ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਪਿਛਲੇ 24 ਘੰਟਿਆਂ ਵਿੱਚ 23,600 ਤੋਂ ਜ਼ਿਆਦਾ ਲੋਕ ਠੀਕ ਹੋਏ
ਐਕਟਿਵ ਮਾਮਲਿਆਂ ਦੀ ਤੁਲਣਾ ਵਿੱਚ ਠੀਕ ਹੋਣ ਵਾਲਿਆਂ ਦੀ ਸੰਖਿਆ 3 ਲੱਖ ਤੋਂ ਵੀ ਜ਼ਿਆਦਾ
ਪ੍ਰਤੀ ਮਿਲੀਅਨ ਟੈਸਟ (ਟੀਪੀਐੱਮ) 10,000 ਦੇ ਕਰੀਬ ਪਹੁੰਚੇ
Posted On:
19 JUL 2020 5:56PM by PIB Chandigarh
ਕੇਂਦਰ ਅਤੇ ਰਾਜ ਸਰਕਾਰਾਂ ਦੇ ਜ਼ਿਆਦਾ ਟੈਸਟਿੰਗ ਅਤੇ ਸਮੇਂਬੱਧ ਡਾਇਗਨੌਸਟਿਕ ਜਿਹੇ ਸਰਗਰਮ ਉਪਾਵਾਂ ਨਾਲ ਜਲਦੀ ਤੋਂ ਜਲਦੀ ਮਾਮਲੇ ਪਤਾ ਲਗਾਉਣ ਵਿੱਚ ਸਹਾਇਤਾ ਮਿਲੀ ਹੈ। ਸਟੈਂਡਰਡ ਆਵ੍ ਕੇਅਰ ਪ੍ਰੋਟੋਕਾਲ ਦੇ ਬਿਹਤਰ ਲਾਗੂਕਰਨ ਜ਼ਰੀਏ ਦਰਮਿਆਨੇ ਅਤੇ ਗੰਭੀਰ ਮਾਮਲਿਆਂ ਦੇ ਪ੍ਰਭਾਵੀ ਨੈਦਾਨਿਕੀ ਪ੍ਰਬੰਧਨ ਨਾਲ ਕੋਵਿਡ ਮਰੀਜ਼ਾਂ ਦੇ ਠੀਕ ਹੋਣ ਦੀ ਉੱਚੀ ਦਰ ਸੁਨਿਸ਼ਚਿਤ ਹੋਈ ਹੈ।
ਪਿਛਲੇ 24 ਘੰਟਿਆਂ ਦੌਰਾਨ ਠੀਕ ਹੋਣ ਵਾਲੇ ਕੋਵਿਡ ਮਰੀਜ਼ਾਂ ਦੀ ਸੰਖਿਆ ਵਧ ਕੇ 23,672 ਹੋ ਗਈ। ਇਸ ਪ੍ਰਕਾਰ ਠੀਕ ਹੋਣ ਵਾਲੇ ਮਰੀਜ਼ਾਂ ਅਤੇ ਕੋਵਿਡ-19 ਦੇ ਐਕਟਿਵ ਮਾਮਲਿਆਂ ਦੇ ਵਿੱਚ ਅੰਤਰ ਵਧ ਕੇ 3,04,043 ਹੋ ਗਿਆ। ਹੁਣੇ ਤੱਕ ਕੁੱਲ 6,77,422 ਲੋਕ ਠੀਕ ਹੋ ਚੁੱਕੇ ਹਨ। ਇਸ ਤਰ੍ਹਾਂ, ਠੀਕ ਹੋਣ ਦੀ ਦਰ 62.86% ਹੋ ਗਈ ਹੈ।
ਸਾਰੇ 3,73,379 ਐਕਟਿਵ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਅਤੇ ਹੋਮ ਆਈਸੋਲੇਸ਼ਨ ਵਿੱਚ ਮੈਡੀਕਲ ਦੇਖਰੇਖ ਉਪਲੱਬਧ ਕਰਵਾਈ ਜਾ ਰਹੀ ਹੈ।
ਦੇਸ਼ ਵਿੱਚ ਟੈਸਟ ਸੁਵਿਧਾਵਾਂ ਵਿੱਚ ਖਾਸਾ ਵਾਧਾ ਕੀਤਾ ਗਿਆ ਹੈ। ਆਈਸੀਐੱਮਆਰ ਦੁਆਰਾ ਸੁਝਾਈ ਗਈ ਟੈਸਟ ਰਣਨੀਤੀ ਤਹਿਤ ਹੁਣ ਸਾਰੇ ਰਜਿਸਟਰਡ ਮੈਡੀਕਲ ਮਾਹਿਰ ਜਾਂਚ ਦੀ ਸਿਫਾਰਿਸ਼ ਕਰ ਸਕਦੇ ਹਨ। ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਗੋਲਡ ਸਟੈਂਡਰਡ ਆਰਟੀ-ਪੀਸੀਆਰ ਅਧਾਰਿਤ ਵਿਆਪਕ ਟੈਸਟ ਨਾਲ ਰੈਪਿਡ ਐਂਟੀਜੈੱਨ ਪਵਾਇੰਟ ਆਵ੍ ਕੇਅਰ (ਪੀਓਸੀ) ਜਾਂਚ ਕਰਕੇ ਸੈਂਪਲਾਂ ਦੀ ਜਾਂਚ ਵਿੱਚ ਖਾਸਾ ਵਾਧਾ ਹੋਇਆ ਹੈ। ਕੁੱਲ 1,37,91,869 ਸੈਂਪਲਾਂ ਦੇ ਟੈਸਟ ਦੇ ਨਾਲ ਭਾਰਤ ਵਿੱਚ ਪ੍ਰਤੀ ਮਿਲੀਅਨ (ਟੀਪੀਐੱਮ) ਟੈਸਟ ਦਾ ਅੰਕੜਾ 9,994.1 ਤੱਕ ਪਹੁੰਚ ਗਿਆ।
