PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 06 JUL 2020 6:18PM by PIB Chandigarh

 

https://static.pib.gov.in/WriteReadData/userfiles/image/image002NZFB.png https://static.pib.gov.in/WriteReadData/userfiles/image/image001L7XC.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਕੋਵਿਡ ਲੈਬਾਂ ਦੀ ਕੁੱਲ ਸੰਖਿਆ 1100 ਤੋਂ ਵੱਧ ਹੋ ਗਈ ਹੈ।
  • ਕੋਵਿਡ ਟੈਸਟਾਂ ਦੀ ਸੰਖਿਆ ਵਧ ਕੇ 10 ਮਿਲੀਅਨ (1 ਕਰੋੜ) ਦੇ ਮੀਲਪੱਥਰ ਨੂੰ ਪਾਰ ਕਰ ਗਈ ਹੈ।
  • ਅੱਜ ਕੋਵਿਡ–19 ਦੇ ਠੀਕ ਹੋਏ ਮਰੀਜ਼ਾਂ ਦੀ ਸੰਖਿਆ ਵਧ ਕੇ 4,24,432 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਕੋਵਿਡ–19 ਦੇ ਕੁੱਲ 15,350 ਮਰੀਜ਼ ਠੀਕ ਹੋ ਚੁੱਕੇ ਹਨ।
  • ਜ਼ੇਰੇ ਇਲਾਜ ਕੋਵਿਡ–19 ਕੇਸਾਂ ਦੇ ਮੁਕਾਬਲੇ ਠੀਕ ਹੋਏ ਮਰੀਜ਼ਾਂ ਦੀ ਸੰਖਿਆ 1,71,145 ਵੱਧ ਹੈ। ਇਸ ਨਾਲ ਕੋਵਿਡ–19 ਦੇ ਠੀਕ ਹੋਏ ਮਰੀਜ਼ਾਂ ਦੀ ਰਾਸ਼ਟਰੀ ਸਿਹਤਯਾਬੀ ਦਰ ਵਧ ਕੇ 60.86% ਹੋ ਗਈ ਹੈ।
  • ਇਸ ਵੇਲੇ ਐਕਟਿਵ ਕੇਸਾਂ ਦੀ ਸੰਖਿਆ 2,53,287 ਹੈ ਅਤੇ ਉਹ ਸਾਰੇ ਸਰਗਰਮ ਮੈਡੀਕਲ ਨਿਗਰਾਨੀ ਅਧੀਨ ਹਨ।
  • ਰਾਸ਼ਟਰੀ ਪੱਧਰ ਤੇ ਕੋਵਿਡ ਪਾਜ਼ਿਟਿਵਿਟੀ ਦਰ 6.73% ਹੈ ਜਦਕਿ ਕਈ ਰਾਜਾਂ ਵਿੱਚ ਪਾਜ਼ਿਟਿਵਿਟੀ ਦਰ ਰਾਸ਼ਟਰੀ ਔਸਤ ਤੋਂ ਘੱਟ ਹੈ
  • ਵਿਸ਼ਵ ਬੈਂਕ ਅਤੇ ਭਾਰਤ ਸਰਕਾਰ ਨੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਲਈ ਐਮਰਜੈਂਸੀ ਰਿਸਪਾਂਸ ਪ੍ਰੋਗਰਾਮਵਾਸਤੇ 750 ਮਿਲੀਅਨ ਡਾਲਰ ਦੇ ਸਮਝੌਤੇ ਤੇ ਦਸਤਖਤ ਕੀਤੇ

 

https://static.pib.gov.in/WriteReadData/userfiles/image/image005RCP6.jpg

https://static.pib.gov.in/WriteReadData/userfiles/image/image00672RW.jpg

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ: ਕੋਵਿਡ ਲੈਬੋਰੇਟਰੀਆਂ ਦੀ ਕੁੱਲ ਸੰਖਿਆ 1,100 ਤੋਂ ਪਾਰ ਹੋਈ; ਸਿਹਤਯਾਬ ਹੋਏ ਕੇਸਾਂ ਦੀ ਸੰਖਿਆ 4.24 ਲੱਖ ਤੋਂ ਵੱਧ, ਇਹ ਸੰਖਿਆ ਜ਼ੇਰੇ ਇਲਾਜ ਕੇਸਾਂ ਤੋਂ 1.7 ਲੱਖ ਵੱਧ; ਰਾਸ਼ਟਰੀ ਸਿਹਤਯਾਬੀ ਦਰ ਹੋਰ ਸੁਧਰ ਕੇ ਹੋਈ 60.86%

ਕੋਵਿਡ ਟੈਸਟਾਂ ਦੀ ਸੰਖਿਆ ਵਧ ਕੇ 10 ਮਿਲੀਅਨ (1 ਕਰੋੜ) ਦੇ ਮੀਲਪੱਥਰ ਨੂੰ ਪਾਰ ਕਰ ਗਈ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਟੈਸਟਿੰਗ ਨੂੰ ਕਿੰਨੇ ਵਿਆਪਕ ਪੱਧਰ ਤੇ ਮਹੱਤਵ ਦਿੱਤਾ ਗਿਆ ਹੈ ਅਤੇ ਕੇਂਦਰ ਸਰਕਾਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਟੈਸਟ, ਟ੍ਰੇਸ, ਟ੍ਰੀਟ’ (ਟੈਸਟ ਕਰਨ, ਮਰੀਜ਼ਾਂ ਨੂੰ ਲੱਭਣ, ਇਲਾਜ ਕਰਨ) ਦੀ ਨੀਤੀ ਉੱਤੇ ਧਿਆਨ ਕੇਂਦ੍ਰਿਤ ਕਰਦਿਆਂ ਕਈ ਉਪਾਅ ਵੀ ਨਾਲੋਨਾਲੋ ਕੀਤੇ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ 3,46,459 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ। ਹੁਣ ਤੱਕ ਕੁੱਲ 1,01,35,525 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ। ਅੱਜ ਦੀ ਤਰੀਕ ਤੱਕ 1,105 ਤੋਂ ਵੱਧ ਲੈਬੋਰੇਟਰੀਆਂ ਲੋਕਾਂ ਦੇ ਕੋਵਿਡ ਟੈਸਟ ਕਰਨ ਦੇ ਯੋਗ ਹੋ ਗਈਆਂ ਹਨ।

 

ਭਾਰਤ ਸਰਕਾਰ ਵੱਲੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਕੋਵਿਡ–19 ਦਾ ਫੈਲਣਾ ਰੋਕਣ ਤੇ ਉਸ ਦੇ ਪ੍ਰਬੰਧ ਲਈ ਇੱਕ ਸਮਾਨ ਤੇ ਕੇਂਦ੍ਰਿਤ ਯਤਨਾਂ ਕਾਰਨ ਹੀ ਅੱਜ ਕੋਵਿਡ–19 ਦੇ ਠੀਕ ਹੋਏ ਮਰੀਜ਼ਾਂ ਦੀ ਸੰਖਿਆ ਵਧ ਕੇ 4,24,432 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਕੋਵਿਡ–19 ਦੇ ਕੁੱਲ 15,350 ਮਰੀਜ਼ ਠੀਕ ਹੋ ਚੁੱਕੇ ਹਨ। ਜ਼ੇਰੇ ਇਲਾਜ ਕੋਵਿਡ–19 ਕੇਸਾਂ ਦੇ ਮੁਕਾਬਲੇ ਠੀਕ ਹੋਏ ਮਰੀਜ਼ਾਂ ਦੀ ਸੰਖਿਆ 1,71,145 ਵੱਧ ਹੈ। ਇਸ ਨਾਲ ਕੋਵਿਡ–19 ਦੇ ਠੀਕ ਹੋਏ ਮਰੀਜ਼ਾਂ ਦੀ ਰਾਸ਼ਟਰੀ ਸਿਹਤਯਾਬੀ ਦਰ ਵਧ ਕੇ 60.86% ਹੋ ਗਈ ਹੈ। ਇਸ ਵੇਲੇ ਸਰਗਰਮ ਭਾਵ ਜ਼ੇਰੇ ਇਲਾਜ ਕੇਸਾਂ ਦੀ ਸੰਖਿਆ 2,53,287 ਹੈ ਅਤੇ ਉਹ ਸਾਰੇ ਸਰਗਰਮ ਮੈਡੀਕਲ ਨਿਗਰਾਨੀ ਅਧੀਨ ਹਨ।

https://pib.gov.in/PressReleseDetail.aspx?PRID=1636823

 

ਰਾਸ਼ਟਰੀ ਪੱਧਰ ਤੇ ਕੋਵਿਡ ਪਾਜ਼ਿਟਿਵਿਟੀ ਦਰ 6.73% ਹੈ ਜਦਕਿ ਕਈ ਰਾਜਾਂ ਵਿੱਚ ਪਾਜ਼ਿਟਿਵਿਟੀ ਦਰ ਰਾਸ਼ਟਰੀ ਔਸਤ ਤੋਂ ਘੱਟ ਹੈਕੇਂਦਰ ਸਰਕਾਰ ਦੇ ਪ੍ਰਯਤਨਾਂ ਨਾਲ ਦਿੱਲੀ ਵਿੱਚ ਕੋਵਿਡ-19 ਦੀ ਜਾਂਚ ਵਿੱਚ ਮਹੱਤਵਪੂਰਨ ਤੇਜ਼ੀ ਆਈ ਹੈ ਜਦਕਿ ਪਾਜ਼ਿਟਿਵਿਟੀ ਦਰ ਵਿੱਚ ਗਿਰਾਵਟ

ਸੰਯੁਕਤ ਪ੍ਰਯਤਨਾਂ ਦੇ ਇੱਕ ਹਿੱਸੇ ਦੇ ਰੂਪ ਵਿੱਚ, ਕੇਂਦਰ ਸਰਕਾਰ ਨੇ ਟੈਸਟਿੰਗ ਵਧਾਉਣ, ਸੰਕ੍ਰਮਿਤ ਵਿਅਕਤੀਆਂ ਦੇ ਸੰਪਰਕ ਵਿੱਚ ਆਏ ਲੋਕਾਂ ਦਾ ਤੇਜ਼ੀ ਨਾਲ ਪਤਾ ਲਗਾਉਣ ਅਤੇ ਮਾਮਲਿਆਂ ਦਾ ਸਮੇਂ ਤੇ ਨੈਦਾਨਿਕ ਪ੍ਰਬੰਧਨ ਕਰਨ ਤੇ ਬਲ ਦਿੱਤਾ ਹੈ। ਕੇਂਦਰ ਸਰਕਾਰ ਨੇ ਰਾਜਾਂ ਨੂੰ ਆਪਣੀਆਂ ਟੈਸਟਿੰਗ ਸਮਰੱਥਾਵਾਂ ਵਿੱਚ ਜ਼ਿਕਰਯੋਗ ਵਾਧਾ ਕਰਨ ਵਿੱਚ ਸਹਾਇਤਾ ਪ੍ਰਦਾਨ ਕੀਤੀ ਹੈ। ਇਸ ਨਾਲ ਦੇਸ਼ ਵਿੱਚ ਕੋਰੋਨਾ ਦੀ ਪਾਜ਼ਿਟਿਵਿਟੀ ਵਿੱਚ ਕਮੀ ਆਈ ਹੈ। ਵਰਤਮਾਨ ਵਿੱਚ ਰਾਸ਼ਟਰੀ ਪਾਜ਼ਿਟਿਵਿਟੀ ਦਰ 6.73% ਹੈ।

