PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 25 JUN 2020 6:25PM by PIB Chandigarh

 

https://static.pib.gov.in/WriteReadData/userfiles/image/image001G36H.jpgCoat of arms of India PNG images free download

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  

  • ਪਿਛਲੇ 24 ਘੰਟਿਆਂ ਵਿੱਚ ,  ਕੁੱਲ 13,012 ਕੋਵਿਡ-19 ਮਰੀਜ਼ ਠੀਕ ਹੋ ਚੁੱਕੇ ਹਨ।  ਇਸ ਪ੍ਰਕਾਰ ਨਾਲ ਹੁਣ ਤੱਕ ਕੋਵਿਡ-19  ਦੇ ਕੁੱਲ 2,71,696 ਮਰੀਜ਼ ਠੀਕ ਹੋ ਚੁੱਕੇ ਹਨ।  ਕੋਵਿਡ-19  ਦੇ ਰੋਗੀਆਂ  ਦੇ ਠੀਕ ਹੋਣ ਦੀ ਦਰ ਵਧ ਕੇ 57.43%  ਹੋ ਗਈ ਹੈ।

  • ਵਰਤਮਾਨ ਵਿੱਚ,  ਕੋਵਿਡ-19  ਦੇ 1,86,514 ਸਰਗਰਮ ਮਾਮਲੇ ਹਨ।

  • ਪਿਛਲੇ 24 ਘੰਟਿਆਂ ਵਿੱਚ 2,07,871 ਟੈਸਟ  ਕੀਤੇ ਗਏ ਹਨ ਜਿਸ ਨਾਲ ਕੁੱਲ ਟੈਸਟਾਂ ਦੀ ਸੰਖਿਆ 75 ਲੱਖ  ਦੇ ਪਾਰ ਹੋ ਗਈ ਹੈ।

  • ਕੋਵਿਡ-19 ਦਾ ਟੈਸਟ ਕਰਨ ਲਈ ਡਾਇਗਨੌਸਟਿਕ ਲੈਬਾਂ ਦੇ ਵਧਦੇ ਨੈੱਟਵਰਕ ਨਾਲ,  ਭਾਰਤ ਵਿੱਚ ਹੁਣ ਲੈਬਾਂ ਦੀ ਸੰਖਿਆ ਵਧ ਕੇ 1,007 ਹੋ ਗਈ ਹੈ।  

 

https://static.pib.gov.in/WriteReadData/userfiles/image/image005IHI3.jpg https://static.pib.gov.in/WriteReadData/userfiles/image/image006UPZR.jpg

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ: ਕੇਂਦਰੀ ਟੀਮ ਗੁਜਰਾਤ, ਮਹਾਰਾਸ਼ਟਰ ਅਤੇ ਤੇਲੰਗਾਨਾ ਦਾ ਦੌਰਾ ਕਰੇਗੀ; ਕੁੱਲ ਟੈਸਟ 75 ਲੱਖ ਦੇ ਪਾਰ ਪਹੁੰਚੇ;  ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵਧ ਕੇ 57.43% ਹੋ ਗਈ ਹੈ

ਕੋਵਿਡ-19 ਦਾ ਟੈਸਟ ਕਰਨ ਲਈ ਡਾਇਗਨੌਸਟਿਕ ਲੈਬਾਂ ਦੇ ਵਧਦੇ ਨੈੱਟਵਰਕ ਨਾਲ,  ਭਾਰਤ ਵਿੱਚ ਹੁਣ ਲੈਬਾਂ ਦੀ ਸੰਖਿਆ ਵਧ ਕੇ 1,007 ਹੋ ਗਈ ਹੈ।  ਇਸ ਵਿੱਚ ਸਰਕਾਰੀ ਖੇਤਰ ਦੀਆਂ 734 ਅਤੇ 273 ਪ੍ਰਾਈਵੇਟ ਲੈਬਾਂ ਸ਼ਾਮਲ ਹਨ। ਜਨਵਰੀ,  2020 ਵਿੱਚ ਕੋਵਿਡ-19  ਦੇ ਸੀਮਿਤ ਟੈਸਟਾਂ ਨਾਲ,  ਪਿਛਲੇ 24 ਘੰਟਿਆਂ ਵਿੱਚ 2,07,871 ਟੈਸਟ  ਕੀਤੇ ਗਏ ਹਨ ਜਿਸ ਨਾਲ ਕੁੱਲ ਟੈਸਟਾਂ ਦੀ ਸੰਖਿਆ 75 ਲੱਖ  ਦੇ ਪਾਰ ਹੋ ਕੇ 75,60,782 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ,  ਕੁੱਲ 13,012 ਕੋਵਿਡ-19 ਮਰੀਜ਼ ਠੀਕ ਹੋ ਚੁੱਕੇ ਹਨ।  ਇਸ ਪ੍ਰਕਾਰ ਨਾਲ ਹੁਣ ਤੱਕ ਕੋਵਿਡ-19  ਦੇ ਕੁੱਲ 2,71,696 ਮਰੀਜ਼ ਠੀਕ ਹੋ ਚੁੱਕੇ ਹਨ।  ਕੋਵਿਡ-19  ਦੇ ਰੋਗੀਆਂ  ਦੇ ਠੀਕ ਹੋਣ ਦੀ ਦਰ ਵਧ ਕੇ 57.43%  ਹੋ ਗਈ ਹੈ। ਵਰਤਮਾਨ ਵਿੱਚ,  ਕੋਵਿਡ-19  ਦੇ 1,86,514 ਸਰਗਰਮ ਮਾਮਲੇ ਹਨ ਅਤੇ ਸਾਰੇ ਸਰਗਰਮ ਮਾਮਲੇ ਮੈਡੀਕਲ ਦੇਖ-ਰੇਖ ਅਧੀਨ ਹਨ। ਵਰਤਮਾਨ ਵਿੱਚ ਭਾਰਤ ਵਿੱਚ ਪ੍ਰਤੀ ਲੱਖ ਮਾਮਲਿਆਂ ਦੀ ਸੰਖਿਆ 33.39 ਹੈ ਜਦਕਿ ਦੁਨੀਆ ਵਿੱਚ ਪ੍ਰਤੀ ਲੱਖ ਮਾਮਲਿਆਂ ਦੀ ਸੰਖਿਆ 120.21 ਹੈ।  ਇਸ ਦੇ ਇਲਾਵਾ,  ਭਾਰਤ ਵਿੱਚ ਮੌਤ/ਲੱਖ ਇਸ ਸਮੇਂ ਵਿਸ਼ਵ ਵਿੱਚ ਸਭ ਤੋਂ ਘੱਟ 1.06 ਮੌਤ/ਲੱਖ ਹੈ ਜਦੋਂ ਕਿ ਵਿਸ਼ਵ ਵਿੱਚ ਮੌਤ/ਲੱਖ ਦਾ ਔਸਤ 6.24 ਹੈ।

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਿੱਚ ਸੰਯੁਕਤ ਸਕੱਤਰ,  ਸ਼੍ਰੀ ਲਵ ਅੱਗਰਵਾਲ ਦੀ ਅਗਵਾਈ ਵਿੱਚ ਇੱਕ ਕੇਂਦਰੀ ਟੀਮ 26 ਤੋਂ 29 ਜੂਨ,  2020 ਤੱਕ ਗੁਜਰਾਤ,  ਮਹਾਰਾਸ਼ਟਰ ਅਤੇ ਤੇਲੰਗਾਨਾ ਦਾ ਦੌਰਾ ਕਰੇਗੀ।  ਇਹ ਟੀਮ ਰਾਜ ਦੇ ਅਧਿਕਾਰੀਆਂ  ਨਾਲ ਗੱਲਬਾਤ ਕਰੇਗੀ ਅਤੇ ਕੋਵਿਡ-19  ਦੇ ਪ੍ਰਬੰਧਨ ਵਿੱਚ ਉਨ੍ਹਾਂ ਦੇ ਯਤਨਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਉਨ੍ਹਾਂ ਨਾਲ ਤਾਲਮੇਲ ਕਰੇਗੀ।

https://pib.gov.in/PressReleseDetail.aspx?PRID=1633961

 

ਡਾ. ਹਰਸ਼ ਵਰਧਨ ਨੇ ਇੰਡੀਅਨ ਰੈੱਡ ਕਰੌਸ ਸੁਸਾਇਟੀ ਦੀ 'ਈ ਬਲੱਡ ਸਰਵਿਸਿਜ਼’ ਮੋਬਾਈਲ ਐਪ ਲਾਂਚ ਕੀਤੀ

ਇਹ ਐਪਲੀਕੇਸ਼ਨ ਸੈਂਟਰ ਫਾਰ ਡਿਵੈਲਪਮੈਂਟ ਆਵ੍ ਐਡਵਾਂਸਡ ਕੰਪਿਊਟਿੰਗ (ਸੀਡੀਏਸੀ) ਦੀ ਈ-ਰਕਤਕੋਸ਼ ਟੀਮ ਦੁਆਰਾ ਤਿਆਰ ਕੀਤੀ ਗਈ ਹੈ। ਮੰਤਰੀ ਨੇ ਕਿਹਾ, "ਬਹੁਤ ਸਾਰੇ ਲੋਕਾਂ ਨੂੰ ਆਪਣੇ ਪਰਿਵਾਰਾਂ ਦੀਆਂ ਕੁਝ ਡਾਕਟਰੀ ਸਥਿਤੀਆਂ ਦੇ ਮੱਦੇਨਜ਼ਰ ਨਿਯਮਿਤ ਤੌਰ ’ਤੇ ਖੂਨ ਸਬੰਧੀ ਸੇਵਾਵਾਂ ਦੀ ਜ਼ਰੂਰਤ ਹੁੰਦੀ ਹੈ। ਇਸ ਐਪ ਜ਼ਰੀਏ ਇੱਕ ਵਾਰ ਵਿੱਚ ਚਾਰ ਯੂਨਿਟ ਖੂਨ ਦੀ ਮੰਗ ਕੀਤੀ ਜਾ ਸਕਦੀ ਹੈ ਅਤੇ ਬਲੱਡ ਬੈਂਕ ’ਤੇ ਇੱਕ ਵਿਅਕਤੀ ਨੂੰ ਖੂਨ ਦੇਣ ਲਈ 12 ਘੰਟਿਆਂ ਤਕ ਦਾ ਇੰਤਜ਼ਾਰ ਕਰਨਾ ਪਵੇਗਾ। ਇਹ ਐਪਲੀਕੇਸ਼ਨ ਉਨ੍ਹਾਂ ਲੋਕਾਂ ਲਈ ਆਈਆਰਸੀਐੱਸ ਐੱਨਐੱਚਕਿਊ ’ਤੇ ਬਲੱਡ ਯੂਨਿਟ ਲਈ ਬੇਨਤੀ ਕਰਨੀ ਸੌਖੀ ਬਣਾਉਂਦੀ ਹੈ। ਉਨ੍ਹਾਂ ਨੇ ਕਿਹਾ, ‘‘ਅਜਿਹੇ ਸਮੇਂ ਵਿੱਚ ਜਦੋਂ ਦੇਸ਼ ਇਸ ਤਰ੍ਹਾਂ ਦੀ ਮਹਾਮਾਰੀ ਦਾ ਸਾਹਮਣਾ ਕਰ ਰਿਹਾ ਹੈ, ਮੋਬਾਈਲ ਐਪ ਉਨ੍ਹਾਂ ਸਾਰੇ ਲੋਕਾਂ ਨੂੰ ਸਫਲਤਾ ਪ੍ਰਦਾਨ ਕਰੇਗਾ ਜਿਨ੍ਹਾਂ ਨੂੰ ਖੂਨ ਦੀ ਸਖ਼ਤ ਜ਼ਰੂਰਤ ਹੈ।’’ ਡਾ. ਹਰਸ਼ ਵਰਧਨ ਨੇ ਉਨ੍ਹਾਂ ਸਾਰੇ ਸਵੈਇੱਛੁਕ ਖੂਨਦਾਨੀਆਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਚੱਲ ਰਹੇ ਕੋਵਿਡ-19 ਪ੍ਰਕੋਪ ਦੌਰਾਨ ਖੂਨਦਾਨ ਕੀਤਾ ਹੈ। ਰੈੱਡ ਕਰੌਸ ਨੇ ਸਵੈਇੱਛਤ ਖੂਨਦਾਨੀਆਂ ਤੋਂ ਖੂਨ ਇਕੱਤਰ ਕਰਨ ਲਈ ਆਵਾਜਾਈ ਦੇ ਸਾਧਨ ਪ੍ਰਦਾਨ ਕੀਤੇ ਜਾਂ ਮੋਬਾਈਲ ਵੈਨਾਂ ਨੂੰ ਖੂਨ ਇਕੱਤਰ ਕਰਨ ਵਾਲੀਆਂ ਥਾਵਾਂ ’ਤੇ ਭੇਜ ਕੇ ਖੂਨਦਾਨੀਆਂ ਲਈ ਖੂਨਦਾਨ ਦਾਨ ਦੀ ਸੁਵਿਧਾ ਦਿੱਤੀ ਹੈ।

https://pib.gov.in/PressReleseDetail.aspx?PRID=1633961 

 

ਪ੍ਰਧਾਨ ਮੰਤਰੀ 26 ਜੂਨ ਨੂੰ ‘ਆਤਮਨਿਰਭਰ ਉੱਤਰ ਪ੍ਰਦੇਸ਼ ਰੋਜਗਾਰ ਅਭਿਯਾਨ’ ਲਾਂਚ ਕਰਨਗੇ

 

