ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ (ਆਈਸੀਏਆਰ) ਦੀ ਪ੍ਰਗਤੀ ਦੀ ਸਮੀਖਿਆ ਕੀਤੀ

Posted On: 04 JUL 2020 6:14PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡਿਓ ਕਾਨਫਰੰਸਿੰਗ ਜ਼ਰੀਏ ਭਾਰਤ ਵਿੱਚਖੇਤੀ ਖੋਜ, ਵਿਸਤਾਰ ਅਤੇ ਸਿੱਖਿਆ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਖੇਤੀ, ਗ੍ਰਾਮੀਣਵਿਕਾਸ ਅਤੇ ਪੰਚਾਇਤ ਦੋਵੇਂ ਰਾਜ ਮੰਤਰੀ ਸਮੀਖਿਆ ਮੀਟਿੰਗ ਵਿੱਚ ਸ਼ਾਮਲ ਹੋਏ। ਪ੍ਰਧਾਨ ਮੰਤਰੀ ਦਫ਼ਤਰਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਖੇਤੀ, ਪਸ਼ੂ ਪਾਲਣ ਤੇ ਡੇਅਰੀ ਅਤੇ ਮੱਛੀ ਪਾਲਣਵਿਭਾਗਾਂ ਦੇ ਸਕੱਤਰ ਵੀ ਮੌਜੂਦ ਸਨ।

 

ਭਾਰਤੀ ਖੇਤੀਬਾੜੀ ਖੋਜ ਪਰਿਸ਼ਦ ਦੇ ਡਾਇਰੈਕਟਰ ਜਨਰਲ ਅਤੇ ਖੇਤੀਬਾੜੀ ਖੋਜ ਅਤੇ ਵਿਸਤਾਰਵਿਭਾਗ ਦੇ ਸਕੱਤਰ ਡਾ. ਤ੍ਰਿਲੋਚਨ ਮਹਾਪਾਤਰਾ ਨੇ ਵਿਭਿੰਨ ਚੁਣੌਤੀਆਂ ਦਾ ਸਾਹਮਣਾ ਕਰਨਲਈ ਤਰਜੀਹਾਂ, ਪ੍ਰਦਰਸ਼ਨ ਅਤੇ ਤਿਆਰੀਆਂ ਨੂੰ ਪੇਸ਼ ਕੀਤਾ। 2014 ਤੋਂ ਬਾਅਦ ਤੋਂਆਈਸੀਏਆਰ ਦੇ ਵਿਭਿੰਨ ਕੇਂਦਰਾਂ ਤੇ ਖੋਜ ਦੇ ਅਧਾਰ ਤੇ ਖੇਤਰੀ ਫਸਲਾਂ ਦੀਆਂ ਨਵੀਆਂਕਿਸਮਾਂ (1434), ਬਾਗਬਾਨੀ ਫਸਲਾਂ (462) ਅਤੇ ਜਲਵਾਯੂ ਅਧਾਰਿਤ  ਕਿਸਮਾਂ (1121)ਵਿਕਸਿਤ  ਕੀਤੀਆਂ ਗਈਆਂ ਹਨ। ਅਣੂ ਪ੍ਰਜਣਨ ਤਕਨੀਕਾਂ ਦਾ ਉਪਯੋਗ ਉਨ੍ਹਾਂ ਕਿਸਮਾਂ ਨੂੰਵਿਕਸਿਤ  ਕਰਨ ਲਈ ਕੀਤਾ ਗਿਆ ਹੈ ਜੋ ਕਈ ਤਰ੍ਹਾਂ ਦੇ ਤਣਾਅ ਬਰਦਾਸ਼ਤ ਕਰਨ ਦੇ ਸਮਰੱਥ ਹੋਣ।ਕਣਕ ਦੀ ਐੱਚਡੀ 3226 ਅਤੇ ਟਮਾਟਰ ਦੀ ਅਰਕਬੈੱਡ ਕਿਸਮ ¬ਕ੍ਰਮਵਾਰ : ਸੱਤ ਰੋਗਾਂ ਅਤੇਚਾਰ ਰੋਗਾਂ ਦੀ ਪ੍ਰਤੀਰੋਧੀ ਹੈ।

