PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 05 JUL 2020 6:19PM by PIB Chandigarh

 

https://static.pib.gov.in/WriteReadData/userfiles/image/image002NZFB.pnghttps://static.pib.gov.in/WriteReadData/userfiles/image/image001L7XC.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 

  • ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਮਰੀਜ਼ਾਂ  ਦੇ ਠੀਕ ਹੋਣ ਦੀ ਸੰਖਿਆ ਵਧ ਕੇ ਹੁਣ ਤੱਕ 4,09,082 ਹੋ ਗਈ ਹੈ।  ਪਿਛਲੇ 24 ਘੰਟਿਆਂ  ਦੌਰਾਨ ਕੋਵਿਡ-19  ਦੇ ਕੁੱਲ 14,856 ਰੋਗੀ ਠੀਕ ਹੋਏ ਹਨ।  
  • ਹੁਣ ਤੱਕ, ਕੋਵਿਡ-19  ਦੇ ਸੰਕ੍ਰਮਣ ਤੋਂ ਠੀਕ ਹੋਣ ਵਾਲੇ ਰੋਗੀਆਂ ਦੀ ਸੰਖਿਆ ਇਸ ਬਿਮਾਰੀ ਨਾਲ ਸੰਕ੍ਰਮਿਤ ਕੁੱਲ ਲੋਕਾਂ ਦੀ ਸੰਖਿਆ ਤੋਂ 1,64,268 ਅਧਿਕ ਹੈ।  ਇਸ ਦੇ ਨਾਲ ਹੀ ਕੋਵਿਡ-19 ਤੋਂ ਠੀਕ ਹੋਣ ਦੀ ਰਾਸ਼ਟਰੀ ਦਰ ਵਧ ਕੇ 60.77%  ਹੋ ਗਈ ਹੈ।  
  • 786 ਸਰਕਾਰੀ ਲੈਬਾਂ ਅਤੇ 314 ਪ੍ਰਾਈਵੇਟ ਲੈਬਾਂ ਨਾਲ ਦੇਸ਼ ਵਿੱਚ ਹੁਣ 1100 ਲੈਬਾਂ ਕੰਮ ਰਹੀਆਂ ਹਨ।   
  • ਪਿਛਲੇ 24 ਘੰਟਿਆਂ  ਦੌਰਾਨ 2,48,934 ਸੈਂਪਲਾਂ ਦਾ ਟੈਸਟ ਕੀਤਾ ਗਿਆ ਹੈ।  ਅੱਜ ਤੱਕ ਕੁੱਲ 97,89,066 ਸੈਂਪਲਾਂ ਦੀ ਜਾਂਚ ਕੀਤੀ ਗਈ ਹੈ। 
  • ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਅਤੇ ਸਿਹਤ ਮੰਤਰੀ ਸ਼੍ਰੀ ਹਰਸ਼ ਵਰਧਨ ਨੇ ਦਿੱਲੀ ਦੇ ਸਰਦਾਰ ਵੱਲਭਭਾਈ ਪਟੇਲ ਕੋਵਿਡ ਹਸਪਤਾਲ ਦਾ ਦੌਰਾ ਕੀਤਾ

 

 

https://static.pib.gov.in/WriteReadData/userfiles/image/image005YSVL.jpg

https://static.pib.gov.in/WriteReadData/userfiles/image/image006KDLC.jpg

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ: ਸੰਕ੍ਰਮਣ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ 4 ਲੱਖ ਤੋਂ ਅਧਿਕ; ਸੰਕ੍ਰਮਣ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ ਇਸ ਬਿਮਾਰੀ ਤੋਂ ਸੰਕ੍ਰਮਿਤ ਮਰੀਜ਼ਾਂ ਦੀ ਸੰਖਿਆ ਤੋਂ ਕਰੀਬ 1.65 ਲੱਖ ਅਧਿਕ

ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਮਰੀਜ਼ਾਂ  ਦੇ ਠੀਕ ਹੋਣ ਦੀ ਸੰਖਿਆ ਵਧ ਕੇ ਹੁਣ ਤੱਕ 4,09,082 ਹੋ ਗਈ ਹੈ।  ਪਿਛਲੇ 24 ਘੰਟਿਆਂ  ਦੌਰਾਨ ਕੋਵਿਡ-19  ਦੇ ਕੁੱਲ 14,856 ਰੋਗੀ ਠੀਕ ਹੋਏ ਹਨ।  ਹੁਣ ਤੱਕ, ਕੋਵਿਡ-19  ਦੇ ਸੰਕ੍ਰਮਣ ਤੋਂ ਠੀਕ ਹੋਣ ਵਾਲੇ ਰੋਗੀਆਂ ਦੀ ਸੰਖਿਆ ਇਸ ਬਿਮਾਰੀ ਨਾਲ ਸੰਕ੍ਰਮਿਤ ਕੁੱਲ ਲੋਕਾਂ ਦੀ ਸੰਖਿਆ ਤੋਂ 1,64,268 ਅਧਿਕ ਹੈ।  ਇਸ ਦੇ ਨਾਲ ਹੀ ਕੋਵਿਡ-19 ਤੋਂ ਠੀਕ ਹੋਣ ਦੀ ਰਾਸ਼ਟਰੀ ਦਰ ਵਧ ਕੇ 60.77%  ਹੋ ਗਈ ਹੈ।  ਹੁਣ ਇਸ ਬਿਮਾਰੀ ਦੇ 2,44,814 ਸਰਗਰਮ ਮਾਮਲੇ ਹਨ ਅਤੇ ਸਭ ਦਾ ਸਰਗਰਮ ਮੈਡੀਕਲ ਦੇਖਰੇਖ ਅਧੀਨ ਇਲਾਜ ਚਲ ਰਿਹਾ ਹੈ।  ਦੇਸ਼ ਵਿੱਚ 21 ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਅਜਿਹੇ ਹਨ ਜਿੱਥੇ ਇਸ ਬਿਮਾਰੀ ਤੋਂ ਠੀਕ ਹੋਣ ਦੀ ਦਰ ਰਾਸ਼ਟਰੀ ਔਸਤ ਤੋਂ ਅਧਿਕ ਹੈ। ਦੇਸ਼ ਵਿੱਚ ਟੈਸਟਿੰਗ ਲੈਬ ਨੈੱਟਵਰਕ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ।  786 ਸਰਕਾਰੀ ਲੈਬਾਂ ਅਤੇ 314 ਪ੍ਰਾਈਵੇਟ ਲੈਬਾਂ ਨਾਲ ਦੇਸ਼ ਵਿੱਚ ਹੁਣ 1100 ਲੈਬਾਂ ਕੰਮ ਰਹੀਆਂ ਹਨ।   ਹਰ ਦਿਨ ਟੈਸਟ ਕੀਤੇ ਜਾ ਰਹੇ ਸੈਂਪਲਾਂ ਦੀ ਸੰਖਿਆ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।  ਪਿਛਲੇ 24 ਘੰਟਿਆਂ  ਦੌਰਾਨ 2,48,934 ਸੈਂਪਲਾਂ ਦਾ ਟੈਸਟ ਕੀਤਾ ਗਿਆ ਹੈ।  ਅੱਜ ਤੱਕ ਕੁੱਲ 97,89,066 ਸੈਂਪਲਾਂ ਦੀ ਜਾਂਚ ਕੀਤੀ ਗਈ ਹੈ। 

https://www.pib.gov.in/PressReleseDetail.aspx?PRID=1636605

 

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਅਤੇ ਸਿਹਤ ਮੰਤਰੀ ਸ਼੍ਰੀ ਹਰਸ਼ ਵਰਧਨ ਨੇ ਦਿੱਲੀ ਦੇ ਸਰਦਾਰ ਵੱਲਭਭਾਈ ਪਟੇਲ ਕੋਵਿਡ ਹਸਪਤਾਲ ਦਾ ਦੌਰਾ ਕੀਤਾ;

