ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਮੱਧ ਪ੍ਰਦੇਸ਼ ਦੇ ਸਾਬਕਾ ਰਾਜਪਾਲ ਸ਼੍ਰੀ ਲਾਲਜੀ ਟੰਡਨ ਦੇ ਅਕਾਲ ਚਲਾਣੇ ‘ਤੇ ਦੁਖ ਪ੍ਰਗਟਾਇਆ



ਸ਼੍ਰੀ ਲਾਲਜੀ ਟੰਡਨ ਨੇ ਆਪਣੇ ਜੀਵਨ ਵਿੱਚ ਵਿਭਿੰਨ ਖੇਤਰਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਉਨ੍ਹਾਂ ਦਾ ਅਕਾਲ ਚਲਾਣਾ ਦੇਸ਼ਵਾਸੀਆਂ ਲਈ ਇੱਕ ਪੂਰਾ ਨਾ ਹੋਣ ਵਾਲਾ ਘਾਟਾ ਹੈ - ਸ਼੍ਰੀ ਅਮਿਤ ਸ਼ਾਹ


ਇੱਕ ਜਨ ਸੇਵਕ ਦੇ ਰੂਪ ਵਿੱਚ, ਸ਼੍ਰੀ ਲਾਲਜੀ ਟੰਡਨ ਜੀ ਨੇ ਭਾਰਤੀ ਰਾਜਨੀਤੀ 'ਤੇ ਆਪਣੀ ਗਹਿਰੀ ਛਾਪ ਛੱਡੀ ਹੈ - ਸ਼੍ਰੀ ਅਮਿਤ ਸ਼ਾਹ


ਕੇਂਦਰੀ ਗ੍ਰਹਿ ਮੰਤਰੀ ਨੇ ਸ਼੍ਰੀ ਲਾਲਜੀ ਟੰਡਨ ਦੇ ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹੋਏ ਪ੍ਰਮਾਤਮਾ ਅੱਗੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ

प्रविष्टि तिथि: 21 JUL 2020 12:08PM by PIB Chandigarh

 

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਮੱਧ ਪ੍ਰਦੇਸ਼ ਦੇ ਸਾਬਕਾ ਰਾਜਪਾਲ ਸ਼੍ਰੀ ਲਾਲਜੀ ਟੰਡਨ ਦੇ ਅਕਾਲ ਚਲਾਣੇ  ‘ਤੇ ਦੁਖ ਪ੍ਰਗਟ ਕਰਦੇ ਹੋਏ ਕਿਹਾ ਕਿ ਸ਼੍ਰੀ ਲਾਲਜੀ ਟੰਡਨ ਦਾ ਪੂਰਾ ਜੀਵਨ ਜਨ ਸੇਵਾ ਨੂੰ ਸਮਰਪਿਤ ਰਿਹਾ। ਸ਼੍ਰੀ ਸ਼ਾਹ ਨੇ ਕਿਹਾ ਕਿ ਇੱਕ ਜਨ ਸੇਵਕ ਦੇ ਰੂਪ ਵਿੱਚ ਸ਼੍ਰੀ ਲਾਲਜੀ ਟੰਡਨ ਜੀ ਨੇ ਭਾਰਤੀ ਰਾਜਨੀਤੀ ਉੱਤੇ ਆਪਣੀ ਗਹਿਰੀ ਛਾਪ ਛੱਡੀ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸ਼੍ਰੀ ਲਾਲਜੀ ਟੰਡਨ ਨੇ ਆਪਣੇ ਜੀਵਨ ਵਿੱਚ ਕਈ ਖੇਤਰਾਂ ‘ਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਉਨ੍ਹਾਂ ਦਾ ਅਕਾਲ ਚਲਾਣਾ  ਦੇਸ਼ਵਾਸੀਆਂ ਲਈ ਇੱਕ ਪੂਰਾ ਨਾ ਹੋਣ ਵਾਲਾ ਘਾਟਾ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਪ੍ਰਾਰਥਨਾ ਕੀਤੀ ਅਤੇ ਉਨ੍ਹਾਂ ਦੇ ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟਾਈ। 

*****
 

ਐੱਨਡਬਲਿਊ/ਆਰਕੇ/ਪੀਕੇ/ਡੀਡੀਡੀ/ਏਡੀ


(रिलीज़ आईडी: 1640177) आगंतुक पटल : 184
इस विज्ञप्ति को इन भाषाओं में पढ़ें: Telugu , English , Urdu , हिन्दी , Marathi , Manipuri , Bengali , Gujarati , Odia , Tamil , Malayalam