ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ – 19 ਬਾਰੇ ਅੱਪਡੇਟਸ

ਠੀਕ ਹੋਏ ਮਾਮਲਿਆਂ ਅਤੇ ਐਕਟਿਵ ਮਾਮਲਿਆਂ ਵਿੱਚ ਦਾ ਅੰਤਰ ਵਧ ਕੇ ਲਗਭਗ 1.6 ਲੱਖ ਹੋਇਆ


ਠੀਕ ਹੋਣ ਦੀ ਦਰ 60.81% ਹੈ


95 ਲੱਖ ਤੋਂ ਜ਼ਿਆਦਾ ਸੈਂਪਲਾਂ ਦੀ ਜਾਂਚ ਕੀਤੀ ਗਈ


ਕੋਵਿਡ - 19 ਤੋਂ ਠੀਕ ਹੋਣ ਵਾਲੇ ਮਾਮਲਿਆਂ ਦੀ ਸੰਖਿਆ ਤੇਜ਼ੀ ਨਾਲ ਵਧ ਰਹੀ ਹੈ

Posted On: 04 JUL 2020 5:10PM by PIB Chandigarh

ਕੇਂਦਰ ਸਰਕਾਰ ਦੁਆਰਾ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨਾਲ ਮਿਲ ਕੇ ਕੋਵਿਡ - 19  ਦੇ ਪ੍ਰਸਾਰਰੋਕਥਾਮ ਅਤੇ ਪ੍ਰਬੰਧਨ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਤਾਲਮੇਲੀ ਯਤਨਾਂ ਕਾਰਨਵਰਤਮਾਨ ਸਮੇਂ ਵਿੱਚ ਕੋਵਿਡ - 19  ਦੇ ਐਕਟਿਵ ਮਾਮਲਿਆਂ ਦੀ ਤੁਲਨਾ ਵਿੱਚ ਠੀਕ ਹੋਏ ਲੋਕਾਂ ਦੀ ਸੰਖਿਆ 1,58,793 ਜ਼ਿਆਦਾ ਹੋ ਚੁੱਕੀ ਹੈ।  ਇਸ ਦੇ ਕਾਰਨਠੀਕ ਹੋਣ ਦੀ ਦਰ ਵਧ ਕੇ 60.81% ਹੋ ਗਈ ਹੈ।

 

 

ਪਿਛਲੇ 24 ਘੰਟਿਆਂ ਦੌਰਾਨਕੋਵਿਡ-19  ਦੇ ਕੁੱਲ 14,335 ਰੋਗੀ ਠੀਕ ਹੋਏ ਹਨਜਿਸ ਦੇ ਨਾਲ ਠੀਕ ਹੋਏ ਲੋਕਾਂ ਦਾ ਅੰਕੜਾ ਵਧ ਕੇ 3,94,226 ਹੋ ਚੁੱਕਿਆ ਹੈ।

 

ਵਰਤਮਾਨ ਵਿੱਚਐਕਟਿਵ ਮਾਮਲਿਆਂ ਦੀ ਸੰਖਿਆ 2,35,433 ਹੈ ਅਤੇ ਸਾਰੇ ਮਾਮਲੇ ਮੈਡੀਕਲ ਨਿਗਰਾਨੀ ਤਹਿਤ ਹਨ।

 

 

ਕੋਵਿਡ - 19 ਦੀ ਜਾਂਚ ਕਰਨ ਵਾਲੀਆਂ ਨੈਦਾਨਿਕ ਲੈਬਾਂ ਦਾ ਨੈੱਟਵਰਕ ਲਗਾਤਾਰ ਵਧ ਰਿਹਾ ਹੈ, ਭਾਰਤ ਵਿੱਚ ਹੁਣ ਲੈਬਾਂ ਦੀ ਕੁੱਲ ਸੰਖਿਆ ਵਧ ਕੇ 1,087 ਹੋ ਗਈ ਹੈਇਸ ਵਿੱਚ ਸਰਕਾਰੀ ਖੇਤਰ ਵਿੱਚ 780 ਅਤੇ ਪ੍ਰਾਈਵੇਟ ਖੇਤਰ ਵਿੱਚ 307 ਲੈਬਾਂ ਹਨ।  ਇਨ੍ਹਾਂ ਵਿੱਚ ਸ਼ਾਮਲ ਹਨ :

 

•              ਰੀਅਲ-ਟਾਈਮ ਆਰਟੀ ਪੀਸੀਆਰ ਅਧਾਰਿਤ ਟੈਸਟਿੰਗ ਲੈਬਾਂ  :  584 ( ਸਰਕਾਰੀ :  366  +  ਪ੍ਰਾਈਵੇਟ : 218 )

