ਗ੍ਰਹਿ ਮੰਤਰਾਲਾ

ਪੁਲਿਸ ਦੇ 926 ਜਵਾਨਾਂ ਨੂੰ ਸੁਤੰਤਰਤਾ ਦਿਵਸ, 2020 ਦੇ ਮੌਕੇ ‘ਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਹੈ

Posted On: 14 AUG 2020 1:41PM by PIB Chandigarh


ਸੁਤੰਤਰਤਾ ਦਿਵਸ, 2020 ਮੌਕੇ ਪੁਲਿਸ ਦੇ ਕੁੱਲ 926 ਜਵਾਨਾਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਪੁਲਿਸ ਦੇ 215 ਜਵਾਨਾਂ ਨੂੰ ਉਨ੍ਹਾਂ ਦੇ ਵਿਸ਼ਿਸ਼ਟ ਵੀਰਤਾਪੂਰਨ ਕਾਰਜ ਲਈ ਵੀਰਤਾ ਦੇ ਪੁਲਿਸ ਮੈਡਲ (ਪੀਐੱਮਜੀ) ਨਾਲ ਸਨਮਾਨਿਤ ਕੀਤਾ ਗਿਆ ਹੈ। ਵਿਸ਼ਿਸ਼ਟ ਸੇਵਾ ਲਈ ਰਾਸ਼ਟਰਪਤੀ ਦੇ ਪੁਲਿਸ ਮੈਡਲ ਨਾਲ 80 ਪੁਲਿਸ ਕਰਮੀਆਂ ਨੂੰ ਅਤੇ ਸ਼ਲਾਘਾਯੋਗ ਸੇਵਾ ਲਈ 631 ਪੁਲਿਸ ਕਰਮੀਆਂ ਨੂੰ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ।
 
215 ਵੀਰਤਾ ਪੁਰਸਕਾਰਾਂ ਵਿੱਚੋਂ 123 ਕਰਮੀਆਂ ਨੂੰ ਜੰਮੂ–ਕਸ਼ਮੀਰ ਵਿੱਚ ਉਨ੍ਹਾਂ ਦੇ ਵੀਰਤਾਪੂਰਨ ਕਾਰਜ ਲਈ, 29 ਕਰਮੀਆਂ ਨੂੰ ਖੱਬੇ–ਪੱਖੀ ਅਤਿਵਾਦ ਪ੍ਰਭਾਵਿਤ ਖੇਤਰਾਂ ਵਿੱਚ ਉਨ੍ਹਾਂ ਦੇ ਵੀਰਤਾਪੂਰਨ ਕਾਰਜ ਲਈ ਅਤੇ 8 ਕਰਮੀਆਂ ਨੂੰ ਉੱਤਰ–ਪੂਰਬੀ ਖੇਤਰ ਵਿੱਚ ਉਨ੍ਹਾਂ ਦੇ ਵੀਰਤਾਪੂਰਨ ਕਾਰਜ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ। ਵੀਰਤਾ ਪੁਰਸਕਾਰ ਹਾਸਲ ਕਰਨ ਵਾਲੇ ਕਰਮੀਆਂ ਵਿੱਚੋਂ 55 ਸੀਆਰਪੀਐੱਫ਼ ਦੇ ਹਨ, 81 ਜੰਮੂ–ਕਸ਼ਮੀਰ ਪੁਲਿਸ ਦੇ, 23 ਉੱਤਰ ਪ੍ਰਦੇਸ਼ ਪੁਲਿਸ ਦੇ ਅਤੇ 16 ਦਿੱਲੀ ਪੁਲਿਸ ਦੇ, 14 ਮਹਾਰਾਸ਼ਟਰ ਪੁਲਿਸ ਅਤੇ 12 ਝਾਰਖੰਡ ਪੁਲਿਸ ਤੇ ਬਾਕੀ ਹੋਰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਹਨ।   
 
ਪੁਰਸਕਾਰ ਜੇਤੂਆਂ ਦੀ ਸੂਚੀ ਦੇਖਣ ਲਈ ਇੱਥੇ ਕਲਿੱਕ ਕਰੋ
Click here to see Lists of Awardees
 
*****
ਐੱਨਡਬਲਿਊ/ਆਰਕੇ/ਪੀਕੇ/ਏਡੀ/ਡੀਡੀਡੀ

 (Release ID: 1645787) Visitor Counter : 26