 

ਅਰਕਵਿਸਜ਼, ਅਰਕਲੇਸ਼ਾ ਅਤੇ ਅਰਕਯੋਗੀ ਜਿਹੇਪ੍ਰੋਸੈੱਸਿੰਗ ਗੁਣਾਂ ਨਾਲ ਵਪਾਰਕਪ੍ਰੋਸੈੱਸਿੰਗ ਤਕਨੀਕਾਂ ਦੀ ਲੋੜ ਨੂੰ ਪੂਰਾ ਕਰਨ ਲਈ ਵਿਕਸਿਤ  ਕੀਤਾ ਗਿਆ ਹੈ। ਪ੍ਰਧਾਨ ਮੰਤਰੀ  ਨੇਜਲਵਾਯੂ ਅਧਾਰਿਤ ਫਸਲਾਂ ਦੇ ਖੇਤਰਾਂ ਦੀਆਂ ਵਿਸ਼ੇਸ਼ ਲੋੜਾਂ ਤੇ ਧਿਆਨ ਕੇਂਦ੍ਰਿਤ ਕਰਨਵਾਲੀਆਂ ਕਿਸਮਾਂ ਦੇ ਵਿਕਾਸ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਸਾਨਾਂ ਨੂੰ ਬਿਹਤਰਰਿਟਰਨ ਸੁਨਿਸ਼ਚਤ ਕਰਨ ਲਈ ਉਤਪਾਦਨ ਅਤੇ ਮਾਰਕਿਟਿੰਗ ਸੁਵਿਧਾਵਾਂ ਵਿਕਸਿਤ  ਕਰਨ ਦੀ ਲੋੜਤੇ ਜ਼ੋਰ ਦਿੱਤਾ।

 

ਕਰਨ-4 ਇੱਕ ਗੰਨੇ ਦੀ ਕਿਸਮ ਨੇ ਚੀਨੀ ਦੀ ਪ੍ਰਾਪਤੀ ਨੂੰ ਵਧਾਇਆ ਹੈ ਅਤੇ ਉੱਤਰ ਪ੍ਰਦੇਸ਼ਵਿੱਚ ਰਵਾਇਤੀ ਰੂਪ ਨਾਲ ਉਗਾਏ ਜਾਂਦੇ ਗੰਨੇ ਦੀ ਥਾਂ ਲਈ ਹੈਪ੍ਰਧਾਨ ਮੰਤਰੀ  ਨੇ ਇਸ ਗੱਲ ਤੇਪ੍ਰਕਾਸ਼ ਪਾਇਆ ਕਿ ਗੰਨੇ ਅਤੇ ਹੋਰ ਫਸਲਾਂ ਨਾਲ ਜੈਵਿਕ ਏਥੋਨੌਲ ਵਧਾਉਣ ਲਈ ਰਸਤੇ ਤਲਾਸ਼ਣੇਚਾਹੀਦੇ ਹਨ।

 

ਕੁਪੋਸ਼ਣ ਮੁਕਤ ਭਾਰਤਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਵਿੱਚਵਧੀਆ ਆਇਰਨ, ਜ਼ਿੰਕ ਅਤੇ ਪ੍ਰੋਟੀਨ ਸਮੱਗਰੀ ਵਾਲੀਆਂ 70 ਖਾਧ ਪ੍ਰਜਾਤੀਆਂ ਵਿਕਸਿਤਕੀਤੀਆਂ ਗਈਆਂ ਹਨ। ਅਨਾਰ ਦੀ ਇੱਕ ਕਿਸਮ ਭਗਵਾ (Bhagwa) ਆਇਰਨ, ਪੋਟਾਸ਼ੀਅਮ, ਵਿਟਾਮਿਨ ਸੀ ਅਤੇਐਂਟੀ ਆਕਸਡੈਂਟਾਂ ਨਾਲ ਭਰਪੂਰ ਹੁੰਦੀ ਹੈ।

 

ਪੋਸ਼ਣ ਥਾਲ਼ੀ ਅਤੇ ਪੋਸ਼ਣ-ਗਾਰਡਨ ਨੂੰ ਖੇਤੀ ਵਿਗਿਆਨ ਕੇਂਦਰਾਂ ਰਾਹੀਂ ਪ੍ਰੋਤਸਾਹਨ ਦਿੱਤਾਜਾ ਰਿਹਾ ਹੈ। ਇਨ੍ਹਾਂ ਦੇ ਪਾਇਲਟ ਪ੍ਰੋਜੈਕਟਾਂ ਨੂੰ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹਵਿੱਚ ਪੂਰਾ ਕੀਤਾ ਗਿਆ ਸੀ ਜਿਸ ਵਿੱਚ 76 ਖੇਤੀ ਵਿਗਿਆਨ ਕੇਂਦਰ ਅਤੇ 450 ਮਾਡਲ ਫਾਰਮਸ਼ਾਮਲ ਹੋਏ ਸਨ। ਸੰਤੁਲਿਤ ਭੋਜਨ ਯਕੀਨੀ ਬਣਾਉਣ ਲਈ ਆਂਗਨਵਾੜੀ ਵਰਕਰਾਂ ਅਤੇ ਗ੍ਰਾਮੀਣਖੇਤਰਾਂ ਵਿੱਚ ਔਰਤਾਂ ਨੂੰ ਪੋਸ਼ਣ-ਗਾਰਡਨ ਬਣਾਉਣ ਲਈ ਸਿਖਲਾਈ ਦਿੱਤੀ ਜਾ ਰਹੀ ਹੈ। ਪੋਸ਼ਣਥਾਲ਼ੀ ਵਿੱਚ ਚਾਵਲ, ਸਥਾਨਕ ਦਾਲ, ਮੌਸਮੀ ਫਲ, ਪੱਤੇਦਾਰ ਹਰੀ ਸਬਜ਼ੀ, ਕੰਦ, ਹੋਰਸਬਜ਼ੀਆਂ, ਦੁੱਧ ਅਤੇ ਚੀਨੀ, ਗੁੜ ਅਤੇ ਤੇਲ ਜਿਹੇ ਹੋਰ ਹਿੱਸੇ ਸ਼ਾਮਲ ਹਨ। 2022 ਤੱਕ100 ਨਿਊਟਰੀ ਸਮਾਰਟ ਪਿੰਡ ਬਣਾਉਣੇ ਹਨ।

 

ਪ੍ਰਧਾਨ ਮੰਤਰੀ ਨੇ ਕਲਸਟਰ ਅਧਾਰਿਤ ਦ੍ਰਿਸ਼ਟੀਕੋਣ ਤੇ ਜੈਵਿਕ ਅਤੇ ਕੁਦਰਤੀ ਖੇਤੀਵਿਧੀਆਂ ਨੂੰ ਅਪਣਾਉਣ ਦੀ ਲੋੜ ਤੇ ਪ੍ਰਕਾਸ਼ ਪਾਇਆ। ਆਈਸੀਏਆਰ ਨੇ ਭਾਰਤ ਦੇਭੂ-ਸੰਦਰਭਿਤ ਆਰਗੈਨਿਕ ਕਾਰਬਨ ਮੈਪ ਨੂੰ ਵਿਕਸਿਤ  ਕੀਤਾ ਹੈ ਜਿਸ ਵਿੱਚ 88 ਜੈਵ ਨਿਯੰਤਰਣਏਜੰਟਾਂ ਅਤੇ 22 ਜੈਵ ਕੀਟਨਾਸ਼ਕਾਂ ਦੀ ਪਛਾਣ ਕੀਤੀ ਗਈ ਹੈ ਜੋ ਜੈਵਿਕ ਖੇਤੀ ਨੂੰਪ੍ਰੋਤਸਾਹਨ ਦੇ ਸਕਦੇ ਹਨ।

