ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸੁਤੰਤਰਤਾ ਦਿਵਸ ’ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ

74ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਕੇਂਦਰੀ ਗ੍ਰਹਿ ਮੰਤਰੀ ਨੇ ਨਵੀਂ ਦਿੱਲੀ ਵਿੱਚ ਆਪਣੇ ਆਵਾਸ ’ਤੇ ਰਾਸ਼ਟਰੀ ਝੰਡਾ ਲਹਿਰਾਇਆ


“ਸੁਤੰਤਰਤਾ ਦਿਵਸ ਦੇ ਮੌਕੇ ’ਤੇ ਮੈਂ ਉਨ੍ਹਾਂ ਸਾਰੇ ਮਹਾਨ ਸੈਨਾਨੀਆਂ ਦੇ ਚਰਨਾਂ ਵਿੱਚ ਕੋਟਿ-ਕੋਟਿ ਬੰਦਨਾ ਕਰਦਾ ਹਾਂ ਜਿਨ੍ਹਾਂ ਨੇ ਆਪਣੇ ਪਰਾਕ੍ਰਮ ਅਤੇ ਬਲੀਦਾਨ ਨਾਲ ਦੇਸ਼ ਨੂੰ ਆਜ਼ਾਦੀ ਦਿਵਾਈ ਅਤੇ ਨਾਲ ਹੀ ਉਨ੍ਹਾਂ ਸਾਰੇ ਬਹਾਦਰਾਂ ਨੂੰ ਵੀ ਨਮਨ ਕਰਦਾ ਹਾਂ ਜਿਨ੍ਹਾਂ ਨੇ ਆਜ਼ਾਦੀ ਦੇ ਬਾਅਦ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਲਈ ਆਪਣਾ ਸਭ ਕੁਝ ਅਰਪਣ ਕੀਤਾ”


“ਅੱਜ ਸਾਨੂੰ ਬਹੁਤ ਮਾਣ ਹੈ ਕਿ ਜਿਸ ਸੁਤੰਤਰ, ਸਬਲ ਅਤੇ ਸਮਰੱਥ ਭਾਰਤ ਦਾ ਸੁਪਨਾ ਸਾਡੇ ਸੁਤੰਤਰਤਾ ਸੈਨਾਨੀਆਂ ਨੇ ਦੇਖਿਆ ਸੀ ਉਸ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਸਾਕਾਰ ਕਰ ਰਹੇ ਹਨ”


“ਮੋਦੀ ਸਰਕਾਰ ਨੇ ਇੱਕ ਪਾਸੇ ਗ਼ਰੀਬ ਤੇ ਵੰਚਿਤ ਵਰਗ ਨੂੰ ਮਕਾਨ, ਬਿਜਲੀ, ਸਿਹਤ ਬੀਮਾ ਜਿਹੀਆਂ ਸੁਵਿਧਾਵਾਂ ਦਿੱਤੀਆਂ ਹਨ ਤਾਂ ਉੱਥੇ ਹੀ ਦੂਸਰੇ ਪਾਸੇ ਭਾਰਤ ਨੂੰ ਇੱਕ ਮਜ਼ਬੂਤ ਰਾਸ਼ਟਰ ਬਣਾਇਆ ਹੈ”

“ਆਓ ਇਸ ਸੁਤੰਤਰਤਾ ਦਿਵਸ ’ਤੇ ਅਸੀਂ ਪ੍ਰਧਾਨ ਮੰਤਰੀ ਮੋਦੀ ਦੇ ਆਤਮਨਿਰਭਰ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਦਾ ਸੰਕਲਪ ਲਈਏ ਅਤੇ ਭਾਰਤ ਵਿੱਚ ਨਿਰਮਿਤ ਸਵਦੇਸ਼ੀ ਚੀਜ਼ਾਂ ਦੀ ਅਧਿਕ ਤੋਂ ਅਧਿਕ ਵਰਤੋਂ ਕਰਕੇ ਦੇਸ਼ ਨੂੰ ਨਵੀਆਂ ਉਚਾਈਆਂ ਤੱਕ ਲਿਜਾਣ ਵਿੱਚ ਆਪਣਾ ਸਰਬਉੱਚ ਯੋਗਦਾਨ ਦੇਈਏ”

