ਆਯੂਸ਼

ਆਯੁਸ਼ ਮੰਤਰਾਲਾ ‘ਯੋਗ ਐਟ ਹੋਮ, ਯੋਗ ਵਿਦ ਫੈਮਿਲੀ’ ਮੁਹਿੰਮ ਦੇ ਜ਼ਰੀਏ ਅੰਤਰਰਾਸ਼ਟਰੀ ਯੋਗ ਦਿਵਸ 2020 ਮਨਾਉਣ ਲਈ ਪੂਰੀ ਤਰ੍ਹਾਂ ਤਿਆਰ

Posted On: 16 JUN 2020 1:13PM by PIB Chandigarh

ਕੋਵਿਡ - 19 ਮਹਾਮਾਰੀ ਦੀ ਵਰਤਮਾਨ ਸਥਿਤੀਦੈਨਿਕ ਗਤੀਵਿਧੀਆਂ ਜਾਂ ਚਹਿਲ-ਪਹਿਲ ਵਿੱਚ ਆਈ ਸੁਸਤੀ ਅਤੇ ਲੋਕਾਂ ਦੀ ਆਵਾਜਾਈ ਤੇ ਲਗੀਆਂ ਪਾਬੰਦੀਆਂ  ਦੇ ਮੱਦੇਨਜ਼ਰ ਇਸ ਸਾਲ ਮਨਾਏ ਜਾ ਰਹੇ ਅੰਤਰਰਾਸ਼ਟਰੀ ਯੋਗ ਦਿਵਸ ਦਾ ਉਦੇਸ਼‍ ਯੋਗ  ਦੇ ਸਿਹਤ-ਬਣਾਊ ਅਤੇ ਤਣਾਅ ਤੋਂ ਰਾਹਤ ਦੇਣ ਵਾਲੇ ਪਹਿਲੂਆਂ ਤੇ ਪ੍ਰਕਾਸ਼ ਪਾਉਣਾ ਹੈ। ਇਸ ਨੂੰ ਸੁਵਿਧਾਜਨਕ ਬਣਾਉਣ ਲਈ ਆਯੁਸ਼ ਮੰਤਰਾਲਾ  ਟ੍ਰੇਨਰਾਂ ਦੀ ਅਗਵਾਈ ਵਾਲੇ ਸੈਸ਼ਨ ਦਾ ਆਯੋਜਨ ਕਰ ਰਿਹਾ ਹੈਜਿਸ ਨੂੰ ਦੂਰਦਰਸ਼ਨ ਤੇ 21 ਜੂਨ ਨੂੰ ਸਵੇਰੇ  6:30 ਵਜੇ ਪ੍ਰਸਾਰਿਤ ਕੀਤਾ ਜਾਵੇਗਾਤਾਕਿ ਲੋਕ ਪੂਰੀ ਇਕਜੁੱਟਤਾ ਨਾਲ ਯੋਗ ਅਭਿਆਸ ਕਰਨ।

 

ਨਵੇਂ ਦ੍ਰਿਸ਼ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ  (ਆਈਡੀਵਾਈ)  ਮਨਾਉਣ ਲਈ ਜੋ ਮਾਹੌਲ ਉੱਭਰ ਕੇ ਸਾਹਮਣੇ ਆਇਆ ਹੈਉਸ ਦੇ ਮੱਦੇਨਜ਼ਰ ਯੋਗ  ਦੇ ਸਿਹਤ-ਵਧਾਊ ਪਹਿਲੂ ਤੇ ਫੋਕਸ ਕਰਨ ਦੇ  ਨਾਲ - ਨਾਲ ਇਸ ਵਾਰ ਯੋਗ ਦਿਵਸ ਤੇ ਲੋਕਾਂ ਨੂੰ ਆਪਣੇ-ਆਪਣੇ ਘਰਾਂ ਵਿੱਚ ਹੀ ਯੋਗ ਅਭਿਆਸ ਕਰਨ ਲਈ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ।  ਆਯੁਸ਼ ਮੰਤਰਾਲਾ  ਅੰਤਰਰਾਸ਼ਟਰੀ ਯੋਗ ਦਿਵਸ ਨਾਲ ਜੁੜੀਆਂ ਆਪਣੀਆਂ ਗਤੀਵਿਧੀਆਂ ਵਿੱਚ ਯੋਗ ਐਟ ਹੋਮ, ਯੋਗ ਵਿਦ ਫੈਮਿਲੀਥੀਮ ਨੂੰ ਹੁਲਾਰਾ ਦੇ ਕੇ ਇਸੇ ਦ੍ਰਿਸ਼ਟੀਕੋਣ ਦਾ ਸਮਰਥਨ ਕਰ ਰਿਹਾ ਹੈ।

