ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ – 19 ’ਤੇ ਅੱਪਡੇਟਸ

ਰਾਸ਼ਟਰੀ ਪੱਧਰ ’ਤੇ ਕੋਵਿਡ ਪਾਜ਼ਿਟਿਵਿਟੀ ਦਰ 6.73% ਹੈ ਜਦਕਿ ਕਈ ਰਾਜਾਂ ਵਿੱਚ ਪਾਜ਼ਿਟਿਵਿਟੀ ਦਰ ਰਾਸ਼ਟਰੀ ਔਸਤ ਤੋਂ ਘੱਟ ਹੈ

ਕੇਂਦਰ ਸਰਕਾਰ ਦੇ ਪ੍ਰਯਤਨਾਂ ਨਾਲ ਦਿੱਲੀ ਵਿੱਚ ਕੋਵਿਡ-19 ਦੀ ਜਾਂਚ ਵਿੱਚ ਮਹੱਤਵਪੂਰਨ ਤੇਜ਼ੀ ਆਈ ਹੈ ਜਦਕਿ ਪਾਜ਼ਿਟਿਵਿਟੀ ਦਰ ਵਿੱਚ ਗਿਰਾਵਟ

Posted On: 06 JUL 2020 2:53PM by PIB Chandigarh

ਕੇਂਦਰ ਸਰਕਾਰ ਅਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨੇ ਦੇਸ਼ ਵਿੱਚ ਕੋਵਿਡ-19 ਮਹਾਮਾਰੀ ਦਾ ਪ੍ਰਬੰਧਨ ਪ੍ਰਭਾਵੀ ਰੂਪ ਨਾਲ ਕਰਨ ਦੀ ਦਿਸ਼ਾ ਵਿੱਚ ਇੱਕ ਸੰਯੁਕਤ ਤਾਲਮੇਲ ਦਾ ਪ੍ਰਯਤਨ ਕੀਤਾ ਹੈ।

ਸੰਯੁਕਤ ਪ੍ਰਯਤਨਾਂ ਦੇ ਇੱਕ ਹਿੱਸੇ ਦੇ ਰੂਪ ਵਿੱਚ, ਕੇਂਦਰ ਸਰਕਾਰ ਨੇ ਟੈਸਟਿੰਗ ਵਧਾਉਣ, ਸੰਕ੍ਰਮਿਤ ਵਿਅਕਤੀਆਂ ਦੇ ਸੰਪਰਕ ਵਿੱਚ ਆਏ ਲੋਕਾਂ ਦਾ ਤੇਜ਼ੀ ਨਾਲ ਪਤਾ ਲਗਾਉਣ ਅਤੇ ਮਾਮਲਿਆਂ ਦਾ ਸਮੇਂ ਤੇ ਨੈਦਾਨਿਕ ਪ੍ਰਬੰਧਨ ਕਰਨ ਤੇ ਬਲ ਦਿੱਤਾ ਹੈ। ਕੇਂਦਰ ਸਰਕਾਰ ਨੇ ਰਾਜਾਂ ਨੂੰ ਆਪਣੀਆਂ ਟੈਸਟਿੰਗ ਸਮਰੱਥਾਵਾਂ ਵਿੱਚ ਜ਼ਿਕਰਯੋਗ ਵਾਧਾ ਕਰਨ ਵਿੱਚ ਸਹਾਇਤਾ ਪ੍ਰਦਾਨ ਕੀਤੀ ਹੈ।

ਇਸ ਨਾਲ ਦੇਸ਼ ਵਿੱਚ ਕੋਰੋਨਾ ਦੀ ਪਾਜ਼ਿਟਿਵਿਟੀ ਵਿੱਚ ਕਮੀ ਆਈ ਹੈ। ਵਰਤਮਾਨ ਵਿੱਚ ਰਾਸ਼ਟਰੀ ਪਾਜ਼ਿਟਿਵਿਟੀ ਦਰ 6.73% ਹੈ।

5 ਜੁਲਾਈ 2020 ਤੱਕ, ਰਾਸ਼ਟਰੀ ਔਸਤ ਤੋਂ ਘੱਟ ਪਾਜ਼ਿਟਿਵਿਟੀ ਦਰ ਅਤੇ ਰਾਸ਼ਟਰੀ ਔਸਤ ਨਾਲ ਪ੍ਰਤੀ ਮਿਲੀਅਨ ਜ਼ਿਆਦਾ ਟੈਸਟ ਕਰਨ ਵਾਲੇ ਰਾਜ ਹਨ :

ਸੀਰੀਅਲ ਨੰ.

