ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਦੇ ਸੰਕ੍ਰਮਣ ਤੋਂ ਠੀਕ ਹੋਣ ਵਾਲਿਆਂ ਦੀ ਕੁੱਲ ਸੰਖਿਆ ਵਧ ਕੇ 7.2 ਲੱਖ ਹੋਈ

ਰਾਸ਼ਟਰੀ ਰਿਕਵਰੀ ਦਰ ਵਧ ਕੇ 62.72% ਤੱਕ ਪਹੁੰਚੀ

ਮੌਤ ਦਰ ਘਟ ਕੇ 2.43% ਹੋਈ

Posted On: 21 JUL 2020 7:41PM by PIB Chandigarh

ਕੋਵਿਡ-19  ਦੇ ਮਰੀਜ਼ਾਂ ਦਾ ਪ੍ਰਭਾਵੀ ਨੈਦਾਨਿਕ ਇਲਾਜ਼ ਸੁਨਿਸ਼ਚਿਤ ਕਰਨ ਲਈ ਮਿਆਰੀ ਇਲਾਜ ਪ੍ਰੋਟੋਕਾਲ  ਨਾਲ ਪ੍ਰਭਾਵੀ ਲੈਬਾਂ ਦੇ ਰਾਸ਼ਟਰਵਿਆਪੀ ਨੈੱਟਵਰਕ ਜ਼ਰੀਏ ਪ੍ਰਭਾਵੀ ਨਿਗਰਾਨੀ ਅਤੇ ਟੈਸਟਿੰਗ ਲਈ ਨਿਰੰਤਰਸਰਗਰਮਪ੍ਰਗਤੀਸ਼ੀਲ ਅਤੇ ਸਬੂਤ ਅਧਾਰਿਤ ਕਾਰਜ ਨੀਤੀਆਂ ਦੇ ਨਤੀਜੇ ਹੁਣ ਸਾਹਮਣੇ ਆਉਣ ਲੱਗੇ ਹਨ।  ਪਿਛਲੇ 24 ਘੰਟਿਆਂ  ਦੌਰਾਨ ਕੋਵਿਡ-19  ਦੇ 24,491 ਮਰੀਜ਼ ਇਲਾਜ ਦੇ ਬਾਅਦ ਠੀਕ ਹੋਏ ਹਨ।  ਇਸ ਦੇ ਨਾਲ ਹੀ ਕੋਵਿਡ-19  ਦੇ ਸੰਕ੍ਰਮਣ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਕੁੱਲ ਸੰਖਿਆ ਅੱਜ ਤੱਕ ਵਧ ਕੇ 7,24,577 ਹੋ ਗਈ ਹੈ। 

 

ਇਸ ਬਿਮਾਰੀ ਤੋਂ ਠੀਕ ਹੋਣ ਦੀ ਦਰ ਵਿੱਚ ਹੋਰ ਸੁਧਾਰ ਹੋਇਆ ਹੈ ਜੋ ਵਧ ਕੇ ਹੁਣ 62.72%  ਤੱਕ ਪਹੁੰਚ ਗਈ ਹੈ।

 

ਇਸ ਨਾਲ ਇਹ ਵੀ ਸੁਨਿਸ਼ਚਿਤ ਹੋ ਗਿਆ ਹੈ ਕਿ ਭਾਰਤ ਵਿੱਚ ਕੋਵਿਡ ਨਾਲ ਹੋਣ ਵਾਲੀਆਂ ਮੌਤਾਂ ਦੇ ਸੰਦਰਭ ਵਿੱਚ ਮੌਤ ਦਰ ਘਟ ਕੇ 2.43%  ਹੋ ਗਈ ਹੈ ਜੋ ਦੁਨੀਆ ਭਰ ਵਿੱਚ ਸਭ ਤੋਂ ਘੱਟ ਮੌਤ ਦਰਾਂ ਵਿੱਚੋਂ ਇੱਕ ਹੈ ਅਤੇ ਇਹ ਲਗਾਤਾਰ ਘੱਟ ਹੋ ਰਹੀ ਹੈ।

 

