ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਦੁਨੀਆ ਵਿੱਚ ਪ੍ਰਤੀ ਦਸ ਲੱਖ ਆਬਾਦੀ ਉੱਤੇ ਕੋਵਿਡ-19 ਦੇ ਸਭ ਤੋਂ ਘੱਟ ਮਾਮਲੇ ਭਾਰਤ ਵਿੱਚ
ਠੀਕ ਹੋਣ ਵਾਲਿਆਂ ਦੀ ਸੰਖਿਆ ਕਰੀਬ 4 ਲੱਖ 40 ਹਜ਼ਾਰ ਹੋਈ, ਸੰਕ੍ਰਮਿਤਾਂ ਅਤੇ ਠੀਕ ਹੋਣ ਵਾਲਿਆਂ ਦੀ ਸੰਖਿਆ ਦਾ ਅੰਤਰ 1.8 ਲੱਖ ਤੋਂ ਅਧਿਕ
ਰਾਸ਼ਟਰੀ ਰਿਕਵਰੀ ਦਰ 61% ਦੇ ਪਾਰ ਹੋਈ
Posted On:
07 JUL 2020 2:26PM by PIB Chandigarh
ਕੋਰੋਨਾ ਸੰਕ੍ਰਮਣ ਦੀ ਸਥਿਤੀ ‘ਤੇ ਵਿਸ਼ਵ ਸਿਹਤ ਸੰਗਠਨ ਦੀ 6 ਜੁਲਾਈ 2020 ਨੂੰ ਜਾਰੀ ਰਿਪੋਰਟ ਅਨੁਸਾਰ ਪ੍ਰਤੀ ਦਸ ਲੱਖ ਦੀ ਆਬਾਦੀ ਉੱਤੇ ਕੋਵਿਡ-19 ਦੇ ਮਾਮਲੇ ਦੁਨੀਆ ਦੇ ਮੁਕਾਬਲੇ ਭਾਰਤ ਵਿੱਚ ਸਭ ਤੋਂ ਘੱਟ ਹਨ। ਭਾਰਤ ਵਿੱਚ ਪ੍ਰਤੀ ਦਸ ਲੱਖ ਆਬਾਦੀ ਉੱਤੇ ਕੋਵਿਡ-19 ਦੇ 505.37 ਮਾਮਲੇ ਹਨ ਜਦੋਂ ਕਿ ਗਲੋਬਲ ਔਸਤ ਮਾਮਲੇ 1453.25 ਹਨ।
ਚਿਲੀ ਵਿੱਚ ਪ੍ਰਤੀ ਦਸ ਲੱਖ ਆਬਾਦੀ ਉੱਤੇ ਕੋਵਿਡ ਦੇ 15,459.8 ਮਾਮਲੇ ਹਨ, ਜਦਕਿ ਪੇਰੂ, ਅਮਰੀਕਾ, ਬ੍ਰਾਜ਼ੀਲ ਅਤੇ ਸਪੇਨ ਵਿੱਚ ਇਹ ਕ੍ਰਮਵਾਰ 9070.8, 8560.5, 7419.1 ਅਤੇ 5358.7 ਪ੍ਰਤੀ ਦਸ ਲੱਖ ਹੈ।
ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਇਹ ਵੀ ਦਸਦੀ ਹੈ ਕਿ ਦੁਨੀਆ ਦੇ ਹੋਰ ਦੇਸ਼ਾਂ ਦੀ ਤੁਲਨਾ ਵਿੱਚ ਭਾਰਤ ਵਿੱਚ ਪ੍ਰਤੀ ਦਸ ਲੱਖ ਆਬਾਦੀ ਵਿੱਚ ਕੋਵਿਡ ਨਾਲ ਮਰਨ ਵਾਲਿਆਂ ਦੀ ਸੰਖਿਆ ਵੀ ਸਭ ਤੋਂ ਘੱਟ ਹੈ। ਭਾਰਤ ਵਿੱਚ ਪ੍ਰਤੀ ਦਸ ਲੱਖ ਆਬਾਦੀ ਉੱਤੇ ਕੋਵਿਡ ਨਾਲ ਮਰਨ ਵਾਲਿਆਂ ਦੀ ਸੰਖਿਆ 14.27 ਹੈ ਜਦੋਂ ਕਿ ਗਲੋਬਲ ਔਸਤ ਇਸ ਤੋਂ ਚਾਰ ਗੁਣਾ ਤੋਂ ਵੀ ਅਧਿਕ 68.29 ਹੈ।
