ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਆਈਬੀਐੱਮ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਰਵਿੰਦ ਕ੍ਰਿਸ਼ਨਾ ਨਾਲ ਗੱਲਬਾਤ ਕੀਤੀ

ਅਸੀਂ ਆਤਮ–ਨਿਰਭਰ ਭਾਰਤ ਦੀ ਦ੍ਰਿਸ਼ਟੀ ਵੱਲ ਵਧ ਰਹੇ ਹਾਂ, ਤਾਂ ਜੋ ਵਿਸ਼ਵ ਪੱਧਰ ’ਤੇ ਸਮਰੱਥ ਅਤੇ ਅੜਿੱਕਾ–ਮੁਕਤ ਸਥਾਨਕ ਸਪਲਾਈ ਲੜੀ ਵਿਕਸਿਤ ਕੀਤੀ ਜਾ ਸਕੇ: ਪ੍ਰਧਾਨ ਮੰਤਰੀ


ਇਹ ਭਾਰਤ ਵਿੱਚ ਨਿਵੇਸ਼ ਕਰਨ ਦਾ ਇੱਕ ਮਹਾਨ ਸਮਾਂ ਹੈ: ਪ੍ਰਧਾਨ ਮੰਤਰੀ


ਸਰਕਾਰ ਇਹ ਯਕੀਨੀ ਬਣਾਉਣ ਲਈ ਪ੍ਰਤੀਬੱਧ ਹੈ ਕਿ ‘ਵਰਕ ਫ਼੍ਰੌਮ ਹੋਮ’ ਵੱਲ ਤਕਨੀਕੀ ਤਬਦੀਲੀ ਸਹਿਜ ਹੈ: ਪ੍ਰਧਾਨ ਮੰਤਰੀ


ਭਾਰਤ ਇੱਕ ਸਸਤੇ ਅਤੇ ਝੰਜਟ–ਮੁਕਤ – ਸੰਗਠਿਤ,ਟੈਕ ਅਤੇ ਡਾਟਾ ਸੰਚਾਲਿਤ ਸਿਹਤ–ਸੰਭਾਲ਼ ਪ੍ਰਣਾਲੀ ਦੇ ਵਿਕਾਸ ਵੱਲ ਵਧ ਰਿਹਾ ਹੈ: ਪ੍ਰਧਾਨ ਮੰਤਰੀ


ਆਈਬੀਐੱਮ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਨੇ ‘ਆਤਮਨਿਰਭਰ ਭਾਰਤ’ ਦੀ ਦੂਰ–ਦ੍ਰਿਸ਼ਟੀ ਵਿੱਚ ਪ੍ਰਗਟਾਇਆ ਭਰੋਸਾ; ਭਾਰਤ ਵਿੱਚ ਆਈਬੀਐੱਮ ਦੀਆਂ ਵਿਸ਼ਾਲ ਨਿਵੇਸ਼ ਯੋਜਨਾਵਾਂ ਬਾਰੇ ਪ੍ਰਧਾਨ ਮੰਤਰੀ ਨੂੰ ਜਾਣੂ ਕਰਵਾਇਆ

Posted On: 20 JUL 2020 5:42PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਆਈਬੀਐੱਮ (IBM) ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਸ਼੍ਰੀ ਅਰਵਿੰਦ ਕ੍ਰਿਸ਼ਨਾ ਨਾਲ ਗੱਲਬਾਤ ਕੀਤੀ।

 

ਪ੍ਰਧਾਨ ਮੰਤਰੀ ਨੇ ਇਸੇ ਵਰ੍ਹੇ ਪਹਿਲਾਂ ਆਈਬੀਐੱਮ ਦੇ ਵਿਸ਼ਵਮੁਖੀ ਬਣਨ ਤੇ ਸ਼੍ਰੀ ਅਰਵਿੰਦ ਕ੍ਰਿਸ਼ਨਾ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਦੀ ਆਈਬੀਐੱਮ ਨਾਲ ਮਜ਼ਬੂਤ ਨੇੜਤਾ ਹੈ ਅਤੇ ਦੇਸ਼ ਵਿੱਚ ਇਸ ਦੀ ਵੱਡੀ ਮੌਜੂਦਗੀ ਹੈ ਅਤੇ 20 ਸ਼ਹਿਰਾਂ ਵਿੱਚ ਕੰਪਨੀ ਦੇ ਇੱਕ ਲੱਖ ਤੋਂ ਵੱਧ ਲੋਕ ਕੰਮ ਕਰ ਰਹੇ ਹਨ।

 

ਵਪਾਰ ਸੱਭਿਆਚਾਰ ਉੱਤੇ ਕੋਵਿਡ ਦੇ ਅਸਰ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਰਕ ਫ਼੍ਰੌਮ ਹੋਮ’ (ਘਰੋਂ ਕੰਮ ਕਰਨਾ) ਨੂੰ ਵੱਡੇ ਪੱਧਰ ਤੇ ਅਪਣਾਇਆ ਜਾ ਰਿਹਾ ਹੈ ਅਤੇ ਸਰਕਾਰ ਇਹ ਯਕੀਨੀ ਬਣਾਉਣ ਲਈ ਨਿਰੰਤਰ ਤੌਰ ਤੇ ਬੁਨਿਆਦੀ ਢਾਂਚਾ, ਕਨੈਕਟੀਵਿਟੀ ਅਤੇ ਨਿਯੰਤ੍ਰਿਤ ਮਾਹੌਲ ਮੁਹੱਈਆ ਕਰਵਾ ਰਹੀ ਹੈ ਇਹ ਤਕਨੀਕੀ ਤਬਦੀਲੀ ਸਹਿਜ ਹੋਵੇ। ਉਨ੍ਹਾਂ ਆਈਬੀਐੱਮ ਵੱਲੋਂ ਆਪਣੇ ਹਾਲੀਆ ਫ਼ੈਸਲੇ ਦੁਆਰਾ 75% ਮੁਲਾਜ਼ਮਾਂ ਲਈ ਵਰਕ ਫ਼੍ਰੌਮ ਹੋਮਲਾਗੂ ਕਰਨ ਨਾਲ ਸਬੰਧਿਤ ਟੈਕਨੋਲੋਜੀਆਂ ਤੇ ਚੁਣੌਤੀਆਂ ਬਾਰੇ ਵੀ ਵਿਚਾਰਵਟਾਂਦਰਾ ਕੀਤਾ।

 

ਪ੍ਰਧਾਨ ਮੰਤਰੀ ਨੇ ਭਾਰਤ ਦੇ 200 ਸਕੂਲਾਂ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਪਾਠਕ੍ਰਮ ਦੀ ਸ਼ੁਰੂਆਤ ਕਰਨ ਲਈ ਸੀਬੀਐੱਸਈ ਨਾਲ ਮਿਲ ਕੇ ਆਈਬੀਐੱਮ ਵੱਲੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਦੇਸ਼ ਵਿੱਚ ਤਕਨੀਕੀ ਸੁਭਾਅ ਨੂੰ ਹੋਰ ਵਿਕਸਿਤ ਕਰਨ ਲਈ ਮੁਢਲੇ ਪੜਾਅ ਉੱਤੇ ਏਆਈ, ਮਸ਼ੀਨ ਰਾਹੀਂ ਸਿੱਖਣ ਆਦਿ ਦੀਆਂ ਧਾਰਨਾਵਾਂ ਵਿਦਿਆਰਥੀਆਂ ਸਾਹਵੇਂ ਰੱਖਣ ਲਈ ਕੰਮ ਕਰ ਰਹੀ ਹੈ। ਆਈਬੀਐੱਮ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਨੇ ਕਿਹਾ ਕਿ ਟੈਕਨੋਲੋਜੀ ਅਤੇ ਡਾਟਾ ਬਾਰੇ ਪੜ੍ਹਾਉਣਾ; ਬੀਜਗਣਿਤ (ਅਲਜੈਬਰਾ) ਜਿਹੇ ਬੁਨਿਆਦੀ ਹੁਨਰਾਂ ਦੇ ਵਰਗ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਨੂੰ ਜੋਸ਼ ਨਾਲ ਸਿਖਾਉਣ ਦੀ ਲੋੜ ਹੈ ਅਤੇ ਇਸ ਨੂੰ ਛੇਤੀ ਤੋਂ ਛੇਤੀ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ।

 

ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਤੌਰ ਤੇ ਦਰਸਾਇਆ ਕਿ ਇਹ ਭਾਰਤ ਵਿੱਚ ਨਿਵੇਸ਼ ਕਰਨ ਦਾ ਇੱਕ ਮਹਾਨ ਸਮਾਂ ਹੈ। ਉਨ੍ਹਾਂ ਕਿਹਾ ਕਿ ਦੇਸ਼ ਤਕਨੀਕੀ ਖੇਤਰ ਵਿੱਚ ਨਿਵੇਸ਼ਾਂ ਦਾ ਸੁਆਗਤ ਕਰ ਰਿਹਾ ਹੈ ਅਤੇ ਉਨ੍ਹਾਂ ਦਾ ਸਮਰਥਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵੇਲੇ ਜਦੋਂ ਵਿਸ਼ਵ ਮੰਦਹਾਲੀ ਦਾ ਸਾਹਮਣਾ ਕਰ ਰਿਹਾ ਹੈ, ਭਾਰਤ ਵਿੱਚ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ਼ਡੀਆਈ) ਦੀ ਆਮਦ ਵਿੱਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਆਤਮਨਿਰਭਰ ਭਾਰਤ ਦੀ ਦੂਰਦ੍ਰਿਸ਼ਟੀ ਵੱਲ ਅੱਗੇ ਵਧ ਰਿਹਾ ਹੈ, ਤਾਂ ਜੋ ਵਿਸ਼ਵਪੱਧਰ ਉੱਤੇ ਸਮਰੱਥ ਅਤੇ ਅੜਿੱਕਾਮੁਕਤ ਸਥਾਨਕ ਸਪਲਾਈਲੜੀ ਵਿਕਸਿਤ ਕੀਤੀ ਜਾ ਸਕੇ। ਆਈਬੀਐੱਮ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਨੇ ਪ੍ਰਧਾਨ ਮੰਤਰੀ ਨੂੰ ਭਾਰਤ ਵਿੱਚ ਆਈਬੀਐੱਮ ਦੀਆਂ ਵਿਸ਼ਾਲ ਨਿਵੇਸ਼ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਆਤਮਨਿਰਭਰ ਭਾਰਤ ਦੀ ਦੂਰਦ੍ਰਿਸ਼ਟੀ ਵਿੱਚ ਭਰੋਸਾ ਪ੍ਰਗਟਾਇਆ।

