ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ-19 ਬਾਰੇ ਅੱਪਡੇਟਸ
ਕੇਂਦਰੀ ਟੀਮ ਗੁਜਰਾਤ, ਮਹਾਰਾਸ਼ਟਰ ਅਤੇ ਤੇਲੰਗਾਨਾ ਦਾ ਦੌਰਾ ਕਰੇਗੀ
ਕੁੱਲ ਟੈਸਟ 75 ਲੱਖ ਦੇ ਪਾਰ ਪਹੁੰਚੇ
ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵਧ ਕੇ 57.43% ਹੋ ਗਈ ਹੈ
Posted On:
25 JUN 2020 2:51PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਿੱਚ ਸੰਯੁਕਤ ਸਕੱਤਰ, ਸ਼੍ਰੀ ਲਵ ਅੱਗਰਵਾਲ ਦੀ ਅਗਵਾਈ ਵਿੱਚ ਇੱਕ ਕੇਂਦਰੀ ਟੀਮ 26 ਤੋਂ 29 ਜੂਨ, 2020 ਤੱਕ ਗੁਜਰਾਤ, ਮਹਾਰਾਸ਼ਟਰ ਅਤੇ ਤੇਲੰਗਾਨਾ ਦਾ ਦੌਰਾ ਕਰੇਗੀ। ਇਹ ਟੀਮ ਰਾਜ ਦੇ ਅਧਿਕਾਰੀਆਂ ਨਾਲ ਗੱਲਬਾਤ ਕਰੇਗੀ ਅਤੇ ਕੋਵਿਡ-19 ਦੇ ਪ੍ਰਬੰਧਨ ਵਿੱਚ ਉਨ੍ਹਾਂ ਦੇ ਯਤਨਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਉਨ੍ਹਾਂ ਨਾਲ ਤਾਲਮੇਲ ਕਰੇਗੀ।
ਕੋਵਿਡ-19 ਦਾ ਟੈਸਟ ਕਰਨ ਲਈ ਡਾਇਗਨੌਸਟਿਕ ਲੈਬਾਂ ਦੇ ਵਧਦੇ ਨੈੱਟਵਰਕ ਨਾਲ, ਭਾਰਤ ਵਿੱਚ ਹੁਣ ਲੈਬਾਂ ਦੀ ਸੰਖਿਆ ਵਧ ਕੇ 1,007 ਹੋ ਗਈ ਹੈ। ਇਸ ਵਿੱਚ ਸਰਕਾਰੀ ਖੇਤਰ ਦੀਆਂ 734 ਅਤੇ 273 ਪ੍ਰਾਈਵੇਟ ਲੈਬਾਂ ਸ਼ਾਮਲ ਹਨ।
ਅਲੱਗ-ਅਲੱਗ ਅੰਕੜੇ ਇਸ ਪ੍ਰਕਾਰ ਹਨ :
• ਰੀਅਲ-ਟਾਈਮ ਆਰਟੀ ਪੀਸੀਆਰ ਅਧਾਰਿਤ ਟੈਸਟਿੰਗ ਲੈਬਾਂ : 559 ( ਸਰਕਾਰੀ : 359 + ਪ੍ਰਾਈਵੇਟ : 200 )
• ਟਰੂਨੈਟ ਅਧਾਰਿਤ ਟੈਸਟ ਲੈਬਾਂ : 364 ( ਸਰਕਾਰ : 343 + ਪ੍ਰਾਈਵੇਟ : 21 )
• ਸੀਬੀਐੱਨਏਏਟੀ ਅਧਾਰਿਤ ਟੈਸਟ ਲੈਬਾਂ: 84 ( ਸਰਕਾਰੀ : 32 + ਪ੍ਰਾਈਵੇਟ : 52 )
ਜਨਵਰੀ, 2020 ਵਿੱਚ ਕੋਵਿਡ-19 ਦੇ ਸੀਮਿਤ ਟੈਸਟਾਂ ਨਾਲ, ਪਿਛਲੇ 24 ਘੰਟਿਆਂ ਵਿੱਚ 2,07,871 ਟੈਸਟ ਕੀਤੇ ਗਏ ਹਨ ਜਿਸ ਨਾਲ ਕੁੱਲ ਟੈਸਟਾਂ ਦੀ ਸੰਖਿਆ 75 ਲੱਖ ਦੇ ਪਾਰ ਹੋ ਕੇ 75,60,782 ਹੋ ਗਈ ਹੈ।
