ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ ਵਿੱਚ ਕੋਵਿਡ-19 ਮਰੀਜ਼ਾਂ ਦੀ ਅਸਲ ਸੰਖਿਆ ਸਿਰਫ਼ 3,31,146 ਹੈ

ਮਰੀਜ਼ਾਂ ਦੀ ਅਸਲ ਸੰਖਿਆ ਸੰਕ੍ਰਮਣ ਦੇ ਕੁੱਲ ਮਾਮਲਿਆਂ ਦਾ ਲਗਭਗ ਇੱਕ ਤਿਹਾਈ ਹੈ

ਕੋਵਿਡ-19 ਦੇ 6.1 ਲੱਖ ਤੋਂ ਜ਼ਿਆਦਾ ਮਰੀਜ਼ ਤੰਦਰੁਸਤ ਹੋ ਚੁੱਕੇ ਹਨ

Posted On: 16 JUL 2020 2:06PM by PIB Chandigarh

ਕੋਵਿਡ-19 ਦੀ ਰੋਕਥਾਮ, ਉਸ ਨੂੰ ਸੀਮਤ ਕਰਨ ਅਤੇ ਸੰਕ੍ਰਮਿਤ ਲੋਕਾਂ ਦੇ ਇਲਾਜ ਦੀ ਵਿਵਸਥਾ ਲਈ ਕੇਂਦਰ ਸਰਕਾਰ ਨਾਲ ਹੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ‘ਸੰਪੂਰਨ ਸਰਕਾਰ’ ਦੀ ਕਾਰਜ ਨੀਤੀ ਤਹਿਤ ਇੱਕ ਗ੍ਰੇਡਡ ਅਤੇ ਸਰਗਰਮ ਦ੍ਰਿਸ਼ਟੀਕੋਣ ਅਪਣਾਇਆ ਗਿਆ ਹੈ। ਕੋਵਿਡ-19 ਸਬੰਧੀ ਕੀਤੇ ਜਾ ਰਹੇ ਸਮੂਹਿਕ ਯਤਨਾਂ ਦੀ ਉੱਚ ਪੱਧਰ ’ਤੇ ਨਿਯਮਤ ਰੂਪ ਨਾਲ ਸਮੀਖਿਆ ਅਤੇ ਨਿਗਰਾਨੀ ਕੀਤੀ ਜਾਂਦੀ ਹੈ।

 