ਬ੍ਰਿਟੇਨ ਵਿੱਚ ਪ੍ਰਤੀ ਦਸ ਲੱਖ ਆਬਾਦੀ ‘ਤੇ ਕੋਵਿਡ ਨਾਲ ਮਰਨ ਵਾਲਿਆਂ ਦੀ ਸੰਖਿਆ 651.4 ਹੈ, ਜਦੋਂ ਕਿ ਸਪੇਨ, ਇਟਲੀ, ਫ਼ਰਾਂਸ ਅਤੇ ਅਮਰੀਕਾ ਵਿੱਚ ਇਹ ਅੰਕੜਾ ਕ੍ਰਮਵਾਰ 607.1, 576.6, 456.7 ਅਤੇ 391.0 ਹੈ।
ਭਾਰਤ ਨੇ ਕੋਵਿਡ ਸੰਕ੍ਰਮਣ ਦੇ ਮਾਮਲਿਆਂ ਨਾਲ ਨਜਿੱਠਣ ਲਈ ਲੋੜੀਂਦੇ ਅਤੇ ਪ੍ਰਭਾਵੀ ਢੰਗ ਨਾਲ ਹਸਪਤਾਲ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕੀਤਾ ਹੈ। ਇਨ੍ਹਾਂ ਤਿਆਰੀਆਂ ਵਿੱਚ ਆਕਸੀਜਨ ਦੀ ਵਿਵਸਥਾ ਅਤੇ ਆਈਸੀਯੂ ਅਤੇ ਵੈਂਟੀਲੇਟਰ ਸੁਵਿਧਾਵਾਂ ਦੀ ਵਿਵਸਥਾ ਵੀ ਸ਼ਾਮਲ ਹੈ। 7 ਜੁਲਾਈ 2020 ਦੇ ਤਾਜ਼ਾ ਅੰਕੜਿਆਂ ਅਨੁਸਾਰ ਇਸ ਸਮੇਂ ਦੇਸ਼ ਵਿੱਚ 1201 ਸਮਰਪਿਤ ਕੋਵਿਡ ਹਸਪਤਾਲ, 2611 ਕੋਵਿਡ ਸਮਰਪਿਤ ਸਿਹਤ ਦੇਖਭਾਲ਼ ਕੇਂਦਰ ਅਤੇ 9909 ਕੋਵਿਡ ਦੇਖਭਾਲ਼ ਕੇਂਦਰ ਹਨ ਜਿੱਥੇ ਬਹੁਤ ਗੰਭੀਰ ਤੋਂ ਲੈ ਕੇ ਹਲਕੇ ਜਾਂ ਮਾਮੂਲੀ ਲੱਛਣਾਂ ਵਾਲੇ ਕੋਵਿਡ ਰੋਗੀਆਂ ਦਾ ਇਲਾਜ ਕੀਤਾ ਜਾਂਦਾ ਹੈ।
ਸ਼ੁਰੂਆਤੀ ਪੱਧਰ ਉੱਤੇ ਹੀ ਕੋਵਿਡ-19 ਸੰਕ੍ਰਮਣ ਦੇ ਮਾਮਲਿਆਂ ਦਾ ਪਤਾ ਲਗਾਉਣ ਅਤੇ ਸਮੇਂ ‘ਤੇ ਪ੍ਰਭਾਵੀ ਨੈਦਾਨਿਕ ਪ੍ਰਬੰਧਨ ਸਦਕਾ ਰੋਜ਼ਾਨਾ ਪੱਧਰ ਉੱਤੇ ਰਿਕਵਰੀ ਦਰ ਵਿੱਚ ਵਾਧਾ ਹੋਇਆ ਹੈ। ਪਿਛਲੇ 24 ਘੰਟਿਆਂ ਦੌਰਾਨ, ਕੁੱਲ 15,515 ਕੋਵਿਡ ਦੇ ਮਰੀਜ਼ ਠੀਕ ਹੋਏ ਹਨ। ਇਸ ਦੇ ਨਾਲ ਹੀ ਇਲਾਜ ਦੇ ਬਾਅਦ ਠੀਕ ਹੋਏ ਲੋਕਾਂ ਦੀ ਕੁੱਲ ਸੰਖਿਆ 4,39,947 ਹੋ ਗਈ ਹੈ।
