PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 26 JUN 2020 6:29PM by PIB Chandigarh

 

https://static.pib.gov.in/WriteReadData/userfiles/image/image002J4FV.pnghttps://static.pib.gov.in/WriteReadData/userfiles/image/image001F3KK.jpg

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਸੰਕ੍ਰਮਿਤ ਲੋਕਾਂ ਦੀ ਤੁਲਨਾ ਵਿੱਚ ਠੀਕ ਹੋਣ ਵਾਲਿਆਂ ਦੀ ਸੰਖਿਆ 96,173 ਅਧਿਕ ਹੈ 
  • ਪਿਛਲੇ 24 ਘੰਟਿਆਂ ਦੌਰਾਨ ਕੁੱਲ 13,940 ਲੋਕ ਕੋਵਿਡ-19 ਦੇ ਸੰਕ੍ਰਮਣ ਤੋਂ ਠੀਕ ਹੋ ਚੁੱਕੇ ਹਨ ਅਤੇ ਇਨ੍ਹਾਂ ਦੀ ਸੰਖਿਆ 2,85,636 ਹੋ ਚੁੱਕੀ ਹੈ ਇਸ ਦੇ ਨਾਲ ਹੀ ਸੰਕ੍ਰਮਣ ਤੋਂ ਠੀਕ ਹੋਣ ਦੀ ਦਰ 58.24% ਉੱਤੇ ਪਹੁੰਚ ਗਈ ਹੈ
  • ਵਰਤਮਾਨ ਵਿੱਚ ਦੇਸ਼ ਵਿੱਚ ਕੋਵਿਡ-19 ਦੇ ਕੁੱਲ 1,89,463 ਸਰਗਰਮ ਮਾਮਲੇ ਹਨ 
  • ਪ੍ਰਧਾਨ ਮੰਤਰੀ ਨੇ ਆਤਮ ਨਿਰਭਰ ਉੱਤਰ ਪ੍ਰਦੇਸ਼ ਰੋਜਗਾਰ ਅਭਿਯਾਨ ਦਾ ਉਦਘਾਟਨ ਕੀਤਾ
  • ਕੇਂਦਰ ਨੇ ਕੋਵਿਡ 19 ਦੇ ਖ਼ਿਲਾਫ਼ ਲੜਾਈ ਵਿੱਚ ਉੱਤਰ-ਪੂਰਬ ਰਾਜਾਂ ਨੂੰ ਵਿਆਪਕ ਸਹਿਯੋਗ ਦਿੱਤਾ ਹੈ।
  • ਕੇਂਦਰੀ ਗ੍ਰਹਿ ਸਕੱਤਰ ਨੇ 21 ਜੂਨ ਨੂੰ ਕੋਵਿਡ19 ਬਾਰੇ ਦਿੱਲੀ ਚ ਲਾਗੂ ਕੀਤੇ ਜਾਣ ਵਾਲੇ ਉਨ੍ਹਾਂ ਫ਼ੈਸਲਿਆਂ ਬਾਰੇ ਸਮੀਖਿਆ ਬੈਠਕ ਕੀਤੀ।
  • ਸੀਬੀਐੱਸਈ ਨੇ 1 ਤੋਂ 15 ਜੁਲਾਈ ਤੱਕ ਹੋਣ ਵਾਲੀਆਂ 10ਵੀਂ ਤੇ 12ਵੀਂ ਜਮਾਤ ਦੀਆਂ ਪਰੀਖਿਆਵਾਂ ਕੋਵਿਡ19 ਕਾਰਨ ਚਲ ਰਹੇ ਹਾਲਾਤ ਨੂੰ ਦੇਖਦਿਆਂ ਰੱਦ ਕੀਤੀਆਂ।

 

 

https://static.pib.gov.in/WriteReadData/userfiles/image/image005ERB2.jpg https://static.pib.gov.in/WriteReadData/userfiles/image/image006WGVY.jpg

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ: ਸੰਕ੍ਰਮਿਤ ਲੋਕਾਂ ਦੀ ਤੁਲਨਾ ਵਿੱਚ ਠੀਕ ਹੋਣ ਵਾਲਿਆਂ ਦੀ ਸੰਖਿਆ 96,000 ਤੋਂ ਅਧਿਕ ;ਕੋਵਿਡ ਤੋਂ ਠੀਕ ਹੋਣ ਦੀ ਦਰ ਸੁਧਰ ਕੇ 58.24% ਹੋਈ

ਸੰਕ੍ਰਮਿਤ ਲੋਕਾਂ ਦੀ ਤੁਲਨਾ ਵਿੱਚ ਠੀਕ ਹੋਣ ਵਾਲਿਆਂ ਦੀ ਸੰਖਿਆ 96,173 ਅਧਿਕ ਹੈ ਪਿਛਲੇ 24 ਘੰਟਿਆਂ ਦੌਰਾਨ ਕੁੱਲ 13,940 ਲੋਕ ਕੋਵਿਡ-19 ਦੇ ਸੰਕ੍ਰਮਣ ਤੋਂ ਠੀਕ ਹੋ ਚੁੱਕੇ ਹਨ ਅਤੇ ਇਨ੍ਹਾਂ ਦੀ ਸੰਖਿਆ 2,85,636 ਹੋ ਚੁੱਕੀ ਹੈ ਇਸ ਦੇ ਨਾਲ ਹੀ ਸੰਕ੍ਰਮਣ ਤੋਂ ਠੀਕ ਹੋਣ ਦੀ ਦਰ 58.24% ਉੱਤੇ ਪਹੁੰਚ ਗਈ ਹੈ ਵਰਤਮਾਨ ਵਿੱਚ ਦੇਸ਼ ਵਿੱਚ ਕੋਵਿਡ-19 ਦੇ ਕੁੱਲ 1,89,463 ਸਰਗਰਮ ਮਾਮਲੇ ਹਨ ਅਤੇ ਇਹ ਸਾਰੇ ਮੈਡੀਕਲ ਨਿਗਰਾਨੀ ਵਿੱਚ ਹਨ ਦੇਸ਼ ਭਰ ਵਿੱਚ ਕੋਵਿਡ-19 ਦੀ ਜਾਂਚ ਲਈ ਲੈਬਾਂ ਦਾ ਨੈੱਟਵਰਕ ਵਧਾਉਣ ਦੇ ਯਤਨਾਂ ਤਹਿਤ ਆਈਸੀਐੱਮਆਰ ਨੇ ਪਿਛਲੇ 24 ਘੰਟਿਆਂ ਦੌਰਾਨ ਨੈੱਟਵਰਕ ਵਿੱਚ 11 ਨਵੀਆਂ ਲੈਬਾਂ ਨੂੰ ਸ਼ਾਮਲ ਕੀਤਾ ਹੈ ਭਾਰਤ ਵਿੱਚ ਇਸ ਸਮੇਂ ਕੋਵਿਡ-19 ਜਾਂਚ ਲਈ ਪੂਰੀ ਤਰ੍ਹਾਂ ਨਾਲ ਸਮਰਪਿਤ 1016 ਡਾਇਗਨੌਸਟਿਕ ਲੈਬਸ ਹਨ ਇਸ ਵਿੱਚ ਸਰਕਾਰੀ ਖੇਤਰ ਦੀਆਂ 737 ਅਤੇ ਨਿਜੀ ਖੇਤਰ ਦੀਆਂ 279 ਲੈਬਾਂ ਸ਼ਾਮਲ ਹਨ ਪਿਛਲੇ 24 ਘੰਟਿਆਂ ਦੌਰਾਨ , ਲੈਬਾਂ ਵਿੱਚ 2,15,446 ਸੈਂਪਲਾਂ ਦੀ ਜਾਂਚ ਕੀਤੀ ਗਈ ਹੁਣ ਤੱਕ ਜਾਂਚ ਕੀਤੇ ਜਾ ਚੁੱਕੇ ਸੈਂਪਲਾਂ ਦੀ ਕੁੱਲ ਸੰਖਿਆ 77,76,228 ਹੋ ਚੁੱਕੀ ਹੈ

https://pib.gov.in/PressReleasePage.aspx?PRID=1634478

 

