ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿੱਚ ਕੁੱਲ 1.82 ਕਰੋੜ ਸੈਂਪਲ ਟੈਸਟ ਕੀਤੇ ਗਏ

ਪ੍ਰਤੀ ਦਸ ਲੱਖ ‘ਤੇ ਟੈਸਟ (ਟੀਪੀਐੱਮ) ਵਧ ਕੇ 13,181 ਹੋਏ


21 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਵਿਡ ਸੰਕ੍ਰਮਣ ਦੀ ਪਾਜ਼ਿਟੀਵਿਟੀ ਦਰ 10% ਤੋਂ ਘੱਟ

Posted On: 30 JUL 2020 6:11PM by PIB Chandigarh

ਕੇਂਦਰ ਅਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਦੇ ਸੰਯੁਕਤ ਅਤੇ ਕੇਂਦ੍ਰਿਤ ਯਤਨਾਂ ਸਦਕਾ ਦੇਸ਼ ਭਰ ਵਿੱਚ ਕੋਵਿਡ-19 ਦੇ ਪਾਜ਼ਿਵਿਟ ਕੇਸਾਂ ਦੀ ਸ਼ੁਰੂਆਤੀ ਪਹਿਚਾਣ ਕਰਨਾ ਅਤੇ ਉਨ੍ਹਾਂ ਨੂੰ ਆਈਸੋਲੇਸ਼ਨ ਵਿੱਚ ਰੱਖਣਾ ਸੁਨਿਸ਼ਚਿਤ ਕਰਨ ਲਈ ਟੈਸਟਿੰਗ ਕਾਰਜ ਵਿੱਚ ਤੇਜ਼ੀ ਆ ਗਈ ਹੈ।  ਆਈਸੀਐੱਮਆਰ ਦੀ ਵਿਕਸਿਤ ਟੈਸਟਿੰਗ ਕਾਰਜਨੀਤੀ ਨਾਲ ਪੂਰੇ ਭਾਰਤ ਵਿੱਚ ਟੈਸਟਿੰਗ ਨੈੱਟਵਰਕ ਦਾ ਵਿਸਤਾਰ ਕਰ ਦਿੱਤਾ ਗਿਆ ਹੈ।

 

ਪਿਛਲੇ 24 ਘੰਟਿਆਂ ਵਿੱਚ 4,46,642 ਸੈਂਪਲ ਟੈਸਟ ਕੀਤੇ ਗਏ।  ਔਸਤ ਰੋਜ਼ਾਨਾ ਟੈਸਟ ( ਹਫ਼ਤੇ  ਦੇ ਅਧਾਰ ਤੇ )  ਜੁਲਾਈ  ਦੇ ਪਹਿਲੇ ਹਫ਼ਤੇ ਵਿੱਚ 2.4 ਲੱਖ ਤੋਂ ਵਧ ਕੇ ਜੁਲਾਈ  ਦੇ ਅੰਤਿਮ ਹਫ਼ਤੇ ਵਿੱਚ 4.68 ਲੱਖ ਤੋਂ ਅਧਿਕ ਹੋ ਗਏ ਹਨ।

 

 

ਦੇਸ਼ ਵਿੱਚ ਟੈਸਟਿੰਗ ਲੈਬਾਂ ਦਾ ਨੈੱਟਵਰਕ ਲਗਾਤਾਰ ਮਜ਼ਬੂਤ ਹੋ ਰਿਹਾ ਹੈ।  ਦੇਸ਼ ਵਿੱਚ ਅੱਜ ਤੱਕ 1321 ਲੈਬਾਂ ਹਨ ਜਿਨ੍ਹਾਂ ਵਿੱਚ ਸਰਕਾਰੀ ਖੇਤਰ ਦੀਆਂ 907 ਅਤੇ ਪ੍ਰਾਈਵੇਟ ਖੇਤਰ ਦੀਆਂ 414 ਲੈਬਾਂ ਸ਼ਾਮਲ ਹਨ।  ਇਨ੍ਹਾਂ ਵਿੱਚ ਸ਼ਾਮਲ ਹਨ  :

 

•           ਰੀਅਲ-ਟਾਈਮ ਆਰਟੀ ਪੀਸੀਆਰ ਅਧਾਰਿਤ ਟੈਸਟਿੰਗ ਲੈਬਾਂ  :  676 ( ਸਰਕਾਰੀ :  412  +  ਪ੍ਰਾਈਵੇਟ : 264 )

