ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਕੱਲ੍ਹ ‘ਰਾਸ਼ਟ੍ਰੀਯ ਸਵੱਛਤਾ ਕੇਂਦਰ’ ਦਾ ਉਦਘਾਟਨ ਕਰਨਗੇ

Posted On: 07 AUG 2020 12:16PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 8 ਅਗਸਤ, 2020 ਨੂੰ ਰਾਸ਼ਟ੍ਰੀਯ ਸਵੱਛਤਾ ਕੇਂਦਰਦਾ ਉਦਘਾਟਨ ਕਰਨਗੇ, ਜੋ ਸਵੱਛ ਭਾਰਤ ਮਿਸ਼ਨ ਤੇ ਇੱਕ ਪਰਸਪਰ ਸੰਵਾਦਾਤਮਕ (ਇੰਟਰਐਕਟਿਵ) ਅਨੁਭਵ ਕੇਂਦਰ ਹੈ। ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇ ਤਹਿਤ ਰਾਸ਼ਟ੍ਰੀਯ ਸਵੱਛਤਾ ਕੇਂਦਰ (ਆਰਐੱਸਕੇ) ਨੂੰ ਪਹਿਲੀ ਵਾਰ ਪ੍ਰਧਾਨ ਮੰਤਰੀ ਦੁਆਰਾ ਗਾਂਧੀ ਜੀ ਦੇ ਚੰਪਾਰਣ ਸੱਤਿਆਗ੍ਰਿਹ ਦੇ ਸ਼ਤਾਬਦੀ ਸਮਾਰੋਹ ਦੇ ਅਵਸਰ ਤੇ 10 ਅਪ੍ਰੈਲ 2017 ਨੂੰ ਐਲਾਨਿਆ ਗਿਆ ਸੀ।

 

ਰਾਸ਼ਟ੍ਰੀਯ ਸਵੱਛਤਾ ਕੇਂਦਰ’ (ਆਰਐੱਸਕੇ) ਦੀ ਸਥਾਪਨਾ ਨਾਲ ਆਉਣ ਵਾਲੀਆਂ ਪੀੜ੍ਹੀਆਂ ਦੁਨੀਆ ਦੇ ਸਭ ਤੋਂ ਵੱਡੀ ਵਿਵਹਾਰ ਪਰਿਵਰਤਨ ਮੁਹਿੰਮ ਸਵੱਛ ਭਾਰਤ ਮਿਸ਼ਨਦੀ ਸਫ਼ਲ ਯਾਤਰਾ ਤੋਂ ਸਹੀ ਢੰਗ ਨਾਲ ਜਾਣੂ ਹੋ ਸਕਣਗੀਆਂ। ਆਰਐੱਸਕੇ ਵਿੱਚ ਡਿਜੀਟਲ ਅਤੇ ਆਊਟਡੋਰ ਇੰਸਟਾਲੇਸ਼ਨ ਦੇ ਸੰਤੁਲਿਤ ਮਿਸ਼ਰਣ  ਨਾਲ ਸਵੱਛਤਾ ਅਤੇ ਸਬੰਧਿਤ ਪਹਿਲੂਆਂ ਬਾਰੇ ਵਿਭਿੰਨ ਸੂਚਨਾ, ਜਾਗਰੂਕਤਾ ਅਤੇ ਸਿੱਖਿਆ ਪ੍ਰਾਪਤ ਹੋਣਗੀਆਂ। ਵਿਭਿੰਨ ਪ੍ਰਕਿਰਿਆਵਾਂ ਅਤੇ ਗਤੀਵਿਧੀਆਂ ਦੀ ਜਟਿਲ ਪਰਸਪਰ ਕਿਰਿਆ ਨੂੰ ਸੰਵਾਦਾਤਮਕ (ਇੰਟਰਐਕਟਿਵ) ਪ੍ਰਾਰੂਪ ਵਿੱਚ ਆਤਮਸਾਤ ਢੰਗ ਨਾਲ ਸਿੱਖਣਸਰਬਉੱਤਮ ਪ੍ਰਥਾਵਾਂ, ਆਲਮੀ ਮਾਨਦੰਡਾਂ, ਸਫ਼ਲਤਾ ਦੀਆਂ ਗਾਥਾਵਾਂ ਅਤੇ ਥੀਮੈਟਿਕ ਸੰਦੇਸ਼ਾਂ ਜ਼ਰੀਏ ਪੇਸ਼ ਕੀਤਾ ਜਾਵੇਗਾ।

 

ਹਾਲ 1 ਵਿੱਚ ਸੈਲਾਨੀਆਂ ਨੂੰ ਇੱਕ ਅਨੂਠੇ 360° ਆਡੀਓ ਵਿਜ਼ੂਅਲ ਮਨਮੋਹਕ ਸ਼ੋਅ ਦਾ ਅਨੁਭਵ ਹੋਵੇਗਾ, ਜੋ ਭਾਰਤ ਦੀ ਸਵੱਛਤਾ ਦੀ ਗਾਥਾ-ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਵਿਵਹਾਰ ਪਰਿਵਰਤਨ ਮੁਹਿੰਮ ਦੀ ਯਾਤਰਾ ਦਾ ਵਰਣਨ ਕਰੇਗਾ। ਹਾਲ 2 ਵਿੱਚ ਇੰਟਰਐਕਟਿਵ ਐੱਲਈਡੀ ਪੈਨਲਾਂ, ਹੋਲੋਗ੍ਰਾਮ ਬੌਕਸ, ਇੰਟਰਐਕਟਿਵ ਗੇਮ, ਆਦਿ ਦੀ ਪੂਰੀ ਸੀਰੀਜ਼ ਹੈ ਜੋ ਬਾਪੂ ਦੇ ਸਵੱਛ ਭਾਰਤਵਿਜ਼ਨ ਨੂੰ ਸਾਕਾਰ ਕਰਨ ਲਈ ਕੀਤੇ ਗਏ ਵਿਭਿੰਨ ਜ਼ਿਕਰਯੋਗ ਕਾਰਜਾਂ ਦੀ ਗਾਥਾ ਦੱਸੇਗੀ। ਆਰਐੱਸਕੇਦੇ ਨਾਲ ਲਗਦੇ ਲਾਅਨ ਵਿੱਚ ਖੁੱਲ੍ਹੇ ਅਕਾਸ਼ ਹੇਠ ਪੇਸ਼ ਕੀਤੇ ਜਾਣ ਵਾਲੀ ਡਿਸਪਲੇ ਦੇ ਦੌਰਾਨ ਅਜਿਹੀਆਂ ਤਿੰਨ ਪ੍ਰਦਰਸ਼ਨੀਆਂ ਪੇਸ਼ ਕੀਤੀਆਂ ਜਾਣਗੀਆਂ ਜੋ ਸੱਤਿਆਗ੍ਰਹਿ ਤੋਂ ਲੈ ਕੇ ਸਵੱਛਾਗ੍ਰਹਿ ਤੱਕ ਭਾਰਤ ਦੀ ਯਾਤਰਾ ਦੇ ਕਿੱਸੇ (anecdotes) ਹਨ। ਇਸ ਕੇਂਦਰ ਦੇ ਚਾਰੇ ਪਾਸੇ ਬਣੇ ਕਲਾਤਮਕ ਕੰਧ-ਚਿੱਤਰ ਵੀ ਮਿਸ਼ਨ ਦੀ ਸਫ਼ਲਤਾ ਦੇ ਮੁੱਖ ਤੱਤਾਂ ਦਾ ਬਿਰਤਾਂਤ ਪੇਸ਼ ਕਰਨਗੇ।

 

ਆਰਐੱਸਕੇਦਾ ਦੌਰਾ ਕਰਨ ਦੇ ਬਾਅਦ ਪ੍ਰਧਾਨ ਮੰਤਰੀ ਆਰਐੱਸਕੇ ਦੇ ਐਂਫੀਥਿਏਟਰ ਵਿੱਚ ਦਿੱਲੀ  ਦੇ 36 ਸਕੂਲੀ ਵਿਦਿਆਰਥੀਆਂ ਨਾਲ ਸੰਵਾਦ ਕਰਨਗੇ, ਜੋ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਪ੍ਰਤੀਨਿਧਤਾ ਕਰਨਗੇ। ਇਸ ਦੌਰਾਨ ਸਮਾਜਿਕ ਦੂਰੀ ਦੇ ਪ੍ਰੋਟੋਕੋਲ ਦਾ ਪਾਲਣ ਕੀਤਾ ਜਾਵੇਗਾ।  ਇਸ ਦੇ ਬਾਅਦ ਪ੍ਰਧਾਨ ਮੰਤਰੀ ਦਾ ਰਾਸ਼ਟਰ ਦੇ ਨਾਮ ਸੰਬੋਧਨ ਹੋਵੇਗਾ।

 

ਸਵੱਛ ਭਾਰਤ ਮਿਸ਼ਨਨੇ ਭਾਰਤ ਵਿੱਚ ਗ੍ਰਾਮੀਣ ਸਵੱਛਤਾ ਦੇ ਪਰਿਦ੍ਰਿਸ਼ ਨੂੰ ਵਿਆਪਕ ਤੌਰ ਤੇ ਬਦਲ ਦਿੱਤਾ ਹੈ ਅਤੇ 55 ਕਰੋੜ ਤੋਂ ਵੀ ਅਧਿਕ ਲੋਕਾਂ ਦੇ ਵਿਵਹਾਰ ਵਿੱਚ ਜ਼ਿਕਰਯੋਗ ਬਦਲਾਅ ਲਿਆ ਕੇ ਉਨ੍ਹਾਂ ਨੂੰ ਖੁੱਲੇ ਵਿੱਚ ਸ਼ੌਚ ਕਰਨ ਦੀ ਬਜਾਏ ਪਖਾਨਿਆਂ ਦੀ ਵਰਤੋਂ ਕਰਨ ਲਈ ਸਫ਼ਲਤਾਪੂਰਵਕ ਪ੍ਰੇਰਿਤ ਕੀਤਾ ਹੈ। ਇਸ ਦੇ ਲਈ ਭਾਰਤ ਦੀ ਅੰਤਰਰਾਸ਼ਟਰੀ ਭਾਈਚਾਰੇ ਨੇ ਕਾਫ਼ੀ ਪ੍ਰਸ਼ੰਸ਼ਾ ਕੀਤੀ ਹੈ ਅਤੇ ਇਸ ਦੇ ਨਾਲ ਹੀ ਅਸੀਂ ਬਾਕੀ ਵਿਸ਼ਵ ਦੇ ਲਈ ਇੱਕ ਮਿਸਾਲ ਪੇਸ਼ ਕੀਤੀ ਹੈ। ਇਹ ਮਿਸ਼ਨ ਹੁਣ ਆਪਣੇ ਦੂਜੇ ਪੜਾਅ ਵਿੱਚ ਹੈ, ਜਿਸ ਦਾ ਟੀਚਾ ਭਾਰਤ ਦੇ ਪਿੰਡਾਂ ਨੂੰ ਓਡੀਐੱਫ (ਖੁੱਲ੍ਹੇ ਵਿੱਚ ਸ਼ੌਚ ਮੁਕਤ)ਤੋਂ ਵੀ ਅੱਗੇ ਲਿਜਾ ਕੇ ਓਡੀਐੱਫ ਪਲੱਸਦੇ ਪੱਧਰ ਤੇ ਪੰਹੁਚਾਉਣਾ ਹੈ ਜਿਸ ਦੇ ਤਹਿਤ ਓਡੀਐੱਫ ਦੇ ਦਰਜੇ ਨੂੰ ਬਣਾਈ ਰੱਖਣ ਦੇ ਨਾਲ-ਨਾਲ ਸਾਰਿਆਂ ਲਈ ਠੋਸ ਅਤੇ ਤਰਲ ਰਹਿੰਦ-ਖੂੰਹਦ ਦਾ ਉਚਿਤ ਪ੍ਰਬੰਧਨ ਸੁਨਿਸ਼ਚਿਤ ਕਰਨ ਤੇ ਵੀ ਫੋਕਸ ਕੀਤਾ ਜਾ ਰਿਹਾ ਹੈ।

 

*****

 

ਵੀਆਰਆਰਕੇ/ਏਕੇ



(Release ID: 1644186) Visitor Counter : 219