ਕੇਂਦਰ ਨੇ ਕੋਵਿਡ 19 ਦੇ ਖ਼ਿਲਾਫ਼ ਲੜਾਈ ਵਿੱਚ ਉੱਤਰ-ਪੂਰਬ ਰਾਜਾਂ ਨੂੰ ਵਿਆਪਕ ਸਹਿਯੋਗ ਦਿੱਤਾ ਹੈ

ਕੇਂਦਰ ਨੇ ਕੋਵਿਡ-19 ਨਾਲ ਲੜਨ ਲਈ ਉੱਤਰ-ਪੂਰਬ ਰਾਜਾਂ ਵਿੱਚ ਚਿਕਿਤਸਾ ਸੇਵਾਵਾਂ ਨਾਲ ਜੁੜੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਅਤਿਅੰਤ ਸਰਗਰਮ ਅਤੇ ਵਿਆਪਕ ਸਹਿਯੋਗ ਦਿੱਤਾ ਹੈ ਉੱਤਰ-ਪੂਰਬੀ ਰਾਜਾਂ ਵਿੱਚ ਕੋਵਿਡ-19 ਦੇ ਮਾਮਲੇ ਪੂਰੇ ਦੇਸ਼ ਦੀ ਤੁਲਨਾ ਵਿੱਚ ਘੱਟ ਹਨ ਜਿਵੇਂ ਕਿਸ ਹੇਠਾਂ ਦਿੱਤੇ ਗਏ ਟੇਬਲ ਤੋਂ ਸਪਕਸ਼ਟੇ ਹੁੰਦਾ ਹੈ ਹੁਣ ਤੱਕ ਕੋਵਿਡ  ਦੇ ਸਰਗਰਮ ਮਾਮਲੇ 3731 ਹਨ,ਜਦੋਂ ਕਿ ਠੀਕ ਹੋ ਚੁੱਕੇ ਮਰੀਜ਼ਾਂ ਦੀ ਸੰਖਿਆ ਇਸ ਤੋਂ ਕਿਤੇ ਜ਼ਿਆਦਾ 5715 ਹੈ ਮੌਤ ਦਰ ਨਿਰੰਤਰ ਘੱਟ ਬਣੀ ਹੋਈ ਹੈ ਇਹੀ ਨਹੀਂ, ਮਣੀਪੁਰਮਿਜ਼ੋਰਮ, ਨਾਗਾਲੈਂਡ ਅਤੇ ਸਿੱਕਮ ਵਿੱਚ ਤਾਂ ਕਿਸੇ ਵੀ ਕੋਵਿਡ ਮਰੀਜ਼ ਦੀ ਮੌਤ ਨਹੀਂ ਹੋਈ ਹੈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਜ਼ਰੀਏ ਕੇਂਦਰ ਦੁਆਰਾ ਫੋਕਸ ਕਰਨ ਦੇ ਨਤੀਜੇ ਵੱਜੋਂ  ਉੱਤਰ-ਪੂਰਬ ਰਾਜਾਂ ਵਿੱਚ ਜਨਤਕ ਖੇਤਰ ਵਿੱਚ 39 ਟੈਸਟਿੰਗ ਪ੍ਰਯੋਗਸ਼ਾਲਾਵਾਂ ਅਤੇ ਨਿਜੀ ਖੇਤਰ ਵਿੱਚ ਤਿੰਨ ਟੈਸਟਿੰਗ ਪ੍ਰਯੋਗਸ਼ਾਲਾਵਾਂ ਹਨ ਭਾਰਤ ਸਰਕਾਰ ਨੇ ਆਈਸੀਯੂ ਬੈੱਡਾਂ, ਆਈਸੋਲੇਸ਼ਨ ਬੈੱਡਾਂ,ਆਕਸੀਜਨ ਦੀ ਸੁਵਿਧਾ ਵਾਲੇ ਬੈੱਡਾਂ ਅਤੇ ਵੈਂਟੀਲੇਟਰਾਂ ਦੀ ਸੰਖਿਆ ਵਧਾਉਣ ਵਿੱਚ ਉੱਤਰ-ਪੂਰਬ ਰਾਜਾਂ ਨੂੰ ਸਹਿਯੋਗ ਦਿੱਤਾ ਹੈ ਅਤੇ ਐੱਨ95 ਮਾਸਕ, ਪੀਪੀਈ ਕਿੱਟਾਂ ਅਤੇ ਐੱਚਸੀਕਿਊ ਟੈਬਲੇਟ ਦੀ ਉਪਲੱਬਧਤਾ ਵਧਾਉਣ ਵਿੱਚ ਵੀ ਉੱਤਰ-ਪੂਰਬ ਰਾਜਾਂ ਨੂੰ ਸਹਿਯੋਗ ਦਿੱਤਾ ਹੈ ਇਸ ਨੇ ਕੋਵਿਡ-19 ਮਾਮਲਿਆਂ ਦੇ ਪ੍ਰਭਾਵਕਾਰੀ ਨੈਦਾਨਿਕ ਪ੍ਰਬੰਧਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ  

https://pib.gov.in/PressReleasePage.aspx?PRID=1634434

 

ਪ੍ਰਧਾਨ ਮੰਤਰੀ ਨੇ ਆਤਮ ਨਿਰਭਰ ਉੱਤਰ ਪ੍ਰਦੇਸ਼ ਰੋਜਗਾਰ ਅਭਿਯਾਨ ਦਾ ਉਦਘਾਟਨ ਕੀਤਾ

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨ‍ਫਰੰਸਿੰਗ ਦੇ ਜ਼ਰੀਏ ਅੱਜ ਨਵੀਂ ਦਿੱਲੀ ਵਿੱਚ ਆਤ‍ਮ ਨਿਰਭਰ ਉੱਤਰ ਪ੍ਰਦੇਸ਼ ਰੋਜਗਾਰ ਅਭਿਯਾਨ ਦਾ ਉਦਘਾਟਨ ਕੀਤਾ ਇਸ ਦੇ ਤਹਿਤ, ਪਲਾਇਨ ਕਰਕੇ ਆਏ ਮਜ਼ਦੂਰਾਂ ਨੂੰ ਰੋਜਗਾਰ ਦੇ ਅਵਸਰ ਪ੍ਰਦਾਨ ਕਰਨ ਦੇ ਨਾਲ ਸ‍ਥਾਨਕ ਉੱਦਮ ਨੂੰ ਹੁਲਾਰਾ ਦਿੱਤਾ ਜਾਵੇਗਾ ਇਸ ਅਵਸਰ ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਕਾਰਨ ਹੋਣ ਵਾਲੀਆਂ ਕਠਿਨਾਈਆਂ ਨੂੰ ਪਾਰ ਕਰਨ ਵਿੱਚ ਹਰ ਕੋਈ ਸਮਰੱਥ ਹੋਵੇਗਾ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਤੱਕ ਇਸ ਦਾ ਕੋਈ ਟੀਕਾ ਨਹੀਂ ਮਿਲਦਾ ਹੈ, ਤੱਦ ਤੱਕ ਦੋ ਗਜ ਦੀ ਦੂਰੀ ਨੂੰ ਬਣਾਈ ਰੱਖਣਾ, ਚਿਹਰੇ ਨੂੰ ਮਾਸਕ ਨਾਲ ਢਕਣਾ ਸਭ ਤੋਂ ਚੰਗੀ ਸਾਵਧਾਨੀ ਹੈ ਪ੍ਰਧਾਨ ਮੰਤਰੀ ਨੇ ਇਸ ਗੱਲ ਤੇ ਤਸੱਲੀ ਪ੍ਰਗਟਾਈ ਕਿ ਕਿਸ ਤਰ੍ਹਾਂ ਉੱਤਰ ਪ੍ਰਦੇਸ਼ ਨੇ ਆਪਦਾ ਨੂੰ ਅਵਸਰ ਵਿੱਚ ਬਦਲ ਦਿੱਤਾ ਹੈ, ਜਿਸ ਤਰ੍ਹਾਂ ਲੋਕ ਇਸ ਮਹਾਮਾਰੀ ਦੇ ਦੌਰਾਨ ਲਗੇ ਹੋਏ ਸਨ ਉਨ੍ਹਾਂ ਨੇ ਕਿਹਾ ਕਿ ਹੋਰ ਰਾਜਾਂ ਨੂੰ ਵੀ ਆਤ‍ਮ ਨਿਰਭਰ ਉੱਤਰ ਪ੍ਰਦੇਸ਼ ਰੋਜਗਾਰ ਅਭਿਯਾਨਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਅਤੇ ਇਸ ਤੋਂ ਪ੍ਰੇਰਿਤ ਹੋਣਗੇ ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੁਆਰਾ ਦਿਖਾਏ ਗਏ ਸਾਹਸ ਅਤੇ ਬੁੱਧੀਮਾਨੀ ਦੀ ਸ਼ਲਾਘਾ ਕੀਤੀ, ਜਦੋਂ ਦੁਨੀਆ ਕੋਰੋਨਾ ਦੇ ਕਾਰਨ ਇਤਨੇ ਵੱਡੇ ਸੰਕਟ ਵਿੱਚ ਹੈ ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਰਾਜ ਸਫ਼ਲ ਹੋਇਆ ਅਤੇ ਜਿਸ ਤਰ੍ਹਾਂ ਸਥਿਤੀ ਨੂੰ ਸੰਭਾਲ਼ਿਆ ਉਹ ਬੇਮਿਸਾਲ ਅਤੇ ਪ੍ਰਸ਼ੰਸਾਯੋਗ ਹੈ ਪ੍ਰਧਾਨ ਮੰਤਰੀ ਨੇ ਯੂਪੀ ਵਿੱਚ ਡਾਕਟਰਾਂ, ਅਰਧ ਚਿਕਿਤ‍ਸਾ ਕਰਮਚਾਰੀਆਂ, ਸਵੱਛਤਾ ਕਰਮਚਾਰੀਆਂ, ਪੁਲਿਸ, ਆਸ਼ਾਵਾਂ (ASHAs), ਆਂਗਨਵਾੜੀ ਵਰਕਰਾਂ, ਬੈਂਕਾਂ ਅਤੇ ਡਾਕਘਰਾਂ, ਟ੍ਰਾਂਸਪੋਰਟ ਸੇਵਾਵਾਂ, ਮਜ਼ਦੂਰਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ

https://www.pib.gov.in/PressReleseDetail.aspx?PRID=1634472

 

ਵੀਡੀਓ ਕਾਨਫਰੰਸਿੰਗ ਜ਼ਰੀਏ ਆਤਮ ਨਿਰਭਰ ਉੱਤਰ ਪ੍ਰਦੇਸ਼ ਰੋਜਗਾਰ ਅਭਿਯਾਨ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ- ਪਾਠ

https://www.pib.gov.in/PressReleseDetail.aspx?PRID=1634502

 

ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਵੈੱਬ ਪੋਰਟਲ ਲਾਂਚ

ਕੇਂਦਰੀ ਗ੍ਰਾਮੀਣ ਵਿਕਾਸਪੰਚਾਇਤੀ ਰਾਜ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ  ਸ਼੍ਰੀ ਨਰੇਂਦਰ ਸਿੰਘ  ਤੋਮਰ ਨੇ ਅੱਜ ਨਵੀਂ ਦਿੱਲੀ ਤੋਂ ਵੀਡੀਓ ਕਾਨਫਰੰਸਿੰਗ  ਜ਼ਰੀਏ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ  ਦਾ ਵੈੱਬ ਪੋਰਟਲ ਲਾਂਚ ਕੀਤਾ  ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਭਾਰਤ ਸਰਕਾਰ ਦਾ ਪੂਰਨ ਰੋਜਗਾਰ ਸਿਰਜਣ ਅਤੇ ਗ੍ਰਾਮੀਣ ਬੁਨਿਆਦੀ ਢਾਂਚਾ ਨਿਰਮਾਣ ਪ੍ਰੋਗਰਾਮ ਹੈ  ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਵਿਡ-19 ਮਹਾਮਾਰੀ  ਦੇ ਚਲਦੇ ਪੈਦਾ ਹਾਲਾਤ  ਦੇ ਕਾਰਨ ਆਪਣੇ ਗ੍ਰਹਿ ਖੇਤਰ ਪਰਤਣ ਵਾਲੇ ਪ੍ਰਵਾਸੀ ਕਾਮਗਾਰਾਂ ਨੂੰ ਅਗਲੇ ਚਾਰ ਮਹੀਨਿਆਂ ਤੱਕ ਰੋਜਗਾਰ ਉਪਲੱਬਧ ਕਰਵਾਉਣ ਦੇ ਉਦੇਸ਼ ਨਾਲ 20 ਜੂਨ, 2020 ਨੂੰ ਇਸ ਅਭਿਯਾਨ ਦੀ ਸ਼ੁਰੂਆਤ ਕੀਤੀ ਸੀ

https://www.pib.gov.in/PressReleseDetail.aspx?PRID=1634566

 

ਕੇਂਦਰੀ ਗ੍ਰਹਿ ਸਕੱਤਰ ਨੇ 21 ਜੂਨ ਨੂੰ ਕੋਵਿਡ–19 ਬਾਰੇ ਦਿੱਲੀ ਚ ਲਾਗੂ ਕੀਤੇ ਜਾਣ ਵਾਲੇ ਉਨ੍ਹਾਂ ਫ਼ੈਸਲਿਆਂ ਬਾਰੇ ਸਮੀਖਿਆ ਬੈਠਕ ਕੀਤੀ

ਕੇਂਦਰੀ ਗ੍ਰਹਿ ਸਕੱਤਰ ਦੁਆਰਾ ਲਈ ਗਈ ਇਸ ਬੈਠਕ ਵਿੱਚ ਇਹ ਸਪਸ਼ਟ ਤੌਰ ਤੇ ਨੋਟ ਕੀਤਾ ਗਿਆ ਕਿ ਫ਼ੈਸਲੇ ਸੁਖਾਵੇਂ ਢੰਗ ਨਾਲ ਅਤੇ ਸਮੇਂਸਿਰ ਲਾਗੂ ਕੀਤੇ ਜਾ ਰਹੇ ਹਨ ਅਤੇ ਦਿੱਲੀ ਲਈ ਕੋਵਿਡ–19 ਦੀ ਪ੍ਰਤੀਕਿਰਿਆ ਯੋਜਨਾ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ ਕੋਵਿਡ–19 ਨਾਲ ਸਬੰਧਿਤ ਕੰਮਾਂ ਲਈ ਜ਼ਿਲ੍ਹਾ ਪੱਧਰੀ ਟੀਮਾਂ ਵੀ ਗਠਤ ਕੀਤੀਆਂ ਗਈਆਂ ਬੈਠਕ ਵਿੱਚ ਇਹ ਵੀ ਦੱਸਿਆ ਗਿਆ ਕਿ ਦਿੱਲੀ ਚ ਕੋਵਿਡ–19 ਦੀ ਮਹਾਮਾਰੀ ਦੇ ਸਾਰੇ ਸਮੂਹਾਂ ਸਮੇਤ ਕੰਟੇਨਮੈਂਟ ਜ਼ੋਨਾਂ ਦੀ ਮੁੜਹੱਦਬੰਦੀ ਦਾ ਕੰਮ ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ ਦੁਆਰਾ ਤੈਅ ਕੀਤੀ ਸਮਾਂਸੀਮਾ ਅਨੁਸਾਰ 26 ਜੂਨ ਤੱਕ ਮੁਕੰਮਲ ਕਰ ਲਿਆ ਜਾਵੇਗਾ ਘਰੋਂਘਰੀਂ ਜਾ ਕੇ ਸਿਹਤ ਸਰਵੇਖਣ ਵੀ 30 ਜੂਨ ਤੱਕ ਮੁਕੰਮਲ ਕਰ ਲਏ ਜਾਣਗੇ

https://www.pib.gov.in/PressReleseDetail.aspx?PRID=1634499

 

ਸੀਬੀਐੱਸਈ ਨੇ 1 ਤੋਂ 15 ਜੁਲਾਈ ਤੱਕ ਹੋਣ ਵਾਲੀਆਂ 10ਵੀਂ ਤੇ 12ਵੀਂ ਜਮਾਤ ਦੀਆਂ ਪਰੀਖਿਆਵਾਂ ਕੋਵਿਡ–19 ਕਾਰਨ ਚਲ ਰਹੇ ਹਾਲਾਤ ਨੂੰ ਦੇਖਦਿਆਂ ਰੱਦ ਕੀਤੀਆਂ

ਵਿਭਿੰਨ ਰਾਜ ਸਰਕਾਰਾਂ ਤੋਂ ਪ੍ਰਾਪਤ ਹੋਈਆਂ ਬੇਨਤੀਆਂ ਅਤੇ ਇਸ ਵੇਲੇ ਕੋਵਿਡ–19 ਕਾਰਨ ਚਲ ਰਹੇ ਹਾਲਾਤ ਨੂੰ ਦੇਖਦਿਆਂ ਸੀਬੀਐੱਸਈ ਨੇ 10ਵੀਂ ਅਤੇ 12ਵੀਂ ਜਮਾਤ ਲਈ ਉਹ ਸਾਰੀਆਂ ਪਰੀਖਿਆਵਾਂ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ, ਜੋ 1 ਤੋਂ 15 ਜੁਲਾਈ, 2020 ਤੱਕ ਹੋਣੀਆਂ ਤੈਅ ਸਨ ਸੁਪ੍ਰੀਮ ਕੋਰਟ ਨੇ ਅੱਜ ਸੀਬੀਐੱਸਈ ਦੀ ਪਰੀਖਿਆ ਰੱਦ ਕਰਨ ਅਤੇ ਉਸ ਯੋਜਨਾ ਦੀ ਤਜਵੀਜ਼ ਨਾਲ ਸਹਿਮਤੀ ਪ੍ਰਗਟਾਈ, ਜਿਸ ਦੇ ਅਧਾਰਤੇ 10ਵੀਂ ਅਤੇ 12ਵੀਂ ਜਮਾਤ ਦੀਆਂ ਪਰੀਖਿਆਵਾਂ ਵਿੱਚ ਵਿਦਿਆਰਥੀਆਂ ਦੀ ਅੰਤਿਮ ਕਾਰਗੁਜ਼ਾਰੀ ਦਾ ਮੁੱਲਾਂਕਣ ਕੀਤਾ ਜਾਣਾ ਹੈ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲਨਿਸ਼ੰਕ ਕਿਹਾ ਕਿ ਰੱਦ ਹੋਈਆਂ ਪਰੀਖਿਆਵਾਂ ਵਿੱਚ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦਾ ਮੁੱਲਾਂਕਣ ਸੀਬੀਐੱਸਈ ਦੀ ਸਮਰੱਥ ਕਮੇਟੀ ਦੁਆਰਾ ਸੁਝਾਈ ਮੁੱਲਾਂਕਣ ਯੋਜਨਾ ਅਨੁਸਾਰ ਕੀਤਾ ਜਾਵੇਗਾ ਹਾਲਾਤ ਸੁਖਾਵੇਂ ਹੋਣਤੇ ਸੀਬੀਐੱਸਈ ਦੁਆਰਾ 12ਵੀਂ ਜਮਾਤ ਲਈ ਉਨ੍ਹਾਂ ਵਿਸ਼ਿਆਂ ਦੀ ਇੱਕ ਔਪਸ਼ਨਲ (ਵੈਕਲਪਿਕ) ਪਰੀਖਿਆ ਲਈ ਜਾਵੇਗੀ, ਜਿਨ੍ਹਾਂ ਦੀ ਪਰੀਖਿਆ 1 ਤੋਂ 15 ਜੁਲਾਈ, 2020 ਤੱਕ ਲੈਣੀ ਤੈਅ ਸੀ ਜਿਹੜੇ ਉਮੀਦਵਾਰਾਂ ਦੇ ਨਤੀਜੇ ਇਸ ਮੁੱਲਾਂਕਣ ਯੋਜਨਾ ਦੇ ਅਧਾਰਤੇ ਐਲਾਨੇ ਜਾਣਗੇ, ਉਨ੍ਹਾਂ ਨੂੰ ਆਪਣੀਆਂ ਕਾਰਗੁਜ਼ਾਰੀਆਂ ਸੁਧਾਰਨ ਲਈ ਇਨ੍ਹਾਂ ਵੈਕਲਪਿਕ (ਔਪਸ਼ਨਲ) ਪਰੀਖਿਆਵਾਂ ਵਿੱਚ ਬੈਠਣ ਦੀ ਇਜਾਜ਼ਤ ਹੋਵੇਗੀ, ਜੇ ਉਹ ਇੰਝ ਕਰਨਾ ਚਾਹੁਣਗੇ ਉਨ੍ਹਾਂ ਦੱਸਿਆ ਕਿ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਹੋਰ ਕੋਈ ਪਰੀਖਿਆਵਾਂ ਨਹੀਂ ਹੋਣਗੀਆਂ ਉਪਰੋਕਤ ਵਰਣਿਤ ਮੁੱਲਾਂਕਣ ਯੋਜਨਾ ਦੇ ਅਧਾਰ ਉੱਤੇ ਨਤੀਜੇ 15 ਜੁਲਾਈ, 2020 ਨੂੰ ਐਲਾਨੇ ਜਾਣਗੇ, ਤਾਂ ਜੋ ਵਿਦਿਆਰਥੀ ਅੱਗੇ ਉਚੇਰੀ ਸਿੱਖਿਆ ਦੇ ਸੰਸਥਾਨਾਂ ਵਿੱਚ ਦਾਖ਼ਲੇ ਲੈਣ ਲਈ ਅਰਜ਼ੀਆਂ ਦੇ ਸਕਣ

