ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕਰਨਾਟਕ ਦੀ ਆਸ਼ਾ ਵਰਕਰ: ਸਮਾਜਿਕ ਸਿਹਤ ਕਾਰਜਕਰਤਾ ਦੀ ਸੱਚੀ ਭਾਵਨਾ ਦਾ ਪ੍ਰਤੀਕ


42000 ਆਸ਼ਾ ਵਰਕਰਾਂ ਦੁਆਰਾ ਕੀਤੇ ਗਏ ਵਲਨਰੇਬਿਲਿਟੀ ਮੈਪਿੰਗ ਸਰਵੇ ਵਿੱਚ ਲਗਭਗ 1.59 ਕਰੋੜ ਪਰਿਵਾਰ ਕਵਰ ਕੀਤੇ

Posted On: 03 JUL 2020 2:08PM by PIB Chandigarh


ਅੰਨਪੂਰਣਾ, ਕਰਨਾਟਕ ਦੇ ਸ਼ਿਵਮੋਗਾ ਜ਼ਿਲ੍ਹੇ ਦੇ ਤੁੰਗਾਨਗਰ ਵਿੱਚ ਕੰਮ ਕਰਨ ਵਾਲੀ ਇੱਕ ਆਸ਼ਾ ਵਰਕਰ ਹੈ। ਉਹ ਝੁੱਗੀ ਝੌਂਪੜੀ ਵਾਲੀ 3000 ਦੀ ਅਬਾਦੀ ਨੂੰ ਕਵਰ ਕਰਦੀ ਹੈ ਅਤੇ 2015 ਤੋਂ, ਜਦੋਂ ਸ਼ਹਿਰੀ ਆਸ਼ਾ ਵਰਕਰਾਂ ਨੂੰ ਰਾਸ਼ਟਰੀ ਸਿਹਤ ਮਿਸ਼ਨ ਦੇ ਹਿੱਸੇ ਵਜੋਂ ਪੇਸ਼ ਕੀਤਾ ਗਿਆ ਸੀ, ਉੱਥੇ ਕੰਮ ਕਰ ਰਹੀ ਹੈ। ਕੋਵਿਡ -19 ਗਤੀਵਿਧੀਆਂ ਦੇ ਹਿੱਸੇ ਵਜੋਂ ਉਸਦਾ ਇੱਕ ਮੁੱਖ ਕੰਮ, ਘਰ-ਘਰ ਜਾ ਕੇ ਸਰਵੇਖਣ ਕਰਨਾ ਹੈ।

ਕਰਨਾਟਕ ਦੀਆਂ 42,000 ਆਸ਼ਾ ਵਰਕਰਾਂ ਕੋਵਿਡ -19 ਦਾ ਮੁਕਾਬਲਾ ਕਰਨ ਵਿੱਚ ਰਾਜ ਦੀ ਸਫ਼ਲਤਾ ਦਾ ਇੱਕ ਮਹੱਤਵਪੂਰਨ ਥੰਮ੍ਹ ਬਣ ਕੇ ਉੱਭਰੀਆਂ ਹਨ। ਉਹ ਕੋਵਿਡ -19 ਦੇ ਘਰੇਲੂ ਸਰਵੇਖਣ ਵਿਚ ਹਿੱਸਾ ਲੈ ਰਹੀਆਂ ਹਨ ਅਤੇ ਦੂਸਰੇ ਰਾਜਾਂ ਤੋਂ ਆਉਣ ਵਾਲੇ ਯਾਤਰੀਆਂ, ਪ੍ਰਵਾਸੀ ਕਾਮਿਆਂ ਅਤੇ ਕਮਿਊਨਿਟੀ ਦੇ ਹੋਰ ਲੋਕਾਂ ਵਿੱਚ ਕੋਵਿਡ -19 ਦੇ ਲੱਛਣਾਂ ਦੀ ਜਾਂਚ ਕਰ ਰਹੀਆਂ ਹਨ। ਇਨ੍ਹਾਂ ਦੁਆਰਾ ਅਬਾਦੀ  ਦੇ ਕੁਝ  ਵਿਸ਼ੇਸ਼ ਸਮੂਹਾਂ ਵਿੱਚ ਸੰਕ੍ਰਮਣ ਦੀ ਵੱਧ ਸੰਭਾਵਨਾ ਦਾ ਪਤਾ ਲਗਾਉਣ ਲਈ ਘਰ-ਘਰ ਜਾ ਕੇ ਬਜ਼ੁਰਗਾਂ, ਪਹਿਲਾਂ ਹੀ ਬਿਮਾਰੀ ਤੋਂ ਪੀੜਤ ਲੋਕਾਂ ਅਤੇ ਰੋਗ ਪ੍ਰਤੀਰੋਧਤਾ ਦੀ ਘਾਟ ਵਾਲੇ ਵਿਅਕਤੀਆਂ ਦੀ ਪਹਿਚਾਣ ਕਰਨ ਲਈ  ਲਗਭਗ 1.59 ਕਰੋੜ ਪਰਿਵਾਰਾਂ ਨੂੰ ਸਰਵੇਖਣ ਦੇ ਤਹਿਤ ਕਵਰ ਕੀਤਾ ਗਿਆ । ਆਸ਼ਾ ਵਰਕਰਾਂ  ਨਿਯਮਤ ਰੂਪ ਵਿੱਚ ਆਪਣੇ ਖੇਤਰ ਵਿੱਚ ਅਜਿਹੇ ਉੱਚ ਜੋਖਮ ਵਾਲੇ ਸਮੂਹਾਂ ਦੀ ਨਿਗਰਾਨੀ ਕਰਦੀਆਂ ਹਨ ਅਤੇ ਇਸ ਦੇ ਤਹਿਤ ਕੰਟੇਨਮੈਂਟ ਜ਼ੋਨ ਵਾਲੇ ਇਲਾਕਿਆਂ ਵਿੱਚ ਪ੍ਰਤੀਦਿਨ ਇੱਕ ਵਾਰ ਅਤੇ ਦੂਜੇ ਖੇਤਰਾਂ ਵਿੱਚ  15 ਦਿਨਾਂ ਵਿੱਚ ਇੱਕ ਵਾਰ ਸਥਿਤੀ ਦਾ ਜਾਇਜ਼ ਲੈਣ ਜਾਂਦੀਆਂ ਹਨ। ਇਸ ਦੌਰਾਨ ਉਹ ਆਈਐੱਲਆਈ / ਐੱਸਏਆਰਆਈ ਦੇ ਲੱਛਣਾਂ  ਅਤੇ ਉੱਚ ਜੋਖਮ ਵਾਲੇ ਅਜਿਹੇ ਵਿਅਕਤੀਆਂ ਦੀਆਂ ਸਿਹਤ ਸਬੰਧੀ ਪਰੇਸ਼ਾਨੀਆਂ ਦਾ ਪਤਾ ਕਰਨ ਵੀ ਉਨ੍ਹਾਂ ਦੇ ਘਰ ਜਾਂਦੀਆਂ ਹਨ ਜਿਨ੍ਹਾਂ ਨੇ ਰਾਜ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰਾਂ ਤੇ ਕਾਲ ਕੀਤੀ ਹੁੰਦੀ ਹੈ।

