ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਲੈਬ ਬੁਨਿਆਦੀ ਢਾਂਚੇ ਵਿੱਚ ਤੇਜ਼ ਵਾਧਾ ਹੋਣ ਨਾਲ ‘ਟੈਸਟ, ਟ੍ਰੈਕ ਅਤੇ ਟ੍ਰੀਟ’ ਦੀ ਰਣਨੀਤੀ ਜਾਰੀ ਰੱਖਦੇ ਹੋਏ ਹੁਣ ਤੱਕ 1.5 ਕਰੋੜ ਤੋਂ ਜ਼ਿਆਦਾ ਕੋਵਿਡ-19 ਦੇ ਸੈਂਪਲ ਟੈਸਟ ਕੀਤੇ ਗਏ

Posted On: 24 JUL 2020 3:22PM by PIB Chandigarh

ਦੇਸ਼ ਵਿੱਚ ਹੁਣ ਤੱਕ 1.5 ਕਰੋੜ ਤੋਂ ਅਧਿਕ  (1,54,28,170)  ਕੋਵਿਡ-19  ਦੇ ਸੈਂਪਲਾਂ ਦਾ ਟੈਸਟ ਕੀਤਾ ਜਾ ਚੁੱਕਿਆ ਹੈ।  ਪਿਛਲੇ 24 ਘੰਟਿਆਂ ਵਿੱਚ ਕੋਵਿਡ ਸੰਕ੍ਰਮਣ ਦਾ ਪਤਾ ਲਗਾਉਣ ਲਈ 3,52,801 ਸੈਂਪਲ ਟੈਸਟ ਕੀਤੇ ਗਏ।

 

ਦੇਸ਼ ਵਿੱਚ ਪ੍ਰਤੀ ਮਿਲੀਅਨ ਆਬਾਦੀ ਤੇ ਕੋਵਿਡ ਸੈਂਪਲਾਂ ਦਾ ਟੈਸਟ 11179.83 ‘ਤੇ ਪਹੁੰਚ ਗਿਆ ਹੈ। ਟੈਸਟਟ੍ਰੈਕ ਅਤੇ ਟ੍ਰੀਟਮੈਂਟ ਦੀ ਰਣਨੀਤੀ ਨੂੰ ਅਪਣਾਉਣ  ਦੇ ਬਾਅਦ ਤੋਂ ਸੈਂਪਲਾਂ ਦੇ ਟੈਸਟ ਵਿੱਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ।

 

https://static.pib.gov.in/WriteReadData/userfiles/image/image001QN31.jpg

 

 

ਪ੍ਰਤੀ ਦਸ ਲੱਖ ਆਬਾਦੀ ਤੇ ਟੈਸਟ ਵਿੱਚ ਵਾਧੇ ਦੀ ਇਹ ਦਰ ਲੈਬਾਂ ਦੀ ਸੰਖਿਆ ਵਿੱਚ ਲਗਾਤਾਰ ਵਾਧਾ ਹੋਣ ਦੀ ਵਜ੍ਹਾ ਨਾਲ ਹਾਸਲ ਕੀਤੀ ਜਾ ਸਕੀ ਹੈ।  ਦੇਸ਼ ਵਿੱਚ ਕੋਵਿਡ ਟੈਸਟ ਲੈਬਾਂ ਦੀ ਮੌਜੂਦਾ ਸੰਖਿਆ ਇਸ ਸਮੇਂ 1290 ਹੈ।  ਇਸ ਦੇ ਇਲਾਵਾ ਕੇਂਦਰਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਨ ਦੀ ਤਰਫੋਂ ਸੈਂਪਲ ਟੈਸਟ ਲਈ ਕਈ ਹੋਰ ਵਿਕਲਪਾਂ ਦੀ ਸੁਵਿਧਾ ਦਿੱਤੇ ਜਾਣ ਨਾਲ ਵੀ ਇਸ ਵਿੱਚ ਵਾਧਾ ਹੋ ਰਿਹਾ ਹੈ।

 

http://pibphoto.nic.in/documents/rlink/2020/jul/i202072401.gif

 

ਆਰਟੀਐੱਮ - ਪੀਸੀਆਰ ਲੈਬਾਂ ਆਈਸੀਐੱਮਆਰ ਦੁਆਰਾ ਨਿਰਧਾਰਿਤ ਨਵੀਨਤਮ ਟੈਸਟਿੰਗ ਰਣਨੀਤੀ ਦੀ ਰੀੜ੍ਹ ਹਨ। ਪਬਲਿਕ ਅਤੇ ਪ੍ਰਾਈਵੇਟ ਖੇਤਰਾਂ ਵਿੱਚ ਲੈਬਾਂ ਦੀ ਸੰਖਿਆ ਵਿੱਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ।  ਸਰਕਾਰੀ ਖੇਤਰ ਵਿੱਚ ਇਸ ਸਮੇਂ ਕੋਵਿਡ ਟੈਸਟ ਲਈ 897  ਅਤੇ ਪ੍ਰਾਇਵੇਟ ਖੇਤਰ ਵਿੱਚ 393 ਲੈਬਾਂ ਹਨ। ਇਨ੍ਹਾਂ ਦਾ ਬਿਓਰਾ ਇਸ ਪ੍ਰਕਾਰ ਹੈ :

 

•             ਰੀਅਲ-ਟਾਈਮ ਆਰਟੀ ਪੀਸੀਆਰ ਅਧਾਰਿਤ ਟੈਸਟਿੰਗ ਲੈਬਾਂ  :  653 ( ਸਰਕਾਰੀ :  399  +  ਪ੍ਰਾਈਵੇਟ : 254 )

•           ਟਰੂਨੈਟ ਅਧਾਰਿਤ ਟੈਸਟ ਲੈਬਾਂ : 530  ( ਸਰਕਾਰ :  466  +  ਪ੍ਰਾਈਵੇਟ :  64 )

•           ਸੀਬੀਐੱਨਏਏਟੀ ਅਧਾਰਿਤ ਟੈਸਟ ਲੈਬਾਂ:  107  ( ਸਰਕਾਰੀ :  32  +  ਪ੍ਰਾਈਵੇਟ :  75 )

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹ-ਮਸ਼ਵਰੇ ਬਾਰੇ ਸਾਰੇ ਪ੍ਰਮਾਣਿਕ ਅਤੇ ਅੱਪਡੇਟਡ ਜਾਣਕਾਰੀ ਲਈ, ਕਿਰਪਾ ਕਰਕੇ ਨਿਯਮਿਤ ਰੂਪ ਨਾਲ https://www.mohfw.gov.in/ ਅਤੇ @MoHFW_INDIA ਦੇਖੋ।

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨਾਂ ਨੂੰ technicalquery.covid19[at]gov[dot]in ਉੱਤੇ ਅਤੇ ਹੋਰ ਪ੍ਰਸ਼ਨਾਂ ਨੂੰ ncov2019[at]gov[dot]in ਤੇ ਈਮੇਲ ਅਤੇ  @CovidIndiaSeva ‘ਤੇ ਟਵੀਟ ਕੀਤੀ ਜਾ ਸਕਦਾ ਹੈ।

 

ਕੋਵਿਡ - 19 ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ : + 91 - 11 - 23978046 ਜਾਂ 1075  ( ਟੋਲ - ਫ੍ਰੀ) ਤੇ ਕਾਲ ਕਰੋ।  ਕੋਵਿਡ - 19 ਬਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ https://www.mohfw.gov.in/pdf/coronvavirushelplinenumber.pdf  ‘ਤੇ ਉਪਲੱਬਧ ਹੈ।

 

 

         

****

ਐੱਮਵੀ/ਐੱਸਜੀ


(Release ID: 1641101) Visitor Counter : 168