ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ – 19 ਬਾਰੇ ਅੱਪਡੇਟਸ
ਸੰਕ੍ਰਮਣ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ 4 ਲੱਖ ਤੋਂ ਅਧਿਕ
ਸੰਕ੍ਰਮਣ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ ਇਸ ਬਿਮਾਰੀ ਤੋਂ ਸੰਕ੍ਰਮਿਤ ਮਰੀਜ਼ਾਂ ਦੀ ਸੰਖਿਆ ਤੋਂ ਕਰੀਬ 1.65 ਲੱਖ ਅਧਿਕ
Posted On:
05 JUL 2020 1:43PM by PIB Chandigarh
ਕੋਵਿਡ-19 ਉੱਤੇ ਕਾਬੂ ਪਾਉਣ ਅਤੇ ਇਸ ਦੀ ਰੋਕਥਾਮ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ-ਨਾਲ ਭਾਰਤ ਸਰਕਾਰ ਦੁਆਰਾ ਉਠਾਏ ਗਏ ਸਮੂਹਿਕ ਅਤੇ ਕੇਂਦ੍ਰਿਤ ਯਤਨਾਂ ਦੀ ਵਜ੍ਹਾ ਨਾਲ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਮਰੀਜ਼ਾਂ ਦੇ ਠੀਕ ਹੋਣ ਦੀ ਸੰਖਿਆ ਵਧ ਕੇ ਹੁਣ ਤੱਕ 4,09,082 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ , ਕੋਵਿਡ-19 ਦੇ ਕੁੱਲ 14,856 ਰੋਗੀ ਠੀਕ ਹੋਏ ਹਨ।
ਹੁਣ ਤੱਕ, ਕੋਵਿਡ-19 ਦੇ ਸੰਕ੍ਰਮਣ ਤੋਂ ਠੀਕ ਹੋਣ ਵਾਲੇ ਰੋਗੀਆਂ ਦੀ ਸੰਖਿਆ ਇਸ ਬਿਮਾਰੀ ਨਾਲ ਸੰਕ੍ਰਮਿਤ ਕੁੱਲ ਲੋਕਾਂ ਦੀ ਸੰਖਿਆ ਤੋਂ 1,64,268 ਅਧਿਕ ਹੈ। ਇਸ ਦੇ ਨਾਲ ਹੀ ਕੋਵਿਡ-19 ਤੋਂ ਠੀਕ ਹੋਣ ਦੀ ਰਾਸ਼ਟਰੀ ਦਰ ਵਧ ਕੇ 60.77% ਹੋ ਗਈ ਹੈ।
ਹੁਣ ਇਸ ਬਿਮਾਰੀ ਦੇ 2,44,814 ਸਰਗਰਮ ਮਾਮਲੇ ਹਨ ਅਤੇ ਸਭ ਦਾ ਸਰਗਰਮ ਮੈਡੀਕਲ ਦੇਖਰੇਖ ਅਧੀਨ ਇਲਾਜ ਚਲ ਰਿਹਾ ਹੈ।
ਦੇਸ਼ ਵਿੱਚ 21ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਅਜਿਹੇ ਹਨ ਜਿੱਥੇ ਇਸ ਬਿਮਾਰੀ ਤੋਂ ਠੀਕ ਹੋਣ ਦੀ ਦਰ ਰਾਸ਼ਟਰੀ ਔਸਤ ਤੋਂ ਅਧਿਕ ਹੈ। ਇਹ ਸੂਚੀ ਇਸ ਪ੍ਰਕਾਰ ਹੈ :
ਸੀਰੀਅਲ ਨੰ.
|
ਰਾਜ /ਕੇਂਦਰ ਸ਼ਾਸਿਤ ਪ੍ਰਦੇਸ਼
|
ਰਿਕਵਰੀ ਦਰ
|
1
|
ਚੰਡੀਗੜ੍ਹ
|
85.9%
|
2
|
ਲੱਦਾਖ
|
82.2%
|
3
|
ਉੱਤਰਾਖੰਡ
|
80.9%
|
4
|
ਛੱਤਸੀਗੜ੍ਹ
|
80.6%
|
5
|
ਰਾਜਸਥਾਨ
|
80.1%
|
6
|
ਮਿਜ਼ੋਰਮ
|
79.3%
|
7
|
ਤ੍ਰਿਪੁਰਾ
|
77.7%
|
8
|
ਮੱਧ ਪ੍ਰਦੇਸ਼
|
76.9%
|
9
|
ਝਾਰਖੰਡ
|
74.3%
|
10
|
ਬਿਹਾਰ
|
74.2%
|
11
|
ਹਰਿਆਣਾ
|
74.1%
|
12
|
ਗੁਜਰਾਤ
|
71.9%
|
13
|
ਪੰਜਾਬ
|
70.5%
|
14
|
ਦਿੱਲੀ
|
70.2%
|
15
|
ਮੇਘਾਲਿਆ
|
69.4%
|
16
|
ਓਡੀਸ਼ਾ
|
69.0%
|
17
|
ਉੱਤਰ ਪ੍ਰਦੇਸ਼
|
68.4%
|
18
|
ਹਿਮਾਚਲ ਪ੍ਰਦੇਸ਼
|
67.3%
|
19
|
ਪੱਛਮ ਬੰਗਾਲ
|
66.7%
|
20
|
ਅਸਾਮ
|
62.4%
|
21
|
ਜੰਮੂ ਤੇ ਕਸ਼ਮੀਰ
|
62.4%
|
ਦੇਸ਼ ਵਿੱਚ ਟੈਸਟਿੰਗ ਲੈਬ ਨੈੱਟਵਰਕ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ। 786 ਸਰਕਾਰੀ ਲੈਬਾਂ ਅਤੇ 314 ਪ੍ਰਾਈਵੇਟ ਲੈਬਾਂ ਨਾਲ ਦੇਸ਼ ਵਿੱਚ ਹੁਣ 1100 ਲੈਬਾਂ ਕੰਮ ਰਹੀਆਂ ਹਨ। ਇਨ੍ਹਾਂ ਵਿੱਚ ਸ਼ਾਮਲ ਹਨ :
• ਰੀਅਲ-ਟਾਈਮ ਆਰਟੀ ਪੀਸੀਆਰ ਅਧਾਰਿਤ ਟੈਸਟਿੰਗ ਲੈਬਾਂ :591 ( ਸਰਕਾਰੀ : 368 + ਪ੍ਰਾਈਵੇਟ : 223 )
• ਟਰੂਨੈਟ ਅਧਾਰਿਤ ਟੈਸਟ ਲੈਬਾਂ :417 ( ਸਰਕਾਰ : 385 + ਪ੍ਰਾਈਵੇਟ : 32 )
• ਸੀਬੀਐੱਨਏਏਟੀ ਅਧਾਰਿਤ ਟੈਸਟ ਲੈਬਾਂ: 92 (ਸਰਕਾਰੀ : 33 + ਪ੍ਰਾਈਵੇਟ : 59 )
ਕੋਵਿਡ-19 ਲਈ ਟੈਸਟਿੰਗ ਵਿੱਚ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਹਾਲ ਹੀ ਵਿੱਚ ਉਠਾਏ ਗਏ ਕਈ ਉਪਾਵਾਂ ਨਾਲ “ਟੈਸਟ, ਟ੍ਰੇਸ, ਟ੍ਰੀਟ” ਦੀ ਕੇਂਦ੍ਰਿਤ ਰਣਨੀਤੀ ਦੀ ਨਾਲ ਹਰ ਦਿਨ ਟੈਸਟ ਕੀਤੇ ਜਾ ਰਹੇ ਸੈਂਪਲਾਂ ਦੀ ਸੰਖਿਆ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ 2,48,934 ਸੈਂਪਲਾਂ ਦਾ ਟੈਸਟ ਕੀਤਾ ਗਿਆ ਹੈ। ਅੱਜ ਤੱਕ ਕੁੱਲ 97,89,066 ਸੈਂਪਲਾਂ ਦੀ ਜਾਂਚ ਕੀਤੀ ਗਈ ਹੈ।
ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ‘ਜਨਰਲ ਮੈਡੀਕਲ ਅਤੇ ਵਿਸ਼ੇਸ਼ ਮਾਨਸਿਕ ਸਿਹਤ ਦੇਖਭਾਲ਼ ਕੇਂਦਰਾਂ ਲਈ ਇੱਕ ਮਾਰਗਦਰਸ਼ਨ ਦਸਤਾਵੇਜ਼’ ਜਾਰੀ ਕੀਤਾ ਹੈ। ਇਹ ਦਸਤਾਵੇਜ਼
https://www.mohfw.gov.in/pdf/MentalHealthIssuesCOVID19NIMHANS.pdfਉੱਤੇ ਉਪਲੱਬਧ ਹੈ।
ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹ-ਮਸ਼ਵਰੇ ਬਾਰੇ ਸਾਰੇ ਪ੍ਰਮਾਣਿਕ ਅਤੇ ਅੱਪਡੇਟਡ ਜਾਣਕਾਰੀ ਲਈ, ਕਿਰਪਾ ਕਰਕੇ ਨਿਯਮਿਤ ਰੂਪ ਨਾਲ https://www.mohfw.gov.in/ਅਤੇ @MoHFW_INDIAਦੇਖੋ।
ਕੋਵਿਡ-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨਾਂ ਨੂੰ technicalquery.covid19[at]gov[dot]inਉੱਤੇ ਅਤੇ ਹੋਰ ਪ੍ਰਸ਼ਨਾਂ ਨੂੰ ncov2019[at]gov[dot]in‘ਤੇ ਈਮੇਲ ਅਤੇ @CovidIndiaSeva ‘ਤੇ ਟਵੀਟ ਕੀਤੀ ਜਾ ਸਕਦਾ ਹੈ।
ਕੋਵਿਡ-19 ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ : + 91-11-23978046 ਜਾਂ 1075 ( ਟੋਲ-ਫ੍ਰੀ) ‘ਤੇ ਕਾਲ ਕਰੋ। ਕੋਵਿਡ-19 ਬਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ https://www.mohfw.gov.in/pdf/coronvavirushelplinenumber.pdf ‘ਤੇ ਉਪਲੱਬਧ ਹੈ।
****
ਐੱਮਵੀ/ਐੱਸਜੀ
(Release ID: 1636710)
Visitor Counter : 199
Read this release in:
Marathi
,
English
,
Urdu
,
Hindi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Malayalam