 

ਪ੍ਰਧਾਨ ਮੰਤਰੀ  ਨੇ ਨਿਰਦੇਸ਼ ਦਿੱਤਾ ਕਿ ਖੇਤੀ ਅਤੇ ਸਬੰਧਿਤ ਖੇਤਰਾਂ ਵਿੱਚ ਟੈਕਨੋਲੋਜੀ ਦੀਨਵੀਨਤਾ ਦਾ ਉਪਯੋਗ ਯਕੀਨੀ ਕਰਨ ਲਈ ਸਟਾਰਟ-ਅੱਪ ਅਤੇ ਖੇਤੀ ਉੱਦਮੀਆਂ ਨੂੰ ਪ੍ਰੋਤਸਾਹਨਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਮੰਗ ਤੇ ਜਾਣਕਾਰੀ ਪ੍ਰਦਾਨ ਕਰਨ ਲਈਸੂਚਨਾ ਟੈਕਨੋਲੋਜੀ ਦਾ ਲਾਭ ਉਠਾਉਣ ਦੀ ਲੋੜ ਤੇ ਰੋਸ਼ਨੀ ਪਾਈ।

 

ਉਨ੍ਹਾਂ ਨੇ ਨਿਰਦੇਸ਼ ਦਿੱਤਾ ਕਿ ਪਛਾਣੀਆਂ ਗਈਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਉਪਕਰਣਅਤੇ ਸੰਦਾਂ ਲਈ ਡਿਜ਼ਾਇਨ ਕੀਤੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹੈਕਾਥੌਨ ਦਾ ਆਯੋਜਨਸਾਲ ਵਿੱਚ ਦੋ ਵਾਰ ਕੀਤਾ ਜਾ ਸਕਦਾ ਹੈ, ਜਿਸ ਨਾਲ ਖੇਤੀ ਖੇਤਰ ਵਿੱਚ ਔਰਤਾਂ ਦੀ ਵੱਡੀਸੰਖਿਆ ਨੂੰ ਦੇਖਦੇ ਹੋਏ ਉਨ੍ਹਾਂ ਦੇ ਖੇਤੀ ਦੇ ਬੋਝ ਨੂੰ ਘੱਟ ਕੀਤਾ ਜਾ ਸਕਦਾ ਹੈ।

 

ਉਨ੍ਹਾਂ ਨੇ ਸਿਹਤਮੰਦ ਭੋਜਨ ਯਕੀਨੀ ਬਣਾਉਣ ਲਈ ਭੋਜਨ ਵਿੱਚ ਜਵਾਰ, ਬਾਜਰਾ, ਰਾਗੀ ਅਤੇਕਈ ਹੋਰ ਛੋਟੇ ਅਨਾਜਾਂ ਨੂੰ ਸ਼ਾਮਲ ਕਰਨ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਲੋੜ ਤੇ ਜ਼ੋਰਦਿੱਤਾ।

 

ਜਲਵਾਯੂ ਪਰਿਵਰਤਨ ਤਣਾਅ ਜਿਵੇਂ ਗਰਮ ਹਵਾਵਾਂ, ਸੋਕਾ, ਠੰਢ, ਭਾਰੀ ਵਰਖਾ ਕਾਰਨ ਹੜ੍ਹਆਉਣ ਤੇ ਭਾਰੀ ਨੁਕਸਾਨ ਹੁੰਦਾ ਹੈ ਅਤੇ ਖੇਤੀ ਜੀਵਕਾ ਲਈ ਖਤਰਾ ਪੈਦਾ ਹੁੰਦਾ ਹੈ।

 