ਕੋਵਿਡ ਦੀ ਰੋਕਥਾਮ, ਨਿਯੰਤ੍ਰਣ ਅਤੇ ਪ੍ਰਬੰਧਨ ਲਈ ਰਾਸ਼ਟਰੀ ਅਤੇ ਰਾਜ ਸਰਕਾਰਾਂ ਨਾਲ ਸਾਰੇ ਪੱਧਰਾਂ ਉੱਤੇ ਤਾਲਮੇਲੀ ਯਤਨਾਂ ਦੀ ਵਜ੍ਹਾ ਨਾਲ ਠੀਕ ਹੋਣ ਵਾਲਿਆਂ ਦੀ ਸੰਖਿਆ ਸੰਕ੍ਰਮਿਤ ਲੋਕਾਂ ਦੀ ਸੰਖਿਆ ਨਾਲੋਂ ਲਗਾਤਾਰ ਜ਼ਿਆਦਾ ਹੋ ਰਹੀ ਹੈ ਜੋ ਕਾਫ਼ੀ ਉਤਸਾਹਜਨਕ ਹੈ। ਹੁਣ ਤੱਕ, ਦੇਸ਼ ਵਿੱਚ ਕੋਵਿਡ ਦੇ ਐਕਟਿਵ ਕੇਸਾਂ ਨਾਲੋਂ ਠੀਕ ਹੋਣ ਵਾਲਿਆਂ ਦੀ ਸੰਖਿਆ 1,80,390 ਅਧਿਕ ਹੋ ਗਈ ਹੈ। ਕੋਵਿਡ ਸੰਕ੍ਰਮਿਤਾਂ ਦੀ ਰਿਕਵਰੀ ਦਰ ਵਧ ਕੇ 61.13% ਹੋ ਗਈ ਹੈ।
ਵਰਤਮਾਨ ਵਿੱਚ ਦੇਸ਼ ਵਿੱਚ ਕੋਵਿਡ ਦੇ 2,59,557 ਐਕਟਿਵ ਕੇਸ ਹਨ ਅਤੇ ਸਾਰੇ ਮੈਡੀਕਲ ਦੇਖਰੇਖ ਅਧੀਨ ਹਨ।
ਵਿਭਿੰਨ ਉਪਾਵਾਂ ਦੇ ਨਾਲ ਟੈਸਟ, ਟ੍ਰੇਸ, ਟ੍ਰੀਟ ਯਾਨੀ ਜਾਂਚ, ਪਹਿਚਾਣ ਅਤੇ ਇਲਾਜ ਉੱਤੇ ਅਧਿਕ ਧਿਆਨ ਦਿੱਤੇ ਜਾਣ ਨਾਲ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਵਿਡ ਟੈਸਟਿੰਗ ਦੀ ਵਿਆਪਕ ਸੁਵਿਧਾ ਮਿਲੀ ਹੈ। ਇਸ ਸਦਕਾ ਰੋਜ਼ਾਨਾ 2 ਲੱਖ ਤੋਂ ਅਧਿਕ ਕੋਵਿਡ ਦੇ ਸੈਂਪਲਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ 2,41,430 ਸੈਂਪਲਾਂ ਦੀ ਜਾਂਚ ਕੀਤੀ ਗਈ। ਇਸ ਦੇ ਨਾਲ ਹੀ ਦੇਸ਼ ਵਿੱਚ ਹੁਣ ਤੱਕ ਕੋਵਿਡ ਦੇ ਕੁੱਲ 1,02,11,092 ਸੈਂਪਲਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ।
ਕਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਅਧਿਕ ਸੰਖਿਆ ਵਿੱਚ ਲੈਬਾਂ ਦੇ ਜੁੜਨ ਨਾਲ ਦੇਸ਼ ਵਿੱਚ ਕੋਰੋਨਾ ਜਾਂਚ ਕਰਨ ਵਾਲੀਆਂ ਲੈਬਾਂ ਦਾ ਨੈੱਟਵਰਕ ਲਗਾਤਾਰ ਵਧ ਰਿਹਾ ਹੈ। ਇਸ ਸਮੇਂ ਦੇਸ਼ ਵਿੱਚ ਕੋਵਿਡ ਜਾਂਚ ਲਈ 793 ਸਰਕਾਰੀ ਅਤੇ 322 ਪ੍ਰਾਈਵੇਟ ਲੈਬਾਂ ਦੇ ਨਾਲ, ਕੁੱਲ 1115 ਲੈਬਾਂ ਹਨ।
ਇਨ੍ਹਾਂ ਵਿੱਚ ਇਹ ਲੈਬਾਂ ਸ਼ਾਮਲ ਹਨ :
• ਰੀਅਲ-ਟਾਈਮ ਆਰਟੀ ਪੀਸੀਆਰ ਅਧਾਰਿਤ ਟੈਸਟਿੰਗ ਲੈਬਾਂ : 598 ( ਸਰਕਾਰੀ : 372 + ਪ੍ਰਾਈਵੇਟ : 226 )
• ਟਰੂਨੈਟ ਅਧਾਰਿਤ ਟੈਸਟ ਲੈਬਾਂ : 423 ( ਸਰਕਾਰ : 388 + ਪ੍ਰਾਈਵੇਟ : 35 )
• ਸੀਬੀਐੱਨਏਏਟੀ ਅਧਾਰਿਤ ਟੈਸਟ ਲੈਬਾਂ: 94 ( ਸਰਕਾਰੀ : 33 + ਪ੍ਰਾਈਵੇਟ : 61 )
ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹ-ਮਸ਼ਵਰੇ ਬਾਰੇ ਸਾਰੇ ਪ੍ਰਮਾਣਿਕ ਅਤੇ ਅੱਪਡੇਟਡ ਜਾਣਕਾਰੀ ਲਈ, ਕਿਰਪਾ ਕਰਕੇ ਨਿਯਮਿਤ ਰੂਪ ਨਾਲ https://www.mohfw.gov.in/ ਅਤੇ @MoHFW_INDIA ਦੇਖੋ ।
ਕੋਵਿਡ-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨਾਂ ਨੂੰ technicalquery.covid19[at]gov[dot]in ਉੱਤੇ ਅਤੇ ਹੋਰ ਪ੍ਰਸ਼ਨਾਂ ਨੂੰ ncov2019[at]gov[dot]in ‘ਤੇ ਈਮੇਲ ਅਤੇ @CovidIndiaSeva ‘ਤੇ ਟਵੀਟ ਕੀਤੀ ਜਾ ਸਕਦਾ ਹੈ।
ਕੋਵਿਡ - 19 ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ : + 91 - 11 - 23978046 ਜਾਂ 1075 ( ਟੋਲ - ਫ੍ਰੀ) ‘ਤੇ ਕਾਲ ਕਰੋ। ਕੋਵਿਡ - 19 ਬਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ https://www.mohfw.gov.in/pdf/coronvavirushelplinenumber.pdf ‘ਤੇ ਉਪਲੱਬਧ ਹੈ।
****
ਐੱਮਵੀ/ਐੱਸਜੀ
(Release ID: 1637137)
Visitor Counter : 237
Read this release in:
English
,
Urdu
,
Marathi
,
Hindi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Malayalam