ਰੱਖਿਆ ਮੰਤਰਾਲਾ

'ਰੱਖਿਆ ਪ੍ਰਾਪਤੀ ਪ੍ਰਕਿਰਿਆ 2020' ਦਾ ਦੂਜਾ ਖਰੜਾ ਜਨਤਕ ਤੌਰ 'ਤੇ ਉਪਲਬਧ ਹੋਇਆ, ਸੁਝਾਅ ਮੰਗੇ ਗਏ

Posted On: 28 JUL 2020 2:41PM by PIB Chandigarh

ਰੱਖਿਆ ਖਰੀਦ ਪ੍ਰਕਿਰਿਆ (ਡੀਪੀਪੀ) 2020 ਦਾ ਦੂਜਾ ਖਰੜਾ, ਜਿਸਦਾ ਨਾਮ ਹੁਣ 'ਰੱਖਿਆ ਪ੍ਰਾਪਤੀ ਪ੍ਰਕਿਰਿਆ (ਡੀ.ਏ.ਪੀ.) 2020' ਹੈ, ਨੂੰ ਰੱਖਿਆ ਮੰਤਰਾਲੇ (ਐਮ.ਓ.ਡੀ.) ਦੀ ਵੈਬਸਾਈਟ 'ਤੇ ਅਪਲੋਡ ਕੀਤਾ ਗਿਆ ਸੀ ਅਤੇ ਵੱਖ-ਵੱਖ ਹਿੱਸੇਦਾਰਾਂ ਅਤੇ ਆਮ ਲੋਕਾਂ ਦੀਆਂ ਟਿਪਣੀਆਂ / ਸੁਝਾਅ ਮੰਗੇ ਗਏ ਹਨ

(https://mod.gov.in/dod/sites/default/files/1mend270720_0.pdf)

ਇਹ ਧਿਆਨ ਦੇਣ ਯੋਗ ਹੈ ਕਿ ਡੀਪੀਪੀ 2020 ਦਾ ਪਹਿਲਾ ਡਰਾਫਟ ਵੈੱਬ ਹੋਸਟ ਕੀਤਾ ਗਿਆ ਸੀ ਅਤੇ ਵੱਖ-ਵੱਖ ਹਿੱਸੇਦਾਰਾਂ ਦੀਆਂ ਟਿਪਣੀਆਂ / ਸਿਫਾਰਸ਼ਾਂ / ਸੁਝਾਅ 17 ਅਪ੍ਰੈਲ 2020 ਤਕ ਮੰਗੇ ਗਏ ਸਨ ਹਾਲਾਂਕਿ, ਇਸਦੀ ਮਿਆਦ ਬਾਅਦ ਵਿੱਚ 08 ਮਈ 2020 ਤੱਕ ਵਧਾ ਦਿੱਤੀ ਗਈ ਸੀ  ਉਸ ਸਮੇਂ ਤੋਂ, ਵੱਖ-ਵੱਖ ਹਿੱਸੇਦਾਰਾਂ, ਸੇਵਾਵਾਂ ਅਤੇ ਉਦਯੋਗਾਂ ਤੋਂ ਅਣਗਿਣਤ ਸੁਝਾਅ ਪ੍ਰਾਪਤ ਕੀਤੇ ਗਏ ਹਨ, ਜੋ 10,000 ਪੰਨਿਆਂ 'ਤੇ ਫੈਲੇ ਹੋਏ ਹਨ

 

ਵੱਖ ਵੱਖ ਏਜੰਸੀਆਂ ਤੋਂ ਪ੍ਰਾਪਤ ਹੋਈਆਂ ਇਨ੍ਹਾਂ ਟਿੱਪਣੀਆਂ ਦੇ ਵਿਸ਼ਲੇਸ਼ਣ ਤੋਂ ਬਾਅਦ, ਉਹਨਾਂ ਦੀਆਂ ਸਹੀ ਮੁਸ਼ਕਲਾਂ/ਚਿੰਤਾਵਾਂ ਨੂੰ ਸਮਝਣ ਲਈ, ਹਿੱਸੇਦਾਰਾਂ ਨਾਲ ਸਪੈਕਟ੍ਰਮ, ਵਿਅਕਤੀਗਤ ਅਤੇ ਵੈਬ ਕਾਨਫਰੰਸਾਂ ਰਾਹੀਂ ਵਿਸ਼ੇਸ਼ ਗੱਲਬਾਤ ਵੀ ਕੀਤੀ ਗਈ ਤਾਂ ਜੋ ਉਨ੍ਹਾਂ ਦੀਆਂ ਸਹੀ ਚਿੰਤਾਵਾਂ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕੇ
ਇਸ ਤੋਂ ਬਾਅਦ ਦੁਬਾਰਾ ਸੰਸ਼ੋਧਿਤ ਦੂਜੇ ਖਰੜੇ ਨੂੰ ਸਮੀਖਿਆ ਕਮੇਟੀ ਦੁਆਰਾ ਅੰਤਮ ਰੂਪ ਦਿੱਤਾ ਗਿਆ ਹੈ ਜਿਸ ਨੇ ‘ਆਤਮ-ਨਿਰਭਰ ਭਾਰਤ ਮੁਹਿੰਮ’ ਦੇ ਹਿੱਸੇ ਵਜੋਂ ਐਲਾਨੇ ਗਏ ਰੱਖਿਆ ਸੁਧਾਰਾਂ ਦੇ ਸਿਧਾਂਤਾਂ ਨੂੰ ਧਿਆਨ ਵਿੱਚ ਰੱਖਿਆ ਸੰਸ਼ੋਧਿਤ ਦੂਜਾ ਖਰੜਾ ਜਨਤਕ ਤੌਰ 'ਤੇ ਉਪਲਬਧ ਕਰ ਦਿੱਤਾ ਗਿਆ ਹੈ

 

ਇਕ ਵਾਰ ਫਿਰ, ਸੋਧੇ ਹੋਏ ਡਰਾਫਟ 'ਤੇ ਵਿਸ਼ੇਸ਼ ਟਿੱਪਣੀਆਂ 10 ਅਗਸਤ, 2020 ਤੱਕ ਮੰਗੀਆਂ ਗਈਆਂ ਹਨ
****
ਏਬੀਬੀ / ਐਨਐਮਪੀ / ਕੇਏ / ਡੀਕੇ / ਸਵੀ / ਏਡੀਏ



(Release ID: 1641964) Visitor Counter : 146