ਵਿੱਤ ਮੰਤਰਾਲਾ

ਭਾਰਤ ਵਿੱਚ ਕੋਵਿਡ - 19 ਸਹਿਯੋਗ ਲਈ ਭਾਰਤ ਸਰਕਾਰ ਅਤੇ ਏਆਈਆਈਬੀ ਨੇ 750 ਮਿਲੀਅਨ ਡਾਲਰ ਦੇ ਸਮਝੌਤੇ ‘ਤੇ ਹਸਤਾਖਰ ਕੀਤੇ

Posted On: 19 JUN 2020 6:20PM by PIB Chandigarh

ਭਾਰਤ ਸਰਕਾਰ ਅਤੇ ਏਸ਼ੀਅਨ ਇਨਫਰਾਸਟ੍ਰਕਚਰ ਇਨਵੈਸਟਮੈਂਟ  ਬੈਂਕ  (ਏਆਈਆਈਬੀ)  ਨੇ ਅੱਜਗ਼ਰੀਬ ਅਤੇ ਕਮਜ਼ੋਰ ਪਰਿਵਾਰਾਂ  ਉੱਤੇ ਕੋਵਿਡ - 19 ਮਹਾਮਾਰੀ  ਦੇ ਉਲਟ ਪ੍ਰਭਾਵਾਂ ਨੂੰ ਘੱਟ ਕਰਨ ਅਤੇ ਪ੍ਰਤੀਕਿਰਿਆ ਨੂੰ ਮਜ਼ਬੂਤੀ ਦੇਣ ਲਈ ਭਾਰਤ ਨੂੰ ਸਹਾਇਤਾ ਪ੍ਰਦਾਨ ਕਰਨ ਵਾਸਤੇ 750 ਮਿਲੀਅਨ ਡਾਲਰ  ਦੇ "ਕੋਵਿਡ-19 ਸਰਗਰਮ ਪ੍ਰਤੀਕਿਰਿਆ ਅਤੇ ਖ਼ਰਚ ਸਹਾਇਤਾ ਪ੍ਰੋਗਰਾਮ" ਉੱਤੇ ਹਸਤਾਖਰ ਕੀਤੇ।  ਇਹ ਏਆਈਆਈਬੀ ਵੱਲੋਂ ਭਾਰਤ ਲਈ ਪਹਿਲਾਂ ਬਜਟ ਸਮਰਥਨ ਪ੍ਰੋਗਰਾਮ ਹੈ।

 

ਭਾਰਤ ਸਰਕਾਰ ਵੱਲੋਂ ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ  ਦੇ ਵਿਭਾਗ  ਦੇ ਐਡੀਸ਼ਨਲ ਸਕੱਤਰ ਸ਼੍ਰੀ ਸਮੀਰ ਕੁਮਾਰ ਖਰੇ ਅਤੇ ਏਆਈਆਈਬੀ ਵੱਲੋਂ ਡਾਇਰੈਕਟਰ ਜਨਰਲ (ਕਾਰਜਕਾਰੀ) ਸ਼੍ਰੀ ਰਾਜ ਮਿਸਰਾ ਨੇ ਸਮਝੌਤੇ ਉੱਤੇ ਹਸਤਾਖਰ ਕੀਤੇ।

 

ਸ਼੍ਰੀ ਖਰੇ ਨੇ ਕਿਹਾ,  "ਅਸੀਂ ਸੰਗਠਿਤ ਅਤੇ ਗ਼ੈਰ ਰਸਮੀ ਦੋਹਾਂ ਖੇਤਰਾਂ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਤੋਂ ਪ੍ਰਭਾਵਿਤ ਮਜ਼ਦੂਰਾਂ ਲਈ ਸਮਾਜਿਕ ਸੁਰੱਖਿਆ ਦੇ ਉਪਾਵਾਂ ਨੂੰ ਮਜ਼ਬੂਤ ਕਰਨ ਅਤੇ ਮਹਿਲਾਵਾਂ ਸਮੇਤ ਕਮਜ਼ੋਰ ਵਰਗਾਂ  ਦੇ ਆਰਥਿਕ  ਨੁਕਸਾਨ ਦੀ ਭਰਪਾਈ ਕਰਨ ਲਈ ਸਮਾਜਿਕ ਸਹਾਇਤਾ ਪ੍ਰਦਾਨ ਕਰਨ ਵਾਸਤੇ ਸਰਕਾਰ ਦੀ ਤਤਕਾਲ ਪ੍ਰਤੀਕਿਰਿਆ ਲਈ ਏਆਈਆਈਬੀ ਦੀ ਸਹਾਇਤਾ ਦਾ ਧੰਨਵਾਦ ਕਰਦੇ ਹਾਂ।  ਏਆਈਆਈਬੀ ਦੀ ਸਮੇਂ ਤੇ ਕੀਤੀ ਗਈ ਵਿੱਤੀ ਸਹਾਇਤਾਸਰਕਾਰ  ਦੇ ਕੋਵਿਡ-19 ਐਮਰਜੈਂਸੀ ਪ੍ਰਤੀਕਿਰਿਆ ਪ੍ਰੋਗਰਾਮ  ਦੇ ਪ੍ਰਭਾਵੀ ਲਾਗੂਕਰਨ  ਵਿੱਚ ਯੋਗਦਾਨ ਦੇਵੇਗੀ ।

 

ਇਹ ਪ੍ਰੋਗਰਾਮ ਕੋਵਿਡ-19  ਦੇ ਗੰਭੀਰ ਅਤੇ ਉਲਟ ਸਮਾਜਿਕ ਅਤੇ ਆਰਥਿਕ  ਪ੍ਰਭਾਵ ਨੂੰ ਘੱਟ ਕਰਨ ਲਈ ਭਾਰਤ ਸਰਕਾਰ ਨੂੰ ਬਜਟ ਸਮਰਥਨ ਪ੍ਰਦਾਨ ਕਰੇਗਾ।  ਵਰਤਮਾਨ ਕਰਜ਼ਾਕੋਵਿਡ-19 ਸੰਕਟ ਰਿਕਵਰੀ ਸੁਵਿਧਾ ਤਹਿਤ ਏਆਈਆਈਬੀ ਦੀ ਤਰਫੋਂ ਭਾਰਤ ਲਈ ਦੂਜਾ ਕਰਜ਼ਾ ਹੋਵੇਗਾ।  ਇਹ ਕੋਵਿਡ-19 ਐਮਰਜੈਂਸੀ ਪ੍ਰਤੀਕਿਰਿਆ ਅਤੇ ਸਿਹਤ ਪ੍ਰਣਾਲੀ ਤਿਆਰੀ ਪ੍ਰੋਜੈਕਟ ਲਈ ਪਹਿਲਾਂ ਤੋਂ ਪ੍ਰਵਾਨ 500 ਮਿਲੀਅਨ ਡਾਲਰ ਦੇ ਕਰਜ਼ੇ ਦੇ ਅਤਿਰਿਕਤ ਹੈ।

 

ਪ੍ਰੋਗਰਾਮ  ਦੇ ਪ੍ਰਾਥਮਿਕ ਲਾਭਾਰਥੀ ਗ਼ਰੀਬੀ ਰੇਖਾ ਦੇ ਹੇਠਾਂ ਵਾਲੇ ਪਰਿਵਾਰਕਿਸਾਨਸਿਹਤ ਕਰਮਚਾਰੀਮਹਿਲਾਵਾਂਮਹਿਲਾ ਸਵੈ-ਸਹਾਇਤਾ ਸਮੂਹਵਿਧਵਾਦਿੱਵਯਾਂਗਜਨਸੀਨੀਅਰ ਨਾਗਰਿਕਘੱਟ ਵੇਤਨ ਪ੍ਰਾਪਤ ਕਰਨ ਵਾਲੇ ਲੋਕਨਿਰਮਾਣ ਸ਼੍ਰਮਿਕ ਅਤੇ ਹੋਰ ਕਮਜ਼ੋਰ ਸਮੂਹ ਹੋਣਗੇ।

 