•           ਟਰੂਨੈਟ ਅਧਾਰਿਤ ਟੈਸਟ ਲੈਬਾਂ :  541  ( ਸਰਕਾਰ :  465  +  ਪ੍ਰਾਈਵੇਟ :  76 )

•           ਸੀਬੀਐੱਨਏਏਟੀ ਅਧਾਰਿਤ ਟੈਸਟ ਲੈਬਾਂ:  104 ( ਸਰਕਾਰੀ :  30  +  ਪ੍ਰਾਈਵੇਟ :  74 )

 

ਵਧੇ ਹੋਏ ਟੈਸਟਿੰਗ ਬੁਨਿਆਦੀ ਢਾਂਚੇ ਕਾਰਨ ਕੁੱਲ ਟੈਸਟਾਂ ਦੀ ਸੰਖਿਆ ਨੇ 88 ਲੱਖ  ( 1 ਜੁਲਾਈ,  2020 )  ਤੋਂ ਵਧ ਕੇ ਲਗਭਗ 1.82 ਕਰੋੜ  (30 ਜੁਲਾਈ 2020)  ਤੱਕ ਤੇਜ਼ੀ ਨਾਲ ਵਾਧਾ ਕੀਤਾ ਹੈ।

 

ਪ੍ਰਤੀ ਦਸ ਲੱਖ ਦੀ ਅਬਾਦੀ ਤੇ ਟੈਸਟਿੰਗ  (ਟੀਪੀਐੱਮ)  ਵਧ ਕੇ 13,181 ਸੈਂਪਲ ਹੋ ਗਏ ਹਨ।

 

 

ਕੇਂਦਰ ਸਰਕਾਰ ਦੀ ਟੈਸਟਟ੍ਰੈਕ ਅਤੇ ਟ੍ਰੀਟਯਾਨੀ ਟੈਸਟਨਿਗਰਾਨੀ ਅਤੇ ਇਲਾਜ ਦੀ ਕਾਰਜਨੀਤੀ ਦੀ ਵਜ੍ਹਾ ਨਾਲ ਟੈਸਟਿੰਗ ਕਾਰਜ ਵਿੱਚ ਤੇਜ਼ੀ ਸਦਕਾ ਦੇਸ਼ ਭਰ ਵਿੱਚ ਕੋਵਿਡ ਸੰਕ੍ਰਮਣ ਦੀ ਦਰ ਵਿੱਚ ਕਮੀ ਆਈ ਹੈ।  ਵਰਤਮਾਨ ਵਿੱਚ 21 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਵਿਡ ਸੰਕ੍ਰਮਣ ਦੀ ਪਾਜ਼ਿਟੀਵਿਟੀ ਦਰ 10%  ਤੋਂ ਘੱਟ ਦਰਜ ਕੀਤੀ ਗਈ ਹੈ।

 

Slide14.JPG

 

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹ-ਮਸ਼ਵਰੇ ਬਾਰੇ ਸਾਰੇ ਪ੍ਰਮਾਣਿਕ ਅਤੇ ਅੱਪਡੇਟਡ ਜਾਣਕਾਰੀ ਲਈ, ਕਿਰਪਾ ਕਰਕੇ ਨਿਯਮਿਤ ਰੂਪ ਨਾਲ https://www.mohfw.gov.in/ ਅਤੇ @MoHFW_INDIA ਦੇਖੋ

 

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨਾਂ ਨੂੰ technicalquery.covid19[at]gov[dot]in ਉੱਤੇ ਅਤੇ ਹੋਰ ਪ੍ਰਸ਼ਨਾਂ ਨੂੰ ncov2019[at]gov[dot]inਤੇ ਈਮੇਲ ਅਤੇ @CovidIndiaSeva ‘ਤੇ ਟਵੀਟ ਕੀਤੀ ਜਾ ਸਕਦਾ ਹੈ।

 

 

ਕੋਵਿਡ-19 ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ : + 91-11-23978046 ਜਾਂ 1075 ( ਟੋਲ-ਫ੍ਰੀ) ਤੇ ਕਾਲ ਕਰੋ। ਕੋਵਿਡ-19 ਬਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ https://www.mohfw.gov.in/pdf/coronvavirushelplinenumber.pdfਤੇ ਉਪਲੱਬਧ ਹੈ।

 

****

 

ਐੱਮਵੀ/ਐੱਸਜੀ
 



(Release ID: 1642482) Visitor Counter : 152