https://www.pib.gov.in/PressReleseDetail.aspx?PRID=1634520

 

ਭਾਰਤ ਵਿੱਚ ਨਿਰਮਾਣ ਖੇਤਰ ਦੇ ਵਿਕਾਸ ਲਈ ਗਿਆਨ ਨੂੰ ਧਨ ਵਿੱਚ ਬਦਲਣਾ ਮਹੱਤਵਪੂਰਨ ਹੈ - ਸ਼੍ਰੀ ਨਿਤਿਨ ਗਡਕਰੀ

ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕੱਲ੍ਹ ਇੰਜੀਨੀਅਰਿੰਗ ਐਕਸਪੋਰਟਸ ਪ੍ਰਮੋਸ਼ਨ ਕੌਂਸਲ (ਈਈਪੀਸੀ) ਦੇ ਪ੍ਰਤੀਨਿਧੀਆਂ ਨਾਲ ਮਹਾਮਾਰੀ ਦੇ ਬਾਅਦ ਦੀ ਸਥਿਤੀ ਵਿੱਚ ਖੇਤਰ ਦੇ ਵਿਕਾਸ ਉੱਤੇ ਚਰਚਾ ਕਰਨ ਲਈ ਬੈਠਕ ਕੀਤੀ ਸ਼੍ਰੀ ਗਡਕਰੀ ਨੇ ਪੈਨਲ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਲੌਕਡਾਊਨ ਦੌਰਾਨ ਅਰਥਵਿਵਸਥਾ ਦੇ ਹਰ ਇੱਕ ਖੇਤਰ ਨੂੰ ਅਲਪਕਾਲੀ ਕਠਿਨਾਇਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਲੇਕਿਨ ਸਾਨੂੰ "ਸਕਾਰਾਤਮਕਤਾ ਅਤੇ ‍ਆਤਮਵਿਸ਼ਵਾਸ" ਨਾਲ ਤੁਰੰਤ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਮਦਦ ਮਿਲ ਸਕਦੀ ਹੈ ਉਨ੍ਹਾਂ ਨੇ ਜ਼ਿਕਰ ਕੀਤਾ ਕਿ ਐੱਮਐੱਸਐੱਮਈ ਖੇਤਰ ਵਰਤਮਾਨ ਵਿੱਚ ਦੇਸ਼ ਦੇ ਨਿਰਯਾਤ ਵਿੱਚ ਲਗਭਗ 48% ਦਾ ਯੋਗਦਾਨ ਦਿੰਦਾ ਹੈ ਅਤੇ ਇਸ ਨੂੰ ਤਕਨੀਕੀ ਅੱਪਗ੍ਰੇਡੇਸ਼ਨ ਅਤੇ ਉਤਪਾਦ ਵਿਕਾਸ ਜ਼ਰੀਏ ਹੋਰ ਵਧਾਇਆ ਜਾ ਸਕਦਾ ਹੈ ਉਨ੍ਹਾਂ ਨੇ ਕਿਹਾ ਕਿ ਲੌਜਿਸਟਿਕਸ, ਟ੍ਰਾਂਸਪੋਰਟ ਅਤੇ ਲੇਬਰ ਕੌਸਟ ਵਿੱਚ ਉਚਿਤ ਕਮੀ ਨਾਲ ਦੇਸ਼ ਵਿੱਚ ਨਿਰਮਾਣ ਉਦਯੋਗ ਦੇ ਵਿਕਾਸ ਵਿੱਚ ਮਦਦ ਮਿਲੇਗੀ ਉਨ੍ਹਾਂ ਨੇ ਜ਼ਿਕਰ ਕੀਤਾ ਕਿ ਨਿਰਯਾਤ ਦਾ ਸਮਰਥਨ ਕਰਨ ਲਈ ਦੇਸ਼ ਵਿੱਚ ਪੈਕੇਜਿੰਗ ਅਤੇ ਮਿਆਰੀਕਰਨ ਦੀ ਸੁਵਿਧਾ ਹੋਰ ਮਹੱਤਵਪੂਰਨ ਕਾਰਕ ਹਨ ਜਿਨ੍ਹਾਂ ਨੂੰ ਵਿਕਸਿਤ ਕਰਨ ਦੀ ਜ਼ਰੂਰਤ ਹੈ, ਕਿਉਂਕਿ ਦੁਨੀਆ ਹੌਲ਼ੀ-ਹੌਲ਼ੀ ਕੋਵਿਡ ਮਹਾਮਾਰੀ ਨਾਲ ਨਜਿੱਠਣ ਵਿੱਚ ਸਫਲ ਹੋ ਰਹੀ ਹੈ

https://www.pib.gov.in/PressReleseDetail.aspx?PRID=1634438

 

ਨੀਤੀ ਆਯੋਗ ਨੇ ਵਿਵਹਾਰ ਵਿੱਚ ਤਬਦੀਲੀ ਦੀ ਮੁਹਿੰਮ ਨੈਵੀਗੇਟਿੰਗ ਦ ਨਿਊ ਨਾਰਮਲਅਤੇ ਇਸਦੀ ਵੈੱਬਸਾਈਟ ਦੀ ਸ਼ੁਰੂਆਤ ਕੀਤੀ,(ਸਾਰਿਆਂ ਦੁਆਰਾ ਮਾਸਕ ਪਹਿਨਣ ਤੇ ਦਿੱਤਾ ਗਿਆ ਜ਼ੋਰ)


 

ਨੀਤੀ ਆਯੋਗ ਨੇ ਕੱਲ੍ਹ ਬਿਲ ਅਤੇ ਮਿਲਿੰਡਾ ਗੇਟਸ ਫਾਊਂਡੇਸ਼ਨ (ਬੀਐੱਮਜੀਐੱਫ਼), ਸੈਂਟਰ ਫਾਰ ਸੋਸ਼ਲ ਐਂਡ ਬਿਹੇਵੀਅਰਲ ਚੇਂਜ (ਸੀਐੱਸਬੀਸੀ), ਅਸ਼ੋਕਾ ਯੂਨੀਵਰਸਿਟੀ ਅਤੇ ਸਿਹਤ ਅਤੇ ਡਬਲਯੂਸੀਡੀ ਮੰਤਰਾਲਿਆਂ ਦੇ ਨਾਲ ਭਾਗੀਦਾਰੀ ਵਿੱਚਨੈਵੀਗੇਟਿੰਗ ਦ ਨਿਊ ਨਾਰਮਲ’ (ਨਵੇਂ ਨਾਰਮਲ ਨਾਲ ਚਲਣਾ) ਨਾਮੀ ਦੀ ਇੱਕ ਤਬਦੀਲੀ ਮੁਹਿੰਮ ਅਤੇ ਇਸਦੀ ਵੈੱਬਸਾਈਟ ਦੀ ਸ਼ੁਰੂਆਤ ਕੀਤੀ ਹੈ

ਮੌਜੂਦਾ ਮਹਾਮਾਰੀ ਦੇ ਇਸ ਦੌਰ ਵਿੱਚਅਨਲੌਕਪੜਾਅ ਵਿੱਚ ਕੋਵਿਡ-ਸੁਰੱਖਿਅਤ ਵਿਵਹਾਰ, ਖ਼ਾਸ ਤੌਰਤੇ ਮਾਸਕ ਪਹਿਨਣਤੇ ਕੇਂਦ੍ਰਿਤ ਇਸ ਮੁਹਿੰਮ ਲਗਭਗ 92 ਸੁਸਾਇਟੀ ਸੰਸਥਾਵਾਂ (ਸੀਐੱਸਓ) ਨੂੰ ਹਿੱਸਾ ਲੈਂਦੇ ਦੇਖਿਆ

