ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 22 ਜੁਲਾਈ ਨੂੰ ‘ਇੰਡੀਆ ਆਈਡੀਆਜ਼ ਸਮਿਟ’ ਸਮੇਂ ਮੁੱਖ ਭਾਸ਼ਣ ਦੇਣਗੇ

Posted On: 21 JUL 2020 11:35AM by PIB Chandigarh

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 22 ਜੁਲਾਈ ਨੂੰ 'ਇੰਡੀਆ ਆਈਡੀਆਜ਼ ਸਮਿਟ' ਵਿੱਚ ਮੁੱਖ ਭਾਸ਼ਣ ਦੇਣਗੇ।
 
ਇਸ ਸਿਖਰ ਸੰਮੇਲਨ (ਸਮਿਟ) ਦੀ ਮੇਜ਼ਬਾਨੀ ਅਮਰੀਕਾ-ਭਾਰਤ ਕਾਰੋਬਾਰ ਪਰਿਸ਼ਦ ਦੁਆਰਾ ਕੀਤੀ ਜਾ ਰਹੀ ਹੈ। ਇਸ ਸਾਲ ਪਰਿਸ਼ਦ ਦੇ ਗਠਨ ਦੀ 45ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। ਇਸ ਸਾਲ ਦੇ ‘ਇੰਡੀਆ ਆਈਡੀਆਜ਼ ਸਮਿਟ’ ਦਾ ਥੀਮ 'ਬਿਹਤਰ ਭਵਿੱਖ ਦਾ ਨਿਰਮਾਣ' ਹੈ। 

ਇਸ ਵਰਚੁਅਲ ਸਿਖਰ ਸੰਮੇਲਨ ਵਿੱਚ ਭਾਰਤੀ ਅਤੇ ਅਮਰੀਕੀ ਸਰਕਾਰ ਦੇ ਨੀਤੀ-ਨਿਰਮਾਤਾਵਾਂ, ਰਾਜ ਪੱਧਰੀ ਅਧਿਕਾਰੀਆਂ ਅਤੇ ਕਾਰੋਬਾਰ ਜਗਤ ਅਤੇ ਸਮਾਜ ਦੇ ਪ੍ਰਮੁੱਖ ਵਿਚਾਰਕਾਂ ਦੀ ਉੱਚ-ਪੱਧਰੀ ਮੌਜੂਦਗੀ ਹੋਵੇਗੀ। ਸਿਖਰ ਸੰਮੇਲਨ ਦੇ ਹੋਰ ਪ੍ਰਮੁੱਖ ਬੁਲਾਰਿਆਂ ਵਿੱਚ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ, ਅਮਰੀਕੀ ਵਿਦੇਸ਼ ਮੰਤਰੀ ਸ਼੍ਰੀ ਮਾਈਕ ਪੋਂਪੀਓ, ਵਰਜੀਨੀਆ ਦੇ ਸੈਨੇਟਰ ਅਤੇ ਸੈਨੇਟ ਇੰਡੀਆ ਕੌਕਸ ਦੇ ਸਹਿ-ਚੇਅਰਮੈਨ ਸ਼੍ਰੀ ਮਾਰਕ ਵਾਰਨਰ, ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਸੁਸ਼੍ਰੀ ਨਿੱਕੀ ਹੈਲੀ, ਆਦਿ ਸ਼ਾਮਲ ਹਨ। ਇਸ ਸਿਖਰ ਸੰਮੇਲਨ ਦੌਰਾਨ, ‘ਭਾਰਤ-ਅਮਰੀਕਾ ਸਹਿਯੋਗ’ ਅਤੇ ‘ਮਹਾਮਾਰੀ ਕਾਲ ਤੋਂ ਬਾਅਦ ਦੀ ਦੁਨੀਆ ਵਿੱਚ ਦੋਹਾਂ ਦੇਸ਼ਾਂ ਦਰਮਿਆਨ ਆਪਸੀ ਸਬੰਧਾਂ ਦਾ ਭਵਿੱਖ’ ਸਮੇਤ ਵੱਖ-ਵੱਖ ਵਿਸ਼ਿਆਂ ‘ਤੇ ਵਿਚਾਰ-ਵਟਾਂਦਰੇ ਹੋਣਗੇ।

*******

ਵੀਆਰਆਰਕੇ/ਐੱਸਐੱਚ



(Release ID: 1640179) Visitor Counter : 167