PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 15 JUN 2020 6:28PM by PIB Chandigarh
(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ) ਪਿਛਲੇ 24 ਘੰਟਿਆਂ ਦੇ ਦੌਰਾਨ ਕੋਵਿਡ-19 ਦੇ 7419 ਮਰੀਜ਼ ਠੀਕ ਹੋ ਚੁੱਕੇ ਹਨ। ਹੁਣ ਤੱਕ ਕੋਵਿਡ- 19 ਦੇ ਕੁੱਲ 1,69,797 ਮਰੀਜ਼ ਠੀਕ ਹੋ ਚੁੱਕੇ ਹਨ। ਮਰੀਜ਼ਾਂ ਦੇ ਠੀਕ ਹੋਣ ਦੀ ਦਰ ਸੁਧਰ ਕੇ 51.08% ਹੋ ਚੁੱਕੀ ਹੈ। ਵਰਤਮਾਨ ਵਿੱਚ 1,53,106 ਐਕਟਿਵ ਕੇਸ ਮੈਡੀਕਲ ਦੇਖ-ਰੇਖ ਵਿੱਚ ਹਨ। ਭਾਰਤ ਵਿੱਚ ਹੁਣ 900 ਤੋਂ ਜ਼ਿਆਦਾ ਸਮਰਪਿਤ ਪ੍ਰਯੋਗਸ਼ਾਲਾਵਾਂ ਕੋਵਿਡ-19 ਲਈ ਟੈਸਟਿੰਗ ਕਰ ਰਹੀਆਂ ਹਨ। ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਦਿੱਲੀ ਦੇ ਸਾਰੇ ਰਾਜਨੀਤਕ ਦਲਾਂ ਨਾਲ ਦਿੱਲੀ ਵਿੱਚ ਕੋਰੋਨਾ ਮਹਾਮਾਰੀ ਦੇ ਸੰਦਰਭ ਵਿੱਚ ਬੈਠਕ ਕੀਤੀ। ਕੋਵਿਡ-19 ਨਾਲ ਸਬੰਧਿਤ ਲੋਕ ਸ਼ਿਕਾਇਤਾਂ 'ਤੇ ਫੀਡਬੈਕ ਕਾਲ ਸੈਂਟਰ ਦੀ ਸ਼ੁਰੂਆਤ ਕੀਤੀ ਗਈ। ਤਮਿਲ ਨਾਡੂ ਸਰਕਾਰ ਨੇ ਚੇਨਈ, ਤਿਰੂਵੱਲੂਰ, ਕਾਂਚੀਪੁਰਮ ਅਤੇ ਚੇਂਗਲਪੱਟੂ ਜ਼ਿਲ੍ਹਿਆਂ ਵਿੱਚ 19 ਤੋਂ 30 ਜੂਨ ਤੱਕ ਇੱਕ ਵਾਰ ਫਿਰ ਤੋਂ ਪੂਰਨ ਲੌਕਡਾਊਨ ਦਾ ਐਲਾਨ ਕੀਤਾ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ; ਮਰੀਜ਼ਾਂ ਦੇ ਠੀਕ ਹੋਣ ਦੀ ਦਰ ਸੁਧਰ ਕੇ 51.08% ਹੋਈ; ਭਾਰਤ ਵਿੱਚ ਵਰਤਮਾਨ ‘ਚ 900 ਤੋਂ ਜ਼ਿਆਦਾ ਸਮਰਪਿਤ ਪ੍ਰਯੋਗਸ਼ਾਲਾਵਾਂ ਕੋਵਿਡ-19 ਦੀ ਟੈਸਟਿੰਗ ਕਰ ਰਹੀਆਂ ਹਨ ਪਿਛਲੇ 24 ਘੰਟਿਆਂ ਦੇ ਦੌਰਾਨ ਕੋਵਿਡ-19 ਦੇ 7419 ਮਰੀਜ਼ ਠੀਕ ਹੋ ਚੁੱਕੇ ਹਨ। ਹੁਣ ਤੱਕ ਕੋਵਿਡ- 19 ਦੇ ਕੁੱਲ 1,69,797 ਮਰੀਜ਼ ਠੀਕ ਹੋ ਚੁੱਕੇ ਹਨ। ਮਰੀਜ਼ਾਂ ਦੇ ਠੀਕ ਹੋਣ ਦੀ ਦਰ ਸੁਧਰ ਕੇ 51.08% ਹੋ ਚੁੱਕੀ ਹੈ, ਜੋ ਇਸ ਤੱਥ‍ ਦੀ ਸੰਕੇਤਕ ਹੈ ਕਿ ਕੋਵਿਡ-19 ਦੇ ਅੱਧੇ ਤੋਂ ਜ਼ਿਆਦਾ ਪਾਜ਼ਿਟਿਵ ਕੇਸ ਠੀਕ ਹੋ ਚੁੱਕੇ ਹਨ। ਵਰਤਮਾਨ ਵਿੱਚ 1,53,106 ਐਕਟਿਵ ਕੇਸ ਮੈਡੀਕਲ ਦੇਖ-ਰੇਖ ਵਿੱਚ ਹਨ। ਸੰਕ੍ਰਮਿਤ ਵਿਅਕਤੀਆਂ ਵਿੱਚ ਨੋਵੇਲ ਕੋਰੋਨਾਵਾਇਰਸ ਦਾ ਪਤਾ ਲਗਾਉਣ ਲਈ ਆਈਸੀਐੱਮਆਰ ਦੀ ਟੈਸਟਿੰਗ ਸਮਰੱਥਾ ਨਿਰੰਤਰ ਵਧਾਈ ਜਾ ਰਹੀ ਹੈ। ਸਰਕਾਰੀ ਪ੍ਰਯੋਗਸ਼ਾਲਾਵਾਂ ਦੀ ਸੰਖਿਆ ਵਧਾਕੇ 653 ਅਤੇ ਪ੍ਰਾਈਵੇਟ ਪ੍ਰਯੋਗਸ਼ਾਲਾਵਾਂ ਦੀ ਸੰਖਿਆ ਵਧਾਕੇ 248 (ਕੁੱਲ 901) ਕਰ ਦਿੱਤੀ ਗਈ ਹੈ। ਪਿਛਲੇ 24 ਘੰਟਿਆਂ ਵਿੱਚ 1,15,519 ਸੈਂਪਲਾਂ ਦੀ ਜਾਂਚ ਕੀਤੀ ਗਈ। ਇਸ ਤਰ੍ਹਾਂ ਹੁਣ ਤੱਕ ਜਾਂਚੇ ਗਏ ਸੈਂਪਲਾਂ ਦੀ ਕੁੱਲ ਗਿਣਤੀ 57,74,133 ਹੋ ਗਈ ਹੈ। https://pib.gov.in/PressReleasePage.aspx?PRID=1631689 ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਦਿੱਲੀ ਦੇ ਸਾਰੇ ਰਾਜਨੀਤਕ ਦਲਾਂ ਨਾਲ ਦਿੱਲੀ ਵਿੱਚ ਕੋਰੋਨਾ ਮਹਾਮਾਰੀ ਦੇ ਸੰਦਰਭ ਵਿੱਚ ਬੈਠਕ ਕੀਤੀ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦਿੱਲੀ ਵਿੱਚ ਕੋਰੋਨਾ ਸੰਕ੍ਰਮਣ ਨੂੰ ਰੋਕਣ ਲਈ ਸਾਰੇ ਜ਼ਰੂਰੀ ਕਦਮ ਉਠਾਏਗੀ। ਅੱਜ ਨਵੀਂ ਦਿੱਲੀ ਵਿੱਚ ਰਾਜਧਾਨੀ ਦੇ ਸਾਰੇ ਰਾਜਨੀਤਕ ਦਲਾਂ ਦੇ ਨੇਤਾਵਾਂ ਨਾਲ ਬੈਠਕ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਮਿਲ ਕੇ ਇਸ ਮਹਾਮਾਰੀ ਖ਼ਿਲਾਫ਼ ਲੜਨਾ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਦਿੱਲੀ ਵਿੱਚ ਕੋਰੋਨਾ ਨਾਲ ਨਜਿੱਠਣ ਲਈ ਕੱਲ੍ਹ ਹੋਈ ਬੈਠਕ ਵਿੱਚ ਕੁਝ ਮਹੱਤਵਪੂਰਨ ਫ਼ੈਸਲੇ ਕੀਤੇ ਗਏ ਅਤੇ ਸਾਰੇ ਰਾਜਨੀਤਕ ਦਲਾਂ ਨੂੰ ਮਿਲਕੇ ਹੇਠਲੇ ਪੱਧਰ ਤੱਕ ਇਨ੍ਹਾਂ ਫੈਸਲਿਆਂ ਨੂੰ ਬਿਹਤਰ ਤਰੀਕੇ ਨਾਲ ਪੂਰਾ ਕਰਨ ਵਿੱਚ ਯੋਗਦਾਨ ਦੇਣਾ ਹੋਵੇਗਾ। ਸ਼੍ਰੀ ਸ਼ਾਹ ਨੇ ਸਾਰੇ ਰਾਜਨੀਤਕ ਦਲਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਕਾਰਜਕਰਤਾ ਇਹ ਸੁਨਿਸ਼ਚਿਤ ਕਰਨ ਕਿ ਕੇਂਦਰ ਸਰਕਾਰ ਦੁਆਰਾ ਦਿੱਲੀ ਦੀ ਜਨਤਾ ਲਈ ਕੀਤੇ ਗਏ ਫੈਸਲਿਆਂ ਦਾ ਹੇਠਾਂ ਤੱਕ ਲਾਗੂਕਰਨ ਹੋਵੇ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਸਮੇਂ ਸਾਰੇ ਰਾਜਨੀਤਕ ਮਤਭੇਦਾਂ ਨੂੰ ਭੁਲਾ ਕੇ ਸਾਰੀਆਂ ਪਾਰਟੀਆਂ ਦਿੱਲੀ ਦੀ ਜਨਤਾ ਦੇ ਹਿਤਾਂ ਲਈ ਮਿਲ ਕੇ ਕੰਮ ਕਰਨ। https://pib.gov.in/PressReleasePage.aspx?PRID=1631667 ਸੀਬੀਆਈਸੀ ਨੇ ਸਾਰੇ ਸੀਜੀਐੱਸਟੀ ਅਤੇ ਕਸਟਮਸ ਦਫ਼ਤਰਾਂ ਵਿੱਚ ਈ-ਆਫਿਸ ਦੀ ਵਰਤੋਂ ਸ਼ੁਰੂ ਕੀਤੀ ਕੇਂਦਰੀ ਅਪ੍ਰਤੱਖ ਟੈਕਸ ਅਤੇ ਕਸਟਮਸ ਬੋਰਡ (ਸੀਬੀਆਈਸੀ) ਦੇ ਚੇਅਰਮੈਨ ਨੇ ਅੱਜ ਭਾਰਤ ਭਰ ਵਿੱਚ 500 ਤੋਂ ਵੱਧ ਸੀਜੀਐੱਸਟੀ ਅਤੇ ਕਸਟਮ ਦਫ਼ਤਰਾਂ ਵਿੱਚ ਈ-ਆਫਿਸ ਐਪਲੀਕੇਸ਼ਨ ਦੀ ਸ਼ੁਰੂਆਤ ਕੀਤੀ। ਈ-ਆਫਿਸ ਦੀ ਸ਼ੁਰੂਆਤ ਸੀਬੀਆਈਸੀ ਦੁਆਰਾ ‘ਫੇਸਲੈੱਸ, ਸੰਪਰਕ ਰਹਿਤ ਅਤੇ ਪੇਪਰ ਰਹਿਤ’ ਅਪ੍ਰਤੱਖ ਟੈਕਸ ਪ੍ਰਸ਼ਾਸਨ ਮੁਹੱਈਆ ਕਰਵਾਉਣ ਲਈ ਟੈਕਨੋਲੋਜੀ ਦਾ ਲਾਭ ਉਠਾਉਣ ਲਈ ਕੀਤਾ ਗਿਆ ਇੱਕ ਹੋਰ ਉਪਰਾਲਾ ਹੈ। ਸੀਜੀਐੱਸਟੀ ਅਤੇ ਕਸਟਮ ਅਧਿਕਾਰੀਆਂ ਦੁਆਰਾ ਆਪਣੇ ਰੋਜ਼ਾਨਾ ਦੇ ਕੰਮਕਾਜ ਵਿੱਚ ਈ-ਆਫਿਸ ਦੀ ਵਰਤੋਂ ਤੇਜ਼ੀ ਨਾਲ ਫੈਸਲੇ ਲੈਣ, ਪਾਰਦਰਸ਼ਤਾ, ਜਵਾਬਦੇਹੀ ਵਧਾਉਣ ਦੇ ਨਾਲ-ਨਾਲ ਕਾਗਜ਼ਾਂ ਦੀ ਵਰਤੋਂ ਅਤੇ ਪ੍ਰਿੰਟਿੰਗ ਵਿੱਚ ਕਮੀ ਕਰਕੇ ਵਾਤਾਵਰਣ 'ਤੇ ਪਾਜ਼ਿਟਿਵ ਪ੍ਰਭਾਵ ਪਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ। ਕੋਵਿਡ-19 ਦੇ ਕਾਰਨ ਪੈਦਾ ਹੋਣ ਵਾਲੀ ਮੌਜੂਦਾ ਚੁਣੌਤੀਪੂਰਨ ਸਥਿਤੀ ਵਿੱਚ ਈ-ਆਫਿਸ ਦੀ ਵਿਸ਼ੇਸ਼ ਪ੍ਰਾਸੰਗਿਕਤਾ ਇਹ ਹੈ ਕਿ ਇਹ ਕਾਗਜ਼ੀ ਸਰੂਪ ਵਾਲੀਆਂ ਫਾਈਲਾਂ ਦੇ ਸੰਪਰਕ ਵਿੱਚ ਆਉਣ ਵਿੱਚ ਬਚਣ ਵਿੱਚ ਸਹਾਇਤਾ ਕਰੇਗਾ, ਜਿਸ ਨਾਲ ਕਿਸੇ ਵੀ ਵਾਇਰਸ ਦੇ ਸੰਭਾਵਿਤ ਸੰਕ੍ਰਮਣ ਨੂੰ ਰੋਕਿਆ ਜਾ ਸਕਦਾ ਹੈ। ਇਸ ਦੇ ਇਲਾਵਾ, ਈ-ਆਫਿਸ ਮੁਕਾਬਲਤਨ ਵਧੇਰੇ ਸੁਰੱਖਿਆ ਸੁਨਿਸ਼ਚਿਤ ਕਰਦਾ ਹੈ ਕਿਉਂਕਿ ਇਸ ਦੀ ਵਰਤੋਂ ਕਰਨ ਨਾਲ ਕਿਸੇ ਵੀ ਫਾਈਲ ਜਾਂ ਦਸਤਾਵੇਜ਼ ਵਿੱਚ ਅਣਉਚਿਤ ਫੇਰਬਦਲ ਕਰਨਾ ਜਾਂ ਇਸ ਨੂੰ ਨਸ਼ਟ ਕਰਨਾ ਜਾਂ ਬੈਕਡੇਟ ਪਾਉਣਾ ਸੰਭਵ ਨਹੀਂ ਹੈ। ਇਸ ਦੀ ਇਨ-ਬਿਲਟ ਨਿਗਰਾਨੀ ਵਿਧੀ ਇਸ ਦੀ ਨਿਗਰਾਨੀ ਕਰੇਗੀ ਕਿ ਫਾਈਲਾਂ ਕਿੱਥੇ ਅਟਕੀਆਂ ਜਾਂ ਰੁਕੀਆਂ ਪਈਆਂ ਹਨ ਜਿਸ ਨਾਲ ਫਾਈਲਾਂ ਦਾ ਤੇਜ਼ ਨਿਪਟਾਨ ਅਤੇ ਤੇਜ਼ੀ ਨਾਲ ਫੈਸਲੇ ਲੈਣਾ ਸੰਭਵ ਹੋ ਸਕੇਗਾ। https://pib.gov.in/PressReleseDetail.aspx?PRID=1631649 ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ "ਕੋਵਿਡ-19 ਲੋਕ ਸ਼ਿਕਾਇਤਾਂ 'ਤੇ ਫੀਡਬੈਕ ਕਾਲ ਸੈਂਟਰ" ਲਾਂਚ ਕੀਤੇ ਅਤੇ ਨਾਗਰਿਕਾਂ ਨਾਲ 'ਲਾਈਵ' ਸੰਵਾਦ ਕੀਤਾ ਕੇਂਦਰੀ ਪਰਸੋਨਲ, ਲੋਕ ਸ਼ਿਕਾਇਤਾਂ ਤੇ ਪੈਨਸ਼ਨਾਂ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ "ਲੋਕ ਸ਼ਿਕਾਇਤਾਂ 'ਤੇ ਫੀਡਬੈਕ ਕਾਲ ਸੈਂਟਰ" ਲਾਂਚ ਕੀਤੇ ਅਤੇ ਉਨ੍ਹਾਂ ਨਾਗਰਿਕਾਂ ਦੇ ਨਾਲ ਕੋਵਿਡ-19 ਰਾਸ਼ਟਰੀ ਲੋਕ ਸ਼ਿਕਾਇਤ ਮੌਨਿਟਰ 'ਤੇ 'ਲਾਈਵ' ਸੰਵਾਦ ਕੀਤਾ ਜਿਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਸਫਲਤਾਪੂਰਬਕ ਹੱਲ ਕੀਤਾ ਜਾ ਚੁੱਕਿਆ ਹੈ। ਡਾ. ਜਿਤੇਂਦਰ ਸਿੰਘ ਨੇ ਹੁਣ ਤੱਕ '1 ਲੱਖ ਕੋਵਿਡ-19 ਲੋਕ ਸ਼ਿਕਾਇਤਾਂ' ਦੇ ਨਿਵਾਰਣ ਦੀ ਜ਼ਿਕਰਯੋਗ ਉਪਲੱਬਧੀ ਹਾਸਲ ਕਰਨ 'ਤੇ ਡੀਏਆਰਪੀਜੀ ਨੂੰ ਵਧਾਈ ਦਿੱਤੀ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਸਰਕਾਰ ਦੇ ਕਿਸੇ ਸੀਨੀਅਰ ਮੰਤਰੀ ਨੇ ਉਨ੍ਹਾਂ ਨਾਗਰਿਕਾਂ ਨਾਲ 'ਲਾਈਵ' ਸੰਵਾਦ ਕੀਤਾ ਹੈ, ਜਿਨ੍ਹਾਂ ਨੇ ਕੋਵਿਡ-19 ਦੇ ਦੌਰਾਨ ਸ਼ਿਕਾਇਤਾਂ ਦਰਜ ਕਰਵਾਈਆਂ ਸਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਹੋਰ ਮੰਤਰਾਲਿਆਂ ਦੇ ਲਈ ਵੀ ਇੱਕ ਉਚਿਤ ਫੀਡਬੈਕ (ਸੁਝਾਅ, ਜਾਣਕਾਰੀ, ਪ੍ਰਤੀਕਿਰਿਆ ਦੇਣ ਦੀ) ਵਿਵਸਥਾ ਦੇ ਨਾਲ ਪ੍ਰਭਾਵਸ਼ਾਲੀ ਤਰੀਕੇ ਨਾਲ ਲੋਕ ਸ਼ਿਕਾਇਤਾਂ ਦਾ ਹੱਲ ਕਰਨ ਦਾ ਮਾਰਗ ਖੋਲ੍ਹਿਆ। https://pib.gov.in/PressReleasePage.aspx?PRID=1631668 ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਅਧੀਨ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਵਿਭਾਗ ਨੇ ਮੈਂਬਰਾਂ ਦੇ ਦਾਅਵਿਆਂ ਦੇ ਤੇਜ਼ ਨਿਪਟਾਰੇ ਲਈ ਮਲਟੀ-ਲੋਕੇਸ਼ਨ ਕਲੇਮ ਸੈਟਲਮੈਂਟ ਸੁਵਿਧਾ ਦੀ ਸ਼ੁਰੂਆਤ ਕੀਤੀ ਦੇਸ਼ ਭਰ ਵਿੱਚ ਸੇਵਾ ਵੰਡ ਦੇ ਇਕਸਾਰ ਮਿਆਰਾਂ ਨੂੰ ਯਕੀਨੀ ਕਰਨ ਅਤੇ ਕੋਵਿਡ-19 ਮਹਾਮਾਰੀ ਦੌਰਾਨ ਆਪਣੀ ਕਾਰਜ ਸ਼ਕਤੀ ਦੇ ਵੱਧ ਤੋਂ ਵੱਧ ਉਪਯੋਗ ਨੂੰ ਯਕੀਨੀ ਕਰਨ ਦੀ ਦਿਸ਼ਾ ਵਿੱਚ ਈਪੀਐੱਫਓ ਨੇ ਵੱਡਾ ਕਦਮ ਉਠਾਉਂਦੇ ਹੋਏ ਹਾਲ ਹੀ ਵਿੱਚ ਮਲਟੀ-ਲੋਕੇਸ਼ਨ ਕਲੇਮ ਸੈਟਲਮੈਂਟ ਸੁਵਿਧਾ ਦੀ ਸ਼ੁਰੂਆਤ ਕੀਤੀ ਹੈ। ਇਹ ਸੁਵਿਧਾ ਈਪੀਐੱਫਓ ਦਫ਼ਤਰਾਂ ਨੂੰ ਦੇਸ਼ ਭਰ ਵਿੱਚ ਆਪਣੇ ਕਿਸੇ ਵੀ ਰੀਜਨਲ ਦਫ਼ਤਰ ਤੋਂ ਔਨਲਾਈਨ ਦਾਅਵਿਆਂ ਦਾ ਨਿਪਟਾਰਾ ਕਰਨ ਦੀ ਪ੍ਰਵਾਨਗੀ ਦੇ ਕੇ ਇੱਕ ਵੱਡੀ ਤਬਦੀਲੀ ਲਿਆਵੇਗੀ। ਸਾਰੇ ਪ੍ਰਕਾਰ ਦੇ ਔਨਲਾਈਨ ਦਾਅਵੇ ਯਾਨੀ ਪ੍ਰੌਵੀਡੈਂਟ ਫੰਡ, ਪੈਨਸ਼ਨ, ਅੰਸ਼ਕ ਨਿਕਾਸੀ ਅਤੇ ਦਾਅਵਿਆਂ ਅਤੇ ਟਰਾਂਸਫਰ ਦਾਅਵਿਆਂ ਦੀ ਇਸ ਅਹਿਮ ਪਹਿਲ ਤਹਿਤ ਪ੍ਰਕਿਰਿਆ ਕੀਤੀ ਜਾ ਸਕਦੀ ਹੈ। https://pib.gov.in/PressReleasePage.aspx?PRID=1631691 ਮਿਸ਼ਨ ਸਾਗਰ : ਆਈਐੱਨਐੱਸ ਕੇਸਰੀ ਮਾਰੀਸ਼ਸ ਦੇ ਪੋਰਟ ਲੁਈਸ ਵੱਲ ਪਰਤਿਆ ਮਿਸ਼ਨ ਸਾਗਰ ਅਭਿਯਾਨ ਦੇ ਹਿੱਸੇ ਦੇ ਰੂਪ ਵਿੱਚ, ਭਾਰਤੀ ਜਲ ਸੈਨਾ ਦਾ ਜਹਾਜ਼ ‘ਕੇਸਰੀ’ 14 ਜੂਨ 2020 ਨੂੰ ਭਾਰਤੀ ਜਲ ਸੈਨਾ ਦੀ ਮੈਡੀਕਲ ਟੀਮ ਨੂੰ ਵਾਪਸ ਲਿਆਉਣ ਲਈ ਪੋਰਟ ਲੁਈਸ, ਮਾਰੀਸ਼ਸ ਵੱਲ ਪਰਤਿਆ, ਜਿਨ੍ਹਾਂ ਨੂੰ 23 ਮਈ 2020 ਨੂੰ ਪੋਰਟ ਲੁਈਸ ਦੀ ਆਪਣੀ ਪਿਛਲੀ ਯਾਤਰਾ ਦੌਰਾਨ ਉਤਾਰਿਆ ਗਿਆ ਸੀ। 14 ਮੈਂਬਰੀ ਮੈਡੀਕਲ ਟੀਮ, ਜਿਸ ਵਿੱਚ ਮਾਹਿਰ ਡਾਕਟਰ ਅਤੇ ਸਹਿਯੋਗੀ ਕਰਮਚਾਰੀ ਸ਼ਾਮਲ ਹਨ, ਨੂੰ ਕੋਵਿਡ-19 ਮਹਾਮਾਰੀ ਦੇ ਪ੍ਰਬੰਧਨ ਵਿੱਚ ਸਹਾਇਤਾ ਪ੍ਰਦਾਨ ਕਰਨ, ਰੋਗ ਦੇ ਪ੍ਰਸਾਰ ਨੂੰ ਕੰਟਰੋਲ ਕਰਨ ਵਿੱਚ ਆਪਣੀ ਮੁਹਾਰਤ ਨੂੰ ਸਾਂਝਾ ਕਰਨ ਅਤੇ ਜੀਵਨ ਦੇ ਜੋਖਮ ਨੂੰ ਘੱਟ ਕਰਨ ਵਿੱਚ ਮਦਦ ਕਰਨ ਦੇ ਉਦੇਸ਼ ਨਾਲ ਪੋਰਟ ਲੁਈਸ ਵਿੱਚ ਉਤਾਰਿਆ ਗਿਆ ਸੀ। ਪੋਰਟ ਲੁਈਸ ਵਿੱਚ ਆਪਣੀ ਤੈਨਾਤੀ ਦੌਰਾਨ ਇਸ ਟੀਮ ਨੇ ਸਾਰੇ ਪੱਧਰਾਂ ਉੱਤੇ ਸਿਹਤ ਜੋਧਿਆਂ ਦੇ ਨਾਲ ਗੱਲਬਾਤ ਕੀਤੀ ਅਤੇ ਕੋਵਿਡ-19 ਦੇ ਪ੍ਰਬੰਧਨ ਲਈ ਸਰਬਉੱਤਮ ਪ੍ਰਥਾਵਾਂ ਨੂੰ ਸਾਂਝਾ ਕਰਨ ਦੀ ਦਿਸ਼ਾ ਵਿੱਚ ਸਾਰਥਕ ਸਲਾਹ-ਮਸ਼ਵਰਾ ਕੀਤਾ। https://pib.gov.in/PressReleasePage.aspx?PRID=1631562 ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਦੀ ਏਡੀਆਈਪੀ ਯੋਜਨਾ ਤਹਿਤ ਫ਼ਿਰੋਜ਼ਪੁਰ, ਪੰਜਾਬ ’ਚ ਪਹਿਲੀ ਵਾਰ ਵਰਚੁਅਲ ਪਲੈਟਫਾਰਮ ਰਾਹੀਂ ਦਿੱਵਯਾਂਗਾਂ ਨੂੰ ਸਹਾਇਕ ਉਪਕਰਣ ਤੇ ਸਾਧਨ ਵੰਡੇ ਕੋਵਿਡ–19 ਮਹਾਮਾਰੀ ਕਾਰਨ ਸਮਾਜ ਵਿੱਚ ਇਸ ਵੇਲੇ ਕੁਝ ਅਣਕਿਆਸੀ ਹਾਲਤ ਬਣੀ ਹੋਈ ਹੈ, ਇਸੇ ਲਈ ਭਾਰਤ ਸਰਕਾਰ ਦੁਆਰਾ ਕੁਝ ਖ਼ਾਸ ਕਦਮ ਚੁੱਕੇ ਜਾ ਰਹੇ ਹਨ, ਤਾਂ ਜੋ ਦਿੱਵਯਾਂਗਾਂ ਨੂੰ ਭਲਾਈ ਯੋਜਨਾ ਦਾ ਲਾਭ ਬੇਰੋਕ ਮਿਲਦਾ ਰਹੇ। ਇਸੇ ਉੱਦਮ ਵਜੋਂ ਰੋਕਥਾਮ ਦੇ ਸਾਰੇ ਉਪਾਵਾਂ ਨੂੰ ਅਪਣਾਉਂਦਿਆਂ ਅੱਜ ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਤਲਵੰਡੀ ਭਾਈ ਬਲਾਕ ’ਚ ਭਾਰਤ ਸਰਕਾਰ ਦੀ ਏਡੀਆਈਪੀ (ADIP) ਯੋਜਨਾ ਤਹਿਤ ਦਿੱਵਯਾਂਗਾਂ ਲਈ ਬਲਾਕ ਪੱਧਰ ਉੱਤੇ ਸਹਾਇਕ ਉਪਕਰਣ ਅਤੇ ਸਾਧਨ ਮੁਫ਼ਤ ਵੰਡਣ ਲਈ ਇੱਕ ਵਰਚੁਅਲ ਏਡੀਆਈਪੀ (ADIP) ਕੈਂਪ ਲਗਾਇਆ ਗਿਆ। ਲੌਕਡਾਊਨ ਖੁੱਲ੍ਹਣ ਤੋਂ ਬਾਅਦ ਇਹ ਦਿੱਵਯਾਂਗ ਸਸ਼ਕਤੀਕਰਨ ਵਿਭਾਗ, ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਤਹਿਤ ‘ਆਰਟੀਫ਼ਿਸ਼ੀਅਲ ਲਿੰਬਜ਼ ਮੈਨੂਫ਼ੈਕਚਰਿੰਗ ਕਾਰਪੋਰੇਸ਼ਨ ਆਵ੍ ਇੰਡੀਆ’ (ਏਐੱਲਆਈਐੱਮਸੀਓ – ALIMCO – ਭਾਰਤੀ ਨਕਲੀ ਅੰਗ ਨਿਰਮਾਣ ਨਿਗਮ) ਦੁਆਰਾ ਭਾਰਤ ਸਰਕਾਰ ਦੀ ਮਾਨਤਾ–ਪ੍ਰਾਪਤ ‘ਮਿਆਰੀ ਸੰਚਾਲਨ ਪ੍ਰਕਿਰਿਆ’ (ਐੱਸਓਪੀ) ਨਾਲ ਆਯੋਜਿਤ ਪਹਿਲਾ ਕੈਂਪ ਹੈ। https://pib.gov.in/PressReleasePage.aspx?PRID=1631647 ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ ਪੰਜਾਬ: ਪੰਜਾਬ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਸੰਕਟ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏਵਾਈ) ਅਧੀਨ ਹੋਰ ਛੇ ਮਹੀਨਿਆਂ ਲਈ ਅਨਾਜ ਭੇਜਣ ਤਾਂ ਜੋ ਕੌਮੀ ਖੁਰਾਕ ਸੁਰੱਖਿਆ ਐਕਟ ਦੇ ਲਾਭਪਾਤਰੀਆਂ ਨੂੰ ਮੁਫ਼ਤ ਕਣਕ ਅਤੇ ਦਾਲਾਂ ਦੀ ਸਹੂਲਤ ਦਿੱਤੀ ਜਾ ਸਕੇ। ਹਰਿਆਣਾ: ਰਾਜ ਸਰਕਾਰ ਨੇ ਉਨ੍ਹਾਂ ਮਾਮਲਿਆਂ ਨਾਲ ਗੱਲ ਕਰਨ ਦੀ ਪਹਿਲਕਦਮੀ ਕੀਤੀ ਹੈ ਜੋ ਘਰਾਂ ਵਿੱਚ ਆਈਸੋਲੇਸ਼ਨ ਵਿੱਚ ਰਹਿ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਨਿਯਮਤ ਸਿਹਤ ਸੇਵਾਵਾਂ ਦੀ ਉਪਲਬਧਤਾ ਵਰਗੇ ਵੱਖ-ਵੱਖ ਮੁੱਦਿਆਂ ’ਤੇ ਉਨ੍ਹਾਂ ਤੋਂ ਫੀਡਬੈਕ ਲਿਆ ਜਾ ਸਕੇ। ਮੁੱਦਿਆਂ ਵਿੱਚ ਇਹ ਪਤਾ ਕਰਨਾ ਕਿ ਕੀ ਉਹ ਘਰ ਵਿੱਚ ਰਹਿਣ ਸਮੇਂ ਦਿੱਤੀਆਂ ਗਈਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰ ਰਹੇ ਹਨ, ਕੀ ਉਨ੍ਹਾਂ ਨੂੰ ਕੋਈ ਮੁਸ਼ਕਲ ਪੇਸ਼ ਆਉਂਦੀ ਹੈ, ਕੀ ਉਨ੍ਹਾਂ ਨੂੰ ਸਿਹਤ ਵਿਭਾਗ ਤੋਂ ਕੋਈ ਸਹਾਇਤਾ ਦੀ ਜ਼ਰੂਰਤ ਹੈ, ਕਈ ਉਹ ਸਮੇਂ ਸਿਰ ਦਵਾਈਆਂ ਲੈ ਰਹੇ ਹਨ, ਮਾਸਕ ਪਹਿਨ ਰਹੇ ਹਨ, ਹਦਾਇਤਾਂ ਅਨੁਸਾਰ ਸੈਨੀਟਾਈਜ਼ੇਸ਼ਨ ਆਦਿ ਵਰਤ ਰਹੇ ਹਨ। ਇਨ੍ਹਾਂ ਮਾਮਲਿਆਂ ਨਾਲ ਗੱਲ ਕਰਨ ਲਈ ਹਰਿਆਣਾ ਹੈਲਪ ਲਾਈਨ 1075 ਕਾਲ ਸੈਂਟਰ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਇਨ੍ਹਾਂ ਮਾਮਲਿਆਂ ਨਾਲ ਗੱਲ ਕਰਕੇ ਨਾ ਸਿਰਫ਼ ਉਨ੍ਹਾਂ ਤੋਂ ਫੀਡਬੈਕ ਲਿਆ ਗਿਆ ਹੈ ਬਲਕਿ ਉਨ੍ਹਾਂ ਦੇ ਮਸਲਿਆਂ ਦਾ ਵੀ ਹੱਲ ਕੀਤਾ ਜਾ ਰਿਹਾ ਹੈ। ਗੱਲ ਕਰਨ ਵਾਲੇ ਏਜੰਟਾਂ ਦੁਆਰਾ ਕੋਵਿਡ ਨਾਲ ਸੰਬੰਧਤ ਉਨ੍ਹਾਂ ਦੇ ਤਣਾਅ ਅਤੇ ਚਿੰਤਾ ਨੂੰ ਘਟਾਉਣ ਲਈ ਹੋਰ ਮਨੋਵਿਗਿਆਨਕ ਸਲਾਹ ਦਿੱਤੀ ਜਾ ਰਹੀ ਹੈ, ਜੋ ਕਿ ਕੋਵਿਡ ਮਹਾਂਮਾਰੀ ਦੇ ਦੌਰਾਨ ਸਮੇਂ ਦੀ ਲੋੜ ਹੈ। ਹਰਿਆਣਾ ਸਰਕਾਰ ਨੇ ਅਗਲੇ ਤਿੰਨ ਮਹੀਨਿਆਂ ਲਈ ਕਾਲ ਸੈਂਟਰ 1075 ਰਾਹੀਂ ਮਾਨਸਿਕ ਸਿਹਤ ਸੰਬੰਧੀ ਸਲਾਹ-ਮਸ਼ਵਰਾ ਦੇਣ ਲਈ ਈ-ਸਾਈਕਲਿਨਿਕ (ਤਜ਼ਰਬੇਕਾਰ ਅਤੇ ਯੋਗ ਮਨੋਵਿਗਿਆਨਕਾਂ ਦਾ ਇੱਕ ਪਲੇਟਫਾਰਮ) ਨਾਲ ਵੀ ਸਮਝੌਤਾ ਕੀਤਾ ਹੈ। ਹਿਮਾਚਲ ਪ੍ਰਦੇਸ਼: ਮੁੱਖ ਮੰਤਰੀ ਨੇ ਰਾਜ ਦੇ ਹਰੇਕ ਜ਼ਿਲ੍ਹੇ ਵਿੱਚ ਹੋਣ ਵਾਲੀਆਂ ਸਮੀਖਿਆ ਮੀਟਿੰਗਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਵਿੱਚ ਜਿਲ੍ਹੇ ਵਿੱਚ ਕੋਵਿਡ -19 ਦੀ ਰੋਕਥਾਮ ਕਰਨ ਵਾਲੇ ਪ੍ਰਬੰਧਾਂ ਦਾ ਮੁਲਾਂਕਣ ਕਰਨ ਦੇ ਨਾਲ-ਨਾਲ ਵਿਕਾਸ ਕਾਰਜਾਂ ਸਮੇਤ ਆਰਥਿਕ ਗਤੀਵਿਧੀਆਂ ਨੂੰ ਦੁਬਾਰਾ ਸ਼ੁਰੂ ਕਰਨ ਲਈ ਜ਼ਿਲ੍ਹੇ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਹੈ। ਇਹ ਸਮੀਖਿਆ ਮੀਟਿੰਗਾਂ ਦੀ ਪ੍ਰਧਾਨਗੀ ਸਪੀਕਰ, ਮੰਤਰੀ, ਡਿਪਟੀ ਸਪੀਕਰ, ਡਿਪਟੀ ਚੇਅਰਮੈਨ ਅਤੇ ਮੁੱਖ ਮੰਤਰੀ ਕਰਨਗੇ। ਮੁੱਖ ਮੰਤਰੀ ਦੁਆਰਾ ਜ਼ਿਲ੍ਹਾ ਪੱਧਰ ’ਤੇ ਇਨ੍ਹਾਂ ਮੀਟਿੰਗਾਂ ਲਈ ਮਨਜ਼ੂਰ ਕੀਤੇ ਗਏ ਏਜੰਡੇ ਵਿੱਚ ਕੋਵਿਡ-19 ਦੀ ਰੋਕਥਾਮ ਲਈ ਕੀਤੇ ਪ੍ਰਬੰਧਾਂ ਦੀ ਸਮੀਖਿਆ, ਕੇਂਦਰ ਅਤੇ ਰਾਜ ਸਰਕਾਰ ਦੁਆਰਾ ਸ਼ੁਰੂ ਕੀਤੇ ਸਾਰੇ ਫਲੈਗਸ਼ਿਪ ਪ੍ਰੋਗਰਾਮਾਂ ਨੂੰ ਲਾਗੂ ਕਰਨ ਦੀ ਸਮੀਖਿਆ, ਬਿਨਾ ਖ਼ਰਚੀ ਰਕਮ ਦੀ ਵਰਤੋਂ, ਮੁੱਖ ਮੰਤਰੀ ਦੇ ਐਲਾਨਾਂ ਦੀ ਸਥਿਤੀ, ਮੁੱਖ ਮੰਤਰੀ ਵੱਲੋਂ ਰੱਖੇ ਗਏ ਨੀਂਹ ਪੱਥਰ ਵਾਲੀਆਂ ਯੋਜਨਾਵਾਂ ਦੀ ਪ੍ਰਗਤੀ ਆਦਿ ਸ਼ਾਮਲ ਹੈ। ਕੇਰਲ: ਰਾਜ ਸਰਕਾਰ ਨੇ ਕੇਰਲਾ ਆਉਣ ਵਾਲੇ ਬਾਹਰੀ ਲੋਕਾਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਥੋੜੇ ਸਮੇਂ ਲਈ ਆਉਣ ਵਾਲੇ ਲੋਕਾਂ ਨੂੰ 7 ਦਿਨਾਂ ਤੋਂ ਵੱਧ ਨਹੀਂ ਰਹਿਣਾ ਚਾਹੀਦਾ। ਇਸ ਤੋਂ ਪਹਿਲਾਂ ਰਾਜ ਵਿੱਚ ਆਉਣ ਵਾਲੇ ਅਧਿਕਾਰੀਆਂ ਅਤੇ ਹੋਰ ਪੇਸ਼ੇਵਰਾਂ ਲਈ ਕੁਆਰੰਟੀਨ ਦੀ ਰਿਆਇਤ ਦਾ ਐਲਾਨ ਕੀਤਾ ਗਿਆ ਸੀ। ਹੁਣ ਇਹ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਣ ਲਈ ਆਉਣ ਵਾਲੇ ਉਮੀਦਵਾਰਾਂ ’ਤੇ ਵੀ ਲਾਗੂ ਹੁੰਦਾ ਹੈ। ਉਨ੍ਹਾਂ ਨੰ ਸਿੱਧਾ ਆਪਣੀ ਰਿਹਾਇਸ਼ ’ਤੇ ਜਾਣਾ ਚਾਹੀਦਾ ਹੈ ਅਤੇ ਆਗਿਆ ਤੋਂ ਬਿਨਾ ਕੋਈ ਹੋਰ ਯਾਤਰਾ ਨਹੀਂ ਕਰਨੀ ਚਾਹੀਦੀ। ਕੇਰਲ ਹਾਈ ਕੋਰਟ ਨੇ ਲੌਕਡਾਉਨ ਦੌਰਾਨ ਖ਼ਪਤਕਾਰਾਂ ਤੋਂ ਬਿਜਲੀ ਦੇ ਰੇਟਾਂ ਵਿੱਚ ਕੀਤੇ ਗਏ ਬੇਮਿਸਾਲ ਵਾਧੇ ਵਿਰੁੱਧ ਪਟੀਸ਼ਨ ’ਤੇ ਰਾਜ ਬਿਜਲੀ ਬੋਰਡ ਤੋਂ ਸਪੱਸ਼ਟੀਕਰਨ ਮੰਗਿਆ ਹੈ। ਲੌਕਡਾਉਨ ਤੋਂ ਬਾਅਦ ਰਾਜ ਵਿੱਚ ਫਿਲਮਾਂ ਦੀ ਸ਼ੂਟਿੰਗ ਫਿਰ ਤੋਂ ਸ਼ੁਰੂ ਹੋ ਗਈ ਹੈ। ਕੋਚੀ ਨੇੜੇ ਪੇਰੁੰਮਬੂਰ ਵਿੱਚ ਇਕੱਠੇ ਹੋਏ ਪ੍ਰਵਾਸੀ ਮਜ਼ਦੂਰਾਂ ਦੇ ਸਮੂਹ ਨੂੰ ਖਿੰਡਾਉਣ ਲਈ ਪੁਲਿਸ ਨੇ ਲਾਠੀਚਾਰਜ ਕੀਤਾ। ਇਹ ਮਜ਼ਦੂਰ ਇੱਕ ਝੂਠੀ ਖ਼ਬਰ ਦੇ ਫੈਲਣ ਤੋਂ ਬਾਅਦ ਇਕੱਠਾ ਹੋਏ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਵਾਪਸ ਜਾਣ ਲਈ ਰੇਲਵੇ ਦੀਆਂ ਟਿਕਟਾਂ ਵੰਡੀਆਂ ਜਾ ਰਹੀਆਂ ਹਨ। ਰਾਜ ਵਿੱਚ ਕੱਲ੍ਹ ਕੁੱਲ 54 ਪਾਜ਼ਿਟਿਵ ਮਾਮਲੇ ਅਤੇ 56 ਰਿਕਵਰਡ ਦਰਜ ਕੀਤੇ ਗਏ। 1,340 ਲੋਕ ਹਾਲੇ ਵੀ ਲਾਗ ਦੇ ਇਲਾਜ ਅਧੀਨ ਹਨ। ਤਮਿਲ ਨਾਡੂ: ਤਮਿਲ ਨਾਡੂ ਸਰਕਾਰ ਨੇ ਚੇਨਈ, ਤਿਰੂਵੱਲੂਰ, ਕਾਂਚੀਪੁਰਮ ਅਤੇ ਚੇਂਗੱਲਪੱਟੂ ਜ਼ਿਲ੍ਹਿਆਂ ਵਿੱਚ 19 ਜੂਨ ਤੋਂ 30 ਜੂਨ ਤੱਕ ਦੁਬਾਰਾ ਕੁੱਲ ਲੌਕਡਾਉਨ ਦਾ ਐਲਾਨ ਕੀਤਾ ਹੈ। ਯੂਟੀ ਵਿੱਚ ਪੁਡੂਚੇਰੀ ਆਰਟੀਸੀ ਬੱਸ ਡਰਾਈਵਰਾਂ ਦੇ ਅੱਠ ਨਵੇਂ ਮਾਮਲਿਆਂ ਨਾਲ ਮਾਮਲਿਆਂ ਦੀ ਕੁੱਲ ਗਿਣਤੀ 202 ’ਤੇ ਪਹੁੰਚ ਗਈ ਹੈ। ਜਿਵੇਂ ਹੀ ਮਾਮਲੇ ਵਧ ਰਹੇ ਹਨ, ਤਮਿਲ ਨਾਡੂ ਸਰਕਾਰ ਥੋੜ੍ਹੇ ਜਿਹੇ ਬਿਮਾਰ ਮਰੀਜ਼ਾਂ ਲਈ ਕੋਵਿਡ -19 ਦੇਖਭਾਲ ਕੇਂਦਰ ਸਥਾਪਤ ਕਰਨ ਲਈ ਜਗ੍ਹਾਵਾਂ ਦੀ ਪਹਿਚਾਣ ਕਰਨੀ ਸ਼ੁਰੂ ਕਰ ਚੁੱਕੀ ਹੈ। ਰਾਜ ਵਿੱਚ ਕੱਲ੍ਹ ਇੱਕ ਦਿਨ ਵਿੱਚ ਸਭ ਤੋਂ ਵੱਧ ਰਿਕਵਰਡ ਮਰੀਜ਼ ਦਰਜ ਕੀਤੇ ਗਏ: 1,974 ਤਾਜ਼ਾ ਮਾਮਲੇ ਅਤੇ 38 ਮੌਤਾਂ। ਇਕੱਲੇ ਚੇਨਈ ਤੋਂ 1415 ਮਾਮਲੇ ਸਾਹਮਣੇ ਆਏ ਹਨ। ਕੁੱਲ ਮਾਮਲੇ: 44661, ਕਿਰਿਆਸ਼ੀਲ ਮਾਮਲੇ: 19676, ਮੌਤਾਂ: 435, ਚੇਨਈ ਵਿੱਚ ਕਿਰਿਆਸ਼ੀਲ ਮਾਮਲੇ: 14667। ਕਰਨਾਟਕ: ਮੁੱਖ ਮੰਤਰੀ ਨੇ ਸ਼ਿਵਮੋਗਾ ਵਿੱਚ 220 ਕਰੋੜ ਰੁਪਏ ਦੇ ਹਵਾਈ ਅੱਡੇ ਦੇ ਪ੍ਰੋਜੈਕਟ ਦੀ ਨੀਂਹ ਰੱਖੀ। ਰਾਜ ਨੇ ਕੋਰੋਨਾ ਦੀ ਰੋਕਥਾਮ ਅਤੇ ਕੁਆਰੰਟੀਨ ਸਹੂਲਤਾਂ ਦੀ ਨਿਗਰਾਨੀ ਕਰਨ ਲਈ 800 ਬੂਥ ਪੱਧਰੀ ਟਾਸਕਫੋਰਸਾਂ ਦਾ ਗਠਨ ਕਰਨ ਦਾ ਫੈਸਲਾ ਕੀਤਾ ਹੈ। ਰਾਜ ਵੀਰਵਾਰ ਨੂੰ ਪੂਰੇ ਰਾਜ ਵਿੱਚ ਮਾਸਕ ਡੇ ਦਾ ਆਯੋਜਨ ਕਰੇਗਾ, ਜਿਸ ਵਿੱਚ ਮਸ਼ਹੂਰ ਹਸਤੀਆਂ ਅਤੇ ਖਿਡਾਰੀ ਸ਼ਖਸੀਅਤਾਂ ਸ਼ਾਮਲ ਹੋਣਗੇ। ਹੁਣ ਤੱਕ 4,40,684 ਟੈਸਟ ਕੀਤੇ ਜਾ ਚੁੱਕੇ ਹਨ ਅਤੇ 2956 ਕਿਰਿਆਸ਼ੀਲ ਮਾਮਲੇ ਹਨ। ਕੱਲ੍ਹ 176 ਨਵੇਂ ਮਾਮਲੇ, 312 ਡਿਸਚਾਰਜ ਅਤੇ ਪੰਜ ਮੌਤਾਂ ਦਰਜ ਕੀਤੀਆਂ ਗਈਆਂ ਹਨ। ਕੁੱਲ ਪਾਜ਼ਿਟਿਵ ਮਾਮਲੇ: 7000, ਮੌਤਾਂ: 86, ਡਿਸਚਾਰਜ: 3955। ਆਂਧਰ ਪ੍ਰਦੇਸ਼: ਕਿੰਗ ਜੌਰਜ ਹਸਪਤਾਲ (ਕੇਜੀਐੱਚ) ਵਿਸ਼ਾਖਾਪਟਨਮ ਨੇ ਫੋਰੈਂਸਿਕ ਮੈਡੀਕਲ ਵਿਭਾਗ ਦੇ ਇੱਕ ਪੀਜੀ ਡਾਕਟਰ ਦੇ ਕੋਵਿਡ -19 ਦੇ ਪਾਜ਼ਿਟਿਵ ਟੈਸਟ ਪਾਏ ਜਾਣ ਤੋਂ ਬਾਅਦ ਆਪਣਾ ਮੁਰਦਾ ਘਰ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਹੈ। ਚਿਤੂਰ ਦੇ ਕਨੀਪਕਮ ਵਿਨਾਯਕਾ ਸਵਾਮੀ ਮੰਦਰ ਵਿੱਚ ਤਾਇਨਾਤ ਇੱਕ ਘਰੇਲੂ ਗਾਰਡ ਦੇ ਕੋਵਿਡ ਪਾਜ਼ਿਟਿਵ ਪਾਏ ਜਾਣ ਤੋਂ ਬਾਅਦ ਮੰਦਰ ਨੇ ਦੋ ਦਿਨਾਂ ਲਈ ਦਰਸ਼ਨ ਰੱਦ ਕਰ ਦਿੱਤੇ ਹਨ। ਪਿਛਲੇ 24 ਘੰਟਿਆਂ ਦੌਰਾਨ ਦੋ ਮੌਤਾਂ ਦੇ ਨਾਲ 15,173 ਨਮੂਨਿਆਂ ਦੀ ਜਾਂਚ ਕਰਨ ਤੋਂ ਬਾਅਦ 246 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 2 ਡਿਸਚਾਰਜ ਕਰ ਦਿੱਤੇ ਗਏ ਹਨ। ਕੁੱਲ ਮਾਮਲੇ: 5087, ਕਿਰਿਆਸ਼ੀਲ: 2231, ਰਿਕਵਰਡ: 2770, ਮੌਤਾਂ: 86। ਤੇਲੰਗਾਨਾ: ਰਾਜ ਸਰਕਾਰ ਨੇ ਪ੍ਰਾਈਵੇਟ ਲੈਬਾਂ ਵਿੱਚ ਕੋਵਿਡ 19 ਟੈਸਟਾਂ ਲਈ 2200 ਰੁਪਏ, ਸਾਧਾਰਣ ਆਈਸੋਲੇਸ਼ਨ ਲਈ 4000 ਰੁਪਏ, ਵੈਂਟੀਲੇਟਰ ਤੋਂ ਬਿਨਾ ਕੋਵਿਡ ਦੇ ਇਲਾਜ ਲਈ 7500 ਰੁਪਏ ਪ੍ਰਤੀ ਦਿਨ ਅਤੇ ਵੈਂਟੀਲੇਟਰ ਨਾਲ 9000 ਰੁਪਏ ਪ੍ਰਤੀ ਦਿਨ ਤੈਅ ਕੀਤੇ ਹਨ। ਸਰਕਾਰ ਬਾਅਦ ਵਿੱਚ ਇਸ ਬਾਰੇ ਵਿਸਥਾਰ ਦਿਸ਼ਾ ਨਿਰਦੇਸ਼ ਜਾਰੀ ਕਰੇਗੀ। 15 ਜੂਨ ਤੱਕ ਕੁੱਲ ਮਾਮਲੇ 4,974, ਹਨ ਜਿਨ੍ਹਾਂ ਵਿੱਚੋਂ 2,412 ਕਿਰਿਆਸ਼ੀਲ ਮਾਮਲੇ ਹਨ। ਮਹਾਰਾਸ਼ਟਰ: ਰਾਜ ਵਿੱਚ 3,390 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੋਰੋਨਾ ਵਾਇਰਸ ਮਾਮਲਿਆਂ ਦੀ ਕੁੱਲ ਗਿਣਤੀ 1,07,958 ਹੋ ਗਈ ਹੈ, ਜਿਨ੍ਹਾਂ ਵਿੱਚੋਂ 53,030 ਕਿਰਿਆਸ਼ੀਲ ਮਾਮਲੇ ਹਨ। ਹੌਟਸਪੌਟ ਮੁੰਬਈ ਵਿੱਚ 1,395 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਸ ਨਾਲ ਸ਼ਹਿਰ ਵਿੱਚ ਕੋਵਿਡ -19 ਦੇ ਮਾਮਲਿਆਂ ਦੀ ਕੁੱਲ ਸੰਖਿਆ 58,135 ਹੋ ਗਈ ਹੈ। ਧਾਰਾਵੀ ਝੁੱਗੀਆਂ ਵਿੱਚ ਕੋਰੋਨਾ ਲਈ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਕਾਬੂ ਵਿੱਚ ਆਉਂਦੀ ਪ੍ਰਤੀਤ ਹੁੰਦੀ ਹੈ, ਸਿਰਫ਼ 13 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ ਜਦੋਂਕਿ ਪਿਛਲੇ 24 ਘੰਟਿਆਂ ਵਿੱਚ ਇਸ ਖੇਤਰ ਵਿੱਚੋਂ ਕੋਈ ਵੀ ਮੌਤ ਦੀ ਖ਼ਬਰ ਨਹੀਂ ਮਿਲੀ ਹੈ। ਮੁੰਬਈ ਵਿੱਚ ਚੁਨਿੰਦਾ ਉਪਨਗਰੀ ਸੇਵਾਵਾਂ ਅੱਜ ਸਵੇਰੇ ਫਿਰ ਤੋਂ ਸ਼ੁਰੂ ਹੋਈਆਂ, ਸਿਰਫ਼ ਰਾਜ ਸਰਕਾਰ ਦੇ ਜ਼ਰੂਰੀ ਸਟਾਫ਼ ਦੇ ਆਉਣ ਜਾਣ ਲਈ ਪੱਛਮੀ ਅਤੇ ਕੇਂਦਰੀ ਰੇਲਵੇ ਰਸਤੇ ਖੋਲ੍ਹੇ ਗਏ ਹਨ। ਇਹ ਸਪੈਸ਼ਲ ਉਪਨਗਰ ਸੇਵਾਵਾਂ ਆਮ ਯਾਤਰੀਆਂ / ਜਨਤਾ ਲਈ ਉਪਲਬਧ ਨਹੀਂ ਹੋਣਗੀਆਂ। ਗੁਜਰਾਤ: ਪਿਛਲੇ 24 ਘੰਟਿਆਂ ਦੌਰਾਨ ਕੋਵਿਡ -19 ਦੇ 511 ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ ਰਾਜ ਵਿੱਚ ਮਾਮਲਿਆਂ ਦੀ ਕੁੱਲ ਗਿਣਤੀ 23,017 ਹੋ ਗਈ ਹੈ। ਕਰੋਨਾ ਕਰਕੇ ਰਾਜ ਵਿੱਚ 29 ਮਰੀਜ਼ਾਂ ਨੇ ਆਪਣੀ ਜਾਨ ਗੁਆਈ ਹੈ ਅਤੇ ਮਰਨ ਵਾਲਿਆਂ ਦੀ ਕੁੱਲ ਗਿਣਤੀ 1,478 ਹੋ ਗਈ ਹੈ। ਰਾਜਸਥਾਨ: ਰਾਜ ਵਿੱਚ ਅੱਜ 78 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ 12,772 ਹੋ ਗਈ ਹੈ। ਇਨ੍ਹਾਂ ਵਿੱਚੋਂ 9631 ਮਰੀਜ਼ ਹੁਣ ਤੱਕ ਠੀਕ ਹੋ ਚੁੱਕੇ ਹਨ, ਜਦੋਂ ਕਿ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ 2847 ਹੈ। ਜ਼ਿਆਦਾਤਰ ਨਵੇਂ ਮਾਮਲੇ ਜੈਪੁਰ ਅਤੇ ਝੁੰਝੁਨੂ ਜ਼ਿਲ੍ਹਿਆਂ ਤੋਂ ਸਾਹਮਣੇ ਆਏ ਹਨ। ਮੱਧ ਪ੍ਰਦੇਸ਼: ਪਿਛਲੇ 24 ਘੰਟਿਆਂ ਦੌਰਾਨ 161 ਨਵੇਂ ਮਾਮਲਿਆਂ ਨਾਲ ਅਤੇ 4 ਮੌਤਾਂ ਨਾਲ ਕੋਰੋਨਾ ਵਾਇਰਸ ਮਾਮਲਿਆਂ ਦੀ ਕੁੱਲ ਗਿਣਤੀ 10,808 ਤੱਕ ਪਹੁੰਚ ਗਈ ਹੈ। ਰਾਜ ਦੇ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਇੰਦੌਰ ਵਿੱਚ ਮਾਮਲਿਆਂ ਦੀ ਗਿਣਤੀ ਵਧ ਕੇ 4063 ਹੋ ਗਈ ਹੈ। ਰਾਜ ਦੀ ਰਾਜਧਾਨੀ ਭੋਪਾਲ ਵਿੱਚ ਹੁਣ ਤੱਕ 2195 ਕੋਵਿਡ -19 ਮਰੀਜ਼ ਪਾਏ ਗਏ ਹਨ। ਮੱਧ ਪ੍ਰਦੇਸ਼ ਦੇ ਸਿਹਤ ਵਿਭਾਗ ਨੇ ਰਾਜ ਵਿੱਚ ਕੋਰੋਨਾ ਵਾਇਰਸ ਦੀ ਰੋਕਥਾਮ ਵਿੱਚ ਸਰਕਾਰ ਦੀ ਮਦਦ ਕਰਨ ਲਈ ਵਲੰਟੀਅਰਾਂ ਨੂੰ ‘ਕੋਵਿਡ ਮਿੱਤਰ’ ਵਜੋਂ ਆਉਣ ਦਾ ਪ੍ਰਸਤਾਵ ਦਿੱਤਾ ਹੈ। ‘ਕੋਵਿਡ ਮਿੱਤਰ’ ਲੋਕਾਂ ਦੇ ਆਕਸੀਜਨ ਦੇ ਪੱਧਰ ਦੀ ਜਾਂਚ ਕਰਨ ਲਈ ਆਕਸੀਮੀਟਰ ਨਾਲ ਲੈਸ ਹੋਣਗੇ। 45 ਸਾਲ ਉਮਰ ਤੱਕ ਦੇ ਕਿਸੇ ਵੀ ਤੰਦਰੁਸਤ ਵਿਅਕਤੀ ਜਾਂ ਸ਼ਹਿਰੀ ਖੇਤਰ ਵਿੱਚ ਕੋਈ ਸਮਾਜਿਕ / ਸਵੈਇੱਛੁਕ ਸੰਸਥਾ ਨੂੰ ਕੋਵਿਡ ਮਿੱਤਰ ਬਣਾਇਆ ਜਾ ਸਕਦਾ ਹੈ। ਛੱਤੀਸਗੜ੍ਹ: ਐਤਵਾਰ ਨੂੰ 113 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਇਸਦੇ ਨਾਲ ਹੀ, ਐਤਵਾਰ ਨੂੰ ਠੀਕ ਹੋਣ ਤੋਂ ਬਾਅਦ ਰਾਜ ਦੇ ਵੱਖ-ਵੱਖ ਹਸਪਤਾਲਾਂ ਵਿੱਚੋਂ 84 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਰਾਜ ਵਿੱਚ ਕੋਵਿਡ -19 ਦੇ ਮਾਮਲਿਆਂ ਦੀ ਕੁੱਲ ਸੰਖਿਆ 1662 ਹੈ। ਗੋਆ: ਐਤਵਾਰ ਨੂੰ ਗੋਆ ਵਿੱਚ ਕੋਵਿਡ -19 ਦੇ 41 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਰਾਜ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ 564 ਹੋ ਗਈ ਹੈ, ਜਿਨ੍ਹਾਂ ਵਿੱਚੋਂ 74 ਦੀ ਰਿਕਵਰੀ ਵੀ ਹੋ ਚੁੱਕੀ ਹੈ। ਫੈਕਟ ਚੈੱਕ ****** ਵਾਈਬੀ

(Release ID: 1631844) Visitor Counter : 32