ਭਾਰਤ ਸਰਕਾਰ ਦੁਆਰਾ ਗਠਿਤ ਅਤੇ ਨੀਤੀ ਅਯੋਗ ਦੀ ਪ੍ਰਧਾਨਗੀ ਵਾਲੇ ਅਧਿਕਾਰਤ ਸਮੂਹ 6 ਦੇ ਮਾਰਗਦਰਸ਼ਨ ਵਿੱਚ ਵਿਕਸਿਤ ਇਸ ਇਸ ਮੁਹਿੰਮ ਦੇ ਦੋ ਹਿੱਸੇ ਹਨ ਪਹਿਲਾ ਇੱਕ ਵੈੱਬ ਪੋਰਟਲ http://www.covidthenewnormal.com/ ਹੈ, ਜਿਸ ਵਿੱਚ ਵਿਵਹਾਰਕ ਵਿਗਿਆਨ ਦੁਆਰਾ ਸੂਚਿਤ ਸਰੋਤ ਅਤੇ ਅਨਲੌਕ ਦੇ ਵਰਤਮਾਨ ਪੜਾਅ ਦੇ ਦੌਰਾਨ ਕੋਵਿਡ-ਸੁਰੱਖਿਅਤ ਵਿਵਹਾਰ ਮਾਪਦੰਡਾਂ ਨਾਲ ਸਬੰਧਿਤ ਉਪਾਵਾਂ ਅਤੇ ਸਮਾਜਿਕ ਮਾਪਦੰਡਾਂ ਦੀ ਵਰਤੋਂ ਸ਼ਾਮਲ ਹੈ ਅਤੇ ਦੂਸਰਾ, ਮਾਸਕ ਪਹਿਨਣਤੇ ਕੇਂਦ੍ਰਿਤ ਇੱਕ ਮੀਡੀਆ ਮੁਹਿੰਮ ਹੈ ਪੋਰਟਲ ਅਨਲੌਕ ਪੜਾਅ ਵਿੱਚ ਚਾਰ ਮੁੱਖ ਵਿਵਹਾਰਾਂ ਨੂੰ ਅਸਾਨੀ ਨਾਲ ਲਾਗੂ ਕਰਨ ਤੇ ਜ਼ੋਰ ਦਿੰਦਾ ਹੈ:. ਮਾਸਕ ਪਹਿਨਣਾ, ਸਮਾਜਿਕ ਦੂਰੀ, ਹੱਥ ਸਾਫ਼ ਰੱਖਣਾ, ਜਨਤਕ ਤੌਰ ਤੇ ਨਾ ਥੁੱਕਣਾ

https://pib.gov.in/PressReleseDetail.aspx?PRID=1634328

 

ਕੇਂਦਰੀ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਨੇ ਸਾਰੇ ਰਾਜਾਂ ਅਤੇ ਨਿਵੇਸ਼ਕਾਂ ਨੂੰ ਭਾਰਤ ਵਿੱਚ ਫੂਡ ਪ੍ਰੋਸੈੱਸਿੰਗ  ਸੈਕਟਰ ਦੀ ਚੁਣੌਤੀਆਂ ਨੂੰ ਮੌਕਿਆਂ ਵਿੱਚ ਬਦਲਣ ਦਾ ਸੱਦਾ ਦਿੱਤਾ

 

ਕੇਂਦਰੀ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਵਿਸ਼ੇਸ਼ ਨਿਵੇਸ਼ ਫੋਰਮ ਦੇ ਫੂਡ ਪ੍ਰੋਸੈੱਸਿੰਗ  ਐਡੀਸ਼ਨ ਦੀ ਦੂਜੀ ਸੀਰੀਜ਼ ਦੀ ਪ੍ਰਧਾਨਗੀ ਕੀਤੀ  ਕੇਂਦਰੀ ਮੰਤਰੀ ਨੇ ਕਿਹਾ ਕਿ ਸ਼ੁਰੂਆਤ ਤੋਂ ਹੀ ਦੇਸ਼ ਦੇ ਹਰ ਕੋਨੇ ਵਿੱਚ ਜ਼ਰੂਰੀ ਚੀਜ਼ਾਂ ਖਾਸ ਤੌਰ ਤੇ ਖਾਣਾ ਉਪਲੱਬਧ ਕਰਵਾਉਣ ਦੇ ਸਰਕਾਰ ਦੇ ਯਤਨਾਂ ਸਦਕਾ ਦੇਸ਼ ਵਿਆਪੀ ਲੌਕਡਾਊਨ ਸਫਲ ਰਿਹਾ ਹੈ ਕੇਂਦਰੀ ਮੰਤਰੀ ਨੇ ਮਾਈਕ੍ਰੋ ਖਾਦ ਪ੍ਰੋਸੈੱਸਿੰਗ  ਉੱਦਮਾਂ ਨੂੰ ਰਸਮੀ ਰੂਪ ਦੇਣ ਲਈ 29 ਰੂਨ 2020 ਨੂੰ ਸ਼ੁਰੂ ਕੀਤੀ ਜਾਣ ਵਾਲੀ ਮੰਤਰਾਲੇ ਦੀ ਨਵੀਂ ਯੋਜਨਾ ਬਾਰੇ ਜਾਣਕਾਰੀ ਦਿੱਤੀ ਜੋ ਨਵੇਂ ਬਜ਼ਾਰਾਂ ਦੇ ਨਾਲ ਨਾਲ ਨਵੀਨਤਮ ਜਾਣਕਾਰੀਆਂ, ਕਫਾਇਤੀ ਕਰਜ਼ ਤੱਕ ਪਹੁੰਚ ਪ੍ਰਦਾਨ ਕਰਨ ਦੇ ਸਮਰੱਥ ਕਰੇਗੀ ਉਨ੍ਹਾਂ ਨੇ ਦੱਸਿਆ ਕਿ ਫੂਡ ਪ੍ਰੋਸੈੱਸਿੰਗ  ਵਿੱਚ ਕੁੱਲ ਰੋਜ਼ਗਾਰ ਦਾ 74% ਗ਼ੈਰ-ਸੰਗਠਿਤ ਹਿੱਸੇ ਵਿੱਚ ਹੈ 25 ਲੱਖ ਯੂਨਿਟਾਂ ਵਿਚੋਂ 60% ਜਿਨ੍ਹਾਂ ਬਾਰੇ ਅਸੀਂ ਜਾਣਦੇ ਹਾਂ, ਗ੍ਰਾਮੀਣ ਖੇਤਰਾਂ ਵਿੱਚ ਹਨ ਅਤੇ ਇਨ੍ਹਾਂ ਵਿਚੋਂ 80% ਪਰਿਵਾਰਕ ਮਾਲਕੀਅਤ ਹਨ ਇਹ ਹਿੱਸਾ ਇਕੱਲਾ ਹੀ ਆਤਮਨਿਰਭਰ ਭਾਰਤਦਾ ਭਵਿੱਖ ਹੋ ਸਕਦਾ ਹੈ ਅਤੇ ਇਸ ਪਹਿਲ ਨੂੰ ਸਫਲ ਬਣਾ ਸਕਦਾ ਹੈ

https://www.pib.gov.in/PressReleseDetail.aspx?PRID=1634533

 

ਅਪਰੇਸ਼ਨ ਸਮੁਦਰ ਸੇਤੂ ਤਹਿਤ ਆਈਐੱਨਐੱਸ ਜਲਅਸ਼ਵ ਇਰਾਨ ਵਿੱਚ ਫਸੇ 687 ਭਾਰਤੀਆਂ ਨੂੰ ਲੈ ਕੇ ਸਵੇਦਸ਼ ਰਵਾਨਾ ਹੋਇਆ

ਅਪਰੇਸ਼ਨ ਸਮੁਦਰ ਸੇਤੂ ਤਹਿਤ ਇਰਾਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਜਲ ਸੈਨਾ ਦਾ ਜਹਾਜ਼ ਆਈਐੱਨਐੱਸ ਜਲਅਸ਼ਵ 24 ਜੂਨ ਦੀ ਸ਼ਾਮ ਨੂੰ ਬੰਦਰ ਅੱਬਾਸ ਬੰਦਰਗਾਹ ਦੇ ਕਰੀਬ ਪਹੁੰਚ ਗਿਆ ਸੀ ਅਗਲੇ ਦਿਨ 25 ਜੂਨ ਨੂੰ ਇਹ ਜਹਾਜ਼ ਬੰਦਰਗਾਹ ਤੇ ਆ ਗਿਆ ਇੱਥੇ ਸਾਰੇ ਜ਼ਰੂਰੀ ਚਿਕਿਤਸਾ ਅਤੇ ਸਮਾਨ ਦੀ ਜਾਂਚ ਦੇ ਬਾਅਦ 687 ਭਾਰਤੀ ਨਾਗਰਿਕ ਜਹਾਜ਼ ਵਿੱਚ ਸਵਾਰ ਹੋਏ ਜਲਅਸ਼ਵ ਦੀ ਤਰਫੋਂ ਇਰਾਨੀ ਅਧਿਕਾਰੀਆਂ ਨੂੰ ਭਾਰਤੀ ਜਲ ਸੈਨਾ ਦੁਆਰਾ ਸਵਦੇਸ਼ ਵਿੱਚ ਬਣੇ ਦੋ ਏਅਰ ਇਵੈਕਿਊਏਸ਼ਨ ਪੌਡ ਵੀ ਸੌਂਪੇ ਗਏ

