ਰਸਾਇਣ ਤੇ ਖਾਦ ਮੰਤਰਾਲਾ
ਸੀਆਈਪੀਈਟੀ ਨੂੰ ਪੀਪੀਈ ਕਿੱਟ ਦੀ ਟੈਸਟਿੰਗ ਅਤੇ ਸਰਟੀਫਿਕੇਸ਼ਨ ਲਈ ਐੱਨਏਬੀਐੱਲ ਦੁਆਰਾ ਮਾਨਤਾ ਮਿਲੀ
ਸ਼੍ਰੀ ਗੌੜਾ ਨੇ ਇਸ ਉਪਲੱਬਧੀ 'ਤੇ ਸੀਆਈਪੀਈਟੀ ਨੂੰ ਵਧਾਈ ਦਿੱਤੀ
प्रविष्टि तिथि:
19 JUL 2020 3:10PM by PIB Chandigarh
ਕੇਂਦਰੀ ਰਸਾਇਣ ਅਤੇ ਖਾਦ ਮੰਤਰਾਲੇ ਦੇ ਰਸਾਇਣ ਅਤੇ ਪੈਟਰੋ ਰਸਾਇਣ ਵਿਭਾਗ ਦੇ ਤਹਿਤ ਇੱਕ ਸਿਖਰਲੇ ਪੱਧਰ ਦੇ ਪ੍ਰੀਮੀਅਮ ਸੰਸਥਾਨ ਪੈਟਰੋਕੈਮੀਕਲ ਇੰਜੀਨੀਅਰਿੰਗ ਐਂਡ ਟੈਕਨੋਲੋਜੀ (ਸੀਆਈਪੀਈਟੀ) ਨੂੰ ਪੀਪੀਈ ਕਿੱਟ ਦੀ ਟੈਸਟਿੰਗ ਅਤੇ ਸਰਟੀਫਿਕੇਸ਼ਨ ਲਈ ਨੈਸ਼ਨਲ ਐਕਰੀਡੇਸ਼ਨ ਬੋਰਡ ਫਾਰ ਟੈਸਟਿੰਗ ਐਂਡ ਕੈਲੀਬ੍ਰੇਸ਼ਨ ਲੈਬੋਰੇਟਰੀਜ਼ (ਐੱਨਏਬੀਐੱਲ) ਦੁਆਰਾ ਮਾਨਤਾ ਦਿੱਤੀ ਗਈ ਹੈ।

ਪੀਪੀਈ ਕਿੱਟ ਵਿੱਚ ਦਸਤਾਨੇ, ਕਵਰਆਲ, ਫੇਸ ਸ਼ੀਲਡ ਅਤੇ ਗੌਗਲਸ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਦੇ ਅਨੁਰੂਪ ਟ੍ਰਿਪਲ ਲੇਅਰ ਮੈਡੀਕਲ ਮਾਸਕ ਆਦਿ ਸਮਾਨ ਹੁੰਦੇ ਹਨ। ਸੀਆਈਪੀਈਟੀ ਦੀ ਕੋਵਿਡ-19 ਮਹਾਮਾਰੀ ਦੇ ਖ਼ਿਲਾਫ਼ ਅਤੇ 'ਆਤਮ ਨਿਰਭਰ ਭਾਰਤ'ਦੀ ਦਿਸ਼ਾ ਵਿੱਚ ਇੱਕ ਕਦਮ ਹੋਰ ਅੱਗੇ ਵਧਾਉਣ ਦੀ ਇਹ ਇੱਕ ਹੋਰ ਉਪਲੱਬਧੀ ਹੈ।
ਸੀਆਈਪੀਈਟੀ : ਆਈਪੀਟੀ ਸੈਂਟਰ ਭੁਵਨੇਸ਼ਵਰ ਨੇ ਟੈਸਟਿੰਗ ਪੀਪੀਈ ਕਿੱਟ ਦੀ ਸੁਵਿਧਾ ਵਿਕਸਿਤ ਕਰਨ ਤੋਂ ਬਾਅਦ ਮਾਨਤਾ ਦੇ ਲਈ ਐੱਨਏਬੀਐੱਲ ਨੂੰ ਇੱਕ ਅਰਜ਼ੀ ਦਿੱਤੀ ਸੀ।ਇਸ ਦੀ ਟੈਸਟਿੰਗ ਸੁਵਿਧਾ ਦੇ ਔਨਲਾਈਨ ਆਡਿਟ ਦੇ ਬਾਅਦ ਐੱਨਏਬੀਐੱਲ ਨੇ ਸੀਆਈਪੀਈਟੀ ਸੈਂਟਰ ਭੁਵਨੇਸ਼ਵਰ ਨੂੰ ਮਾਨਤਾ ਦੀ ਪ੍ਰਵਾਨਗੀ ਦੇ ਦਿੱਤੀ। ਸੀਆਈਪੀਈਟੀ ਦੇ ਕੁਝ ਹੋਰਨਾਂ ਕੇਂਦਰਾਂ ਨੇ ਲਈ ਵੀ ਮਾਨਤਾ ਦੇ ਲਈ ਅਰਜ਼ੀਆਂ ਦਿੱਤੀਆਂ ਹਨ ਜੋ ਕਿ ਪ੍ਰਗਤੀ 'ਤੇ ਹਨ।
ਕੇਂਦਰੀ ਰਸਾਇਣ ਅਤੇ ਖਾਦ ਮੰਤਰੀ, ਸ਼੍ਰੀ ਡੀ.ਵੀ. ਸਦਾਨੰਦ ਗੌੜਾ ਨੇ ਸੀਆਈਪੀਈਟੀ ਭੁਵਨੇਸ਼ਵਰ ਨੂੰ ਇਸ ਉਪਲੱਬਧੀ ਦੇ ਲਈ ਵਧਾਈ ਦਿੱਤੀ ਅਤੇ ਦੇਸ਼ ਦੇ ਲੋਕਾਂ ਦੀ ਸੇਵਾ ਕਰਨ ਅਤੇ ਮੇਕ ਇਨ ਇੰਡੀਆ 'ਤੇ ਫੋਕਸ ਕਰਨ ਦੇ ਲਈ ਐੱਮਐੱਸਐੱਮਈ ਦੀ ਸਹਾਇਤਾ ਕਰਨ ਦੇ ਮੋਹਰੀ ਕਾਰਜਾਂ ਦੇ ਲਈ ਆਪਣੀ ਗਤੀ ਤੇਜ਼ ਬਣਾਈ ਰੱਖਣ ਦੀ ਅਪੀਲ ਕੀਤੀ।
ਸੀਆਈਪੀਈਟੀ ਵਿਸ਼ਵ ਸਿਹਤ ਸੰਗਠਨ/ਆਈਐੱਸਓ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਰੂਪ, ਸਿਹਤ ਦੇਖਭਾਲ਼ ਦੇ ਖੇਤਰਾਂ ਵਿੱਚ ਖੋਜ ਅਤੇ ਵਿਕਾਸ ਦੀ ਪਹਿਲ ਕਰਦਾ ਰਿਹਾ ਹੈ। ਸੀਆਈਪੀਈਟੀ ਨੇ ਕੋਵਿਡ ਮਹਾਮਾਰੀ ਦੇ ਦੌਰਾਨ ਜ਼ਰੂਰੀ ਸੇਵਾਵਾਂ ਦੀ ਸਹਾਇਤਾ ਕਰਨ ਦੇ ਲਈ ਅਨਾਜ ਅਤੇ ਖਾਦ ਪੈਕੇਜਿੰਗ ਦੀ ਟੈਸਟਿੰਗ ਕਰਨ ਦੇ ਲਈ ਵੀ ਆਪਣੀ ਸਮਰੱਥਾ ਦਾ ਵਿਸਤਾਰ ਕੀਤਾ ਹੈ।
*****
ਆਰਸੀਜੇ/ਆਰਕੇਐੱਮ
(रिलीज़ आईडी: 1639863)
आगंतुक पटल : 292