ਵਿੱਤ ਮੰਤਰਾਲਾ

ਵਿੱਤ ਮੰਤਰੀ ਨੇ ਕੋਵਿਡ–19 ਨਾਲ ਲੜ ਰਹੇ ਸਿਹਤ ਕਰਮਚਾਰੀਆਂ ਲਈ ਪੀਐੱਮਜੀਕੇਪੀ ਤਹਿਤ ਐਲਾਨੀ ਬੀਮਾ ਯੋਜਨਾ ਲਾਗੂ ਕਰਨ ਦੀ ਸਮੀਖਿਆ ਕੀਤੀ; ਛੇਤੀ ਨਿਬੇੜਾ ਕਰ ਕੇ ਨਾਮਜ਼ਦਾਂ ਤੱਕ ਇਸ ਦੇ ਲਾਭ ਛੇਤੀ ਤੋਂ ਛੇਤੀ ਪਹੁੰਚਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ

Posted On: 13 JUL 2020 6:54PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਇੱਥੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਪਹਿਲਾਂ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ’ (ਪੀਐੱਮਜੀਕੇਪੀ) ਤਹਿਤ ਕੋਵਿਡ–19 ਨਾਲ ਲੜ ਰਹੇ ਸਿਹਤ ਕਰਮਚਾਰੀਆਂ ਲਈ ਐਲਾਨੀ ਬੀਮਾ ਯੋਜਨਾ ਲਾਗੂ ਕੀਤੇ ਜਾਣ ਦੀ ਸਮੀਖਿਆ ਲਈ ਹੋਈ ਇੱਕ ਬੈਠਕ ਦੀ ਪ੍ਰਧਾਨਗੀ ਕੀਤੀ। ਇਸ ਬੈਠਕ ਵਿੱਚ ਵਿੱਤੀ ਸੇਵਾਵਾਂ ਬਾਰੇ ਵਿਭਾਗ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਨਿਊ ਇੰਡੀਆ ਐਸ਼ਯੋਰੈਂਸ ਕੰਪਨੀ ਲਿਮਿਟਿਡ ਦੇ ਸੀਨੀਅਰ ਅਧਿਕਾਰੀਆਂ ਨੇ ਭਾਗ ਲਿਆ।

 

ਨਿਊ ਇੰਡੀਆ ਐਸ਼ਯੋਰੈਂਸ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਨੇ ਇਸ ਯੋਜਨਾ ਦੇ ਪ੍ਰਮੁੱਖ ਨੁਕਤਿਆਂ ਅਤੇ ਅੱਜ ਦੀ ਮਿਤੀ ਤੱਕ ਇਸ ਨੂੰ ਲਾਗੂ ਕੀਤੇ ਜਾਣ ਦੀ ਤਾਜ਼ਾ ਸਥਿਤੀ ਦੇ ਵੇਰਵੇ ਮੁਹੱਈਆ ਕਰਵਾਉਣ  ਲਈ ਇੱਕ ਪੇਸ਼ਕਾਰੀ ਦਿੱਤੀ।

 

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਧਿਕਾਰੀਆਂ ਨੇ ਇਸ ਯੋਜਨਾ ਤਹਿਤ ਆਉਣ ਵਾਲੇ ਕਲੇਮਸ ਦੀ ਪ੍ਰਕਿਰਿਆ ਤੇਜ਼ ਕਰਨ ਲਈ ਰਾਜ ਦੇ ਨੋਡਲ ਅਧਿਕਾਰੀਆਂ ਨਾਲ ਕਾਇਮ ਕੀਤੇ ਪ੍ਰਬੰਧ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਮ੍ਰਿਤਕ ਦੇ ਪਰਿਵਾਰ ਤੱਕ ਪਹੁੰਚਣ ਦੇ ਨਾਲਨਾਲ ਕਾਨੂੰਨੀ ਵਾਰਸ ਦਾ ਸਰਟੀਫ਼ਿਕੇਟ ਹਾਸਲ ਕਰਨ ਦੇ ਰਾਹ ਵਿੱਚ ਆਉਂਦੀਆਂ ਔਕੜਾਂ ਵੀ ਉਜਾਗਰ ਕੀਤੀਆਂ।

 

ਅੱਜ ਦੀ ਤਰੀਕ ਤੱਕ ਪ੍ਰਾਪਤ ਤੱਕ ਪ੍ਰਾਪਤ ਹੋਈਆਂ 147 ਸੂਚਨਾਵਾਂ (ਕਲੇਮਸ) ਵਿੱਚੋਂ 87 ਦੇ ਦਸਤਾਵੇਜ਼ ਜਮ੍ਹਾ ਕਰਵਾ ਦਿੱਤੇ ਗਏ ਹਨ, ਜਿਨ੍ਹਾਂ ਵਿੱਚੋਂ 15 ਦੀ ਅਦਾਇਗੀ ਕਰ ਦਿੱਤੀ ਗਈ ਹੈ, ਚਾਰ ਕਲੇਮਸ ਨੂੰ ਅਦਾਇਗੀ ਲਈ ਪ੍ਰਵਾਨਗੀ ਮਿਲ ਗਈ ਹੈ, ਜਦ ਕਿ 13 ਦਾ ਨਿਰੀਖਣ ਚੱਲ ਰਿਹਾ ਹੈ। ਇਸ ਦੇ ਨਾਲ ਹੀ ਕੁੱਲ 55 ਕਲੇਮਸ ਅਯੋਗ ਪਾਏ ਗਏ ਹਨ, ਜਿਨ੍ਹਾਂ ਵਿੱਚੋਂ 35 ਕਲੇਮਸ ਇਸ ਕਵਰ ਦੇ ਖੇਤਰ ਤੋਂ ਬਾਹਰ ਪੈਂਦੇ ਹਨ, ਜਿਵੇਂ ਪੁਲਿਸ ਕਰਮਚਾਰੀ, ਮਿਊਂਸਪਲ ਕਰਮਚਾਰੀ ਜੋ ਹਸਪਤਾਲਾਂ ਨਾਲ ਸਬੰਧਿਤ ਨਹੀਂ, ਸਿੱਖਿਆ, ਮਾਲ ਵਿਭਾਗਾਂ ਆਦਿ ਦੇ ਲੋਕ; ਜਦ ਕਿ ਹੋਰ 20 ਕਲੇਮਸ ਵਿੱਚ ਮੌਤ ਦਾ ਕਾਰਨ ਕੋਵਿਡ–19 ਤੋਂ ਇਲਾਵਾ ਕੋਈ ਹੋਰ ਜਿਵੇਂ ਦਿਲ ਦੀ ਧੜਕਣ ਰੁਕ ਜਾਣਾ ਆਦਿ ਹੈ।

 

ਇਸ ਬੈਠਕ ਦੌਰਾਨ ਵਿੱਤ ਮੰਤਰੀ ਨੇ ਅਜਿਹੇ ਕਲੇਮਸ ਦੇ ਛੇਤੀ ਨਿਬੇੜੇ ਦੇ ਮਹੱਤਵ ਅਤੇ ਨਾਮਜ਼ਦਾਂ ਤੱਕ ਛੇਤੀ ਤੋਂ ਛੇਤੀ ਫ਼ਾਇਦੇ ਪਹੁੰਚਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ।

 

****

 

ਆਰਐੱਮ/ਕੇਐੱਮਐੱਨ



(Release ID: 1638444) Visitor Counter : 177