ਰਾਜਧਾਨੀ ਦਿੱਲੀ ਵਿੱਚ, ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸਰਕਾਰ ਦੁਆਰਾ ਟੈਸਟਿੰਗ ਵਿੱਚ ਵਾਧਾ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਪ੍ਰਯਤਨਾਂ ਨੂੰ ਕੇਂਦਰ ਸਰਕਾਰ ਦੁਆਰਾ ਬਹੁਤ ਮਜ਼ਬੂਤੀ ਪ੍ਰਦਾਨ ਕੀਤੀ ਗਈ ਹੈ। ਭਾਰਤ ਸਰਕਾਰ ਦੁਆਰਾ ਟੈਸਟਿੰਗ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਕੀਤੇ ਗਏ ਠੋਸ ਅਤੇ ਕੇਂਦ੍ਰਿਤ ਪ੍ਰਯਤਨਾਂ ਸਦਕਾ, ਰੋਜ਼ਾਨਾ ਟੈਸਟ ਕੀਤੇ ਜਾ ਰਹੇ ਸੈਂਪਲਾਂ ਦੀ ਔਸਤ ਸੰਖਿਆ ਜੋ ਕਿ 1-5 ਜੂਨ, 2020 ਤੱਕ ਕੇਵਲ 5,481 ਸੀ ਉਸ ਵਿੱਚ ਭਾਰੀ ਵਾਧਾ ਦੇਖਿਆ ਗਿਆ ਹੈ ਅਤੇ ਇਹ 1-5 ਜੁਲਾਈ, 2020 ਦਰਮਿਆਨ ਰੋਜ਼ਾਨਾ ਔਸਤਨ 18,766 ਸੈਂਪਲਾਂ ਦੀ ਟੈਸਟਿੰਗ ਤੱਕ ਪਹੁੰਚ ਗਈ ਹੈ। ਹਾਲਾਂਕਿ ਦਿੱਲੀ ਵਿੱਚ ਟੈਸਟਿੰਗ ਚ ਕਾਫ਼ੀ ਵਾਧਾ ਹੋਇਆ ਹੈ, ਇਸ ਨਾਲ ਪਿਛਲੇ ਤਿੰਨ ਸਪਤਾਹਾਂ ਵਿੱਚ ਪਾਜ਼ਿਟਿਵਿਟੀ ਦਰ ਵਿੱਚ ਲਗਭਗ 30% ਤੋਂ 10% ਤੱਕ ਦੀ ਭਾਰੀ ਕਮੀ ਦੇਖਣ ਨੂੰ ਮਿਲੀ ਹੈ।

https://pib.gov.in/PressReleseDetail.aspx?PRID=1636768

 

ਖਰੀਫ ਸੀਜ਼ਨ ਦੌਰਾਨ ਦੇਸ਼ ਭਰ ਵਿੱਚ ਖਾਦਾਂ ਦੀ ਕੋਈ ਘਾਟ ਨਹੀਂ : ਸ਼੍ਰੀ ਗੌੜਾ

ਕੇਂਦਰੀ ਰਸਾਇਣ ਅਤੇ ਖਾਦ ਮੰਤਰੀ, ਸ਼੍ਰੀ ਡੀ.ਵੀ. ਸਦਾਨੰਦ ਗੌੜਾ ਨੇ ਕਿਹਾ ਹੈ ਕਿ ਖਰੀਫ ਸੀਜ਼ਨ ਦੌਰਾਨ ਦੇਸ਼ ਭਰ ਵਿੱਚ ਖਾਦਾਂ ਦੀ ਕੋਈ ਘਾਟ ਨਹੀਂ ਹੈ ਉਨ੍ਹਾਂ ਕਿਹਾ ਕਿ ਰਾਜ ਸਰਕਾਰਾਂ ਦੀ ਮੰਗ ਅਨੁਸਾਰ ਉਚਿਤ ਮਾਤਰਾ ਵਿੱਚ ਖਾਦਾਂ ਦੀ ਸਪਲਾਈ ਕੀਤੀ ਜਾ ਰਹੀ ਹੈ ਉਮੀਦ ਤੋਂ ਬਿਹਤਰ ਮੌਨਸੂਨ ਦੇ ਕਾਰਨ ਦੇਸ਼ ਭਰ ਵਿੱਚ ਖਰੀਫ ਸੀਜ਼ਨ ਦੌਰਾਨ ਮਈ ਅਤੇ ਜੂਨ ਦੇ ਮਹੀਨੇ ਵਿੱਚ ਖਾਦਾਂ ਦੀ ਡੀਬੀਟੀ ਵਿਕਰੀ ਵਿੱਚ ਮਹੱਤਵਪੂਰਨ ਉਛਾਲ ਦੇਖਿਆ ਗਿਆ ਹੈ

https://pib.gov.in/PressReleseDetail.aspx?PRID=1636792

 

ਵਿਸ਼ਵ ਬੈਂਕ ਅਤੇ ਭਾਰਤ ਸਰਕਾਰ ਨੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਲਈ ਐਮਰਜੈਂਸੀ ਰਿਸਪਾਂਸ ਪ੍ਰੋਗਰਾਮਵਾਸਤੇ 750 ਮਿਲੀਅਨ ਡਾਲਰ ਦੇ ਸਮਝੌਤੇ ਤੇ ਦਸਤਖਤ ਕੀਤੇ

ਵਿਸ਼ਵ ਬੈਂਕ ਅਤੇ ਭਾਰਤ ਸਰਕਾਰ ਨੇ ਅੱਜ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਐਮਰਜੈਂਸੀ ਰਿਸਪਾਂਸ ਪ੍ਰੋਗਰਾਮਦੇ ਲਈ 750 ਮਿਲੀਅਨ ਡਾਲਰ ਦੇ ਸਮਝੌਤੇ ਤੇ ਦਸਤਖਤ ਕੀਤੇ ਇਸ ਦਾ ਮੁੱਖ ਉਦੇਸ਼ ਕੋਵਿਡ -19 ਸੰਕਟ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈਜ਼) ਨੂੰ ਵਿੱਤ ਦਾ ਪ੍ਰਵਾਹ ਵਧਾਉਣ ਵਿੱਚ ਲੋੜੀਂਦਾ ਸਹਿਯੋਗ ਦੇਣਾ ਹੈ। ਵਿਸ਼ਵ ਬੈਂਕ ਦਾ ਐੱਮਐੱਸਐੱਮਈ ਐਮਰਜੈਂਸੀ ਰਿਸਪਾਂਸ ਪ੍ਰੋਗਰਾਮਤਕਰੀਬਨ 1.5 ਮਿਲੀਅਨ ਯੋਗ ਐੱਮਐੱਸਐੱਮਈ ਦੀ ਨਕਦੀ ਅਤੇ ਕਰਜ਼ੇ ਸਬੰਧੀ ਤਤਕਾਲੀਨ ਲੋੜਾਂ ਨੂੰ ਪੂਰਾ ਕਰੇਗਾ ਜਿਸ ਨਾਲ ਉਨ੍ਹਾਂ ਨੂੰ ਮੌਜੂਦਾ ਸਦਮੇ ਦੇ ਪ੍ਰਭਾਵਾਂ ਨੂੰ ਝੱਲਣ ਦੇ ਨਾਲ-ਨਾਲ ਲੱਖਾਂ ਨੌਕਰੀਆਂ ਦੀ ਰਾਖੀ ਕਰਨ ਵਿੱਚ ਵੀ ਮਦਦ ਮਿਲੇਗੀ ਇਹ ਐੱਮਐੱਸਐੱਮਈ ਖੇਤਰ ਨੂੰ ਸਮੇਂ ਦੇ ਨਾਲ ਅੱਗੇ ਵਧਾਉਣ ਦੇ ਲਈ ਲੋੜੀਂਦੇ ਸੁਧਾਰਾਂ ਦੇ ਵਿੱਚ ਪਹਿਲਾ ਕਦਮ ਹੈ

