PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 23 JUL 2020 6:37PM by PIB Chandigarh

 

Coat of arms of India PNG images free downloadhttps://static.pib.gov.in/WriteReadData/userfiles/image/image001SLCZ.jpg

 

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 

  • ਹੁਣ ਤੱਕ ਇੱਕ ਦਿਨ ਵਿੱਚ ਸਭ ਤੋਂ ਅਧਿਕ ਲਗਭਗ 30,000 ਮਰੀਜ਼ਾਂ ਦੇ ਠੀਕ ਹੋਣ  ਨਾਲ ਹੀ ਕੋਵਿਡ-19 ਤੋਂ ਠੀਕ ਹੋਣ ਵਾਲੇ ਲੋਕਾਂ ਦੀ ਕੁੱਲ ਸੰਖਿਆ 7.82 ਲੱਖ ਦੇ ਪਾਰ ਪਹੁੰਚੀ।
  • ਰਿਕਵਰੀ ਦਰ ਵਧਕੇ 63.18% ਹੋਈ।
  • ਹੁਣ ਦੇਸ਼ ਭਰ ਵਿੱਚ ਕੇਵਲ 4,26,167 ਐਕਟਿਵ ਮਰੀਜ਼ ਹਨ।
  • ਅੱਜ ਮੌਤ ਦਰ 2.41%  ਹੈ ਅਤੇ ਇਸ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ।
  • ਭਾਰਤ ਵਿੱਚ ਨਿਵੇਸ਼ ਕਰਨ ਲਈ ਇਸ ਤੋਂ ਵਧੀਆ ਸਮਾਂ ਕਦੇ ਨਹੀਂ ਰਿਹਾ: ਪ੍ਰਧਾਨ ਮੰਤਰੀ
  • ਡਿਜੀਟਲ ਪਲੈਟਫਾਰਮਾਂ ਨੂੰ ਦੇਸ਼ਾਂ ਦੀ ਪ੍ਰਭੂਸੱਤਾ ਨਾਲ ਸਬੰਧਿਤ ਸਰੋਕਾਰਾਂ ਪ੍ਰਤੀ ਜ਼ਿੰਮੇਵਾਰ ਅਤੇ ਜਵਾਬਦੇਹ ਹੋਣਾ ਚਾਹੀਦਾ ਹੈ: ਸ਼੍ਰੀ ਰਵੀ ਸ਼ੰਕਰ ਪ੍ਰਸਾਦ 

 

 

https://static.pib.gov.in/WriteReadData/userfiles/image/image005IQGN.jpg

https://static.pib.gov.in/WriteReadData/userfiles/image/image006DLZ5.jpg

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ: ਹੁਣ ਤੱਕ ਇੱਕ ਦਿਨ ਵਿੱਚ ਸਭ ਤੋਂ ਅਧਿਕ ਲਗਭਗ 30,000 ਮਰੀਜ਼ਾਂ ਦੇ ਠੀਕ ਹੋਣ  ਨਾਲ ਹੀ ਕੋਵਿਡ-19 ਤੋਂ ਠੀਕ ਹੋਣ ਵਾਲੇ ਲੋਕਾਂ ਦੀ ਕੁੱਲ ਸੰਖਿਆ 7.82 ਲੱਖ ਦੇ ਪਾਰ ਪਹੁੰਚੀ

ਅੱਜ ਲਗਾਤਾਰ ਦੂਜੇ ਦਿਨ ਵੀ ਇੱਕ ਹੀ ਦਿਨ ਵਿੱਚ ਕੋਵਿਡ-19 ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ ਵਿੱਚ ਵੱਡੀ ਤੇਜ਼ੀ ਦਰਜ ਕੀਤੀ ਗਈ। ਪਿਛਲੇ 24 ਘੰਟਿਆਂ ਵਿੱਚ ਇੱਕ ਦਿਨ ਦੇ ਦੌਰਾਨ ਹੁਣ ਤੱਕ ਦੇ ਸਭ ਤੋਂ ਅਧਿਕ ਯਾਨੀ 29,557 ਮਰੀਜ਼ ਕੋਵਿਡ-19 ਬਿਮਾਰੀ ਤੋਂ ਠੀਕ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।  ਇਸ ਦੇ ਨਾਲ ਹੀ ਕੋਵਿਡ-19 ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਕੁੱਲ ਸੰਖਿਆ ਵਧ ਕੇ 7,82,606 ਹੋ ਗਈ ਹੈ ਅਤੇ ਇਸ ਤਰ੍ਹਾਂ ਇਸ ਬਿਮਾਰੀ ਤੋਂ ਠੀਕ ਹੋਣ ਦੀ ਦਰ ਵਿੱਚ ਵੀ ਪ੍ਰਸ਼ੰਸਾਯੋਗ ਵਾਧਾ ਦਰਜ ਕੀਤਾ ਗਿਆ ਹੈ ਜੋ ਹੁਣ 63.18% ਹੈ।  ਇਸ ਬਿਮਾਰੀ ਤੋਂ ਠੀਕ ਹੋਣ ਅਤੇ ਹਸਪਤਾਲ ਤੋਂ ਛੁੱਟੀ ਮਿਲਣ ਵਾਲੇ ਰੋਗੀਆਂ ਦੀ ਅਧਿਕ ਸੰਖਿਆ ਦੀ ਵਜ੍ਹਾ ਨਾਲ ਹੁਣ ਤੱਕ ਠੀਕ ਹੋਣ ਵਾਲੇ ਕੁੱਲ ਮਰੀਜ਼ਾਂ ਅਤੇ ਇਸ ਦੇ ਕੁੱਲ ਐਕਟਿਵ ਕੇਸਾਂ ਦਾ ਅੰਤਰ ਵਧਦਾ ਹੀ ਜਾ ਰਿਹਾ ਹੈ।  ਇਹ ਅੰਤਰ ਅੱਜ 3,56,439 ਹੋ ਗਿਆ ਹੈ। ਕੋਵਿਡ-19  ਦੇ ਮਰੀਜ਼ਾਂ ਦੀ ਸੰਖਿਆ ਨੂੰ ਘੱਟ ਕਰਨ ਵਿੱਚ ਵੀ ਮਦਦ ਮਿਲੀ ਹੈ।  ਹੁਣ ਦੇਸ਼ ਭਰ ਵਿੱਚ ਕੇਵਲ 4,26,167 ਐਕਟਿਵ ਮਰੀਜ਼ ਹਨ। ਸੰਯੁਕਤ ਯਤਨਾਂ ਨਾਲ ਮੌਤ ਦਰ ਨੂੰ ਨਿਮਨ ਪੱਧਰ ਤੇ ਰੱਖਣ ਵਿੱਚ ਮਦਦ ਮਿਲ ਰਹੀ ਹੈ।  ਅੱਜ ਮੌਤ ਦਰ 2.41%  ਹੈ ਅਤੇ ਇਸ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ।

https://pib.gov.in/PressReleseDetail.aspx?PRID=1640629

 

