ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਨੇ ਇੱਕ ਹੀ ਦਿਨ ਵਿੱਚ 4.2 ਲੱਖ ਤੋਂ ਵੀ ਅਧਿਕ ਕੋਵਿਡ ਟੈਸਟਾਂ ਦਾ ਰਿਕਾਰਡ ਬਣਾਇਆ

ਹੁਣ ਤੱਕ ਲਗਭਗ 1.6 ਕਰੋੜ ਸੈਂਪਲ ਟੈਸਟ ਕੀਤੇ ਗਏ


ਕੋਵਿਡ ਨਾਲ ਮੌਤਾਂ ਦੀ ਦਰ ਕਾਫ਼ੀ ਘਟ ਕੇ 2.35% ਦੇ ਪੱਧਰ ‘ਤੇ ਆ ਗਈ ਹੈ

Posted On: 25 JUL 2020 2:25PM by PIB Chandigarh

ਪਹਿਲੀ ਵਾਰ ਇੱਕ ਹੀ ਦਿਨ ਵਿੱਚ ਰਿਕਾਰਡ ਸੰਖਿਆ ਵਿੱਚ 4,20,000 ਤੋਂ ਵੀ ਅਧਿਕ ਕੋਵਿਡ ਟੈਸਟ ਕੀਤੇ ਗਏ ਹਨ।  ਇਸ ਤੋਂ ਠੀਕ ਪਿਛਲੇ ਦਿਨ 3,50,000 ਕੋਵਿਡ ਟੈਸਟ ਕੀਤੇ ਜਾਣ ਤੋਂ ਬਾਅਦ ਇਹ ਨਵਾਂ ਰਿਕਾਰਡ ਬਣਿਆ ਹੈ। ਇਹ ਉਤ‍ਸ਼ਾਹਵਰਧਕ ਕ੍ਰਮ ਪਿਛਲੇ ਇੱਕ ਹਫ਼ਤੇ ਤੋਂ ਨਿਰੰਤਰ ਜਾਰੀ ਹੈ।  ਪਿਛਲੇ 24 ਘੰਟਿਆਂ ਵਿੱਚ 4,20,898 ਸੈਂਪਲ ਟੈਸਟ ਕਰਨ ਦੇ ਨਾਲ ਹੀ ਟੈਸਟ ਪ੍ਰਤੀ ਮਿਲੀਅਨ  (ਟੀਪੀਐੱਮ)  ਹੋਰ ਵੀ ਅਧਿਕ ਵਧ ਕੇ 11,485 ਦੇ ਪੱਧਰ ਤੇ ਪਹੁੰਚ ਗਿਆ ਹੈ ਅਤੇ ਕੁੱਲ ਟੈਸਟਾਂ ਦੀ ਸੰਖਿਆ ਵਧ ਕੇ 1,58,49,068  ਦੇ ਅੰਕੜੇ ਨੂੰ ਛੂ ਗਈ ਹੈ।  ਇਨ੍ਹਾਂ ਦੋਹਾਂ ਵਿੱਚ ਹੀ ਨਿਰੰਤਰ ਵਾਧਾ ਦਰਜ ਕੀਤਾ ਜਾ ਰਿਹਾ ਹੈ।

 

ਇਹ ਉਤਸ਼ਾਹਵਰਧਕ ਉਪਲੱਬਧੀ ਲੈਬਾਂ ਦੀ ਸੰਖਿਆ ਲਗਾਤਾਰ ਵਧਣ ਨਾਲ ਹੀ ਸੰਭਵ ਹੋ ਸਕੀ ਹੈ ਜਿਨ੍ਹਾਂ ਦੀ ਸੰਖਿਆ ਜਨਵਰੀ 2020 ਵਿੱਚ ਕੇਵਲ 01 ਤੋਂ ਵਧ ਕੇ ਅੱਜ 1301 ਹੋ ਗਈ ਹੈਜਿਨ੍ਹਾਂ ਵਿੱਚ 902 ਸਰਕਾਰੀ ਅਤੇ ਪ੍ਰਾਈਵੇਟ ਖੇਤਰ ਦੀਆਂ 399 ਲੈਬਾਂ ਸ਼ਾਮਲ ਹਨ। ਆਈਸੀਐੱਮਆਰ ਦੇ ਟੈਸਟਿੰਗ ਸਬੰਧੀ ਸੰਸ਼ੋਧਿਤ ਸੁਵਿਧਾਜਨਕ ਦਿਸ਼ਾ-ਨਿਰਦੇਸ਼ਾਂ ਅਤੇ ਸਰਕਾਰ ਦੁਆਰਾ ਸਮੁੱਚੇ ਯਤਨ ਕਰਨ ਨਾਲ ਵੀ ਵਿਆਪਕ ਟੈਸਟਿੰਗ ਵਿੱਚ ਕਾਫ਼ੀ ਮਦਦ ਮਿਲੀ ਹੈ। 

 

ਕੇਂਦਰ ਸਰਕਾਰ ਨੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ  ਦੀਆਂ ਸਰਕਾਰਾਂ ਨੂੰ ਆਕ੍ਰਾਮਕ ਟੈਸਟਿੰਗ ਨਾਲ ਟੈਸਟ  (ਜਾਂਚ ਕਰਨਾ)ਟ੍ਰੈਕ  (ਨਜ਼ਰ ਰੱਖਣਾ)  ਅਤੇ ਟ੍ਰੀਟ  (ਇਲਾਜ ਕਰਨਾ)ਦੀ ਰਣਨੀਤੀ ਬਣਾਈ ਰੱਖਣ ਦੀ ਸਲਾਹ ਦਿੱਤੀ ਹੈਜਿਸ ਦੇ ਨਾਲ ਸ਼ੁਰੂ ਵਿੱਚ ਤਾਂ ਰੋਜ਼ਾਨਾ ਪਾਜ਼ਿਟਿਵ ਕੇਸਾਂ ਦੀ ਸੰਖਿਆ ਅਧਿਕ ਹੋ ਸਕਦੀ ਹੈਲੇਕਿਨ ਆਖਰਕਾਰ ਇਸ ਵਿੱਚ ਕਮੀ ਆਵੇਗੀਜਿਵੇਂ ਕਿਂ ਕੇਂਦਰ ਸਰਕਾਰ ਦੇ ਦਿੱਲੀ-ਐੱਨਸੀਟੀ ਵਿੱਚ ਟੀਚਾਗਤ ਯਤਨ ਕਰਨ ਦੇ ਬਾਅਦ ਦੇਖਣ ਨੂੰ ਮਿਲ ਰਿਹਾ ਹੈ। 

 

ਮਰੀਜ਼ਾਂ ਦੀ ਦੇਖਭਾਲ਼ ਸਬੰਧੀ ਦ੍ਰਿਸ਼ਟੀਕੋਣ  ਦੇ ਸਾਰੇ ਮਾਪਦੰਡਾਂ ਤੇ ਅਧਾਰਿਤ ਪ੍ਰਭਾਵਕਾਰੀ ਅਤੇ ਮਿਆਰੀ ਨੈਦਾਨਿਕ ਪ੍ਰਬੰਧਨ ਪ੍ਰੋਟੋਕੋਲ ਨੂੰ ਅਪਣਾਉਣ  ਸਦਕਾ ਕੋਵਿਡ ਨਾਲ ਮੌਤਾਂ ਦੀ ਦਰ ਵਿੱਚ ਨਿਰੰਤਰ ਕਮੀ ਦੇਖਣ ਨੂੰ ਮਿਲ ਰਹੀ ਹੈਜਿਸ ਦਾ ਅਰਥ ਇਹੀ ਹੈ ਕਿ ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੇ ਸਮੂਹਿਕ ਯਤਨਾਂ ਨਾਲ  ਕੋਵਿਡ-19 ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਨੂੰ ਕੰਟਰੋਲ ਵਿੱਚ ਰੱਖਣਾ ਸੰਭਵ ਹੋ ਸਕਿਆ ਹੈ। ਇਹ ਦਰ ਅੱਜ ਕਾਫ਼ੀ ਘਟ ਕੇ 2.35%   ਦੇ ਪੱਧਰ ਤੇ ਆ ਗਈ ਹੈ।  ਭਾਰਤ ਵੀ ਦੁਨੀਆ ਵਿੱਚ ਕੋਵਿਡ ਨਾਲ ਮੌਤਾਂ ਦੀ ਸਭ ਤੋਂ ਘੱਟ ਦਰ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ।  

 

ਪਿਛਲੇ 24 ਘੰਟਿਆਂ ਵਿੱਚ 32,223 ਕੋਵਿਡ ਮਰੀਜ਼ ਠੀਕ  ਹੋਏ ਹਨ।  ਇਸ ਦੇ ਨਾਲ ਹੀ ਠੀਕ ਹੋ ਚੁੱਕੇ ਕੋਵਿਡ ਮਰੀਜ਼ਾਂ ਦੀ ਕੁੱਲ ਸੰਖਿਆ ਵਧ ਕੇ ਅੱਜ 8,49,431  ਦੇ ਉੱਚ ਪੱਧਰ ਤੇ ਪਹੁੰਚ ਗਈ ਹੈ।  ਰਿਕਵਰੀ ਦਰ ਵਧ ਕੇ 63.54%  ਦੇ ਨਵੇਂ ਉੱਚ ਪੱਧਰ ਨੂੰ ਛੂਹ ਗਈ ਹੈ।  ਠੀਕ ਹੋਏ ਮਰੀਜ਼ਾਂ ਅਤੇ ਕੋਵਿਡ-19 ਦੇ ਐਕਟਿਵ ਕੇਸਾਂ ਦਾ ਅੰਤਰ ਹੁਣ ਹੋਰ ਵੀ ਅਧਿਕ ਵਧ ਕੇ 3,93,360 ਹੋ ਗਿਆ ਹੈ।

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹ-ਮਸ਼ਵਰੇ ਬਾਰੇ ਸਾਰੇ ਪ੍ਰਮਾਣਿਕ ਅਤੇ ਅੱਪਡੇਟਡ ਜਾਣਕਾਰੀ ਲਈ, ਕਿਰਪਾ ਕਰਕੇ ਨਿਯਮਿਤ ਰੂਪ ਨਾਲ https://www.mohfw.gov.in/ ਅਤੇ @MoHFW_INDIA ਦੇਖੋ।

 

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨਾਂ ਨੂੰ technicalquery.covid19[at]gov[dot]in ਉੱਤੇ ਅਤੇ ਹੋਰ ਪ੍ਰਸ਼ਨਾਂ ਨੂੰ ncov2019[at]gov[dot]in ਤੇ ਈਮੇਲ ਅਤੇ  @CovidIndiaSeva ‘ਤੇ ਟਵੀਟ ਕੀਤੀ ਜਾ ਸਕਦਾ ਹੈ।

 

 

ਕੋਵਿਡ - 19 ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ : + 91 - 11 - 23978046 ਜਾਂ 1075  ( ਟੋਲ - ਫ੍ਰੀ) ਤੇ ਕਾਲ ਕਰੋ।  ਕੋਵਿਡ - 19 ਬਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ https://www.mohfw.gov.in/pdf/coronvavirushelplinenumber.pdf ਤੇ ਉਪਲੱਬਧ ਹੈ।

 

 

****

 

ਐੱਮਵੀ/ਐੱਸਜੀ



(Release ID: 1641294) Visitor Counter : 133