੱਧਵਾਰ ਤੱਕ ਤਿੰਨ ਦਿਨਾਂ ਲਈ
ਮੁਅੱਤਲ ਕਰ ਦਿੱਤਾ ਹੈ। ਇਹ ਫ਼ੈਸਲਾ ਚੀਫ਼ ਜਸਟਿਸ ਇੰਦਰਜੀਤ ਮਹੰਤੀ ਦੇ ਕੋਵਿਡ-19 ਲਈ
ਪਾਜ਼ਿਟਿਵ ਪਾਏ ਜਾਣ ਤੋਂ ਬਾਅਦ ਆਇਆ ਹੈ। ਰਾਜਸਥਾਨ ਵਿੱਚ ਕੋਵਿਡ ਦੇ 14,451
ਐਕਟਿਵ ਕੇਸ ਹਨ।
• ਮੱਧ ਪ੍ਰਦੇਸ਼: ਜਦੋਂ ਕਿ ਐਤਵਾਰ ਨੂੰ ਰਾਜ ਵਿੱਚ 1,022 ਨਵੇਂ ਕੇਸ ਸਾਹਮਣੇ ਆਏ ਹਨ, ਕੁੱਲ
685 ਮਰੀਜ਼ਾਂ ਨੂੰ ਇਲਾਜ ਤੋਂ ਬਾਅਦ ਹਸਪਤਾਲਾਂ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ। ਮੱਧ ਪ੍ਰਦੇਸ਼
ਵਿੱਚ ਐਕਟਿਵ ਕੇਸਾਂ ਦੀ ਸੰਖਿਆ 10,312 ਹੈ।
• ਛੱਤੀਸਗੜ੍ਹ: ਐਤਵਾਰ ਨੂੰ ਛੱਤੀਸਗੜ੍ਹ ਵਿੱਚ 576 ਨਵੇਂ ਕੋਵਿਡ -19 ਮਾਮਲੇ ਸਾਹਮਣੇ ਆਏ
ਹਨ, ਜਿਸ ਨਾਲ ਰਾਜ ਵਿੱਚ ਕੁੱਲ ਕੇਸਾਂ ਦੀ ਸੰਖਿਆ 15,621 ਹੋ ਗਈ ਹੈ। ਐਤਵਾਰ ਨੂੰ ਅੱਠ
ਮਰੀਜ਼ਾਂ ਦੀ ਮੌਤ ਹੋ ਗਈ ਜਿਸ ਨਾਲ ਮੌਤਾਂ ਦੀ ਕੁੱਲ ਸੰਖਿਆ 142 ਹੋ ਗਈ ਹੈ।

**********

ਵਾਈਬੀ



(Release ID: 1646579) Visitor Counter : 184