ਮੰਤਰੀ ਮੰਡਲ
ਕੈਬਨਿਟ ਨੇ ਪਬਲਿਕ ਸੈਕਟਰ ਦੀਆਂ ਤਿੰਨ ਜਨਰਲ ਬੀਮਾ ਕੰਪਨੀਆਂ - ਓਰੀਐਂਟਲ ਬੀਮਾ ਕੰਪਨੀ ਲਿਮਿਟਿਡ, ਨੈਸ਼ਨਲ ਬੀਮਾ ਕੰਪਨੀ ਲਿਮਿਟਿਡ ਅਤੇ ਯੂਨਾਇਟਿਡ ਇੰਡੀਆ ਬੀਮਾ ਕੰਪਨੀ ਲਿਮਿਟਿਡ ਲਈ ਪੂੰਜੀ ਉਪਲੱਬਧ ਕਰਵਾਉਣ ਨੂੰ ਪ੍ਰਵਾਨਗੀ ਦਿੱਤੀ
Posted On:
08 JUL 2020 4:25PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਪਬਲਿਕ ਸੈਕਟਰ ਦੀਆਂ ਤਿੰਨ ਜਨਰਲ ਬੀਮਾ ਕੰਪਨੀਆਂ- ਓਰੀਐਂਟਲ ਬੀਮਾ ਕੰਪਨੀ ਲਿਮਿਟਿਡ (ਓਆਈਸੀਐਂਲ), ਨੈਸ਼ਨਲ ਬੀਮਾ ਕੰਪਨੀ ਲਿਮਿਟਿਡ (ਐੱਨਆਈਸੀਐੱਲ) ਅਤੇ ਯੂਨਾਇਟਿਡ ਇੰਡੀਆ ਬੀਮਾ ਕੰਪਨੀ ਲਿਮਿਟਿਡ (ਯੂਆਈਆਈਸੀਐੱਲ) ਦੀ ਮਦਦ ਲਈ ਕੁੱਲ 12,450 ਕਰੋੜ ਰੁਪਏ (ਸਾਲ 2019-20 ਵਿੱਚ ਦਿੱਤੇ ਗਏ 2,500 ਕਰੋੜ ਰੁਪਏ ਸਹਿਤ) ਦੀ ਪੂੰਜੀ ਦੇਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ ਵਿੱਚੋਂ 3,475 ਕਰੋੜ ਰੁਪਏ ਦੀ ਰਕਮ ਤੁਰੰਤ ਜਾਰੀ ਕਰ ਦਿੱਤੀ ਜਾਵੇਗੀ ਜਦਕਿ ਬਾਕੀ 6,475 ਕਰੋੜ ਰੁਪਏ ਬਾਅਦ ਵਿੱਚ ਜਾਰੀ ਕੀਤੇ ਜਾਣਗੇ। ਕੈਬਨਿਟ ਨੇ ਇਸ ਪੂੰਜੀ ਦੀ ਉਪਲੱਬਧਤਾ ਨੂੰ ਪ੍ਰਭਾਵੀ ਕਰਨ ਲਈ ਐੱਨਆਈਸੀਐੱਲ ਨੂੰ 7,500 ਕਰੋੜ ਰੁਪਏ ਤੱਕ ਜਦਕਿ ਯੂਆਈਆਈਸੀਐੱਲ ਅਤੇ ਓਆਈਸੀਐੱਲ ਨੂੰ 5000 ਕਰੋੜ ਰੁਪਏ ਤੱਕ ਅਧਿਕਾਰਿਤ ਸ਼ੇਅਰ ਪੂੰਜੀ ਵਿੱਚ ਵਾਧੇ ਨੂੰ ਵੀ ਪ੍ਰਵਾਨਗੀ ਦਿੱਤੀ ਹੈ। ਇਸ ਦੇ ਇਲਾਵਾ, ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਨ੍ਹਾਂ ਦੇ ਰਲੇਵੇਂ ਦੀ ਪ੍ਰਕਿਰਿਆ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ ਅਤੇ ਇਸ ਦੀ ਜਗ੍ਹਾ ਇਨ੍ਹਾਂ ਦੇ ਲਾਭਦਾਇਕ ਵਿਕਾਸ ’ਤੇ ਧਿਆਨ ਦਿੱਤਾ ਜਾਵੇਗਾ।
ਤਿੰਨ ਜਨਰਲ ਬੀਮਾ ਕੰਪਨੀਆਂ ਜਿਵੇਂ ਓਆਈਸੀਐੱਲ, ਐੱਨਆਈਸੀਐੱਲ ਅਤੇ ਯੂਆਈਆਈਸੀਐੱਲ ਨੂੰ ਇਸ ਪੂੰਜੀ ਪ੍ਰਵਾਹ ਦੇ ਪਹਿਲੇ ਹਿੱਸੇ ਦੇ ਰੂਪ ਵਿੱਚ ਮੌਜੂਦਾ ਵਿੱਤ ਵਰ੍ਹੇ ਵਿੱਚ 3,475 ਕਰੋੜ ਰੁਪਏ ਦੀ ਵੰਡ ਕਰ ਦਿੱਤੀ ਜਾਵੇਗੀ ਅਤੇ ਬਾਕੀ ਰਕਮ ਬਾਅਦ ਵਿੱਚ ਇੱਕ ਜਾਂ ਦੋ ਹਿੱਸਿਆਂ ਦੇ ਰੂਪ ਵਿੱਚ ਜਾਰੀ ਕੀਤੀ ਜਾਵੇਗੀ । ਇਸ ਪੂੰਜੀ ਪ੍ਰਵਾਹ ਨੂੰ ਪ੍ਰਭਾਵੀ ਬਣਾਉਣ ਲਈ ਐੱਨਆਈਸੀਐੱਲ ਦੀ ਅਧਿਕਾਰਿਤ ਪੂੰਜੀ ਵਧਾਕੇ 7,500 ਕਰੋੜ ਰੁਪਏ ਅਤੇ ਯੂਆਈਆਈਸੀਐੱਲ ਅਤੇ ਓਆਈਸੀਐੱਲ ਦੀ ਅਧਿਕਾਰਿਤ ਪੂੰਜੀ ਵਧਾਕੇ ਕ੍ਰਮਵਾਰ 5,000 ਕਰੋੜ ਰੁਪਏ ਕਰ ਦਿੱਤੀ ਜਾਵੇਗੀ।