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਹਰਸ਼ ਵਰਧਨ ਨੇ ਅੱਜ ਇੱਥੇ 1,000 ਬਿਸਤਰਿਆਂ ਅਤੇ 250 ਇੰਟੈਂਸਿਵ ਕੇਅਰ ਯੂਨਿਟਸ (ਆਈਸੀਯੂ – ICU) ਬਿਸਤਰਿਆਂ ਵਾਲੇ ਸਰਦਾਰ ਵੱਲਭਭਾਈ ਪਟੇਲ ਕੋਵਿਡ ਹਸਪਤਾਲ ਦਾ ਦੌਰਾ ਕੀਤਾ। ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ – DRDO – ਡਿਫ਼ੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਇਜ਼ੇਸ਼ਨ) ਨੇ ਇਹ ਹਸਪਤਾਲ ਗ੍ਰਹਿ ਮੰਤਰਾਲੇ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ, ਹਥਿਆਰਬੰਦ ਬਲਾਂ, ਟਾਟਾ ਸੰਨਜ਼ ਤੇ ਉਦਯੋਗ ਦੀਆਂ ਹੋਰ ਕੰਪਨੀਆਂ ਨਾਲ ਮਿਲ ਕੇ ਰਿਕਾਰਡ 12 ਦਿਨਾਂ ਵਿੱਚ ਤਿਆਰ ਕੀਤਾ ਹੈ। ਰੱਖਿਆ ਮੰਤਰੀ ਦੇ ਨਾਲ ਅੱਜ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਗ੍ਰਹਿ ਰਾਜ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਵੀ ਮੌਜੂਦ ਸਨ। ਕੇਂਦਰੀ ਤੌਰ ਤੇ ਏਅਰਕੰਡੀਸ਼ਨਡ ਇਹ ਵਿਲੱਖਣ ਮੈਡੀਕਲ ਸੁਵਿਧਾ 25,000 ਵਰਗ ਮੀਟਰ ਰਕਬੇ ਵਿੱਚ ਫੈਲੀ ਹੋਈ ਹੈ ਅਤੇ 250 ਆਈਸੀਯੂ (ICU) ਬਿਸਤਰਿਆਂ ਨਾਲ ਲੈਸ ਹੈ। ਹਰੇਕ ਆਈਸੀਯੂ ਬਿਸਤਰੇ ਲਈ ਮੌਨੀਟਰਿੰਗ ਉਪਕਰਣ ਤੇ ਵੈਂਟੀਲੇਟਰ ਮੌਜੂਦ ਹਨ। ਇਸ ਹਸਪਤਾਲ ਦਾ ਸੰਚਾਲਨ ਹਥਿਆਰਬੰਦ ਬਲਾਂ ਦੀਆਂ ਮੈਡੀਕਲ ਸੇਵਾਵਾਂ (ਏਐੱਫ਼ਐੱਮਐੱਸ – AFMS) ਦੇ ਡਾਕਟਰਾਂ, ਨਰਸਾਂ ਅਤੇ ਸਹਾਇਕ ਸਟਾਫ਼ ਦੀ ਮੈਡੀਕਲ ਟੀਮ ਵੱਲੋਂ ਕੀਤਾ ਜਾਵੇਗਾ ਤੇ ਇਸ ਸੁਵਿਧਾ ਦਾ ਰੱਖਰਖਾਅ ਡੀਆਰਡੀਓ (DRDO) ਕਰੇਗਾ। ਇਸ ਦੇ ਨਾਲ ਹੀ ਰੋਗੀਆਂ ਦੀ ਮਾਨਸਿਕ ਤੰਦਰੁਸਤੀ ਲਈ, ਹਸਪਤਾਲ ਵਿੱਚ ਇੱਕ ਸਮਰਪਿਤ ਮਨੋਵਿਗਿਆਨਕ ਕਾਊਂਸਲਿੰਗ ਸੈਂਟਰ ਵੀ ਸਥਿਤ ਹੈ, ਜਿਸ ਦਾ ਸੰਚਾਲਨ ਡੀਆਰਡੀਓ ਵੱਲੋਂ ਕੀਤਾ ਜਾਵੇਗਾ।

https://www.pib.gov.in/PressReleseDetail.aspx?PRID=1636657

 

ਰਾਜਸਥਾਨ ਵਿੱਚ ਆਸ਼ਾ ਵਰਕਰ ਕੋਵਿਡ-19  ਦੇ ਖ਼ਿਲਾਫ਼ ਲੰਬੀ ਲੜਾਈ ਵਿੱਚ ਲੋਕਾਂ  ਦੇ ਪ੍ਰਤੀ ਨਿਰਸੁਆਰਥ ਪ੍ਰਤੀਬੱਧਤਾ

ਕੋਵਿਡ -19  ਦੇ ਰਿਸਪਾਂਸ  ਦੇ ਇੱਕ ਅਟੁੱਟ ਥੰਮ੍ਹ ਦੇ ਰੂਪ ਵਿੱਚ ਆਸ਼ਾ ਵਰਕਰਾਂ ਦਾ ਕਾਰਜ ਇਸ ਸਾਲ ਮਾਰਚ  ਦੇ ਸ਼ੁਰੂ ਵਿੱਚ ਜੈਪੁਰ ਵਿੱਚ ਕੋਵਿਡ  ਦੇ ਪਹਿਲੇ ਮਾਮਲੇ ਦਾ ਪਤਾ ਲਗਣ  ਦੇ ਤਤਕਾਲ ਬਾਅਦ ਸ਼ੁਰੂ ਹੋ ਗਿਆ ਸੀ।   ਰਾਜ ਦੀਆਂ ਸਹਾਇਕ ਨਰਸ ਮਿਡਵਾਈਵਜ਼ (ਏਐੱਨਐੱਮਦੀ ਸਹਾਇਤਾ  ਦੇ ਨਾਲ ਆਸ਼ਾ ਵਰਕਰਾਂ ਦੇ ਯੋਗਦਾਨ ਨੇ ਐਕਟਿਵ ਨਿਗਰਾਨੀ ਅਤੇ ਸੂਚਨਾ ਪ੍ਰਸਾਰ ਲਈ ਅੱਠ ਕਰੋੜ ਪਰਿਵਾਰਾਂ ਦੇ ਲਗਭਗ 39 ਕਰੋੜ ਲੋਕਾਂ ਤੱਕ ਰਸਾਈ ਕਰਵਾਈ। ਇਨ੍ਹਾਂ ਸਾਰਿਆਂ ਦਰਮਿਆਨ ਬਿਨਾ ਲੱਛਣ ਵਾਲੇ ਲੋਕਾਂ  ਪ੍ਰਤੀ ਸੁਚੇਤ ਰਹਿੰਦੇ ਹੋਏਆਸ਼ਾ ਵਰਕਰਾਂ ਨੇ ਗਰਭਵਤੀ ਮਹਿਲਾਵਾਂਨਵਜਾਤ ਅਤੇ ਬੱਚਿਆਂ ਦੀ ਦੇਖਭਾਲ਼ ਕਰਨ ਦਾ ਕਾਰਜ ਵੀ ਜਾਰੀ ਰੱਖਿਆ। ਜਿੱਥੇ ਐਂਬੂਲੈਂਸਾਂ ਦੀ ਉਪਲਬੱਧਤਾ ਨਹੀਂ ਸੀਉੱਥੇ ਉਨ੍ਹਾਂ ਨੇ ਸਿਹਤ ਸੁਵਿਧਾਵਾਂ ਲਈ ਟ੍ਰਾਂਸਪੋਰਟ ਦੀ ਵਿਵਸਥਾ ਵੀ ਕੀਤੀ।

https://www.pib.gov.in/PressReleseDetail.aspx?PRID=1636616

 

ਉਪ ਰਾਸ਼ਟਰਪਤੀ ਨੇ ਹਰੇਕ ਭਾਰਤੀ ਨੂੰ ਲੋਕਲਇੰਡੀਆ ਨੂੰ ਇੱਕ ਗਲੋਕਲਇੰਡੀਆ ਵਿੱਚ ਪਰਿਵਰਤਿਤ ਕਰਨ ਲਈ ਆਤਮ-ਨਿਰਭਰ ਭਾਰਤ ਮੁਹਿੰਮ ਅਪਣਾਉਣ ਦੀ ਤਾਕੀਦ ਕੀਤੀ

ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਇਨੋਵੇਸ਼ਨ ਅਤੇ ਉੱਦਮਸ਼ੀਲਤਾ ਨੂੰ ਹੁਲਾਰਾ ਦੇਣ ਲਈ ਇੱਕ ਈਕੋਸਿਸਟਮ ਸਿਰਜਣ ਦਾ ਸੱਦਾ ਦਿੱਤਾ ਅਤੇ ਹਰੇਕ ਭਾਰਤੀ ਨੂੰ ਲੋਕਲਇੰਡੀਆ ਨੂੰ ਇੱਕ ਗਲੋਕਲਇੰਡੀਆ ਵਿੱਚ ਪਰਿਵਰਤਿਤ ਕਰਨ ਲਈ ਆਤਮ-ਨਿਰਭਰ ਭਾਰਤ ਮੁਹਿੰਮ ਅਪਣਾਉਣ ਦੀ ਤਾਕੀਦ ਕੀਤੀ। ਉਪ ਰਾਸ਼ਟਰਪਤੀ ਨਿਵਾਸ ਤੋਂ ਵੀਡੀਓ ਕਾਨਫਰੰਸਿੰਗ ਜ਼ਰੀਏ 'ਐਲੀਮੈਂਟਸ' ਮੋਬਾਈਲ ਐਪ ਦੀ ਵਰਚੁਅਲ ਲਾਂਚਿੰਗ ਨੂੰ ਸੰਬੋਧਨ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਆਤਮ-ਨਿਰਭਰ ਭਾਰਤ ਅਭਿਯਾਨ ਦਾ ਉਦੇਸ਼ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਦੁਆਰਾ, ਆਧੁਨਿਕ ਟੈਕਨੋਲੋਜੀ ਦੀ ਵਰਤੋਂ ਕਰਕੇ, ਮਾਨਵ ਸੰਸਾਧਨਾਂ ਨੂੰ ਸਮ੍ਰਿੱਧ ਬਣਾ ਕੇ, ਅਤੇ ਮਜ਼ਬੂਤ ਸਪਲਾਈ ਚੇਨਾਂ ਸਿਰਜ ਕੇ ਦੇਸ਼ ਦੀ ਆਰਥਿਕ ਸਮਰੱਥਾ ਨੂੰ ਵੱਡਾ ਨਵਾਂ ਹੁਲਾਰਾ ਦੇਣਾ ਹੈ। ਕੋਵਿਡ -19 ਮਹਾਮਾਰੀ ਸਮੇਤ ਦੇਸ਼ ਨੂੰ ਦਰਪੇਸ਼ ਅੰਦਰੂਨੀ ਅਤੇ ਬਾਹਰੀ ਚੁਣੌਤੀਆਂ ਬਾਰੇ ਗੱਲ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ, ਭਾਰਤ ਇਤਿਹਾਸ ਦੇ ਇੱਕ ਮਹੱਤਵਪੂਰਨ ਪਲ ਵਿੱਚੋਂ ਲੰਘ ਰਿਹਾ ਹੈ। ਉਨ੍ਹਾਂ ਕਿਹਾ, “ਲੇਕਿਨ ਦਿੱਤੀਆਂ ਗਈਆਂ ਚੁਣੌਤੀਆਂ ਪ੍ਰਤੀ ਸਾਨੂੰ ਆਪਣੀ ਪ੍ਰਤੀਕਿਰਿਆ ਵਿੱਚ ਦ੍ਰਿੜ੍ਹ ਰਹਿਣਾ ਚਾਹੀਦਾ ਹੈ।

https://pib.gov.in/PressReleasePage.aspx?PRID=1636604

 

ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਦੇ ਤਹਿਤ ਫੰਕਸ਼ਨਲ ਹਾਊਸਹੋਲਡ ਟੈਪ ਕਨੈਕਸ਼ਨ ਮੁਹੱਈਆ ਕਰਵਾ ਕੇ ਵਾਪਸ ਪਰਤਣ ਵਾਲੇ ਮਜ਼ਦੂਰਾਂ ਨੂੰ ਆਜੀਵਿਕਾ ਦੇ ਅਵਸਰ

ਜਿੱਥੇ ਪੂਰੀ ਦੁਨੀਆ ਕੋਰੋਨਾ ਵਾਇਰਸ ਨਾਲ ਲੜ ਰਹੀ ਹੈ, ਉੱਥੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਵੱਡੀ ਚੁਣੌਤੀ ਨੂੰ, ਖਾਸ ਕਰਕੇ ਗ੍ਰਾਮੀਣ ਖੇਤਰਾਂ ਦੇ ਲਈ ਆਜੀਵਿਕਾ ਪ੍ਰਦਾਨ ਕਰਨ ਦੇ ਨਾਲ-ਨਾਲ ਗ੍ਰਾਮੀਣ ਅਰਥਵਿਵਸਥਾ ਨੂੰ ਪ੍ਰੋਤਸਾਹਨ ਦੇਣ ਦੇ ਲਈ ਯੋਜਨਾ ਬਣਾ ਕੇ ਇੱਕ ਅਵਸਰ ਵਿੱਚ ਬਦਲ ਦਿੱਤਾ ਹੈ।  ਇਸ ਸੰਦਰਭ ਵਿੱਚ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ (ਜੀਕੇਆਰਏ) ਦੀ ਸ਼ੁਰੂਆਤ ਕਰਕੇ ਵੱਡੇ ਲੋਕ ਨਿਰਮਾਣ ਕਾਰਜ ਸ਼ੁਰੂ ਕੀਤੇ ਗਏ ਹਨ ਇਸ ਅਭਿਯਾਨ ਦੇ ਤਹਿਤ, ਜਲ ਜੀਵਨ ਮਿਸ਼ਨ (ਜੇਜੇਐੱਮ) ਦਾ ਉਦੇਸ਼ ਹਰੇਕ ਗ੍ਰਾਮੀਣ ਪਰਿਵਾਰ ਨੂੰ ਹਾਊਸਹੋਲਡ ਟੈਪ ਕਨੈਕਸ਼ਨ ਪ੍ਰਦਾਨ ਕਰਨਾ ਹੈ ਅਤੇ ਪੇਅਜਲ ਸਪਲਾਈ ਨਾਲ ਸਬੰਧਿਤ ਕੰਮਾਂ ਵਿੱਚ ਕੁਸ਼ਲ,ਅਰਧ-ਕੁਸ਼ਲ, ਵਾਪਸ ਪਰਤਣ ਵਾਲੇ ਪ੍ਰਵਾਸੀਆਂ ਨੂੰ ਸ਼ਾਮਲ ਕਰਨ ਦਾ ਇੱਕ ਵੱਡਾ ਅਵਸਰ ਹੈਰਾਜਾਂ ਨੂੰ ਕਿਹਾ ਗਿਆ ਹੈ ਕਿ ਉਹ ਇਨ੍ਹਾਂ ਜ਼ਿਲ੍ਹਿਆਂ ਵਿੱਚ ਕੰਮ ਸ਼ੂਰੂ ਕਰਨ ਤਾਕਿ ਇਸ ਨਾਲ ਨਾ ਕੇਵਲ ਘਰੇਲੂ ਪੱਧਰ 'ਤੇ ਉਚਿਤ ਮਾਤਰਾ ਵਿੱਚ ਪਾਣੀ ਸੁਨਿਸ਼ਚਿਤ ਕਰਨ ਵਿੱਚ ਮਦਦ ਮਿਲੇਗੀ ਬਲਕਿ ਵਾਪਸ ਪਰਤਣ ਵਾਲੇ ਪ੍ਰਵਾਸੀਆਂ ਨੂੰ ਰੋਜਗਾਰ ਦੇਣ ਵਿੱਚ ਵੀ ਮਦਦ ਮਿਲੇਗੀ।   

https://pib.gov.in/PressReleasePage.aspx?PRID=1636608

 

ਦੇਸੀ ਭਾਰਤੀ ਕੋਵਿਡ 19 ਵੈਕਸੀਨ ਮਹਾਮਾਰੀ ਨੂੰ ਖਤਮ ਕਰਨ ਦੀ ਆਲਮੀ ਦੌੜ ਵਿੱਚ

 

