PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 11 AUG 2020 6:28PM by PIB Chandigarh

 

Coat of arms of India PNG images free downloadhttp://static.pib.gov.in/WriteReadData/userfiles/image/image002PP7C.jpg

 

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 

  • ਲਗਭਗ 16 ਲੱਖ ਮਰੀਜ਼ਾਂ ਦੇ ਠੀਕ ਹੋਣ ਨਾਲ ਭਾਰਤ ਦੀ ਰਿਕਵਰੀ ਦਰ ਲਗਭਗ 70% ਹੋਈ।

  • ਮਾਮਲਾ ਮੌਤ ਦਰ (ਸੀਐੱਫ਼ਆਰ) 2% ਤੋਂ ਹੇਠਾਂ ਆਈ।

  • ਦੇਸ਼ ਵਿੱਚ ਐਕਟਿਵ ਕੇਸਾਂ ਦੀ ਅਸਲ ਸੰਖਿਆ 6,39, 929 ਹੈ, ਜੋ ਕੁੱਲ ਪਾਜ਼ਿਟਿਵ ਕੇਸਾਂ ਦਾ ਸਿਰਫ 28.21 % ਹੈ।

  • ਪ੍ਰਧਾਨ ਮੰਤਰੀ ਨੇ ਮਹਾਮਾਰੀ ਨਾਲ ਨਿਪਟਣ ਲਈ ਮੁੱਖ ਮੰਤਰੀਆਂ ਨਾਲ ਮੌਜੂਦਾ ਸਥਿਤੀ ਤੇ ਅਗਲੇਰੀ ਯੋਜਨਾ ਬਾਰੇ ਗੱਲਬਾਤ ਕੀਤੀ।

 

http://static.pib.gov.in/WriteReadData/userfiles/image/image005K5D4.jpg

Image

ਲਗਭਗ 16 ਲੱਖ ਮਰੀਜ਼ਾਂ ਦੇ ਠੀਕ ਹੋਣ ਨਾਲ ਭਾਰਤ ਦੀ ਰਿਕਵਰੀ ਦਰ ਲਗਭਗ 70% ਹੋਈ; ਮਾਮਲਾ ਮੌਤ ਦਰ (ਸੀਐੱਫ਼ਆਰ) 2% ਤੋਂ ਹੇਠਾਂ ਆਈ

ਠੀਕ ਹੋਣ ਦੀ ਦਰ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਠੀਕ ਹੋਣ ਦੀ ਦਰ ਅੱਜ ਲਗਭਗ 70% ਹੈ।   ਹੋਰ ਵੱਧ ਮਰੀਜ਼ਾਂ ਦੇ ਠੀਕ ਹੋਣ ਤੇ ਹਸਪਤਾਲਾਂ ਤੋਂ ਛੁੱਟੀ  ਦਿੱਤੇ ਜਾਣ ਅਤੇ ਘੱਰ ਵਿੱਚ ਇਕਾਂਤਵਾਸ (ਹਲਕੇ ਤੇ ਦਰਮਿਆਨੇ ਮਾਮਲਿਆਂ ਨਾਲ) ਵਿੱਚ ਰਹਿ ਰਹੇ ਮਰੀਜ਼ਾਂ ਦੇ ਠੀਕ ਹੋਣ ਨਾਲ ਕੁੱਲ ਰਿਕਵਰੀ ਦਰ ਵਧ ਕੇ 15, 83,489 ਤੱਕ  ਪਹੁੰਚ ਗਈ ਹੈ, ਇਸ ਵਿੱਚ ਪਿਛਲੇ 24 ਘੰਟਿਆਂ ‘ਚ ਹਸਪਤਾਲਾਂ ਤੋਂ ਡਿਸਚਾਰਜ ਕੀਤੇ ਗਏ ਕੋਵਿਡ-19 ਦੇ 47,746 ਮਰੀਜ਼ ਵੀ ਸ਼ਾਮਲ ਹਨ। ਦੇਸ਼ ਵਿੱਚ ਐਕਟਿਵ ਕੇਸਾਂ ਦੀ ਅਸਲ ਸੰਖਿਆ 6,39, 929 ਹੈ, ਜੋ ਕੁੱਲ ਪਾਜ਼ਿਟਿਵ ਕੇਸਾਂ ਦਾ ਸਿਰਫ 28.21 % ਹੈ। ਇਹ ਮਰੀਜ਼ ਸਰਗਰਮ ਮੈਡੀਕਲ ਨਿਗਰਾਨੀ ਹੇਠ ਹਨ। ਨਿਰੰਤਰ ਠੀਕ ਹੋ ਰਹੇ ਕੇਸਾਂ ਸਦਕਾ ਕੋਵਿਡ-19 ਦੇ ਐਕਟਿਵ ਕੇਸਾਂ ਅਤੇ ਠੀਕ ਹੋਏ ਕੇਸਾਂ ਦਾ ਅੰਤਰ ਲਗਭਗ 9.5 ਲੱਖ ਹੋ ਗਿਆ ਹੈ।  ਇਸ ਲਈ ਪ੍ਰਤੀਸ਼ਤ ਰਿਕਵਰੀ ਅਤੇ ਪ੍ਰਤੀਸ਼ਤ ਐਕਟਿਵ ਕੇਸਾਂ ਦਾ ਅੰਤਰ ਰੋਜ਼ਾਨਾ ਵਧ  ਰਿਹਾ ਹੈ। ਹਸਪਤਾਲਾਂ ਵਿੱਚ ਬਿਹਤਰ ਅਤੇ ਪ੍ਰਭਾਵੀ ਕਲੀਨੀਕਲ ਇਲਾਜ ਤੇ ਧਿਆਨ ਕੇਂਦ੍ਰਿਤ ਕੀਤੇ ਜਾਣ, ਜਲਦੀ ਅਤੇ ਸਮੇਂ ‘ਤੇ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਲਿਆਉਣ ਲਈ ਐਂਬੂਲੈਂਸਾਂ ਦੀ ਨਾਨ-ਇੰਵੇਸਿਵ, ਬਿਹਤਰ ਅਤੇ ਆਪਸੀ ਤਾਲਮੇਲ ਦੀਆਂ ਸੇਵਾਵਾਂ ਦੀ ਵਰਤੋਂ ਨਾਲ ਕੋਵਿਡ-19 ਮਰੀਜ਼ਾਂ ਦੇ ਨਿਰਵਿਘਨ ਕੁਸ਼ਲ ਰੋਗੀ ਪ੍ਰਬੰਧਨ ਵਿੱਚ  ਸਹਾਇਤਾ ਮਿਲੀ। ਇਸ ਸਦਕਾ ਮਾਮਲਾ ਮੌਤ ਦਰ (ਸੀਐੱਫ਼ਆਰ) ਵਿਸ਼ਵ ਪੱਧਰੀ ਔਸਤ ਦੇ ਮੁਕਾਬਲੇ ਘੱਟ ਰਹੀ। ਇਹ ਦਰ ਅੱਜ 2% ਤੋਂ ਘਟ ਕੇ 1.99% ‘ਤੇ ਆ ਗਈ ਹੈ।

https://pib.gov.in/PressReleseDetail.aspx?PRID=1645096

 

ਪ੍ਰਧਾਨ ਮੰਤਰੀ ਨੇ ਮਹਾਮਾਰੀ ਨਾਲ ਨਿਪਟਣ ਲਈ ਮੁੱਖ ਮੰਤਰੀਆਂ ਨਾਲ ਮੌਜੂਦਾ ਸਥਿਤੀ ਤੇ ਅਗਲੇਰੀ ਯੋਜਨਾ ਬਾਰੇ ਗੱਲਬਾਤ ਕੀਤੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਆਂਧਰ ਪ੍ਰਦੇਸ਼, ਕਰਨਾਟਕ, ਤਾਮਿਲ ਨਾਡੂ, ਪੱਛਮ ਬੰਗਾਲ, ਮਹਾਰਾਸ਼ਟਰ, ਪੰਜਾਬ, ਬਿਹਾਰ, ਗੁਜਰਾਤ, ਤੇਲੰਗਾਨਾ ਤੇ ਉੱਤਰ ਪ੍ਰਦੇਸ਼ ਸਮੇਤ 10 ਰਾਜਾਂ ਦੇ ਮੁੱਖ ਮੰਤਰੀਆਂ ਤੇ ਪ੍ਰਤੀਨਿਧਾਂ ਨਾਲ ਕੋਵਿਡ–19 ਮਹਾਮਾਰੀ ਨਾਲ ਨਿਪਟਣ ਲਈ ਮੌਜੂਦਾ ਸਕਿਤੀ ਤੇ ਅਗਲੇਰੀ ਯੋਜਨਾ ਬਾਰੇ ਵਿਚਾਰ–ਵਟਾਂਦਰਾ ਕੀਤਾ। ਕਰਨਾਟਕ ਦੀ ਨੁਮਾਇੰਦਗੀ ਉੱਪ–ਮੁੱਖ ਮੰਤਰੀ ਨੇ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਟੀਮ ਇੰਡੀਆ ਦੁਆਰਾ ਪ੍ਰਦਰਸ਼ਿਤ ਕੀਤਾ ਗਿਆ ਵੱਡਾ ਸਹਿਯੋਗ ਤੇ ਟੀਮ–ਵਰਕ ਵਰਨਣਯੋਗ ਹੈ। ਉਨ੍ਹਾਂ ਹਸਪਤਾਲਾਂ ਤੇ ਸਿਹਤ–ਸੰਭਾਲ਼ ਕਰਮਚਾਰੀਆਂ ਨੂੰ ਦਰਪੇਸ਼ ਚੁਣੌਤੀਆਂ ਤੇ ਦਬਾਅ ਬਾਰੇ ਗੱਲ ਕੀਤੀ। ਉਨ੍ਹਾਂ ਦੱਸਿਆ ਕਿ 80% ਸਰਗਰਮ ਮਾਮਲੇ 10 ਰਾਜਾਂ ਤੋਂ ਆ ਰਹੇ ਹਨ ਤੇ ਜੇ ਇਸ ਵਾਇਰਸ ਨੂੰ ਇਨ੍ਹਾਂ 10 ਰਾਜਾਂ ਵਿੱਚ ਹਰਾ ਦਿੱਤਾ ਜਾਵੇ, ਤਾਂ ਸਮੁੱਚਾ ਦੇਸ਼ ਕੋਵਿਡ–19 ਖ਼ਿਲਾਫ਼ ਜੰਗ ਵਿੱਚ ਜੇਤੂ ਹੋ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰੋਜ਼ਾਨਾ ਹੋਣ ਵਾਲੇ ਟੈਸਟਾਂ ਦੀ ਸੰਖਿਆ ਹੁਣ ਲਗਭਗ 7 ਲੱਖ ਤੱਕ ਪੁੱਜ ਗਈ ਹੈ ਤੇ ਇਹ ਨਿਰੰਤਰ ਵਧ ਰਹੀ ਹੈ, ਇਸ ਨਾਲ ਪੀੜਤਾਂ ਦੀ ਛੇਤੀ ਸ਼ਨਾਖ਼ਤ ਤੇ ਕੰਟੇਨਮੈਂਟ ਕਰਨ ਵਿੱਚ ਮਦਦ ਮਿਲਦੀ ਹੈ। ਦੇਸ਼ ਵਿੱਚ ਔਸਤ ਮੌਤ ਦਰ ਬਹੁਤ ਘੱਟ ਹੈ ਤੇ ਇਹ ਲਗਾਤਾਰ ਘਟਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਐਕਟਿਵ ਕੇਸਾਂ ਦੀ ਪ੍ਰਤੀਸ਼ਤਤਾ ਘਟਦੀ ਜਾ ਰਹੀ ਹੈ ਤੇ ਸਿਹਤਯਾਬ ਹੋਣ ਵਾਲਿਆਂ ਦੀ ਦਰ ਵਿੱਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਦਮਾਂ ਨਾਲ ਲੋਕਾਂ ਦਾ ਆਤਮ–ਵਿਸ਼ਵਾਸ ਵਧਿਆ ਹੈ; ਉਨ੍ਹਾਂ ਅੱਗੇ ਕਿਹਾ ਕਿ ਮੌਤ ਦਰ ਨੂੰ ਹੋਰ ਹੇਠਾਂ 1% ਉੱਤੇ ਲਿਆਉਣ ਦਾ ਟੀਚਾ ਛੇਤੀ ਹੀ ਹਾਸਲ ਕਰ ਲਿਆ ਜਾਵੇਗਾ। ਪ੍ਰਧਾਨ ਮੰਤਰੀ ਨੇ ਆਪਣੇ ਨੁਕਤੇ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਵਿਚਾਰ–ਵਟਾਂਦਰੇ ਤੋਂ ਇਹ ਗੱਲ ਉੱਘੜੀ ਹੈ ਕਿ ਬਿਹਾਰ, ਗੁਜਰਾਤ, ਉੱਤਰ ਪ੍ਰਦੇਸ਼, ਪੱਛਮ ਬੰਗਾਲ, ਤੇ ਤੇਲੰਗਾਨਾ ਵਿੱਚ ਟੈਸਟਿੰਗ ਦੀ ਰਫ਼ਤਾਰ ਹੋਰ ਤੇਜ਼ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਸ ਜੰਗ ਵਿੱਚ ਕੰਟੇਨਮੈਂਟ, ਸੰਕ੍ਰਮਿਤ ਵਿਅਕਤੀਆਂ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਭਾਲ਼ (ਕੌਂਟੈਕਟ ਟ੍ਰੇਸਿੰਗ) ਤੇ ਚੌਕਸੀ ਹੀ ਸਭ ਤੋਂ ਵੱਧ ਪ੍ਰਭਾਵਸ਼ਾਲੀ ਹਥਿਆਰ ਹੈ।

https://pib.gov.in/PressReleseDetail.aspx?PRID=1645096

 

ਮਹਾਮਾਰੀ ਨਾਲ ਨਜਿੱਠਣ ਅਤੇ ਮੌਜੂਦਾ ਸਥਿਤੀ ‘ਤੇ ਚਰਚਾ ਅਤੇ ਅੱਗੇ ਦੀ ਯੋਜਨਾ ਬਣਾਉਣ ਲਈ ਮੁੱਖ ਮੰਤਰੀਆਂ  ਦੇ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ

https://pib.gov.in/PressReleseDetail.aspx?PRID=1645096

 

 ਨਿਯਮਿਤ ਯਾਤਰੀ ਅਤੇ ਸਬ ਅਰਬਨ ਟ੍ਰੇਨ ਸੇਵਾਵਾਂ ਅਗਲੀ ਸੂਚਨਾ ਤੱਕ ਮੁਅੱਤਲ ਰਹਿਣਗੀਆਂ

ਪਹਿਲਾਂ ਜੋ ਫੈਸਲਾ ਲਿਆ ਗਿਆ ਸੀ ਅਤੇ ਸੂਚਿਤ ਕੀਤਾ ਗਿਆ ਸੀ,  ਉਸੇ ਤਰ੍ਹਾਂ ਅਗਲੀ ਸੂਚਨਾ ਤੱਕ ਨਿਯਮਿਤ ਯਾਤਰੀ ਅਤੇ ਸਬ ਅਰਬਨ ਟ੍ਰੇਨ ਸੇਵਾਵਾਂ ਮੁਅੱਤਲ ਰਹਿਣਗੀਆਂ।  ਗੌਰਤਲਬ ਹੈ ਕਿ ਵਰਤਮਾਨ ਵਿੱਚ ਚਲ ਰਹੀਆਂ 230 ਸਪੈਸ਼ਲ ਟ੍ਰੇਨਾਂ ਚਲਦੀਆਂ ਰਹਿਣਗੀਆਂ। ਮੁੰਬਈ ਵਿੱਚ ਲੋਕਲ ਟ੍ਰੇਨਾਂ,  ਜੋ ਵਰਤਮਾਨ ਵਿੱਚ ਰਾਜ ਸਰਕਾਰ ਦੀ ਮੰਗ ‘ਤੇ ਸੀਮਿਤ ਰੂਪ ਨਾਲ ਚਲ ਰਹੀਆਂ ਹਨ,  ਉਹ ਵੀ ਚਲਦੀਆਂ ਰਹਿਣਗੀਆਂ।  ਸਪੈਸ਼ਲ ਟ੍ਰੇਨਾਂ ਵਿੱਚ ਯਾਤਰੀਆਂ ਦੀ ਸੰਖਿਆ (ਆਕਿਊਪੈਂਸੀ) ਦੀ ਨਿਯਮਿਤ ਅਧਾਰ ‘ਤੇ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਦੇ ਇਲਾਵਾ ਜ਼ਰੂਰਤ ਦੇ ਅਧਾਰ ‘ਤੇ ਸਪੈਸ਼ਲ ਟ੍ਰੇਨਾਂ ਚਲਾਈਆਂ ਜਾ ਸਕਦੀਆਂ ਹਨ।  ਹਾਲਾਂਕਿ,  ਲੌਕਡਾਊਨ ਤੋਂ ਪਹਿਲਾਂ ਚਲ ਰਹੀਆਂ ਸਾਰੀਆਂ ਹੋਰ ਨਿਯਮਿਤ ਟ੍ਰੇਨਾਂ ਅਤੇ ਸਬ ਅਰਬਨ ਟ੍ਰੇਨਾਂ ਦੀਆਂ ਸੇਵਾਵਾਂ ਫਿਲਹਾਲ ਮੁਅੱਤਲ ਰਹਿਣਗੀਆਂ।

https://pib.gov.in/PressReleseDetail.aspx?PRID=1645096 

 

ਕੇਂਦਰੀ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਉਪ-ਰਾਸ਼ਟਰਪਤੀ ਦੇ ਅਹੁਦੇ ਦੇ 3 ਸਾਲ ਪੂਰੇ ਹੋਣ ਦੇ ਅਵਸਰ ਉੱਤੇ ਈ-ਬੁੱਕ "ਕਨੈਕਟਿੰਗ, ਕਮਿਊਨਿਕੇਟਿੰਗ, ਚੇਂਜਿੰਗ" ਜਾਰੀ ਕੀਤੀ

 

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ, ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਭਾਰਤ ਦੇ ਉਪ-ਰਾਸ਼ਟਰਪਤੀ ਦੇ ਅਹੁਦੇ ਉੱਤੇ ਤਿੰਨ ਸਾਲ ਪੂਰੇ ਹੋਣ ਦੇ ਅਵਸਰ ਉੱਤੇ "ਕਨੈਕਟਿੰਗ, ਕਮਿਊਨਿਕੇਟਿੰਗ, ਚੇਂਜਿੰਗ" ਨਾਮ ਦੀ ਕਿਤਾਬ ਦਾ ਈ-ਰੂਪਾਂਤਰ ਜਾਰੀ ਕੀਤਾ। ਇਹ ਕਿਤਾਬ ਇਸ ਦੇ ਪ੍ਰਿੰਟ ਕੌਫੀ ਟੇਬਲ ਰੂਪਾਂਤਰ ਨਾਲ ਜਾਰੀ ਕੀਤੀ ਗਈ ਜਿਸ ਨੂੰ ਕਿ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਜਾਰੀ ਕੀਤਾ। ਈ-ਬੁੱਕ ਜਾਰੀ ਕਰਦੇ ਹੋਏ, ਸ਼੍ਰੀ ਜਾਵਡੇਕਰ ਨੇ ਕਿਹਾ ਕਿ  ਇਹ ਕਿਤਾਬ ਲੋਕਾਂ ਨੂੰ ਸੰਚਾਰ ਰਾਹੀਂ ਜੋੜਨ ਲਈ ਹੈ ਅਤੇ ਨਾਲ ਹੀ ਭਾਰਤ ਨੂੰ ਬਦਲਣ ਬਾਰੇ ਹੈ। ਇਸ ਕਿਤਾਬ ਦਾ ਤੀਜਾ ਐਡੀਸ਼ਨ ਉਨ੍ਹਾਂ ਵਿਦਿਆਰਥੀਆਂ ਲਈ ਇੱਕ ਖਜ਼ਾਨਾ ਹੈ ਜੋ ਕਿ ਉਪ-ਰਾਸ਼ਟਰਪਤੀ ਦੇ ਭਾਸ਼ਣਾਂ ਉੱਤੇ ਅਮਲ ਕਰਨਾ ਚਾਹੁੰਦੇ ਹਨ। ਇਸ ਅਵਸਰ ਤੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਸ਼ਣ ਦੇਣਾ ਇੱਕ ਕਲਾ ਹੈ ਅਤੇ ਉਪ-ਰਾਸ਼ਟਰਪਤੀ ਆਪਣੇ ਦਿਲੋਂ ਬੋਲਦੇ ਹਨ ਅਤੇ ਉਨ੍ਹਾਂ ਦੇ ਭਾਸ਼ਣ ਉਨ੍ਹਾਂ ਦੇ ਵਿਚਾਰਾਂ ਅਤੇ ਭਾਵਨਾਵਾਂ ਦਾ ਪ੍ਰਤੀਬਿੰਬ ਹਨ। ਉਨ੍ਹਾਂ ਹੋਰ ਕਿਹਾ ਕਿ ਇੱਕ ਚੰਗੀ ਕਿਤਾਬ ਇੱਕ ਪੀੜ੍ਹੀ ਦਾ ਸਭ ਤੋਂ ਵਧੀਆ ਤੋਹਫਾ ਹੁੰਦੀ ਹੈ ਜੋ ਕਿ ਦੂਜੀ ਪੀੜ੍ਹੀ ਨੂੰ ਦਿੱਤਾ ਜਾ ਸਕਦਾ ਹੈ ਅਤੇ ਪਾਠਕ ਇਸ ਕਿਤਾਬ ਨੂੰ ਵਾਰ-ਵਾਰ ਪੜ੍ਹ ਸਕਦੇ ਹਨ।

https://pib.gov.in/PressReleseDetail.aspx?PRID=1645096

 

ਪੀਐੱਫ਼ਸੀ ਨੇ ਸਿਧਾਰਥਨਗਰ, ਉੱਤਰ ਪ੍ਰਦੇਸ਼ ’ਚ ਮਾਡਿਯੂਲਰ ਅਪਰੇਸ਼ਨ ਥੀਏਟਰਜ਼ ਦੇ ਨਿਰਮਾਣ ਲਈ ਸਮਝੌਤਾ ਕੀਤਾ

ਸਰਕਾਰੀ ‘ਪਾਵਰ ਫ਼ਾਈਨਾਂਸ ਕਾਰਪੋਰੇਸ਼ਨ ਲਿਮਿਟੇਡ’ (ਪੀਐੱਫ਼ਸੀ – PFC), ਭਾਰਤ ਦੇ ਮੋਹਰੀ ਐੱਨਬੀਐੱਫ਼ਸੀ (NBFC) ਨੇ ਅੱਜ ਉੱਤਰ ਪ੍ਰਦੇਸ਼ ’ਚ ਸਿਧਾਰਥਨਗਰ ਜ਼ਿਲ੍ਹਾ ਪ੍ਰਸ਼ਾਸਨ ਨਾਲ ਜ਼ਿਲ੍ਹਾ ਹਸਪਤਾਲ, ਸਿਧਾਰਥਨਗਰ ਵਿੱਚ ਦੋ ਮਾਡਿਯੂਲਰ ਅਪਰੇਸ਼ਨ ਥੀਏਟਰ ਰੂਮਜ਼ ਦੇ ਨਿਰਮਾਣ ਲਈ ਇੱਕ ਐੱਮਓਏ (MoA) ਉੱਤੇ ਹਸਤਾਖਰ ਕੀਤੇ। ਇਸ ਐੱਮਓਏ (MoA) ਤਹਿਤ, ਪੀਐੱਫ਼ਸੀ (PFC) ਆਪਣੀ ਸੀਐੱਸਆਰ (CSR) ਪਹਿਲ ਤਹਿਤ ਇਸ ਪ੍ਰੋਜੈਕਟ ਨੂੰ ਅਮਲੀ ਰੂਪ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ, ਸਿਧਾਰਥਨਗਰ ਨੁੰ ਲਗਭਗ ਚੁਰਾਨਵੇਂ ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ। ਇਸ ਸਮਝੌਤੇ ਵਿੱਚ ਕੈਚਮੈਂਟ ਏਰੀਆ ’ਚ ਨਵ–ਜਨਮੇ ਬਾਲਾਂ ਦੀ ਮੌਤ ਦਰ (ਆਈਐੱਮਆਰ – IMR) ਤੇ ਜ਼ੱਚਾ ਮੌਤ ਦਰ (ਐੱਮਐੱਮਆਰ – MMR) ਘਟਾਉਣ ਲਈ ਲੋੜੀਂਦਾ ਬੁਨਿਆਦੀ ਢਾਂਚਾ ਵਿਕਸਿਤ ਕਰਨ ਵਾਸਤੇ ਸਿਧਾਰਥਨਗਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਲੋੜੀਂਦੀ ਮਦਦ ਮੁਹੱਈਆ ਕਰਵਾਉਣ ਦੀ ਗੱਲ ਕੀਤੀ ਗਈ ਹੈ।

https://pib.gov.in/PressReleseDetail.aspx?PRID=1645096 

 

ਡੀਐੱਸਟੀ ਦੇ ਸਕੱਤਰ ਨੇ ਕੋਵਿਡ-19 ਦੀਆਂ ਅੜਚਣਾਂ ਤੋਂ ਉੱਭਰੇ ਡਿਜੀਟਲ ਟ੍ਰਾਂਸਫਾਰਮੇਸ਼ਨ ਮੌਕਿਆਂ ਦਾ ਉੱਲੇਖ ਕੀਤਾ

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ, ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਭਵਿੱਖ ਡਿਜੀਟਲ ਟੈਕਨੋਲੋਜੀਆਂ ਦੇ ਸੁਮੇਲ ਬਾਰੇ ਹੈ ਅਤੇ ਕੋਵਿਡ-19 ਵਾਇਰਸ ਨੇ ਦੇਸ਼ ਨੂੰ ਇਸ ਦਾ ਵਿਰੋਧ ਕਰਨ ਦੀ ਬਜਾਏ ਪਰਿਵਰਤਨ  ਦਾ ਹਿੱਸਾ ਬਣਨ ਦਾ ਮੌਕਾ ਦਿੱਤਾ ਹੈ। ਪ੍ਰੋਫੈਸਰ ਸ਼ਰਮਾਕੋਵਿਡ-19 ਵਿੱਚ ਡਿਜੀਟਲ ਟ੍ਰਾਂਸਫਾਰਮੇਸ਼ਨ, ਵਿਸ਼ੇ ਉੱਤੇ ਵੈਬੀਨਾਰ ਵਿੱਚ ਬੋਲ ਰਹੇ ਸਨ। ਪ੍ਰੋਫੈਸਰ ਸ਼ਰਮਾ ਨੇ ਸੰਕੇਤ ਦਿੱਤਾ, “ਡਿਜੀਟਲ ਟੈਕਨੋਲੋਜੀਆਂ ਅਤੇ ਮਸ਼ੀਨਾਂ ਦੀ ਵਰਤੋਂ ਦੇਸ਼ ਨੂੰ ਨਵੀਂਆਂ ਉਚਾਈਆਂ ʼਤੇ ਲੈ ਜਾ ਸਕਦੀ ਹੈ ਅਤੇ ਸਾਡੇ ਪ੍ਰਧਾਨ ਮੰਤਰੀ ਦੇ ‘ਆਤਮਨਿਰਭਰ ਭਾਰਤ’ ਦੇ  ਸੁਪਨੇ ਨੂੰ ਪੂਰਾ ਕਰ ਸਕਦੀ ਹੈ।” ਉਨ੍ਹਾਂ ਨੇ ਸਪਸ਼ਟ ਕੀਤਾ ਕਿ ਕੋਵਿਡ-19 ਤੋਂ ਪਹਿਲਾਂ ਵੀ ਭਵਿੱਖ  ਤੇਜ਼ ਰਫਤਾਰ ਨਾਲ ਸਾਡੇ ਕੋਲ ਆਉਂਦਾ ਰਿਹਾ ਹੈ, ਪਰ ਵਾਇਰਸ ਨੇ ਸਭ ਕੁਝ ਬਦਲ ਦਿੱਤਾ ਹੈ। ਇਸ ਨੇ ਕਲਪਨਾ ਤੋਂ ਪਰੇ ਹਰ ਖੇਤਰ ਅਤੇ ਹਰ ਜੀਵਨ ਨੂੰ ਉਲਟ ਪੁਲਟ ਕਰ ਦਿੱਤਾ ਹੈ। ਇਸ ਦਾ ਪ੍ਰਭਾਵ ਸਾਰੇ ਪਹਿਲੂਆਂ ʼਤੇ ਪਿਆ ਹੈ- ਭਾਵੇਂ ਇਹ ਕਿਰਤ ਦੀ ਉਪਲੱਬਧਤਾ ਹੋਵੇ, ਸਪਲਾਈ ਚੇਨਸ ਹੋਣ ਜਾਂ ਲੌਜਿਸਟਿਕਸ। ਫਿਰ ਵੀ, ਜਿੰਨੀ ਜ਼ਿਆਦਾ ਵਿਨਾਸ਼ਕ ਚੁਣੌਤੀ ਹੋਵੇਗੀ, ਓਨੀ ਵੱਡੀ ਪ੍ਰਾਪਤੀ ਹੋਵੇਗੀ, ਅਤੇ ਇਹ ਸੋਚਣ ਲਈ ਇਹ ਬਹੁਤ ਚੰਗਾ ਸਮਾਂ ਹੈ ਕਿ ਅਸੀਂ ਕਿੱਥੇ ਖੜ੍ਹੇ ਹਾਂ ਅਤੇ ਕਿੱਥੇ ਪਹੁੰਚਣਾ  ਚਾਹੁੰਦੇ ਹਾਂ।

https://pib.gov.in/PressReleseDetail.aspx?PRID=1645096

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ 

 

• ਪੰਜਾਬ: ਭਾਰਤ ਸਰਕਾਰ ਨੇ ਪੰਜਾਬ ਵਿੱਚ ਉੱਤਰ ਜ਼ੋਨ ਲਈ ਨੈਸ਼ਨਲ ਇੰਸਟੀਟਿਊਟ ਆਵ੍ ਵਾਇਰੋਲੋਜੀ ਸੈਂਟਰ ਸਥਾਪਿਤ ਕਰਨ ਲਈ ਸਿਧਾਂਤਕ ਤੌਰ ’ਤੇ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ, ਜਿਨ੍ਹਾਂ ਨੇ ਕੁਝ ਹਫ਼ਤੇ ਪਹਿਲਾਂ ਕੋਵਿਡ ਮਹਾਮਾਰੀ ਦੀ ਰੋਸ਼ਨੀ ਵਿੱਚ ਕੇਂਦਰ ਨੂੰ ਇਸ ਦੀ ਤਜਵੀਜ਼ ਦਿੱਤੀ ਸੀ, ਉਨ੍ਹਾਂ ਨੇ ਇਸ ਪ੍ਰਵਾਨਗੀ ਦਾ ਸੁਆਗਤ ਕਰਦਿਆਂ ਕਿਹਾ ਕਿ ਵਾਇਰੋਲੋਜੀ ਸੈਂਟਰ ਵਾਇਰਲੌਜੀ ਦੇ ਖੇਤਰ ਵਿੱਚ ਖੋਜ ਨੂੰ ਉਤਸ਼ਾਹਤ ਕਰਨ ਲਈ ਇੱਕ ਮੀਲ ਪੱਥਰ ਸਾਬਤ ਹੋਵੇਗਾ। ਜਿਸ ਨਾਲ ਭਾਰਤ ਵਿੱਚ ਅਜਿਹਾ ਭਵਿੱਖ ਤਿਆਰ ਹੋ ਸਕੇ ਕਿ ਜਲਦੀ ਤੋਂ ਜਲਦੀ ਵਾਇਰਸ ਦਾ ਅਨੁਮਾਨ ਲਗਾਇਆ ਅਤੇ ਉਸ ਦਾ ਪਤਾ ਲਗਾਇਆ ਜਾ ਸਕੇ ਤਾਂ ਜੋ ਰੋਕਥਾਮ ਲਈ ਜ਼ਰੂਰੀ ਕਦਮ ਚੁੱਕੇ ਜਾ ਸਕਣ।

• ਹਰਿਆਣਾ: ਹਰਿਆਣਾ ਦੇ ਸਿਹਤ ਮੰਤਰੀ ਨੇ ਵੀਡਿਓ ਕਾਨਫ਼ਰੰਸਿੰਗ ਜ਼ਰੀਏ ਸੀਰੋ ਸਰਵੇ ਦੀ ਬੈਠਕ ਦਾ ਜਾਇਜ਼ਾ ਲੈਂਦੇ ਹੋਏ ਕਿਹਾ ਕਿ ਹਰਿਆਣਾ ਸਰਕਾਰ ਇੱਕ ਸੀਰੋ - ਸਰਵੇਖਣ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਸ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਸੀਰੋ - ਸਰਵੇ ਕੋਵਿਡ -19 ਦੇ ਅਸਰ ਦੀ ਪਛਾਣ ਕਰਨ ਅਤੇ ਇਸਦੇ ਪ੍ਰਸਾਰਣ ਰੁਝਾਨਾਂ ਦੀ ਨਿਗਰਾਨੀ ਕਰਨ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ।

• ਹਿਮਾਚਲ ਪ੍ਰਦੇਸ਼: ਮੁੱਖ ਮੰਤਰੀ ਨੇ ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਦੇਸ਼ ਦੇ 8.5 ਕਰੋੜ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 17,000 ਕਰੋੜ ਰੁਪਏ ਦੀ ਇੱਕ ਹੋਰ ਕਿਸ਼ਤ ਜਾਰੀ ਕਰਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ ਹੈ ਜੋ ਖੇਤੀਬਾੜੀ ਭਾਈਚਾਰੇ ਦੇ ਸਸ਼ਕਤੀਕਰਨ ਵਿੱਚ ਬਹੁਤ ਸਹਾਈ ਹੋਵੇਗੀ।

• ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਦੇ ਮੁੱਖ ਸਕੱਤਰ ਦਾ ਕਹਿਣਾ ਹੈ ਕਿ ਰਾਜ ਵਿੱਚ ਕੋਵਿਡ ਨਾਲ ਸਬੰਧਿਤ ਪ੍ਰਬੰਧਨ ਲਈ ਹੁਣ ਤੱਕ ਮੁੱਖ ਮੰਤਰੀ ਰਾਹਤ ਰਿਲੀਫ਼ ਫ਼ੰਡ ਵਿੱਚੋਂ 15 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ।

• ਮਣੀਪੁਰ: ਅੱਜ ਸਵੇਰੇ ਮਣੀਪੁਰ ਵਿੱਚ ਕੋਵਿਡ -19 ਕਾਰਨ 60 ਸਾਲਾਂ ਦੇ ਬਜ਼ੁਰਗ ਦੀ ਜੇਐੱਨਆਈਐੱਮਐੱਸ ਵਿੱਚ ਮੌਤ ਹੋ ਗਈ ਸੀ। ਇਸ ਦੇ ਨਾਲ, ਰਾਜ ਵਿੱਚ ਕੋਵਿਡ -19 ਨਾਲ ਸਬੰਧਿਤ ਮੌਤਾਂ ਦੀ ਸੰਖਿਆ 12 ਤੱਕ ਪਹੁੰਚ ਗਈ ਹੈ।

• ਮਿਜ਼ੋਰਮ: ਕੱਲ ਮਿਜ਼ੋਰਮ ਵਿੱਚ ਕੋਵਿਡ -19 ਦੇ ਤਿੰਨ ਤਾਜ਼ਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਰਾਜ ਵਿੱਚ ਕੋਵਿਡ -19 ਦੇ ਕੁੱਲ ਮਾਮਲਿਆਂ ਦੀ ਸੰਖਿਆ 623 ਤੱਕ ਪਹੁੰਚ ਗਈ ਹੈ, ਜਿਨ੍ਹਾਂ ਵਿੱਚੋਂ 300 ਐਕਟਿਵ ਮਾਮਲੇ ਹਨ। ਮਿਜ਼ੋਰਮ ਯੂਨੀਵਰਸਿਟੀ ਨੇ ਕੋਵਿਡ -19 ਮਾਮਲਿਆਂ ਵਿੱਚ ਵਾਧੇ ਦੇ ਕਾਰਨ ਵਿਦਿਆਰਥੀ ਸੰਸਥਾਵਾਂ ਅਤੇ ਪ੍ਰਿੰਸੀਪਲ ਕੌਂਸਲ ਦੀ ਅਪੀਲ ਤੋਂ ਬਾਅਦ ਗ੍ਰੈਜੂਏਟ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਹੈ।

• ਕੇਰਲ: ਰਾਜ ਵਿੱਚ ਕੋਵਿਡ -19 ਦੀਆਂ ਪੰਜ ਮੌਤਾਂ ਦੀ ਖ਼ਬਰ ਮਿਲੀ ਹੈ, ਜਿਸ ਨਾਲ ਕੇਸਾਂ ਦੀ ਸੰਖਿਆ ਵਧ ਕੇ 120 ਹੋ ਗਈ ਹੈ। ਮਾਲਾਪੁਰਮ ਵਿੱਚ ਐਤਵਾਰ ਨੂੰ ਪੂਰਾ ਲੌਕਡਾਊਨ ਹੋਵੇਗਾ, ਜਿਸ ਵਿੱਚ ਹੁਣ ਸਭ ਤੋਂ ਵੱਧ ਮਰੀਜ਼ ਹਨ। ਰਾਜਧਾਨੀ ਜ਼ਿਲੇ ਵਿੱਚ ਵਿਸ਼ਾਣੂ ਦਾ ਫੈਲਣਾ ਲਗਾਤਾਰ ਜਾਰੀ ਹੈ ਅਤੇ ਦੁਪਹਿਰ ਤੱਕ 20 ਹੋਰ ਪਾਜ਼ਿਟਿਵ ਕੇਸ ਪਾਏ ਗਏ ਹਨ। ਰਾਜ ਦੇ ਡੀਜੀਪੀ ਦੀ ਅਗਵਾਈ ਵਿੱਚ ਹੋਈ ਇੱਕ ਸਮੀਖਿਆ ਬੈਠਕ ਨੇ ਭੀੜ ਨੂੰ ਇਕੱਠਾ ਨਾ ਹੋਣ ਦੇਣ ਲਈ ਗਲੀਆਂ ਵਿੱਚ ਹੋਰ ਪੁਲਿਸ ਕਰਮੀ ਤੈਨਾਤ ਕਰਨ ਦਾ ਫੈਸਲਾ ਲਿਆ ਹੈ। ਕੋਵਿਡ ਦਿਸ਼ਾ-ਨਿਰਦੇਸ਼ਾਂ ਨੂੰ ਬਣਾਈ ਰੱਖਦਿਆਂ ਸ਼ਰਧਾਲੂਆਂ ਨੂੰ 17 ਅਗਸਤ ਤੋਂ ਦੇਵਾਸਵਮ ਬੋਰਡ ਅਧੀਨ ਮੰਦਰਾਂ ਵਿੱਚ ਦਾਖਲੇ ਦੀ ਆਗਿਆ ਦਿੱਤੀ ਜਾਵੇਗੀ। ਕੇਰਲ ਵਿੱਚ ਕੱਲ 1184 ਨਵੇਂ ਕੋਵਿਡ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਇਸ ਸਮੇਂ ਕੁੱਲ 12,737 ਮਰੀਜ਼ ਇਲਾਜ ਅਧੀਨ ਹਨ ਅਤੇ 1.49 ਲੱਖ ਲੋਕ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਿਗਰਾਨੀ ਅਧੀਨ ਹਨ।

• ਤਮਿਲ ਨਾਡੂ: ਪੁਦੂਚੇਰੀ ਵਿੱਚ ਕੋਰੋਨਾ ਵਾਇਰਸ ਦੇ 276 ਕੇਸ ਆਏ ਹਨ ਅਤੇ ਦੋ ਮੌਤਾਂ ਹੋਈਆਂ ਹਨ। ਪੁਦੂਚੇਰੀ ਵਿੱਚ ਕੁੱਲ 5900 ਕੇਸ ਹਨ, ਐਕਟਿਵ ਮਾਮਲੇ 2277 ਹਨ ਅਤੇ ਮੌਤਾਂ ਦੀ ਸੰਖਿਆ 91 ਹੈ। ਪੁਦੂਚੇਰੀ ਸਰਕਾਰ ਕੋਵਿਡ -19 ਦਾ ਮੁਕਾਬਲਾ ਕਰਨ ਲਈ ਕੇਂਦਰ ਤੋਂ 25 ਕਰੋੜ ਰੁਪਏ ਦੀ ਮੰਗ ਕਰੇਗੀ। ਤਮਿਲ ਨਾਡੂ ਦੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਤਮਿਲ ਨਾਡੂ ਵਿੱਚ ਕੋਵਿਡ -19 ਦੀ ਰਿਕਵਰੀ ਦੀ ਦਰ 80.8% ਹੈ, ਵੀਡੀਓ ਕਾਨਫ਼ਰੰਸ ਰਾਹੀਂ ਪ੍ਰਧਾਨ ਮੰਤਰੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਰਾਹਤ ਉਪਾਵਾਂ ਦੀ ਮੇਜ਼ਬਾਨੀ ਕੀਤੀ। ਕੱਲ ਤਮਿਲ ਨਾਡੂ ਵਿੱਚ 5914 ਨਵੇਂ ਕੇਸ ਆਏ, 6037 ਦੀ ਰਿਕਵਰੀ ਹੋਈ ਅਤੇ 114 ਮੌਤਾਂ ਹੋਈਆਂ ਹਨ। ਕੁੱਲ ਕੋਵਿਡ ਮਾਮਲੇ: 3,02,815; ਐਕਟਿਵ ਕੇਸ: 53,099; ਮੌਤਾਂ: 5041; ਡਿਸਚਾਰਜ: 2,44,675; ਚੇਨਈ ਵਿੱਚ ਐਕਟਿਵ ਮਾਮਲੇ: 11,328.

• ਕਰਨਾਟਕ: ਪ੍ਰਧਾਨ ਮੰਤਰੀ ਦੀ ਵੀਡੀਓ ਕਾਨਫ਼ਰੰਸ ਰਾਹੀਂ ਮੁੱਖ ਮੰਤਰੀਆਂ ਨਾਲ ਗੱਲਬਾਤ ਦੌਰਾਨ ਕਰਨਾਟਕ ਦੇ ਮੈਡੀਕਲ ਸਿੱਖਿਆ ਮੰਤਰੀ ਡਾ. ਕੇ. ਸੁਧਾਕਰ ਨੇ ਪ੍ਰਧਾਨ ਮੰਤਰੀ ਨੂੰ ਰਾਜ ਦੇ ਕੋਵਿਡ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ – ਕਿਉਂਕਿ ਮੁੱਖ ਮੰਤਰੀ ਕੋਵਿਡ -19 ਦੀ ਰਿਕਵਰੀ ਤੋਂ ਬਾਅਦ ਹੋਮ ਆਈਸੋਲੇਸ਼ਨ ਵਿੱਚ ਹਨ। ਮੰਤਰੀ ਸੁਧਾਕਰ ਨੇ ਮੀਡੀਆ ਨੂੰ ਦੱਸਿਆ ਕਿ ਟੈਸਟਿੰਗ ਨੂੰ ਰੋਜ਼ਾਨਾ 20,000 ਟੈਸਟਾਂ ਤੋਂ ਵਧਾ ਕੇ ਹੁਣ ਤਕਰੀਬਨ 50,000 ਟੈਸਟਾਂ ਤੱਕ ਕਰ ਦਿੱਤਾ ਗਿਆ ਹੈ। ਇਸ ਨੂੰ ਆਰਟੀ-ਪੀਸੀਆਰ ਅਤੇ ਰੈਪਿਡ ਐਂਟੀਜਨ ਟੈਸਟਾਂ ਦੇ ਸਹਾਰੇ ਨਾਲ ਵਧਾ ਕੇ 75,000 ਕਰਨ ਦੀ ਯੋਜਨਾ ਹੈ। ਕੁੱਲ ਕੇਸ 182354 ਹਨ, ਜਿਨ੍ਹਾਂ ਵਿੱਚੋਂ 79908 ਐਕਟਿਵ ਕੇਸ ਹਨ, ਰਾਜ ਉੱਭਰ ਰਹੀ ਸਥਿਤੀ ਨਾਲ ਨਜਿੱਠਣ ਲਈ ਕੋਵਿਡ ਕੇਅਰ ਸੈਂਟਰ ਦੇ 1.14 ਲੱਖ ਬੈਡਾਂ ਨਾਲ ਤਿਆਰ ਹੈ। ਜਿਨ੍ਹਾਂ ਵਿੱਚ 20000 ਆਮ ਬੈੱਡ ਹਨ, 8000 ਆਕਸੀਜਨ ਸਹਿਯੋਗੀ ਬੈੱਡ ਹਨ, 3000 ਆਈਸੀਯੂ ਬੈੱਡ ਹਨ ਅਤੇ 1500 ਆਈਸੀਯੂ ਬੈੱਡ ਵੈਂਟੀਲੇਟਰਾਂ ਨਾਲ ਹਨ। ਕੱਲ 4267 ਨਵੇਂ ਕੇਸ ਆਏ, 5218 ਡਿਸਚਾਰਜ ਹੋਏ ਅਤੇ 114 ਮੌਤਾਂ ਹੋਈਆਂ ਹਨ।

• ਆਂਧਰ ਪ੍ਰਦੇਸ਼: ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਕੋਵਿਡ -19 ਕੇਸਾਂ ਦੀ ਜਾਂਚ ਕਰਨ ਅਤੇ ਕੇਸਾਂ ਨੂੰ ਟਰੇਸ ਕਰਨ ’ਤੇ ਧਿਆਨ ਕੇਂਦ੍ਰਤ ਕਰ ਰਹੀ ਹੈ ਅਤੇ ਇਸ ਨਾਲ ਮੌਤ ਦਰ ਨੂੰ ਘਟਾਇਆ ਜਾਵੇਗਾ। ਮੁੱਖ ਮੰਤਰੀ ਵਾਈ.ਐੱਸ. ਜਗਨ ਮੋਹਨ ਰੈਡੀ ਨੇ ਵੀਡੀਓ ਕਾਨਫ਼ਰੰਸ ਰਾਹੀਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਗੱਲਬਾਤ ਦੌਰਾਨ ਰਾਜ ਦੇ ਮੈਡੀਕਲ ਬੁਨਿਆਦੀ ਢਾਂਚੇ ਨੂੰ ਵਧਾਉਣ ਲਈ ਕੇਂਦਰ ਦੀ ਸਹਾਇਤਾ ਦੀ ਮੰਗ ਕੀਤੀ। ਰਾਜ ਨੇ ਫੈਸਲਾ ਲਿਆ ਹੈ ਕਿ ਸਾਰੇ ਪ੍ਰਾਇਮਰੀ ਹੈਲਥ ਸੈਂਟਰ, ਜੋ ਕਿ ਪੇਂਡੂ ਖੇਤਰਾਂ ਵਿੱਚ ਮੁੱਢਲੀ ਦੇਖਭਾਲ਼ ਦੀ ਰੀੜ ਦੀ ਹੱਡੀ ਹਨ, ਹੁਣ 24 ਘੰਟੇ ਕੰਮ ਕਰਨਗੇ। ਕੱਲ ਰਾਜ ਵਿੱਚ 7665 ਨਵੇਂ ਕੇਸ ਆਏ, 6924 ਰਿਕਵਰ ਹੋਏ ਅਤੇ 80 ਮੌਤਾਂ ਹੋਈਆਂ ਹਨ। ਕੁੱਲ ਕੇਸ: 2,35,525; ਐਕਟਿਵ ਕੇਸ: 87,773; ਮੌਤਾਂ: 2116; ਡਿਸਚਾਰਜ: 1,45,636.

• ਤੇਲੰਗਾਨਾ: ਰਾਜ ਦੇ ਸਿਹਤ ਵਿਭਾਗ ਦੇ ਅਨੁਸਾਰ, ਸਰਕਾਰੀ ਹਸਪਤਾਲਾਂ ਅਤੇ ਨਿਜੀ ਅਧਿਆਪਨ ਹਸਪਤਾਲਾਂ ਵਿੱਚ ਕੋਵਿਡ -19 ਦੇ ਮਰੀਜ਼ਾਂ ਲਈ ਕੁੱਲ 17,767 ਖਾਲੀ ਬੈੱਡ ਉਪਲਬਧ ਹਨ। ਪਿਛਲੇ 24 ਘੰਟਿਆਂ ਦੌਰਾਨ 1896 ਨਵੇਂ ਕੇਸ ਆਏ, 1788 ਦੀ ਰਿਕਵਰੀ ਹੋਈ ਅਤੇ 08 ਮੌਤਾਂ ਹੋਈਆਂ ਹਨ; 1896 ਮਾਮਲਿਆਂ ਵਿੱਚੋਂ 338 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 82,647; ਐਕਟਿਵ ਕੇਸ: 22,628; ਮੌਤਾਂ: 645; ਡਿਸਚਾਰਜ: 59,374.

 

ਫੈਕਟਚੈੱਕ

http://static.pib.gov.in/WriteReadData/userfiles/image/image0073CLR.jpg

http://static.pib.gov.in/WriteReadData/userfiles/image/image008PGY0.jpg

 

http://static.pib.gov.in/WriteReadData/userfiles/image/image009X7ML.png

http://static.pib.gov.in/WriteReadData/userfiles/image/image010XE2K.png

 

    • ImageImage

 

******

ਵਾਈਬੀ 



(Release ID: 1645264) Visitor Counter : 193