ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਬਾਰੇ ਅੱਪਡੇਟਸ

ਭਾਰਤ ਵੀ ਪੂਰੀ ਦੁਨੀਆ ਵਿੱਚ ਪ੍ਰਤੀ ਲੱਖ ਆਬਾਦੀ ‘ਤੇ ਸਭ ਤੋਂ ਘੱਟ ਮੌਤਾਂ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ

Posted On: 23 JUN 2020 1:50PM by PIB Chandigarh

ਵਿਸ਼ਵ ਸਿਹਤ ਸੰਗਠਨ  ਦੀ ਸਥਿਤੀ ਰਿਪੋਰਟ 154ਮਿਤੀ 22 ਜੂਨ 2020ਤੋਂ ਪਤਾ ਚਲਿਆ ਹੈ ਕਿ ਭਾਰਤ ਵੀ ਪ੍ਰਤੀ ਲੱਖ ਆਬਾਦੀ ਤੇ ਸਭ ਤੋਂ ਘੱਟ ਮੌਤਾਂਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਭਾਰਤ ਵਿੱਚ ਪ੍ਰਤੀ ਲੱਖ ਆਬਾਦੀ ਤੇ ਮੌਤ ਦਾ ਮਾਮਲਾ 1.00 ਹੈਜਦੋਂ ਕਿ ਗਲੋਬਲ ਔਸਤ ਇਸ ਤੋਂ ਛੇ ਗੁਣਾ ਤੋਂ ਵੀ ਅਧਿਕ 6.04 ਹੈ।  ਬ੍ਰਿਟੇਨ ਵਿੱਚ ਪ੍ਰਤੀ ਲੱਖ ਆਬਾਦੀ ਉੱਤੇ ਕੋਵਿਡ-19 ਨਾਲ ਸਬੰਧਿਤ ਮੌਤਾਂ  ਦੇ 63.13 ਮਾਮਲੇ ਦਰਜ ਕੀਤੇ ਗਏ ਹਨ।  ਉੱਧਰ ਸਪੇਨਇਟਲੀ ਅਤੇ ਅਮਰੀਕਾ ਵਿੱਚ ਇਹ ਅੰਕੜਾ  ਕ੍ਰਮਵਾਰ  60.6057.19 ਅਤੇ 36.30 ਹੈ।

 

ਭਾਰਤ ਵਿੱਚ ਮਹਾਮਾਰੀ ਦੇ ਮਾਮਲਿਆਂ ਜਾਂ ਰੋਗੀਆਂ ਦਾ ਛੇਤੀ ਪਤਾ ਲਗਣਸਮੇਂ ਤੇ ਟੈਸਟਿੰਗ ਅਤੇ ਨਿਗਰਾਨੀਮਰੀਜ਼ਾਂ ਦੇ ਸੰਪਰਕ ਵਿੱਚ ਆਏ ਲੋਕਾਂ ਦਾ ਵਿਆਪਕ ਰੂਪ ਨਾਲ ਪਤਾ ਲਗਾਉਣ ਅਤੇ ਪ੍ਰਭਾਵਕਾਰੀ ਨੈਦਾਨਿਕ ਪ੍ਰਬੰਧਨ ਜਾਂ ਇਲਾਜ ਦੀ ਬਦੌਲਤ ਇਸ ਵਜ੍ਹਾ ਨਾਲ ਮਰਨ ਵਾਲੇ ਲੋਕਾਂ ਦੀ ਸੰਖਿਆ ਨੂੰ ਘੱਟ ਕਰਨ ਵਿੱਚ ਮਦਦ ਮਿਲੀ ਹੈ।  ਇਹ ਕੋਵਿਡ-19 ਦੀ ਰੋਕਥਾਮ , ਨਿਯੰਤਰਣ ਅਤੇ ਪ੍ਰਬੰਧਨ ਲਈ  ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ  ਨਾਲ ਮਿਲ ਕੇ ਭਾਰਤ ਸਰਕਾਰ ਦੁਆਰਾ ਸ਼੍ਰੇਣੀਬੱਧਪੂਰਵ-ਨਿਰਧਾਰਿਤ ਅਤੇ ਅਤਿਅੰਤ ਸਰਗਰਮ ਨਜ਼ਰੀਆ ਅਪਣਾਉਣ ਦਾ ਵੀ ਇੱਕ ਪ੍ਰਮਾਣ ਹੈ।

 

ਮਰੀਜ਼ਾਂ  ਦੇ ਠੀਕ ਹੋਣ  (ਰਿਕਵਰੀ)  ਦੀ ਦਰ ਨਿਰੰਤਰ ਬਿਹਤਰ ਹੁੰਦੀ ਜਾ ਰਹੀ ਹੈ।  ਹੁਣ ਤੱਕ ਇਹ ਦਰ ਕੋਵਿਡ- 19 ਰੋਗੀਆਂ ਵਿੱਚ 56.38 % ਆਂਕੀ ਗਈ ਹੈ।  ਹੁਣ ਤੱਕ ਕੋਵਿਡ-19 ਦੇ ਕੁੱਲ 2,48,189 ਮਰੀਜ਼ ਠੀਕ ਹੋ ਚੁੱਕੇ ਹਨ।  ਪਿਛਲੇ 24 ਘੰਟਿਆਂ ਦੌਰਾਨ ਕੁੱਲ 10,994 ਕੋਵਿਡ-19 ਮਰੀਜ਼ ਠੀਕ ਹੋ ਚੁੱਕੇ ਹਨ।

 

ਵਰਤਮਾਨ ਵਿੱਚ ਕੁੱਲ 1,78,014 ਸਰਗਰਮ ਮਾਮਲੇ ਹਨ ਅਤੇ ਇਹ ਸਾਰੇ ਸਰਗਰਮ ਮੈਡੀਕਲ ਦੇਖ-ਰੇਖ ਵਿੱਚ ਹਨ।

 

ਸਰਕਾਰੀ ਪ੍ਰਯੋਗਸ਼ਾਲਾਵਾਂ (ਲੈਬਾਂ) ਦੀ ਸੰਖਿਆ ਵਧਾ ਕੇ 726 ਕਰ ਦਿੱਤੀ ਗਈ ਹੈ ਅਤੇ ਪ੍ਰਾਈਵੇਟ ਪ੍ਰਯੋਗਸ਼ਾਲਾਵਾਂ ਦੀ ਸੰਖਿਆ ਵਧਾ ਕੇ 266 ਕਰ ਦਿੱਤੀ ਗਈ ਹੈ।  ਇਸ ਤਰ੍ਹਾਂ ਕੁੱਲ ਸੰਖਿਆ 992 ਹੋ ਗਈ ਹੈ। ਇਸ ਦਾ ਵੇਰਵਾ ਨਿਮਨਲਿਖਿਤ ਹੈ :   

 

•           ਰੀਅਲ-ਟਾਈਮ ਆਰਟੀ ਪੀਸੀਆਰ ਅਧਾਰਿਤ ਟੈਸਟਿੰਗ ਲੈਬਸ  553  (ਸਰਕਾਰੀ :  357  +  ਪ੍ਰਾਈਵੇਟ :  196)

•           ਟਰੂ ਨੈਟ ਅਧਾਰਿਤ ਟੈਸਟ ਲੈਬਸ:  361  ( ਸਰਕਾਰੀ :  341  +  ਪ੍ਰਾਈਵੇਟ :  20 )

•           ਸੀਬੀਐੱਨਏਏਟੀ ਅਧਾਰਿਤ ਟੈਸਟ ਲੈਬਸ:  78  ( ਸਰਕਾਰੀ :  28  +  ਪ੍ਰਾਈਵੇਟ:  50 )

 

ਪਿਛਲੇ 24 ਘੰਟਿਆਂ ਵਿੱਚ ਟੈਸਟ ਕੀਤੇ ਗਏ ਸੈਂਪਲਾਂ ਦੀ ਸੰਖਿਆ  ਹੋਰ ਵੀ ਅਧਿਕ ਵਧ ਕੇ 1,87,223 ਹੋ ਗਈ ਹੈ।  ਹੁਣ ਤੱਕ ਟੈਸਟ ਕੀਤੇ ਗਏ ਸੈਂਪਲਾਂ ਦੀ ਕੁੱਲ ਸੰਖਿਆ 71,37,716 ਹੈ।

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਅਡਵਾਈਜ਼ਰੀ ਤੇ ਸਾਰੀ ਪ੍ਰਮਾਣਿਕ ਅਤੇ ਅੱਪਡੇਟਡ ਜਾਣਕਾਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ਨਾਲ https://www.mohfw.gov.in/ਅਤੇ @MoHFW_INDIAਦੇਖੋ ।

 

ਕੋਵਿਡ- 19 ਨਾਲ ਸਬੰਧਿਤ ਤਕਨੀਕੀ ਸਵਾਲ technicalquery.covid19[at]gov[dot]inਅਤੇ ਹੋਰ ਸਵਾਲ ncov2019[at]gov[dot]in ਅਤੇ  @CovidIndiaSeva ‘ਤੇ ਭੇਜੇ ਜਾ ਸਕਦੇ ਹਨ ।

 

ਕੋਵਿਡ - 19 ਨਾਲ ਸਬੰਧਿਤ ਜੇਕਰ ਕੋਈ ਸਵਾਲ ਦਾ ਜਵਾਬ ਜਾਣਨ ਲਈ ਕਿਰਪਾ ਕਰਕੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ : + 91 - 11 - 23978046 ਜਾਂ 1075  ( ਟੋਲ - ਫ੍ਰੀ) ਤੇ ਕਾਲ ਕਰੋ।  ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ https://www.mohfw.gov.in/pdf/coronvavirushelplinenumber.pdfਤੇ ਉਪਲੱਬਧ ਹੈ।

 

****

 

ਐੱਮਵੀ/ਐੱਸਜੀ


(Release ID: 1633771) Visitor Counter : 221