ਪ੍ਰਧਾਨ ਮੰਤਰੀ ਨੇ ਇੰਡੀਆ ਆਈਡੀਆਜ਼ ਸਮਿਟਵਿੱਚ ਮੁੱਖ ਭਾਸ਼ਣ ਦਿੱਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੱਲ੍ਹ ਇੰਡੀਆ ਆਈਡੀਆਜ਼ ਸਮਿਟ ਵਿੱਚ ਮੁੱਖ ਭਾਸ਼ਣ ਦਿੱਤਾ। ਸਿਖਰ ਸੰਮੇਲਨ ਦੀ ਮੇਜ਼ਬਾਨੀ ਅਮਰੀਕਾ-ਭਾਰਤ ਕਾਰੋਬਾਰ ਪਰਿਸ਼ਦ (ਯੂਐੱਸਆਈਬੀਸੀ) ਦੁਆਰਾ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਵਿਕਾਸ ਏਜੰਡੇ ਦੇ ਮੂਲ ਵਿੱਚ ਗ਼ਰੀਬਾਂ ਅਤੇ ਕਮਜ਼ੋਰਾਂ ਨੂੰ ਜਗ੍ਹਾ ਦੇਣ ਦੀ ਲੋੜ ਬਾਰੇ ਗੱਲ ਕੀਤੀ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਅਸਾਨ ਜੀਵਨ ਜਿਉਣਾ(ਈਜ਼ ਆਵ੍ ਲਿਵਿੰਗ) ਓਨਾ ਹੀ ਮਹੱਤਵਪੂਰਨ ਹੈ ਜਿੰਨਾ ਕਿ ਕਾਰੋਬਾਰ ਕਰਨਾ ਅਸਾਨ ਹੋਣਾਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਨੇ ਸਾਨੂੰ ਬਾਹਰੀ ਝਟਕਿਆਂ ਖ਼ਿਲਾਫ਼ ਆਲਮੀ ਅਰਥਵਿਵਸਥਾ ਦੇ ਲਚਕੀਲੇਪਣ ਦੇ ਮਹੱਤਵ ਨੂੰ ਯਾਦ ਦਿਵਾਇਆ ਹੈ ਜੋ ਕਿ ਮਜ਼ਬੂਤ ਘਰੇਲੂ ਆਰਥਿਕ ਸਮਰੱਥਾਵਾਂ ਰਾਹੀਂ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਭਾਰਤ ਆਤਮਨਿਰਭਰ ਭਾਰਤਦੇ ਸਪਸ਼ਟ ਸੱਦੇ ਰਾਹੀਂ ਇੱਕ ਖੁਸ਼ਹਾਲ ਅਤੇ ਲਚਕੀਲੇਪਣ ਵਿਸ਼ਵ ਵਿੱਚ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਛੇ ਸਾਲਾਂ ਵਿੱਚ ਸਾਡੀ ਅਰਥਵਿਵਸਥਾ ਨੂੰ ਜ਼ਿਆਦਾ ਖੁੱਲ੍ਹਾ ਅਤੇ ਸੁਧਾਰ ਮੁਖੀ ਬਣਾਉਣ ਲਈ ਯਤਨ ਕੀਤੇ ਗਏ ਹਨ, ਇਸ ਲਈ ਸੁਧਾਰਾਂ ਨੇ ਮੁਕਾਬਲੇਬਾਜ਼ੀ, ਵਧੀ ਹੋਈ ਪਾਰਦਰਸ਼ਤਾ, ਵਿਸਤ੍ਰਿਤ ਡਿਜੀਟਲੀਕਰਨ, ਜ਼ਿਆਦਾ ਨਵੀਨਤਾ ਅਤੇ ਜ਼ਿਆਦਾ ਨੀਤੀਗਤ ਸਥਿਤਰਾ ਯਕੀਨੀ ਕੀਤੀ ਹੈ।

https://pib.gov.in/PressReleseDetail.aspx?PRID=1640501

 

ਇੰਡੀਆ ਆਈਡੀਆਜ਼ ਸਿਖ਼ਰ ਸੰਮੇਲਨ 2000 ’ਚ ਪ੍ਰਧਾਨ ਮੰਤਰੀ ਦਾ ਸੰਬੋਧਨ

https://pib.gov.in/PressReleseDetail.aspx?PRID=1640502

 

ਪ੍ਰਧਾਨ ਮੰਤਰੀ ਨੇ ਮਣੀਪੁਰ ਵਿੱਚ ਜਲ ਸਪਲਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਜ਼ਰੀਏ ਮਣੀਪੁਰ ਵਿੱਚ ਜਲ ਸਪਲਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਅਵਸਰ ਤੇ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਸਮੇਂ ਵਿੱਚ ਜਦੋਂ ਦੇਸ਼ ਕੋਵਿਡ-19 ਦੇ ਖ਼ਿਲਾਫ਼ ਅਣਥੱਕ ਸੰਘਰਸ਼ ਕਰ ਰਿਹਾ ਹੈ, ਪੂਰਬੀ ਅਤੇ ਉੱਤਰ-ਪੂਰਬੀ ਭਾਰਤ ਨੂੰ ਭਾਰੀ ਵਰਖਾ ਅਤੇ ਹੜ੍ਹ ਦੀਆਂ ਦੂਹਰੀਆਂ ਚੁਣੌਤੀਆਂ ਨਾਲ ਜੂਝਣਾ ਪੈ ਰਿਹਾ ਹੈ, ਜਿਸ ਕਾਰਨ ਕਈ ਲੋਕਾਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ ਹਨ ਅਤੇ ਕਈ ਬੇਘਰ ਹੋ ਗਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਣੀਪੁਰ ਸਰਕਾਰ ਨੇ ਲੌਕਡਾਊਨ ਦੌਰਾਨ ਸਾਰੀਆਂ ਜ਼ਰੂਰੀ ਵਿਵਸਥਾਵਾਂ ਕੀਤੀਆਂ ਅਤੇ ਪ੍ਰਵਾਸੀਆਂ ਦੀ ਵਾਪਸੀ ਲਈ ਵੀ ਪੂਰੇ ਇੰਤਜਾਮ ਕੀਤੇ। ਉਨ੍ਹਾਂ ਨੇ ਕਿਹਾ ਕਿ ਮਣੀਪੁਰ ਵਿੱਚ ਲਗਭਗ 25 ਲੱਖ ਗ਼ਰੀਬਾਂ ਨੂੰ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਮੁਫ਼ਤ ਅਨਾਜ ਮਿਲਿਆ ਹੈ। ਇਸੇ ਤਰ੍ਹਾਂ 1.5 ਲੱਖ ਤੋਂ ਅਧਿਕ ਮਹਿਲਾਵਾਂ ਨੂੰ ਉੱਜਵਲਾ ਯੋਜਨਾ ਤਹਿਤ ਮੁਫ਼ਤ ਗੈਸ ਸਿਲੰਡਰ ਦੀ ਸੁਵਿਧਾ ਦਿੱਤੀ ਗਈ ਹੈ। 3000 ਕਰੋੜ ਰੁਪਏ ਦੀ ਲਾਗਤ ਨਾਲ ਲਾਗੂ ਕੀਤੇ ਜਾ ਰਹੇ ਜਲ ਸਪਲਾਈ ਪ੍ਰੋਜੈਕਟ ਦਾ ਉਲੇਖ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਰਾਜ ਵਿੱਚ ਪੇਅਜਲ ਦੀਆਂ ਸਮੱਸਿਆਵਾਂ ਨੂੰ ਘੱਟ ਕਰੇਗਾ, ਜਿਸ ਨਾਲ ਵਿਸ਼ੇਸ਼ ਰੂਪ ਤੋਂ ਰਾਜ ਦੀਆਂ ਮਹਿਲਾਵਾਂ ਨੂੰ ਵੱਡੀ ਰਾਹਤ ਮਿਲੇਗੀ।

https://pib.gov.in/PressReleseDetail.aspx?PRID=1640616

 

