ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਸ਼੍ਰੀ ਕਿਰੇਨ ਰਿਜਿਜੂ ਨੇ ਰਾਜਾਂ ਨੂੰ ਐੱਨਵਾਈਕੇਐੱਸ, ਐੱਨਐੱਸਐੱਸ ਦੇ ਵਲੰਟੀਅਰਾਂ ਦੁਆਰਾ ‘ਆਤਮਨਿਰਭਰ ਭਾਰਤ’ ਬਾਰੇ ਜਾਗਰੂਕਤਾ ਫੈਲਾਉਣ ਦਾ ਸੱਦਾ; ਰਾਜਾਂ ਨੇ ‘ਇੱਕ ਰਾਜ ਇੱਕ ਖੇਡ’ ਨੀਤੀ ਦੀ ‘ਉਲੰਪਿਕ ਗੌਰਵ’ ਵਜੋਂ ਸ਼ਲਾਘਾ ਕੀਤੀ

ਸ਼੍ਰੀ ਕਿਰੇਨ ਰਿਜਿਜੂ ਨੇ 18 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੰਤਰੀਆਂ ਅਤੇ ਯੁਵਾ ਮਾਮਲੇ ਤੇ ਖੇਡ ਵਿਭਾਗਾਂ ਦੇ ਅਧਿਕਾਰੀਆਂ ਨੂੰ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਸੰਬੋਧਨ ਕੀਤਾ

Posted On: 14 JUL 2020 6:29PM by PIB Chandigarh

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ, ਸ਼੍ਰੀ ਕਿਰੇਨ ਰਿਜਿਜੂ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ 18 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੰਤਰੀਆਂ ਅਤੇ ਯੁਵਾ ਮਾਮਲੇ ਤੇ ਖੇਡ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਉਸ ਦੋਦਿਨਾ ਕਾਨਫ਼ਰੰਸ ਦਾ ਪਹਿਲਾ ਭਾਗ ਸੀ, ਜਿੱਥੇ ਸਾਰੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਕੋਵਿਡ–19 ਤੋਂ ਬਾਅਦ ਖੇਡਾਂ ਦੀ ਮੁੜਸ਼ੁਰੂਆਤ ਅਤੇ ਰਾਜ ਪੱਧਰ ਉੱਤੇ ਵਿਭਿੰਨ ਯੋਜਨਾਵਾਂ ਨੂੰ ਉਤਸ਼ਾਹਿਤ ਕਰਨ ਲਈ ਅੱਗੇ ਵਧਦਿਆਂ ਨਹਿਰੂ ਯੁਵਾ ਕੇਂਦਰ ਸੰਗਠਨ’ (ਐੱਨਵਾਈਕੇਐੱਸ – NYKS) ਅਤੇ ਨੈਸ਼ਨਲ ਸਰਵਿਸ ਸਕੀਮ’ (ਐੱਨਐੱਸਐੱਸ – NSS) ਦੇ ਹੋਰ ਵਲੰਟੀਅਰਾਂ ਨੂੰ ਸ਼ਾਮਲ ਕਰਨ ਲਈ ਰੂਪਰੇਖਾ ਸਾਂਝੀ ਕਰਨਗੇ।

 

 