 

https://pib.gov.in/PressReleseDetail.aspx?PRID=1636790

 

ਨੈਸ਼ਨਲ ਐਟਲਸ ਐਂਡ ਥੀਮੈਟਿਕ ਮੈਪਿੰਗ ਔਰਗੇਨਾਈਜ਼ੇਸ਼ਨ (ਐੱਨਏਟੀਐੱਮਓ)  ਨੇ ਆਪਣੇ ਕੋਵਿਡ 19 ਡੈਸ਼ਬੋਰਡ ਦਾ ਚੌਥਾ ਅੱਪਡੇਟਿਡ ਸੰਸਕਰਣ ਪ੍ਰਕਾਸ਼ਿਤ ਕੀਤਾ

ਭਾਰਤ ਸਰਕਾਰ ਦੇ ਸਾਇੰਸ ਅਤੇ ਟੈਕਨੋਲੋਜੀ ਮੰਤਰਾਲੇ ਦੇ ਸਾਇੰਸ ਅਤੇ ਟੈਕਨੋਲੋਜੀ ਵਿਭਾਗ ਦੇ ਤਹਿਤ ਇੱਕ ਮਾਤਹਿਤ ਵਿਭਾਗ ਵਜੋਂ ਕੰਮ ਕਰਦੇ  ਨੈਸ਼ਨਲ ਐਟਲਸ ਐਂਡ ਥੀਮੈਟਿਕ ਮੈਪਿੰਗ ਔਰਗੇਨਾਈਜ਼ੇਸ਼ਨ (ਐੱਨਏਟੀਐੱਮਓਨੇ 19ਜੂਨ, 2020 ਨੂੰ ਆਪਣੇ ਅਧਿਕਾਰਕ ਪੋਰਟਲ http://geoportal.natmo.gov.in/Covid19/ 'ਤੇ COVID-19 ਡੈਸ਼ਬੋਰਡ ਦਾ ਚੌਥਾ ਅੱਪਡੇਟਿਡ ਸੰਸਕਰਣ ਪ੍ਰਕਾਸ਼ਿਤ ਕੀਤਾ।

https://pib.gov.in/PressReleseDetail.aspx?PRID=1636782

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟਸ

 