ਕੋਵਿਡ-19 ਮਹਾਮਾਰੀ ਦਾ ਆਮ ਕਾਮਗਾਰਾਂ, ਵਿਸ਼ੇਸ਼ ਕਰਕੇ ਪ੍ਰਵਾਸੀ ਮਜ਼ਦੂਰਾਂ ‘ਤੇ ਅਤਿਅੰਤ ਪ੍ਰਤੀਕੂਲ ਪ੍ਰਭਾਵ ਪਿਆ ਹੈ। ਵੱਡੀ ਸੰਖਿਆ ਵਿੱਚ ਪ੍ਰਵਾਸੀ ਮਜ਼ਦੂਰ ਆਪਣੇ-ਆਪਣੇ ਰਾਜ ਵਾਪਸ ਪਰਤ ਚੁੱਕੇ ਹਨ। ਕੋਵਿਡ-19 ਨੂੰ ਫੈਲਣ ਤੋਂ ਰੋਕਣ ਦੀ ਚੁਣੌਤੀ ਪ੍ਰਵਾਸੀਆਂ ਅਤੇ ਗ੍ਰਾਮੀਣ ਮਜ਼ਦੂਰਾਂ ਨੰਤ ਬੁਨਿਆਦੀ ਸੁਵਿਧਾਵਾਂ ਅਤੇ ਆਜੀਵਿਕਾ ਦੇ ਸਾਧਨ ਉਪਲੱਬਧ ਕਰਵਾਉਣ ਦੀ ਜ਼ਰੂਰਤ ਦੇ ਕਾਰਨ ਹੋਰ ਵੀ ਅਧਿਕ ਵਧ ਗਈ। ਅਜਿਹੀ ਸਥਿਤੀ ਵਿੱਚ ਭਾਰਤ ਸਰਕਾਰ ਨੇ ਵਿਭਿੰਨ ਸੈਕਟਾਰਾਂ ਵਿੱਚ ਵਿਕਾਸ ਨੂੰ ਨਵੀਂ ਗਤੀ ਪ੍ਰਦਾਨ ਕਰਨ ਲਈ ਆਤਮਿਨਿਰਭਰ ਭਾਰਤ ਪੈਕੇਜ ਦਾ ਐਲਾਨ ਕੀਤਾ । ਦੇਸ਼ ਦੇ ਪਿਛੜੇ ਖੇਤਰਾਂ ਵਿੱਚ ਬੁਨਿਆਦੀ ਢਾਂਚਾਗਤ ਸੁਵਿਧਾਵਾਂ ਤਿਆਰ ਕਰਨ ‘ਤੇ ਵਿਸ਼ੇਸ਼ ਜ਼ੋਰ ਦਿੰਦੇ ਹੋਏ ਰੋਜਗਾਰ ਸਿਰਜਣ ਲਈ 20 ਜੂਨ,2020 ਨੂੰ ‘ਗ਼ਰੀਬ ਕਲਿਆਣ ਰੋਜਗਾਰ ਅਭਿਯਾਨ’ ਸ਼ੁਰੂ ਕੀਤਾ ਗਿਆ। ਉੱਤਰ ਪ੍ਰਦੇਸ਼ ਵਿੱਚ ਲਗਭਗ 30 ਲੱਖ ਪ੍ਰਵਾਸੀ ਮਜ਼ਦੂਰ ਆਪਣੇ-ਆਪਣੇ ਘਰ ਵਾਪਸ ਪਰਤ ਚੁੱਕੇ ਹਨ।  ਉੱਤਰ ਪ੍ਰਦੇਸ਼ ਦੇ 31 ਜ਼ਿਲ੍ਹਿਆਂ ਵਿੱਚ 25,000 ਤੋਂ ਵੀ ਜ਼ਿਆਦਾ ਪ੍ਰਵਾਸੀ ਮਜ਼ਦੂਰ ਆਪਣੇ ਘਰ ਵਾਪਸ ਆ ਚੁੱਕੇ ਹਨ । ਇਨ੍ਹਾਂ ਵਿੱਚ 5 ਖਾਹਿਸ਼ੀ ਜ਼ਿਲ੍ਹੇ ਵੀ ਸ਼ਾਮਲ ਹਨ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 26 ਜੂਨ,2020 ਨੂੰ ਸਵੇਰੇ 11 ਵਜੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਮੌਜੂਦਗੀ ਵਿੱਚ ਵੀਡੀਓ - ਕਾਨਫਰਰੰਸ ਜ਼ਰੀਏ ਇਸ ਅਭਿਯਾਨ ਦੀ ਸ਼ੁਰੂਆਤ ਕਰਨਗੇ। 

https://pib.gov.in/PressReleseDetail.aspx?PRID=1633961 

ਸ਼ਹਿਰੀ ਮਿਸ਼ਨਾਂ ਦੀ 5ਵੀਂ ਵਰ੍ਹੇਗੰਢ- ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ)  (Pmay-U), ਸਮਾਰਟ ਸਿਟੀਜ਼ ਮਿਸ਼ਨ (ਐੱਸਸੀਐੱਮ – SCM)ਅਤੇ ਕਾਇਆ–ਕਲਪ ਅਤੇ ਸ਼ਹਿਰਾਂ ਵਿੱਚ ਤਬਦੀਲੀ ਲਈ ਅਟਲ ਮਿਸ਼ਨ (ਅਮਰੁਤ)

ਹਾਊਸਿੰਗ ਅਤੇ ਸ਼ਹਿਰੀ ਮਾਮਲੇ (ਸੁਤੰਤਰ ਚਾਰਜ) ਰਾਜ ਮੰਤਰੀ, ਸ਼੍ਰੀ ਹਰਦੀਪ ਸਿੰਘ ਪੁਰੀ ਨੇ ਇਸ ਅਵਸਰ ‘ਤੇ ਆਯੋਜਿਤ ਵੈਬਿਨਾਰ ਵਿੱਚ ਕਿਹਾ ਹੈ ਕਿ ‘ਭਾਰਤ ਨੇ ਵਿਸ਼ਵ ਦੇ ਇਤਿਹਾਸ ਵਿੱਚ ਬੇਹੱਦ ਵਿਆਪਕ ਪੱਧਰ ’ਤੇ ਯੋਜਨਾਬੱਧ ਸ਼ਹਿਰੀਕਰਣ ਪ੍ਰੋਗਰਾਮਾਂ ਵਿੱਚੋਂ ਇੱਕ ਨੂੰ ਮੁਕੰਮਲ ਕਰਨ ਦੀ ਜ਼ਿੰਮੇਵਾਰੀ ਸੰਭਾਲੀ ਹੈ। 47 ਸੰਚਾਲਿਤ ‘ਇੰਟੈਗਰੇਟਡ ਕੰਟਰੋਲ ਐਂਡ ਕਮਾਂਡ ਸੈਂਟਰਜ਼’ (ਆਈਸੀਸੀਸੀ – ICCC) ਬਣੇ ਜੰਗੀ–ਕਮਰੇ ਤੇ ਕੋਵਿਡ ਪ੍ਰਤੀ ਕਾਰਵਾਈ ਵਿੱਚ ਨਿਭਾਈ ਇੱਕ ਪ੍ਰਭਾਵਸ਼ਾਲੀ ਭੂਮਿਕਾ। ਸਮਾਰਟ ਸੜਕਾਂ, ਸਮਾਰਟ ਸੋਲਰ, ਸਮਾਰਟ ਵਾਟਰ, ਪੀਪੀਪੀਜ਼ ਅਤੇ ਪੀਪੀਪੀਜ਼ ਅਤੇ ਗਤੀਸ਼ੀਲ ਜਨਤਕ ਸਥਾਨ ਪ੍ਰੋਜੈਕਟ ਪ੍ਰਗਤੀ ਪਥ ਵੱਲ ਵਧ ਰਹੇ ਹਨ। ਅਮਰੁਤ (AMRUT) ਤਹਿਤ – ਚਾਰ ਸਾਲਾਂ ਦੌਰਾਨ 54 ਮੀਲ–ਪੱਥਰਾਂ ਵਾਲੇ 11 ਸੁਧਾਰ ਕੀਤੇ ਗਏ – ਜਿਨ੍ਹਾਂ ਦਾ ਉਦੇਸ਼ ਪ੍ਰਭਾਵਸ਼ਾਲੀ ਪ੍ਰਸ਼ਾਸਨ ਤੇ ਨਾਗਰਿਕ ਸੇਵਾ ਡਿਲਿਵਰੀ ਲਈ ਸ਼ਹਿਰ ਪੱਧਰ ਦੇ ਸੰਸਥਾਨਾਂ ਦੀਆਂ ਸਮਰੱਥਾਵਾਂ ਵਿੱਚ ਵਾਧਾ ਕਰਨਾ ਹੈ।  ਪ੍ਰਵਾਨਿਤ ਮਕਾਨ; ਪਹਿਲਾਂ ਸ਼ਹਿਰੀ ਆਵਾਸ ਯੋਜਨਾ ਤਹਿਤ ਮਿਲੀ ਪ੍ਰਵਾਨਗੀ ਦੇ ਮੁਕਾਬਲੇ ਪੀਐੱਮਏਵਾਈ (ਸ਼ਹਿਰੀ) ਤਹਿਤ ਅੱਠ–ਗੁਣਾ ਵੱਧ ਮਕਾਨ ਪ੍ਰਵਾਨ ਕੀਤੇ। ਪੀਐੱਮਏਵਾਈ (ਸ਼ਹਿਰੀ) ਤਹਿਤ ਨਿਰਮਾਣ ਗਤੀਵਿਧੀ ਕਾਰਨ ਰੋਜ਼ਗਾਰ ਵਾਧੇ ਉੱਤੇ ਪਿਆ ਗੁਣਕ ਪ੍ਰਭਾਵ ਤੇ ਅਗਲੇ ਤੇ ਪਿਛਲੇ ਸੰਪਰਕਾਂ ਜ਼ਰੀਏ ਲਗਭਗ 1.65 ਕਰੋੜ ਨਾਗਰਿਕਾਂ ਨੂੰ ਮਿਲਿਆ ਰੋਜ਼ਗਾਰ।