ਪਿਛਲੇ 24 ਘੰਟਿਆਂ ਵਿੱਚ , ਕੁੱਲ 13,012 ਕੋਵਿਡ-19 ਮਰੀਜ਼ ਠੀਕ ਹੋ ਚੁੱਕੇ ਹਨ। ਇਸ ਪ੍ਰਕਾਰ ਨਾਲ ਹੁਣ ਤੱਕ ਕੋਵਿਡ-19 ਦੇ ਕੁੱਲ 2,71,696 ਮਰੀਜ਼ ਠੀਕ ਹੋ ਚੁੱਕੇ ਹਨ। ਕੋਵਿਡ-19 ਦੇ ਰੋਗੀਆਂ ਦੇ ਠੀਕ ਹੋਣ ਦੀ ਦਰ ਵਧ ਕੇ 57.43% ਹੋ ਗਈ ਹੈ।
ਵਰਤਮਾਨ ਵਿੱਚ, ਕੋਵਿਡ-19 ਦੇ 1,86,514 ਸਰਗਰਮ ਮਾਮਲੇ ਹਨ ਅਤੇ ਸਾਰੇ ਸਰਗਰਮ ਮਾਮਲੇ ਮੈਡੀਕਲ ਦੇਖ-ਰੇਖ ਅਧੀਨ ਹਨ।
ਵਰਤਮਾਨ ਵਿੱਚ ਭਾਰਤ ਵਿੱਚ ਪ੍ਰਤੀ ਲੱਖ ਮਾਮਲਿਆਂ ਦੀ ਸੰਖਿਆ 33.39 ਹੈ ਜਦਕਿ ਦੁਨੀਆ ਵਿੱਚ ਪ੍ਰਤੀ ਲੱਖ ਮਾਮਲਿਆਂ ਦੀ ਸੰਖਿਆ 120.21 ਹੈ। ਇਸ ਦੇ ਇਲਾਵਾ, ਭਾਰਤ ਵਿੱਚ ਮੌਤ/ਲੱਖ ਇਸ ਸਮੇਂ ਵਿਸ਼ਵ ਵਿੱਚ ਸਭ ਤੋਂ ਘੱਟ 1.06 ਮੌਤ/ਲੱਖ ਹੈ ਜਦੋਂ ਕਿ ਵਿਸ਼ਵ ਵਿੱਚ ਮੌਤ/ਲੱਖ ਦਾ ਔਸਤ 6.24 ਹੈ।
ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹ-ਮਸ਼ਵਰੇ ਬਾਰੇ ਸਾਰੇ ਪ੍ਰਮਾਣਿਕ ਅਤੇ ਅੱਪਡੇਟਡ ਜਾਣਕਾਰੀ ਲਈ, ਕਿਰਪਾ ਕਰਕੇ ਨਿਯਮਿਤ ਰੂਪ ਨਾਲ https://www.mohfw.gov.in/ ਅਤੇ @MoHFW_INDIA ਦੇਖੋ ।
ਕੋਵਿਡ-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨਾਂ ਨੂੰ technicalquery.covid19[at]gov[dot]in ਉੱਤੇ ਅਤੇ ਹੋਰ ਪ੍ਰਸ਼ਨਾਂ ਨੂੰ ncov2019[at]gov[dot]in ‘ਤੇ ਈਮੇਲ ਅਤੇ @CovidIndiaSeva ‘ਤੇ ਟਵੀਟ ਕੀਤੀ ਜਾ ਸਕਦਾ ਹੈ।
ਕੋਵਿਡ - 19 ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ : + 91 - 11 - 23978046 ਜਾਂ 1075 ( ਟੋਲ - ਫ੍ਰੀ) ‘ਤੇ ਕਾਲ ਕਰੋ। ਕੋਵਿਡ - 19 ਬਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ https://www.mohfw.gov.in/pdf/coronvavirushelplinenumber.pdf ‘ਤੇ ਉਪਲੱਬਧ ਹੈ।
****
ਐੱਮਵੀ/ਐੱਸਜੀ
(Release ID: 1634324)
Visitor Counter : 197
Read this release in:
English
,
Urdu
,
Hindi
,
Marathi
,
Manipuri
,
Bengali
,
Gujarati
,
Odia
,
Tamil
,
Telugu
,
Malayalam