ਭਾਰਤ ਬਾਇਓਟੈੱਕ ਦੁਆਰਾ ਕੋਵਾਜ਼ਿਨ (COVAXIN) ਅਤੇ ਜ਼ੈਡਸ ਕਾਡੀਲਾ (Zydus Cadila) ਦੁਆਰਾ ਜ਼ੈਕੋਵ-ਡੀ (ZyCov-D) ਵੈਕਸੀਨ ਦਾ ਐਲਾਨ ਕਰਨ ਨਾਲ ਕੋਵਿਡ-19 ਦੀ ਹਨੇਰਗਰਦੀ ਵਿੱਚ ਰੋਸ਼ਨੀ ਦੀ ਕਿਰਨ ਦਿਖਾਈ ਦਿੱਤੀ ਹੈ। ਹੁਣ ਵੈਕਸੀਨ ਦੇ ਮਨੁੱਖੀ ਟਰਾਇਲ ਕਰਨ ਲਈ ਡਰੱਗ ਕੰਟਰੋਲਰ ਆਵ੍ ਇੰਡੀਆ ਸੀਡੀਐੱਸਸੀਓ (ਸੈਂਟਰਲ ਡਰੱਗਸ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ) ਦੁਆਰਾ ਦਿੱਤੀ ਗਈ ਪ੍ਰਵਾਨਗੀ ਵਾਇਰਸ ਦੇ ਅੰਤ ਦਾ ਪ੍ਰਤੀਕ ਹੈ।  ਪਿਛਲੇ ਸਾਲਾਂ ਵਿੱਚ ਭਾਰਤ ਇੱਕ ਮਹੱਤਵਪੂਰਨ ਵੈਕਸੀਨ ਨਿਰਮਾਣ ਕੇਂਦਰ ਦੇ ਰੂਪ ਵਿੱਚ ਉੱਭਰਿਆ ਹੈ। ਭਾਰਤੀ ਨਿਰਮਾਤਾ ਯੂਨੀਸੈਫ ਨੂੰ 60 ਫੀਸਦੀ ਵੈਕਸੀਨ ਦੀ ਸਪਲਾਈ ਕਰਦੇ ਹਨ। ਨੋਵੇਲ ਕੋਰੋਨਾਵਾਇਰਸ ਲਈ ਵੈਕਸੀਨ ਦੁਨੀਆ ਵਿੱਚ ਕਿਧਰੇ ਵੀ ਵਿਕਸਿਤ  ਕੀਤੀ ਜਾ ਸਕਦੀ ਹੈ, ਪਰ ਭਾਰਤੀ ਨਿਰਮਾਤਾਵਾਂ ਨੂੰ ਸ਼ਾਮਲ ਕੀਤੇ ਬਿਨਾ ਇਸ ਦਾ ਜ਼ਰੂਰੀ ਮਾਤਰਾ ਵਿੱਚ ਉਤਪਾਦਨ ਸੰਭਵ ਨਹੀਂ ਹੈ।

 

https://pib.gov.in/PressReleasePage.aspx?PRID=1636625

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟਸ

 

•           ਪੰਜਾਬ: ਕੋਵਿਡ -19 ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਪੰਜਾਬ ਆਉਣ ਵਾਲੇ ਸਾਰੇ ਬਾਹਰੀ ਵਿਅਕਤੀਆਂ ਲਈ ਇੱਕ ਅਡਵਾਈਜ਼ਰੀ ਜਾਰੀ ਕੀਤੀ ਹੈ। ਇਹ ਅਡਵਾਈਜ਼ਰੀ 7 ਜੁਲਾਈ ਤੋਂ ਲਾਗੂ ਹੋਵੇਗੀ ਅਡਵਾਈਜ਼ਰੀ ਦੇ ਅਨੁਸਾਰ, ਕੋਈ ਵੀ ਵਿਅਕਤੀ ਭਾਵੇਂ ਉਹ ਵੱਡਾ ਜਾਂ ਛੋਟਾ, ਭਾਵੇਂ ਕਿਸੇ ਵੀ ਢੰਗ ਨਾਲ ਯਾਨੀ ਸੜਕ, ਰੇਲ ਜਾਂ ਹਵਾਈ ਰਸਤੇ ਦੇ ਜ਼ਰੀਏ ਪੰਜਾਬ ਵਿੱਚ ਆ ਰਿਹਾ ਹੋਵੇ, ਅਤੇ ਅਗਲੇ ਆਦੇਸ਼ਾਂ ਤੱਕ, ਉਸ ਦੀ ਡਾਕਟਰੀ ਤੌਰ ਤੇ ਜਾਂਚ ਕੀਤੀ ਜਾਵੇਗੀ ਅਤੇ ਜਦੋਂ ਕੋਈ ਵੀ ਪੰਜਾਬ ਵਿੱਚ ਦਾਖਲ ਹੋਵੇਗਾ ਤਾਂ ਉਸ ਨੂੰ ਆਪਣੀ ਪੰਜਾਬ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਈ-ਰਜਿਸਟਰ ਕਰਨਾ ਲਾਜ਼ਮੀ ਹੋਵੇਗਾ ਲਗਾਤਾਰ ਆਉਣ-ਜਾਣ ਵਾਲੇ ਯਾਤਰੀਆਂ ਨੂੰ ਛੱਡ ਕੇ, ਸਾਰੇ ਪਹੁੰਚਣ ਵਾਲੇ ਵਿਅਕਤੀਆਂ ਨੂੰ ਪੰਜਾਬ ਪਹੁੰਚਣ ਤੋਂ ਬਾਅਦ 14 ਦਿਨਾਂ ਲਈ ਸਵੈ-ਕੁਆਰੰਟੀਨ ਰੱਖਣਾ ਪਵੇਗਾ ਅਤੇ ਇਸ ਮਿਆਦ ਦੇ ਦੌਰਾਨ ਉਨ੍ਹਾਂ ਨੂੰ ਆਪਣੀ ਸਿਹਤ ਦੀ ਸਥਿਤੀ ਨੂੰ ਕੋਵਾ ਐਪ ਤੇ ਰੋਜ਼ਾਨਾ ਅਪਡੇਟ ਕਰਨਾ ਪਵੇਗਾ ਜਾਂ 112 ’ਤੇ ਰੋਜ਼ਾਨਾ ਕਾਲ ਕਰਨੀ ਪਵੇਗੀ ਜੇ ਉਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਵਿੱਚ ਕੋਵਿਡ -19 ਦਾ ਕੋਈ ਵੀ ਲੱਛਣ ਹੈ, ਤਾਂ ਉਨ੍ਹਾਂ ਨੂੰ ਤੁਰੰਤ 104 ’ਤੇ ਫ਼ੋਨ ਕਰਨਾ ਪਵੇਗਾ ਅੰਤਰਰਾਸ਼ਟਰੀ ਯਾਤਰੀਆਂ ਲਈ, 7 ਦਿਨਾਂ ਦਾ ਸੰਸਥਾਗਤ ਕੁਆਰੰਟੀਨ ਹੋਵੇਗਾ ਅਤੇ ਅਗਲੇ 7 ਦਿਨਾਂ ਲਈ ਉਨ੍ਹਾਂ ਨੂੰ ਆਪਣੇ ਘਰਾਂ ਵਿੱਚ ਸਵੈ-ਕੁਆਰੰਟੀਨ ਹੋਣਾ ਹੋਵੇਗਾ

•           ਹਰਿਆਣਾ: ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ -19 ਦੇ ਬਾਵਜੂਦ ਰਾਜ ਵਿੱਚ ਹੁਣ ਉਦਯੋਗਿਕ ਅਤੇ ਕਮਰਸ਼ੀਅਲ ਗਤੀਵਿਧੀਆਂ ਆਮ ਵਾਂਗ ਹੋ ਗਈਆਂ ਹਨ। ਕੋਰੋਨਾ ਦੀ ਮਿਆਦ ਦੇ ਦੌਰਾਨ ਬੱਚਿਆਂ ਦੀ ਸਿੱਖਿਆ ਤੇ ਮਹਾਮਾਰੀ ਦੇ ਪ੍ਰਭਾਵ ਨੂੰ ਰੋਕਣ ਲਈ, ਆਨਲਾਈਨ ਵਿਧੀ ਦੁਆਰਾ ਸਿੱਖਿਆ ਦਿੱਤੀ ਜਾ ਰਹੀ ਹੈ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਅਨਾਜ ਦੀ ਖ਼ਰੀਦ ਵੀ ਤਸੱਲੀਬਖਸ਼ ਰਹੀ ਹੈ। ਕਣਕ ਦੀ ਖ਼ਰੀਦ ਨੂੰ ਤੇਜ਼ ਕਰਨ ਲਈ ਸਰਕਾਰ ਨੇ 1,800 ਤੋਂ ਵੱਧ ਖ਼ਰੀਦ ਕੇਂਦਰ ਸਥਾਪਿਤ ਕੀਤੇ ਸਨ ਅਤੇ ਇਸ ਸੀਜ਼ਨ ਦੌਰਾਨ ਸਰ੍ਹੋਂ, ਕਣਕ ਅਤੇ ਹੋਰ ਫ਼ਸਲਾਂ ਦੀ ਰਿਕਾਰਡ ਖ਼ਰੀਦ ਕੀਤੀ ਗਈ ਸੀ। ਇਸ ਦੌਰਾਨ ਕਿਸਾਨਾਂ ਨੂੰ ਪੂਲ ਖਾਤੇ ਰਾਹੀਂ ਸਿੱਧੇ ਉਨ੍ਹਾਂ ਦੇ ਖਾਤੇ ਵਿੱਚ ਅਦਾਇਗੀ ਵੀ ਕੀਤੀ ਗਈ ਹੈ।