 

ਪ੍ਰਧਾਨ ਮੰਤਰੀ ਨੇ ਪਿਛਲੇ ਛੇ ਸਾਲਾਂ ਵਿੱਚ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਅਤੇ ਲੋਕਾਂ ਤੱਕ ਪਹੁੰਚਯੋਗ ਬਿਹਤਰੀਨ ਮਿਆਰੀ ਸਿਹਤਸੰਭਾਲ਼ ਨੂੰ ਯਕੀਨੀ ਬਣਾਉਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਬਾਰੇ ਗੱਲ ਕੀਤੀ। ਉਨ੍ਹਾਂ ਸਿਹਤਸੰਭਾਲ਼ ਖੇਤਰ ਅਤੇ ਰੋਗਾਂ ਦੇ ਪੂਰਵਅਨੁਮਾਨ ਅਤੇ ਵਿਸ਼ਲੇਸ਼ਣ ਲਈ ਬਿਹਤਰ ਮਾਡਲਾਂ ਦੇ ਵਿਕਾਸ ਹਿਤ ਭਾਰਤ ਲਈ ਖ਼ਾਸ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਅਧਾਰਿਤ ਟੂਲਸ ਦੀਆਂ ਸੰਭਾਵਨਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਦੇਸ਼ ਲੋਕਾਂ ਨੂੰ ਸਸਤੀ ਅਤੇ ਝੰਜਟਮੁਕਤ ਅਤੇ ਸੰਗਠਿਤ, ਤਕਨੀਕੀ ਤੇ ਡਾਟਾ ਸੰਚਾਲਿਤ ਸਿਹਤਸੰਭਾਲ਼ ਪ੍ਰਣਾਲੀ ਦੇ ਵਿਕਾਸ ਵੱਲ ਵਧ ਰਿਹਾ ਹੈ। ਉਨ੍ਹਾਂ ਨੋਟ ਕੀਤਾ ਕਿ ਆਈਬੀਐੱਮ ਸਿਹਤਸੰਭਾਲ਼ ਦੂਰਦ੍ਰਿਸ਼ਟੀ ਨੂੰ ਅੱਗੇ ਲਿਜਾਣ ਲਈ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਆਈਬੀਐੱਮ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਨੇ ਆਯੁਸ਼ਮਾਨ ਭਾਰਤ ਲਈ ਪ੍ਰਧਾਨ ਮੰਤਰੀ ਦੀ ਦੂਰਦ੍ਰਿਸ਼ਟੀ ਦੀ ਸ਼ਲਾਘਾ ਕੀਤੀ ਤੇ ਰੋਗਾਂ ਦੀ ਪਹਿਲਾਂ ਸ਼ਨਾਖ਼ਤ ਲਈ ਟੈਕਨੋਲੋਜੀ ਦੀ ਵਰਤੋਂ ਬਾਰੇ ਗੱਲ ਕੀਤੀ।

 

ਡਾਟਾ ਸੁਰੱਖਿਆ, ਸਾਈਬਰ ਹਮਲਿਆਂ, ਨਿਜਤਾ ਸਬੰਧੀ ਚਿੰਤਾਵਾਂ ਤੇ ਯੋਗ ਦੇ ਸਿਹਤ ਲਾਭਾਂ ਜਿਹੇ ਹੋਰ ਖੇਤਰਾਂ ਬਾਰੇ ਵੀ ਵਿਚਾਰਵਟਾਂਦਰਾ ਕੀਤਾ ਗਿਆ।

 

****

 

ਵੀਆਰਆਰਕੇ/ਐੱਸਐੱਚ(Release ID: 1640075) Visitor Counter : 141