  • ਕੇਰਲ: ਜਦੋਂ ਕੇਰਲ ਦੀ ਰਾਜਧਾਨੀ ਤਿਰੂਵਨੰਤਪੁਰਮ ਵਿੱਚ ਸਵੇਰੇ 6 ਵਜੇ ਤੋਂ ਬਾਅਦ ਤੀਜਾ ਲੌਕਡਾਊਨ ਲੱਗ ਗਿਆ, ਤਾਂ ਸਿਟੀ ਕਾਰਪੋਰੇਸ਼ਨ ਇੱਕ ਬਹੁ-ਪੱਧਰੀ ਸੁਰੱਖਿਆ ਦੇ ਅਧੀਨ ਆ ਗਈ, ਕਿਉਂਕਿ ਪੁਲਿਸ ਨੇ ਰਾਜਧਾਨੀ ਵੱਲ ਆਉਂਦੇ ਸਾਰੇ ਸਰਹੱਦੀ ਰਸਤਿਆਂ ਨੂੰ ਅਤੇ 100 ਵਾਰਡਾਂ ਨੂੰ ਜਾਂਦੀਆਂ ਵੱਖ-ਵੱਖ ਸੜਕਾਂ ਨੂੰ ਸੀਲ ਕਰ ਦਿੱਤਾ ਸੀ ਜ਼ਿਲ੍ਹਾ ਕਲੈਕਟਰ ਨੇ ਦੱਸਿਆ ਕਿ ਪਾਰਸਲਾਂ ਵਿੱਚ ਭੋਜਨ ਪੈਕਟ ਮੁਹੱਈਆ ਕਰਵਾਉਣ ਲਈ ਜਲਦੀ ਹੀ ਦਸ ਬਜਟ ਆਊਟਲੈੱਟ ਸਥਾਪਤ ਕੀਤੇ ਜਾਣਗੇ। ਹੋਮ ਡਿਲਿਵਰੀ ਸਿਸਟਮ ਵੀ ਹੋਵੇਗਾ ਮੰਤਰੀ ਵੀ.ਐੱਸ. ਸੁਨੀਲ ਕੁਮਾਰ ਨੇ ਕਿਹਾ ਕਿ ਫਿਲਹਾਲ ਏਰਨਾਕੁਲਮ ਜ਼ਿਲੇ ਵਿੱਚ ਤੀਜਾ ਲੌਕਡਾਊਨ ਲਗਾਉਣ ਦੀ ਕੋਈ ਹਾਲਤ ਨਹੀਂ ਬਣੀ ਹੈ। ਜ਼ਿਲ੍ਹੇ ਵਿੱਚ ਛੇ ਨਵੇਂ ਕੰਨਟਮੈਂਟ ਜ਼ੋਨ ਐਲਾਨੇ ਗਏ ਹਨ। ਰਾਜ ਵਿੱਚ ਕੱਲ੍ਹ ਕੋਵਿਡ -19 ਦੇ 225 ਨਵੇਂ ਐਕਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਵੇਲੇ 2,228 ਮਰੀਜ਼ ਇਲਾਜ ਅਧੀਨ ਹਨ ਅਤੇ 1,77,995 ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਿਰੀਖਣ ਅਧੀਨ ਹਨ।
  • ਤਮਿਲ ਨਾਡੂ: ਪੁਦੂਚੇਰੀ ਵਿੱਚ ਕੋਰੋਨਾ ਵਾਇਰਸ ਦੇ ਕੇਸ 1000 ਨੂੰ ਪਾਰ ਕਰ ਗਏ; ਮੁੱਖ ਮੰਤਰੀ ਨਿਜੀ ਹਸਪਤਾਲਾਂ ਨਾਲ ਮੀਟਿੰਗ ਕਰਨਗੇ; ਯੂਟੀ ਵਿੱਚ ਅੱਜ 62 ਨਵੇਂ ਕੇਸ ਸਾਹਮਣੇ ਆਏ ਹਨ। ਚੇਨਈ ਵਿੱਚ 236 ਮੌਤਾਂ ਦੇ ਹੱਲ ਲਈ ਤਮਿਲ ਨਾਡੂ ਦੁਆਰਾ ਕਮੇਟੀ ਗਠਿਤ ਕੀਤੀ ਗਈ ਹੈ, ਇਹ ਮੌਤਾਂ ਰਾਜ ਦੀ ਗਿਣਤੀ ਵਿੱਚ ਸ਼ਾਮਲ ਨਹੀਂ ਸਨ ਇਸ ਕਮੇਟੀ ਨੇ ਸਿਹਤ ਵਿਭਾਗ ਨੂੰ ਆਪਣੀ ਵਿਸਤ੍ਰਿਤ ਰਿਪੋਰਟ ਸੌਂਪ ਦਿੱਤੀ ਹੈ। ਸਿਵਿਕ ਬਾਡੀ ਦੁਆਰਾ ਟੈਸਟਾਂ ਦੀ ਗਿਣਤੀ ਵਧਾਉਣ ਨਾਲ, 4 ਜੁਲਾਈ ਨੂੰ 11,114 ਟੈਸਟ ਕੀਤੇ ਗਏ ਅਤੇ ਚੇਨੱਈ ਦੀ ਪਾਜ਼ਿਟਿਵਿਟੀ ਦਰ ਪਿਛਲੇ 20% ਦੇ ਮੁਕਾਬਲੇ ਘਟ ਕੇ 16.52%ਤੇ ਆ ਗਈ ਹੈ ਕੱਲ੍ਹ 4150 ਨਵੇਂ ਕੇਸ, 2186 ਰਿਕਵਰਡ ਅਤੇ 60 ਮੌਤਾਂ ਹੋਈਆਂ। ਹੁਣ ਤੱਕ ਕੁੱਲ ਕੇਸ: 1,11,151, ਐਕਟਿਵ ਕੇਸ: 46,860, ਮੌਤਾਂ: 1510, ਚੇਨਈ ਵਿੱਚ ਐਕਟਿਵ ਕੇਸ: 24,890
  • ਕਰਨਾਟਕ: ਰਾਜ ਦੇ ਪ੍ਰਾਈਵੇਟ ਹਸਪਤਾਲ ਕੋਵਿਡ -19 ਮਰੀਜ਼ਾਂ ਲਈ ਹੋਮ ਆਈਸੋਲੇਸ਼ਨ ਪੈਕੇਜ ਪੇਸ਼ ਕਰ ਰਹੇ ਹਨ; 7 ਦਿਨਾਂ ਦੇ ਪੈਕੇਜ ਦੀ ਕੀਮਤ 2,450 ਰੁਪਏ ਹੈ ਮੈਡੀਕਲ ਸਿੱਖਿਆ ਮੰਤਰੀ ਡਾ. ਕੇ. ਸੁਧਾਕਰ ਨੇ ਚੇਤਾਵਨੀ ਦਿੱਤੀ ਹੈ ਕਿ ਕੋਵਿਡ ਮਰੀਜ਼ਾਂ ਦਾ ਇਲਾਜ ਕਰਨ ਤੋਂ ਇਨਕਾਰ ਕਰਨ ਵਾਲੇ ਨਿਜੀ ਹਸਪਤਾਲਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਅਪਰਾਧਿਕ ਕੇਸ ਦਰਜ ਕੀਤੇ ਜਾਣਗੇ। ਸਰਕਾਰ ਨੇ ਸਿਫਾਰਸ਼ ਕੀਤੀ ਕਿ ਨਿਜੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਸਵਰਣ ਆਰੋਗਯ ਸੁਰੱਖਿਆ ਟਰੱਸਟ ਅਧੀਨ ਬੀਮਾ ਪ੍ਰਦਾਨ ਕੀਤਾ ਜਾਵੇਗਾ। ਐਤਵਾਰ ਨੂੰ ਕਰਨਾਟਕ ਵਿੱਚ ਆਏ 1,925 ਕੋਵਿਡ ਦੇ ਕੇਸਾਂ ਵਿੱਚੋਂ 69.8% (1,345 ਕੇਸਾਂ ਵਿੱਚ) - ਵਿੱਚ ਕੋਈ ਸੰਪਰਕ ਜਾਂ ਯਾਤਰਾ ਦਾ ਇਤਿਹਾਸ ਨਹੀਂ ਮਿਲਿਆ ਹੈ ਕੱਲ੍ਹ ਤੱਕ ਕੁੱਲ ਪਾਜ਼ਿਟਿਵ ਮਾਮਲੇ: 23,474, ਐਕਟਿਵ ਕੇਸ: 13,251, ਮੌਤਾਂ: 372
  • ਆਂਧਰ ਪ੍ਰਦੇਸ਼: ਇਹ ਦੇਖਦਿਆਂ ਕਿ ਨਤੀਜਿਆਂ ਦੀ ਜਾਂਚ ਅਤੇ ਅੱਪਡੇਟ ਕਰਨ ਵਿੱਚ ਪਾੜਾ ਸੀ, ਸਪੈਸ਼ਲ ਚੀਫ਼ ਸੈਕਟਰੀ (ਸਿਹਤ) ਕੇ. ਐੱਸ. ਜਵਾਹਰ ਰੈੱਡੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਿਦਾਇਤ ਕੀਤੀ ਹੈ ਕਿ ਟੈਸਟਿੰਗ ਲਈ ਲਏ ਗਏ ਨਮੂਨਿਆਂ ਨੂੰ ਅਰਜੈਂਸੀ ਅਤੇ ਟੈਸਟਿੰਗ ਦੀਆਂ ਕਿਸਮਾਂ ਦੇ ਅਧਾਰ ਤੇ ਜਾਂਚ ਪ੍ਰਕਿਰਿਆ ਨੂੰ ਤਰਜੀਹ ਦਿੱਤੀ ਜਾਵੇ ਰਾਜ ਨੇ 13 ਜੁਲਾਈ ਤੋਂ ਸਕੂਲ ਦੁਬਾਰਾ ਖੋਲ੍ਹਣ ਦਾ ਫੈਸਲਾ ਕੀਤਾ ਹੈ। ਰਾਜ ਵਿੱਚ ਪ੍ਰਾਇਮਰੀ ਕਲਾਸਾਂ ਹਫ਼ਤੇ ਵਿੱਚ ਇੱਕ ਦਿਨ ਅਤੇ ਉੱਚ ਪ੍ਰਾਇਮਰੀ ਅਤੇ ਹਾਇਅਰ ਸਕੂਲਾਂ ਵਿੱਚ ਇੱਕ ਹਫ਼ਤੇ ਵਿੱਚ ਦੋ ਵਾਰ ਕਲਾਸਾਂ ਲਗਾਈਆਂ ਜਾਣਗੀਆਂ। ਪਿਛਲੇ 24 ਘੰਟਿਆਂ ਦੌਰਾਨ 16,712 ਨਮੂਨਿਆਂ ਦਾ ਟੈਸਟ ਕਰਨ ਤੋਂ ਬਾਅਦ ਰਾਜ ਵਿੱਚ 1222 ਨਵੇਂ ਕੇਸ, 424 ਦਾ ਇਲਾਜ ਹੋਇਆ ਅਤੇ ਸੱਤ ਮੌਤਾਂ ਹੋਈਆਂ ਹਨ ਕੁੱਲ ਕੇਸ: 20,019, ਐਕਟਿਵ ਕੇਸ: 10,860, ਡਿਸਚਾਰਜ: 8920, ਮੌਤਾਂ: 239
  • ਤੇਲੰਗਾਨਾ: ਕਲੋਨੀਆਂ ਅਤੇ ਝੁੱਗੀਆਂ ਵਿੱਚ ਗੁਣਵੱਤਾ ਵਾਲਾ ਇਲਾਜ ਵਧਾਉਣ ਅਤੇ ਬਸਤੀ ਦਾਵਾਖਾਨਾਂ ਦੀਆਂ ਸੇਵਾਵਾਂ ਨੂੰ ਨਵੇਂ ਖੇਤਰਾਂ ਵਿੱਚ ਵਧਾਉਣ ਲਈ, ਗ੍ਰੇਟਰ ਹੈਦਰਾਬਾਦ ਮਿਉਂਸੀਪਲ ਕਾਰਪੋਰੇਸ਼ਨ (ਜੀਐੱਚਐੱਮਸੀ) ਨੇ ਛੇਤੀ ਹੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸ ਤਰ੍ਹਾਂ ਦੇ 33 ਹੋਰ ਕਲੀਨਿਕਾਂ ਦੀ ਸ਼ੁਰੂਆਤ ਕਰ ਰਹੀ ਹੈ। ਕੱਲ੍ਹ ਤੱਕ ਕੁੱਲ ਕੇਸ ਆਏ: 23902, ਐਕਟਿਵ ਕੇਸ: 10904, ਮੌਤਾਂ: 295, ਡਿਸਚਾਰਜ: 12703
  • ਮਹਾਰਾਸ਼ਟਰ: ਰਾਜ ਵਿੱਚ ਕੋਵਿਡ 19 ਮਰੀਜ਼ਾਂ ਦੀ ਮੌਜੂਦਾ ਗਿਣਤੀ 2,06,619 ਹੈ। ਪਿਛਲੇ 24 ਘੰਟਿਆਂ ਦੌਰਾਨ 6,555 ਨਵੇਂ ਮਰੀਜ਼ਾਂ ਦੀ ਪਾਜ਼ਿਟਿਵ ਰਿਪੋਰਟ ਆਈ ਹੈ ਰਾਜ ਦੇ ਹਸਪਤਾਲਾਂ ਵਿੱਚੋਂ ਹੁਣ ਤੱਕ 1.11 ਲੱਖ ਤੋਂ ਵੱਧ ਮਰੀਜ਼ ਠੀਕ ਹੋ ਕੇ ਛੁੱਟੀ ਲੈ ਚੁੱਕੇ ਹਨ, ਜਿਸ ਨਾਲ ਰਾਜ ਵਿੱਚ ਕੁੱਲ ਐਕਟਿਵ ਮਾਮਲੇ 86,040 ਰਹਿ ਗਏ ਹਨ। 151 ਹੋਰ ਮਰੀਜ਼ਾਂ ਦੀ ਮੌਤ ਦੇ ਨਾਲ, ਰਾਜ ਵਿੱਚ ਹੁਣ ਤੱਕ ਕੁੱਲ ਮੌਤਾਂ ਦੀ ਗਿਣਤੀ 8,822 ਹੋ ਗਈ ਹੈ। ਬੀਐੱਮਸੀ ਨੇ ਆਈਸੀਐੱਮਆਰ ਤੋਂ ਪ੍ਰਵਾਨ ਇੱਕ ਲੱਖ ਰੈਪਿਡ ਐਂਟੀਜੇਨ ਟੈਸਟ ਕਿੱਟਾਂ ਖ਼ਰੀਦੀਆਂ ਹਨ ਤਾਂ ਜੋ ਸ਼ਹਿਰ ਵਿੱਚ ਵਿਆਪਕ ਟੈਸਟਿੰਗ ਸ਼ੁਰੂ ਕੀਤੀ ਜਾ ਸਕੇ ਇਹ ਟੈਸਟ ਸਾਰੇ ਸੰਕੇਤਕ ਕੋਵਿਡ 19 ਸ਼ੱਕੀ ਵਿਅਕਤੀਆਂ ਅਤੇ ਰੋਗ ਗ੍ਰਸਤ ਦੇ ਸੰਭਾਵਿਤ ਉੱਚ ਜੋਖਮ ਵਾਲੇ ਸੰਪਰਕਾਂ ਲਈ ਕੀਤੇ ਜਾਣਗੇ
  • ਗੁਜਰਾਤ: ਗੁਜਰਾਤ ਵਿੱਚ, ਪਿਛਲੇ 24 ਘੰਟਿਆਂ ਦੀ ਮਿਆਦ ਦੇ ਦੌਰਾਨ 725 ਨਵੇਂ ਕੇਸਾਂ ਦੇ ਆਉਣ ਨਾਲ ਰਾਜ ਵਿੱਚ ਕੋਵਿਡ 19 ਕੇਸਾਂ ਦੀ ਗਿਣਤੀ 36,123 ਤੱਕ ਪਹੁੰਚ ਗਈ ਹੈ ਇਨ੍ਹਾਂ ਵਿੱਚੋਂ ਸਭ ਤੋਂ ਵੱਧ 218 ਕੇਸ ਸੂਰਤ ਤੋਂ ਸਾਹਮਣੇ ਆਏ ਹਨ, ਜਦੋਂ ਕਿ ਅਹਿਮਦਾਬਾਦ ਵਿੱਚੋਂ 162 ਨਵੇਂ ਕੇਸ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ਦੌਰਾਨ ਇਲਾਜ ਹੋਣ ਤੋਂ ਬਾਅਦ 486 ਮਰੀਜ਼ਾਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ, ਕੋਵਿਡ -19 ਤੋਂ ਠੀਕ ਹੋਏ ਮਰੀਜ਼ਾਂ ਦੀ ਕੁੱਲ ਗਿਣਤੀ 25,900 ਹੋ ਗਈ ਹੈ, ਰਾਜ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਘਟ ਕੇ 8,278 ਰਹਿ ਗਈ ਹੈ
  • ਰਾਜਸਥਾਨ: ਕੱਲ੍ਹ ਰਾਜ ਵਿੱਚ ਕੋਵਿਡ -19 ਲਈ 632 ਵਿਅਕਤੀਆਂ ਵਿੱਚ ਕੋਰੋਨਾ ਪਾਜ਼ਿਟਿਵ ਟੈਸਟ ਆਇਆ ਹੈ ਜਿਸ ਨਾਲ ਰਾਜ ਵਿੱਚ ਕੁੱਲ ਕੇਸਾਂ ਦੀ ਗਿਣਤੀ 20,164 ਹੋ ਗਈ ਹੈ। ਸਭ ਤੋਂ ਵੱਧ ਨਵੇਂ ਕੇਸ - ਪ੍ਰਤਾਪਗੜ ਜ਼ਿਲ੍ਹੇ ਤੋਂ 65 ਕੇਸ ਸਾਹਮਣੇ ਆਏ ਹਨ, ਇਸ ਤੋਂ ਬਾਅਦ ਜੋਧਪੁਰ ਅਤੇ ਬੀਕਾਨੇਰ ਦੋਵਾਂ ਵਿੱਚ 57-57 ਕੇਸ ਸਾਹਮਣੇ ਆਏ ਹਨ। ਰਾਜਸਥਾਨ ਵਿੱਚ ਦੇਸ਼ ਵਿੱਚੋਂ ਸਭ ਤੋਂ ਵੱਧ ਰਿਕਵਰੀ ਦਰ ਹੈ ਜੋ ਕਿ 79% ਹੈ।
  • ਮੱਧ ਪ੍ਰਦੇਸ਼: ਐਤਵਾਰ ਨੂੰ ਮੱਧ ਪ੍ਰਦੇਸ਼ ਵਿੱਚ 326 ਨਵੇਂ ਕੇਸ ਸਾਹਮਣੇ ਆਏ ਹਨ ਅਤੇ 10 ਮੌਤਾਂ ਹੋਈਆਂ ਹਨ, ਜਿਸ ਨਾਲ ਰਾਜ ਵਿੱਚ ਕੋਵਿਡ -19 ਦੇ ਕੁੱਲ 14,930 ਕੇਸ ਹੋ ਗਏ ਹਨ ਰਾਜ ਵਿੱਚ ਕੁੱਲ 2,911 ਐਕਟਿਵ ਕੇਸ ਹਨ, ਜਦੋਂ ਕਿ ਹੁਣ ਤੱਕ 11,411 ਮਰੀਜ਼ਾਂ ਦਾ ਇਲਾਜ ਹੋਇਆ ਹੈ ਅਤੇ 608 ਮੌਤਾਂ ਹੋ ਚੁੱਕੀਆਂ ਹਨ। ਐਤਵਾਰ ਨੂੰ ਆਏ 326 ਨਵੇਂ ਮਾਮਲਿਆਂ ਵਿੱਚੋਂ ਗਵਾਲੀਅਰ ਤੋਂ 64, ਭੋਪਾਲ ਤੋਂ 61 ਅਤੇ ਮੋਰੇਨਾ ਤੋਂ 36 ਕੇਸ ਸਾਹਮਣੇ ਆਏ ਹਨ। ਭਾਰਤ ਦੇ ਵੱਡੇ ਰਾਜਾਂ ਵਿੱਚੋਂ ਮੱਧ ਪ੍ਰਦੇਸ਼ ਦੀ ਦੂਜੀ ਸਭ ਤੋਂ ਵੱਧ ਰਿਕਵਰੀ ਦਰ ਹੈ
  • ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ 46 ਨਵੇਂ ਮਰੀਜ਼ਾਂ ਦੀ ਪਹਿਚਾਣ ਕੀਤੀ ਗਈ ਹੈ ਜਿਸ ਨਾਲ ਰਾਜ ਵਿੱਚ ਕੋਵਿਡ -19 ਦੇ ਕੇਸਾਂ ਦੀ ਕੁੱਲ ਗਿਣਤੀ 3,207 ਹੋ ਗਈ ਹੈ। ਤਾਜ਼ਾ ਜਾਣਕਾਰੀ ਅਨੁਸਾਰ ਰਾਜ ਵਿੱਚ 615 ਐਕਟਿਵ ਕੇਸ ਮੌਜੂਦ ਹਨ।