•           ਹਿਮਾਚਲ ਪ੍ਰਦੇਸ਼: ਮੁੱਖ ਮੰਤਰੀ ਨੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਡਿਪਟੀ ਕਮਿਸ਼ਨਰਾਂ ਅਤੇ ਬਲਾਕ ਵਿਕਾਸ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਸਰਕਾਰ ਦੀਆਂ ਵੱਖ-ਵੱਖ ਭਲਾਈ ਸਕੀਮਾਂ ਦੇ ਲਾਭਾਰਥੀਆਂ ਦੀ ਸੂਚੀ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਰਾਜ ਸਰਕਾਰ ਲਾਭਾਰਥੀਆਂ ਨਾਲ ਬਿਹਤਰ ਤਾਲਮੇਲ ਅਤੇ ਸੰਪਰਕ ਬਣਾਈ ਰੱਖ ਸਕੇ। ਉਨ੍ਹਾਂ ਕਿਹਾ ਕਿ ਇਹ ਲਾਜ਼ਮੀ ਸੀ ਕਿ ਸਰਕਾਰ ਲਾਭਾਰਥੀਆਂ ਨਾਲ ਨਿਰੰਤਰ ਗੱਲਬਾਤ ਕਰੇ ਅਤੇ ਵੱਖ-ਵੱਖ ਸਕੀਮਾਂ ਬਾਰੇ ਉਨ੍ਹਾਂ ਦਾ ਫੀਡਬੈਕ ਲੈਣ ਲਈ ਕੋਈ ਵਿਧੀ ਵੀ ਹੋਵੇ। ਉਨ੍ਹਾਂ ਕਿਹਾ ਕਿ ਟੈਕਨੋਲੋਜੀ ਦੀ ਸਰਬੋਤਮ ਵਰਤੋਂ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਬਲਾਕ ਵਿਕਾਸ ਅਧਿਕਾਰੀਆਂ (ਬੀਡੀਓਜ਼) ਨੂੰ ਹਿਦਾਇਤ ਕੀਤੀ ਕਿ ਲਾਭਾਰਥੀਆਂ ਬਾਰੇ ਪੰਚਾਇਤ ਪੱਧਰ ਤੇ ਇੱਕ ਵਿਸਤ੍ਰਿਤ ਡੇਟਾਬੇਸ ਰੱਖਿਆ ਜਾਵੇ ਤਾਂ ਜੋ ਇੱਕ ਬਟਨ ਦੇ ਕਲਿੱਕ ਤੇ ਸਭ ਕੁਝ ਉਪਲਬਧ ਹੋ ਸਕੇ।

•           ਕੇਰਲ: ਰਾਜ ਨੇ ਆਪਣੀ 26ਵੀਂ ਕੋਵਿਡ ਦੀ ਮੌਤ ਉਦੋਂ ਦਰਜ ਕੀਤੀ ਜਦੋਂ ਖਾੜੀ ਤੋਂ ਵਾਪਸ ਆਉਣ ਵਾਲੇ ਇੱਕ 82 ਸਾਲਾ ਬਜ਼ੁਰਗ ਨੂੰ ਉਸ ਦੀ ਗੰਭੀਰ ਹਾਲਤ ਵਿੱਚ ਮਲੱਪੁਰਮ (Malappuram) ਦੇ ਮੰਜੇਰੀ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਤਾਂ ਬੀਤੀ ਸ਼ਾਮ ਉਸਦਾ ਦਿਹਾਂਤ ਹੋ ਗਿਆ ਉਸ ਦਾ ਟੈਸਟ ਨਤੀਜਾ ਦਰਸਾਉਂਦਾ ਹੈ ਕਿ ਉਹ ਕੋਵਿਡ ਪਾਜ਼ਿਟਿਵ ਸੀ ਇੱਕ ਆਦਮੀ ਜੋ ਕੋਵਿਡ -19 ਕਾਰਨ ਕੁਆਰੰਟੀਨ ਸੀ, ਅੱਜ ਕੋਟਾਯਾਮ ਵਿੱਚ ਉਸ ਦੀ ਮੌਤ ਹੋ ਗਈ; ਉਸ ਦੇ ਸਵੈਬ ਸੈਂਪਲ ਦੀ ਜਾਂਚ ਕੀਤੀ ਜਾ ਰਹੀ ਹੈ ਰਾਜਧਾਨੀ ਤਿਰੂਵਨੰਤਪੁਰਮ ਵਿੱਚ ਸੰਪਰਕ ਅਤੇ ਅਣਜਾਣ ਸਰੋਤਾਂ ਰਾਹੀਂ ਕੇਸਾਂ ਦੀ ਵੱਧ ਰਹੀ ਗਿਣਤੀ ਦੇ ਕਾਰਨ ਸਖ਼ਤ ਚੌਕਸੀ ਰੱਖੀ ਜਾ ਰਹੀ ਹੈ। ਚਾਰ ਹੋਰ ਵਾਰਡਾਂ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ ਆਉਣ ਵਾਲੇ ਦਿਨਾਂ ਵਿੱਚ ਹੋਰ ਟੈਸਟ ਕੀਤੇ ਜਾਣਗੇ ਏਰਨਾਕੁਲਮ ਜ਼ਿਲੇ ਵਿੱਚ ਵੀ ਸਥਿਤੀ ਬਹੁਤ ਗੰਭੀਰ ਹੈ। ਰਾਜ ਤੋਂ ਬਾਹਰ ਅੱਠ ਹੋਰ ਕੇਰਲ ਨਿਵਾਸੀਆਂ ਨੇ ਕੋਵਿਡ -19 ਕਾਰਨ ਆਪਣੀ ਜਾਨ ਗਵਾਈ। ਹਾਲਾਂਕਿ ਵਾਇਰਸ ਨੇ ਖਾੜੀ ਖੇਤਰ ਵਿੱਚ ਛੇ ਲੋਕਾਂ ਦੀ ਜਾਨ ਲੈ ਲਈ, ਮੁੰਬਈ ਅਤੇ ਦਿੱਲੀ ਵਿੱਚ ਇੱਕ-ਇੱਕ ਦੀ ਮੌਤ ਹੋਈ ਹੈ ਕੇਰਲ ਵਿੱਚ ਕੱਲ੍ਹ ਤੱਕ ਇਸਦੇ ਇੱਕ ਦਿਨ ਦੇ ਸਭ ਤੋਂ ਵੱਧ 240 ਨਵੇਂ ਪਾਜ਼ਿਟਿਵ ਕੇਸ ਪਾਏ ਗਏ। ਇਸ ਸਮੇਂ ਵੱਖ-ਵੱਖ ਜ਼ਿਲ੍ਹਿਆਂ ਵਿੱਚ 2,129 ਮਰੀਜ਼ਾਂ ਦਾ ਇਲਾਜ ਹੋ ਰਿਹਾ ਹੈ ਅਤੇ 1.77 ਲੱਖ ਤੋਂ ਵੱਧ ਵਿਅਕਤੀਆਂ ਨੂੰ ਕੁਆਰੰਟੀਨ ਰੱਖਿਆ ਗਿਆ ਹੈ।