 

ਹਰ ਸਾਲ 21 ਜੂਨ ਨੂੰ ਵਿਸ਼ਵ ਭਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।  ਜਨਤਾ ਨੇ ਪਿਛਲੇ ਵਰ੍ਹਿਆਂ ਦੌਰਾਨ ਇਸ ਆਯੋਜਨ ਨੂੰ ਭਾਰਤ ਦੇ ਸੱਭਿਆਚਾਰ ਅਤੇ ਪਰੰਪਰਾ ਦੇ ਇੱਕ ਉਤਸਵ  ਦੇ ਰੂਪ ਵਿੱਚ ਅਪਣਾਇਆ। ਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਸਿਹਤ ਨਾਲ ਜੁੜੀ ਐਮਰਜੈਂਸੀ ਸਥਿਤੀ ਵਿੱਚ ਮਨਾਉਣਾ ਪੈ ਰਿਹਾ ਹੈ। ਇਹੀ ਕਾਰਨ ਹੈ ਕਿ ਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਮਨਾਇਆ ਜਾਣਾ ਦਰਅਸਲ ਚੰਗੀ ਸਿਹਤ ਅਤੇ ਮਨ ਦੀ ਸ਼ਾਂਤੀ ਲਈ ਇੱਕ ਖੋਜ ਬਣ ਗਿਆ ਹੈ।

 

ਅੱਜ ਪੂਰੀ ਦੁਨੀਆ ਕੋਵਿਡ - 19 ਮਹਾਮਾਰੀ  ਕਾਰਨ ਬੇਹੱਦ ਚਿੰਤਤ ਅਤੇ ਉਦਾਸ ਹੈ।  ਯੋਗ ਹੁਣ ਵਿਸ਼ੇਸ਼ ਰੂਪ ਨਾਲ ਇਸ ਲਈ ਪ੍ਰਾਸੰਗਿਕ ਹੈ ਕਿਉਂਕਿ ਇਸ ਦੇ ਅਭਿਆਸ ਨਾਲ ਸਰੀਰਕ ਅਤੇ ਮਾਨਸਿਕ ਦੋਹਾਂ ਹੀ ਤਰ੍ਹਾਂ ਦੀ ਸੁਦ੍ਰਿੜ੍ਹਤਾ ਆਉਂਦੀ ਹੈ।  ਇਸ ਕਠਿਨ ਸਮੇਂ ਵਿੱਚ ਇਸ ਦੋ ਪ੍ਰਮਾਣਿਤ ਲਾਭਾਂ ਦਾ ਵਿਸ਼ੇਸ਼ ਮਹੱਤਵ ਹਨ ਜਿਨ੍ਹਾਂ ਨੂੰ ਜਨਤਾ ਯੋਗ ਤੋਂ ਪ੍ਰਾਪਤ ਕਰ ਸਕਦੀ ਹੈ:  ਏ)  ਆਮ ਸਿਹਤ ਅਤੇ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਤੇ ਸਕਾਰਾਤਮਕ ਪ੍ਰਭਾਵਅਤੇ ਬੀ )  ਤਣਾਅ ਤੋਂ ਰਾਹਤ ਦੇਣ ਦੇ ਰੂਪ ਵਿੱਚ ਇਸ ਦੀ ਵਿਸ਼ਵ ਪੱਧਰ ਤੇ ਸਵੀਕ੍ਰਿਤ ਭੂਮਿਕਾ।

 