  • ਗੋਆ: ਐਤਵਾਰ ਨੂੰ 77 ਨਵੇਂ ਕੋਵਿਡ -19 ਸੰਕਰਮਿਤ ਮਰੀਜ਼ਾਂ ਦੀ ਪਹਿਚਾਣ ਕੀਤੀ ਗਈ ਹੈ, ਜਿਸ ਨਾਲ ਰਾਜ ਵਿੱਚ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 1,761 ਤੱਕ ਹੋ ਗਈ ਹੈ ਇਨ੍ਹਾਂ ਵਿੱਚੋਂ 936 ਮਰੀਜ਼ਾਂ ਦਾ ਇਲਾਜ ਹੋ ਚੁੱਕਿਆ ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 818 ਰਹਿ ਗਈ ਹੈ।
  • ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ ਇਟਾਨਗਰ ਦਾ ਖੇਤਰ ਪ੍ਰਸ਼ਾਸਨ ਲੋਕਾਂ ਨੂੰ ਅਪੀਲ ਕਰਦਾ ਹੈ ਕਿ ਉਹ ਅੱਜ ਸ਼ਾਮ 5 ਵਜੇ ਤੋਂ ਸ਼ੁਰੂ ਹੋਣ ਵਾਲੇ ਲੌਕਡਾਊਨ ਦੌਰਾਨ ਸਾਰੇ ਦਿਸ਼ਾ-ਨਿਰਦੇਸ਼ਾਂ ਵਿੱਚ ਸਹਿਯੋਗ ਕਰਨ ਅਤੇ ਉਨ੍ਹਾਂ ਦੀ ਪਾਲਣਾ ਕਰਨ। ਅਰੁਣਾਚਲ ਪ੍ਰਦੇਸ਼ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਦੂਸਰੇ ਰਾਜਾਂ ਤੋਂ ਆਏ ਸਾਰੇ ਯਾਤਰੀਆਂ ਦਾ ਕੋਵਿਡ-19 ਲਈ ਟੈਸਟ ਕੀਤਾ ਗਿਆ ਹੈ। ਕੁੱਲ 26,808 ਨਮੂਨੇ ਇਕੱਠੇ ਕੀਤੇ ਗਏ ਹਨ, ਜਦੋਂ ਕਿ 12,925 ਆਰਟੀ ਪੀਸੀਆਰ ਟੈਸਟ ਕਰਵਾਏ ਗਏ ਹਨ।
  • ਅਸਾਮ: ਕੋਵਿਡ 19 ਦੇ ਲਈ ਵੱਡੇ ਪੱਧਰ ਦੀ ਟੈਸਟਿੰਗ ਦੀ ਆਪਣੀ ਪਹਿਲੀ ਪਹਿਲ ਵਜੋਂ, ਰਾਜ ਦਾ ਸਿਹਤ ਵਿਭਾਗ 7 ਜੁਲਾਈ 2020 ਤੋਂ ਗੁਹਾਟੀ ਨਗਰ ਪਾਲਿਕਾ ਦੇ ਪਾਂਡੂ ਖੇਤਰ ਦੇ ਵਾਰਡ ਨੰਬਰ 2 ਤੋਂ ਘਰ-ਘਰ ਕੋਵਿਡ 19 ਟੈਸਟਿੰਗ ਕਰਵਾਏਗਾ।
  • ਮੇਘਾਲਿਆ: ਅਸਾਮ ਤੋਂ ਆਇਆ ਇੱਕ ਹੋਰ ਵਿਅਕਤੀ ਤੂਰਾ ਵਿੱਚ ਕੋਵਿਡ 19 ਪਾਜ਼ਿਟਿਵ ਪਾਇਆ ਗਿਆ ਕੁੱਲ ਐਕਟਿਵ ਕੇਸ 29 ਅਤੇ 43 ਦਾ ਇਲਾਜ ਕੀਤਾ ਜਾ ਚੁੱਕਿਆ ਹੈ
  • ਮਣੀਪੁਰ: ਰਾਸ਼ਟਰੀ ਸਿਹਤ ਮਿਸ਼ਨ, ਮਣੀਪੁਰ ਨੇ ਐਲਾਨ ਕੀਤਾ ਹੈ ਕਿ ਮਨੋਵਿਗਿਆਨਕਾਂ ਦੀ ਇੱਕ ਟੀਮ ਹੇਠਾਂ ਦਿੱਤੇ ਫ਼ੋਨ ਨੰਬਰਾਂ: 8787457035, 9402751364ਤੇ ਕੋਵਿਡ 19 ਦੇ ਸੰਬੰਧ ਵਿੱਚ ਕਿਸੇ ਵੀ ਲੋੜਵੰਦ ਦੀ ਟੈਲੀਫ਼ੋਨ ਰਾਹੀਂ ਮਦਦ ਕਰਨ ਲਈ 24 ਘੰਟੇ ਉਪਲਬਧ ਹੈ
  • ਮਿਜ਼ੋਰਮ: ਮਿਜ਼ੋਰਮ ਵਿੱਚ ਕੋਵਿਡ -19 ਦੇ 5 ਹੋਰ ਪਾਜ਼ਿਟਿਵ ਕੇਸ ਸਾਹਮਣੇ ਆਏ ਹਨ ਕੁੱਲ ਕੇਸ ਵਧ ਕੇ 191 ਹੋ ਗਏ ਹਨ, ਐਕਟਿਵ ਕੇਸ 58 ਅਤੇ 133 ਦਾ ਇਲਾਜ ਕੀਤਾ ਜਾ ਚੁੱਕਿਆ ਹੈ
  • ਨਾਗਾਲੈਂਡ: ਨਾਗਾਲੈਂਡ ਵਿੱਚ ਕੋਵਿਡ 19 ਦੇ 32 ਹੋਰ ਪਾਜ਼ਿਟਿਵ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ ਜਿਸ ਨਾਲ ਕੁੱਲ ਪਾਜ਼ਿਟਿਵ ਕੇਸਾਂ ਦੀ ਗਿਣਤੀ 622 ਹੋ ਗਈ ਹੈ, ਜਿਨ੍ਹਾਂ ਵਿੱਚੋਂ 391 ਐਕਟਿਵ ਕੇਸ ਹਨ ਅਤੇ 231 ਦਾ ਇਲਾਜ ਹੋ ਚੁੱਕਿਆ ਹੈ

 

https://static.pib.gov.in/WriteReadData/userfiles/image/image007PLWZ.jpg

******

 

ਵਾਈਬੀ
 



(Release ID: 1636919) Visitor Counter : 204