ਕੋਵਿਡ-19 ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਅਤੇ ਇਸ ਨਾਲ ਸੰਕ੍ਰਮਿਤ ਮਰੀਜ਼ਾਂ ਦੀ ਸੰਖਿਆ ਦਾ ਅੰਤਰ ਹੁਣ ਵਧ ਕੇ 3,22,048 ਹੋ ਗਿਆ ਹੈ।  ਵਰਤਮਾਨ ਵਿੱਚ 4,02,529 ਸੰਕ੍ਰਮਿਤ ਮਰੀਜ਼ ਹਨ ਅਤੇ ਸਭ ਦਾ ਮੈਡੀਕਲ ਦੇਖਰੇਖ ਵਿੱਚ ਇਲਾਜ ਚਲ ਰਿਹਾ ਹੈ।

 

Combined Final 21st July Press Brief.jpg

 

 

ਪਿਛਲੇ 24 ਘੰਟਿਆਂ ਵਿੱਚ 3,33,395 ਸੈਂਪਲ ਟੈਸਟ ਕੀਤੇ ਗਏ। ਦੇਸ਼ ਵਿੱਚ ਹੁਣ ਤੱਕ ਕੁੱਲ 1,43,81,303 ਸੈਂਪਲ ਟੈਸਟ ਕੀਤੇ ਗਏ ਹਨ।  ਇਹ ਲੈਬਾਂ ਦੀ ਲਗਾਤਾਰ ਵਧਦੀ ਸੰਖਿਆ ਦੀ ਵਜ੍ਹਾ ਨਾਲ ਸੰਭਵ ਹੋ ਸਕਿਆ ਹੈ।  ਹੁਣ ਦੇਸ਼ ਭਰ ਵਿੱਚ 1274 ਲੈਬਾਂ ਹਨ ਜਿਨ੍ਹਾਂ ਵਿੱਚ ਸਰਕਾਰੀ ਖੇਤਰ ਦੀਆਂ 892 ਅਤੇ ਪ੍ਰਾਈਵੇਟ ਖੇਤਰ ਦੀਆਂ 382 ਲੈਬਾਂ ਸ਼ਾਮਲ ਹਨ।  ਇਨ੍ਹਾਂ ਵਿੱਚ ਸ਼ਾਮਲ ਹਨ :

 

•             ਰੀਅਲ-ਟਾਈਮ ਆਰਟੀ ਪੀਸੀਆਰ ਅਧਾਰਿਤ ਟੈਸਟਿੰਗ ਲੈਬਾਂ :  651 ( ਸਰਕਾਰੀ :  398  +  ਪ੍ਰਾਈਵੇਟ : 253 )

•           ਟਰੂਨੈਟ ਅਧਾਰਿਤ ਟੈਸਟ ਲੈਬਾਂ:  516 ( ਸਰਕਾਰ :  457  +  ਪ੍ਰਾਈਵੇਟ :  59 )

•           ਸੀਬੀਐੱਨਏਏਟੀ ਅਧਾਰਿਤ ਟੈਸਟ ਲੈਬਾਂ:  107 ( ਸਰਕਾਰੀ :  37  +  ਪ੍ਰਾਈਵੇਟ :  70 )

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹ-ਮਸ਼ਵਰੇ ਬਾਰੇ ਸਾਰੇ ਪ੍ਰਮਾਣਿਕ ਅਤੇ ਅੱਪਡੇਟਡ ਜਾਣਕਾਰੀ ਲਈ, ਕਿਰਪਾ ਕਰਕੇ ਨਿਯਮਿਤ ਰੂਪ ਨਾਲ https://www.mohfw.gov.in/  ਅਤੇ @MoHFW_INDIA ਦੇਖੋ।

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨਾਂ ਨੂੰ technicalquery.covid19[at]gov[dot]in ਉੱਤੇ ਅਤੇ ਹੋਰ ਪ੍ਰਸ਼ਨਾਂ ਨੂੰ ncov2019[at]gov[dot]in ਤੇ ਈਮੇਲ ਅਤੇ  @CovidIndiaSeva ‘ਤੇ ਟਵੀਟ ਕੀਤੀ ਜਾ ਸਕਦਾ ਹੈ।

 

ਕੋਵਿਡ-19 ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ : + 91-11-23978046 ਜਾਂ 1075  ( ਟੋਲ-ਫ੍ਰੀ) ਤੇ ਕਾਲ ਕਰੋ।  ਕੋਵਿਡ-19 ਬਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ https://www.mohfw.gov.in/pdf/coronvavirushelplinenumber.pdf  ‘ਤੇ ਉਪਲੱਬਧ ਹੈ।

 

 

****

ਐੱਮਵੀ/ਐੱਸਜੀ



(Release ID: 1640328) Visitor Counter : 188