ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ–19 ਬਾਰੇ ਅੱਪਡੇਟਸ
ਠੀਕ ਹੋਏ ਕੇਸ ਐਕਟਿਵ ਕੇਸਾਂ ਦੀ ਗਿਣਤੀ ਤੋਂ 1.75 ਗੁਣਾ ਵੱਧ
ਠੀਕ ਹੋਏ ਅਤੇ ਐਕਟਿਵ ਕੇਸਾਂ ਵਿਚਾਲੇ ਫ਼ਰਕ 2 ਲੱਖ ਤੋਂ ਵਧਿਆ
ਰਾਸ਼ਟਰੀ ਸਿਹਤਯਾਬੀ ਦਰ ਹੋਰ ਸੁਧਰ ਕੇ ਹੋਈ 62.09%
Posted On:
09 JUL 2020 6:20PM by PIB Chandigarh
ਇੱਕ ਮਹੱਤਵਪੂਰਨ ਪ੍ਰਾਪਤੀ ਵਜੋਂ, ਕੋਵਿਡ–19 ਦੇ ਠੀਕ ਹੋਏ ਕੇਸਾਂ ਦੀ ਗਿਣਤੀ ਹੁਣ ਸਰਗਰਮ (ਜ਼ੇਰੇ ਇਲਾਜ) ਕੇਸਾਂ ਤੋਂ 2,06,588 ਵਧ ਗਈ ਹੈ। ਠੀਕ ਹੋਏ ਕੇਸਾਂ ਦੀ ਗਿਣਤੀ ਐਕਟਿਵ ਕੇਸਾਂ ਦੀ ਗਿਣਤੀ ਨਾਲੋਂ 1.75 ਗੁਣਾ (ਲਗਭਗ ਦੁੱਗਣੀ) ਵੱਧ ਹੈ। ਪਿਛਲੇ 24 ਘੰਟਿਆਂ ਦੌਰਾਨ ਕੁੱਲ 19,547 ਮਰੀਜ਼ ਠੀਕ ਹੋਏ ਹਨ ਤੇ ਇੰਝ ਕੋਵਿਡ–19 ਦੇ ਠੀਕ ਹੋਏ ਮਰੀਜ਼ਾਂ ਦੀ ਕੁੱਲ ਗਿਣਤੀ ਵਧ ਕੇ ਅੱਜ 4,76,377 ਹੋ ਗਈ ਹੈ। ਇਹ ਸਭ ਕੋਵਿਡ–19 ਕੇਸਾਂ ਦੇ ਸਮੇਂ–ਸਿਰ ਅਤੇ ਪ੍ਰਭਾਵਸ਼ਾਲੀ ਕਲੀਨੀਕਲ ਪ੍ਰਬੰਧਨ ਦੇ ਨਾਲ–ਨਾਲ ਘਰੋਂ–ਘਰੀਂ ਜਾ ਕੇ ਮਰੀਜ਼ਾਂ ਦੇ ਸੰਪਰਕ ਵਿੱਚ ਰਹੇ ਵਿਅਕਤੀਆਂ ਦੀ ਪ੍ਰਭਾਵੀ ਚੌਕਸੀ, ਰੋਗੀਆਂ ਦਾ ਛੇਤੀ ਪਤਾ ਲਾਉਣ ਤੇ ਏਕਾਂਤਵਾਸ ਦਾ ਨਤੀਜਾ ਹੈ।
ਇਸ ਵੇਲੇ ਐਕਟਿਵ ਕੇਸਾਂ ਦੀ ਗਿਣਤੀ 2,69,789 ਹੈ ਤੇ ਉਹ ਸਾਰੇ ਸਰਗਰਮ ਮੈਡੀਕਲ ਨਿਗਰਾਨੀ ਅਧੀਨ ਹਨ।
ਸਰਗਰਮ ਤੇ ਠੀਕ ਹੋਏ ਕੇਸ – ਸਿਹਤਯਾਬ ਹੋਏ ਕੇਸਾਂ ਵਿੱਚ ਪ੍ਰਗਤੀਸ਼ੀਲ ਵਾਧਾ
ਭਾਰਤ ਦੀ ਕੋਵਿਡ–19 ਤੋਂ ਸਿਹਤਯਾਬ ਹੋਣ ਦੀ ਦਰ ਵੀ ਸਥਿਰਤਾ ਨਾਲ ਵਧ ਰਹੀ ਹੈ। ਕੋਵਿਡ–19 ਮਰੀਜ਼ਾਂ ਦੀ ਸਿਹਤਯਾਬੀ ਦਰ ਅੱਜ ਵਧ ਕੇ 62.09% ਹੋ ਗਈ ਹੈ।
ਵਧ ਰਹੀ ਸਿਹਤਯਾਬੀ ਦਰ
ਗਿਣਤੀ ਦੇ ਮਾਮਲੇ ਵਿੱਚ ਭਾਰਤ ਦੀ ਤੁਲਨਾ ਹੋਰਨਾਂ ਦੇਸ਼ਾਂ ਨਾਲ ਕਰਨੀ ਸ਼ਾਇਦ ਨਿਆਂਪੂਰਨ ਨਹੀਂ ਹੋਵੇਗੀ, ਭਾਰਤ ਵਿੱਚ ਪ੍ਰਤੀ 10 ਲੱਖ ਦੀ ਆਬਾਦੀ ਪਿੱਛੇ 195.5 ਕੇਸ ਹਨ, ਜੋ ਵਿਸ਼ਵ ਵਿੱਚ ਸਭ ਤੋਂ ਘੱਟ ਵਿੱਚੋਂ ਇੱਕ ਹੈ। ਕੰਟੇਨਮੈਂਟ ਅਤੇ ਬਫ਼ਰ ਜ਼ੋਨਾਂ ਦੀ ਸਰਗਰਮ ਰੂਪ–ਰੇਖਾ, ਜ਼ੋਰ–ਸ਼ੋਰ ਨਾਲ ਟੈਸਟਿੰਗ, ਰੋਗੀਆਂ ਦੇ ਛੇਤੀ ਤੇ ਸਮੇਂ–ਸਿਰ ਸ਼ਨਾਖ਼ਤ ਤੇ ਕਲੀਨਿਕਲ ਪ੍ਰੋਟੋਕੋਲਜ਼ ਦੀ ਪਾਲਣਾ ਅਤੇ ਬਿਹਤਰ ਆਈਸੀਯੂ/ਹਸਪਤਾਲ ਪ੍ਰਬੰਧ ਕਾਰਣ ਹੀ ਭਾਰਤ ਵਿਸ਼ਵ ਦੇ ਸਭ ਤੋਂ ਘੱਟ ਮੌਤਾਂ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਭਾਰਤ ’ਚ ਪ੍ਰਤੀ 10 ਲੱਖ ਆਬਾਦੀ ਪਿੱਛੇ 15.31 ਮੌਤਾਂ ਹੋਈਆਂ ਹਨ, ਜੋ 2.75% ਮੌਤ ਦਰ ਬਣਦੀ ਹੈ। ਜਦ ਕਿ ਵਿਸ਼ਵ ਪੱਧਰ ਉੱਤੇ ਪ੍ਰਤੀ 10 ਲੱਖ ਆਬਾਦੀ ਪਿੱਛੇ ਮੌਤਾਂ ਦੀ ਗਿਣਤੀ 68.7 ਹੈ।