ਰਾਜ

ਪਾਜ਼ਿਟਿਵਿਟੀ ਦਰ (% ਵਿੱਚ)

ਪ੍ਰਤੀ ਮਿਲੀਅਨ ਟੈਸਟ

1

ਭਾਰਤ (ਰਾਸ਼ਟਰੀ)

6.73

6,859

2

ਪੁਦੂਚੇਰੀ

5.55

12,592

3

ਚੰਡੀਗੜ੍ਹ

4.36

9,090

4

ਅਸਾਮ

2.84

9,987

5

ਤ੍ਰਿਪੁਰਾ

2.72

10,941

6

ਕਰਨਾਟਕ

2.64

9,803

7

ਰਾਜਸਥਾਨ

2.51

10,445

8

ਗੋਆ

2.5

44,129

9

ਪੰਜਾਬ

1.92

10,257

 

ਰਾਜਧਾਨੀ ਦਿੱਲੀ ਵਿੱਚ, ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸਰਕਾਰ ਦੁਆਰਾ ਟੈਸਟਿੰਗ ਵਿੱਚ ਵਾਧਾ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਪ੍ਰਯਤਨਾਂ ਨੂੰ ਕੇਂਦਰ ਸਰਕਾਰ ਦੁਆਰਾ ਬਹੁਤ ਮਜ਼ਬੂਤੀ ਪ੍ਰਦਾਨ ਕੀਤੀ ਗਈ ਹੈ। ਆਰਟੀ-ਪੀਸੀਆਰ ਟੈਸਟਿੰਗ ਦੇ ਨਾਲ-ਨਾਲ ਨਵੇਂ ਰੈਪਿਡ ਐਂਟੀਜਨ ਪੁਆਇੰਟ-ਆਵ੍-ਕੇਅਰ (ਪੀਓਸੀ) ਟੈਸਟਿੰਗ, ਜੋ ਕੇਵਲ 30 ਮਿੰਟ ਵਿੱਚ ਨਤੀਜੇ ਦਿੰਦੇ ਹਨ, ਦੇ ਜ਼ਰੀਏ ਟੈਸਟਿੰਗਾਂ ਵਿੱਚ ਵਾਧਾ ਕੀਤਾ ਗਿਆ ਹੈ।

 

ਭਾਰਤ ਸਰਕਾਰ ਦੁਆਰਾ ਟੈਸਟਿੰਗ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਕੀਤੇ ਗਏ ਠੋਸ ਅਤੇ ਕੇਂਦ੍ਰਿਤ ਪ੍ਰਯਤਨਾਂ ਸਦਕਾ, ਰੋਜ਼ਾਨਾ ਟੈਸਟ ਕੀਤੇ ਜਾ ਰਹੇ ਸੈਂਪਲਾਂ ਦੀ ਔਸਤ ਸੰਖਿਆ ਜੋ ਕਿ 1-5 ਜੂਨ, 2020 ਤੱਕ ਕੇਵਲ 5,481 ਸੀ ਉਸ ਵਿੱਚ ਭਾਰੀ ਵਾਧਾ ਦੇਖਿਆ ਗਿਆ ਹੈ ਅਤੇ ਇਹ 1-5 ਜੁਲਾਈ, 2020 ਦਰਮਿਆਨ ਰੋਜ਼ਾਨਾ ਔਸਤਨ 18,766 ਸੈਂਪਲਾਂ ਦੀ ਟੈਸਟਿੰਗ ਤੱਕ ਪਹੁੰਚ ਗਈ ਹੈ। ਹਾਲਾਂਕਿ ਦਿੱਲੀ ਵਿੱਚ ਟੈਸਟਿੰਗ ਚ ਕਾਫ਼ੀ ਵਾਧਾ ਹੋਇਆ ਹੈ, ਇਸ ਨਾਲ ਪਿਛਲੇ ਤਿੰਨ ਸਪਤਾਹਾਂ ਵਿੱਚ ਪਾਜ਼ਿਟਿਵਿਟੀ ਦਰ ਵਿੱਚ ਲਗਭਗ 30% ਤੋਂ 10% ਤੱਕ ਦੀ ਭਾਰੀ ਕਮੀ ਦੇਖਣ ਨੂੰ ਮਿਲੀ ਹੈ।

 

****

 

ਐੱਮਵੀ/ਐੱਸਜੀ



(Release ID: 1636907) Visitor Counter : 213