ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਵਿੱਚ ਕੋਵਿਡ-19 ਬਿਮਾਰੀ ਤੋਂ ਹੁਣ ਤੱਕ ਇੱਕ ਦਿਨ ਵਿੱਚ ਸਭ ਤੋਂ ਅਧਿਕ 51,255 ਮਰੀਜ਼ ਠੀਕ ਹੋਏ
ਕੋਵਿਡ-19 ਬਿਮਾਰੀ ਤੋਂ ਹੁਣ ਤੱਕ ਲਗਭਗ 11.5 ਲੱਖ ਮਰੀਜ਼ ਠੀਕ ਹੋ ਚੁੱਕੇ ਹਨ
ਬਿਮਾਰੀ ਤੋਂ ਠੀਕ ਹੋਣ ਦੀ ਦਰ ਵਧ ਕੇ 65.44% ਹੋ ਗਈ
ਮੌਤ ਦਰ ਵਿੱਚ ਨਿਰੰਤਰ ਗਿਰਾਵਟ ਜਾਰੀ, 2.13% ‘ਤੇ ਆਈ
Posted On:
02 AUG 2020 12:40PM by PIB Chandigarh
ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ -19 ਦੇ 51,000 ਤੋਂ ਅਧਿਕ ਮਰੀਜ਼ ਠੀਕ ਹੋਏ ਹਨ। 51,225 ਮਰੀਜ਼ਾਂ ਦੇ ਠੀਕ ਹੋਣ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਦੇ ਨਾਲ ਹੀ ਕੋਵਿਡ -19 ਤੋਂ ਠੀਕ ਹੋਣ ਵਾਲੇ ਲੋਕਾਂ ਦੀ ਕੁੱਲ ਸੰਖਿਆ ਵਧ ਕੇ 11,45,629 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਇੱਕ ਦਿਨ ਦੌਰਾਨ ਹੁਣ ਤੱਕ ਸਭ ਤੋਂ ਅਧਿਕ ਮਰੀਜ਼ਾਂ ਦੇ ਠੀਕ ਹੋਣ ਨਾਲ ਹੀ ਇਸ ਬਿਮਾਰੀ ਤੋਂ ਠੀਕ ਹੋਣ ਦੀ ਦਰ ਹੁਣ ਤੱਕ ਦੀ ਸਭ ਤੋਂ ਅਧਿਕ 65.44% ਹੋ ਗਈ ਹੈ। ਇਸ ਦਾ ਮਤਲਬ ਹੈ ਕਿ ਹੁਣ ਕੋਵਿਡ-19 ਦੇ ਅਧਿਕ ਤੋਂ ਅਧਿਕ ਮਰੀਜ਼ ਠੀਕ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਹਸਪਤਾਲਾਂ ਤੋਂ ਛੁੱਟੀ ਦਿੱਤੀ ਜਾ ਰਹੀ ਹੈ।
ਕੇਂਦਰ ਅਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਦੁਆਰਾ ਕੋਵਿਡ-19 ਪ੍ਰਬੰਧਨ ਰਣਨੀਤੀ ਦੇ ਤਾਲਮੇਲੀ ਲਾਗੂਕਰਨ ਅਤੇ ਮਰੀਜ਼ਾਂ ਦੇ ਇਲਾਜ ਵਿੱਚ ਲਗੇ ਸਾਰੇ ਸਿਹਤ ਅਤੇ ਹੋਰ ਕਰਮੀਆਂ ਅਤੇ ਸਾਰੇ ਸਬੰਧਿਤ ਖੇਤਰਾਂ ਦੇ ਕੋਵਿਡ-19 ਜੋਧਿਆਂ ਦੇ ਨਿਰਸੁਆਰਥ ਤਿਆਗ ਨਾਲ ਇਸ ਬਿਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਸੰਖਿਆ ਲਗਾਤਾਰ ਵਧ ਰਹੀ ਹੈ।
ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਸੰਖਿਆ ਅਤੇ ਇਸ ਦੇ ਐਕਟਿਵ ਕੇਸਾਂ ਦੇ ਅੰਤਰ ਵਿੱਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ। ਪਹਿਲੀ ਵਾਰ 10 ਜੂਨ 2020 ਨੂੰ ਇਸ ਬਿਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਸੰਖਿਆ ਇਸ ਦੇ ਐਕਟਿਵ ਕੇਸਾਂ ਦੀ ਸੰਖਿਆ ਤੋਂ 1,573 ਅਧਿਕ ਹੋਈ ਸੀ ਜੋ ਅੱਜ ਤੱਕ ਵਧ ਕੇ 5,77,899 ਹੋ ਗਈ ਹੈ। ਭਾਰਤ ਵਿੱਚ ਹੁਣ ਐਕਟਿਵ ਕੇਸਾਂ ਦਾ ਹੀ ਅਸਲ ਭਾਰ ਹੈ ਅਤੇ ਵਰਤਮਾਨ ਵਿੱਚ ਐਕਟਿਵ ਕੇਸ ਕੁੱਲ ਕੇਸਾਂ ( 5,67,730 ) ਦਾ 32.43% ਹਿੱਸਾ ਹੈ। ਸਾਰੇ ਐਕਟਿਵ ਮਾਮਲੇ ਹਸਪਤਾਲਾਂ ਵਿੱਚ ਅਤੇ ਘਰੇਲੂ ਆਈਸੋਲੇਸ਼ਨ ਵਿੱਚ ਮੈਡੀਕਲ ਦੇਖਰੇਖ ਵਿੱਚ ਹਨ।
ਪ੍ਰਭਾਵੀ ਨਿਯੰਤ੍ਰਣ ਕਾਰਜਨੀਤੀ , ਵੱਡੇ ਪੱਧਰ ‘ਤੇ ਤੇਜ਼ੀ ਨਾਲ ਟੈਸਟਿੰਗ ਅਤੇ ਸਮੁੱਚੀ ਮਿਆਰੀ ਦੇਖਭਾਲ਼ ਰੂਪ ਰੇਖਾ ਦੇ ਅਧਾਰ ‘ਤੇ ਮਾਨਕੀਕ੍ਰਿਤ ਨੈਦਾਨਿਕ ਪ੍ਰਬੰਧਨ ਪ੍ਰੋਟੋਕੋਲ ਦੇ ਸਫਲ ਅਤੇ ਤਾਲਮੇਲੀ ਲਾਗੂਕਰਨ ਸਦਕਾ ਬਿਮਾਰੀ ਤੋਂ ਠੀਕ ਹੋਣ ਦੀ ਰਿਕਵਰੀ ਦਰ ਵਿੱਚ ਲਗਾਤਾਰ ਵਾਧਾ ਹੋਇਆ ਹੈ ਅਤੇ ਮੌਤ ਦਰ (ਕੇਸ ਫੈਟਲਿਟੀ ਰੇਟ) ਨੂੰ ਵੀ ਨਿਰੰਤਰ ਘੱਟ ਕੀਤਾ ਜਾ ਰਿਹਾ ਹੈ। ਆਲਮੀ ਔਸਤ ਦੀ ਤੁਲਨਾ ਵਿੱਚ ਭਾਰਤ ਵਿੱਚ ਮੌਤ ਦਰ (ਸੀਐੱਫਆਰ) ਸਭ ਤੋਂ ਘੱਟ 2.13% ਹੈ।
ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹ-ਮਸ਼ਵਰੇ ਬਾਰੇ ਸਾਰੇ ਪ੍ਰਮਾਣਿਕ ਅਤੇ ਅੱਪਡੇਟਡ ਜਾਣਕਾਰੀ ਲਈ, ਕਿਰਪਾ ਕਰਕੇ ਨਿਯਮਿਤ ਰੂਪ ਨਾਲ https://www.mohfw.gov.in/ ਅਤੇ @MoHFW_INDIA ਦੇਖੋ।
ਕੋਵਿਡ-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨਾਂ ਨੂੰ technicalquery.covid19[at]gov[dot]in ਉੱਤੇ ਅਤੇ ਹੋਰ ਪ੍ਰਸ਼ਨਾਂ ਨੂੰ ncov2019[at]gov[dot]in ‘ਤੇ ਈਮੇਲ ਅਤੇ @CovidIndiaSeva ‘ਤੇ ਟਵੀਟ ਕੀਤੀ ਜਾ ਸਕਦਾ ਹੈ।
ਕੋਵਿਡ -19 ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ : + 91 -11 -23978046 ਜਾਂ 1075 ( ਟੋਲ -ਫ੍ਰੀ) ‘ਤੇ ਕਾਲ ਕਰੋ। ਕੋਵਿਡ -19 ਬਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ https://www.mohfw.gov.in/pdf/coronvavirushelplinenumber.pdf ‘ਤੇ ਉਪਲੱਬਧ ਹੈ।
****
ਐੱਮਵੀ/ਐੱਸਜੀ
(Release ID: 1643107)
Visitor Counter : 251
Read this release in:
English
,
Urdu
,
Marathi
,
Hindi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Malayalam