https://pib.gov.in/PressReleseDetail.aspx?PRID=1633961 

 

ਕੇਂਦਰੀ ਗ੍ਰਹਿ ਮੰਤਰੀ ਨੇ ਕੈਬਨਿਟ ਦੁਆਰਾ ਅੱਜ ਕੀਤੇ ਗਏ ਫੈਸਲਿਆਂ ਨੂੰ “ਇਤਿਹਾਸਿਕ” ਦੱਸਦੇ ਹੋਏ ਉਨ੍ਹਾਂ ਦਾ ਸੁਆਗਤ ਕੀਤਾ

ਕੇਂਦਰੀ ਗ੍ਰਹਿ ਮੰਤਰੀ  ਸ਼੍ਰੀ ਅਮਿਤ ਸ਼ਾਹ ਨੇ ਕੈਬਨਿਟ ਦੁਆਰਾ ਅੱਜ ਕੀਤੇ ਗਏ ਫੈਸਲਿਆਂ ਨੂੰ “ਇਤਿਹਾਸਿਕ” ਦੱਸਦੇ ਹੋਏ ਉਨ੍ਹਾਂ ਦਾ ਸੁਆਗਤ ਕੀਤਾ ਹੈ।  ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ “ਅੱਜ  ਦੇ ਇਹ ਫ਼ੈਸਲੇ ਗ਼ਰੀਬ ਕਲਿਆਣ,  ਆਤਮਨਿਰਭਰਤਾ ਅਤੇ ਇਸ ਚੁਣੌਤੀ ਭਰਪੂਰ ਸਮੇਂ ਵਿੱਚ ਅਰਥਵਿਵਸਥਾ ਨੂੰ ਮਜ਼ਬੂਤ ਕਰਨ  ਦੇ ਪ੍ਰਤੀ ਮੋਦੀ  ਸਰਕਾਰ ਦੇ ਪ੍ਰਤੀਬੱਧਤਾ ਨੂੰ ਮੁੜ-ਪ੍ਰਮਾਣਿਤ  ਕਰਦੇ ਹਨ।”

https://pib.gov.in/PressReleseDetail.aspx?PRID=1633961 

 

ਭਾਰਤੀ ਰੇਲਵੇ ਨੇ 24/06/2020 ਤੱਕ ਬਣਾਏ 1.91 ਲੱਖ ਪੀਪੀਈ ਗਾਉਨ,66.4 ਕਿਲੋਲੀਟਰ ਸੈਨੇਟਾਈਜ਼ਰ, 7.33 ਲੱਖ ਮਾਸਕ

ਭਾਰਤੀ ਰੇਲਵੇ ਹੋਰ ਮੰਤਰਾਲਿਆਂ ਅਤੇ ਰਾਜ ਸਰਕਾਰਾਂ ਨਾਲ ਤਾਲਮੇਲ ਕਰਕੇ ਆਪਣੇ ਫਰੰਟ ਲਾਈਨ ਮੈਡੀਕਲ ਵਰਕਰਾਂ ਅਤੇ ਹੋਰ ਪਰਿਚਾਲਨ ਕਰਮਚਾਰੀਆਂ ਨੂੰ ਕੋਵਿਡ-19 ਮਹਾਮਾਰੀ ਤੋਂ ਸੁਰੱਖਿਆ ਉਪਲੱਬਧ ਕਰਵਾਉਣ ਦੀ ਚੁਣੌਤੀ ਤੋਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਆਪਣੀਆਂ ਸੁਵਿਧਾਵਾਂ ਤਿਆਰ ਕਰਨ ਜਾਂ ਸੁਧਾਰ ਕਰਨ ਲਈ ਕ੍ਰਮਬੱਧ ਤਰੀਕੇ ਨਾਲ ਆਪਣੇ ਸਾਰੇ ਸੰਸਾਧਨਾਂ ਦੀ ਵਰਤੋਂ ਕਰ ਰਿਹਾ ਹੈ। ਰੇਲਵੇ ਦੀਆਂ ਕਾਰਜਸ਼ਾਲਾਵਾਂ ਨੇ ਇਸ ਚੁਣੌਤੀ ਨੂੰ ਸਵੀਕਾਰ ਕੀਤਾ ਹੈ ਅਤੇ ਖੁਦ ਹੀ ਪੀਪੀਈ ਕਵਰਆਲਸ,ਸੈਨੇਟਾਈਜ਼ਰ, ਮਾਸਕ, ਕਾਟਸ (ਪਲੰਗ) ਦਾ ਨਿਰਮਾਣ ਕੀਤਾ ਹੈ। ਇਸ ਸਮਾਨ ਦੇ ਨਿਰਮਾਣ ਲਈ ਕੱਚੇ ਮਾਲ ਦੀ ਖਰੀਦ ਵੀ ਖੇਤਰੀ ਇਕਾਈਆਂ ਦੁਆਰਾ ਕੀਤੀ ਗਈ ਹੈ। ਭਾਰਤੀ ਰੇਲ  ਦੇ ਦੁਆਰਾ 24/06/2020 ਤੱਕ 1.91 ਲੱਖ ਪੀਪੀਈ ਗਾਉਨ,66.4 ਕਿਲੋਲੀਟਰ ਸੈਨੇਟਾਈਜ਼ਰ,  7.33 ਲੱਖ ਮਾਸਕ ਆਦਿ ਦਾ ਨਿਰਮਾਣ ਕੀਤਾ ਜਾ ਚੁੱਕਿਆ ਹੈ।    ਜੂਨ ਅਤੇ ਜੁਲਾਈ ਮਹੀਨੇ ਲਈ 1.5 ਲੱਖ (ਪ੍ਰਤੀ ਮਹੀਨਾ) ਪੀਪੀਈ ਕਵਰਆਲ ਬਣਾਉਣ ਦਾ ਟੀਚਾ ਤੈਅ ਕੀਤਾ ਗਿਆ ਹੈ।

https://pib.gov.in/PressReleseDetail.aspx?PRID=1633961

 