ਇਸ ਬੈਠਕ ਨੂੰ ਸੰਬੋਧਨ ਕਰਦਿਆਂ ਸ਼੍ਰੀ ਰਿਜਿਜੂ ਨੇ ਕਿਹਾ,‘ਐੱਨਵਾਈਕੇਐੱਸ ਅਤੇ ਐੱਨਐੱਸ ਦੇ ਵਲੰਟੀਅਰਜ਼ ਨੇ ਕੋਵਿਡ–19 ਦੌਰਾਨ ਸਿਵਲ ਪ੍ਰਸ਼ਾਸਨ ਦੇ ਨਾਲ ਕੰਮ ਕਰਦਿਆਂ ਸ਼ਲਾਘਾਯੋਗ ਕਾਰਜ ਕੀਤਾ ਹੈ। ਇਸ ਵੇਲੇ 75 ਲੱਖ ਵਲੰਟੀਅਰ ਹਨ ਅਤੇ ਅਸੀਂ ਅਨਲੌਕ 2 ਦੌਰਾਨ ਇਸ ਗਿਣਤੀ ਨੂੰ ਵਧਾ ਕੇ 1 ਕਰੋੜ ਕਰਨ ਦਾ ਫ਼ੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਪਹਿਲਾਂ ਹੀ ਆਤਮਨਿਰਭਰ ਭਾਰਤਦਾ ਐਲਾਨ ਕਰ ਚੁੱਕੇ ਹਨ। ਜਿਵੇਂ ਹੀ ਦੇਸ਼ ਖੁੱਲ੍ਹਦਾ ਹੈ, ਸਾਡੇ ਵਲੰਟੀਅਰ ਸਮਾਜ ਦੇ ਸਾਰੇ ਵਰਗਾਂ ਜਿਵੇਂ ਕਿਸਾਨਾਂ, ਛੋਟੇ ਕਾਰੋਬਾਰੀ ਮਾਲਕਾਂ ਤੇ ਹੋਰਨਾਂ ਵਿੱਚ ਆਤਮਨਿਰਭਰਹੋਣ ਤੇ ਉਨ੍ਹਾਂ ਨੂੰ ਹੋਣ ਵਾਲੇ ਸਿੱਧੇ ਫ਼ਾਇਦਿਆਂ ਬਾਰੇ ਜਾਗਰੂਕਤਾ ਪੈਦਾ ਕਰਨਗੇ। ਮੈਂ ਰਾਜਾਂ ਨੂੰ ਵਲੰਟੀਅਰਾਂ ਨੂੰ ਪ੍ਰੋਮੋਟ ਕਰਨ ਤੇ ਉਨ੍ਹਾਂ ਨੂੰ ਬਿਹਤਰ ਢੰਗ ਨਾਲ ਕੰਮ ਕਰਨ ਲਈ ਮਦਦ ਕਰਨ ਦਾ ਸੱਦਾ ਦਿੱਤਾ। ਉਹ ਸਿੱਧਾ ਜ਼ਿਲ੍ਹਾ ਪ੍ਰਸ਼ਾਸਨ ਨਾਲ ਕੰਮ ਕਰਨਗੇ ਕੇਂਦਰ ਦਾ ਦਖ਼ਲ ਬਹੁਤ ਘੱਟ ਹੋਵੇਗਾ।

 

 

 

ਸੰਖੇਪ ਏਜੰਡੇ ਸਮੇਤ ਸਬੰਧਿਤ ਨੁਕਤਿਆਂ ਬਾਰੇ ਵਿਚਾਰਵਟਾਂਦਰਾ ਕਰਦਿਆਂ ਰਾਜਾਂ ਦੇ ਵੱਡੀ ਗਿਣਤੀ ਵਿੱਚ ਨੁਮਾਇੰਦਿਆਂ ਨੇ ਮੰਤਰਾਲੇ ਵੱਲੋਂ ਸਾਰੇ ਰਾਜਾਂ ਵਿੱਚ ਬੁਨਿਆਦੀ ਪੱਧਰ ਦੀਆਂ ਖੇਡਾਂ ਦੇ ਨਾਲਨਾਲ ਉਲੰਪਿਕ ਪੱਧਰ ਦੀ ਸਿਖਲਾਈ ਨੂੰ ਉਤਸ਼ਾਹਿਤ ਕਰਨ ਲਈ ਚੁੱਕੇ ਕਦਮਾਂ ਦੀ ਸ਼ਲਾਘਾ ਕੀਤੀ। ਹਰੇਕ ਰਾਜ ਵਿੱਚ ਖੇਲੋ ਇੰਡੀਆ ਸਟੇਟ ਸੈਂਟਰ ਐਕਸੇਲੈਂਸ’ (ਕੇਆਈੱਸਸੀਈ – KISCE) ਦੀ ਸਥਾਪਨਾ ਅਤੇ ਇੱਕ ਰਾਜ ਇੱਕ ਖੇਡ’ (ਵੰਨ ਸਟੇਟ ਵੰਨ ਸਪੋਰਟ) ਨੀਤੀ ਰਾਜਾਂ ਨੂੰ ਚੰਗੀ ਲੱਗੀ ਕਿਉਂਕਿ ਮੰਤਰੀਆਂ ਅਤੇ ਅਧਿਕਾਰੀਆਂ ਨੇ ਰਾਜਾਂ ਨੇ ਇੱਕ ਅਜਿਹੀ ਖੇਡ ਅਪਨਾਉਣ ਵਿੱਚ ਦਿਲਚਸਪੀ ਪ੍ਰਗਟਾਈ, ਜਿਸ ਵਿੱਚ ਉਹ ਰਵਾਈਤੀ ਤੌਰ ਤੇ ਮਜ਼ਬੂਤ ਰਹੇ ਹਨ। ਸ਼੍ਰੀ ਰਿਜਿਜੂ ਨੇ ਕਿਹਾ,‘ਸਾਡਾ ਮੰਤਰਾਲਾ ਇੱਕ ਜਾਂ ਦੋ ਖੇਡਾਂ ਵਿੱਚ ਸ਼ਾਨਦਾਰ ਮੁਹਾਰਤ ਹਾਸਲ ਕਰਨ ਦੇ ਜਤਨ ਵਿੱਚ ਰਾਜਾਂ ਦੀ ਸਹਾਇਤਾ ਕਰੇਗਾ ਤੇ ਵਿੱਤੀ ਮਦਦ ਕਰੇਗਾ। ਕੇਆਈਐੱਸਸੀਈਜ਼ (KISCEs) ਕਿਸੇ ਇੱਕ ਖੇਡ ਲਈ ਨੋਡਲ ਸੈਂਟਰ ਬਣਨਗੇ, ਜਿੱਥੇ ਅਥਲੀਟ ਉਲਿੰਪਿਕਸ ਲਈ ਵਿਸ਼ਵਪੱਧਰੀ ਸੁਵਿਧਾਵਾਂ ਦੀ ਮਦਦ ਨਾਲ ਪ੍ਰਫ਼ੁੱਲਤ ਹੋ ਸਕਣਗੇ। ਰਾਜ ਰਵਾਈਤੀ ਖੇਡਾਂ ਸਮੇਤ ਹੋਰ ਖੇਡਾਂ ਵਿੱਚ ਵੀ ਅਥਲੀਟਾਂ ਨੂੰ ਸਿੱਖਿਅਤ ਕਰਨ ਦਾ ਵਿਕਲਪ ਚੁਣ ਸਕਣਗੇ ਪਰ ਧਿਆਨ ਸਿਰਫ਼ ਇੱਕ ਜਾਂ ਦੋ ਅਨੁਸ਼ਾਸਨਾਂ ਉੱਤੇ ਹੀ ਕੇਂਦ੍ਰਿਤ ਰੱਖਣਾ ਹੋਵੇਗਾ।ਰਾਜਾਂ ਦੇ ਪ੍ਰਤੀਨਿਧਾਂ ਨੇ ਕਿਹਾ ਕਿ ਪੂਰੇ ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ 1,000 ‘ਖੇਲੋ ਇੰਡੀਆ ਸੈਂਟਰਸਥਾਪਿਤ ਕਰਨ ਨਾਲ ਨਾ ਸਿਰਫ਼ ਸਥਾਨਕ ਪ੍ਰਤਿਭਾ ਨੂੰ ਪਛਾਣਨ ਵਿੱਚ ਮਦਦ ਮਿਲੇਗੀ, ਸਗੋਂ ਇਸ ਨਾਲ ਦੇਸ਼ ਵਿੱਚ ਖੇਡ ਦਾ ਇੱਕ ਸੱਭਿਆਚਾਰ ਵੀ ਸਿਰਜਿਆ ਜਾਵੇਗਾ। ਕਈ ਰਾਜਾਂ ਨੇ ਬੁਨਿਆਦੀ ਪੱਧਰ ਦੀ ਖੇਡ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਸਫ਼ਲਤਾ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ।

 

 

ਮੰਤਰੀ ਨੇ ਇਹ ਵੀ ਕਿਹਾ ਕਿ ਫ਼ਿੱਟ ਇੰਡੀਆ ਮੂਵਮੈਂਟਨਾਲ ਸਬੰਧਿਤ ਗਤੀਵਿਧੀਆਂ ਵਿੱਚ ਰਾਜਾਂ ਦੀ ਸ਼ਮੂਲੀਅਤ ਬਹੁਤ ਉਤਸ਼ਾਹਜਜਨਕ ਰਹੀ ਹੈ ਕਿਉਂਕਿ ਸਮੁੱਚੇ ਭਾਰਤ ਦੇ 2.5 ਲੱਖ ਤੋਂ ਵੀ ਵੱਧ ਸਕੂਲਾਂ ਨੇ ਫ਼ਿੱਟ ਇੰਡੀਆ ਸਕੂਲਬਣਨ ਲਈ ਆਪਣੇ ਨਾਮ ਦਰਜ ਕਰਵਾਏ ਹਨ। ਮੰਤਰੀ ਨੇ ਇਹ ਵੀ ਕਿਹਾ,‘ਮੈਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪੋਆਪਣੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਾਰੇ ਸਕੂਲਾਂ ਨੂੰ ਫ਼ਿੱਟ ਇੰਡੀਆ ਸਕੂਲਵਿੱਚ ਸ਼ਾਮਲ ਕਰਵਾਉਣ ਵਿੱਚ ਸਰਗਰਮ ਭੂਮਿਕਾ ਨਿਭਾਉਣ, ਤਾਂ ਜੋ ਫ਼ਿੱਟਨੈੱਸ ਨੌਜਵਾਨਾਂ ਲਈ ਇੱਕ ਜੀਵਨਮਾਰਗ ਬਣ ਜਾਵੇ।