ਇਸ ਤਰ੍ਹਾਂ ਦੇ ਜਲਵਾਯੂ ਤਣਾਅ ਪ੍ਰੇਰਿਤ ਨੁਕਸਾਨ ਤੋਂ ਕਿਸਾਨਾਂ ਨੂੰ ਬਚਾਉਣ ਲਈਏਕੀਕ੍ਰਿਤ ਖੇਤੀ ਪ੍ਰਣਾਲੀ ਵਿਕਸਿਤ  ਕੀਤੀ ਗਈ ਹੈ। ਪੀੜ੍ਹੀਆਂ ਤੋਂ ਕਿਸਾਨਾਂ ਵੱਲੋਂਖੇਤੀ ਕੀਤੀ ਜਾਣ ਵਾਲੀਆਂ ਰਵਾਇਤੀ ਕਿਸਮਾਂ ਦੀ ਸਹਿਣਸ਼ੀਲਤਾ ਅਤੇ ਹੋਰ ਅਨੁਕੂਲ ਗੁਣਾਂਦੀ ਜਾਂਚ ਕੀਤੀ ਜਾ ਰਹੀ ਹੈ। ਜਲ ਉਪਯੋਗ ਕੁਸ਼ਲਤਾ ਵਧਾਉਣ ਲਈ, ਪ੍ਰਧਾਨ ਮੰਤਰੀ  ਨੇ ਇੱਛਾਪ੍ਰਗਟਾਈ ਕਿ ਜਾਗਰੂਕਤਾ ਅਤੇ ਪ੍ਰੋਗਰਾਮ ਆਯੋਜਿਤ ਕੀਤੇ ਜਾਣ।

 

ਪਸ਼ੂਆਂ, ਭੇਡਾਂ ਅਤੇ ਬੱਕਰੀਆਂ ਦੀਆਂ ਨਵੀਆਂ ਨਸਲਾਂ ਦੇ ਵਿਕਾਸ ਵਿੱਚ ਆਈਸੀਏਆਰ ਦੇਯੋਗਦਾਨ ਦੀ ਸਮੀਖਿਆ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕੁੱਤਿਆਂ ਅਤੇ ਘੋੜਿਆਂ ਦੀਆਂਸਵਦੇਸ਼ੀ ਨਸਲਾਂ ਤੇ ਖੋਜ ਦੀ ਲੋੜ ਤੇ ਪ੍ਰਕਾਸ਼ ਪਾਇਆਉਨ੍ਹਾਂ ਨੇ ਨਿਰਦੇਸ਼ ਦਿੱਤਾ ਕਿਮੂੰਹ ਅਤੇ ਖੁਰ ਰੋਗ ਦੇ ਟੀਕਾਕਰਨ ਅਭਿਆਨ ਲਈ ਇੱਕ ਕੇਂਦ੍ਰਿਤ ਮਿਸ਼ਨ ਦ੍ਰਿਸ਼ਟੀਕੋਣਅਪਣਾਇਆ ਜਾਵੇ।

 

ਪ੍ਰਧਾਨ ਮੰਤਰੀ ਨੇ ਪੋਸ਼ਣ ਦੇ ਮਹੱਤਵ ਨੂੰ ਸਮਝਣ ਲਈ ਘਾਹ ਅਤੇ ਸਥਾਨਕ ਚਾਰਾ ਫਸਲਾਂ ਤੇਅਧਿਐਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪੌਸ਼ਟਿਕ ਔਸ਼ਧੀ ਪਦਾਰਥਾਂ ਦੇ ਵਪਾਰਕਪ੍ਰਯੋਗ ਦੀਆਂ ਸੰਭਾਵਨਾਵਾਂ ਨੂੰ ਖੋਜਣ ਤੋਂ ਇਲਾਵਾ ਮਿੱਟੀ ਦੀ ਸਿਹਤ ਤੇ ਸਮੁੰਦਰੀਖਰਪਤਵਾਰ ਨਾਸ਼ਕ ਦੇ ਉਪਯੋਗ ਦੀ ਲੋੜ ਨੂੰ ਰੇਖਾਂਕਿਤ ਕੀਤਾ ਹੈ।

 