ਏਆਈਆਈਬੀ  ਦੇ ਉਪ-ਪ੍ਰਧਾਨ  (ਨਿਵੇਸ਼ ਪਰਿਚਾਲਨ)  ਸ਼੍ਰੀ ਡੀ ਜੇ ਪਾਂਡਿਯਨ ਨੇ ਕਿਹਾ ਕਿ ਭਾਰਤ ਨੂੰ ਏਆਈਆਈਬੀ ਦੇ ਸਮਰਥਨ ਦਾ ਟੀਚਾਭਾਰਤੀ ਅਰਥਵਿਵਸਥਾ ਦੀ ਮਾਨਵ ਸੰਸਾਧਨ ਸਮੇਤ ਉਤਪਾਦਕ ਸਮਰੱਥਾ ਨੂੰ ਦੀਰਘਕਾਲੀਕ ਨੁਕਸਾਨ ਨੂੰ ਰੋਕਣ ਲਈ ਆਰਥਿਕ ਸਹਨਸ਼ੀਲਤਾ ਸੁਨਿਸ਼ਚਿਤ ਕਰਨਾ ਹੈ।

 

 

ਪ੍ਰੋਜੈਕਟ ਨੂੰ ਏਸ਼ੀਅਨ ਇਨਫਰਾਸਟ੍ਰਕਚਰ ਇਨਵੈਸਟਮੈਂਟ ਬੈਂਕ (ਏਆਈਆਈਬੀ) ਅਤੇ ਏਸ਼ੀਅਨ ਡਿਵਲਪਮੈਂਟ ਬੈਂਕ  (ਏਡੀਬੀ)  ਦੁਆਰਾ 2.250 ਬਿਲੀਅਨ ਡਾਲਰ ਦੀ ਰਕਮ ਵਿੱਚ ਵਿੱਤ ਪੋਸ਼ਿਤ ਕੀਤਾ ਜਾ ਰਿਹਾ ਹੈ।  ਇਸ ਵਿੱਚ 750 ਮਿਲੀਅਨ ਡਾਲਰ ਏਆਈਆਈਬੀ ਦੁਆਰਾ ਅਤੇ 1.5 ਬਿਲੀਅਨ ਡਾਲਰ ਏਡੀਬੀ ਦੁਆਰਾ ਪ੍ਰਦਾਨ ਕੀਤਾ ਜਾਵੇਗਾ।  ਵਿਭਿੰਨ ਮੰਤਰਾਲਿਆਂ  ਦੇ ਸਹਿਯੋਗ ਨਾਲ ਵਿੱਤ ਮੰਤਰਾਲੇ  ਦੇ ਆਰਥਿਕ  ਮਾਮਲਿਆਂ  ਦੇ ਵਿਭਾਗ ਦੁਆਰਾ ਇਸ ਪ੍ਰੋਜੈਕਟ ਦਾ ਲਾਗੂਕਰਨ ਕੀਤਾ ਜਾਵੇਗਾ।

 

ਏਸ਼ੀਅਨ ਇਨਫਰਾਸਟ੍ਰਕਚਰ ਇਨਵੈਸਟਮੈਂਟ ਬੈਂਕ  (ਏਆਈਆਈਬੀ)  ਇੱਕ ਬਹੁਪੱਖੀ ਵਿਕਾਸ ਬੈਂਕ ਹੈਜਿਸ ਦਾ ਮਿਸ਼ਨ ਏਸ਼ੀਆ ਵਿੱਚ ਸਮਾਜਿਕ ਅਤੇ ਆਰਥਿਕ ਨਤੀਜਿਆਂ ਨੂੰ ਬਿਹਤਰ ਬਣਾਉਣਾ ਹੈ।  ਬੈਂਕ ਦਾ ਪਰਿਚਾਲਨ ਜਨਵਰੀ 2016 ਵਿੱਚ ਸ਼ੁਰੂ ਹੋਇਆ।  ਏਆਈਆਈਬੀ  ਦੇ ਹੁਣ ਦੁਨੀਆ ਭਰ ਵਿੱਚ 102 ਪ੍ਰਵਾਨਿਤ ਮੈਂਬਰ ਹਨ।

 

 

****

 

ਆਰਐੱਮ/ਕੇਐੱਮਐੱਨ(Release ID: 1632803) Visitor Counter : 258