ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਨੇ ਇੱਕ ਮੀਲ–ਪੱਥਰ ਕੀਤਾ ਪਾਰ, 2 ਕਰੋੜ ਤੋਂ ਵੱਧ ਕੋਵਿਡ ਟੈਸਟ ਕੀਤੇ


ਹਰੇਕ 10 ਲੱਖ ਪਿੱਛੇ ਟੈਸਟਾਂ ਦੀ ਸੰਖਿਆ ਵਧ ਕੇ 14,640 ਹੋਈ

Posted On: 03 AUG 2020 2:13PM by PIB Chandigarh


ਭਾਰਤ ਨੇ ਇੱਕ ਹੋਰ ਇਤਿਹਾਸਕ ਉਪਲਬਧੀ ਹਾਸਲ ਕਰਕੇ ਹੁਣ ਤੱਕ 2,02,02,858 ਕੋਵਿਡ–19 ਸੈਂਪਲਾਂ ਦਾ ਪ੍ਰੀਖਣ (ਟੈਸਟਿੰਗ) ਸਫ਼ਲਤਾਪੂਰਬਕ ਮੁਕੰਮਲ ਕਰ ਲਿਆ ਹੈ। ਇਹ ਕੋਵਿਡ–19 ਨਾਲ ਨਿਪਟਣ ਲਈ ਕੇਂਦਰ ਦੇ ਮਾਰਗ–ਦਰਸ਼ਨ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਇਸ ਬੇਹੱਦ ਕਾਰਗਰ ਰਣਨੀਤੀ ਨੂੰ ਅਪਨਾਉਣ ਨਾਲ ਹੀ ਸੰਭਵ ਹੋ ਪਾਇਆ ਹੈ – ‘ਜੰਗੀ ਪੱਧਰ ਉੱਤੇ ਪ੍ਰੀਖਣ ਕਰੋ, ਮਰੀਜ਼ ਦੇ ਸੰਪਰਕ ਵਿੱਚ ਆਏ ਲੋਕਾਂ ਦਾ ਕੁਸ਼ਲਤਾਪੂਰਬਕ ਪਤਾ ਲਾਓ ਤੇ ਤੁਰੰਤ ਆਈਸੋਲੇਟ ਤੇ ਇਲਾਜ ਕਰੋ।’ ਇਸ ਦ੍ਰਿਸ਼ਟੀਕੋਣ ਨਾਲ ਪ੍ਰਭਾਵਸ਼ਾਲੀ ਤਰੀਕੇ ਅਮਲ ਕਰਨ ਨਾਲ ਸਮੁੱਚੇ ਦੇਸ਼ ਵਿੱਚ ਟੈਸਟਿੰਗ ਸਮਰੱਥਾ ਕਾਫ਼ੀ ਵਧ ਗਈ ਹੈ ਤੇ ਇਸ ਕਾਰਣ ਲੋਕਾਂ ਦੇ ਵਿਆਪਕ ਕੋਵਿਡ ਪ੍ਰੀਖਣ ਵਿੱਚ ਵੀ ਕਾਫ਼ੀ ਅਸਾਨੀ ਹੋ ਰਹੀ ਹੈ।

ਪਿਛਲੇ 24 ਘੰਟਿਆਂ ਵਿੱਚ 3,81,027 ਸੈਂਪਲਾਂ ਦਾ ਪ੍ਰੀਖਣ ਹੋਣ ਦੇ ਨਾਲ ਹੀ ਪ੍ਰਤੀ 10 ਲੱਖ ਦੀ ਆਬਾਦੀ ਪਿੱਛੇ ਟੈਸਟਾਂ ਦੀ ਸੰਖਿਆ ਵਧ ਕੇ 14,640 ਨੂੰ ਛੋਹ ਗਈ ਹੈ। ਇਸ ਵੇਲੇ ਭਾਰਤ ਵਿੱਚ ਹਰੇਕ 10 ਲੱਖ ਦੀ ਆਬਾਦੀ ਪਿੱਛੇ ਕੋਵਿਡ ਟੈਸਟਿੰਗ ਦੀ ਸੰਖਿਆ 14,640 ਹੈ। ਦੇਸ਼ ਭਰ ਵਿੱਚ ਇਸ ਵਾਧੇ ਦਾ ਰੁਝਾਨ ਦੇਖਿਆ ਜਾ ਰਿਹਾ ਹੈ, ਜੋ ਤੇਜ਼ੀ ਨਾਲ ਵਿਸਤ੍ਰਿਤ ਹੁੰਦੇ ਟੈਸਟਿੰਗ ਨੈੱਟਵਰਕ ਨੂੰ ਦਰਸਾਉਂਦਾ ਹੈ। ਇੱਕ ਹੋਰ ਖ਼ਾਸ ਗੱਲ ਇਹ ਹੈ ਕਿ 24 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਹਰੇਕ 10 ਲੱਖ ਦੀ ਆਬਾਦੀ ਪਿੱਛੇ ਕੋਵਿਡ ਟੈਸਟ ਦੀ ਸੰਖਿਆ ਰਾਸ਼ਟਰੀ ਔਸਤ ਤੋਂ ਕਿਤੇ ਵਧ ਅੰਕਿਤ ਕੀਤੀ ਗਈ ਹੈ।


ਦੇਸ਼ ਵਿੱਚ ਟੈਸਟਿੰਗ ਲੈਬ ਨੈੱਟਵਰਕ ਨਿਰੰਤਰ ਵਿਸਤ੍ਰਿਤ ਤੇ ਮਜ਼ਬੂਤ ਹੋ ਰਿਹਾ ਹੈ। ਦੇਸ਼ ਭਰ ਵਿੱਚ 1,348 ਲੈਬੋਰੇਟਰੀਜ਼ ਹਨ, ਜਿਨ੍ਹਾਂ ਵਿੱਚੋਂ 914 ਲੈਬਾਂ ਸਰਕਾਰੀ ਖੇਤਰ ਵਿੱਚ ਤੇ 434 ਲੈਬਾਂ ਨਿਜੀ ਖੇਤਰ ਵਿੱਚ ਹਨ। ਇਨ੍ਹਾਂ ਵਿੱਚ ਨਿਮਨਲਿਖਤ ਸ਼ਾਮਲ ਹਨ:

ਤੁਰੰਤ ਆਰਟੀ ਪੀਸੀਆਰ ਅਧਾਰਿਤ ਟੈਸਟਿੰਗ ਲੈਬੋਰੇਟਰੀਜ਼: 686 (ਸਰਕਾਰੀ: 418 + ਨਿਜੀ: 268)
ਟਰੂਨੈੱਟ ਅਧਾਰਿਤ ਟੈਸਟਿੰਗ ਲੈਬ: 556 (ਸਰਕਾਰੀ: 465 + ਨਿਜੀ: 91)
ਸੀਬੀਨੈੱਟ ਅਧਾਰਿਤ ਟੈਸਟਿੰਗ ਲੈਬ.: 106 (ਸਰਕਾਰੀ: 31 + ਨਿਜੀ: 75)
 
ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ’ਤੇ ਹਰ ਤਰ੍ਹਾਂ ਦੀ ਸਹੀ ਤੇ ਅਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ’ਚ ਇੱਥੇ ਜਾਓ: https://www.mohfw.gov.in/ ਅਤੇ @MoHFW_INDIA

ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਅਤੇ ਹੋਰ ਪ੍ਰਸ਼ਨ ncov2019[at]gov[dot]in ਅਤੇ @CovidIndiaSeva ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।

ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲ–ਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf 

****

ਐੱਮਵੀ/ਐੱਸਜੀ



(Release ID: 1643261) Visitor Counter : 179