प्रविष्टि तिथि: 15 AUG 2020 12:30PM by PIB Chandigarh

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸੁਤੰਤਰਤਾ ਦਿਵਸ ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। 74ਵੇਂ ਸੁਤੰਤਰਤਾ ਦਿਵਸ ਦੇ ਅਵਸਰ ਤੇ ਕੇਂਦਰੀ ਗ੍ਰਹਿ ਮੰਤਰੀ ਨੇ ਅੱਜ ਨਵੀਂ ਦਿੱਲੀ ਸਥਿਤ ਆਪਣੇ ਆਵਾਸ ਤੇ ਰਾਸ਼ਟਰੀ ਝੰਡਾ ਲਹਿਰਾਇਆ। ਆਪਣੇ ਸੰਦੇਸ਼ ਵਿੱਚ ਸ਼੍ਰੀ ਅਮਿਤ ਨੇ ਕਿਹਾ ਕਿ ਸੁਤੰਤਰਤਾ ਦਿਵਸ ਦੇ ਅਵਸਰ ਤੇ ਮੈਂ ਉਨ੍ਹਾਂ ਸਾਰੇ ਮਹਾਨ ਸੈਨਾਨੀਆਂ ਦੇ ਚਰਨਾਂ ਵਿੱਚ ਕੋਟਿ-ਕੋਟਿ ਬੰਦਨਾ ਕਰਦਾ ਹਾਂ ਜਿਨ੍ਹਾਂ ਨੇ ਆਪਣੇ ਪਰਾਕ੍ਰਮ ਅਤੇ ਬਲੀਦਾਨ ਨਾਲ ਦੇਸ਼ ਨੂੰ ਆਜ਼ਾਦੀ ਦਿਵਾਈ ਅਤੇ ਨਾਲ ਹੀ ਉਨ੍ਹਾਂ ਸਾਰੇ ਬਹਾਦਰਾਂ ਨੂੰ ਵੀ ਨਮਨ ਕਰਦਾ ਹਾਂ ਜਿਨ੍ਹਾਂ ਨੇ ਆਜ਼ਾਦੀ ਦੇ ਬਾਅਦ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਲਈ ਆਪਣਾ ਸਭ ਕੁਝ ਅਰਪਣ ਕੀਤਾ

 

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਸਾਨੂੰ ਬਹੁਤ ਮਾਣ ਹੈ ਕਿ ਜਿਸ ਸੁਤੰਤਰ, ਸਬਲ ਅਤੇ ਸਮਰੱਥ ਭਾਰਤ ਦਾ ਸੁਪਨਾ ਸਾਡੇ ਸੁਤੰਤਰਤਾ ਸੈਨਾਨੀਆਂ ਨੇ ਦੇਖਿਆ ਸੀ ਉਸ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਸਾਕਾਰ ਕਰ ਰਹੇ ਹਨ । ਮੋਦੀ ਸਰਕਾਰ ਨੇ ਇੱਕ ਪਾਸੇ ਗ਼ਰੀਬ ਤੇ ਵੰਚਿਤ ਵਰਗ ਨੂੰ ਮਕਾਨ, ਬਿਜਲੀ, ਸਿਹਤ ਬੀਮਾ ਜਿਹੀਆਂ ਸੁਵਿਧਾਵਾਂ ਦਿੱਤੀਆਂ ਹਨ ਤਾਂ ਉੱਥੇ ਹੀ ਦੂਸਰੇ ਪਾਸੇ ਭਾਰਤ ਨੂੰ ਇੱਕ ਮਜ਼ਬੂਤ ਰਾਸ਼ਟਰ ਬਣਾਇਆ ਹੈ

 

https://ci6.googleusercontent.com/proxy/RhqP5ly0aSVVN_XNW0TYFX9hgR7mRXQYRXPoI-1YgAY7hK664wYMCaIxbbz7yJIQsh5kGjO2EO_RtRaiAm7TeEVi_W3N6eRysKZMRGsaD5H1TG07enRoYyEi3Q=s0-d-e1-ft#https://static.pib.gov.in/WriteReadData/userfiles/image/image002OQEW.jpg

 

ਸ਼੍ਰੀ ਅਮਿਤ ਸ਼ਾਹ ਨੇ ਦੇਸ਼ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਓ ਇਸ ਸੁਤੰਤਰਤਾ ਦਿਵਸ ਤੇ ਅਸੀਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਆਤਮਨਿਰਭਰ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਦਾ ਸੰਕਲਪ ਲਈਏ ਅਤੇ ਭਾਰਤ ਵਿੱਚ ਨਿਰਮਿਤ ਸਵਦੇਸ਼ੀ ਚੀਜ਼ਾਂ ਦੀ ਅਧਿਕ ਤੋਂ ਅਧਿਕ ਵਰਤੋਂ ਕਰਕੇ ਦੇਸ਼ ਨੂੰ ਨਵੀਆਂ ਉਚਾਈਆਂ ਤੱਕ ਲਿਜਾਣ ਵਿੱਚ ਆਪਣਾ ਸਭ ਤੋਂ ਉੱਚ ਯੋਗਦਾਨ ਦੇਈਏ

https://ci3.googleusercontent.com/proxy/8E81O1XSlsfm0z9NK8CXtn9Ne3Zaee_wQR7J8NE16iTxRCCjXNguqWV3DjQ6amCSWxO8IdMgu-heVN7TtCugpD-aHQF5Bn5Fz2Amd3AmL1UIZuNm5owdkUeL0w=s0-d-e1-ft#https://static.pib.gov.in/WriteReadData/userfiles/image/image003DHRQ.jpg https://ci6.googleusercontent.com/proxy/86w8SndPCJcgaRsa98ER64PqbVwMVIuT2dXDTIuY_0BuwGo5FTTJizhnMb7kXeI_rGo13rP2ru79SVkptkBXsKSTkGFCuoDXH5jQCksNarQXQtHhcmKm0O5Gaw=s0-d-e1-ft#https://static.pib.gov.in/WriteReadData/userfiles/image/image0047653.jpg

 

*****

 

 

ਐੱਨਡਬਲਿਊ/ਆਰਕੇ/ਪੀਕੇ/ਏਡੀ/ਐੱਸਐੱਸ/ਡੀਡੀਡੀ


(रिलीज़ आईडी: 1646057) आगंतुक पटल : 228
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Bengali , Gujarati , Odia , Tamil , Telugu