ਕੋਵਿਡ-19 ਦੀ ਰੋਕਥਾਮ ਨੂੰ ਲੈ ਕੇ ਕੀਤੇ ਗਏ ਟੀਚਾਗਤ ਉਪਾਵਾਂ ਦੀ ਵਜ੍ਹਾ ਨਾਲ ਇਸ ਦੇ ਸੰਕ੍ਰਮਿਤ ਮਰੀਜ਼ਾਂ ਦੀ ਸੰਖਿਆ ਵਿੱਚ ਲਗਾਤਾਰ ਗਿਰਾਵਟ ਦੇਖੀ ਜਾ ਰਹੀ ਹੈ। ਅੱਜ ਦੀ ਤਾਰੀਖ ਵਿੱਚ ਦੇਸ਼ ਵਿੱਚ ਕੋਵਿਡ-19 ਮਰੀਜ਼ਾਂ ਦੀ ਅਸਲ ਸੰਖਿਆ ਸਿਰਫ਼ 3,31,146 ਹੈ। ਇਹ ਹੁਣ ਤੱਕ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਪਾਏ ਗਏ ਕੁੱਲ ਮਾਮਲਿਆਂ ਦੇ ਇੱਕ ਤਿਹਾਈ (34.18 ਪ੍ਰਤੀਸ਼ਤ) ਤੋਂ ਥੋੜ੍ਹਾ ਜ਼ਿਆਦਾ ਹੈ। ਕੋਵਿਡ-19 ਮਰੀਜ਼ਾਂ ਦੀ ਅਸਲ ਸੰਖਿਆ, ਕੰਟਰੋਲ ਗਤੀਵਿਧੀਆਂ, ਸੰਕ੍ਰਮਿਤ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਦਾ ਸਮੇਂ-ਸਮੇਂ ’ਤੇ ਪਤਾ ਲਗਾਉਣ ਅਤੇ ਕੰਟੇਨਮੈਂਟ ਜ਼ੋਨ ਦੀ ਨਿਗਰਾਨੀ, ਤੇਜ਼ੀ ਨਾਲ ਟੈਸਟ ਅਤੇ ਸਮਾਂ ਰਹਿੰਦੇ ਨਿਦਾਨ ਅਤੇ ਦੇਖਭਾਲ਼ ਪ੍ਰੋਟੋਕੌਲ ਦੇ ਚੰਗੀ ਤਰ੍ਹਾਂ ਲਾਗੂ ਮਿਆਰ ਰਾਹੀਂ ਗੰਭੀਰ ਮਾਮਲਿਆਂ ਵਿੱਚ ਇਲਾਜ ਸਮੇਤ ਇਸਦੀ ਰੋਕਥਾਮ ਲਈ ਕੀਤੇ ਗਏ ਸਰਗਰਮ ਉਪਾਵਾਂ ਦੀ ਵਜ੍ਹਾ ਨਾਲ ਸੀਮਤ ਹਨ ਅਤੇ ਇਨ੍ਹਾਂ ਦਾ ਇਲਾਜ ਹੋ ਰਿਹਾ ਹੈ। ਇਨ੍ਹਾਂ ਉਪਾਵਾਂ ਦੀ ਵਜ੍ਹਾਂ ਨਾਲ ਕੋਵਿਡ-19 ਮਰੀਜ਼ਾਂ ਦੇ ਇਲਾਜ ਦੇ ਬਾਅਦ ਸਿਹਤਮੰਦ ਹੋਣ ਦੀ ਸੰਭਾਵਨਾ ਕਾਫ਼ੀ ਹੱਦ ਤੱਕ ਵਧ ਗਈ ਹੈ।

 

ਕੇਂਦਰ ਅਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੰਯੁਕਤ ਯਤਨਾਂ ਨਾਲ ਟੈਸਟ ਸਮਰੱਥਾ ਵਿੱਚ ਵਾਧਾ, ਸਿਹਤ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ, ਐੱਸਏਆਰਆਈ/ਆਈਐੱਲਆਈ ਮਾਮਲਿਆਂ ਵਿੱਚ ਨਿਗਰਾਨੀ ਨੂੰ ਤਰਜੀਹ ਅਤੇ ਬਜ਼ੁਰਗਾਂ ਅਤੇ ਸਹਿ-ਰੋਗਾਣੂਆਂ ਵਾਲੇ ਲੋਕਾਂ ਦੀ ਪਹਿਚਾਣ ਯਕੀਨੀ ਕਰਨ ਦੀ ਵਜ੍ਹਾ ਨਾਲ ਪੂਰੇ ਭਾਰਤ ਵਿੱਚ ਕੋਵਿਡ-19 ਦੇ ਮਰੀਜਾਂ ਦੇ ਇਲਾਜ ਦੇ ਬਾਅਦ ਸਿਹਤਮੰਦ ਹੋਣ ਦੀ ਦਰ ਵਿੱਚ ਨਿਰੰਤਰ ਤੇਜ਼ੀ ਦੇਖੀ ਜਾ ਰਹੀ ਹੈ।

 

