ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕੋਰਿਆਈ ਯੁੱਧ ਦੀ 70ਵੀਂ ਵਰ੍ਹੇਗੰਢ ‘ਤੇ ਦੱਖਣ ਕੋਰੀਆ ਦੇ ਰਾਸ਼ਟਾਰਪਤੀ ਅਤੇ ਉੱਥੋਂ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ
प्रविष्टि तिथि:
25 JUN 2020 6:22PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 1950 ਵਿੱਚ ਹੋਏ ਕੋਰਿਆਈ ਯੁੱਧ ਦੀ 70ਵੀਂ ਵਰ੍ਹੇਗੰਢ ਦੇ ਅਵਸਰ ‘ਤੇ ਕੋਰਿਆਈ ਪ੍ਰਾਇਦੀਪ ਵਿੱਚ ਸ਼ਾਂਤੀ ਦੀ ਖੋਜ ਵਿੱਚ ਆਪਣੇ ਪ੍ਰਾਣਾਂ ਦੀ ਆਹੂਤੀ ਦੇਣ ਵਾਲੇ ਬਹਾਦਰਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ।
ਦੱਖਣ ਕੋਰੀਆ ਦੀ ਰਾਜਧਾਨੀ ਸਿਓਲ (Seoul) ਵਿੱਚ ਇਸ ਅਵਸਰ ਉੱਤੇ ਆਯੋਜਿਤ ਸਮਾ ਰਕ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਦਾ ਇੱਕ ਵੀਡੀਓ ਸੰਦੇਸ਼ ਦਿਖਾਇਆ ਗਿਆ। ਸਮਾਰੋਹ ਦਾ ਆਯੋਜਨ ਦੱਖਣ ਕੋਰੀਆ ਦੇ ਦੇਸ਼ਭਗਤਾਂ ਅਤੇ ਸੇਵਾਮੁਕਤ ਵੈਟਰਨਸ ਮਾਮਲੇ ਮੰਤਰਾਲੇ ਦੁਆਰਾ ਕੀਤਾ ਗਿਆ ਸੀ ਅਤੇ ਇਸ ਦੀ ਪ੍ਰਧਾਨਗੀ ਦੱਖਣ ਕੋਰੀਆ ਦੇ ਰਾਸ਼ਟੇਰਪਤੀ ਸ਼੍ਰੀ ਮੂਨ ਜੇ - ਇਨ (Mr Moon Jae-in) ਨੇ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਦੇਸ਼ ਵਿੱਚ, ਦੱਖਣ ਕੋਰੀਆ ਦੇ ਯੁੱਧ ਦੇ ਯਤਨ ਵਿੱਚ ਭਾਰਤੀ ਯੋਗਦਾਨ ਨੂੰ ਯਾਦ ਕੀਤਾ ਜੋ 60 ਪੈਰਾਫੀਲਡ ਹਸਪਤਾਲ ਦੀ ਤੈਨਾਤੀ ਦੇ ਰੂਪ ਵਿੱਚ ਕੀਤਾ ਗਿਆ ਸੀ। ਹਸਪਤਾਲ ਨੇ ਯੁੱਧ ਦੌਰਾਨ ਮਹੱਤਵਯਪੂਰਨ ਸੇਵਾਵਾਂ ਦਿੱਤੀਆਂ ਅਤੇ ਸੈਨਿਕਾਂ ਅਤੇ ਨਾਗਰਿਕਾਂ ਦੋਹਾਂ ਨੂੰ ਜ਼ਰੂਰੀ ਮੈਡੀਕਲ ਸਹਾਇਤਾ ਪ੍ਰਦਾਨ ਕੀਤੀ। ਪ੍ਰਧਾਨ ਮੰਤਰੀ ਨੇ ਕੋਰਿਆਈ ਲੋਕਾਂ ਨੂੰ ਯੁੱਧ ਦੀ ਰਾਖ ਤੋਂ ਇੱਕ ਮਹਾਨ ਦੇਸ਼ ਦੇ ਨਿਰਮਾਣ ਵਿੱਚ ਉਨ੍ਹਾਂ ਦੇ ਲਚੀਲੇਪਨ, ਸਖ਼ਤ ਮਿਹਨਤ ਅਤੇ ਸੰਕਲਪ ਲਈ ਵਧਾਈ ਦਿੱਤੀ ਅਤੇ ਕੋਰਿਆਈ ਪ੍ਰਾਇਦੀਪ ਵਿੱਚ ਸ਼ਾਂਤੀ ਅਤੇ ਸਥਿਰਤਾ ਨੂੰ ਸੁਰੱਖਿਅਤ ਰੱਖਣ ਲਈ ਦੱਖਣ ਕੋਰੀਆ ਦੀ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕੋਰਿਆਈ ਪ੍ਰਾਇਦੀਪ ਵਿੱਚ ਸਥਾਈ ਸ਼ਾਂਤੀ ਲਈ ਸਰਕਾਰ ਅਤੇ ਭਾਰਤ ਦੀ ਜਨਤਾ ਦੀ ਤਰਫੋਂ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਅਵਸਰ ‘ਤੇ ਆਯੋਜਿਤ ਸਮਾਰੋਹ ਵਿੱਚ ਰਾਸ਼ਟਰਪਤੀ ਮੂਨ ਦੇ ਇਲਾਵਾ, ਦੱਖਣ ਕੋਰੀਆ ਦੇ ਰਾਸ਼ਟਰੀ ਰੱਖਿਆ ਮੰਤਰੀ, ਹੋਰ ਕੈਬਨਿਟ ਮੰਤਰੀ, ਉਨ੍ਹਾਂ ਦੇਸ਼ਾਂ ਦੇ ਰਾਜਦੂਤ ਜਿਨ੍ਹਾਂ ਨੇ ਯੁੱਧ ਦੌਰਾਨ ਦੱਖਣ ਕੋਰੀਆ ਦੀ ਸਹਾਇਤਾ ਕੀਤੀ ਸੀ, ਅਤੇ ਕੋਰੀਆ ਦੇ ਪਤਵੰਤੇ ਵਿਅਕਤੀ ਹਾਜ਼ਰ ਸਨ।
***
ਵੀਆਰਆਰਕੇ/ਐੱਸਐੱਚ
(रिलीज़ आईडी: 1634377)
आगंतुक पटल : 239
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam