ਪ੍ਰਧਾਨ ਮੰਤਰੀ ਦਫਤਰ

ਹਾਇਰ ਐਜੂਕੇਸ਼ਨ ਕਨਕਲੇਵ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

Posted On: 07 AUG 2020 1:07PM by PIB Chandigarh

ਨਮਸਕਾਰ!  ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸ਼੍ਰੀਮਾਨ ਰਮੇਸ਼ ਪੋਖਰਿਯਾਲ ਨਿਸ਼ੰਕ ਜੀਸ਼੍ਰੀਮਾਨ ਸੰਜੈ ਧੋਤਰੇ ਜੀਨੈਸ਼ਨਲ ਐਜੂਕੇਸ਼ਨ ਪਾਲਿਸੀ-ਰਾਸ਼ਟਰੀ ਸਿੱਖਿਆ ਨੀਤੀ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਦੇਸ਼ ਦੇ  ਮੰਨੇ-ਪ੍ਰਮੰਨੇ ਵਿਗਿਆਨੀ ਡਾ. ਕਸਤੂਰੀ ਰੰਗਨ ਜੀ  ਅਤੇ ਉਨ੍ਹਾਂ ਦੀ ਟੀਮਇਸ ਸੰਮਲੇਨ ਵਿੱਚ ਹਿੱਸਾ ਲੈ ਰਹੇ ਵਾਈਸ ਚਾਂਸਲਰਸਹੋਰ ਸਾਰੇ ਸਿੱਖਿਆ ਸ਼ਾਸਤਰੀਸਾਰੇ ਮਹਾਨੁਭਾਵਆਪ ਸਭ ਦਾ ਬਹੁਤ-ਬਹੁਤ ਅਭਿਨੰਦਨ।

 

National Education Policy- ਰਾਸ਼ਟਰੀ ਸਿੱਖਿਆ ਨੀਤੀ ਦੇ ਸੰਦਰਭ ਵਿੱਚ ਅੱਜ ਦਾ ਇਹ event ਬਹੁਤ ਮਹੱਤਵਪੂਰਨ ਹੈ। ਇਸ ਕਨਕਲੇਵ ਨਾਲ ਭਾਰਤ ਦੇ Education World ਨੂੰ National Education Policy- ਰਾਸ਼ਟਰੀ ਸਿੱਖਿਆ ਨੀਤੀ ਦੇ ਕਈ ਪਹਿਲੂਆਂ ਬਾਰੇ ਵਿਸਤ੍ਰਿਤ ਜਾਣਕਾਰੀ ਮਿਲੇਗੀ। ਜਿਤਨੀ ਜ਼ਿਆਦਾ ਜਾਣਕਾਰੀ ਸਪਸ਼ਟ ਹੋਵੇਗੀ ਫਿਰ ਓਤਨਾ ਹੀ ਅਸਾਨ ਇਸ ਰਾਸ਼ਟਰੀ ਸਿੱਖਿਆ ਨੀਤੀ ਦਾ Implementation ਵੀ ਹੋਵੇਗਾ।

 

ਸਾਥੀਓ3-4 ਸਾਲ ਦੇ ਵਿਆਪਕ ਵਿਚਾਰ-ਵਟਾਂਦਰੇ ਦੇ ਬਾਅਦਲੱਖਾਂ ਸੁਝਾਵਾਂ ਤੇ ਲੰਬੇ ਮੰਥਨ ਦੇ ਬਾਅਦ ਰਾਸ਼ਟਰੀ ਸਿੱਖਿਆ ਨੀਤੀ ਨੂੰ ਪ੍ਰਵਾਨ ਕੀਤਾ ਗਿਆ ਹੈ।  ਅੱਜ ਦੇਸ਼-ਭਰ ਵਿੱਚ ਇਸ ਦੀ ਵਿਆਪਕ ਚਰਚਾ ਹੋ ਰਹੀ ਹੈ।  ਅਲੱਗ-ਅਲੱਗ ਖੇਤਰ ਦੇ ਲੋਕਅਲੱਗ-ਅਲੱਗ ਵਿਚਾਰ-ਧਾਰਾਵਾਂ  ਦੇ ਲੋਕਆਪਣੇ views  ਦੇ ਰਹੇ ਹਨਰਾਸ਼ਟਰੀ ਸਿੱਖਿਆ ਨੀਤੀ ਨੂੰ Review ਕਰ ਰਹੇ ਹਨ।  ਇਹ ਇੱਕ Healthy Debate ਹੈਇਹ ਜਿਤਨੀ ਜ਼ਿਆਦਾ ਹੋਵੇਗੀਉਤਨਾ ਹੀ ਲਾਭ ਦੇਸ਼ ਦੀ ਸਿੱਖਿਆ ਵਿਵਸਥਾ ਨੂੰ ਮਿਲੇਗਾ। ਇਹ ਵੀ ਖੁਸ਼ੀ ਦੀ ਗੱਲ ਹੈ ਕਿ ਰਾਸ਼ਟਰੀ ਸਿੱਖਿਆ ਨੀਤੀ ਆਉਣ  ਦੇ ਬਾਅਦ ਦੇਸ਼  ਦੇ ਕਿਸੇ ਵੀ ਖੇਤਰ ਤੋਂਕਿਸੇ ਵੀ ਵਰਗ ਤੋਂ ਇਹ ਗੱਲ ਨਹੀਂ ਉੱਠੀ ਕਿ ਇਸ ਵਿੱਚ ਕਿਸੇ ਤਰ੍ਹਾਂ ਦਾ Bias ਹੈਜਾਂ ਕਿਸੇ ਇੱਕ ਤਰਫ ਝੁਕੀ ਹੋਈ ਹੈ।  ਇਹ ਇੱਕ Indicator ਵੀ ਹੈ ਕਿ ਲੋਕ ਵਰ੍ਹਿਆਂ ਤੋਂ ਚਲੇ ਆ ਰਹੇ ਐਜੂਕੇਸ਼ਨ ਸਿਸਟਮ ਵਿੱਚ ਜੋ ਬਦਲਾਅ ਚਾਹੁੰਦੇ ਸਨਉਹ ਉਨ੍ਹਾਂ ਨੂੰ  ਦੇਖਣ ਨੂੰ ਮਿਲੇ ਹਨ।

 

ਵੈਸੇਕੁਝ ਲੋਕਾਂ ਦੇ ਮਨ ਵਿੱਚ ਇਹ ਸਵਾਲ ਆਉਣਾ ਸੁਭਾਵਿਕ ਹੈ ਕਿ ਇਤਨਾ ਵੱਡਾ Reform ਕਾਗਜ਼ਾਂ ਤੇ ਤਾਂ ਕਰ ਦਿੱਤਾ ਗਿਆਲੇਕਿਨ ਇਸ ਨੂੰ ਜ਼ਮੀਨ ਤੇ ਕਿਵੇਂ ਉਤਾਰਿਆ ਜਾਵੇਗਾ।  ਯਾਨੀ ਹੁਣ ਸਭ ਦੀਆਂ ਨਜ਼ਰਾਂ ਇਸ ਦੇ Implementation ਦੀ ਤਰਫ ਹਨ।  ਇਸ ਚੈਲੰਜ ਨੂੰ ਦੇਖਦੇ ਹੋਏ, ਵਿਵਸਥਾਵਾਂ ਨੂੰ ਬਣਾਉਣ ਵਿੱਚ ਜਿੱਥੇ ਕਿਤੇ ਕੁਝ ਸੁਧਾਰ ਦੀ ਜ਼ਰੂਰਤ ਹੈਉਹ ਸਾਨੂੰ ਸਾਰਿਆਂ ਨੂੰ ਮਿਲ ਕੇ ਹੀ ਕਰਨਾ ਹੈ ਅਤੇ ਕਰਨਾ ਹੀ ਹੈ।  ਆਪ ਸਭ ਰਾਸ਼ਟਰੀ ਸਿੱਖਿਆ ਨੀਤੀ ਦੇ implementation ਨਾਲ ਸਿੱਧੇ ਤੌਰ ਉੱਤੇ ਜੁੜੇ ਹੋਏ ਹੋ ਅਤੇ ਇਸ ਲਈ ਤੁਹਾਡੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਹੈ।  ਜਿੱਥੋਂ ਤੱਕ Political Will ਦੀ ਗੱਲ ਹੈਮੈਂ ਪੂਰੀ ਤਰ੍ਹਾਂ ਕਮਿਟੇਡ ਹਾਂਮੈਂ ਪੂਰੀ ਤਰ੍ਹਾਂ ਨਾਲ ਤੁਹਾਡੇ ਨਾਲ ਹਾਂ।

 

ਸਾਥੀਓਹਰ ਦੇਸ਼ਆਪਣੀ ਸਿੱਖਿਆ ਵਿਵਸਥਾ ਨੂੰ ਆਪਣੀ National Values ਦੇ ਨਾਲ ਜੋੜਦੇ ਹੋਏਆਪਣੇ National Goals  ਅਨੁਸਾਰ Reform ਕਰਦੇ ਹੋਏ ਚਲਦਾ ਹੈ।  ਮਕਸਦ ਇਹ ਹੁੰਦਾ ਹੈ ਕਿ ਦੇਸ਼ ਦਾ Education System,  ਆਪਣੀਆਂ ਵਰਤਮਾਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ Future Ready ਰੱਖੇ,  Future Ready ਕਰੇ।  ਭਾਰਤ ਦੀ National Educational Policy-ਰਾਸ਼ਟਰੀ ਸਿੱਖਿਆ ਨੀਤੀ ਦਾ ਅਧਾਰ ਵੀ ਇਹੀ ਸੋਚ ਹੈ।  ਰਾਸ਼ਟਰੀ ਸਿੱਖਿਆ ਨੀਤੀ21ਵੀਂ ਸਦੀ ਦੇ ਭਾਰਤ ਦੀਨਵੇਂ ਭਾਰਤ ਦੀ Foundation ਤਿਆਰ ਕਰਨ ਵਾਲੀ ਹੈ।  21ਵੀਂ ਸਦੀ  ਦੇ ਭਾਰਤ ਨੂੰਸਾਡੇ ਨੌਜਵਾਨ ਨੂੰ ਜਿਸ ਤਰ੍ਹਾਂ ਦੀ Education ਚਾਹੀਦੀ ਹੈਜਿਹੋ ਜਿਹੀਆਂ Skills ਚਾਹੀਦੀਆਂ ਹਨਰਾਸ਼ਟਰੀ ਸਿੱਖਿਆ ਨੀਤੀ ਉਸ ਤੇ ਫੋਕਸ ਕਰਦੀ ਹੈ।

 

ਭਾਰਤ ਨੂੰ ਤਾਕਤਵਰ ਬਣਾਉਣ ਲਈਵਿਕਾਸ ਦੀ ਨਵੀਂ ਉਚਾਈ ਤੇ ਪਹੁੰਚਾਉਣ ਲਈਭਾਰਤ ਦੇ ਨਾਗਰਿਕਾਂ ਨੂੰ ਹੋਰ ਸਸ਼ਕਤ ਕਰਨ ਲਈਉਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਅਵਸਰਾਂ ਦੇ ਉਪਯੁਕਤ ਬਣਾਉਣ ਲਈਇਸ ਐਜੂਕੇਸ਼ਨ ਪਾਲਿਸੀ ਵਿੱਚ ਖਾਸ ਜ਼ੋਰ ਦਿੱਤਾ ਗਿਆ ਹੈ।  ਜਦੋਂ ਭਾਰਤ ਦਾ Student,  ਚਾਹੇ ਉਹ ਨਰਸਰੀ ਵਿੱਚ ਹੋਵੇ ਜਾਂ ਫਿਰ ਕਾਲਜ ਵਿੱਚ,  Scientific ਤਰੀਕੇ ਨਾਲ ਪੜ੍ਹੇਗਾਤੇਜ਼ੀ ਨਾਲ ਬਦਲਦੇ ਹੋਏ ਸਮੇਂ ਅਤੇ ਤੇਜ਼ੀ ਨਾਲ ਬਦਲਦੀਆਂ ਜ਼ਰੂਰਤਾਂ  ਦੇ ਹਿਸਾਬ ਨਾਲ ਪੜ੍ਹੇਗਾਤਾਂ ਉਹ Nation Building ਵਿੱਚ ਵੀ Constructive ਭੂਮਿਕਾ ਨਿਭਾ ਸਕੇਗਾ।

 

ਸਾਥੀਓਬੀਤੇ ਅਨੇਕ ਸਾਲਾਂ ਤੋਂ ਸਾਡੇ Education System ਵਿੱਚ ਵੱਡੇ ਬਦਲਾਅ ਨਹੀਂ ਹੋਏ ਸਨ।  ਨਤੀਜਾ ਇਹ ਹੋਇਆ ਕਿ ਸਾਡੇ ਸਮਾਜ ਵਿੱਚ Curiosity ਅਤੇ Imagination ਦੀ Values ਨੂੰ ਪ੍ਰਮੋਟ ਕਰਨ  ਦੀ ਬਜਾਏ ਭੇਡ ਚਾਲ ਨੂੰ ਪ੍ਰੋਤਸਾਹਨ ਮਿਲਣ ਲਗਿਆ ਸੀ।  ਕਦੇ ਡਾਕਟਰ ਬਣਨ ਲਈ ਹੋੜ ਲਗੀਕਦੇ ਇੰਜੀਨੀਅਰ ਬਣਾਉਣ ਦੀ ਹੋੜ ਲਗੀ, ਕਦੇ ਵਕੀਲ ਬਣਾਉਣ ਦੀ ਹੋੜ ਲਗੀ।  Interest,  ability ਅਤੇ Demand ਦੀ Mapping ਕੀਤੇ ਬਿਨਾ ਹੋੜ ਲਗਾਉਣ ਦੀ ਪ੍ਰਵਿਰਤੀ ਤੋਂ education ਨੂੰ ਬਾਹਰ ਕੱਢਣਾ ਜ਼ਰੂਰੀ ਸੀ।  ਸਾਡੇ Students ਵਿੱਚਸਾਡੇ ਨੌਜਵਾਨਾਂ ਵਿੱਚ Critical thinking ਅਤੇ Innovative thinking ਵਿਕਸਿਤ ਕਿਵੇਂ ਹੋ ਸਕਦੀ ਹੈਜਦੋਂ ਤੱਕ ਸਾਡੀ ਸਿੱਖਿਆ ਵਿੱਚ Passion ਨਾ ਹੋਵੇ,  Philosophy of Education ਨਾ ਹੋਵੇ,  Purpose of Education ਨਾ ਹੋਵੇ।

 

ਸਾਥੀਓਅੱਜ ਗੁਰੂਵਰ ਰਬਿੰਦਰਨਾਥ ਠਾਕੁਰ ਦੀ ਪੁਣਯਤਿਥੀ (ਬਰਸੀ) ਵੀ ਹੈ।  ਉਹ ਕਹਿੰਦੇ ਸਨ-

 

"ਉੱਚਤਮ ਸਿੱਖਿਆ ਉਹ ਹੈ ਜੋ ਸਾਨੂੰ ਸਿਰਫ ਜਾਣਕਾਰੀ ਹੀ ਨਹੀਂ ਦਿੰਦੀ ਬਲਕਿ ਸਾਡੇ ਜੀਵਨ ਨੂੰ ਕੁੱਲ ਹੋਂਦ ਦੇ ਨਾਲ ਸਦਭਾਵ ਵਿੱਚ ਲਿਆਉਂਦੀ ਹੈ।"

 

ਨਿਸ਼ਚਿਤ ਤੌਰ ਤੇ ਰਾਸ਼ਟਰੀ ਸਿੱਖਿਆ ਨੀਤੀ ਦਾ ਵੱਡਾ ਲਕਸ਼ ਇਸੇ ਨਾਲ ਜੁੜਿਆ ਹੋਇਆ ਹੈ।  ਇਸ ਦੇ ਲਈ ਟੁਕੜਿਆਂ ਵਿੱਚ ਸੋਚਣ  ਦੀ ਬਜਾਏ ਇੱਕ Holistic Approach ਦੀ ਜ਼ਰੂਰਤ ਸੀਜਿਸ ਨੂੰ ਸਾਹਮਣੇ ਰੱਖਣ ਵਿੱਚ ਰਾਸ਼ਟਰੀ ਸਿੱਖਿਆ ਨੀਤੀ ਸਫਲ ਰਹੀ ਹੈ। 

 

ਸਾਥੀਓਅੱਜ ਜਦੋਂ ਰਾਸ਼ਟਰੀ ਸਿੱਖਿਆ ਨੀਤੀ ਮੂਰਤ ਰੂਪ ਲੈ ਚੁੱਕੀ ਹੈਤਾਂ ਮੈਂ ਉਸ ਸਮੇਂ ਹੋਰ ਸਵਾਲਾਂ ਦੀ ਵੀ ਚਰਚਾ ਤੁਹਾਡੇ ਨਾਲ ਕਰਨਾ ਚਾਹੁੰਦਾ ਹਾਂਜੋ ਸਾਡੇ ਸਾਹਮਣੇ ਸ਼ੁਰੂਆਤੀ ਦਿਨਾਂ ਵਿੱਚ ਆਏ ਸਨ।  ਉਸ ਸਮੇਂ ਜੋ ਦੋ ਸਭ ਤੋਂ ਵੱਡੇ ਸਵਾਲ ਸਨਉਹ ਇਹੀ ਸਨ ਕਿ ਕੀ ਸਾਡੀ ਸਿੱਖਿਆ ਵਿਵਸਥਾ ਸਾਡੇ ਨੌਜਵਾਨਾਂ ਨੂੰ Creative,  Curiosity ਅਤੇ Commitment Driven Life ਲਈ Motivate ਕਰਦੀ ਹੈਆਪ ਲੋਕ ਇਸ ਖੇਤਰ ਵਿੱਚ ਇਤਨੇ ਵਰ੍ਹਿਆਂ ਤੋਂ ਹੋ।  ਇਸ ਦਾ ਜਵਾਬ ਬਿਹਤਰ ਜਾਣਦੇ ਹੋ।

 

ਸਾਥੀਓ, ਸਾਡੇ ਸਾਹਮਣੇ ਦੂਸਰਾ ਸਵਾਲ ਸੀ ਕਿ ਕੀ ਸਾਡੀ ਸਿੱਖਿਆ ਵਿਵਸਥਾਸਾਡੇ ਨੌਜਵਾਨਾਂ ਨੂੰ Empower ਕਰਦੀ ਹੈਦੇਸ਼ ਵਿੱਚ ਇੱਕ Empowered Society  ਦੇ ਨਿਰਮਾਣ ਵਿੱਚ ਮਦਦ ਕਰਦੀ ਹੈਆਪ ਸਭ ਇਨ੍ਹਾਂ ਸਵਾਲਾਂ ਤੋਂ ਵੀ ਵਾਕਫ਼ ਹੋ ਅਤੇ ਜਵਾਬਾਂ ਤੋਂ ਵੀ ਵਾਕਫ਼ ਹੋ।  ਸਾਥੀਓਅੱਜ ਮੈਨੂੰ ਸੰਦੇਹ ਹੈ ਕਿ ਭਾਰਤ ਦੀ ਨੈਸ਼ਨਲ ਐਜੂਕੇਸ਼ਨ ਪਾਲਿਸੀ- ਰਾਸ਼ਟਰੀ ਸਿੱਖਿਆ ਨੀਤੀ ਨੂੰ ਬਣਾਉਦੇ ਸਮੇਂਇਨ੍ਹਾਂ ਸਵਾਲਾਂ ਤੇ ਗੰਭੀਰਤਾ ਨਾਲ ਕੰਮ ਕੀਤਾ ਗਿਆ।

 

ਸਾਥੀਓਬਦਲਦੇ ਸਮੇਂ  ਦੇ ਨਾਲ ਇੱਕ ਨਵੀਂ ਵਿਸ਼ਵ ਵਿਵਸਥਾਇੱਕ ਨਵੇਂ ਰੰਗ-ਰੂਪ ਅਤੇ ਵਿਵਸਥਾਵਾਂ ਵਿੱਚ ਬਦਲਾਅਇੱਕ ਨਵੀਂ ਵਿਸ਼ਵ ਵਿਵਸਥਾ ਖੜ੍ਹੀ ਹੋ ਰਹੀ ਹੈ।  ਇੱਕ ਨਵਾਂ Global Standard ਵੀ ਤੈਅ ਹੋ ਰਿਹਾ ਹੈ।  ਇਸ ਦੇ ਹਿਸਾਬ ਨਾਲ ਭਾਰਤ ਦਾ ਐਜੂਕੇਸ਼ਨ ਸਿਸਟਮ ਖੁਦ ਵਿੱਚ ਬਦਲਾਅ ਕਰੇਇਹ ਵੀ ਕੀਤਾ ਜਾਣਾ ਬਹੁਤ ਜ਼ਰੂਰੀ ਸੀ।  School Curriculum  ਦੇ 10 + 2 structure ਤੋਂ ਅੱਗੇ ਵਧਕੇ ਹੁਣ 5 + 3 + 3 + 4 curriculum ਦਾ structure ਦੇਣਾਇਸ ਦਿਸ਼ਾ ਵਿੱਚ ਇੱਕ ਕਦਮ  ਹੈ।  ਸਾਨੂੰ ਆਪਣੇ students ਨੂੰ Global Citizen ਵੀ ਬਣਾਉਣਾ ਹੈ ਅਤੇ ਇਸ ਦਾ ਵੀ ਧਿਆਨ ਰੱਖਣਾ ਹੈ ਕਿ ਉਹ Global Citizen ਤਾਂ ਬਣਨ ਲੇਕਿਨ ਨਾਲ-ਨਾਲ ਆਪਣੀਆਂ ਜੜ੍ਹਾਂ ਨਾਲ ਵੀ ਜੁੜੇ ਰਹਿਣ।  ਜੜ੍ਹ ਤੋਂ ਜਗ ਤੱਕਮਨੁਜ ਤੋਂ ਮਾਨਵਤਾ ਤੱਕਅਤੀਤ ਤੋਂ ਆਧੁਨਿਕਤਾ ਤੱਕਸਾਰੇ ਬਿੰਦੂਆਂ ਦਾ ਸਮਾਵੇਸ਼ ਕਰਦੇ ਹੋਏਇਸ ਰਾਸ਼ਟਰੀ ਸਿੱਖਿਆ ਨੀਤੀ ਦਾ ਸਰੂਪ ਤੈਅ ਕੀਤਾ ਗਿਆ ਹੈ।

 

ਸਾਥੀਓਇਸ ਗੱਲ ਵਿੱਚ ਕੋਈ ਵਿਵਾਦ ਨਹੀਂ ਹੈ ਕਿ ਬੱਚਿਆਂ  ਦੇ ਘਰ ਦੀ ਬੋਲੀ ਅਤੇ ਸਕੂਲ ਵਿੱਚ ਪੜ੍ਹਾਈ ਦੀ ਭਾਸ਼ਾ ਇੱਕ ਹੀ ਹੋਣ ਨਾਲ ਬੱਚਿਆਂ  ਦੇ ਸਿੱਖਣ ਦੀ ਗਤੀ ਬਿਹਤਰ ਹੁੰਦੀ ਹੈ।  ਇਹ ਇੱਕ ਬਹੁਤ ਵੱਡੀ ਵਜ੍ਹਾ ਹੈ ਜਿਸ ਦੀ ਵਜ੍ਹਾ ਨਾਲ ਜਿੱਥੇ ਤੱਕ ਸੰਭਵ ਹੋਵੇ5Th class ਤੱਕਬੱਚਿਆਂ ਨੂੰ ਉਨ੍ਹਾਂ ਦੀ ਮਾਤ ਭਾਸ਼ਾ ਵਿੱਚ ਹੀ ਪੜ੍ਹਾਉਣ ਤੇ ਸਹਿਮਤੀ ਦਿੱਤੀ ਗਈ ਹੈ।  ਇਸ ਨਾਲ ਬੱਚਿਆਂ ਦੀ ਨੀਂਹ ਤਾਂ ਮਜ਼ਬੂਤ ਹੋਵੇਗੀ ਹੀਉਨ੍ਹਾਂ ਦੀ ਅੱਗੇ ਦੀ ਪੜ੍ਹਾਈ ਲਈ ਵੀ ਉਨ੍ਹਾਂ ਦਾ Base ਹੋਰ ਮਜ਼ਬੂਤ ਹੋਵੇਗਾ।

 

ਸਾਥੀਓਹੁਣ ਤੱਕ ਜੋ ਸਾਡੀ ਸਿੱਖਿਆ ਵਿਵਸਥਾ ਹੈਉਸ ਵਿੱਚ What to Think ‘ਤੇ ਫੋਕਸ ਰਿਹਾ ਹੈ।  ਜਦੋਂ ਕਿ ਇਸ ਸਿੱਖਿਆ ਨੀਤੀ ਵਿੱਚ How to think ‘ਤੇ ਬਲ ਦਿੱਤਾ ਜਾ ਰਿਹਾ ਹੈ।  ਇਹ ਮੈਂ ਇਸ ਲਈ ਕਹਿ ਰਿਹਾ ਹਾਂ ਕਿ ਅੱਜ ਜਿਸ ਦੌਰ ਵਿੱਚ ਅਸੀਂ ਹਾਂਉੱਥੇ Information ਅਤੇ Content ਦੀ ਕੋਈ ਕਮੀ ਨਹੀਂ ਹੈ।  ਇੱਕ ਤਰ੍ਹਾਂ ਨਾਲ ਹੜ੍ਹ ਆਇਆ ਹੋਇਆ ਹੈਹਰ ਪ੍ਰਕਾਰ ਦੀ ਜਾਣਕਾਰੀ ਤੁਹਾਡੇ ਮੋਬਾਈਲ ਫੋਨ ਤੇ available ਹੈ।  ਜ਼ਰੂਰੀ ਇਹ ਹੈ ਕਿ ਕਿਹੜੀ ਜਾਣਕਾਰੀ ਹਾਸਲ ਕਰਨੀ ਹੈਕੀ ਪੜ੍ਹਨਾ ਹੈ।  ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਹੀਰਾਸ਼ਟਰੀ ਸਿੱਖਿਆ ਨੀਤੀ ਵਿੱਚ ਕੋਸ਼ਿਸ਼ ਕੀਤੀ ਗਈ ਹੈ ਕਿ ਜੋ ਪੜ੍ਹਾਈ ਦੇ ਲਈ ਲੰਬਾ-ਚੌੜਾ Syllabus ਹੁੰਦਾ ਹੈਢੇਰ ਸਾਰੀਆਂ ਕਿਤਾਬਾਂ ਹੁੰਦੀਆਂ ਹਨਉਨ੍ਹਾਂ ਦੀ ਜ਼ਰੂਰਤ ਨੂੰ ਘੱਟ ਕੀਤਾ ਜਾਵੇ। ਹੁਣ ਕੋਸ਼ਿਸ਼ ਇਹ ਹੈ ਕਿ ਬੱਚਿਆਂ ਨੂੰ ਸਿੱਖਣ ਲਈ Inquiry-based,  Discovery-based,  Discussion based,  ਅਤੇ analysis based ਤਰੀਕਿਆਂ ਤੇ ਜ਼ੋਰ ਦਿੱਤਾ ਜਾਵੇ।  ਇਸ ਨਾਲ ਬੱਚਿਆਂ ਵਿੱਚ ਸਿੱਖਣ ਦੀ ਲਲਕ ਵਧੇਗੀ ਅਤੇ ਉਨ੍ਹਾਂ  ਦੀ  ਕਲਾਸ ਵਿੱਚ ਉਨ੍ਹਾਂ ਦੀ Participation ਵੀ ਵਧੇਗੀ।

 

ਸਾਥੀਓਹਰ ਵਿਦਿਆਰਥੀ ਨੂੰ,  Student ਨੂੰ ਇਹ ਅਵਸਰ ਮਿਲਣਾ ਹੀ ਚਾਹੀਦਾ ਹੈ ਕਿ ਉਹ ਆਪਣੇ Passion ਨੂੰ Follow ਕਰੇ।  ਉਹ ਆਪਣੀ ਸੁਵਿਧਾ ਅਤੇ ਜ਼ਰੂਰਤ  ਦੇ ਹਿਸਾਬ ਨਾਲ ਕਿਸੇ ਡਿਗਰੀ ਜਾਂ ਕੋਰਸ ਨੂੰ Follow ਕਰ ਸਕੇ ਅਤੇ ਅਗਰ ਉਸ ਦਾ ਮਨ ਕਰੇ ਤਾਂ ਉਹ ਛੱਡ ਵੀ ਸਕੇ।  ਅਕਸਰ ਅਜਿਹਾ ਹੁੰਦਾ ਹੈ ਕਿ ਕੋਈ course ਕਰਨ  ਦੇ ਬਾਅਦ student ਜਦੋਂ job ਲਈ ਜਾਂਦਾ ਹੈ ਤਾਂ ਉਸ ਨੂੰ ਪਤਾ ਚਲਦਾ ਹੈ ਕਿ ਜੋ ਉਸ ਨੇ ਪੜ੍ਹਿਆ ਹੈ ਉਹ Job ਦੀ requirement ਨੂੰ ਪੂਰਾ ਨਹੀਂ ਕਰਦਾ।  ਕਈ students ਨੂੰ ਅਲੱਗ-ਅਲੱਗ ਵਜ੍ਹਾਂ ਕਰਕੇ ਵਿੱਚ ਹੀ course ਛੱਡ ਕੇ Job ਕਰਨੀ ਪੈਂਦੀ ਹੈ।  ਅਜਿਹੇ ਸਾਰੇ students ਦੀਆਂ ਜ਼ਰੂਰਤਾਂ ਦਾ ਖਿਆਲ ਰੱਖਦੇ ਹੋਏ Multiple entry-exit ਦਾ Option ਦਿੱਤਾ ਗਿਆ ਹੈ।  ਹੁਣ student ਵਾਪਸ ਆਪਣੇ course ਨਾਲ ਜੁੜਕੇ ਆਪਣੀ Job requirement  ਦੇ ਹਿਸਾਬ ਨਾਲ ਅਧਿਕ effective ਤਰੀਕੇ ਨਾਲ ਪੜ੍ਹਾਈ ਕਰ ਸਕਦਾ ਹੈ,  learn ਕਰ ਸਕਦਾ ਹੈ।  ਇਸ ਦਾ ਇੱਕ ਹੋਰ aspect ਹੈ।

 

ਹੁਣ students ਨੂੰ ਇਹ ਵੀ ਸੁਤੰਤਰਤਾ ਹੋਵੇਗੀ ਕਿ ਅਗਰ ਉਹ ਕੋਈ ਕੋਰਸ ਵਿੱਚ ਹੀ ਛੱਡ ਕੇ ਦੂਸਰੇ ਕੋਰਸ ਵਿੱਚ ਪ੍ਰਵੇਸ਼ ਲੈਣਾ ਚਾਹੇ ਤਾਂ ਕਰ ਸਕਦੇ ਹਨ।  ਇਸ ਦੇ ਲਈ ਉਹ ਪਹਿਲਾਂ ਕੋਰਸ ਤੋਂ ਇੱਕ ਨਿਸ਼ਚਿਤ ਸਮੇਂ ਤੱਕ ਬ੍ਰੇਕ ਲੈ ਸਕਦੇ ਹਨ ਅਤੇ ਦੂਜਾ ਕੋਰਸ join ਕਰ ਸਕਦੇ ਹਨ।  Higher education ਨੂੰ,  streams ਤੋਂ ਮੁਕਤ ਕਰਨ,  multiple entry ਅਤੇ Exit,  Credit Bank  ਦੇ ਪਿੱਛੇ ਇਹੀ ਸੋਚ ਹੈ।  ਅਸੀਂ ਉਸ era ਦੀ ਤਰਫ ਵਧ ਰਹੇ ਹਾਂ ਜਿੱਥੇ ਕੋਈ ਵਿਅਕਤੀ ਜੀਵਨ ਭਰ ਕਿਸੇ ਇੱਕ ਪ੍ਰੋਫੈਸ਼ਨ ਵਿੱਚ ਹੀ ਨਹੀਂ ਟਿਕਿਆ ਰਹੇਗਾਬਦਲਾਅ ਨਿਸ਼ਚਿਤ ਹੈਇਹ ਮੰਨ ਕੇ ਰਹੋ।  ਇਸ ਦੇ ਲਈ ਉਸ ਨੂੰ ਨਿਰੰਤਰ ਖੁਦ ਨੂੰ re-skill ਅਤੇ up-skill ਕਰਦੇ ਰਹਿਣਾ ਹੋਵੇਗਾ।  ਨੈਸ਼ਨਲ ਐਜੂਕੇਸ਼ਨ ਪਾਲਿਸੀ-ਰਾਸ਼ਟਰੀ ਸਿੱਖਿਆ ਨੀਤੀ ਵਿੱਚ ਇਸ ਦਾ ਵੀ ਧਿਆਨ ਰੱਖਿਆ ਗਿਆ ਹੈ।

 

ਸਾਥੀਓਕਿਸੇ ਵੀ ਦੇਸ਼  ਦੇ ਵਿਕਾਸ ਵਿੱਚ ਇੱਕ ਵੱਡੀ ਭੂਮਿਕਾ ਰਹਿੰਦੀ ਹੈ-ਸਮਾਜ  ਦੇ ਹਰ ਤਬਕੇ ਦੀ ਗਰਿਮਾਉਸ ਦੀ dignity .  ਸਮਾਜ ਦਾ ਕੋਈ ਵਿਅਕਤੀ ਕੋਈ ਵੀ ਕੰਮ ਕਰਦਾ ਹੋਵੇਕੋਈ ਨਿਮਨ ਨਹੀਂ ਹੁੰਦਾ।  ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਭਾਰਤ ਜਿਹੇ ਸੱਭਿਆਚਾਰਕ ਰੂਪ ਨਾਲ ਸਮ੍ਰਿੱਧ ਰਹੇ ਦੇਸ਼ ਵਿੱਚ ਇਹ ਬੁਰਾਈ ਕਿੱਥੋ ਆਈ।  ਊਚ-ਨੀਚ ਦਾ ਭਾਵਮਿਹਨਤ-ਮਜ਼ਦੂਰੀ ਕਰਨ ਵਾਲਿਆਂ  ਦੇ ਪ੍ਰਤੀ ਹੀਣ ਭਾਵ ਇਸ ਪ੍ਰਕਾਰ ਦਾ ਵਿਗਾੜ ਸਾਡੇ ਅੰਦਰ ਕਿਵੇਂ ਘਰ ਕਰ ਗਿਆ।  ਤੋਂ ਦੇਖਣ ਦਾ ਵਿਪਰੀਤ ਭਾਵ ਕਿਵੇਂ ਆਇਆ।  ਇਸ ਦੀ ਇੱਕ ਵੱਡੀ ਵਜ੍ਹਾ ਰਹੀ ਕਿ ਸਾਡੀ ਐਜੂਕੇਸ਼ਨ ਦਾ ਸਮਾਜ  ਦੇ ਇਸ ਤਬਕੇ  ਦੇ ਨਾਲ ਇੱਕ Dis-connect ਰਿਹਾ।  ਜਦੋਂ ਪਿੰਡਾਂ ਵਿੱਚ ਜਾਵਾਂਗੇਕਿਸਾਨ ਨੂੰਮਜ਼ਦੂਰਾਂ ਨੂੰਮਜ਼ਦੂਰਾਂ ਨੂੰ ਕੰਮ ਕਰਦੇ ਦੇਖਾਂਗੇਤਦ ਹੀ ਤਾਂ ਉਨ੍ਹਾਂ  ਦੇ  ਬਾਰੇ ਵਿੱਚ ਜਾਣ ਸਕਾਂਗੇਉਨ੍ਹਾਂ ਨੂੰ ਸਮਝ ਸਕਾਂਗੇਉਹ ਕਿਤਨਾ ਬੜਾ ਯੋਗਦਾਨ ਕਰ ਰਹੇ ਹਨਸਮਾਜ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਉਹ ਕਿਵੇਂ ਆਪਣਾ ਜੀਵਨ ਖਪਾ ਰਹੇ ਹਨ।  ਉਨ੍ਹਾਂ  ਦੇ  ਸ਼੍ਰਮ ਦਾ ਸਨਮਾਨ ਕਰਨਾ ਸਾਡੀ ਪੀੜ੍ਹੀ ਨੂੰ ਸਿੱਖਣਾ ਹੀ ਹੋਵੇਗਾ।  ਇਸ ਲਈ ਰਾਸ਼ਟਰੀ ਸਿੱਖਿਆ ਨੀਤੀ ਵਿੱਚ student education ਅਤੇ Dignity of Labour ‘ਤੇ ਬਹੁਤ ਧਿਆਨ ਦਿੱਤਾ ਗਿਆ ਹੈ।

 

ਸਾਥੀਓ, 21ਵੀਂ ਸਦੀ ਦੇ ਭਾਰਤ ਤੋਂ ਪੂਰੀ ਦੁਨੀਆ ਨੂੰ ਬਹੁਤ ਉਮੀਦਾਂ ਹਨ। ਭਾਰਤ ਦੀ ਸਮਰੱਥਾ ਹੈ ਕਿ ਉਹ ਟੈਲੇਂਟ ਅਤੇ ਟੈਕਨੋਲੋਜੀ ਦਾ ਸਮਾਧਾਨ ਪੂਰੀ ਦੁਨੀਆ ਨੂੰ ਦੇ ਸਕਦਾ ਹੈ। ਸਾਡੀ ਇਸ ਜ਼ਿੰਮੇਵਾਰੀ ਨੂੰ ਵੀ ਸਾਡੀ Education Policy address  ਕਰਦੀ ਹੈ। ਰਾਸ਼ਟਰੀ ਸਿੱਖਿਆ ਨੀਤੀ ਵਿੱਚ ਜੋ ਵੀ ਸਮਾਧਾਨ ਸੁਝਾਏ ਗਏ ਹਨ, ਉਨ੍ਹਾਂ ਨਾਲ Futuristic Technology ਦੇ ਪ੍ਰਤੀ ਇੱਕ ਮਾਈਂਡਸੈੱਟ ਵਿਕਸਿਤ ਕਰਨ ਦੀ ਭਾਵਨਾ ਹੈ। ਹੁਣ ਟੈਕਨੋਲੋਜੀ ਨੇ ਸਾਨੂੰ ਬਹੁਤ ਤੇਜ਼ੀ ਨਾਲ, ਬਹੁਤ ਚੰਗੀ ਤਰ੍ਹਾਂ ਨਾਲ, ਬਹੁਤ ਘੱਟ ਖਰਚ ਵਿੱਚ, ਸਮਾਜ ਦੇ ਆਖਿਰੀ ਸਿਰੇ ਤੇ ਖੜ੍ਹੇ Student ਤੱਕ ਪਹੁੰਚਣ ਦਾ ਮਾਧਿਅਮ ਦਿੱਤਾ ਹੈ। ਸਾਨੂੰ ਇਸ ਦਾ ਜ਼ਿਆਦਾ ਤੋਂ ਜ਼ਿਆਦਾ ਉਪਯੋਗ ਕਰਨਾ ਹੈ।

 

ਇਸ Education Policy ਦੇ ਜ਼ਰੀਏ Technology  ਅਧਾਰਿਤ ਬਿਹਤਰ content ਅਤੇ Course ਦੇ ਡਿਵੈਲਪਮੈਂਟ ਵਿੱਚ ਬਹੁਤ ਮਦਦ ਮਿਲੇਗੀ। Basis Computing 'ਤੇ ਬਲ ਹੋਵੇ, Coding ‘ਤੇ ਫੋਕਸ ਹੋਵੇ ਜਾਂ ਫਿਰ ਰਿਸਰਚ 'ਤੇ ਜ਼ਿਆਦਾ ਜ਼ੋਰ, ਇਹ ਸਿਰਫ ਐਜੂਕੇਸ਼ਨ ਸਿਸਟਮ ਹੀ ਨਹੀਂ ਬਲਕਿ ਪੂਰੇ ਸਮਾਜ ਦੀ ਅਪ੍ਰੋਚ ਨੂੰ ਬਦਲਣ ਦਾ ਸਾਧਨ ਬਣ ਸਕਦਾ ਹੈ। ਵਰਚੁਅਲ ਲੈਬ ਜਿਹੇ ਕੰਸੈਪਟ ਲੱਖਾਂ ਸਾਥੀਆਂ ਤੱਕ ਬਿਹਤਰ ਸਿੱਖਿਆ ਦੇ ਸੁਪਨੇ ਨੂੰ ਲੈ ਜਾਣ ਵਾਲਾ ਹੈ, ਜੋ ਪਹਿਲਾਂ ਅਜਿਹੇ Subjects ਪੜ੍ਹ ਹੀ ਨਹੀਂ ਸਕਦੇ ਸਨ ਜਿਸ ਵਿੱਚ Lab Experiment ਜ਼ਰੂਰੀ ਹੋਣ। ਨੈਸ਼ਨਲ ਐਜੂਕੇਸ਼ਨ ਪਾਲਿਸੀ-ਰਾਸ਼ਟਰੀ ਸਿੱਖਿਆ ਨੀਤੀ, ਸਾਡੇ ਦੇਸ਼ ਵਿੱਚ Research ਅਤੇ Education ਦੇ ਗੈਪ ਨੂੰ ਖਤਮ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਣ ਵਾਲੀ ਹੈ।

 

ਸਾਥੀਓ, ਜਦੋਂ Institutions ਅਤੇ Infrastructure ਵਿੱਚ ਵੀ ਇਹ Reforms, Reflect ਹੋਣਗੇ, ਤਾਂ ਹੀ ਰਾਸ਼ਟਰੀ ਸਿੱਖਿਆ ਨੀਤੀ ਨੂੰ ਅਧਿਕ ਪ੍ਰਭਾਵੀ ਅਤੇ ਤੇਜ਼ ਗਤੀ ਨਾਲ Implement  ਕੀਤਾ ਜਾ ਸਕੇਗਾ। ਅੱਜ ਸਮੇਂ ਦੀ ਮੰਗ ਹੈ ਕਿ Innovation ਅਤੇ Adaptation ਦੀਆਂ ਜੋ Values  ਅਸੀਂ ਸਮਾਜ ਵਿੱਚ ਨਿਰਮਿਤ ਕਰਨਾ ਚਾਹੁੰਦੇ ਹਾਂ, ਉਹ ਖੁਦ ਸਾਡੇ ਦੇਸ਼ ਦੇ Institutions  ਤੋਂ ਸ਼ੁਰੂ ਹੋਣੀਆਂ ਚਾਹੀਦੀਆਂ ਹਨ ਜਿਸ ਦੀ ਅਗਵਾਈ ਆਪ ਸਭ ਪਾਸ ਹੈ। ਜਦੋਂ ਅਸੀਂ Education  ਅਤੇ ਵਿਸ਼ੇਸ਼ ਕਰਕੇ Higher education ਨੂੰ Empowered Society ਦੇ ਨਿਰਮਾਤਾ ਦੇ ਰੂਪ ਵਿੱਚ ਖੜ੍ਹਾ ਕਰਨਾ ਚਾਹੁੰਦੇ ਹਾਂ ਤਾਂ ਇਸ ਦੇ ਲਈ Higher education institutions ਨੂੰ ਵੀ Empower  ਕਰਨਾ ਜ਼ਰੂਰੀ ਹੈ। ਅਤੇ ਮੈਂ ਜਾਣਦਾ ਹਾਂ, ਜਿਵੇਂ ਹੀ Institutions ਨੂੰ Empower ਕਰਨ ਦੀ ਗੱਲ ਆਉਂਦੀ ਹੈ, ਉਸ ਦੇ ਨਾਲ ਇੱਕ ਹੋਰ ਸ਼ਬਦ ਚਲਾ ਆਉਂਦਾ ਹੈ-Autonomy ਤੁਸੀਂ ਵੀ ਜਾਣਦੇ ਹੋ ਕਿ Autonomy ਨੂੰ ਲੈ ਕੇ ਸਾਡੇ ਇੱਥੇ ਦੋ ਤਰ੍ਹਾਂ ਦੇ ਮਤ ਰਹੇ ਹਨ। ਇੱਕ ਕਹਿੰਦਾ ਹੈ ਕਿ ਸਭ ਕੁਝ ਸਰਕਾਰੀ ਕੰਟਰੋਲ ਨਾਲ, ਪੂਰੀ ਸਖਤੀ ਨਾਲ ਚਲਣਾ ਚਾਹੀਦਾ ਹੈ, ਤਾਂ ਦੂਸਰਾ ਕਹਿੰਦਾ ਹੈ ਕਿ ਸਾਰੇ ਸੰਸਥਾਨਾਂ ਨੂੰ By Default Autonomy  ਮਿਲਣੀ ਚਾਹੀਦੀ ਹੈ।

 

ਪਹਿਲੀ ਅਪ੍ਰੋਚ ਵਿੱਚ Non-govtਸੰਸਥਾਨਾਂ ਦੇ ਪ੍ਰਤੀ Mistrust ਦਿਖਦਾ ਹੈ ਤਾਂ ਦੂਸਰੀ ਅਪ੍ਰੋਚ ਵਿੱਚ Autonomy ਨੂੰ Entitlement ਦੇ ਰੂਪ ਵਿੱਚ ਟ੍ਰੀਟ ਕੀਤਾ ਜਾਂਦਾ ਹੈ। Good Quality Education ਦਾ ਰਸਤਾ ਇਨ੍ਹਾਂ ਦੋਹਾਂ ਮਤਾਂ ਦੇ ਦਰਮਿਆਨ ਹੈ। ਜੋ ਸੰਸਥਾਨ Quality education ਲਈ ਜ਼ਿਆਦਾ ਕੰਮ ਕਰੇ, ਉਸ ਨੂੰ ਜ਼ਿਆਦਾ Freedom ਨਾਲ Reward ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ Quality ਨੂੰ Encouragement ਮਿਲੇਗੀ ਅਤੇ ਸਭ ਨੂੰ Grow ਕਰਨ ਲਈ Incentive ਵੀ ਮਿਲੇਗਾ। ਨੈਸ਼ਨਲ ਐਜੂਕੇਸ਼ਨ ਪਾਲਿਸੀ-ਰਾਸ਼ਟਰੀ ਸਿੱਖਿਆ ਨੀਤੀ ਆਉਣ ਤੋਂ ਪਹਿਲਾਂ, ਹਾਲ ਦੇ ਸਾਲਾਂ ਵਿੱਚ ਆਪ ਨੇ ਵੀ ਦੇਖਿਆ ਹੈ ਕਿ ਕਿਵੇਂ ਸਾਡੀ ਸਰਕਾਰ ਨੇ ਅਨੇਕਾਂ Institutions ਨੂੰ ਅਟੌਨਮੀ ਦੇਣ ਦੀ ਪਹਿਲ ਕੀਤੀ ਹੈ। ਮੈਨੂੰ ਉਮੀਦ ਹੈ, ਰਾਸ਼ਟਰੀ ਸਿੱਖਿਆ ਨੀਤੀ ਦਾ ਜਿਵੇਂ-ਜਿਵੇਂ ਵਿਸਤਾਰ ਹੋਵੇਗਾ, ਸਿੱਖਿਆ ਸੰਸਥਾਨਾਂ ਨੂੰ ਅਟੌਨਮੀ ਦੀ ਪ੍ਰਕਿਰਿਆ ਵੀ ਹੋਰ ਤੇਜ਼ ਹੋਵੇਗੀ।

 

ਸਾਥੀਓ, ਦੇਸ਼ ਦੇ ਸਾਬਕਾ ਰਾਸ਼ਟਰਪਤੀ, ਮਹਾਨ ਵਿਗਿਆਨੀ, ਡਾ ਏਪੀਜੇ ਅਬਦੁਲ ਕਲਾਮ ਕਿਹਾ ਕਰਦੇ ਸਨ-- The purpose of education is to make good human beings with skill and expertise... Enlightened human beings can be created by teachers. ਵਾਕਈ, ਸਿੱਖਿਆ ਵਿਵਸਥਾ ਵਿੱਚ ਬਦਲਾਅ, ਦੇਸ਼ ਨੂੰ ਚੰਗੇ students, ਚੰਗੇ ਪ੍ਰੋਫੈਸ਼ਨਲਸ ਅਤੇ ਉੱਤਮ ਨਾਗਰਿਕ ਦੇਣ ਦਾ ਬਹੁਤ ਵੱਡਾ ਮਾਧਿਅਮ ਆਪ ਸਭ Teachers ਹੀ ਹੋ, ਪ੍ਰੋਫੈਸਰ ਹੀ ਹੋ। ਸਿੱਖਿਆ ਜਗਤ ਨਾਲ ਜੁੜੇ ਆਪ ਹੀ ਲੋਕ ਇਸ ਕੰਮ ਨੂੰ ਕਰਦੇ ਹੋ ਅਤੇ ਕਰ ਸਕਦੇ ਹੋ। ਇਸ ਲਈ ਨੈਸ਼ਨਲ ਐਜੂਕੇਸ਼ਨ ਪਾਲਿਸੀ-ਰਾਸ਼ਟਰੀ ਸਿੱਖਿਆ ਨੀਤੀ ਵਿੱਚ dignity of teachers ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ। ਇੱਕ ਕੋਸ਼ਿਸ਼ ਇਹ ਵੀ ਹੈ ਕਿ ਭਾਰਤ ਦਾ ਜੋ ਟੈਲੇਂਟ ਹੈ, ਉਹ ਭਾਰਤ ਵਿੱਚ ਹੀ ਰਹਿ ਕੇ ਆਉਣ ਵਾਲੀਆਂ ਪੀੜ੍ਹੀਆਂ ਦਾ ਵਿਕਾਸ ਕਰੇ। ਰਾਸ਼ਟਰੀ ਸਿੱਖਿਆ ਨੀਤੀ ਵਿੱਚ teacher training 'ਤੇ ਬਹੁਤ ਜ਼ੋਰ ਹੈ, ਉਹ ਆਪਣੀ skills ਲਗਾਤਾਰ ਅੱਪਡੇਟ ਕਰਦੇ ਰਹਿਣ, ਇਸ 'ਤੇ ਬਹੁਤ ਜ਼ੋਰ ਹੈ। I Believe, When a teacher learns, a nation leads.

 

ਸਾਥੀਓ, ਨੈਸ਼ਨਲ ਐਜੂਕੇਸ਼ਨ ਪਾਲਿਸੀ-ਰਾਸ਼ਟਰੀ ਸਿੱਖਿਆ ਨੀਤੀ ਨੂੰ ਅਮਲ ਵਿੱਚ ਲਿਆਉਣ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਸੰਕਲਪਬੱਧ ਹੋ ਕੇ ਕੰਮ ਕਰਨਾ ਹੈ। ਇੱਥੋਂ Universities, Colleges, School education boards,  ਅਲੱਗ-ਅਲੱਗ States, ਅਲੱਗ-ਅਲੱਗ Stakeholders ਦੇ ਨਾਲ ਸੰਵਾਦ ਅਤੇ ਤਾਲਮੇਲ ਦਾ ਨਵਾਂ ਦੌਰ ਸ਼ੁਰੂ ਹੋਣ ਵਾਲਾ ਹੈ। ਆਪ ਸਭ ਸਾਥੀ ਕਿਉਂਕਿ Higher Education ਦੇ ਸਭ ਤੋਂ ਸਿਖਰਲੇ ਸੰਸਥਾਨਾਂ ਦੇ ਸਿਖਰ ਵਿੱਚ ਹੋ, ਤਾਂ ਤੁਹਾਡੀ ਜ਼ਿੰਮੇਦਾਰੀ ਜ਼ਿਆਦਾ ਹੈ। ਮੇਰੀ ਤਾਕੀਦ ਹੈ ਕਿ ਰਾਸ਼ਟਰੀ ਸਿੱਖਿਆ ਨੀਤੀ 'ਤੇ ਲਗਾਤਾਰ ਵੈਬੀਨਾਰ ਕਰਦੇ ਰਹੋ, Discussions ਕਰਦੇ ਰਹੋ। ਨੀਤੀ ਦੇ ਲਈ ਰਣਨੀਤੀ ਬਣਾਓ, ਰਣਨੀਤੀ ਦੀ ਗੱਲ ਨੂੰ ਲਾਗੂ ਕਰਨ ਲਈ ਰੋਡਮੈਪ, ਰੋਡਮੈਪ ਦੇ ਨਾਲ timeline ਜੋੜੋ, ਉਸ ਨੂੰ implement ਕਰਨ ਦੇ ਲਈ, resources, human resources ਇਹ ਸਭ ਨੂੰ ਜੋੜਨ ਦੀ ਯੋਜਨਾ ਬਣਾਓ ਅਤੇ ਇਹ ਸਾਰੀ ਚੀਜ਼ ਨਵੀਂ ਨੀਤੀ ਦੇ ਪ੍ਰਕਾਸ਼ ਵਿੱਚ ਤੁਹਾਨੂੰ ਕਰਨਾ ਹੈ।

 

ਰਾਸ਼ਟਰੀ ਸਿੱਖਿਆ ਨੀਤੀ ਸਿਰਫ ਇੱਕ ਸਰਕੂਲਰ ਨਹੀਂ ਹੈ। ਰਾਸ਼ਟਰੀ ਸਿੱਖਿਆ ਨੀਤੀ ਸਿਰਫ ਸਰਕੂਲਰ ਜਾਰੀ ਕਰਕੇ, ਨੋਟੀਫਾਈ ਕਰਕੇ Implement ਨਹੀਂ ਹੋਵੇਗੀ। ਇਸ ਦੇ ਲਈ ਮਨ ਬਣਾਉਣਾ ਹੋਵੇਗਾ, ਆਪ ਸਭ ਨੂੰ ਦ੍ਰਿੜ੍ਹ ਇੱਛਾਸ਼ਕਤੀ ਦਿਖਾਉਣੀ ਹੋਵੇਗੀ। ਭਾਰਤ ਦੇ ਵਰਤਮਾਨ ਅਤੇ ਭਵਿੱਖ ਨੂੰ ਬਣਾਉਣ ਲਈ ਤੁਹਾਡੇ ਲਈ ਇਹ ਕਾਰਜ ਇੱਕ ਮਹਾਯੱਗ ਦੀ ਤਰ੍ਹਾਂ ਹੈ। ਇਸ ਵਿੱਚ ਤੁਹਾਡਾ ਯੋਗਦਾਨ ਬਹੁਤ ਜ਼ਰੂਰੀ ਹੈ, ਇਸ ਕਨਕਲੇਵ ਨੂੰ ਦੇਖ ਰਹੇ, ਸੁਣ ਰਹੇ ਹਰੇਕ ਵਿਅਕਤੀ ਦਾ ਯੋਗਦਾਨ ਜ਼ਰੂਰੀ ਹੈ। ਮੈਨੂੰ ਵਿਸ਼ਵਾਸ ਹੈ ਕਿ ਇਸ Conclave  ਵਿੱਚ ਰਾਸ਼ਟਰੀ ਸਿੱਖਿਆ ਨੀਤੀ ਦੇ Effective implementation ਨੂੰ ਲੈ ਕੇ ਬਿਹਤਰ ਸੁਝਾਅ, ਬਿਹਤਰ ਸਮਾਧਾਨ ਨਿਕਲ ਕੇ ਆਉਣਗੇ ਅਤੇ ਵਿਸ਼ੇਸ਼ ਕਰਕੇ ਅੱਜ ਮੈਨੂੰ ਅਵਸਰ ਮਿਲਿਆ ਹੈ। ਜਨਤਕ ਤੌਰ 'ਤੇ ਡਾ. Kasturiranganਜੀ ਦਾ, ਉਨ੍ਹਾਂ ਦੀ ਪੂਰੀ ਟੀਮ ਦਾ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ, ਬਹੁਤ-ਬਹੁਤ ਧੰਨਵਾਦ ਕਰਦਾ ਹਾਂ।

 

ਇੱਕ ਵਾਰ ਫਿਰ, ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਬਹੁਤ-ਬਹੁਤ ਆਭਾਰ!!!

 

*****

 

ਵੀਆਰਆਰਕੇ/ਕੇਪੀ/ਬੀਐੱਮ/ਟੀਜੇ



(Release ID: 1644194) Visitor Counter : 222