45 ਮਿੰਟ ਦਾ ਆਮ ਯੋਗ ਅਭਿਆਸ ਕ੍ਰਮ  (ਕਾਮਨ ਯੋਗ ਪ੍ਰੋਟੋਕਾਲ ਯਾਨੀ ਸੀਵਾਈਪੀ)  ਵਿਸ਼ਵ  ਭਰ ਵਿੱਚ ਸਭ ਤੋਂ ਮਕਬੂਲ ਪ੍ਰੋਗਰਾਮਾਂ ਵਿੱਚੋਂ ਇੱਕ ਹੈ ਅਤੇ ਇਹ ਸ਼ੁਰੂਆਤ ਤੋਂ ਹੀ ਅੰਤਰਰਾਸ਼ਟਰੀ ਯੋਗ ਦਿਵਸ ਦੇ ਕੇਂਦਰ ਵਿੱਚ ਰਿਹਾ ਹੈ।  ਮੋਹਰੀ ਯੋਗ ਗੁਰੂਆਂ ਅਤੇ ਮਾਹਿਰਾਂ ਦੀ ਇੱਕ ਟੀਮ ਦੁਆਰਾ ਇਸ ਨੂੰ ਵਿਕਸਿਤ ਕੀਤਾ ਗਿਆ ਹੈ ,  ਅਤੇ ਇਸ ਵਿੱਚ ਲੋਕਾਂ  ਦੇ ਸਰੀਰਕਮਾਨਸਿਕਭਾਵਨਾਤਮਕ ਅਤੇ  ਅਧਿਆਤਿਮਕ ਸਿਹਤ ਨੂੰ ਬਿਹਤਰ ਬਣਾਉਣ ਲਈ ਅਜਿਹੇ ਸੁਰੱਖਿਅਤ ਅਭਿਆਸ ਜਾਂ ਆਸਨ ਸ਼ਾਮਲ ਹਨਜਿਨ੍ਹਾਂ ਦਾ ਅਭਿਆਸ ਪ੍ਰਤੀਦਿਨ ਘਰ ਵਿੱਚ ਕੀਤਾ ਜਾ ਸਕਦਾ ਹੈ।  ਇਨ੍ਹਾਂ ਨੂੰ ਜ਼ਿਆਦਾਤਰ ਲੋਕਾਂ ਦੁਆਰਾ ਬੜੀ ਅਸਾਨੀ ਨਾਲ ਅਪਣਾਉਣ ਯੋਗ ਬਣਾਇਆ ਗਿਆ ਹੈਚਾਹੇ ਉਨ੍ਹਾਂ ਦੀ ਉਮਰ ਕੁਝ ਵੀ ਕਿਉਂ ਨਾ ਹੋਵੇ ਅਤੇ ਚਾਹੇ ਉਹ ਪੁਰਸ਼ ਹੋਣ ਜਾਂ ਮਹਿਲਾ।  ਇੰਨਾ ਹੀ ਨਹੀਂਇਨ੍ਹਾਂ ਨੂੰ  ਅਤਿਅੰਤ ਅਸਾਨ ਟ੍ਰੇਨਿੰਗ ਸੈਸ਼ਨਾਂ ਅਤੇ ਔਨਲਾਈਨ ਕਲਾਸਾਂ ਜ਼ਰੀਏ ਸਿੱਖਿਆ ਜਾ ਸਕਦਾ ਹੈ।

 

ਆਯੁਸ਼ ਮੰਤਰਾਲਾ ਲੋਕਾਂ ਨੂੰ ਆਪਣੇ ਦੁਆਰਾ ਯੋਗ ਪੋਰਟਲਆਪਣੇ ਸੋਸ਼ਲ ਮੀਡੀਆ ਹੈਂਡਲ ਅਤੇ ਟੈਲੀਵਿਜ਼ਨ ਤੇ ਜਨਤਕ ਰੂਪ ਤੋਂ ਉਪਲੱਬਧ ਕਰਵਾਏ ਗਏ ਸੰਸਾਧਨਾਂ ਦੀ ਵਰਤੋਂ ਕਰਕੇ ਕਾਮਨ ਯੋਗ ਪ੍ਰੋਟੋਕਾਲ ਸਿੱਖਣ ਲਈ ਪ੍ਰੋਤਸਾਹਿਤ ਕਰ ਰਿਹਾ ਹੈ।  ਪ੍ਰਸਾਰ ਭਾਰਤੀ ਨੇ ਡੀਡੀ ਭਾਰਤੀ  ਤੇ ਕਾਮਨ ਯੋਗ ਪ੍ਰੋਟੋਕਾਲ ਦੇ ਦੈਨਿਕ ਪ੍ਰਸਾਰਣ ਦੀ ਸ਼ੁਰੂਆਤ 11 ਜੂਨ 2020 ਤੋਂ ਹੀ ਸਵੇਰੇ 08:00 ਵਜੇ ਤੋਂ ਸਵੇਰੇ 08:30 ਵਜੇ ਤੱਕ ਕਰ ਦਿੱਤਾ ਹੈ। ਇਹ ਪ੍ਰੋਗਰਾਮ ਆਯੁਸ਼ ਮੰਤਰਾਲਾ ਦੇ ਸੋਸ਼ਲ ਮੀਡੀਆ ਹੈਂਡਲਾਂ ਤੇ ਵੀ ਉਪਲੱਬਧ ਹੈ।  ਇਸ ਦਾ ਉਦੇਸ਼ ਇਲੈਕਟ੍ਰੌਨਿਕ ਮਾਧਿਅਮ ਨਾਲ ਇਸ ਦੇ ਆਡੀਓ-ਵਿਜ਼ੁਅਲ ਪ੍ਰਦਰਸ਼ਨ ਦੀ ਸਹਾਇਤਾ ਨਾਲ ਆਮ ਜਨਤਾ ਨੂੰ ਕਾਮਨ ਯੋਗ ਪ੍ਰੋਟੋਕਾਲ ਤੋਂ ਜਾਣੂ ਕਰਵਾਉਣਾ ਹੈ।