 

 

ਰਾਜਾਂ ਦੇ ਪ੍ਰਤੀਨਿਧਾਂ ਨਾਲ ਗੱਲਬਾਤ ਤੋਂ ਬਾਅਦ ਸ਼੍ਰੀ ਰਿਜਿਜੂ ਨੇ ਕਿਹਾ,‘ਇਹ ਕਾਨਫ਼ਰੰਸ ਬਹੁਤ ਲਾਹੇਵੰਦ ਰਹੀ ਹੈ। ਮੰਤਰੀਆਂ ਅਤੇ ਅਧਿਕਾਰੀਆਂ ਨੇ ਖੇਡਾਂ ਅਤੇ ਨੌਜਵਾਨਾਂ ਨਾਲ ਸਬੰਧਿਤ ਮੁੱਦਿਆਂ ਬਾਰੇ ਕੁਝ ਬਹੁਤ ਹੀ ਵਡਮੁੱਲੇ ਸੁਝਾਅ ਦਿੱਤੇ ਹਨ। ਉਨ੍ਹਾਂ ਨੇ ਮੈਨੂੰ ਕੋਵਿਡ ਤੋਂ ਬਾਅਦ ਦੀਆਂ ਤਿਆਰੀਆਂ ਬਾਰੇ ਵੀ ਜਾਣਕਾਰੀ ਦਿੱਤੀ ਹੈ ਖੇਡ ਸਮਾਰੋਹ ਕਿਵੇਂ ਸ਼ੁਰੂ ਕਰਨੇ ਹਨ ਤੇ ਅਥਲੀਟਾਂ ਨੂੰ ਸਿਖਲਾਈ ਕਿਵੇਂ ਦੇਣੀ ਹੈ। ਰਾਜ ਬਹੁਤ ਵਧੀਆ ਕੰਮ ਕਰ ਰਹੇ ਹਨ ਅਤੇ ਮੰਤਰਾਲਾ ਉਨ੍ਹਾਂ ਨਾਲ ਬਹੁਤ ਹੀ ਨੇੜਿਓਂ ਤਾਲਮੇਲ ਰੱਖ ਰਿਹਾ ਹੈ। ਮੈਨੂੰ ਯਕੀਨ ਹੈ ਕਿ ਅਸੀਂ ਇਸ ਕਾਨਫ਼ਰੰਸ ਦੀ ਸਮਾਪਤੀ ਤੇ ਇਸ ਦਿਸ਼ਾ ਵਿੱਚ ਅੱਗੇ ਵਧਣ ਲਈ ਇੱਕ ਰੂਪਰੇਖਾ ਤਿਆਰ ਕਰ ਲਵਾਂਗੇ।

 

ਪਹਿਲੇ ਦਿਨ ਆਂਧਰ ਪ੍ਰਦੇਸ਼, ਅਸਾਮ, ਛੱਤੀਸਗੜ੍ਹ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਤੇ ਕਸ਼ਮੀਰ, ਕਰਨਾਟਕ, ਕੇਰਲ, ਲਦਾਖ, ਮਹਾਰਾਸ਼ਟਰ, ਓਡੀਸ਼ਾ, ਪੰਜਾਬ, ਰਾਜਸਕਾਨ, ਤਮਿਲ ਨਾਡੂ, ਤੇਲੰਗਾਨਾ, ਉੱਤਰਾਖੰਡ ਤੇ ਪੱਛਮ ਬੰਗਾਲ ਦੇ ਪ੍ਰਤੀਨਿਧਾਂ ਨੇ ਭਾਗ ਲਿਆ। ਬਾਕੀ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ 15 ਜੁਲਾਈ, 2020 ਨੂੰ ਇਸ ਕਾਨਫ਼ਰੰਸ ਵਿੱਚ ਸ਼ਾਮਲ ਹੋਣਗੇ।

 

*******

ਐੱਨਬੀ/ਏਕੇਜੇ/ਓਏ


(Release ID: 1638656) Visitor Counter : 210