ਐੱਮਐੱਸਡੀਈ - ਆਈਬੀਐੱਮ ਨੇ ਸਾਂਝੇਦਾਰੀ ਵਿੱਚ ਮੁਫਤ ਡਿਜੀਟਲ ਲਰਨਿੰਗ ਪਲੈਟਫਾਰਮ "ਸਕਿੱਲਸ ਬਿਲਡ ਰਿਗਨਾਈਟ" ਦੀ ਸ਼ੁਰੂਆਤ ਕੀਤੀ ਤਾਕਿ ਨੌਕਰੀ ਚਾਹੁੰਣ ਵਾਲੇ ਅਧਿਕ ਲੋਕਾਂ ਤੱਕ ਪਹੁੰਚਿਆ ਜਾ ਸਕੇ ਅਤੇ ਭਾਰਤ ਵਿੱਚ ਕਾਰੋਬਾਰ ਕਰਨ ਵਾਲੇ ਮਾਲਿਕਾਂ ਨੂੰ ਨਵੇਂ ਸੰਸਾਧਨ ਪ੍ਰਦਾਨ ਕੀਤੇ ਜਾ ਸਕਣ

ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲਾ (ਐੱਮਐੱਸਡੀਈ)   ਦੇ ਡਾਇਰੈਕਟੋਰੇਟ ਜਨਰਲ ਆਵ੍ ਟ੍ਰੇਨਿੰਗ (ਡੀਜੀਟੀ)  ਵੋਕੇਸ਼ਨਲ ਟ੍ਰੇਨਿੰਗ ਸਕੀਮਾਂ ਦੇ ਲਾਗੂਕਰਨ ਅਤੇ ’ਡਿਜਿਟਲ ਇੰਡੀਆ’  ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਇਸ ਨੂੰ ਦੇਖਦੇ ਹੋਏ,  ਡੀਜੀਟੀ ਨੇ ਪਿਛਲੇ ਇੱਕ ਸਾਲ ਵਿੱਚ ਕਈ ਡਿਜੀਟਲ ਉਦਯੋਗ ਫਰੰਟ - ਲਾਈਨਰਸ ਨਾਲ ਸਹਿਯੋਗ ਕੀਤਾ ਹੈ ਤਾਕਿ ਵਿਦਿਆਰਥੀਆਂ ਨੂੰ ਉਦਯੋਗ ਵਿੱਚ ਕੰਮ ਕਰਨ ਲਈ ਸਮਰੱਥ ਬਣਾਇਆ ਜਾ ਸਕੇ।  ਇੱਥੇ ਤੱਕ ਕਿ ਕੋਵਿਡ - 19  ਦੇ ਨਿਰੰਤਰ ਪ੍ਰਭਾਵ  ਦੇ ਵਰਤਮਾਨ ਪਰਿਦ੍ਰਿਸ਼ ਵਿੱਚ ,  ਆਪਣੇ ਭਾਰਤਸਕਿੱਲਸ ਲਰਨਿੰਗ ਪਲੈਟਫਾਰਮ  (https://bharatskills.gov.in) ਰਾਹੀਂ ਕਦੇ ਵੀ, ਕਿਤੇ ਵੀ ਔਨਲਾਈਨ ਡਿਜੀਟਲ ਸਮੱਗਰੀ ਪ੍ਰਦਾਨ ਕਰਕੇ, ਡੀਜੀਟੀ ਵਿਦਿਆਰਥੀਆਂ/ਟ੍ਰੇਨੀ, ਟ੍ਰੇਨਰਾਂ ਅਤੇ ਵਿਦਿਆਰਥੀਆਂ ਲਈ ਮਲਟੀਮੀਡੀਆ ਅਤੇ ਇਸੇ ਤਰ੍ਹਾਂ ਦੇ ਡਿਜਿਟਲ ਸੰਸਾਧਨਾਂ  ਦੇ ਸੰਯੋਜਨ  ਨਾਲ ਮਿਸ਼ਰਤ/ਈ - ਲਰਨਿੰਗ ਨੂੰ ਚਾਲੂ ਕਰਨ  ਦੇ ਆਪਣੇ ਯਤਨਾਂ ਵਿੱਚ ਉਦਯੋਗ  ਦੇ ਸਾਝੀਦਾਰਾਂ  ਨਾਲ ਕੰਮ ਕਰ ਰਿਹਾ ਹੈ। ਸਕਿੱਲਬਿਲਡ ਰਿਈਗਨਾਈਟ ਨੌਕਰੀ ਚਾਹੁੰਣ ਵਾਲਿਆਂ ਅਤੇ ਉੱਦਮੀਆਂ ਨੂੰ,  ਉਨ੍ਹਾਂ  ਦੇ  ਕੈਰੀਅਰ ਅਤੇ ਵਪਾਰ ਵਿੱਚ ਪਰਿਵਰਤਨ ਕਰਕੇ ਉਨ੍ਹਾਂ ਵਿੱਚ ਨਵਾਂਪਣ ਲਿਆਉਣ ਵਿੱਚ ਮਦਦ ਕਰਨ ਲਈ ਡਿਜ਼ਾਈਨ ਕੀਤੇ ਗਏ ਔਨਲਾਈਨ ਕੋਰਸ  ਅਤੇ ਸਲਾਹ-ਮਸ਼ਵਰਾ ਦੇਣ ਸਬੰਧੀ ਸਹਾਇਤਾ ਪ੍ਰਦਾਨ ਕਰਦੇ ਹਨ।

https://pib.gov.in/PressReleseDetail.aspx?PRID=1633961 

 

ਸ਼੍ਰੀ ਮਾਂਡਵੀਯਾ ਨੇ ਮਹਾਮਾਰੀ  ਦੌਰਾਨ ਅਰਥਵਿਵਸਥਾ ਦੇ ਪਹੀਆਂ ਦੇ ਘੁੰਮਦੇ ਰਹਿਣ ਵਿੱਚ ਸਮੁੰਦਰੀ ਨਾਵਿਕਾਂ  ਦੇ ਯੋਗਦਾਨ ਪ੍ਰਤੀ ਅਭਾਰ ਪ੍ਰਗਟ ਕੀਤਾ ;

ਜਹਾਜ਼ਰਾਨੀ ਰਾਜ‍ ਮੰਤਰੀ (ਸੁਤੰਤਰ ਚਾਰਜ)  ਸ਼੍ਰੀ ਮਨਸੁਖ ਮਾਂਡਵੀਯਾ ਨੇ ਅੱਜ ਅੰਤਰ ਰਾਸ਼ਟੰਰੀ ਸਮੁੰਦਰੀ ਨਾਵਿਕ ਦਿਵਸ ਸਮਾਰੋਹ ਵਿੱਚ ਹਿੱਸਾ ਲਿਆ। ਮੰਤਰੀ ਨੇ ਮਹਾਮਾਰੀ ਦੌਰਾਨ ਅਰਥਵਿਵਸਥਾ ਦੇ ਪਹੀਆਂ ਨੂੰ ਘੁਮਾਉਣ ਲਈ ਨਾਵਿਕਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਨਵੇਂ ਭਾਰਤ ਦੀ ਸੇਵਾ ਅਤੇ ਉਸ ਦੇ ਨਿਰਮਾਣ ਵਿੱਚ ਭਵਿੱਖ ਵਿੱਚ ਸੁਰੱਖਿਅਤ ਸਮੁੰਦਰੀ ਯਾਤਰਾ ਦੀ ਕਾਮਨਾ ਕੀਤੀ। ਉਨ੍ਹਾਂ ਨੇ ਅਰਥਵਿਵਸ‍ਥਾ ਅਤੇ ਦੇਸ਼  ਦੇ ਵਿਕਾਸ ਵਿੱਚ ਸਮੁੰਦਰੀ ਨਾਵਿਕਾਂ ਦੇ ਯੋਗਦਾਨ  ਪ੍ਰਤੀ ਅਭਾਰ ਵਿਅਕਤ ਕੀਤਾ।

https://pib.gov.in/PressReleseDetail.aspx?PRID=1633961

 

ਸ਼੍ਰੀ ਗੌੜਾ ਨੇ ਪ੍ਰਸਤਾਵਿਤ ਬਲਕ ਡ੍ਰੱਗਸ ਅਤੇ ਮੈਡੀਕਲ ਉਪਕਰਣ ਪਾਰਕ ਦੇ ਕਈ ਪਹਿਲੂਆਂ ਦੀ ਸਮੀਖਿਆ ਲਈ ਔਸ਼ਧ (ਫਾਰਮਾਸਿਊਟੀਕਲਸ)  ਵਿਭਾਗ  ਦੇ ਅਧਿਕਾਰੀਆਂ ਨਾਲ ਬੈਠਕ ਕੀਤੀ

 

ਕੇਂਦਰੀ ਰਸਾਇਣ ਤੇ ਖਾਦ ਮੰਤਰੀ ਸ਼੍ਰੀ ਡੀ ਵੀ ਸਦਾਨੰਦ ਗੌੜਾ ਨੇ ਦੇਸ਼ ਭਰ ਵਿੱਚ ਤਿੰਨ ਬਲਕ ਡ੍ਰੱਗ ਪਾਰਕ ਅਤੇ ਚਾਰ ਮੈਡੀਕਲ ਉਪਕਰਣ ਪਾਰਕ ਦੇ ਪ੍ਰਸਤਾਵਿਤ ਵਿਕਾਸ ਦੇ ਕਈ ਪਹਿਲੂਆਂ ਦੀ ਸਮੀਖਿਆ ਕਰਨ ਲਈ ਅੱਜ ਔਸ਼ਧ  (ਫਾਰਮਾਸਿਊਟੀਕਲਸ)  ਵਿਭਾਗ  ਦੇ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਕੀਤੀ।  ਬੈਠਕ ਵਿੱਚ ਰਾਜ ਮੰਤਰੀ  ਸ਼੍ਰੀ ਮਨਸੁਖ ਮਾਂਡਵੀਯਾ  ਨੇ ਵੀ ਹਿੱਸਾ ਲਿਆ। ਸ਼੍ਰੀ ਗੌੜਾ ਅਤੇ ਸ਼੍ਰੀ ਮਾਂਡਵੀਯਾ ਨੇ ਸੁਝਾਅ ਦਿੱਤਾ ਕਿ ਪਾਰਕ ਦੇ ਕ੍ਰਮਬੱਧ ਵਿਕਾਸ ਨੂੰ ਸੁਨਿਸ਼ਚਿਤ ਕਰਨ ਲਈ ਪੀਐੱਲਆਈ ਯੋਜਨਾ ਤਹਿਤ ਪਾਰਕਾਂ  ਦੇ ਸਥਾਨ ਅਤੇ ਲਾਭਾਰਥੀਆਂ ਦੇ ਚੋਣ ਦੀਆਂ ਪ੍ਰਕਿਰਿਆਵਾਂ,  ਚੰਗੀ ਤਰ੍ਹਾਂ ਨਾਲ ਪਰਿਭਾਸ਼ਿਤ ਮਾਪਦੰਡਾਂ ਦੇ ਅਧਾਰ ਉੱਤੇ ਤਿਆਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਸ਼੍ਰੀ ਗੌੜਾ ਨੇ ਕਿਹਾ ਕਿ ਇਨ੍ਹਾਂ ਯੋਜਨਾਵਾਂ ਨਾਲ ਬਲਕ ਡ੍ਰੱਗਸ ਅਤੇ ਮੈਡੀਕਲ ਉਪਕਰਣ ਦੇ ਘਰੇਲੂ ਉਤਪਾਦਨ ਵਿੱਚ ਮੁਕਾਬਲੇਬਾਜ਼ੀ ਵਧੇਗੀ ਕਿਉਂਕਿ ਇਨ੍ਹਾਂ ਕਲਸਟਰ ਵਿੱਚ ਅਤਿਆਧੁਨਿਕ ਸਾਂਝਾ ਢਾਂਚਾਗਤ ਸੰਰਚਨਾ ਅਤੇ ਲੌਜਿਸਟਿਕਸ  ਦੇ ਰੂਪ ਵਿੱਚ ਲਾਭ ਪ੍ਰਾਪਤ ਹੋਣਗੇ।  

https://pib.gov.in/PressReleseDetail.aspx?PRID=1633961

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

  • ਕੇਰਲ: ਰਾਜ ਦੀ ਸਿਹਤ ਮੰਤਰੀ ਕੇ. ਸ਼ੈਲਜਾ ਨੇ ਚੇਤਾਵਨੀ ਦਿੱਤੀ ਹੈ ਕਿ ਰਾਜ ਵਿੱਚ ਕਿਸੇ ਵੀ ਸਮੇਂ ਕੋਵਿਡ-19 ਦਾ ਸਮਾਜਕ ਫੈਲਾਅ ਸੰਭਵ ਹੈ। ਉਨ੍ਹਾਂ ਕਿਹਾ ਕਿ ਰਾਜਧਾਨੀ ਸਮੇਤ ਛੇ ਜ਼ਿਲ੍ਹਿਆਂ ਨੂੰ ਹਾਈ ਅਲਰਟ 'ਤੇ ਕਰ ਦਿੱਤਾ ਗਿਆ ਹੈ। ਡੀਜੀਪੀ ਲੋਕਨਾਥ ਬੇਹੇੜਾ ਨੇ ਕਿਹਾ ਕਿ ਜਿਹੜੇ ਲੋਕ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਨਹੀਂ ਕਰਦੇ ਉਨ੍ਹਾਂ ਨੂੰ ਹੁਣ ਕੋਈ ਸਲਾਹ ਨਹੀਂ ਦਿੱਤੀ ਜਾਏਗੀ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਰਾਜ ਤੋਂ ਬਾਹਰ ਕੋਵਿਡ ਕਾਰਨ ਦੋ ਕੇਰਲ ਵਾਸੀਆਂ ਦੀ ਮੌਤ ਹੋ ਗਈ। ਕੇਰਲ ਵਿੱਚ ਕੱਲ੍ਹ ਇੱਕ ਦਿਨ ਵਿੱਚ ਸਭ ਤੋਂ ਵੱਧ 152 ਕੋਵਿਡ ਮਾਮਲੇ ਦਰਜ ਕੀਤੇ ਗਏ। ਰਾਜ ਵਿੱਚ ਹੁਣ ਤੱਕ ਪੁਸ਼ਟੀ ਕੀਤੇ ਗਏ ਕੋਵਿਡ ਕੇਸਾਂ ਦੀ ਕੁੱਲ ਗਿਣਤੀ 3,603 ਹੈ ਅਤੇ 1,691 ਮਰੀਜ਼ ਅਜੇ ਵੀ ਇਲਾਜ ਅਧੀਨ ਹਨ। ਇਸ ਸਮੇਂ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 1,54,759 ਵਿਅਕਤੀਆਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ।

  • ਤਮਿਲ ਨਾਡੂ: ਕੋਵਿਡ-19 ਕਾਰਨ ਈਰਾਨ ਵਿੱਚ ਫਸੇ ਤਮਿਲ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 700 ਮਛੇਰੇ ਆਈਐੱਨਐੱਸ ਜਲ-ਅਸ਼ਵ ਰਾਹੀਂ ਆਪਣੇ ਘਰ ਪਹੁੰਚ ਗਏ। ਰਾਜ ਨੇ 30 ਜੂਨ ਤੱਕ ਅੰਤਰ-ਜ਼ੋਨ ਆਵਾਜਾਈ ਨੂੰ ਮੁਅੱਤਲ ਕਰ ਦਿੱਤਾ ਹੈ। ਕੋਵਿਡ-19 ਦੇ ਫੈਲਾਅ ਦੌਰਾਨ ਪੁਲਿਸ ਨੂੰ ਸੁਰੱਖਿਅਤ ਰੱਖਣ ਲਈ ਡੀਜੀਪੀ ਨੇ ਗ੍ਰਿਫਤਾਰੀਆਂ ਲਈ ਐੱਸਓਪੀ ਜਾਰੀ ਕੀਤਾ ਹੈ। ਰਾਮਨਾਥਪੁਰਮ ਜ਼ਿਲ੍ਹੇ ਵਿਖੇ ਨੇਵਲ ਏਅਰ ਸਟੇਸ਼ਨ ਆਈ.ਐੱਨ.ਐੱਸ. ਪਰੰਦੂ ਵਿੱਚ ਸਮੁੰਦਰੀ ਫੌਜ ਦੇ 29 ਜਵਾਨ ਕੋਵਿਡ-19 ਪਾਜ਼ਿਟਿਵ ਜਾਂਚੇ ਗਏ ਹਨ। ਕੱਲ੍ਹ 2865 ਨਵੇਂ ਮਾਮਲੇ ਅਤੇ 33 ਮੌਤਾਂ ਹੋਈਆਂ ਜਿਨ੍ਹਾਂ ਨਾਲ ਕੋਵਿਡ ਕੇਸਾਂ ਦੀ ਗਿਣਤੀ 67468 ਅਤੇ ਮੌਤਾਂ ਦੀ ਗਿਣਤੀ 866 ਹੋ ਗਈ ਹੈ। ਰਾਜ ਵਿੱਚ 28836 ਮਾਮਲੇ ਸਰਗਰਮ ਹਨ ਜਿਨ੍ਹਾਂ ਵਿਚੋਂ 18673 ਚੇਨੰਈ ਤੋਂ ਹਨ।

  • ਕਰਨਾਟਕ: ਕੋਵਿਡ-19 ਡਿਊਟੀ 'ਤੇ ਮੌਜੂਦ ਪੰਜ ਪੀਜੀ ਡਾਕਟਰ ਮੰਗਲੁਰੂ ਵਿੱਚ ਵਾਇਰਸ ਲਈ ਪਾਜ਼ਿਟਿਵ ਪਾਏ ਗਏ। ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਐੱਸਐੱਸਐਲਸੀ ਦੀ ਪ੍ਰੀਖਿਆ ਅੱਜ ਕਰਨਾਟਕ ਦੇ 2879 ਕੇਂਦਰਾਂ 'ਤੇ ਸ਼ੁਰੂ ਹੋਈ। ਰਾਜ ਮੰਤਰੀ ਮੰਡਲ ਨੇ ਕਰਨਾਟਕ ਉਦਯੋਗ ਸੁਵਿਧਾ ਐਕਟ 2020 ਵਿੱਚ ਸੋਧਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ਹਰ ਤਰ੍ਹਾਂ ਦੀਆਂ ਪ੍ਰਵਾਨਗੀਆਂ ਲਈ ਇੱਕੋ ਥਾਂ ਪ੍ਰਵਾਨਗੀਆਂ ਪ੍ਰਦਾਨ ਕਰੇਗੀ। ਮਾਲ ਮੰਤਰੀ ਨੇ ਬੰਗਲੌਰ ਸ਼ਹਿਰ ਵਿੱਚ ਦੁਬਾਰਾ ਲੌਕਡਾਊਨ ਲਗਾਉਣ ਤੋਂ ਇਨਕਾਰ ਕੀਤਾ। ਕੱਲ੍ਹ 397 ਨਵੇਂ ਕੇਸ, 149 ਨੂੰ ਛੁੱਟੀ ਮਿਲੀ ਅਤੇ 14 ਮੌਤਾਂ ਹੋਈਆਂ। ਕੁੱਲ ਪਾਜ਼ਿਟਿਵ ਕੇਸ: 10118, ਸਰਗਰਮ ਕੇਸ: 3799, ਮੌਤਾਂ: 164, ਛੁੱਟੀ ਮਿਲੀ: 6151