ਡੀਆਰਡੀਓ ਨੇ ਦਿਹਾਰ, ਲੇਹ ਵਿੱਚ ਕੋਵਿਡ-19 ਟੈਸਟਿੰਗ ਸੁਵਿਧਾ ਦੀ ਸਥਾਪਨਾ ਕੀਤੀ

ਡੀਆਰਡੀਓ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿੱਚ ਕੋਰੋਨਾ ਮਾਮਲਿਆਂ ਦੀ ਪਹਿਚਾਣ ਦੇ ਉਦੇਸ਼ ਨਾਲ ਟੈਸਟਿੰਗ ਦੀ ਦਰ ਨੂੰ ਵਧਾਉਣ ਲਈ ਲੇਹ ਸਥਿਤ ਪ੍ਰਯੋਗਸ਼ਾਲਾ, ਡਿਫੈਂਸ ਇੰਸਟੀਟਿਊਟ ਆਵ੍ ਹਾਈ ਅਲਟੀਟਿਊਡ ਰਿਸਰਚ (ਦਿਹਾਰ) ਵਿੱਚ ਕੋਵਿਡ-19 ਟੈਸਟਿੰਗ ਸੁਵਿਧਾ ਦੀ ਸਥਾਪਨਾ ਕੀਤੀ ਹੈ। ਟੈਸਟਿੰਗ ਸੁਵਿਧਾ ਸੰਕ੍ਰਮਿਤ ਵਿਅਕਤੀਆਂ ਤੇ ਨਿਗਰਾਨੀ ਰੱਖਣ ਵਿੱਚ ਵੀ ਮਦਦ ਕਰੇਗੀ। ਇਹ ਸੁਵਿਧਾ ਭਾਰਤੀ ਚਿਕਿਤਸਾ ਖੋਜ ਪਰਿਸ਼ਦ (ਆਈਸੀਐੱਮਆਰ) ਦੇ ਸੁਰੱਖਿਆ ਮਿਆਰਾਂ ਅਤੇ ਦਿਸ਼ਾ-ਨਿਰਦੇਸ਼ਾਂ ਦੇ ਅਨੁਰੂਪ ਹੈ। ਲੱਦਾਖ ਦੇ ਲੈਫਟੀਨੈਂਟ ਗਵਰਨਰ ਸ਼੍ਰੀ ਆਰ ਕੇ ਮਾਥੁਰ ਨੇ ਕੱਲ੍ਹ ਇਸ ਸੁਵਿਧਾ ਕੇਂਦਰ ਦਾ ਉਦਘਾਟਨ ਕੀਤਾ। ਦਿਹਾਰ ਦੀ ਟੈਸਟਿੰਗ ਸੁਵਿਧਾ, ਰੋਜ਼ਾਨਾ 50 ਸੈਂਪਲਾਂ ਦੀ ਜਾਂਚ ਕਰਨ ਦੇ ਸਮਰੱਥ ਹੈ। ਇਸ ਸੁਵਿਧਾ ਦੀ ਵਰਤੋਂ ਲੋਕਾਂ ਨੂੰ ਕੋਵਿਡ ਟੈਸਟਿੰਗ ਦੀ ਸਿਖਲਾਈ ਦੇਣ ਲਈ ਵੀ ਕੀਤੀ ਜਾ ਸਕਦੀ ਹੈ। ਭਵਿੱਖ ਦੇ ਜੈਵ-ਖ਼ਤਰਿਆਂ ਨਾਲ ਨਿਪਟਣ ਵਿੱਚ ਅਤੇ ਐਗਰੋ-ਪਸ਼ੂਆਂ ਦੀਆਂ ਬਿਮਾਰੀਆਂ ਲਈ ਖੋਜ ਤੇ ਵਿਕਾਸ (ਆਰ ਐਂਡ ਡੀ) ਗਤੀਵਿਧੀਆਂ ਨੂੰ ਪੂਰਾ ਕਰਨ ਵਿੱਚ ਇਸ ਸੁਵਿਧਾ ਤੋਂ ਬਹੁਤ ਮਦਦ ਮਿਲੇਗੀ ।

https://pib.gov.in/PressReleseDetail.aspx?PRID=1640600

 

ਵਿੱਤ ਮੰਤਰੀ ਨੇ ਸੈਂਟਰਲ ਪਬਲਿਕ ਸੈਕਟਰ ਉੱਦਮਾਂ (ਸੀਪੀਐੱਸਈਜ਼) ਦੇ ਕੈਪੈਕਸ ਬਾਰੇ ਦੂਸਰੀ ਸਮੀਖਿਆ ਬੈਠਕ ਕੀਤੀ

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸ਼ਹਿਰੀ ਹਵਾਬਾਜ਼ੀ ਮੰਤਰਾਲਾ, ਸਟੀਲ ਮੰਤਰਾਲਾ ਦੇ ਸਕੱਤਰਾਂ ਅਤੇ ਰੇਲਵੇ ਬੋਰਡ ਦੇ ਚੇਅਰਮੈਨ (ਸੀਆਰਬੀ), 7 ਸੈਂਟਰਲ ਪਬਲਿਕ ਸੈਕਟਰ ਉੱਦਮਾਂ (ਸੀਪੀਐੱਸਈਜ਼) ਦੇ ਸੀਐੱਮਡੀਜ਼, ਜੋ ਕਿ ਇਨ੍ਹਾਂ ਮੰਤਰਾਲਿਆਂ ਨਾਲ ਸਬੰਧਿਤ ਹਨ, ਇਸ ਵਿੱਤ ਵਰ੍ਹੇ ਦੇ ਪੂੰਜੀ ਖਰਚੇ ਦੀ ਸਮੀਖਿਆ ਲੈਣ ਲਈ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਕੀਤੀ ਮੀਟਿੰਗਾਂ ਦੀ ਚਲ ਰਹੀ ਲੜੀ ਵਿੱਚ ਇਹ ਦੂਸਰੀ ਸਮੀਖਿਆ ਬੈਠਕ ਸੀ ਇਹ ਮੀਟਿੰਗਾਂ ਵਿੱਤ ਮੰਤਰੀ ਦੁਆਰਾ ਵੱਖ-ਵੱਖ ਪ੍ਰਤੀਭਾਗੀਆਂ ਨਾਲ ਕੀਤੀਆਂ ਜਾ ਰਹੀਆਂ ਹਨ ਤਾਕਿ ਕੋਵਿਡ-19 ਮਹਾਮਾਰੀ ਦੇ ਪਿਛੋਕੜ ਵਿੱਚ ਆਰਥਿਕ ਵਿਕਾਸ ਵਿੱਚ ਤੇਜ਼ੀ ਲਿਆਂਦੀ ਜਾ ਸਕੇ ਭਾਰਤੀ ਅਰਥਵਿਵਸਥਾ ਦੇ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਸੀਪੀਐੱਸਈਜ਼ ਦੀ ਅਹਿਮ ਭੂਮਿਕਾ ਬਾਰੇ ਦੱਸਦੇ ਹੋਏ ਵਿੱਤ ਮੰਤਰੀ ਨੇ ਸੀਪੀਐੱਸਈਜ਼ ਨੂੰ ਉਤਸ਼ਾਹਿਤ ਕੀਤਾ ਕਿ ਉਹ ਵਧੀਆ ਕਾਰਗੁਜ਼ਾਰੀ ਦਿਖਾਉਣ ਤਾਕਿ ਟੀਚਿਆਂ ਨੂੰ ਪੂਰਾ ਕੀਤਾ ਜਾ ਸਕੇ ਅਤੇ ਇਹ ਯਕੀਨੀ ਹੋ ਸਕੇ ਕਿ ਪੂੰਜੀ ਖਰਚਾ ਜੋ ਕਿ ਉਨ੍ਹਾਂ ਨੂੰ ਵਿੱਤ ਵਰ੍ਹੇ 2020-21 ਲਈ ਪ੍ਰਦਾਨ ਕੀਤਾ ਗਿਆ ਹੈ, ਉਹ ਸਹੀ ਢੰਗ ਨਾਲ ਅਤੇ ਮਿੱਥੇ ਸਮੇਂ ਅੰਦਰ ਖਰਚ ਹੋਵੇ ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਸੀਪੀਐੱਸਈਜ਼ ਦੀ ਵਧੀਆ ਕਾਰਗੁਜ਼ਾਰੀ ਕੋਵਿਡ-19 ਦੇ ਪ੍ਰਭਾਵ ਤੋਂ ਅਰਥਵਿਵਸਥਾ ਦੇ ਰਿਕਵਰ ਹੋਣ ਵਿੱਚ ਕਾਫੀ ਮਦਦ ਕਰ ਸਕਦੀ ਹੈ

https://pib.gov.in/PressReleseDetail.aspx?PRID=1640694

 

ਉਪ ਰਾਸ਼ਟਰਪਤੀ ਨੇ ਮੀਡੀਆ ਉਦਯੋਗ ਵਿੱਚ ਕੋਵਿਡ ਕਾਰਨ ਪੈਦਾ ਹੋਈ ਵਿੱਤੀ ਤੰਗੀ ਉੱਤੇ ਚਿੰਤਾ ਪ੍ਰਗਟਾਈ

ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕੱਈਆ ਨਾਇਡੂ ਨੇ ਅੱਜ ਮੀਡੀਆ ਉਦਯੋਗ ਵਿੱਚ ਕੋਵਿਡ ਕਾਰਨ ਪੈਦਾ ਹੋਈ ਵਿੱਤੀ ਤੰਗੀ ਉੱਤੇ ਆਪਣੀ ਚਿੰਤਾ ਪ੍ਰਗਟਾਈ ਅਤੇ ਹਰੇਕ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਔਖੇ ਸਮਿਆਂ ਦੌਰਾਨ ਆਪਣੇ ਕਰਮਚਾਰੀਆਂ ਨਾਲ ਹਮਦਰਦੀ ਤੇ ਪਰਵਾਹ ਵਾਲਾ ਵਤੀਰਾ ਰੱਖਣ ਤੇ ਉਨ੍ਹਾਂ ਨਾਲ ਖੜ੍ਹਨ। ਅੱਜ ਸ਼੍ਰੀ ਐੱਮਪੀ ਵੀਰੇਂਦਰ ਕੁਮਾਰ ਦੇ ਸਤਿਕਾਰ ਵਿੱਚ ਰੱਖੀ ਇੱਕ ਵਰਚੁਅਲ ਯਾਦਗਾਰੀ ਬੈਠਕ ਵਿੱਚ ਸ਼ਰਧਾਂਜਲੀਆਂ ਭੇਟ ਕਰਦਿਆਂ ਉਪ ਰਾਸ਼ਟਰਪਤੀ ਨੇ ਉਨ੍ਹਾਂ ਦੀ ਸ਼ਲਾਘਾ ਕਰਦਿਆਂ , ਉਪ ਰਾਸ਼ਟਰਪਤੀ ਨੇ ਹਰੇਕ ਨੂੰ ਸ਼੍ਰੀ ਵੀਰੇਂਦਰ ਕੁਮਾਰ ਜਿਹੀਆਂ ਹਸਤੀਆਂ ਤੋਂ ਪ੍ਰੇਰਣਾ ਹਾਸਲ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਾਥੀ ਨਾਗਰਿਕਾਂ ਪ੍ਰਤੀ ਵਧੇਰੇ ਹਮਦਰਦੀ ਵਾਲਾ ਰਵੱਈਆ ਅਪਣਾਇਆ ਜਾਵੇ। ਉਪ ਰਾਸ਼ਟਰਪਤੀ ਨੇ ਕਿਹਾ ਕਿ ਉਹ ਸੂਚਨਾ ਦੇ ਪਾਸਾਰ ਜ਼ਰੀਏ ਲੋਕਾਂ ਨੂੰ ਸਸ਼ਕਤ ਬਣਾਉਂਦੇ ਸਨ ਤੇ ਉਨ੍ਹਾਂ ਮਹਾਮਾਰੀ ਦੇ ਇਸ ਸਮੇਂ ਦੌਰਾਨ ਸਹੀ ਤੇ ਦਰੁਸਤ ਜਾਣਕਾਰੀ ਮੁਹੱਈਆ ਕਰਵਾਉਣ ਦੇ ਮਹੱਤਵ ਨੂੰ ਉਜਾਗਰ ਕੀਤਾ। ਉਨ੍ਹਾਂ ਇਸ ਮਹਾਮਾਰੀ ਦੌਰਾਨ ਖ਼ਤਰੇ ਦੇ ਬਾਵਜੂਦ ਸੂਚਨਾ ਤੇ ਹੋਰ ਸਬੰਧਤ ਪਰਿਪੇਖਾਂ ਦੁਆਰਾ ਲੋਕਾਂ ਨੂੰ ਮਜ਼ਬੂਤ ਬਣਾਉਣ ਲਈ ਮੀਡੀਆ ਦੀ ਸ਼ਲਾਘਾ ਕੀਤੀ। ਉਂਝ, ਉਨ੍ਹਾਂ ਮੀਡੀਆ ਨੂੰ ਕੋਵਿਡ19 ਦਾ ਇਲਾਜ ਕਰਨ ਬਾਰੇ ਅਪੁਸ਼ਟ ਤੇ ਗ਼ੈਰਠੋਸ ਦਾਅਵਿਆਂ ਤੋਂ ਸਾਵਧਾਨ ਰਹਿਣ ਲਈ ਵੀ ਕਿਹਾ।

https://pib.gov.in/PressReleseDetail.aspx?PRID=1640451

 

ਡਿਜੀਟਲ ਪਲੈਟਫਾਰਮਾਂ ਨੂੰ ਦੇਸ਼ਾਂ ਦੀ ਪ੍ਰਭੂਸੱਤਾ ਨਾਲ ਸਬੰਧਿਤ ਸਰੋਕਾਰਾਂ ਪ੍ਰਤੀ ਜ਼ਿੰਮੇਵਾਰ ਅਤੇ ਜਵਾਬਦੇਹ ਹੋਣਾ ਚਾਹੀਦਾ ਹੈ: ਸ਼੍ਰੀ ਰਵੀ ਸ਼ੰਕਰ ਪ੍ਰਸਾਦ

ਜੀ -20 ਡਿਜੀਟਲ ਅਰਥਵਿਵਸਥਾ ਮੰਤਰੀਆਂ ਦੀ ਵਰਚੁਅਲ ਮੀਟਿੰਗ ਕਰ ਰਿਹਾ ਹੈ। ਕੇਂਦਰੀ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਇਸ ਵਰਚੁਅਲ ਮੀਟਿੰਗ ਦੌਰਾਨ ਭਾਰਤ ਦੀ ਪ੍ਰਤੀਨਿਧਤਾ ਕੀਤੀ। ਕੋਵਿਡ-19 ਵਿਸ਼ਵਵਿਆਪੀ ਮਹਾਂਮਾਰੀ ਦੇ ਮੱਦੇਨਜ਼ਰ, ਸ਼੍ਰੀ ਪ੍ਰਸਾਦ ਨੇ ਇੱਕ ਲਚਕਦਾਰ ਆਲਮੀ ਸਪਲਾਈ ਲੜੀ ਬਣਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ ਅਤੇ ਵਿਸ਼ਵਵਿਆਪੀ ਸਪਲਾਈ ਲੜੀ ਨਾਲ ਨੇੜਿਓਂ ਜੁੜੇ ਨਿਵੇਸ਼ ਲਈ ਭਾਰਤ ਨੂੰ ਆਕਰਸ਼ਕ ਮੰਜ਼ਿਲ ਬਣਾਉਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਸਾਂਝਾ ਕੀਤਾ। ਸ਼੍ਰੀ ਪ੍ਰਸਾਦ ਨੇ ਇਸ ਆਲਮੀ ਇਕੱਠ ਨੂੰ ਦੱਸਿਆ ਕਿ ਕਿਵੇਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਕੋਵਿਡ-19 ਸੰਕਟ ਨੂੰ ਕਈ ਹੋਰ ਦੇਸ਼ਾਂ ਨਾਲੋਂ ਕਿਤੇ ਵਧੀਆ ਢੰਗ ਨਾਲ ਸੰਭਾਲਿਆ ਹੈ। ਪ੍ਰਧਾਨ ਮੰਤਰੀ ਦੇ ਦੇਸ਼-ਵਿਆਪੀ ਤਤਕਾਲ ਲੌਕਡਾਊਨ ਦੇ ਸਾਹਸਿਕ ਫੈਸਲੇ ਨੇ ਦੇਸ਼ ਵਿੱਚ ਵਾਇਰਸ ਦੇ ਫੈਲਣ ਨੂੰ ਰੋਕਣ ਦੇ ਨਾਲ-ਨਾਲ ਆਉਣ ਵਾਲੀਆਂ ਚੁਣੌਤੀਆਂ ਲਈ ਅਸਰਦਾਰ ਢੰਗ ਨਾਲ ਤਿਆਰੀ ਕਰਨ ਵਿੱਚ ਸਹਾਇਤਾ ਕੀਤੀ। ਕੇਂਦਰੀ ਮੰਤਰੀ ਨੇ ਭਾਰਤ ਦੀਆਂ ਡਿਜੀਟਲ ਕਾਢਾਂ ਨੂੰ ਸਾਂਝਾ ਕੀਤਾ, ਜਿਨ੍ਹਾਂ ਨੇ ਕੋਵਿਡ-19 ਖ਼ਿਲਾਫ਼ ਲੜਨ ਵਿੱਚ ਸਹਾਇਤਾ ਕੀਤੀ। ਉਨ੍ਹਾਂ ਇਸ ਮੀਟਿੰਗ ਦੌਰਾਨ ਆਰੋਗਯ ਸੇਤੂ ਮੋਬਾਈਲ ਐਪ, ਅਲੱਗ-ਅਲੱਗ ਮਰੀਜ਼ਾਂ ਦੀ ਨਿਗਰਾਨੀ ਲਈ ਜੀਓ-ਫੈਨਸਿੰਗ ਪ੍ਰਣਾਲੀ ਅਤੇ ਕੋਵਿਡ-19 ਸਾਵਧਾਨ ਬਲਕ ਮੈਸੇਜਿੰਗ ਪ੍ਰਣਾਲੀਆਂ ਜਿਹੀਆਂ ਪਹਿਲਾਂ ਬਾਰੇ ਗੱਲ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇਂ ਇਸ ਡਿਜੀਟਲ ਟੈਕਨੋਲੋਜੀ ਨੇ ਇਸ ਸੰਕਟ ਦੇ ਸਮੇਂ ਸਮਾਜ ਦੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਨੂੰ ਰਾਹਤ ਪ੍ਰਦਾਨ ਕਰਨ ਵਿੱਚ ਭਾਰਤ ਸਰਕਾਰ ਦੀ ਸਹਾਇਤਾ ਕੀਤੀ। ਲੌਕਡਾਊਨ ਦੌਰਾਨ ਵੱਖ ਵੱਖ ਵਿੱਤੀ ਰਾਹਤ ਪ੍ਰਦਾਨ ਕਰਨ ਲਈ ਸਿੱਧਾ ਲਾਭ ਟਰਾਂਸਫਰ ਅਤੇ ਡਿਜੀਟਲ ਭੁਗਤਾਨ ਜਿਹੀਆਂ ਭਾਰਤ ਦੀਆਂ ਡਿਜੀਟਲ ਕਾਢਾਂ ਦੀ ਵਰਤੋਂ ਕੀਤੀ ਗਈ ਸੀ।

 

https://pib.gov.in/PressReleseDetail.aspx?PRID=1640482

 

ਪੀਐੱਮਜੀਕੇਏਵਾਈ-2 ਤਹਿਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਕੁੱਲ 19.32 ਲੱਖ ਮੀਟ੍ਰਿਕ ਟਨ ਅਨਾਜ ਚੁੱਕਿਆ ਗਿਆ ਹੈ

ਲੌਕਡਾਊਨ ਤੋਂ ਬਾਅਦ ਤਕਰੀਬਨ 139.97 ਲੱਖ ਮੀਟ੍ਰਿਕ ਟਨ ਅਨਾਜ ਚੁੱਕਿਆ ਜਾ ਚੁੱਕਾ ਹੈ ਅਤੇ 4999 ਰੇਲ ਰੈਕਾਂ ਰਾਹੀਂ ਢੋਆ ਢੁਆਈ ਕੀਤੀ ਗਈ ਹੈ ਅਤੇ ਕੁੱਲ 285.07 ਲੱਖ ਮੀਟ੍ਰਿਕ ਟਨ ਅਨਾਜ 30 ਜੂਨ 2020 ਤੱਕ ਲਿਜਾਇਆ ਜਾ ਚੁੱਕਾ ਹੈ। 1 ਜੁਲਾਈ 2020 ਤੋਂ ਹੁਣ ਤੱਕ 26.69 ਲੱਖ ਮੀਟ੍ਰਿਕ ਟਨ ਅਨਾਜ ਚੁੱਕਿਆ ਗਿਆ ਹੈ ਅਤੇ 953 ਰੇਲ ਰੈਕਾਂ ਰਾਹੀਂ ਲਿਜਾਇਆ ਗਿਆ ਹੈ। ਰੇਲ ਮਾਰਗ ਤੋਂ ਇਲਾਵਾ ਸੜਕਾਂ ਅਤੇ ਜਲ ਮਾਰਗਾਂ ਰਾਹੀਂ ਵੀ ਢੋਆ-ਢੁਆਈ ਕੀਤੀ ਗਈ ਸੀ। 1 ਜੁਲਾਈ 2020 ਤੋਂ ਹੁਣ ਤੱਕ ਕੁੱਲ 50.91 ਲੱਖ ਮੀਟ੍ਰਿਕ ਟਨ ਅਨਾਜ ਲਿਜਾਇਆ ਗਿਆ ਹੈ। 1 ਜੁਲਾਈ 2020 ਤੋਂ ਕੁੱਲ 1.63 ਲੱਖ ਮੀਟ੍ਰਿਕ ਟਨ ਅਨਾਜ ਉੱਤਰ-ਪੂਰਬੀ ਰਾਜਾਂ ਨੂੰ ਭੇਜਿਆ ਗਿਆ ਹੈ।

https://pib.gov.in/PressReleseDetail.aspx?PRID=1640451

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

ਪੰਜਾਬ: ਰਾਜ ਵਿੱਚ ਕੋਵਿਡ ਟੈਸਟਿੰਗ ਸਮਰੱਥਾ ਨੂੰ ਹੋਰ ਵਧਾਉਣ ਲਈ ਪੰਜਾਬ ਸਰਕਾਰ ਪਟਿਆਲਾ, ਅੰਮ੍ਰਿਤਸਰ ਅਤੇ ਫਰੀਦਕੋਟ ਵਿੱਚ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਵਾਇਰਲ ਟੈਸਟਿੰਗ ਲੈਬਾਂ ਤਿੰਨ ਤੋਂ ਇਲਾਵਾ ਮੋਹਾਲੀ, ਲੁਧਿਆਣਾ ਅਤੇ ਜਲੰਧਰ ਵਿੱਚ ਵਾਇਰਲ ਟੈਸਟਿੰਗ ਲੈਬਾਂ ਲਈ ਚਾਰ ਹੋਰ ਸਣੇ ਸੱਤ ਨਵੀਆਂ ਆਰਐੱਨਏ ਸੈਂਪਲ ਲੈਣ ਵਾਲੀਆਂ ਮਸ਼ੀਨਾਂ ਖਰੀਦੇਗੀ। ਇਸ ਕਦਮ ਦਾ ਉਦੇਸ਼ ‘ਮਿਸ਼ਨ ਫ਼ਤਿਹ’ ਅਧੀਨ ਰਾਜ ਦੇ ਮਹਾਂਮਾਰੀ ਦੇ ਫੈਲਾਅ ਨੂੰ ਕੰਟਰੋਲ ਕਰਨਾ ਹੈ।

ਹਿਮਾਚਲ ਪ੍ਰਦੇਸ਼: ਵਧੀਕ ਮੁੱਖ ਸਕੱਤਰ ਸਿਹਤ ਆਰ ਡੀ ਧੀਮਾਨ ਨੇ ਕਿਹਾ ਕਿ ਰਾਜ ਵਿੱਚ ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਪ੍ਰਭਾਵੀ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਰਾਜ ਦੇ ਕੋਰੋਨਾ ਦੇ ਮਾਪਦੰਡ ਦੂਜੇ ਰਾਜਾਂ ਨਾਲੋਂ ਵਧੀਆ ਹਨ। ਉਨ੍ਹਾਂ ਕਿਹਾ ਕਿ ਰਾਜ ਵਿੱਚ ਲਗਾਤਾਰ ਕੋਵਿਡ -19 ਟੈਸਟਿੰਗ ਕੀਤੀ ਜਾ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਡਬਲਿਊਐੱਚਓ ਅਤੇ ਭਾਰਤ ਸਰਕਾਰ ਦੇ ਮਾਪਦੰਡਾਂ ਅਨੁਸਾਰ ਕੋਰੋਨਾ ਫੈਲਾਅ ਦੀ ਦਰ 5 ਫ਼ੀਸਦੀ ਤੋਂ ਘੱਟ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਿਆਪਕ ਟੈਸਟਿੰਗ ਦੇ ਬਾਵਜੂਦ, ਕੋਰੋਨਾ ਪਾਜ਼ਿਟਿਵ ਦਰ 1.3 ਫ਼ੀਸਦੀ ਹੈ, ਜਦਕਿ ਰਾਜ ਵਿੱਚ ਮੌਤ ਦਰ 0.84 ਫ਼ੀਸਦੀ ਹੈ। ਉਨ੍ਹਾਂ ਕਿਹਾ ਕਿ ਰਾਜ ਵਿੱਚ ਪ੍ਰਤੀ ਮਿਲੀਅਨ 17000 ਨਮੂਨੇ ਲਏ ਜਾ ਰਹੇ ਹਨ ਜਦਕਿ ਦੇਸ਼ ਵਿੱਚ 11000 ਪ੍ਰਤੀ ਮਿਲੀਅਨ ਟੈਸਟ ਕੀਤੇ ਜਾ ਰਹੇ ਹਨ।