ਪ੍ਰਭਾਵ:-
ਇਸ ਪੂੰਜੀ ਪ੍ਰਵਾਹ ਨਾਲ ਪਬਲਿਕ ਸੈਕਟਰ ਦੀਆਂ ਤਿੰਨ ਜਨਰਲ ਬੀਮਾ ਕੰਪਨੀਆਂ ਨੂੰ ਆਪਣੀ ਵਿੱਤੀ ਅਤੇ ਕਰਜ਼ਾ ਚੁਕਾਉਣ ਦੀ ਸਮਰੱਥਾ ਵਿੱਚ ਸੁਧਾਰ, ਅਰਥਵਿਵਸਥਾ ਦੀਆਂ ਬੀਮਾ ਜ਼ਰੂਰਤਾਂ ਨੂੰ ਪੂਰਾ ਕਰਨ, ਬਦਲਾਵਾਂ ਨੂੰ ਅਪਣਾਉਣ, ਸੰਸਾਧਨ ਜੁਟਾਉਣ ਦੀ ਸਮਰੱਥਾ ਵਧਾਉਣ ਅਤੇ ਜੋਖਮ ਪ੍ਰਬੰਧਨ ਵਿੱਚ ਸੁਧਾਰ ਕਰਨ ਵਿੱਚ ਮਦਦ ਮਿਲੇਗੀ।
ਵਿੱਤੀ ਖਰਚ:
ਮੌਜੂਦਾ ਵਿੱਤ ਵਰ੍ਹੇ ਵਿੱਚ ਪਬਲਿਕ ਸੈਕਟਰ ਦੀਆਂ ਤਿੰਨ ਜਨਰਲ ਬੀਮਾ ਕੰਪਨੀਆਂ-ਓਆਈਸੀਐੱਲ, ਐੱਨਆਈਸੀਐੱਲ ਅਤੇ ਯੂਆਈਆਈਸੀਐੱਲ ਵਿੱਚ ਪੂੰਜੀ ਪ੍ਰਵਾਹ ਦੇ ਪਹਿਲੇ ਹਿੱਸੇ ਦੇ ਰੂਪ ਵਿੱਚ 3,475 ਕਰੋੜ ਰੁਪਏ ਦਾ ਵਿੱਤੀ ਖਰਚ (financial implication) ਹੋਵੇਗਾ। ਇਸ ਦੇ ਬਾਅਦ 6,475 ਕਰੋੜ ਰੁਪਏ ਦਾ ਬਾਕੀ ਹਿੱਸਾ ਵੀ ਜਾਰੀ ਕਰ ਦਿੱਤਾ ਜਾਵੇਗਾ।
ਅੱਗੇ ਦੇ ਕਦਮ: -
ਉਪਲੱਬਧ ਕਰਵਾਈ ਜਾ ਰਹੀ ਪੂੰਜੀ ਦਾ ਬਿਹਤਰੀਨ ਇਸਤੇਮਾਲ ਸੁਨਿਸ਼ਚਿਤ ਕਰਨ ਲਈ ਸਰਕਾਰ ਨੇ ਕੇਪੀਆਈ ਦੇ ਰੂਪ ਵਿੱਚ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਜਿਨ੍ਹਾਂ ਦਾ ਟੀਚਾ (ਲਕਸ਼) ਇਨ੍ਹਾਂ ਕੰਪਨੀਆਂ ਵਿੱਚ ਕਾਰੋਬਾਰੀ ਸਮਰੱਥਾ ਨੂੰ ਵਧਾਉਣਾ ਅਤੇ ਲਾਭਦਾਇਕ ਵਾਧਾ ਲਿਆਉਣਾ ਹੈ। ਇਸ ਵਿੱਚ, ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਫਿਲਹਾਲ ਲਈ ਰਲੇਵੇਂ ਦੀ ਪ੍ਰਕਿਰਿਆ ਨੂੰ ਰੋਕ ਦਿੱਤਾ ਗਿਆ ਹੈ ਅਤੇ ਇਸ ਦੇ ਬਦਲੇ ਵਿੱਚ ਪੂੰਜੀ ਪ੍ਰਵਾਹ ਦੇ ਬਾਅਦ ਇਨ੍ਹਾਂ ਦੀ ਕਰਜ਼ਾ ਚੁਕਾਉਣ ਦੀ ਸਮਰੱਥਾ ਵਧਾਉਣ ਅਤੇ ਲਾਭਦਾਇਕ ਵਿਕਾਸ ’ਤੇ ਧਿਆਨ ਦਿੱਤਾ ਜਾਵੇਗਾ।
*****
ਵੀਆਰਆਰਕੇ/ਐੱਸਐੱਚ
(Release ID: 1637392)
Visitor Counter : 215
Read this release in:
Malayalam
,
English
,
Urdu
,
Hindi
,
Marathi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada