ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇੰਡੀਆ ਗਲੋਬਲ ਵੀਕ 2020 ਵਿੱਚ ਉਦਘਾਟਨੀ ਭਾਸ਼ਣ ਦੇਣਗੇ

ਪ੍ਰਧਾਨ ਮੰਤਰੀ 30 ਦੇਸ਼ਾਂ ਤੋਂ ਆਏ 5000 ਪ੍ਰਤੀਭਾਗੀਆਂ ਨੂੰ ਸੰਬੋਧਨ ਕਰਨਗੇ

Posted On: 08 JUL 2020 5:40PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਇੰਡੀਆ ਗਲੋਬਲ ਵੀਕ 2020 ਦੇ ਪਹਿਲੇ ਦਿਨ ਉਦਘਾਟਨੀ ਭਾਸ਼ਣ ਦੇਣਗੇ। ਤਿੰਨ ਦਿਨ ਚਲਣ ਵਾਲੀ ਇਸ ਵਰਚੁਅਲ ਕਾਨਫਰੰਸ ਦਾ ਵਿਸ਼ਾ ਹੈ 'ਬੀ ਦ ਰਿਵਾਈਵਲ: ਇੰਡੀਆ ਐਂਡ ਏ ਬੈਟਰ ਨਿਊ ਵਰਲਡ', ਇੰਡੀਆ ਗਲੋਬਲ ਵੀਕ 2020 ਵਿੱਚ 30 ਦੇਸ਼ਾਂ ਦੇ 5000 ਗਲੋਬਲ ਪ੍ਰਤੀਭਾਗੀਆਂ ਨੂੰ 75 ਸੈਸ਼ਨਾਂ ਵਿੱਚ 250 ਗਲੋਬਲ ਵਕਤਾ ਸੰਬੋਧਨ ਕਰਨਗੇ।

 

ਇਸ ਆਯੋਜਨ ਵਿੱਚ ਹਿੱਸਾ ਲੈਣ ਵਾਲੇ ਹੋਰ ਪਤਵੰਤਿਆਂ ਵਿੱਚ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ, ਰੇਲਵੇ, ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ, ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ, ਜੀ. ਸੀ. ਮੁਰਮੂ, ਈਸ਼ਾ ਫਾਊਂਡੇਸ਼ਨ ਦੇ ਸੰਸਥਾਪਕ ਸਦਗੁਰੂ, ਅਧਿਆਤਮਕ ਨੇਤਾ ਸ੍ਰੀ ਸ੍ਰੀ ਰਵੀ ਸ਼ੰਕਰ, ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੌਮਿਨਿਕ ਰਾਬ ਅਤੇ ਗ੍ਰਹਿ ਸਕੱਤਰ ਪ੍ਰੀਤੀ ਪਟੇਲ, ਭਾਰਤ ਵਿੱਚ ਅਮਰੀਕੀ ਰਾਜਦੂਤ ਕੈੱਨ ਜਸਟਰ ਅਤੇ ਹੋਰ ਸ਼ਾਮਲ ਹਨ।

 

ਇਸ ਸਮਾਰੋਹ ਵਿੱਚ ਮਧੂ ਨਟਰਾਜ ਦੀ "ਆਤਮਨਿਰਭਰ ਭਾਰਤ" 'ਤੇ ਇੱਕ ਸ਼ਾਨਦਾਰ ਪੇਸ਼ਕਾਰੀ ਹੋਵੇਗੀ ਅਤੇ ਪ੍ਰਸਿੱਧ ਸਿਤਾਰ ਵਾਦਕ ਪੰਡਿਤ ਰਵੀ ਸ਼ੰਕਰ ਨੇ 100ਵੇਂ ਜਨਮ ਦਿਨ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਉਨ੍ਹਾਂ ਦੇ ਤਿੰਨ ਪ੍ਰਤਿਸ਼ਠਿਤ ਵਿਦਿਆਰਥੀ ਸੰਗੀਤ ਦਾ ਇੱਕ ਪ੍ਰੋਗਰਾਮ ਪੇਸ਼ ਕਰਨਗੇ।

 

*****

ਵੀਆਰਆਰਕੇ/ਐੱਸਐੱਚ



(Release ID: 1637388) Visitor Counter : 126