ਕੇਰਲ: ਰਾਜ ਵਿੱਚ ਕੋਵਿਡ -19 ਦੇ ਤੇਜ਼ੀ ਨਾਲ ਫੈਲਣ ਦੇ ਮੱਦੇਨਜ਼ਰ ਰਾਜ ਸਰਕਾਰ ਨੇ 27 ਜੁਲਾਈ ਨੂੰ ਹੋਣ ਵਾਲੇ ਵਿਧਾਨ ਸਭਾ ਸੈਸ਼ਨ ਨੂੰ ਰੱਦ ਕਰ ਦਿੱਤਾ ਹੈ। ਅਗਲੇ ਸੋਮਵਾਰ ਨੂੰ ਕੈਬਨਿਟ ਦੀ ਇੱਕ ਖਾਸ ਬੈਠਕ ਇਸ ਬਾਰੇ ਫੈਸਲਾ ਹੋਵੇਗਾ ਕਿ ਰਾਜ ਵਿੱਚ ਇੱਕ ਹੋਰ ਲੌਕਡਾਊਨ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ। ਆਈਐੱਮਏ ਨੇ ਦੱਸਿਆ ਹੈ ਕਿ ਕਮਿਊਨਿਟੀ ਟਰਾਂਸਮਿਸ਼ਨ ਦੇ ਸਾਰੇ ਸੰਕੇਤਾਂ ਦੇ ਨਾਲ ਰਾਜ ਵਿੱਚ ਪੂਰਨ ਲੌਕਡਾਊਨ ਦੀ ਬਜਾਏ ਖੇਤਰੀ ਲੌਕਡਾਊਨ ਵੱਧ ਪ੍ਰਭਾਵਸ਼ਾਲੀ ਹੋਣਗੇ। ਰਾਜ ਵਿੱਚ ਤਿੰਨ ਹੋਰ ਕੋਵਿਡ ਮੌਤਾਂ ਹੋਈਆਂ ਹਨ। ਇਹ ਮੌਤਾਂ ਤਿਰੂਵਨੰਤਪੁਰਮ, ਕੋਜ਼ੀਕੋਡ ਅਤੇ ਮਲੱਪੁਰਮ ਦੀਆਂ ਹਨ ਅਤੇ ਕੁੱਲ ਸੰਖਿਆ 48 ਹੋ ਗਈ ਹੈ। ਰਾਜ ਵਿੱਚ ਇੱਕ ਦਿਨ ਵਿੱਚ ਨਵੇਂ ਕੇਸਾਂ ਦੀ ਸੰਖਿਆ ਕੱਲ੍ਹ 1038 ਨੂੰ ਪਾਰ ਕਰ ਗਈ ਹੈ, ਜਿਨ੍ਹਾਂ ਵਿੱਚੋਂ 785 ਸਥਾਨਕ ਸੰਪਰਕਾਂ ਰਾਹੀਂ ਆਏ ਹਨ। ਇਸ ਵੇਲੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 8,818 ਮਰੀਜ਼ ਇਲਾਜ ਅਧੀਨ ਹਨ ਅਤੇ 1.59 ਲੱਖ ਲੋਕ ਨਿਗਰਾਨੀ ਅਧੀਨ ਹਨ।

ਤਮਿਲ ਨਾਡੂ: ਪੁਦੂਚੇਰੀ ਵਿੱਚ ਕੋਵਿਡ -19 ਦੀਆਂ ਤਿੰਨ ਮੌਤਾਂ ਅਤੇ 123 ਨਵੇਂ ਮਾਮਲੇ ਸਾਹਮਣੇ ਆਏ ਹਨ; ਵੀਰਵਾਰ ਨੂੰ ਕੁੱਲ ਕੇਸਾਂ ਦੀ ਸੰਖਿਆ 2,420 ਅਤੇ ਐਕਟਿਵ ਮਾਮਲਿਆਂ ਦੀ ਸੰਖਿਆ 987 ਹੋ ਗਈ ਅਤੇ ਹੁਣ ਤੱਕ ਕੁੱਲ ਮੌਤਾਂ 33 ਹੋ ਗਈਆਂ ਹਨ। ਤਮਿਲ ਨਾਡੂ ਸਿਹਤ ਮੰਤਰੀ ਸੀ ਵਿਜੇ ਬਾਸਕਰ ਨੇ ਰਾਜੀਵ ਗਾਂਧੀ ਸਰਕਾਰੀ ਜਨਰਲ ਹਸਪਤਾਲ ਵਿੱਚ 2.34 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਪਲਾਜ਼ਮਾ ਬੈਂਕ ਦਾ ਉਦਘਾਟਨ ਕੀਤਾ। ਤਮਿਲ ਨਾਡੂ ਦੇ ਵਿਦਿਆਰਥੀਆਂ ਨੂੰ ਮਾਰਕ-ਸ਼ੀਟ ਲੈਣ ਲਈ 24 ਤੋਂ 30 ਜੁਲਾਈ ਤੱਕ ਸਕੂਲਾਂ ਦਾ ਦੌਰਾ ਕਰਨ ਦੀ ਆਗਿਆ ਮਿਲੀ ਹੈ। ਰਾਜ ਨੇ ਅੰਤਮ ਸਾਲ ਦੇ ਵਿਦਿਆਰਥੀਆਂ ਨੂੰ ਛੱਡ ਕੇ ਕਾਲਜ ਵਿਦਿਆਰਥੀਆਂ ਦੀਆਂ ਸਮੈਸਟਰ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ। ਕੱਲ੍ਹ 5,849 ਨਵੇਂ ਕੇਸ ਆਏ ਅਤੇ 74 ਮੌਤਾਂ ਹੋਈਆਂ। ਕੁੱਲ ਕੇਸ: 1,86,492; ਐਕਟਿਵ ਕੇਸ: 51,765; ਮੌਤਾਂ: 3144; ਚੇਨਈ ਵਿੱਚ ਐਕਟਿਵ ਮਾਮਲੇ: 13,941 ।

ਕਰਨਾਟਕ: ਕੋਵਿਡ-19 ਦੇ ਕੇਸ ਹਰ ਰੋਜ਼ ਵਧਦੇ ਜਾ ਰਹੇ ਹਨ ਅਤੇ ਬਿਮਾਰੀ ਦੇ ਦੁੱਗਣੇ ਹੋਣ ਦੀ ਦਰ ਦੇ ਮਾਮਲੇ ਵਿੱਚ ਰਾਜਾਂ ਦੀ ਸੂਚੀ ਵਿੱਚ ਕਰਨਾਟਕ ਹੁਣ ਆਂਧਰ ਪ੍ਰਦੇਸ਼ ਅਤੇ ਮੇਘਾਲਿਆ ਨਾਲ ਸਿਖਰ 'ਤੇ ਪਹੁੰਚ ਗਿਆ ਹੈ। ਕਰਨਾਟਕ ਵਿੱਚ ਕੱਲ੍ਹ ਇੱਕ ਦਿਨ ਵਿੱਚ ਸਭ ਤੋਂ ਵੱਧ 4,764 ਕੋਵਿਡ-19 ਕੇਸ ਸਾਹਮਣੇ ਆਏ ਜਿਸ ਨਾਲ ਕੁੱਲ ਸੰਖਿਆ 75,833 ਹੋ ਗਈ ਹੈ। ਬੰਗਲੌਰ ਸ਼ਹਿਰ ਵਿੱਚ 2050 ਮਾਮਲੇ ਸਾਹਮਣੇ ਆਏ ਹਨ। ਕੱਲ੍ਹ ਤੱਕ ਕੁੱਲ ਕੇਸ: 75,834; ਐਕਟਿਵ  ਕੇਸ: 47,069; ਮੌਤਾਂ: 1519; ਡਿਸਚਾਰਜ: 27,239।

ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ ਕੋਵਿਡ-19 ਲਈ ਇਟਾਨਗਰ ਰਾਜਧਾਨੀ ਖੇਤਰ ਵਿੱਚ ਵੱਖ-ਵੱਖ ਥਾਵਾਂ ‘ਤੇ ਰੈਪਿਡ ਐਂਟੀਜਨ ਟੈਸਟ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਟੈਸਟਾਂ ਲਈ ਵੀਹ ਟੀਮਾਂ ਕੰਮ ਕਰ ਰਹੀਆਂ ਹਨ ਅਤੇ ਕੱਲ ਦੋ ਹਜ਼ਾਰ ਤੋਂ ਵੱਧ ਐਂਟੀਜਨ ਟੈਸਟ ਕੀਤੇ ਗਏ ਅਤੇ 28 ਨਵੇਂ ਪਾਜ਼ਿਟਿਵ ਕੇਸਾਂ ਦਾ ਪਤਾ ਲੱਗਿਆ। ਰਾਜਧਾਨੀ ਈਟਾਨਗਰ ਖੇਤਰ ਦੇ ਸਾਰੇ ਮੁੱਖ ਤਿੰਨ ਹਸਪਤਾਲ ਸੈਨੀਟੇਸ਼ਨ ਲਈ ਬੰਦ ਹਨ। ਰਾਜ ਦਾ ਇਕਲੌਤਾ ਮੈਡੀਕਲ ਕਾਲਜ ਹਸਪਤਾਲ ਟੀਆਰਐੱਚਐੱਮਐੱਸ (ਟੋਮੋ ਰੀਬਾ ਇੰਸਟੀਟਿਟਿਊਟ ਆਵ੍ ਹੈਲਥ ਐਂਡ ਮੈਡੀਕਲ ਸਾਇੰਸਿਜ਼) ਐਮਰਜੈਂਸੀ ਅਤੇ ਕੈਂਸਰ ਦੇ ਇਲਾਜ਼ ਲਈ ਚਲਦਾ ਰਹੇਗਾ।  

ਮਣੀਪੁਰ: ਮਣੀਪੁਰ ਵਿੱਚ ਹਫਤੇ ਭਰ ਲਈ ਲੌਕਡਾਊਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਜ਼ਰੂਰੀ ਸੇਵਾਵਾਂ, ਜਰੂਰੀ ਸਮਾਨ ਦੀ ਸਪਲਾਈ, ਖੇਤੀਬਾੜੀ ਅਤੇ ਸਬੰਧਿਤ ਗਤੀਵਿਧੀਆਂ ਅਤੇ ਜਨਤਕ ਸੁਵਿਧਾਵਾਂ ਆਮ ਤੌਰ ‘ਤੇ ਕੰਮ ਕਰਨਗੇ।

ਨਾਗਾਲੈਂਡ: ਨਾਗਾਲੈਂਡ ਵਿੱਚ ਕੋਵਿਡ -19 ਦੇ 90 ਪਾਜ਼ਿਟਿਵ ਨਵੇਂ ਮਾਮਲੇ ਆਏ ਹਨ। ਇਨ੍ਹਾਂ ਵਿੱਚੋਂ ਕੋਹਿਮਾ ਵਿੱਚ 61, ਦੀਮਾਪੁਰ ਵਿੱਚ 26, ਪੇਰੇਨ ਵਿੱਚ 2 ਅਤੇ ਪਹੇਕ ਵਿੱਚ 1 ਕੇਸ ਆਇਆ। ਨਾਗਾਲੈਂਡ ਵਿੱਚ ਕੁੱਲ ਪਾਜ਼ਿਟਿਵ ਮਾਮਲੇ ਵਧ ਕੇ 1174 ਹੋ ਗਏ ਹਨ ਜਿਨ੍ਹਾਂ ਵਿੱਚ 688 ਐਕਟਿਵ ਕੇਸ ਅਤੇ 486 ਠੀਕ ਹੋਏ ਕੇਸ ਸ਼ਾਮਲ ਹਨ। 

ਮਿਜ਼ੋਰਮ: ਮਿਜ਼ੋਰਮ ਵਿੱਚ ਅੱਜ ਕੋਵਿਡ-19 ਦੇ ਪੰਜ ਮਰੀਜ਼ਾਂ ਨੂੰ ਛੁੱਟੀ ਮਿਲ ਗਈ ਹੈ। ਰਾਜ ਵਿੱਚ ਐਕਟਿਵ ਮਾਮਲੇ 142 ਹਨ ਜਦੋਂ ਕਿ ਹੁਣ ਤੱਕ 184 ਮਰੀਜ਼ ਠੀਕ ਹੋ ਚੁੱਕੇ ਹਨ।

ਆਂਧਰ ਪ੍ਰਦੇਸ਼: ਵਿਸ਼ਾਖਾਪਟਨਮ ਦਾ ਕਿੰਗ ਜਾਰਜ ਹਸਪਤਾਲ (ਕੇਜੀਐੱਚ) ਹਾਲੇ ਵੀ ਡਾਇਰੈਕਟੋਰੇਟ ਆਫ਼ ਮੈਡੀਕਲ ਐਜੂਕੇਸ਼ਨ ਤੋਂ ਕੋਵੈਕਸਿਨ ਦੇ ਕਲੀਨਿਕਲ ਟ੍ਰਾਇਲ ਸ਼ੁਰੂ ਕਰਨ ਲਈ ਪ੍ਰਵਾਨਗੀ ਦਾ ਇੰਤਜ਼ਾਰ ਕਰ ਰਿਹਾ ਹੈ। ਕੇਜੀਐੱਚ ਆਈਸੀਐੱਮਆਰ ਦੁਆਰਾ ਕਲੀਨਿਕਲ ਟਰਾਇਲ ਕਰਵਾਉਣ ਲਈ ਚੁਣੇ 12 ਹਸਪਤਾਲਾਂ ਵਿੱਚੋਂ ਇੱਕ ਹੈ। ਰਾਜ ਦੇ ਜ਼ਿਲ੍ਹਾ ਕੁਲੈਕਟਰਾਂ ਨੇ ਕੋਵਿਡ-19 ਵਿਰੁੱਧ ਲੜਾਈ ਵਿੱਚ ਉਨ੍ਹਾਂ ਦੀਆਂ ਸੇਵਾਵਾਂ ਲੈਣ ਲਈ ਪ੍ਰਾਈਵੇਟ ਪ੍ਰੈਕਟੀਸ਼ਨਰਾਂ ਸਮੇਤ ਰਾਜ ਭਰ ਦੇ ਸਾਰੇ ਡਾਕਟਰਾਂ ਅਤੇ ਮੈਡੀਕਲ ਪੇਸ਼ੇਵਰਾਂ ਦੀ ਪਛਾਣ ਕਰਨ ਦੇ ਨਿਰਦੇਸ਼ ਦਿੱਤੇ। ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਆਂਧਰ ਪ੍ਰਦੇਸ਼ ਅਤੇ ਕਰਨਾਟਕ ਦਰਮਿਆਨ ਅੰਤਰਰਾਜੀ ਬੱਸ ਸੇਵਾ ਅੱਜ ਦੁਬਾਰਾ ਸ਼ੁਰੂ ਕਰੇਗੀ ਕਿਉਂਕਿ 15 ਜੁਲਾਈ ਤੋਂ 22 ਜੁਲਾਈ ਤੱਕ ਲਗਾਈਆਂ ਗਈਆਂ ਪਾਬੰਦੀਆਂ ਖਤਮ ਹੋ ਗਈਆਂ ਹਨ। ਕੱਲ੍ਹ 6045 ਨਵੇਂ ਕੇਸ ਆਏ ਅਤੇ 65 ਮੌਤਾਂ ਹੋਈਆਂ। ਕੁੱਲ ਕੇਸ: 64,713; ਐਕਟਿਵ  ਕੇਸ: 31,763; ਮੌਤਾਂ: 823।

ਤੇਲੰਗਾਨਾ: ਰਾਜ ਵਿੱਚ ਟੈਸਟਾਂ ਦੀ ਸੰਖਿਆ ਨੂੰ 25,000 ਪ੍ਰਤੀ ਦਿਨ ਤੱਕ ਵਧਾਵੇਗਾ। ਇਸ ਸਮੇਂ, ਪ੍ਰਾਈਵੇਟ ਲੈਬਾਂ, ਪ੍ਰਾਇਮਰੀ ਸਿਹਤ ਦੇਖਭਾਲ ਕੇਂਦਰਾਂ ਵਿੱਚ ਰੈਪਿਡ ਟੈਸਟਾਂ ਅਤੇ ਸਰਕਾਰੀ ਪ੍ਰਯੋਗਸ਼ਾਲਾਵਾਂ ਵਿੱਚ ਪੀਸੀਆਰ ਟੈਸਟਾਂ ਰਾਹੀਂ ਇੱਕ ਦਿਨ ਵਿੱਚ 15,000 ਸਵੈਬ ਦੇ ਨਮੂਨੇ ਲਏ ਜਾ ਸਕਦੇ ਹਨ। ਕੱਲ੍ਹ 1554 ਨਵੇਂ ਕੇਸ ਆਏ ਅਤੇ 9 ਮੌਤਾਂ ਹੋਈਆਂ; 1554 ਮਾਮਲਿਆਂ ਵਿੱਚੋਂ, 842 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 49,259; ਐਕਟਿਵ  ਕੇਸ: 11,155; ਮੌਤਾਂ: 438; ਡਿਸਚਾਰਜ: 37,666।

ਮਹਾਰਾਸ਼ਟਰ: ਰਾਜ ਵਿੱਚ ਬੁੱਧਵਾਰ ਨੂੰ ਇੱਕ ਦਿਨ ਵਿੱਚ ਸਭ ਤੋਂ ਵੱਧ 10,576 ਕੇਸ ਸਾਹਮਣੇ ਆਏ, ਜਿਸ ਨਾਲ ਕੁੱਲ ਕੋਵਿਡ ਕੇਸ 3,37,607 ਹੋ ਗਏ ਹਨ। ਹਾਲਾਂਕਿ, ਰਾਜ ਵਿੱਚ 5,552 ਵਿਅਕਤੀਆਂ ਦੀ ਰਿਕਵਰੀ ਦੇ ਨਾਲ, ਐਕਟਿਵ ਮਾਮਲਿਆਂ ਦੀ ਸੰਖਿਆ 1,36,980 ਹੋ ਗਈ ਹੈ। ਮਰਨ ਵਾਲਿਆਂ ਦੀ ਸੰਖਿਆ 12,556 ਹੈ। ਮਹਾਰਾਸ਼ਟਰ ਸਰਕਾਰ ਮੁੰਬਈ ਮਹਾਨਗਰ ਖੇਤਰ ਦੇ ਹਸਪਤਾਲਾਂ ਵਿੱਚ 'ਕੋਰੋਨਾ ਵਾਇਰਸ ਬੈੱਡ ਪ੍ਰਬੰਧਨ' ਦੀ ਨਿਗਰਾਨੀ ਲਈ ਇੱਕ ਸਿੰਗਲ ਕਮਾਂਡ ਕੇਂਦਰ ਸਥਾਪਿਤ ਕਰਨ ਦੀ ਯੋਜਨਾ ਬਣਾ ਰਹੀ ਹੈ ਜਿਸ ਵਿੱਚ ਮੁੰਬਈ, ਠਾਣੇ, ਪਲਗਰ ਅਤੇ ਨਵੀਂ ਮੁੰਬਈ ਸ਼ਾਮਲ ਹਨ। ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਰਾਜ ਵਿੱਚ ਵੱਡੇ ਪੱਧਰ 'ਤੇ ਲੌਕਡਾਊਨ ਨਹੀਂ ਹੋਵੇਗਾ, ਕਿਉਂਕਿ ਲੋਕਾਂ ਦੇ ਜੀਵਨ ਨੂੰ ਵਾਪਸ ਲੀਹ ‘ਤੇ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਿਹਤ ਮੰਤਰੀ ਰਾਜੇਸ਼ ਤੋਪੇ ਨੇ ਕਿਹਾ ਕਿ ਰਾਜ ਵਿੱਚ ਜਿਮ ਅਤੇ ਸ਼ਾਪਿੰਗ ਮਾਲਾਂ ਸਮੇਤ ਰਾਜ ਵਿੱਚ ਵੱਖ-ਵੱਖ ਕਾਰੋਬਾਰਾਂ ਅਤੇ ਸੇਵਾਵਾਂ ਨੂੰ ਮੁੜ ਚਾਲੂ ਕਰਨ ਲਈ ਐੱਸਓਪੀ ‘ਤੇ ਕੰਮ ਕਰ ਰਿਹਾ ਹੈ। 

ਗੁਜਰਾਤ: ਪਿਛਲੇ 24 ਘੰਟਿਆਂ ਦੌਰਾਨ 1,020 ਤਾਜ਼ਾ ਕੇਸ ਸਾਹਮਣੇ ਆਉਣ ਤੋਂ ਬਾਅਦ ਕੋਵਿਡ -19 ਦੇ ਕੇਸ ਵਧ ਕੇ 51,485 ਹੋ ਗਏ। ਸੂਰਤ ਵਿੱਚ ਵੱਧ ਰਹੇ ਮਾਮਲੇ ਵਿੱਚ ਚਿੰਤਾ ਦਾ ਵਿਸ਼ਾ ਹਨ; ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਸਭ ਤੋਂ ਵੱਧ 256 ਮਾਮਲੇ ਸਾਹਮਣੇ ਆਏ। ਡਾਇਮੰਡ ਸਿਟੀ ਵਿੱਚ ਹੁਣ ਤੱਕ 11,128 ਮਾਮਲੇ ਸਾਹਮਣੇ ਆਏ ਹਨ ਜਦਕਿ ਜ਼ਿਲ੍ਹੇ ਵਿੱਚ ਮਰਨ ਵਾਲਿਆਂ ਦੀ ਸੰਖਿਆ 500 ਦੇ ਅੰਕੜੇ ਨੂੰ ਪਾਰ ਕਰ ਗਈ ਹੈ।

ਰਾਜਸਥਾਨ: ਰਾਜ ਵਿੱਚ 961 ਨਵੇਂ ਕੋਵਿਡ-19 ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ ਅਤੇ ਕੁੱਲ ਕੇਸ 32,334 ਹੋ ਗਏ ਹਨ। ਕੱਲ੍ਹ ਜੋਧਪੁਰ (212), ਅਲਵਰ (180) ਜ਼ਿਲ੍ਹਿਆਂ ਤੋਂ ਬਾਅਦ ਕੱਲ੍ਹ ਜੈਪੁਰ (85) ਨਵੇਂ ਕੇਸ ਸਾਹਮਣੇ ਆਏ ਹਨ। ਹਾਲਾਂਕਿ, ਐਕਟਿਵ  ਕੇਸਾਂ ਦੀ ਸੰਖਿਆ ਸਿਰਫ਼ 8,387 ਹੈ।

ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਦੇ ਸਹਿਕਾਰਤਾ ਮੰਤਰੀ ਅਰਵਿੰਦ ਸਿੰਘ ਭਦੋਰੀਆ ਦਾ ਕੋਵਿਡ-19 ਟੈਸਟ ਪਾਜ਼ਿਟਿਵ ਆਇਆ ਹੈ। ਰਾਜ ਵਿੱਚ ਵੀਰਵਾਰ ਨੂੰ 747 ਨਵੇਂ ਕੇਸ ਆਏ ਅਤੇ ਕੁੱਲ ਸੰਖਿਆ 24,842 ਹੋ ਗਈ ਜਦਕਿ, ਐਕਟਿਵ  ਮਾਮਲਿਆਂ ਦੀ ਸੰਖਿਆ 7,236 ਹੈ।

ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ ਬੁੱਧਵਾਰ ਨੂੰ 230 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ। ਜ਼ਿਆਦਾਤਰ ਨਵੇਂ ਕੇਸ ਰਾਏਪੁਰ (70), ਉਸ ਤੋਂ ਬਾਅਦ ਸੁਕਮਾ (36) ਅਤੇ ਦੁਰਗ (28) ਦੇ ਹਨ। ਇਸ ਦੌਰਾਨ ਰਾਏਪੁਰ ਅਤੇ ਰਾਜ ਦੇ ਸੱਤ ਹੋਰ ਸ਼ਹਿਰੀ ਕੇਂਦਰਾਂ ਵਿੱਚ ਪੁਲਿਸ ਚੌਕਸੀ ਅਧੀਨ ਸਖਤ ਲੌਕਡਾਊਨ ਲਾਗੂ ਕੀਤਾ ਜਾ ਰਿਹਾ ਹੈ।

 

https://static.pib.gov.in/WriteReadData/userfiles/image/image0071F2G.jpg

 

****

ਵਾਈਬੀ
 



(Release ID: 1640790) Visitor Counter : 139