ਡਾਇਗਨੌਸਟਿਕ ਲੈਬ ਨੈੱਟਵਰਕ ਦੀ ਸੰਖਿਆ ਵਧ ਕੇ 1,262 ਲੈਬਾਂ ਤੱਕ ਪਹੁੰਚ ਗਈ, ਜਿਨ੍ਹਾਂ ਵਿੱਚ 889 ਲੈਬਾਂ ਸਰਕਾਰੀ ਅਤੇ 373 ਪ੍ਰਾਈਵੇਟ ਖੇਤਰ ਦੀਆਂ ਹਨ। ਇਨ੍ਹਾਂ ਵਿੱਚ ਸ਼ਾਮਲ ਹਨ :
• ਰੀਅਲ-ਟਾਈਮ ਆਰਟੀ ਪੀਸੀਆਰ ਅਧਾਰਿਤ ਟੈਸਟਿੰਗ ਲੈਬਾਂ : 648 ( ਸਰਕਾਰੀ : 397 + ਪ੍ਰਾਈਵੇਟ : 251 )
• ਟਰੂਨੈਟ ਅਧਾਰਿਤ ਟੈਸਟ ਲੈਬਾਂ : 510 ( ਸਰਕਾਰ : 455 + ਪ੍ਰਾਈਵੇਟ : 55 )
• ਸੀਬੀਐੱਨਏਏਟੀ ਅਧਾਰਿਤ ਟੈਸਟ ਲੈਬਾਂ: 104 ( ਸਰਕਾਰੀ : 37 + ਪ੍ਰਾਈਵੇਟ : 67 )
ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹ-ਮਸ਼ਵਰੇ ਬਾਰੇ ਸਾਰੇ ਪ੍ਰਮਾਣਿਕ ਅਤੇ ਅੱਪਡੇਟਡ ਜਾਣਕਾਰੀ ਲਈ, ਕਿਰਪਾ ਕਰਕੇ ਨਿਯਮਿਤ ਰੂਪ ਨਾਲ https://www.mohfw.gov.in/ਅਤੇ @MoHFW_INDIAਦੇਖੋ ।
ਕੋਵਿਡ-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨਾਂ ਨੂੰ technicalquery.covid19[at]gov[dot]inਉੱਤੇ ਅਤੇ ਹੋਰ ਪ੍ਰਸ਼ਨਾਂ ਨੂੰ ncov2019[at]gov[dot]in‘ਤੇ ਈਮੇਲ ਅਤੇ @CovidIndiaSeva ‘ਤੇ ਟਵੀਟ ਕੀਤੀ ਜਾ ਸਕਦਾ ਹੈ।
ਕੋਵਿਡ - 19 ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ : + 91 - 11 - 23978046 ਜਾਂ 1075 ( ਟੋਲ - ਫ੍ਰੀ) ‘ਤੇ ਕਾਲ ਕਰੋ। ਕੋਵਿਡ - 19 ਬਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ https://www.mohfw.gov.in/pdf/coronvavirushelplinenumber.pdf ‘ਤੇ ਉਪਲੱਬਧ ਹੈ।
****
ਐੱਮਵੀ/ਐੱਸਜੀ
(Release ID: 1639862)
Visitor Counter : 229
Read this release in:
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Malayalam