 

https://pib.gov.in/PressReleseDetail.aspx?PRID=1634421

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

•           ਚੰਡੀਗੜ੍ਹ: ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪ੍ਰਸ਼ਾਸਕ ਨੇ ਸਾਰੇ ਅਧਿਕਾਰੀਆਂ ਨੂੰ ਨਿਗਰਾਨੀ ਵਧਾਉਣ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਅਤੇ ਸਾਫ਼ ਸਫਾਈ ਦੀਆਂ ਸਾਵਧਾਨੀਆਂ ਦੀ ਉਲੰਘਣਾ ਕਰਨ ਵਾਲਿਆਂ ਵਿਸ਼ੇਸ਼ ਮੁਹਿੰਮ ਤਹਿਤ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸਮਰਪਿਤ ਟੀਮਾਂ ਦੁਆਰਾ ਜ਼ੁਰਮਾਨਾ ਲਾਉਣ ਦੇ ਨਿਰਦੇਸ਼ ਦਿੱਤੇ ਹਨ

•           ਪੰਜਾਬ: ਪੰਜਾਬ ਦੇ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟਗਿਣਤੀਆਂ ਮੰਤਰੀ ਨੇ ਕੋਵਿਡ ਖਿਲਾਫ ਲੜਾਈ ਜਿੱਤਣ ਲਈ ਵੱਧ ਰਹੇ ਸਹਿਯੋਗ ਨੂੰ ਮਹੱਤਵਪੂਰਣ ਦੱਸਿਆ ਹੈ ਅਤੇ ਕਿਹਾ ਕਿ ਇਸ ਸਹਿਯੋਗ ਨਾਲ ਹੀ ਇਹ ਅਸੰਭਵ ਕਾਰਜ ਸੰਭਵ ਹੋ ਸਕਿਆ ਹੈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਰੇ ਸਿਹਤ ਪ੍ਰੋਟੋਕਾਲਾਂ ਦੀ ਪਾਲਣਾ ਕਰਨ, ਜਿਸ ਵਿੱਚ ਸਾਬਣ ਜਾਂ ਸੈਨੀਟਾਈਜ਼ਰ ਨਾਲ ਨਿਯਮਿਤ ਤੌਰ ਤੇ ਹੱਥ ਧੋਣੇ ਸ਼ਾਮਲ ਹਨ, ਖ਼ਾਸਕਰ ਕਿਸੇ ਵੀ ਚੀਜ਼ ਨੂੰ ਛੂਹਣ ਤੋਂ ਬਾਅਦ ਕੋਵਿਡ ਦੇ ਵਿਰੁੱਧ ਲੜਾਈ ਵਿੱਚ ਹਰ ਵਾਰੀ ਬਾਹਰ ਜਾਣ ਸਮੇਂ ਮਾਸਕ ਪਹਿਨਣਾ ਸਮਾਜਿਕ ਦੂਰੀ ਲਿਆਉਣ ਦੀ ਕੁੰਜੀ ਹੈ

•           ਹਿਮਾਚਲ ਪ੍ਰਦੇਸ਼: ਵੰਦੇ ਭਾਰਤ ਮਿਸ਼ਨ ਤਹਿਤ 71 ਦੇਸ਼ਾਂ / ਸ਼ਹਿਰਾਂ ਵਿਚੋਂ ਅੱਜ ਤਕ 444 ਵਿਅਕਤੀ ਵਿਦੇਸ਼ ਤੋਂ ਹਿਮਾਚਲ ਪ੍ਰਦੇਸ਼ ਵਾਪਸ ਲਿਆਂਦੇ ਗਏ ਹਨ ਇਹ ਸਾਰੇ ਵਿਅਕਤੀਆਂ ਨੂੰ ਰਾਜ ਸਰਕਾਰ ਦੇ ਅਧਿਕਾਰੀਆਂ ਨੇ ਸਬੰਧਤ ਹਵਾਈ ਅੱਡਿਆਂ 'ਤੇ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਰਾਜ ਵਾਪਸ ਜਾਣ ਲਈ ਸੁਵਿਧਾ ਦਿੱਤੀ, ਜਿੱਥੇ ਉਨ੍ਹਾਂ ਨੂੰ ਸੰਸਥਾਗਤ ਕੁਆਰੰਟੀਨ ਵਿੱਚ ਰੱਖਿਆ ਗਿਆ ਸੀ

•           ਕੇਰਲ: ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ  ਨੇ ਕਿਹਾ ਕਿ ਵਿਦੇਸ਼ਾਂ ਤੋਂ ਵਾਪਸ ਲਿਆਉਣ ਵੇਲੇ  ਰਾਜ ਦੇ ਪ੍ਰੋਟੋਕੋਲ ਨੂੰ ਲਾਗੂ ਨਹੀਂ ਕੀਤਾ ਜਾ ਸਕਦਾਇਸ ਦੌਰਾਨ ਰਾਜ ਵਿੱਚ ਵਾਪਸ ਆਉਣ ਵਾਲਿਆਂ ਲਈ ਐਂਟੀਬਾਡੀ ਟੈਸਟ ਕਰਨ ਦੇ ਸਾਰੇ ਬੰਦੋਬਸਤ ਕੀਤੇ ਗਏ ਹਨਅੱਜ ਕੁੱਲ 21 ਉਡਾਣਾਂ ਕੋਚੀ ਪਹੁੰਚ ਰਹੀਆਂ ਹਨ20 ਉਡਾਣਾਂ ਖਾੜੀ ਦੇਸ਼ਾਂ ਅਤੇ ਇੱਕ ਜਾਰਜੀਆ ਤੋਂ ਆ ਰਹੀ ਹੈਵਿਦੇਸ਼ ਤੋਂ ਪਰਤੇ ਇੱਕ ਨੌਜਵਾਨ ਦੀ ਘਰੇਲੂ ਇਕਾਂਤਵਾਸ ਵਿੱਚ ਹੋਈ ਮੌਤ ਦਾ ਕਾਰਨ  ਕੋਵਿਡ 19 ਨਾ ਹੋਣ ਦੀ ਪੁਸ਼ਟੀ ਹੋਈ ਹੈਪਿਛਲੇ ਮਹੀਨੇ ਦੇ ਸ਼ੁਰੂ ਵਿੱਚ ਕੇਰਲ ਨੇ ਵੱਕਰ ਦਾ ਦਾਇਰਾ ਚੌੜਾ ਹੋਣ ਦਾ ਦਾਅਵਾ ਕੀਤਾ ਸੀ, ਲੌਕਡਾਊਨ ਵਿੱਚ ਢਿੱਲ ਤੋਂ ਬਾਅਦ ਗ਼ੈਰ ਕੇਰਲਾਈਆਂ ਦੇ ਵਾਪਸ ਪਰਤਣ ਨਾਲ ਕਰੋਨਾ ਕੇਸਾਂ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈਕੱਲ ਰਾਜ ਵਿੱਚ 123 ਨਵੇਂ ਕੇਸ ਮਿਲੇ ਜਿਸ ਨਾਲ ਇਨਫੈਕਸ਼ਨ ਦੇ ਕੇਸਾਂ ਦੀ ਕੁੱਲ ਗਿਣਤੀ 3,726 ਹੋ ਗਈ ਹੈਇਸ ਵੇਲੇ 1,761 ਮਰੀਜ਼ ਇਲਾਜ਼ ਅਧੀਨ ਹਨ

•           ਤਮਿਲ ਨਾਡੂ: ਪੁੱਦੂਚੇਰੀ ਵਿੱਚ ਕੋਵਿਡ19 ਦੇ 30 ਨਵੇਂ ਕੇਸ ਮਿਲੇ, ਹਲਕੇ ਕੇਸਾਂ ਨੂੰ IGMCRI ਤੋਂ ਦੇਖਭਾਲ਼ ਕੇਂਦਰਾਂ ਵਿੱਚ ਤਬਦੀਲ ਕੀਤਾ ਗਿਆਯੂਟੀ ਵਿੱਚ ਹੁਣ ਤੱਕ ਕੁੱਲ ਮਿਲਾ ਕੇ 203 ਮਰੀਜ਼ ਠੀਕ ਹੋਏ ਜਿਨ੍ਹਾਂ ਵਿਚੋਂ ਅੱਜ 16 ਸਿਹਤਯਾਬ ਹੋਏ9 ਮਰੀਜਾਂ ਦੀ ਕੋਵਿਡ 19 ਨਾਲ ਮੌਤ ਹੋ ਚੁੱਕੀ ਹੈਤਮਿਲ ਨਾਡੂ ਵਿੱਚ ਕੱਲ੍ਹ 3,509 ਕੇਸਾਂ ਨਾਲ ਸਭ ਤੋਂ ਤੇਜ਼ ਰਫ਼ਤਾਰ ਨਾਲ ਵਾਧਾ ਦਰਜ ਕੀਤਾ ਗਿਆਇਸਦੇ ਨਾਲ ਰਾਜ ਵਿੱਚ ਪੁਸ਼ਟੀ ਵਾਲੇ ਕੇਸਾਂ ਦੀ ਗਿਣਤੀ 70,977 ਹੋ ਗਈ ਹੈਚੇਨਈ ਵਿੱਚ 18,969 ਐਕਟਿਵ ਕੇਸ ਹਨ ਅਤੇ ਰਾਜ ਵਿੱਚ ਕੋਵਿਡ ਨਾਲ ਕੱਲ੍ਹ ਤੱਕ 911 ਮਰੀਜਾਂ ਦੀ ਮੌਤ ਹੋ ਚੁੱਕੀ ਹੈ