•           ਤਮਿਲ ਨਾਡੂ: ਪੁਦੂਚੇਰੀ ਵਿੱਚ 43 ਨਵੇਂ ਕੋਵਿਡ -19 ਕੇਸ ਆਏ ਹਨ; ਕੁੱਲ 448 ਮਰੀਜ਼ਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਕੀਤੀ ਗਈ ਹੈ, ਜਿਨ੍ਹਾਂ ਵਿੱਚ ਅੱਜ 43 ਮਰੀਜ਼ਾਂ ਦਾ ਇਲਾਜ ਵੀ ਸ਼ਾਮਲ ਹੈ; ਯੂਟੀ ਵਿੱਚ ਹੁਣ ਤੱਕ 14 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਏਆਈਏਡੀਐੱਮਕੇ ਕੋਇੰਬਟੂਰ ਦੱਖਣ ਦੇ ਵਿਧਾਇਕ ਅੱਮਾਨ ਕੇ ਅਰਜੁਨਨ (58) ਨੂੰ ਅੱਜ ਕੋਵਿਡ -19 ਦੇ ਇਲਾਜ ਲਈ ਈਐੱਸਆਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸ਼ਨੀਵਾਰ ਨੂੰ ਤਮਿਲ ਨਾਡੂ ਦੇ 37 ਜ਼ਿਲ੍ਹਿਆਂ ਵਿੱਚ ਕੋਵਿਡ -19 ਦੀਆਂ 65 ਮੌਤਾਂ ਅਤੇ 4,280 ਨਵੇਂ ਕੇਸ ਸਾਹਮਣੇ ਆਏ ਹਨ, ਕੇਸਾਂ ਦੀ ਕੁੱਲ ਗਿਣਤੀ 1,07,001 ਹੋ ਗਈ ਹੈ। ਕੱਲ੍ਹ ਤੱਕ ਕੁੱਲ 44956 ਐਕਟਿਵ ਕੇਸ ਪਾਏ ਗਏ, ਮੌਤਾਂ: 1450, ਡਿਸਚਾਰਜ: 60592, ਇਕੱਲੇ ਚੇਨਈ ਵਿੱਚ ਐਕਟਿਵ ਮਾਮਲੇ: 24195

•           ਕਰਨਾਟਕ: ਰਾਜ ਨੇ ਹਰ ਐਤਵਾਰ 2 ਅਗਸਤ ਤੱਕ ਪੂਰੀ ਤਰ੍ਹਾਂ ਲੌਕਡਾਊਨ ਨੂੰ ਲਗਾ ਦਿੱਤਾ ਹੈ। ਹੋਮ ਆਈਸੋਲੇਸ਼ਨ ਲਈ ਉਮਰ ਦੀ ਹੱਦ ਨੂੰ ਵਧਾ ਕੇ 60 ਸਾਲ ਤੱਕ ਕਰ ਦਿੱਤਾ ਗਿਆ ਹੈ ਮਰੀਜ਼ ਤੋਂ ਰੋਜ਼ਾਨਾ ਅਪਡੇਟਾਂ ਲਈ ਇੱਕ ਸਮਰਪਿਤ ਟੈਲੀ-ਨਿਗਰਾਨੀ ਲਿੰਕ ਸਥਾਪਿਤ ਕੀਤਾ ਜਾਵੇਗਾ ਮੁੱਖ ਮੰਤਰੀ ਮਹਾਮਾਰੀ ਨਾਲ ਲੜਨ ਲਈ ਦੋ ਹੋਰ ਮੰਤਰੀਆਂ ਦੀ ਟੀਮ ਵਿੱਚ ਸ਼ਾਮਲ: ਉਪ ਮੁੱਖ ਮੰਤਰੀ ਡਾ. ਸੀਐੱਨ ਅਸ਼ਵੰਥਨਾਰਾਇਣ ਕੋਵਿਡ ਦੇਖਭਾਲ ਕੇਂਦਰਾਂ (ਸੀਸੀਸੀ) ਦੀ ਨਿਗਰਾਨੀ ਕਰਨਗੇ ਅਤੇ ਰੈਵੇਨਿਊ ਮੰਤਰੀ ਆਰ ਅਸ਼ੋਕ ਪ੍ਰਾਈਵੇਟ ਬਿਸਤਰਿਆਂ ਦੀ ਉਪਲਬਧਤਾ ਬਾਰੇ ਨਿੱਜੀ ਹਸਪਤਾਲਾਂ ਨਾਲ ਤਾਲਮੇਲ ਕਰਨਗੇ। ਮੈਡੀਕਲ ਸਿੱਖਿਆ ਮੰਤਰੀ ਡਾ. ਕੇ. ਸੁਧਾਕਰ ਕੋਰੋਨਾ ਵਾਇਰਸ ਨੀਤੀ ਤੇ ਧਿਆਨ ਕੇਂਦ੍ਰਿਤ ਕਰਦੇ ਰਹਿਣਗੇ ਅਤੇ ਮੀਡੀਆ ਨੂੰ ਰੋਜ਼ਾਨਾ ਜਾਣਕਾਰੀ ਦੇਣ ਦਾ ਕੰਮ ਵੀ ਉਨ੍ਹਾਂ ਨੂੰ ਸੌਂਪਿਆ ਗਿਆ ਹੈ। ਕੱਲ੍ਹ 1839 ਨਵੇਂ ਕੇਸ ਆਏ, 439 ਡਿਸਚਾਰਜ ਹੋਏ ਅਤੇ 42 ਮੌਤਾਂ ਹੋਈਆਂ। ਕੁੱਲ ਪਾਜ਼ਿਟਿਵ ਮਾਮਲੇ: 21,549 ਐਕਟਿਵ ਮਾਮਲੇ: 11,966 ਮੌਤਾਂ: 335, ਡਿਸਚਾਰਜ: 9244

•           ਆਂਧਰ ਪ੍ਰਦੇਸ਼: ਪਿਛਲੇ 24 ਘੰਟਿਆਂ ਵਿੱਚ ਰਾਜ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 998 ਕੇਸ ਆਏ ਅਤੇ 14 ਹੋਰ ਮੌਤਾਂ ਹੋਣਾ ਨਾਲ ਮੌਤਾਂ ਦੀ ਗਿਣਤੀ 232 ਹੋ ਗਈ ਹੈ। ਐਕਟਿਵ ਮਾਮਲੇ ਵੀ 10 ਹਜ਼ਾਰ ਦੇ ਅੰਕ (10,043) ਨੂੰ ਪਾਰ ਕਰ ਚੁੱਕੇ ਹਨ ਅਤੇ ਕੁੱਲ ਕੇਸਾਂ ਦੀ ਗਿਣਤੀ 18,697 ਹੋ ਗਈ ਹੈ। ਰਾਜ ਨੇ ਹੁਣ ਤੱਕ 10,17,140 ਸੈਂਪਲਾਂ ਦੀ ਜਾਂਚ ਕੀਤੀ ਹੈ। ਟੀਟੀਡੀ ਦੇ ਲਗਭਗ 17 ਕਰਮਚਾਰੀਆਂ ਵਿੱਚ ਕੋਵਿਡ ਪਾਜ਼ਿਟਿਵ ਪਾਇਆ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ, ਜਦੋਂ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਸੰਪਰਕਾਂ ਨੂੰ ਕੁਆਰੰਟੀਨ ਰੱਖਿਆ ਗਿਆ ਹੈ ਟੀਟੀਡੀ ਨੇ ਜੁਲਾਈ ਦੇ ਅੰਤ ਤੱਕ ਦਰਸ਼ਨਾਂ ਲਈ ਰੋਜ਼ਾਨਾ ਸ਼ਰਧਾਲੂਆਂ ਦੀ ਗਿਣਤੀ ਵਿੱਚ ਵਾਧਾ ਨਾ ਕਰਨ ਦਾ ਫੈਸਲਾ ਕੀਤਾ ਹੈ। ਰਾਜ ਨੇ ਰਿਸਕ ਕਮਿਊਨੀਕੇਸ਼ਨ ਅਤੇ ਕਮਿਊਨਿਟੀ ਇੰਗੇਜ਼ਮੈਂਟ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਲਈ ਲਗਭਗ 1.3 ਕਰੋੜ ਘਰਾਂ ਤੱਕ ਲਾਗ ਦੀ ਜਾਂਚ ਕਰਨ ਲਈ ਯੂਨੀਸੈੱਫ਼ ਨਾਲ ਸਮਝੌਤਾ ਕੀਤਾ ਹੈ; ਜੋ ਲੋਕਾਂ ਵਿੱਚ ਕੋਵੀਡ ਉਚਿਤ ਵਿਵਹਾਰਨੂੰ ਸਮਝਾਉਣ ਦਾ ਇਰਾਦਾ ਰੱਖਦਾ ਹੈ

•           ਤੇਲੰਗਾਨਾ: ਪੁਰਾਣੇ ਸ਼ਹਿਰ ਦੀਆਂ ਝੌਂਪੜੀਆਂ ਨੇ ਕੋਰੋਨਾ ਵਾਇਰਸ ਨਾਲ ਲੜਾਈ ਲੜਨ ਲਈ ਧਾਰਾਵੀ ਮਾਡਲ ਨੂੰ ਅਪਣਾਇਆ ਹੈ ਕੋਰੋਨਾ ਵਾਇਰਸ ਦੇ ਮਾਮਲਿਆਂ ਦੀਆਂ ਘਟਨਾਵਾਂ ਦੇ ਮਾਮਲੇ ਵਿੱਚ ਬਿਹਤਰ ਰਾਜਾਂ ਵਿੱਚੋਂ ਇੱਕ, ਤੇਲੰਗਾਨਾ ਦੀ ਪਾਜ਼ਿਟਿਵੀਟੀ ਦਰ ਜਾਂ ਪ੍ਰਤੀ 100 ਟੈਸਟਾਂ ਵਿੱਚੋਂ ਕੁੱਲ ਪੁਸ਼ਟੀ ਕੀਤੇ ਗਏ ਕੇਸਾਂ ਦੀ ਦਰ, ਪਿਛਲੇ ਦੋ ਹਫ਼ਤਿਆਂ ਵਿੱਚ 25% ਤੱਕ ਵਧ ਗਈ ਹੈ ਜੋ ਕਿ ਪਿਛਲੇ ਪਖਵਾੜੇ ਵਿੱਚ ਰਿਕਾਰਡ ਕੀਤੇ ਪਾਜ਼ਿਟਿਵੀਟੀ ਦਰ ਤੋਂ ਦੁੱਗਣੀ ਨਾਲੋਂ ਵੀ ਜ਼ਿਆਦਾ ਹੋ ਗਈ ਹੈ ਅਤੇ ਮਹਾਰਾਸ਼ਟਰ ਅਤੇ ਦਿੱਲੀ ਤੋਂ ਬਾਅਦ ਰਾਜ ਪਹਿਲੇ ਸਥਾਨ ਤੇ ਹੈ ਕੱਲ੍ਹ ਤੱਕ ਕੁੱਲ ਕੇਸ: 22312, ਐਕਟਿਵ ਕੇਸ: 10487, ਮੌਤਾਂ: 288, ਡਿਸਚਾਰਜ: 11537.

•           ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਸਰਕਾਰ ਦੇ ਮੁੱਖ ਸਕੱਤਰ ਨੇ ਕਿਹਾ ਕਿ ਸਿਹਤ, ਪੁਲਿਸ ਜਾਂ ਪਰਾਹੁਣਚਾਰੀ ਸੇਵਾ ਵਿੱਚ ਕੰਮ ਕਰਨ ਵਾਲੇ ਮੋਹਰੀ ਯੋਧਿਆਂ ਦੀ ਜਾਂਚ ਲੌਕਡਾਊਨ ਦੇ ਸਮੇਂ ਹਰ 7ਵੇਂ ਦਿਨ ਕੀਤੀ ਜਾਵੇਗੀ ਤਾਂ ਕਿ ਇਹ ਪੁਸ਼ਟੀ ਕੀਤੀ ਜਾ ਸਕੇ ਕਿ ਉਨ੍ਹਾਂ ਨੂੰ ਕੋਵਿਡ -19 ਨਹੀਂ ਹੋਇਆ ਹੈ।

•           ਅਸਾਮ: ਸਿਹਤ ਰਾਜ ਮੰਤਰੀ ਨੇ ਟਵੀਟ ਕੀਤਾ ਹੈ ਕਿ ਅਸਾਮ ਅਗਲੇ ਕੁਝ ਦਿਨਾਂ ਵਿੱਚ ਕੋਵਿਡ -19 ਦੇ 5 ਲੱਖ ਟੈਸਟ ਪੂਰਾ ਕਰ ਲਵੇਗਾ।

•           ਮਣੀਪੁਰ: ਮਣੀਪੁਰ ਸਰਕਾਰ ਨੇ ਫੈਸਲਾ ਲਿਆ ਕਿ ਵੱਧ ਰਹੇ ਮਾਮਲਿਆਂ ਦੇ ਇਲਾਜ ਲਈ ਜਿਰੀਬਾਮ ਸ਼ਹਿਰ ਨੂੰ ਕੋਵਿਡ ਦੇਖਭਾਲ ਕੇਂਦਰ ਵਜੋਂ ਸਥਾਪਿਤ ਕੀਤਾ ਜਾਵੇਗਾ। ਸੰਕ੍ਰਮਿਤ ਲੋਕਾਂ ਦੀ ਪਹਿਚਾਣ ਕਰਨ ਲਈ ਵੱਡੇ ਪੱਧਰ ਤੇ ਟੈਸਟਿੰਗ ਕੀਤੀ ਜਾਵੇਗੀ ਮਣੀਪੁਰ ਰਾਜ ਸਰਕਾਰ ਨੇ ਆਈਸੀਐੱਮਆਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ 50,000 ਰੈਪਿਡ ਟੈਸਟਿੰਗ ਕਿੱਟਾਂ ਦਾ ਆਦੇਸ਼ ਦਿੱਤਾ ਹੈ ਕੱਲ੍ਹ ਤੱਕ ਕਿੱਟਾਂ ਪਹੁੰਚਣ ਦੀ ਸੰਭਾਵਨਾ ਹੈ

•           ਮੇਘਾਲਿਆ: ਸ਼ਿਲੌਂਗ ਵਿੱਚ ਅੱਜ ਇੱਕ ਹੋਰ ਬੀਐੱਸਐੱਫ਼ ਦਾ ਜਵਾਨ ਕੋਵਿਡ 19 ਲਈ ਪਾਜ਼ਿਟਿਵ ਪਾਇਆ ਗਿਆ ਹੈ ਇਸ ਨਾਲ ਮੇਘਾਲਿਆ ਵਿੱਚ ਕੁੱਲ ਐਕਟਿਵ ਮਾਮਲੇ 27 ਹੋ ਗਏ ਹਨ ਅਤੇ ਹੁਣ ਤੱਕ 43 ਠੀਕ ਹੋ ਚੁੱਕੇ ਹਨ।

•           ਮਿਜ਼ੋਰਮ: ਮਿਜ਼ੋਰਮ ਦੇ ਖਵਾਜੌਲ ਜ਼ਿਲ੍ਹਾ ਹਸਪਤਾਲ ਤੋਂ ਅੱਜ ਦੋ ਹੋਰ ਕੋਵਿਡ -19 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਖਵਾਜੌਲ ਰਾਜ ਦਾ ਅਜਿਹਾ 5ਵਾਂ ਜ਼ਿਲ੍ਹਾ ਬਣ ਗਿਆ ਹੈ ਜਿੱਥੇ ਕੋਵਿਡ ਦਾ ਕੋਈ ਵੀ ਐਕਟਿਵ ਕੇਸ ਨਹੀਂ ਹੈ ਜ਼ੀਰੋ ਕੇਸਾਂ ਵਾਲੇ ਦੂਜੇ ਜ਼ਿਲ੍ਹੇ ਹਨਾਹਥਿਆਲ, ਸੈਤੁਅਲ, ਕੋਲਾਸਿਬ ਅਤੇ ਸੇਰਛਿਪ

•           ਨਾਗਾਲੈਂਡ: ਨਾਗਾਲੈਂਡ ਦੀ ਸਰਕਾਰ ਦੁਆਰਾ ਕੋਵਿਡ -19 ਦੀਆਂ ਪਾਬੰਦੀਆਂ ਤੋਂ ਪ੍ਰਭਾਵਿਤ ਹੋਏ ਪ੍ਰਵਾਸੀ ਮਜ਼ਦੂਰਾਂ ਨੂੰ ਭੋਜਨ ਅਤੇ ਪਨਾਹ ਦੇਣ ਲਈ ਪ੍ਰਬੰਧ ਕੀਤੇ ਗਏ ਹਨ।

