ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ‘ਐੱਚ-ਸੀਐੱਨਜੀ’ ਨੂੰ ਮੋਟਰ ਵਾਹਨ ਈਂਧਣ ਦੇ ਰੂਪ ਵਿੱਚ ਸ਼ਾਮਲ ਕਰਨ ‘ਤੇ ਆਮ ਜਨਤਾ ਤੋਂ ਸੁਝਾਅ ਮੰਗੇ

प्रविष्टि तिथि: 23 JUL 2020 9:45AM by PIB Chandigarh

ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ  ਨੇ ਮਸੌਦਾ ਅਧਿਸੂਚਨਾ ਨੂੰ ਅਧਿਸੂਚਿਤ ਕਰ ਦਿੱਤਾ ਹੈ ਜਿਸ ਦੇ ਤਹਿਤ ਹਾਈਡ੍ਰੋਜਨ ਮਿਸ਼ਰਿਤ ਸੀਐੱਨਜੀ ਨੂੰ ਇੱਕ ਮੋਟਰ ਵਾਹਨ ਈਂਧਣ ਦੇ ਰੂਪ ਵਿੱਚ ਸ਼ਾਮਲ ਕਰਨ  ਦੇ ਉਦੇਸ਼ ਨਾਲ ਜੀਐੱਸਆਰ 461 (ਈ)ਮਿਤੀ 22 ਜੁਲਾਈ 2020ਦੇ ਜ਼ਰੀਏ ਕੇਂਦਰੀ ਮੋਟਰ ਵਾਹਨ ਨਿਯਮ 1979 ਵਿੱਚ ਸੰਸ਼ੋਧਨ ਕਰਨ ਲਈ ਆਮ ਜਨਤਾ ਅਤੇ ਸਾਰੇ ਹਿਤਧਾਰਕਾਂ ਤੋਂ ਟਿੱਪਣੀਆਂ ਅਤੇ ਸੁਝਾਅ ਮੰਗੇ ਹਨ।

 

ਇਹ ਦੇਸ਼ ਵਿੱਚ ਆਟੋਮੋਬਾਈਲ ਜਾਂ ਮੋਟਰ ਵਾਹਨਾਂ ਵਿੱਚ ਹਰਿਤ ਈਂਧਣਾਂ ਦੇ ਇਸ‍ਤੇਮਾਲ ਨੂੰ ਹੁਲਾਰਾ ਦੇਣ ਲਈ ਮੰਤਰਾਲੇ ਦੁਆਰਾ ਉਠਾਇਆ ਗਿਆ ਇੱਕ ਹੋਰ ਅਹਿਮ ਕਦਮ ਹੈ।

 

ਇਸ ਸਬੰਧ ਵਿੱਚ ਅਧਿਸੂਚਨਾ ਦੀ ਮਿਤੀ ਤੋਂ ਤੀਹ ਦਿਨਾਂ  ਦੇ ਅੰਦਰ ਆਪਣੀਆਂ ਟਿੱਪਣੀਆਂ ਜਾਂ ਸੁਝਾਅ ਸੰਯੁਕਤ ਸਕੱਤਰ  (ਐੱਮਵੀਐੱਲ)ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲਾਟ੍ਰਾਂਸਪੋਰਟ ਭਵਨ, ਸੰਸਦ ਮਾਰਗ, ਨਵੀਂ ਦਿੱਲੀ-110001  (ਈਮੇਲ: jspb-morth[at]gov[dot]in ) ‘ਤੇ ਭੇਜੇ ਜਾ ਸਕਦੇ ਹਨ।

 

***

 

ਆਰਸੀਜੇ/ਐੱਮਐੱਸ


(रिलीज़ आईडी: 1640593) आगंतुक पटल : 176
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Bengali , Odia , Tamil , Telugu , Malayalam