 

ਕਾਮਨ ਯੋਗ ਪ੍ਰੋਟੋਕਾਲ ਤੋਂ ਪਹਿਲਾਂ ਤੋਂ ਹੀ ਚੰਗੀ ਤਰ੍ਹਾਂ ਜਾਣੂ ਹੋ ਜਾਣ ਨਾਲ ਲੋਕਾਂ ਨੂੰ ਅੰਤਰਰਾਸ਼ਟਰੀ ਯੋਗ ਦਿਵਸ 2020 ਵਿੱਚ ਸਰਗਰਮ ਭਾਗੀਦਾਰੀ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੋਣ ਵਿੱਚ ਮਦਦ ਮਿਲੇਗੀ ਅਤੇ ਇਸ ਨਾਲ ਹੀ ਲੋਕਾਂ ਨੂੰ 21 ਜੂਨ 2020 ਨੂੰ ਸਵੇਰੇ 06:30 ਵਜੇ ਆਪਣੇ ਪਰਿਵਾਰਾਂ ਨਾਲ ਆਪਣੇ - ਆਪਣੇ ਘਰਾਂ ਵਿੱਚ ਯੋਗ ਅਭਿਆਸ ਕਰਦੇ ਹੋਏ ਵਿਸ਼ਵ ਭਰ ਦੇ ਲੋਕਾਂ ਨਾਲ ਜੁੜਣ ਵਿੱਚ ਮਦਦ ਮਿਲੇਗੀ।  ਇਸ ਦੇ ਇਲਾਵਾ ਆਯੁਸ਼ ਮੰਤਰਾਲਾ ਦੁਆਰਾ ਇਸ ਦੌਰਾਨ ਟ੍ਰੇਨਿੰਗ ਦੀ ਅਗਵਾਈ ਵਾਲੇ ਸੈਸ਼ਨ ਦਾ ਟੈਲੀਵਿਜ਼ਨ ਤੇ ਪ੍ਰਸਾਰਣ ਸੁਨਿਸ਼ਚਿਤ ਕੀਤਾ ਜਾਵੇਗਾਤਾਕਿ ਲੋਕ ਉਸ ਅਨੁਸਾਰ ਹੀ ਯੋਗ ਅਭਿਆਸ ਕਰ ਸਕਣ ਜਿਸ ਦੀ ਵਿਸਤ੍ਰਤ ਜਾਣਕਾਰੀ ਜਲਦੀ ਹੀ ਦਿੱਤੀ ਜਾਵੇਗੀ।  ਇਸ ਦੇ ਇਲਾਵਾਆਕਰਸ਼ਕ ਪੁਰਸਕਾਰਾਂ ਨਾਲ ਇੱਕ ਵੀਡੀਓ ਮੁਕਾਬਲਾ  (ਮੇਰਾ ਜੀਵਨਮੇਰਾ ਯੋਗ ਵੀਡੀਓ ਬਲੌਗਿੰਗ ਮੁਕਾਬਲੇ)  ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਲੋਕਾਂ ਨੂੰ ਅਲੱਗ - ਅਲੱਗ ਯੋਗ ਆਸਨਾਂ ਦਾ ਪ੍ਰਦਰਸ਼ਨ ਕਰਦੇ ਹੋਏ ਆਪਣੀ ਛੋਟੀ ਵੀਡੀਓ ਕਲਿੱਪ ਨੂੰ ਪੋਸਟ  ਕਰਨ ਜਾਂ ਪਾਉਣ ਲਈ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ।

 