•           ਮਹਾਰਾਸ਼ਟਰ: ਪਿਛਲੇ 24 ਘੰਟਿਆਂ ਦੌਰਾਨ ਮਹਾਂਰਾਸ਼ਟਰ ਵਿੱਚ ਕੋਵਿਡ 19 ਦੇ 7074 ਨਵੇਂ ਕੇਸਾਂ ਦੇ ਸਾਹਮਣੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ ਦੋ ਲੱਖ ਤੋਂ ਪਾਰ ਹੋ ਗਈ ਹੈ। ਸਰਕਾਰੀ ਸਿਹਤ ਬੁਲੇਟਿਨ ਦੇ ਅਨੁਸਾਰ ਸ਼ਨੀਵਾਰ ਨੂੰ ਰਾਜ ਵਿੱਚ ਵਾਇਰਸ ਕਾਰਨ ਕੁੱਲ 295 ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਮੌਤਾਂ ਦੀ ਕੁੱਲ ਗਿਣਤੀ 8,671 ਹੋ ਗਈ ਹੈ। ਰਾਜ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 83,295 ਹੈ। ਮੁੰਬਈ ਵਿੱਚ 1,180 ਨਵੇਂ ਮਾਮਲੇ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ਵਿੱਚ ਮਹਾਰਾਸ਼ਟਰ ਪੁਲਿਸ ਦੇ ਜਵਾਨਾਂ ਵਿੱਚ ਚਾਰ ਮੌਤਾਂ ਅਤੇ ਕੋਰੋਨਾ ਵਾਇਰਸ ਦੇ 30 ਹੋਰ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ, ਮਹਾਰਾਸ਼ਟਰ ਪੁਲਿਸ ਵਿੱਚ ਕੋਵਿਡ -19 ਕੇਸਾਂ ਦੀ ਕੁੱਲ ਗਿਣਤੀ ਹੁਣ 5,205 ਹੋ ਗਈ ਹੈ, ਐਕਟਿਵ ਮਾਮਲਿਆਂ ਦੀ ਗਿਣਤੀ 1,070 ਤੱਕ ਪਹੁੰਚ ਗਈ ਹੈ

•           ਗੁਜਰਾਤ: ਗੁਜਰਾਤ ਵਿੱਚ ਕੋਵਿਡ 19 ਮਾਮਲਿਆਂ ਦੀ ਗਿਣਤੀ 35,398 ਤੱਕ ਪਹੁੰਚ ਗਈ ਹੈ। ਰਾਜ ਵਿੱਚ ਪਿਛਲੇ 24 ਘੰਟਿਆਂ ਵਿੱਚ 712 ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਸੂਰਤ ਵਿੱਚ 205 ਅਤੇ ਅਹਿਮਦਾਬਾਦ ਵਿੱਚ 165 ਕੇਸ ਸਾਹਮਣੇ ਆਏ। ਰਾਜ ਵਿੱਚ 8,057 ਐਕਟਿਵ ਕੇਸ ਹਨ। ਰਾਜ ਨੇ ਹੁਣ ਤੱਕ 4.04 ਲੱਖ ਟੈਸਟ ਕੀਤੇ ਹਨ।

•           ਰਾਜਸਥਾਨ: ਅੱਜ ਸਵੇਰੇ 224 ਨਵੇਂ ਮਾਮਲੇ ਅਤੇ 6 ਮੌਤਾਂ ਹੋਈਆਂ ਹਨ। ਰਾਜ ਵਿੱਚ ਕੋਵਿਡ -19 ਮਾਮਲਿਆਂ ਦੀ ਗਿਣਤੀ 19,756 ਹੋ ਗਈ ਹੈ ਐਕਟਿਵ ਮਾਮਲਿਆਂ ਦੀ ਗਿਣਤੀ 3,640 ਹੈ

•           ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ 307 ਨਵੇਂ ਮਾਮਲੇ ਸਾਹਮਣੇ ਆਏ ਅਤੇ 5 ਮੌਤਾਂ ਹੋਈਆਂ ਹਨ ਜਿਸ ਨਾਲ ਰਾਜ ਵਿੱਚ ਕੋਵਿਡ -19 ਦੇ ਕੇਸਾਂ ਦੀ ਗਿਣਤੀ 14,604 ਹੋ ਗਈ ਹੈ। ਰਾਜ ਵਿੱਚ ਇਸ ਸਮੇਂ ਤੱਕ 2,772 ਐਕਟਿਵ ਮਾਮਲੇ ਹਨ। ਪਹਿਲੀ ਜੁਲਾਈ ਤੋਂ 15 ਜੁਲਾਈ ਤੱਕ ਮੱਧ ਪ੍ਰਦੇਸ਼ ਵਿੱਚ ਚਲਾਈ ਜਾ ਰਹੀ ਕਿੱਲ ਕੋਰੋਨਾਮੁਹਿੰਮ ਤਹਿਤ 61.54 ਲੱਖ ਲੋਕਾਂ ਦਾ ਸਰਵੇਖਣ ਕੀਤਾ ਗਿਆ ਹੈ ਅਤੇ 10 ਹਜ਼ਾਰ ਤੋਂ ਵੱਧ ਸੈਂਪਲ ਜਾਂਚ ਲਈ ਇਕੱਠੇ ਕੀਤੇ ਗਏ ਹਨ। ਸ਼ਹਿਰੀ ਖੇਤਰਾਂ ਵਿੱਚ 1,776 ਸਰਵੇਖਣ ਟੀਮਾਂ ਅਤੇ ਦਿਹਾਤੀ ਖੇਤਰਾਂ ਵਿੱਚ 8975 ਸਰਵੇਖਣ ਟੀਮਾਂ ਕੰਮ ਕਰ ਰਹੀਆਂ ਹਨ।

•           ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ 96 ਨਵੇਂ ਕੋਵਿਡ ਮਰੀਜ਼ਾਂ ਦੀ ਪਹਿਚਾਣ ਕੀਤੀ ਗਈ ਹੈ, ਜਿਸ ਨਾਲ ਰਾਜ ਵਿੱਚ ਕੋਵਿਡ -19 ਦੇ ਕੇਸਾਂ ਦੀ ਕੁੱਲ ਗਿਣਤੀ 3,161 ਹੋ ਗਈ ਹੈ। ਤਾਜ਼ਾ ਜਾਣਕਾਰੀ ਅਨੁਸਾਰ ਰਾਜ ਵਿੱਚ 621 ਐਕਟਿਵ ਮਰੀਜ਼ ਹਨ।

•           ਗੋਆ: ਰਾਜ ਵਿੱਚ 108 ਨਵੇਂ ਕੋਵਿਡ-19 ਸੰਕ੍ਰਮਿਤ ਮਰੀਜ਼ਾਂ ਦੀ ਪਹਿਚਾਣ ਕੀਤੀ ਗਈ ਹੈ ਜਿਸ ਨਾਲ ਰਾਜ ਵਿੱਚ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 1,684 ਤੱਕ ਪਹੁੰਚ ਗਈ ਹੈ ਇਲਾਜ ਹੋਏ ਮਰੀਜ਼ਾਂ ਦੀ ਗਿਣਤੀ 825 ਹੋ ਗਈ ਹੈ। ਰਾਜ ਵਿੱਚ 853 ਐਕਟਿਵ ਕੇਸ ਹਨ। ਗੋਆ ਰਾਜ ਵਿੱਚ ਕਨਵਲੇਸੈਂਟ ਪਲਾਜ਼ਮਾ ਥੈਰੇਪੀ ਕਰਵਾਉਣ ਲਈ ਆਈਸੀਐੱਮਆਰ ਦੀ ਸਹਿਮਤੀ ਲੈਣ ਬਾਰੇ ਵੀ ਵਿਚਾਰ ਕਰ ਰਿਹਾ ਹੈ।

https://static.pib.gov.in/WriteReadData/userfiles/image/image007PLWZ.jpg

 

*****

ਵਾਈਬੀ
 



(Release ID: 1636743) Visitor Counter : 209