  • ਆਂਧਰ ਪ੍ਰਦੇਸ਼: ਹਾਈ ਕੋਰਟ ਦੇ ਚੀਫ ਜਸਟਿਸ ਜੇ.ਕੇ. ਮਹੇਸ਼ਵਰੀ ਨੇ ਹਾਈ ਕੋਰਟ ਅਤੇ ਵਿਜੇਵਾੜਾ ਮੈਟਰੋਪੋਲੀਟਨ ਅਦਾਲਤਾਂ ਵਿੱਚ ਸਾਰੀਆਂ ਸੁਣਵਾਈਆਂ 28 ਜੂਨ ਤੱਕ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਕੋਵਿਡ-19 ਟਾਸਕ ਫੋਰਸ ਦੇ ਅਧਿਕਾਰੀਆਂ ਨੇ ਤਮਿਲ ਨਾਡੂ ਦੇ ਨਾਲ ਲੱਗਦੇ ਚਿੱਤੂਰ ਦੇ ਨਗਰੀ ਵਿਧਾਨ ਸਭਾ ਹਲਕੇ ਵਿੱਚ ਵੱਧ ਰਹੇ ਪਾਜ਼ਿਟਿਵ ਮਾਮਲਿਆਂ 'ਤੇ ਚਿੰਤਾ ਜ਼ਾਹਰ ਕੀਤੀ। ਪੂਰਬੀ ਗੋਦਾਵਰੀ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਵਿਡ ਮਾਮਲਿਆਂ ਵਿੱਚ ਵਾਧੇ ਕਾਰਨ ਅੱਜ ਤੋਂ ਸਾਰੇ ਜ਼ਿਲ੍ਹੇ ਵਿੱਚ ਲੌਕਡਾਊਨ ਲਾਗੂ ਕਰ ਦਿੱਤਾ ਹੈ। ਸ੍ਰੀਕਾਕੁਲਮ ਜ਼ਿਲ੍ਹੇ ਵਿੱਚ ਕੋਵਿਡ ਪਾਜ਼ਿਟਿਵ ਮਾਮਲਿਆਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਸਿਹਤ ਅਧਿਕਾਰੀਆਂ ਨੂੰ ਬੁਖ਼ਾਰ ਦੇ ਸਰਵੇਖਣ ਲਈ ਚੌਕਸ ਕੀਤਾ ਹੈ। 193,085 ਨਮੂਨਿਆਂ ਦੀ ਜਾਂਚ ਤੋਂ ਬਾਅਦ ਪਿਛਲੇ 24 ਘੰਟਿਆਂ ਦੌਰਾਨ 553 ਨਵੇਂ ਕੇਸ ਮਿਲੇ, 118 ਨੂੰ ਛੁੱਟੀ ਮਿਲੀ ਅਤੇ 7 ਮੌਤਾਂ ਹੋਈਆਂ। ਕੁੱਲ ਕੇਸ: 10,884, ਸਰਗਰਮ ਕੇਸ: 5760, ਛੁੱਟੀ ਮਿਲੀ: 4988, ਮੌਤਾਂ: 136 ਹਨ। 

  • ਤੇਲੰਗਾਨਾ: ਭਾਰਤ ਵਿੱਚ ਕੋਵਿਡ-19 ਦੇ ਇਲਾਜ ਲਈ ਵਰਤੀ ਜਾ ਸਕਣ ਵਾਲੀ ਦਵਾਈ ਦੇ ਨਿਰਮਾਣ ਅਤੇ ਵਿਕਰੀ ਲਈ ਡਰੱਗ ਕੰਟਰੋਲਰ ਜਨਰਲ ਆਵ੍ ਇੰਡੀਆ (ਡੀਸੀਜੀਆਈ) ਤੋਂ ਪ੍ਰਵਾਨਗੀ ਮਿਲਣ ਤੋਂ ਬਾਅਦ, ਹੈਦਰਾਬਾਦ ਦੀ ਇੱਕ ਫਾਰਮਾ ਕੰਪਨੀ ਹੇਟਰੋ ਨੇ ਕਿਹਾ ਕਿ ਇਹ 20,000 ਟੀਕਿਆਂ ਦਾ ਪਹਿਲਾ ਸੈੱਟ ਦੇਣ ਲਈ ਤਿਆਰ ਹੈ। ਕੇਸਾਂ ਦਾ ਕੁੱਲ ਅੰਕੜਾ 10,444 ਹੈ, ਜਿਨ੍ਹਾਂ ਵਿੱਚੋਂ 5,858 ਸਰਗਰਮ ਹਨ।

  • ਅਸਾਮ: ਅਸਾਮ ਵਿੱਚ ਗੁਵਾਹਾਟੀ ਅੰਦਰ ਕੋਵਿਡ-19 ਲਈ ਸਵੈਇੱਛਾ ਅਨੁਸਾਰ ਟੈਸਟਿੰਗ ਲਈ ਅੱਗੇ ਆਉਣ ਵਾਲੇ ਲੋਕਾਂ ਦੀ ਸੁਵਿਧਾ ਲਈ ਗੁਵਾਹਾਟੀ ਨਗਰ ਨਿਗਮ ਦੇ ਹਰੇਕ ਵਾਰਡ ਅੰਦਰ 31 ਕੋਵਿਡ ਕਾਊਂਸਲਿੰਗ ਸੈਂਟਰ ਕਾਇਮ ਕੀਤੇ ਹਨ।

  • ਨਾਗਾਲੈਂਡ: ਦੀਮਾਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਮਾਸਕ ਨਾ ਪਾਉਣ 'ਤੇ ਜ਼ੁਰਮਾਨਾ ਲਾਉਣ ਦਾ ਫੈਸਲਾ ਕੀਤਾ ਹੈ। ਨਾਗਾਲੈਂਡ ਲਈ ਜੀਐੱਸਟੀ ਤਹਿਤ ਮੁਨਾਫਾਖੋਰੀ ਰੋਕੂ ਨਿਗਰਾਨ ਕਮੇਟੀ ਗਠਿਤ ਕੀਤੀ ਗਈ ਹੈ।

  • ਮਣੀਪੁਰ: ਮਣੀਪੁਰ ਰਾਜ ਸਰਕਾਰ ਨੇ ਭਰੋਸਾ ਦਿਵਾਇਆ ਕਿ ਖਾਦ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕਿਸਾਨਾਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ। ਚੁਰਾਚੰਦਪੁਰ ਜ਼ਿਲ੍ਹਾ ਹਸਪਤਾਲ ਉਨ੍ਹਾਂ ਪੰਜ ਜ਼ਿਲ੍ਹਾ ਹਸਪਤਾਲਾਂ ਵਿੱਚ ਸ਼ਾਮਲ ਹੋ ਗਿਆ ਹੈ, ਜਿੱਥੇ ਕੋਵਿਡ-19 ਮਰੀਜ਼ਾਂ ਲਈ ਡਾਇਲਸਿਸ ਸੁਵਿਧਾ ਲਈ ਰਾਜ ਮਿਸ਼ਨ ਨਿਰਦੇਸ਼ਕ ਵੱਲੋਂ ਜਾਰੀ ਨਿਰਦੇਸ਼ ਤਹਿਤ ਡਾਇਲਸਿਸ ਯੂਨਿਟ ਚਾਲੂ ਕਰ ਦਿੱਤੇ ਗਏ ਹਨ।

  • ਮਿਜ਼ੋਰਮ: ਮਿਜ਼ੋਰਮ ਵਿੱਚ ਤਿੰਨ ਹੋਰ ਸਿਹਤਯਾਬ ਹੋਏ ਮਰੀਜ਼ਾਂ ਨੂੰ ਛੁੱਟੀ ਮਿਲ ਗਈ। ਸਰਗਰਮ ਮਾਮਲੇ 118 ਅਤੇ ਹੁਣ ਤੱਕ 27 ਜਣੇ ਠੀਕ ਹੋਏ ਹਨ।

 

 

ਫੈਕਟਚੈੱਕ

 

 

https://static.pib.gov.in/WriteReadData/userfiles/image/image007VX2E.jpg

 

 https://static.pib.gov.in/WriteReadData/userfiles/image/image008TSJU.jpg

https://static.pib.gov.in/WriteReadData/userfiles/image/image009U9DH.jpg

 

****

 

ਵਾਈਬੀ



(Release ID: 1634404) Visitor Counter : 166