ਯੋਗ ਐਟ ਹੋਮਪਰਿਵਾਰ ਨਾਲ ਯੋਗ ਥੀਮ ਨੂੰ ਪਹਿਲਾਂ ਹੀ ਦੇਸ਼ ਭਰ ਵਿੱਚ ਅਣਗਿਣਤ ਸੰਸਥਾਨਾਂ ਅਤੇ ਲੋਕਾ ਨੇ ਅਪਣਾਇਆ ਹੈ। ਮੈਸੂਲ ਦੇ ਯੋਗ ਮਹਾਸੰਘ ਦੇ ਸਹਿਯੋਗ ਨਾਲ ਮੈਸੂਰ ਜ਼ਿਲ੍ਹਾ ਪ੍ਰਸ਼ਾਸਨ ਘੱਟ ਤੋ ਘੱਟ 1 ਲੱਖ ਲੋਕਾ ਦੀ ਭਾਗੀਦਾਰੀ ਨਾਲ ਆਈਡੀਵਾਈ ਪ੍ਰੋਗਰਾਮ ਦਾ ਆਯੋਜਨ ਕਰ ਰਿਹਾ ਹੈ  ਜੋ ਆਪਣੇ - ਆਪਣੇ ਘਰਾਂ ਦੀਆਂ ਛੱਤਾਂ ਤੇ ਆਕਰਸ਼ਕ ਯੋਗ ਅਭਿਆਸ ਪ੍ਰਦਰਸ਼ਨ ਪੇਸ਼ ਕਰਨਗੇ।  ਇੱਕ ਗ਼ੈਰ ਸਰਕਾਰੀ ਸੰਗਠਨ ਅੰਤਰਰਾਸ਼ਟਰੀ ਕੁਦਰਤੀ ਚਿਕਿਤਸਾ ਸੰਗਠਨ  ( ਆਈਐੱਨਓ )’,  ਜੋ ਕੁਦਰਤੀ ਚਿਕਿਤਸਾ ਅਤੇ ਯੋਗ ਨੂੰ ਹੁਲਾਰਾ ਦੇਣ ਲਈ ਨਿਰੰਤਰ  ਯਤਨਸ਼ੀਲ ਹੈਨੇ ਆਪਣੇ 25 ਲੱਖ ਮੈਬਰਾਂ ਨੂੰ ਆਪਣੇ - ਆਪਣੇ ਘਰਾਂ ਵਿੱਚ ਸੀਵਾਈਪੀ  ਦੇ ਅਧਾਰ ਤੇ ਆਕਰਸ਼ਕ ਯੋਗ ਅਭਿਆਸ ਪ੍ਰਦਰਸ਼ਨ ਕਰਨ ਲਈ ਪ੍ਰੋਤਸਾਹਿਤ ਕਰਨ ਲਈ ਆਪਣੇ ਨਿਰਧਾਰਿਤ ਪ੍ਰੋਗਰਾਮ ਵਿੱਚ ਕਾਫ਼ੀ ਤੇਜ਼ੀ ਲਿਆ ਦਿੱਤੀ ਹੈ।  ਧਰਮਸਥਲ (ਕਰਨਾਟਕ) ਦੇ ਸੰਸਥਾਨਾਂ ਦੇ ਐੱਸਡੀਐੱਮ ਸਮੂਹ ਨੇ ਅਨੁਮਾਨ ਵਿਅਕਤ ਕੀਤਾ ਹੈ ਕਿ 21 ਜੂਨ ਨੂੰ ਸਵੇਰੇ: 07:00 ਵਜੇ ਉਸ ਦੇ 50,000 ਫਾਲੋਅਰ ਯੋਗ ਐਟ ਹੋਮ, ਯੋਗ ਵਿਦ ਫੈਮਿਲੀਆਯੋਜਨ ਵਿੱਚ ਸ਼ਾਮਲ ਹੋਣਗੇ।  ਅਕਾਦਮਿਕ ਸੰਸਥਾਨਾਂ ਸਹਿਤ ਕਈ ਹੋਰ ਸੰਗਠਨਾਂ ਨੇ ਵੀ ਇਸ ਆਯੋਜਨ ਵਿੱਚ ਸ਼ਾਮਲ ਕਰਨ ਲਈ ਆਪਣੀਆਂ-ਆਪਣੀਆਂ ਵਿਸਤ੍ਰਿਤ ਯੋਜਨਾਵਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ।  ਇਨ੍ਹਾਂ ਵਿੱਚੋਂ ਕਈ ਆਯੋਜਨਕ ਆਪਣੇ - ਆਪਣੇ ਘਰਾਂ ਵਿੱਚ ਹੀ ਰਹਿ ਕੇ ਇਸ ਆਯੋਜਨ ਵਿੱਚ ਲੋਕਾਂ ਦੀ ਭਾਗੀਦਾਰੀ ਅਤੇ ਇਕਜੁੱਟਤਾ ਸੁਨਿਸ਼ਚਿਤ ਕਰਨ ਲਈ ਸੋਸ਼ਲ ਮੀਡੀਆ ਅਤੇ ਡਿਜੀਟਲ ਪਲੈਟਫਾਰਮਾਂ ਦੀ ਵਰਤੋਂ ਕਰ ਰਹੇ ਹਨ।

 

***

 

ਐੱਮਵੀ/ਐੱਸਕੇ


(Release ID: 1632019) Visitor Counter : 271