•           ਟਰੂਨੈਟ ਅਧਾਰਿਤ ਟੈਸਟ ਲੈਬਾਂ :  412 ( ਸਰਕਾਰ :  381  +  ਪ੍ਰਾਈਵੇਟ :  31 )

•           ਸੀਬੀਐੱਨਏਏਟੀ ਅਧਾਰਿਤ ਟੈਸਟ ਲੈਬਾਂ:  91  ( ਸਰਕਾਰੀ :  33  +  ਪ੍ਰਾਈਵੇਟ :  58 )

 

 

 

 "ਜਾਂਚਖੋਜਉਪਚਾਰ" ਰਣਨੀਤੀ  ਦੇ ਇੱਕ ਹਿੱਸੇ  ਦੇ ਰੂਪ ਵਿੱਚ ਜਨ-ਕੇਂਦ੍ਰਿਤ ਅਨੇਕ ਉਪਾਵਾਂ ਰਾਹੀਂ ਕੋਵਿਡ-19  ਦੀ ਟੈਸਟਿੰਗ ਸਬੰਧੀ ਮੁਸ਼ਕਿਲਾਂ ਨੂੰ ਦੂਰ ਕਰ ਲਿਆ ਗਿਆ ਹੈ।  ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਵਿਆਪਕ ਟੈਸਟਿੰਗ ਦੀ ਸੁਵਿਧਾ ਉਪਲੱਬਧ ਕਰਵਾਉਣ ਕਾਰਨਰੋਜ਼ਾਨਾ ਜਾਂਚੇ ਗਏ ਸੈਂਪਲਾਂ ਦੀ ਸੰਖਿਆ ਵਿੱਚ ਵਾਧਾ ਹੋ ਰਿਹਾ ਹੈ।  ਪਿਛਲੇ 24 ਘੰਟਿਆਂ ਦੌਰਾਨ 2,42,383 ਸੈਂਪਲਾਂ ਦੀ ਜਾਂਚ ਕੀਤੀ ਗਈ ਹੈਜਿਸ ਦੇ ਨਾਲ ਜਾਂਚੇ ਗਏ ਸੈਂਪਲਾਂ ਦੀ ਕੁੱਲ ਸੰਖਿਆ ਵਧ ਕੇ 95,40,132 ਹੋ ਗਈ ਹੈ।

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਕੋਵਿਡ-19 ਲਈ ਨੈਦਾਨਿਕ ਪ੍ਰਬੰਧਨ ਪ੍ਰੋਟੋਕਾਲ ਨੂੰ ਅੱਪਡੇਟ ਕੀਤਾ ਗਿਆ ਹੈ।

 

ਅੱਪਡੇਟ ਵਾਲੇ ਸੰਸਕਰਣ (ਵਰਜ਼ਨ) ਨੂੰ ਇੱਥੇ ਦੇਖਿਆ ਜਾ ਸਕਦਾ ਹੈ :  https://www.mohfw.gov.in/pdf/UpdatedClinicalManagementProtocolforCOVID19dated03072020.pdf

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹ-ਮਸ਼ਵਰੇ ਬਾਰੇ ਸਾਰੇ ਪ੍ਰਮਾਣਿਕ ਅਤੇ ਅੱਪਡੇਟਡ ਜਾਣਕਾਰੀ ਲਈ, ਕਿਰਪਾ ਕਰਕੇ ਨਿਯਮਿਤ ਰੂਪ ਨਾਲ https://www.mohfw.gov.in/ਅਤੇ @MoHFW_INDIAਦੇਖੋ।

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨਾਂ ਨੂੰ technicalquery.covid19[at]gov[dot]inਉੱਤੇ ਅਤੇ ਹੋਰ ਪ੍ਰਸ਼ਨਾਂ ਨੂੰ ncov2019[at]gov[dot]inਤੇ ਈਮੇਲ ਅਤੇ  @CovidIndiaSeva ‘ਤੇ ਟਵੀਟ ਕੀਤੀ ਜਾ ਸਕਦਾ ਹੈ।

 

 

ਕੋਵਿਡ - 19 ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ : + 91 - 11 - 23978046 ਜਾਂ 1075  ( ਟੋਲ - ਫ੍ਰੀ) ਤੇ ਕਾਲ ਕਰੋ।  ਕੋਵਿਡ - 19 ਬਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ https://www.mohfw.gov.in/pdf/coronvavirushelplinenumber.pdfਤੇ ਉਪਲੱਬਧ ਹੈ।

 

****

 

ਐੱਮਵੀ/ਐੱਸਜੀ


(Release ID: 1636554) Visitor Counter : 175