ਭਾਰਤ ਵਿੱਚ ਰੋਜ਼ਾਨਾ ਟੈਸਟਿੰਗ ਦੀ ਗਿਣਤੀ ਵਿੱਚ ਵੀ ਸਥਿਰ ਵਾਧਾ ਹੋ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ 2,67,061 ਸੈਂਪਲ ਟੈਸਟ ਕੀਤੇ ਗਏ ਹਨ। ਅੱਜ ਦੀ ਤਰੀਕ ਤੱਕ ਦੇਸ਼ ਦੀ ਆਬਾਦੀ ਵਿੱਚ ਕੋਵਿਡ–19 ਦੀ ਸ਼ਨਾਖ਼ਤ ਲਈ 1,07,40,832 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ।
ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਭਾਰਤੀ ਮੈਡੀਕਲ ਖੋਜ ਕੌਂਸਲ (ਆਈਸੀਐੱਮਆਰ – ICMR) ਦੇ ਇਕਜੁੱਟ ਯਤਨਾਂ ਸਦਕਾ ਦੇਸ਼ ਵਿੱਚ ਟੈਸਟ ਕਰਨ ਵਾਲੀਆਂ ਲੈਬੋਰੇਟਰੀਜ਼ ਦੇ ਨੈੱਟਵਰਕ ਵਿੱਚ ਪ੍ਰਭਾਵਸ਼ਾਲੀ ਵਾਧਾ ਹੋਇਆ ਹੈ, ਹੁਣ ਕੁੱਲ 1,132 ਲੈਬੋਰੇਟਰੀਜ਼ ਕੰਮ ਕਰ ਰਹੀਆਂ ਹਨ; ਜਿਨ੍ਹਾਂ ਵਿੱਚੋਂ ਸਰਕਾਰੀ ਖੇਤਰ ਦੀਆਂ 805 ਲੈਬੋਰੇਟਰੀਜ਼ ਅਤੇ 327 ਲੈਬੋਰੇਟਰੀਜ਼ ਨਿਜੀ ਖੇਤਰ ਦੀਆਂ ਹਨ। ਉਨ੍ਹਾਂ ਦੇ ਵੇਰਵੇ ਇਸ ਪ੍ਰਕਾਰ ਹਨ:
• Real-Time RT PCR (ਤੁਰੰਤ ਆਰਟੀ ਪੀਸੀਆਰ) ਅਧਾਰਿਤ ਟੈਸਟਿੰਗ ਲੈਬੋਰੇਟਰੀਜ਼: 603 (ਸਰਕਾਰੀ: 373 + ਨਿਜੀ: 230)
• TrueNat (ਟਰੂਨੈਟ) ਅਧਾਰਿਤ ਟੈਸਟਿੰਗ ਲੈਬੋਰੇਟਰੀਜ਼: 435 (ਸਰਕਾਰੀ: 400 + ਨਿਜੀ: 35)
• CBNAAT (ਸੀਬੀਐੱਨਏਏਟੀ) ਅਧਾਰਿਤ ਟੈਸਟਿੰਗ ਲੈਬੋਰੇਟਰੀਜ਼: 94 (ਸਰਕਾਰੀ: 33 + ਨਿਜੀ: 61)
ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ’ਤੇ ਹਰ ਤਰ੍ਹਾਂ ਦੀ ਸਹੀ ਤੇ ਅੱਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ’ਚ ਇੱਥੇ ਜਾਓ: https://www.mohfw.gov.in/ ਅਤੇ @MoHFW_INDIA
ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਅਤੇ ਹੋਰ ਪ੍ਰਸ਼ਨ ncov2019[at]gov[dot]in ਅਤੇ @CovidIndiaSeva ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।
ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲ–ਫ਼੍ਰੀ) ਜਾਂ 1075 (ਟੋਲ–ਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf
****
ਐੱਮਵੀ/ਐੱਸਜੀ
(Release ID: 1637659)
Visitor Counter : 214
Read this release in:
English
,
Urdu
,
Hindi
,
Marathi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Malayalam