ਆਈਸੀਏਆਰ ਨੇ ਧਾਨ ਦੀ ਫਸਲ ਦੇ ਬਾਅਦ ਪਰਾਲੀ ਜਲਾਉਣ ਦੀ ਸਮੱਸਿਆ ਦੇ ਸਮਾਧਾਨ ਲਈਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ ਮੈਜਿਕ ਸੀਡਰ ਪੇਸ਼ ਕੀਤਾ। 2016 ਦੀ ਤੁਲਨਾ ਵਿੱਚ2019 ਵਿੱਚ ਪਰਾਲੀ ਜਲਾਉਣ ਦੇ ਮਾਮਲਿਆਂ ਵਿੱਚ 52 ਪ੍ਰਤੀਸ਼ਤ ਦੀ ਕਮੀ ਆਈ ਹੈ।

 

ਪ੍ਰਧਾਨ ਮੰਤਰੀ ਨੇ ਨਿਰਦੇਸ਼ ਦਿੱਤਾ ਕਿ ਖੇਤੀ ਉਪਕਰਨਾਂ ਦੀ ਪਹੁੰਚ ਅਸਾਨ ਬਣਾਈ ਜਾਣੀਚਾਹੀਦੀ ਹੈ ਅਤੇ ਖੇਤ ਤੋਂ ਬਜ਼ਾਰ ਤੱਕ ਲਈ ਢੁਆਈ ਸੁਵਿਧਾਵਾਂ ਯਕੀਨੀ ਬਣਾਈਆਂ ਜਾਣੀਆਂਚਾਹੀਦੀਆਂ ਹਨ। ਇਸ ਸਬੰਧ ਵਿੱਚ ਖੇਤੀ, ਸਹਿਕਾਰਤਾ ਅਤੇ ਕਿਸਾਨ ਕਲਿਆਣ ਵਿਭਾਗ ਨੇਕਿਸਾਨਰਥਐਪ ਪੇਸ਼ ਕੀਤਾ ਹੈ।

 

ਪ੍ਰਧਾਨ ਮੰਤਰੀ ਨੇ ਕਿਸਾਨਾਂ ਦੀ ਮੰਗ ਪੂਰੀ ਕਰਨ ਲਈ ਖੇਤੀ ਸਿੱਖਿਆ ਅਤੇ ਖੇਤੀ ਜਲਵਾਯੂਲੋੜਾਂ ਤੇ ਅਧਾਰਿਤ ਖੋਜ ਦੀ ਲੋੜ ਨੂੰ ਰੇਖਾਂਕਿਤ ਕੀਤਾ। ਸਰਕਾਰ ਕਿਸਾਨਾਂ ਦੀ ਆਮਦਨਵਧਾਉਣ ਦੇ ਨਾਲ ਹੀ ਅੰਤਰਰਾਸ਼ਟਰੀ ਮਿਆਰਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੀਹੈ।

 

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਕਿਸਾਨਾਂ ਦੇ ਰਵਾਇਤੀ ਗਿਆਨ ਨੂੰਤਕਨੀਕ ਅਤੇ ਨੌਜਵਾਨਾਂ ਦੇ ਕੁਸ਼ਲ ਦਾ ਲਾਭ ਮਿਲਣਾ ਚਾਹੀਦਾ ਹੈ। ਨਾਲ ਹੀ ਗ੍ਰਾਮੀਣਖੇਤਰਾਂ ਵਿੱਚ ਤਬਦੀਲੀ ਲਿਆਉਣ ਲਈ ਭਾਰਤੀ ਖੇਤੀ ਦੀਆਂ ਪੂਰੀਆਂ ਸੰਭਾਵਨਾਵਾਂ ਦਾ ਫਾਇਦਾਲੈਣ ਲਈ ਖੇਤੀ ਗ੍ਰੈਜੂਏਟਾਂ ਦਾ ਵੀ ਸਮਰਥਨ ਮਿਲਣਾ ਚਾਹੀਦਾ ਹੈ।

 

 

*****

 

 

ਵੀਆਰਆਰਕੇ/ਕੇਪੀ



(Release ID: 1636585) Visitor Counter : 134