ਜਿਵੇਂ ਕਿ ਹੇਠ ਦਿੱਤੇ ਗਏ ਗ੍ਰਾਫ ਦੇ ਅੰਕੜੇ ਦੱਸਦੇ ਹਨ, ਸਿਹਤਮੰਦ ਹੋਣ ਦੀ ਦਰ ਦੇ 50 ਪ੍ਰਤੀਸ਼ਤ ਦਾ ਅੰਕੜਾ ਪਾਰ ਕਰਨ ਦੇ ਬਾਅਦ ਜੂਨ 2020 ਦੇ ਮੱਧ ਤੋਂ ਮਰੀਜ਼ਾਂ ਦੇ ਠੀਕ ਹੋਣ ਦੀ ਸੰਖਿਆ ਵਿੱਚ ਲਗਾਤਾਰ ਵਾਧਾ ਅਤੇ ਐਕਟਿਵ ਕੇਸਾਂ ਵਿੱਚ ਨਿਰੰਤਰ ਗਿਰਾਵਟ ਦੇਖੀ ਜਾ ਰਹੀ ਹੈ। ਕੋਵਿਡ-19 ਦੇ ਕੁੱਲ ਮਰੀਜ਼ਾਂ ਵਿੱਚੋਂ ਹੁਣ ਤੱਕ 63.25 ਪ੍ਰਤੀਸ਼ਤ ਮਰੀਜ਼ ਠੀਕ ਹੋ ਚੁੱਕੇ ਹਨ। ਇਸ ਦੇ ਨਾਲ ਹੀ ਜੂਨ 2020 ਦੇ ਮੱਧ ਵਿੱਚ ਲਗਭਗ 45 ਪ੍ਰਤੀਸ਼ਤ ਐਕਟਿਵ ਕੇਸਾਂ ਵਿੱਚੋਂ ਅੱਜ ਤੱਕ ਇਹ ਘਟ ਕੇ 34.18 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ।

 

Description: http://pibcms.nic.in/WriteReadData/userfiles/image/image001GO3V.png

 

ਪਿਛਲੇ 24 ਘੰਟਿਆਂ ਵਿੱਚ ਕੋਵਿਡ ਸੰਕ੍ਰਮਣ ਨਾਲ ਕੁੱਲ 20,783 ਲੋਕ ਠੀਕ ਹੋਏ ਹਨ ਜਿਸ ਨਾਲ ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਕੁੱਲ ਸੰਖਿਆ 6,12,814 ਹੋ ਗਈ ਹੈ। ਇਸ ਬਿਮਾਰੀ ਨਾਲ ਠੀਕ ਹੋਣ ਵਾਲਿਆਂ ਅਤੇ ਇਸ ਨਾਲ ਗ੍ਰਸਤ ਲੋਕਾਂ ਦੀ ਸੰਖਿਆ ਵਿਚਕਾਰ ਅੰਤਰ ਵਧ ਕੇ 2,81,668 ਹੋ ਗਿਆ ਹੈ।

 

ਕੋਵਿਡ-19 ਤੋਂ ਸੰਕ੍ਰਮਿਤ ਲੋਕਾਂ ਦੇ ਇਲਾਜ ਲਈ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਵਿੱਚ ਸ਼੍ਰੇਣੀ 1 ਤਹਿਤ 1381 ਸਮਰਪਿਤ ਕੋਵਿਡ ਹਸਪਤਾਲ, ਸ਼੍ਰੇਣੀ 2 ਤਹਿਤ 3100 ਸਮਰਪਿਤ ਕੋਵਿਡ ਦੇਖਭਾਲ਼ ਕੇਂਦਰ, ਸ਼੍ਰੇਣੀ 3 ਤਹਿਤ 10,367 ਕੋਵਿਡ ਦੇਖਭਾਲ਼ ਕੇਂਦਰ ਸ਼ਾਮਲ ਹਨ। ਇਨ੍ਹਾਂ ਸਾਰੇ ਹਸਪਤਾਲਾਂ ਵਿੱਚ ਕੁੱਲ ਮਿਲਾ ਕੇ 46,666 ਆਈਸੀਯੂ ਬੈੱਡ ਹਨ।

 

ਕੇਂਦਰ ਅਤੇ ਰਾਜਾਂ ਵਿਚਕਾਰ ਸਹਿਯੋਗਾਤਮਕ ਰਣਨੀਤੀ ਨਾਲ ਇਹ ਵੀ ਯਕੀਨੀ ਹੋਇਆ ਕਿ ਦੇਸ਼ ਵਿੱਚ ਕੋਵਿਡ ਮਾਮਲਿਆਂ ਵਿੱਚ ਵਾਧਾ ਪ੍ਰਤੀਬੰਧਿਤ ਖੇਤਰ ਤੱਕ ਹੀ ਸੀਮਤ ਹੈ। ਸਿਰਫ਼ ਦੋ ਰਾਜਾਂ-ਮਹਾਰਾਸ਼ਟਰ ਅਤੇ ਤਮਿਲ ਨਾਡੂ ਵਿੱਚ ਹੀ ਦੇਸ਼ ਵਿੱਚ ਕੋਵਿਡ ਦੇ ਕੁੱਲ ਐਕਟਿਵ ਕੇਸਾਂ ਦਾ 48.15 ਪ੍ਰਤੀਸ਼ਤ ਹਿੱਸਾ ਹੈ। ਕੁੱਲ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਸਿਰਫ਼ 10 ਰਾਜਾਂ ਵਿੱਚ ਹੀ ਐਕਟਿਵ ਕੇਸਾਂ ਦਾ 84.62 ਪ੍ਰਤੀਸ਼ਤ ਹਿੱਸਾ ਮੌਜੂਦ ਹੈ। ਕੇਂਦਰ ਸਰਕਾਰ ਇਸ ਬਿਮਾਰੀ ਦੀ ਰੋਕਥਾਮ ਅਤੇ ਇਸਤੋਂ ਪੀੜਤ ਲੋਕਾਂ ਦੇ ਪ੍ਰਭਾਵੀ ਨਿਦਾਨਕ ਪ੍ਰਬੰਧਨ ਦੇ ਮਾਮਲਿਆਂ ਵਿੱਚ ਇਨ੍ਹਾਂ 10 ਰਾਜਾਂ ਨੂੰ ਲਗਾਤਾਰ ਮਦਦ ਕਰ ਰਹੀ ਹੈ।

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ ਨਿਰਦੇਸ਼ਾਂ ਅਤੇ ਸਲਾਹ ਤੇ ਸਾਰੀ ਪ੍ਰਮਾਣਿਕ ਅਤੇ ਅਪਡੇਟ ਜਾਣਕਾਰੀ ਲਈ ਕਿਰਪਾ ਕਰਕੇ ਨਿਯਮਤ ਰੂਪ ਨਾਲ https://www.mohfw.gov.in/ ਅਤੇ @MoHFW_INDIA  ਦੇਖੋ।

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਸਵਾਲ technicalquery.covid19[at]gov[dot]in ਅਤੇ ਹੋਰ ਸਵਾਲ ncov2019[at]gov[dot]in  ਅਤੇ @CovidIndiaSeva ’ਤੇ ਦੇਖੇ ਜਾ ਸਕਦੇ ਹਨ।

 

ਕੋਵਿਡ-10 ਨੂੰ ਲੈ ਕੇ ਜੇਕਰ ਕੋਈ ਸਵਾਲ ਹੋਵੇ ਤਾਂ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ : + 91-11-23978046 ਜਾਂ1075 (ਟੋਲ ਫ੍ਰੀ) ਤੇ ਕਾਲ ਕਰੋ। ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ https://www.mohfw.gov.in/pdf/coronvavirushelplinenumber.pdf  ’ਤੇ ਉਪਲੱਬਧ ਹੈ।

 

 

****

 

 

ਐੱਮਵੀ/ਐੱਸਜੀ


(Release ID: 1639216) Visitor Counter : 208