ਆਸ਼ਾ ਵਰਕਰਾਂ  ਕੋਵਿਡ -19 ਅਤੇ ਨੌਨ ਕੋਵਿਡ -19 ਨਾਲ ਸਬੰਧਿਤ ਜਨਤਕ ਸ਼ਿਕਾਇਤਾਂ ਨੂੰ ਹੱਲ ਕਰਨ ਲਈ ਗ੍ਰਾਮ ਪੰਚਾਇਤ ਪੱਧਰ 'ਤੇ ਪੰਚਾਇਤ ਵਿਕਾਸ ਅਫਸਰ (ਪੀਡੀਓ) ਦੀ ਅਗਵਾਈ ਵਾਲੇ ਗ੍ਰਾਮੀਣ ਕਾਰਜ ਬਲ ਦਾ ਵਿਲੱਖਣ ਹਿੱਸਾ ਹਨ। ਸ਼ਹਿਰੀ ਖੇਤਰਾਂ ਵਿੱਚ ਕੰਮ ਕਰਨ ਵਾਲੀਆਂ ਆਸ਼ਾ ਵਰਕਰਾਂ  ਬੁਖਾਰ ਜਾਂਚ ਕਲੀਨਿਕਾਂ ਅਤੇ ਸਵੈਬ ਕੁਲੈਕਸ਼ਨ ਸੈਂਟਰਾਂ ਨਾਲ ਜੁੜੀਆਂ ਵੱਖ ਵੱਖ ਜਾਗਰੂਕਤਾ ਗਤੀਵਿਧੀਆਂ ਦੇ ਪ੍ਰਸਾਰ ਵਿੱਚ ਸਭ ਤੋਂ ਅੱਗੇ ਰਹੀਆਂ ਹਨ। ਉਨ੍ਹਾਂ ਨੇ ਸ਼ਹਿਰੀ ਇਲਾਕਿਆਂ ਵਿੱਚ ਸਰਗਰਮੀ ਨਾਲ ਆਈਐੱਲਆਈ ਅਤੇ ਐੱਸਏਆਰਆਈ ਦੇ ਕੇਸਾਂ ਦੀ ਜਾਂਚ ਵੀ ਕੀਤੀ ਹੈ। ਉਹ ਅੰਤਰ-ਰਾਸ਼ਟਰੀ ਅਤੇ ਅੰਤਰ-ਰਾਜੀ ਚੈੱਕ ਪੋਸਟਾਂ 'ਤੇ ਸਕ੍ਰੀਨਿੰਗ ਟੀਮਾਂ ਦਾ ਹਿੱਸਾ ਵੀ ਹਨ।
ਕਰਨਾਟਕ ਤੋਂ ਝਲਕ: ਕੋਵਿਡ -19 ਵਿਰੁੱਧ ਕੰਮ ਕਰ ਰਹੀਆਂ ਆਸ਼ਾ ਵਰਕਰਾਂ
     
******

ਐੱਮਵੀ / ਐੱਸਜੀ



(Release ID: 1636236) Visitor Counter : 211