•           ਕਰਨਾਟਕ: ਬੰਗਲੂਰੁ ਵਿੱਚ ਰੋਜ਼ਾਨਾ ਕੋਵਿਡ ਦੇ ਮਾਮਲੇ ਵਧਣ ਦੇ ਬਾਵਜੂਦ ਰਾਜ ਸਰਕਾਰ ਮੁੜ ਲੌਕਡਾਊਨ ਨਾ ਲਾਉਣ ਦਾ ਫ਼ੈਸਲਾ ਕੀਤਾ ਹੈਮੁੱਖ ਮੰਤਰੀ ਨੇ ਕਿਹਾ ਕਿ ਬੰਗਲੁਰੂ ਵਿੱਚ ਬੈੱਡਾਂ ਦੀ ਗਿਣਤੀ ਨੂੰ 10,000 ਤੱਕ ਵਧਾਇਆ ਜਾਵੇਗਾ ਅਤੇ ਮੌਜੂਦਾ ਲੌਕਡਾਊਨ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾਕਰਨਾਟਕ ਹਾਈਕੋਰਟ ਨੇ ਬੀਬੀਐੱਮਪੀ ਨੂੰ ਸਾਰੇ 400 ਕੰਟੈਨਮੈਂਟ ਜ਼ੋਨਾਂ ਵਿੱਚ ਬਹੁਤ ਜ਼ਰੂਰੀ ਚੀਜ਼ਾਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ ਰਾਜ ਬਾਲ ਅਧਿਕਾਰ ਕਮਿਸ਼ਨ ਨੇ ਪੰਜਵੀਂ ਜਮਾਤ ਤੱਕ ਔਨਲਾਈਨ ਕਲਾਸਾਂ ਤੇ ਪਾਬੰਦੀ ਲਗਾਉਣ ਦੇ ਫੈਸਲੇ ਦਾ ਸਮਰਥਨ ਕੀਤਾ ਹੈਇਸ ਦੌਰਾਨ ਮੈਡੀਕਲ ਸਿੱਖਿਆ ਵਿਭਾਗ ਨੇ ਕੋਵਿਡ 19 ਦੇ ਇਲਾਜ ਲਈ 11 ਨਿਜੀ ਅਤੇ ਇੱਕ ਸਰਕਾਰੀ ਮੈਡੀਕਲ ਕਾਲਜ ਵਿੱਚ 2304 ਬੈੱਡ ਰਾਖਵੇਂ ਰੱਖਣ ਦੀ ਹਦਾਇਤ ਕੀਤੀ ਹੈਸਿਹਤ ਕਮਿਸ਼ਨਰ ਨੇ ILI ਅਤੇ SARI ਕੇਸਾਂ ਦੀ ਜਾਂਚ ਲਈ ਸਾਰੇ ਕਮਿਊਨਿਟੀ ਸਿਹਤ ਕੇਂਦਰਾਂ ਵਿੱਚ ਫੀਵਰ ਕਲੀਨਿਕ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਹਨਰਾਜ ਵਿੱਚ ਕੱਲ 442 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਅਤੇ 6 ਮੌਤਾਂ ਹੋਈਆਂਕੁੱਲ ਕੇਸ 10,560 ਅਤੇ ਕੁੱਲ 170 ਮੌਤਾਂ ਹੋ ਚੁੱਕੀਆਂ ਹਨ

•           ਆਂਧਰ ਪ੍ਰਦੇਸ਼: ਵਾਈਐੱਸਆਰ ਦੇ ਕੋਡਮੁਰੁ (ਕੁਰਨੂਲ) ਤੋਂ ਵਿਧਾਇਕ ਸੁਧਾਕਰ ਦੀ 25 ਜੂਨ ਨੂੰ ਕਰੋਨਾ ਵਾਇਰਸ ਰਿਪੋਰਟ ਪਾਜ਼ਿਟਿਵ ਆਈ ਹੈਉਹ ਦੂਜੇ ਵਿਧਾਇਕ ਹਨ ਜਿਨ੍ਹਾਂ ਦਾ ਇੱਕ ਹਫਤੇ ਵਿੱਚ ਟੈਸਟ ਪਾਜ਼ਿਟਿਵ ਆਇਆ ਹੈਯੂਕੇ ਦੇ ਡਿਪਟੀ ਹਾਈ ਕਮਿਸ਼ਨਰ ਐਂਡਰਿਊ ਫਲੇਮਿੰਗ ਨੇ ਸ਼ੁੱਕਰਵਾਰ ਨੂੰ ਕਿਤੇ ਟਵੀਟ ਵਿੱਚ ਆਂਧਰ ਪ੍ਰਦੇਸ਼ ਸਰਕਾਰ ਦੁਆਰਾ ਮਹਾਮਾਰੀ ਦੀ ਰੋਕਥਾਮ ਲਈ ਚੁੱਕੇ ਕਦਮਾਂ,ਨੀਤੀ ਅਤੇ ਅਪਣਾਏ ਰਵਈਏ ਦੀ ਸ਼ਲਾਘਾ ਕੀਤੀਕੁਰਨੂਲ ਮੈਡੀਕਲ ਕਾਲਜ ਨੂੰ ਪਲਾਜ਼ਮਾ ਪ੍ਰਣਾਲੀ ਲਈ ਆਈਸੀਐੱਮਆਰ ਤੋਂ ਪ੍ਰਵਾਨਗੀ ਮਿਲ ਗਈ ਹੈਬੀਤੇ 24 ਘੰਟਿਆਂ ਦੌਰਾਨ ਕੀਤੇ ਗਏ 22,305 ਟੈਸਟਾਂ ਵਿੱਚ 605 ਨਵੇਂ ਕੇਸ ਮਿਲੇ,191 ਨੂੰ ਛੁੱਟੀ ਦਿੱਤੀ ਗਈ ਅਤੇ 10 ਮੌਤਾਂ ਹੋਈਆਂਪੁਸ਼ਟੀ ਹੋਏ 605 ਕੇਸਾਂ ਵਿਚੋਂ 34 ਅੰਤਰ ਸੂਬਾਈ ਅਤੇ ਇੱਕ ਵਿਦੇਸ਼ੀ ਕੇਸ ਹੈਕੁੱਲ ਕੇਸ:11,489,ਐਕਟਿਵ ਕੇਸ:6147,ਡਿਸਚਾਰਜ:5196,ਮੌਤਾਂ:146

•           ਤੇਲੰਗਾਨਾ: ਕੋਵਿਡ 19 ਕਾਰਨ ਲੱਗੇ ਲੌਕ ਡਾਊਨ ਕਰਕੇ ਦੋਹਾ ਵਿੱਚ ਫਸੇ 153 ਪ੍ਰਵਾਸੀ ਚਾਰਟੇਡ ਉਡਾਣ ਰਾਹੀਂ ਹੈਦਰਾਬਾਦ ਪਹੁੰਚੇਇੱਕ ਦਿਨ ਵਿੱਚ 920 ਕੇਸਾਂ ਦੀ ਪੁਸ਼ਟੀ ਹੋਈ,ਤੇਲੰਗਾਨਾ ਸਰਕਾਰ ਨੇ ਟੈਸਟ ਦੀ ਭਰੋਸੇਯੋਗਤਾ ਤੇ ਸਵਾਲ ਉਠਾਏਰਾਜ ਨੇ ਆਈਸੀਐੱਮਆਰ ਦੁਆਰਾ ਪ੍ਰਵਾਨਿਤ ਪ੍ਰਾਈਵੇਟ ਲੈਬਾਂ ਦੁਆਰਾ ਟੈਸਟਾਂ ਦੀ ਸ਼ੁੱਧਤਾ ਤੇ ਸ਼ੱਕ ਪ੍ਰਗਟ ਕੀਤਾਕੁੱਲ ਕੇਸ:11,364,ਐਕਟਿਵ ਕੇਸ:6446,ਡਿਸਚਾਰਜ:4688.

•           ਮਹਾਰਾਸ਼ਟਰ: ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਸਿੰਗਲ-ਡੇਅ ਕੋਵਿਡ 19 ਕੇਸ ਦਰਜ ਕੀਤੇ ਗਏ, ਜਿਸ ਨਾਲ ਰਾਜ ਵਿੱਚ ਕੇਸਾਂ ਦੀ ਗਿਣਤੀ ਫੈਲਣ ਤੋਂ ਬਾਅਦ 1.4 ਲੱਖ ਤੋਂ ਵੀ ਉੱਪਰ ਹੈ ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ 4,841 ਹੋਰ ਮਰੀਜ਼ਾਂ ਦੇ ਟੈਸਟ  ਪਾਜ਼ਿਟਿਵ ਤੋਂ ਬਾਅਦ ਪੁਸ਼ਟੀ ਕੀਤੇ ਮਰੀਜ਼ਾਂ ਦੀ ਕੁੱਲ ਗਿਣਤੀ 1,47,741 ਹੋ ਗਈ ਹੈ ਇਸ ਦੇ ਨਾਲ ਹੀ ਮੌਤਾਂ ਦੀ ਗਿਣਤੀ ਵੀ ਵਧ ਕੇ 6,931 ਹੋ ਗਈ ਕਿਉਂਕਿ ਰਾਜ ਵਿੱਚ ਵਿਸ਼ਾਣੂ ਨਾਲ ਸਬੰਧਤ 192 ਹੋਰ ਮੌਤਾਂ ਹੋਈਆਂ ਹਨ ਮੌਤ ਦਰ 69% ਹੈ. ਰਾਜ ਵਿੱਚ ਹੁਣ ਸਰਗਰਮ ਕੇਸ 63,342 ਹਨ ,ਜਦੋਂ ਕਿ 77,453 ਮਰੀਜ਼ਾਂ ਨੂੰ ਵਾਇਰਸ ਤੋਂ ਸਫਲਤਾਪੂਰਵਕ ਠੀਕ ਹੋਣ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ

•           ਗੁਜਰਾਤ: ਕੋਵਿਡ -19 ਦੇ ਹੁਣ ਤੱਕ ਪਾਏ ਗਏ ਕੁਲ ਮਾਮਲਿਆਂ ਦੀ ਗਿਣਤੀ 29,578 ਤੱਕ ਪਹੁੰਚ ਗਈ ਹੈ, ਪਿਛਲੇ 24 ਘੰਟਿਆਂ ਦੌਰਾਨ 577 ਨਵੇਂ ਕੇਸ ਸਾਹਮਣੇ ਆਏ ਹਨ ਅਧਿਕਤਮ ਨਵੇਂ ਕੇਸ ਅਹਿਮਦਾਬਾਦ ਸ਼ਹਿਰ ਤੋਂ 225 ਮਰੀਜ਼ ਸਾਹਮਣੇ ਆਏ ਹਨ ਇਸ ਤੋਂ ਇਲਾਵਾ ਸੂਰਤ ਤੋਂ 152 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂਕਿ ਵਡੋਦਰਾ ਤੋਂ 44 ਨਵੇਂ ਮਾਮਲੇ ਸਾਹਮਣੇ ਆਏ ਹਨ ਵੀਰਵਾਰ ਨੂੰ 410 ਮਰੀਜ਼ਾਂ ਦੇ ਛੁੱਟੀ ਦੇ ਬਾਅਦ, ਰਾਜ ਵਿੱਚ ਕੋਵਿਡ 19 ਤੋਂ ਬਰਾਮਦ ਮਰੀਜ਼ਾਂ ਦੀ ਕੁੱਲ ਗਿਣਤੀ 21,506 ਹੋ ਗਈ ਹੈ ਰਾਜ ਵਿੱਚ ਹੁਣ ਤੱਕ 3.45 ਲੱਖ ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਹਨ

•           ਰਾਜਸਥਾਨ: ਅੱਜ ਸਵੇਰੇ 91 ਨਵੇਂ ਕੇਸ ਅਤੇ ਇੱਕ ਮੌਤ ਹੋਈ, ਜਿਸ ਨਾਲ ਰਾਜ ਵਿੱਚ ਪਾਜ਼ਿਟਿਵ ਕੇਸਾਂ ਦੀ ਗਿਣਤੀ 16,387 ਹੋ ਗਈ ਹੈ ਐਕਟਿਵ ਮਾਮਲਿਆਂ ਦੀ ਗਿਣਤੀ 3,072 ਹੈ, ਜਦੋਂ ਕਿ ਹੁਣ ਤੱਕ 380 ਮੌਤਾਂ ਹੋ ਚੁੱਕੀਆਂ ਹਨ ਕੋਟਾ ਵਿੱਚ 23 ਨਵੇਂ ਕੇਸ ਸਾਹਮਣੇ ਆਏ, ਉਸ ਤੋਂ ਬਾਅਦ ਭਰਤਪੁਰ ਵਿੱਚ 17 ਅਤੇ ਜੈਪੁਰ ਵਿੱਚ 15 ਨਵੇਂ ਮਰੀਜ਼ ਸਾਹਮਣੇ ਆਏ

•           ਮੱਧ ਪ੍ਰਦੇਸ਼: ਰਾਜ ਵਿੱਚ ਕੋਵਿਡ 19 ਦੀ ਗਿਣਤੀ 12,595 ਹੋ ਗਈ ਹੈ, ਦੇ 147 ਨਵੇਂ ਮਾਮਲੇ ਸਾਹਮਣੇ ਆਏ ਹਨ ਇਸ ਵਿਚੋਂ 2,434 ਐਕਟਿਵ ਕੇਸ ਹਨ ਜਦੋਂ ਕਿ 9,619 ਮਰੀਜ਼ ਠੀਕ ਹੋਏ ਹਨ ਅਤੇ ਹੁਣ ਤੱਕ 542 ਮੌਤਾਂ ਹੋ ਚੁੱਕੀਆਂ ਹਨ ਰਾਜ ਵਿੱਚ ਕੋਰੋਨਾ ਦੀ ਵਾਧਾ ਦਰ 1.46% ਹੈ, ਜੋ ਕਿ ਵੱਡੇ ਰਾਜਾਂ ਦੇ ਮੁਕਾਬਲੇ ਸਭ ਤੋਂ ਘੱਟ ਹੈ  ਮੱਧ ਪ੍ਰਦੇਸ਼ ,ਰਾਜਸਥਾਨ ਤੋਂ ਬਾਅਦ ਦੇਸ਼ ਵਿਚੋਂ ਦੂਜੇ ਨੰਬਰ 'ਤੇ ਹੈ ਅਤੇ ਰਿਕਵਰੀ ਦਰ 76.4% ਹੈ  

•           ਛੱਤੀਸਗੜ੍ਹ: ਕੋਵਿਡ -19 ਦੇ ਮਰੀਜ਼ਾਂ ਦੀ ਗਿਣਤੀ 2,456 ਹੋਣ 'ਤੇ 33 ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਰਾਜ ਵਿੱਚ 715 ਐਕਟਿਵ ਕੇਸ ਹਨ, ਹੁਣ ਤੱਕ 1729 ਮਰੀਜ਼ ਠੀਕ ਹੋ ਚੁੱਕੇ ਹਨ ਛੱਤੀਸਗੜ੍ਹ ਸਰਕਾਰ ਨੇ ਕਲੱਬਾਂ, ਸ਼ਾਪਿੰਗ ਮਾਲਾਂ, ਰੈਸਟੋਰੈਂਟਾਂ ਅਤੇ ਹੋਟਲਾਂ ਨੂੰ ਦੁਬਾਰਾ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ

•           ਗੋਆ: ਕੋਵਿਡ -19 ਦੇ 44 ਨਵੇਂ ਮਰੀਜ਼ਾਂ ਦੀ ਪਛਾਣ ਹੋਈ ਹੈ ਜਿਸ ਨਾਲ ਰਾਜ ਵਿੱਚ ਪਾਜ਼ਿਟਿਵ ਕੇਸਾਂ ਦੀ ਗਿਣਤੀ 995 ਹੋ ਗਈ ਹੈ, ਜਿਨ੍ਹਾਂ ਵਿਚੋਂ 658 ਐਕਟਿਵ ਹਨ

•           ਅਸਾਮ: ਕੋਵਿਡ -19 ਦੇ ਵਧ ਰਹੇ ਕੇਸਾਂ ਕਾਰਨ ਅਸਾਮ ਸਰਕਾਰ ਨੇ ਐਤਵਾਰ, 28 ਜੂਨ, ਸ਼ਾਮ 7 ਵਜੇ ਤੋਂ ਬਾਅਦ, 12 ਜੁਲਾਈ, 2020 ਤੱਕ ਗੁਵਾਹਾਟੀ ਵਿੱਚ ਲੌਕਡਾਊਨ ਦਾ ਆਦੇਸ਼  ਦਿੱਤਾ ਹੈ

•           ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ, ਹੁਣ ਤੱਕ ਕੋਵਿਡ-19  ਟੈਸਟ ਲਈ ਕੁੱਲ 21,274 ਨਮੂਨੇ ਇਕੱਤਰ ਕੀਤੇ ਗਏ ਹਨ ਐਕਟਿਵ ਕੇਸ 129, ਨਵੇਂ ਮਾਮਲੇ 42 ਅਤੇ 1441 ਨਮੂਨਿਆਂ ਦੇ ਨਤੀਜੇ ਉਡੀਕ ਵਿੱਚ ਹਨ

•           ਮਣੀਪੁਰ: ਮਣੀਪੁਰ ਦੇ ਤਮੇਂਗਲਾਂਗ ਜ਼ਿਲੇ ਵਿੱਚ ਸਭ ਤੋਂ ਵੱਧ 163 ਕੋਵਿਡ -19 ਪਾਜ਼ਿਟਿਵ ਕੇਸ ਪਾਏ ਗਏ ਹਨ, ਇਸ ਤੋਂ ਬਾਅਦ ਚੁਰਚੰਦਪੁਰ ਵਿੱਚ 116 ਅਤੇ ਉੱਕਰੂਲ 111 ਹਨ ਕੁੱਲ ਕੇਸ 702 ਅਤੇ 354 ਕੇਸ ਹੁਣ ਤਕ ਮਿਲੇ ਹਨ

•           ਮਿਜ਼ੋਰਮ: ਮਿਜ਼ੋਰਮ ਵਿੱਚ, ਬਰਾਮਦ ਕੀਤੇ 17 ਮਰੀਜ਼ਾਂ ਦੀ ਛੁੱਟੀ ਹੋਈ, ਕੁੱਲ ਕੋਵਿਡ -19 ਕੇਸ 147, ਐਕਟਿਵ ਮਾਮਲੇ 100 ਅਤੇ ਛੁੱਟੀ 47

•           ਨਾਗਾਲੈਂਡ: ਨਾਗਾਲੈਂਡ ਵਿੱਚ 16 ਨਵੇਂ ਕੋਵਿਡ -19 ਪਾਜ਼ਿਟਿਵ ਮਾਮਲੇ ਹਨ ਕੁੱਲ ਕੇਸ 371: ਐਕਟਿਵ ਕੇਸ :211 ਅਤੇ 160 ਕੇਸ ਮਿਲੇ ਹਨ

 

https://static.pib.gov.in/WriteReadData/userfiles/image/image007854C.jpg

 

 

*****

 

ਵਾਈਬੀ
 



(Release ID: 1634712) Visitor Counter : 195